Ekam
Guru Granth Sahib

Ang 490

Ang 490 · Line 1

ਰਾਗੁ ਗੂਜਰੀ ਮਹਲਾ ੩ ਘਰੁ ੧ ॥

raag goojaree mahalaa 3 ghar 1 |

Punjabi

ਰਾਗੁ ਗੂਜਰੀ। ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Goojaree, Third Mehl, First House:

Dr. Sant Singh Khalsa (Shabad OS, CC BY-SA)
Ang 490 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 490 · Line 3

ਧ੍ਰਿਗੁ ਇਵੇਹਾ ਜੀਵਣਾ; ਜਿਤੁ ਹਰਿ ਪ੍ਰੀਤਿ. ਨ ਪਾਇ ॥

dhrig ivehaa jeevanaa; jit har preet. na paae |

Punjabi

ਲਾਨ੍ਹਤ ਹੈ ਐਸੀ ਜਿੰਦਗੀ ਨੂੰ, ਜਿਸ ਵਿੱਚ ਹਰੀ ਦਾ ਪ੍ਰੇਮ ਪਰਾਪਤ ਨਹੀਂ ਹੁੰਦਾ,

Bhai Manmohan Singh (Shabad OS, CC BY-SA)

English

Cursed is that life, in which the Lord's Love is not obtained.

Dr. Sant Singh Khalsa (Shabad OS, CC BY-SA)
Ang 490 · Line 4

ਜਿਤੁ ਕੰਮਿ. ਹਰਿ ਵੀਸਰੈ; ਦੂਜੈ ਲਗੈ ਜਾਇ ॥੧॥

jit kam. har veesarai; doojai lagai jaae |1|

Punjabi

ਅਤੇ ਐਸੇ ਕਾਰ-ਵਿਹਾਰ ਨੂੰ ਜਿਸ ਵਿੱਚ ਰੱਬ ਭੁੱਲ ਜਾਂਦਾ ਹੈ ਤੇ ਬੰਦਾ ਦਵੈਤ-ਭਾਵ ਨਾਲ ਜੁੜ ਜਾਂਦਾ ਹੈ।

Bhai Manmohan Singh (Shabad OS, CC BY-SA)

English

Cursed is that occupation, in which the Lord is forgotten, and one becomes attached to duality. ||1||

Dr. Sant Singh Khalsa (Shabad OS, CC BY-SA)
Ang 490 · Line 5

ਐਸਾ ਸਤਿਗੁਰੁ ਸੇਵੀਐ ਮਨਾ; ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ; ਅਵਰ. ਵਿਸਰਿ ਸਭ ਜਾਇ ॥

aisaa satigur seveeai manaa; jit seviai govid preet aoopajai; avar. visar sabh jaae |

Punjabi

ਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਐਸ ਤਰ੍ਹਾਂ ਘਾਲ ਕਮਾ, ਜਿਸ ਘਾਲ ਕਮਾਉਣ ਦੁਆਰਾ ਪ੍ਰਭੂ ਦਾ ਪ੍ਰੇਮ ਉਤਪੰਨ ਵੰਞੇ ਤੇ ਹੋਰ ਸਾਰੇ ਪਿਆਰ ਭੁੱਲ ਜਾਣ।

Bhai Manmohan Singh (Shabad OS, CC BY-SA)

English

Serve such a True Guru, O my mind, that by serving Him, God's Love may be produced, and all others may be forgotten.

Dr. Sant Singh Khalsa (Shabad OS, CC BY-SA)
Ang 490 · Line 6

ਹਰਿ ਸੇਤੀ. ਚਿਤੁ ਗਹਿ ਰਹੈ; ਜਰਾ ਕਾ. ਭਉ ਨ ਹੋਵਈ; ਜੀਵਨ ਪਦਵੀ ਪਾਇ ॥੧॥ ਰਹਾਉ ॥

har setee. chit geh rahai; jaraa kaa. bhau na hovee; jeevan padavee paae |1| rahaau |

Punjabi

ਐਸ ਤਰ੍ਹਾਂ ਆਤਮਾ ਵਾਹਿਗੁਰੂ ਨਾਲ ਜੁੜੀ ਰਹੇਗੀ, ਬੁਢੇਪੇ ਦਾ ਡਰ ਨਹੀਂ ਵਾਪਰੇਗਾ ਅਤੇ ਇਨਸਾਨ ਅਬਿਨਾਸ਼ੀ ਦਰਜੇ ਨੂੰ ਪਾ ਲਵੇਗਾ। ਠਹਿਰਾਉ।

Bhai Manmohan Singh (Shabad OS, CC BY-SA)

English

Your consciousness shall remain attached to the Lord; there shall be no fear of old age, and the supreme status shall be obtained. ||1||Pause||

Dr. Sant Singh Khalsa (Shabad OS, CC BY-SA)
Ang 490 · Line 7

ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ; ਵੇਖੁ. ਜੈਸੀ ਭਗਤਿ ਬਨੀ ॥

gobind preet siau ik sehaj upajiaa; vekh. jaisee bhagat banee |

Punjabi

ਦੇਖ! ਜਿਸ ਤਰ੍ਹਾਂ ਦੀ ਘਾਲ ਕਮਾਈ ਹੋਈ ਹੈ, ਉਸੇ ਤਰ੍ਹਾਂ ਦੀ ਹੀ ਇਕ ਈਸ਼ਵਰੀ ਆਰਾਮ ਪ੍ਰਭੂ ਦੇ ਪ੍ਰੇਮ ਤੋਂ ਉਤਪੰਨ ਹੁੰਦਾ ਹੈ।

Bhai Manmohan Singh (Shabad OS, CC BY-SA)

English

A divine peace wells up from God's Love; behold, it comes from devotional worship.

Dr. Sant Singh Khalsa (Shabad OS, CC BY-SA)
Ang 490 · Line 8

ਆਪ ਸੇਤੀ. ਆਪੁ ਖਾਇਆ; ਤਾ ਮਨੁ ਨਿਰਮਲੁ ਹੋਆ; ਜੋਤੀ ਜੋਤਿ ਸਮਈ ॥੨॥

aap setee. aap khaaeaa; taa man niramal hoaa; jotee jot samee |2|

Punjabi

ਸਵੈ-ਯਤਨ ਨਾਲ ਜਦ ਮੈਂ ਆਪਣੀ ਸਵੈ-ਹੰਗਤਾ ਮਾਰ ਸੁੱਟੀ, ਤਦ ਮੇਰਾ ਚਿੱਤ ਪਵਿੱਤਰ ਹੋ ਗਿਆ ਅਤੇ ਮੇਰਾ ਪ੍ਰਕਾਸ਼ ਈਸ਼ਵਰੀ ਪ੍ਰਕਾਸ਼ ਨਾਲ ਅਭੇਦ ਹੋ ਗਿਆ।

Bhai Manmohan Singh (Shabad OS, CC BY-SA)

English

When my identity consumed my identical identity, then my mind became immaculately pure, and my light was blended with the Divine Light. ||2||

Dr. Sant Singh Khalsa (Shabad OS, CC BY-SA)
Ang 490 · Line 9

ਬਿਨੁ ਭਾਗਾ. ਐਸਾ ਸਤਿਗੁਰੁ, ਨ ਪਾਈਐ; ਜੇ ਲੋਚੈ ਸਭੁ ਕੋਇ ॥

bin bhaagaa. aisaa satigur, na paaeeai; je lochai sabh koe |

Punjabi

ਚੰਗੇ ਨਸੀਬਾਂ ਦੇ ਬਗੈਰ ਐਹੋ ਜਿਹੇ ਸੱਚਾ ਗੁਰੂ ਪਰਾਪਤ ਨਹੀਂ ਹੋ ਸਕਦਾ, ਜਿੰਨੀ ਚਾਹੇ, ਸਾਰੇ ਜਣੇ ਤਾਂਘ ਕਰ ਲੈਣ।

Bhai Manmohan Singh (Shabad OS, CC BY-SA)

English

Without good fortune, such a True Guru cannot be found, no matter how much all may yearn for Him.

Dr. Sant Singh Khalsa (Shabad OS, CC BY-SA)
Ang 490 · Line 10

ਕੂੜੈ ਕੀ ਪਾਲਿ. ਵਿਚਹੁ ਨਿਕਲੈ; ਤਾ. ਸਦਾ ਸੁਖੁ ਹੋਇ ॥੩॥

koorrai kee paal. vichahu nikalai; taa. sadaa sukh hoe |3|

Punjabi

ਜੇਕਰ ਝੂਠ ਦਾ ਪੜਦਾ ਅੰਦਰ ਵਾਰੋਂ ਦੂਰ ਹੋ ਜਾਵੇ, ਤਦ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

If the veil of falsehood is removed from within, then lasting peace is obtained. ||3||

Dr. Sant Singh Khalsa (Shabad OS, CC BY-SA)
Ang 490 · Line 11

ਨਾਨਕ. ਐਸੇ ਸਤਿਗੁਰ ਕੀ, ਕਿਆ ਓਹੁ ਸੇਵਕੁ. ਸੇਵਾ ਕਰੇ; ਗੁਰ ਆਗੈ. ਜੀਉ ਧਰੇਇ ॥

naanak. aise satigur kee, kiaa ohu sevak. sevaa kare; gur aagai. jeeo dharee |

Punjabi

ਨਾਨਕ, ਐਹੋ ਜਿਹੇ ਸੱਚੇ ਗੁਰਾਂ ਦੀ ਉਹ ਟਹਿਲੂਆਂ ਕੀ ਟਹਿਲ ਕਮਾ ਸਕਦਾ ਹੈ? ਗੁਰਾਂ ਦੇ ਮੂਹਰੇ ਉਸ ਨੂੰ ਆਪਣਾ ਜੀਵਨ ਭੇਟ ਕਰ ਦੇਣਾ ਹੀ ਸਹੀ ਸੇਵਾ ਟਹਿਲ ਹੈ।

Bhai Manmohan Singh (Shabad OS, CC BY-SA)

English

O Nanak, what service can the servant perform for such a True Guru? He should offer his life, his very soul, to the Guru.

Dr. Sant Singh Khalsa (Shabad OS, CC BY-SA)
Ang 490 · Line 12

ਸਤਿਗੁਰ ਕਾ ਭਾਣਾ ਚਿਤਿ ਕਰੇ; ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥

satigur kaa bhaanaa chit kare; satigur aape kripaa karee |4|1|3|

Punjabi

ਜੇਕਰ ਬੰਦਾ ਸੱਚੇ ਗੁਰਾਂ ਦੀ ਰਜ਼ਾ ਚੇਤੇ ਰੱਖ, ਤਦ ਸੱਚੇ ਗੁਰੂ ਜੀ ਖੁਦ ਹੀ ਉਸ ਉਤੇ ਰਹਿਮ ਕਰਦੇ ਹਨ।

Bhai Manmohan Singh (Shabad OS, CC BY-SA)

English

If he focuses his consciousness on the Will of the True Guru, then the True Guru Himself will bless him. ||4||1||3||

Dr. Sant Singh Khalsa (Shabad OS, CC BY-SA)
Ang 490 · Line 13

ਗੂਜਰੀ ਮਹਲਾ ੩ ॥

goojaree mahalaa 3 |

Punjabi

ਗੂਜਰੀ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Third Mehl:

Dr. Sant Singh Khalsa (Shabad OS, CC BY-SA)
Ang 490 · Line 14

ਹਰਿ ਕੀ ਤੁਮ ਸੇਵਾ ਕਰਹੁ; ਦੂਜੀ ਸੇਵਾ. ਕਰਹੁ ਨ ਕੋਇ ਜੀ ॥

har kee tum sevaa karahu; doojee sevaa. karahu na koe jee |

Punjabi

ਤੂੰ ਵਾਹਿਗੁਰੂ ਦੀ ਘਾਲ ਕਮਾ। ਕੋਈ ਹੋਰ ਘਾਲ ਨਾਂ ਕਮਾ।

Bhai Manmohan Singh (Shabad OS, CC BY-SA)

English

Serve the Lord; do not serve anyone else.

Dr. Sant Singh Khalsa (Shabad OS, CC BY-SA)
Ang 490 · Line 15

ਹਰਿ ਕੀ ਸੇਵਾ ਤੇ. ਮਨਹੁ ਚਿੰਦਿਆ ਫਲੁ ਪਾਈਐ; ਦੂਜੀ ਸੇਵਾ. ਜਨਮੁ ਬਿਰਥਾ ਜਾਇ ਜੀ ॥੧॥

har kee sevaa te. manahu chindiaa fal paaeeai; doojee sevaa. janam birathaa jaae jee |1|

Punjabi

ਵਾਹਿਗੁਰੂ ਦੀ ਚਾਕਰੀ ਕਰਨ ਦੁਆਰਾ ਤੂੰ ਆਪਣੇ ਚਿੱਤ ਚਾਹੁਦੇ ਮੇਵੇ ਹਾਸਲ ਕਰ ਲਵੇਂਗਾ। ਹੋਰਸ ਦੀ ਚਾਕਰੀ ਕਰਨ ਦੁਆਰਾ ਤੇਰਾ ਜੀਵਨ ਬੇਅਰਥ ਬੀਤ ਜਾਵੇਗਾ।

Bhai Manmohan Singh (Shabad OS, CC BY-SA)

English

Serving the Lord, you shall obtain the fruits of your heart's desires; serving another, your life shall pass away in vain. ||1||

Dr. Sant Singh Khalsa (Shabad OS, CC BY-SA)
Ang 490 · Line 16

ਹਰਿ ਮੇਰੀ ਪ੍ਰੀਤਿ. ਰੀਤਿ ਹੈ ਹਰਿ ਮੇਰੀ; ਹਰਿ ਮੇਰੀ. ਕਥਾ ਕਹਾਨੀ ਜੀ ॥

har meree preet. reet hai har meree; har meree. kathaa kahaanee jee |

Punjabi

ਸੁਆਮੀ ਹੀ ਮੇਰਾ ਪ੍ਰੇਮ ਹੈ, ਸੁਆਮੀ ਮੇਰੀ ਜੀਵਨ ਰਹੁ ਰੀਤੀ ਹੈ ਅਤੇ ਸੁਆਮੀ ਹੀ ਮੇਰੀ ਗਿਆਨ ਗੋਸ਼ਟ ਅਤੇ ਵਾਰਤਾ ਹੈ।

Bhai Manmohan Singh (Shabad OS, CC BY-SA)

English

The Lord is my Love, the Lord is my way of life, the Lord is my speech and conversation.

Dr. Sant Singh Khalsa (Shabad OS, CC BY-SA)
Ang 490 · Line 17

ਗੁਰ ਪ੍ਰਸਾਦਿ ਮੇਰਾ ਮਨੁ ਭੀਜੈ; ਏਹਾ ਸੇਵ ਬਨੀ ਜੀਉ ॥੧॥ ਰਹਾਉ ॥

gur prasaad meraa man bheejai; ehaa sev banee jeeo |1| rahaau |

Punjabi

ਗੁਰਾਂ ਦੀ ਦਇਆ ਦੁਆਰਾ ਮੇਰਾ ਚਿੱਤ ਪ੍ਰਭੂ ਦੇ ਪਿਆਰ ਨਾਲ ਗੱਚ ਹੋ ਗਿਆ ਹੈ। ਏਹੋ ਹੀ ਹੈ ਬਣਤਰ ਮੇਰੇ ਜੀਵਨ ਦੀ। ਠਹਿਰਾਉ।

Bhai Manmohan Singh (Shabad OS, CC BY-SA)

English

By Guru's Grace, my mind is saturated with the Lord's Love; this is what makes up my service. ||1||Pause||

Dr. Sant Singh Khalsa (Shabad OS, CC BY-SA)
Ang 490 · Line 18

ਹਰਿ ਮੇਰਾ ਸਿਮ੍ਰਿਤਿ. ਹਰਿ ਮੇਰਾ ਸਾਸਤ੍ਰ; ਹਰਿ ਮੇਰਾ ਬੰਧਪੁ. ਹਰਿ ਮੇਰਾ ਭਾਈ ॥

har meraa simrit. har meraa saasatr; har meraa bandhap. har meraa bhaaee |

Punjabi

ਹਰੀ ਮੇਰੀਆਂ ਸਿਮ੍ਰਤੀਆਂ ਹੈ, ਹਰੀ ਮੇਰੇ ਸ਼ਾਸਤਰ ਹੈ, ਹਰੀ ਮੇਰਾ ਸਨਬੰਧੀ ਹੈ ਅਤੇ ਹਰੀ ਹੀ ਮੇਰਾ ਭਰਾ।

Bhai Manmohan Singh (Shabad OS, CC BY-SA)

English

The Lord is my Simritees, the Lord is my Shaastras; the Lord is my relative and the Lord is my brother.

Dr. Sant Singh Khalsa (Shabad OS, CC BY-SA)
Ang 490 · Line 19

ਹਰਿ ਕੀ ਮੈ ਭੂਖ ਲਾਗੈ. ਹਰਿ ਨਾਮਿ, ਮੇਰਾ ਮਨੁ ਤ੍ਰਿਪਤੈ; ਹਰਿ ਮੇਰਾ ਸਾਕੁ, ਅੰਤਿ ਹੋਇ ਸਖਾਈ ॥੨॥

har kee mai bhookh laagai. har naam, meraa man tripatai; har meraa saak, ant hoe sakhaaee |2|

Punjabi

ਪ੍ਰਭੂ ਦੀ ਮੈਨੂੰ ਖੁਦਿਆ ਲੱਗੀ ਹੈ। ਪ੍ਰਭੂ ਦੇ ਨਾਮ ਨਾਲ ਮੇਰੀ ਆਤਮਾ ਰੱਜ ਗਈ ਹੈ। ਪ੍ਰਭੂ ਮੇਰਾ ਰਿਸ਼ਤੇਦਾਰ ਹੈ, ਜੋ ਅਖੀਰ ਦੇ ਵੇਲੇ ਮੇਰਾ ਸਹਾਇਕ ਹੋਵੇਗਾ।

Bhai Manmohan Singh (Shabad OS, CC BY-SA)

English

I am hungry for the Lord; my mind is satisfied with the Name of the Lord. The Lord is my relation, my helper in the end. ||2||

Dr. Sant Singh Khalsa (Shabad OS, CC BY-SA)
Ang 490 · Line 20

ਹਰਿ ਬਿਨੁ. ਹੋਰ ਰਾਸਿ ਕੂੜੀ ਹੈ; ਚਲਦਿਆ ਨਾਲਿ. ਨ ਜਾਈ ॥

har bin. hor raas koorree hai; chaladiaa naal. na jaaee |

Punjabi

ਪ੍ਰਭੂ ਦੇ ਬਾਝੋਂ ਹੋਰਸ ਪੂੰਜੀ ਝੂਠੀ ਹੈ। ਜਦੋਂ ਪ੍ਰਾਣੀ ਤੁਰਦਾ ਹੈ, ਇਹ ਉਸ ਦੇ ਸਾਥ ਨਹੀਂ ਜਾਂਦੀ।

Bhai Manmohan Singh (Shabad OS, CC BY-SA)

English

Without the Lord, other assets are false. They do not go with the mortal when he departs.

Dr. Sant Singh Khalsa (Shabad OS, CC BY-SA)
Ang 490 · Line 21

ਹਰਿ ਮੇਰਾ ਧਨੁ. ਮੇਰੈ ਸਾਥਿ ਚਾਲੈ; ਜਹਾ ਹਉ ਜਾਉ ਤਹ ਜਾਈ ॥੩॥

har meraa dhan. merai saath chaalai; jahaa hau jaau teh jaaee |3|

Punjabi

ਵਾਹਿਗੁਰੂ ਮੇਰੀ ਦੌਲਤ ਹੈ, ਜੋ ਮੇਰੇ ਨਾਲ ਚੱਲੂਗੀ, ਜਿਥੇ ਕਿਤੇ ਮੈਂ ਜਾਵਾਂਗਾ, ਉਥੇ ਹੀ ਇਹ ਜਾਊਗੀ।

Bhai Manmohan Singh (Shabad OS, CC BY-SA)

English

The Lord is my wealth, which shall go with me; wherever I go, it will go. ||3||

Dr. Sant Singh Khalsa (Shabad OS, CC BY-SA)
Ang 490 · Line 22

ਸੋ ਝੂਠਾ. ਜੋ ਝੂਠੇ ਲਾਗੈ; ਝੂਠੇ ਕਰਮ ਕਮਾਈ ॥

so jhootthaa. jo jhootthe laagai; jhootthe karam kamaaee |

Punjabi

ਜਿਹੜਾ ਕੂੜ ਨਾਲ ਜੁੜਿਆ ਹੋਇਆ ਹੈ, ਉਹ ਕੂੜਾ ਹੈ ਅਤੇ ਕੂੜੇ ਹਨ ਕੰਮ ਜੋ ਉਹ ਕਰਦਾ ਹੈ।

Bhai Manmohan Singh (Shabad OS, CC BY-SA)

English

One who is attached to falsehood is false; false are the deeds he does.

Dr. Sant Singh Khalsa (Shabad OS, CC BY-SA)
Ang 490 · Line 23

ਕਹੈ ਨਾਨਕੁ. ਹਰਿ ਕਾ ਭਾਣਾ ਹੋਆ; ਕਹਣਾ ਕਛੂ ਨ ਜਾਈ ॥੪॥੨॥੪॥

kahai naanak. har kaa bhaanaa hoaa; kahanaa kachhoo na jaaee |4|2|4|

Punjabi

ਗੁਰੂ ਜੀ ਫੁਰਮਾਉਂਦੇ ਹਨ, ਹਰ ਸ਼ੈਅ ਵਾਹਿਗੁਰੂ ਦੀ ਰਜ਼ਾ ਅਨੁਸਾਰ ਹੁੰਦੀ ਹੈ। ਜੀਵ ਦਾ ਇਸ ਵਿੱਚ ਕੋਈ ਦਖਲ ਨਹੀਂ।

Bhai Manmohan Singh (Shabad OS, CC BY-SA)

English

Says Nanak, everything happens according to the Will of the Lord; no one has any say in this at all. ||4||2||4||

Dr. Sant Singh Khalsa (Shabad OS, CC BY-SA)
Ang 490 · Line 24

ਗੂਜਰੀ ਮਹਲਾ ੩ ॥

goojaree mahalaa 3 |

Punjabi

ਗੂਜਰੀ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Third Mehl:

Dr. Sant Singh Khalsa (Shabad OS, CC BY-SA)
Ang 490 · Line 25

ਜੁਗ ਮਾਹਿ. ਨਾਮੁ ਦੁਲੰਭੁ ਹੈ; ਗੁਰਮੁਖਿ ਪਾਇਆ ਜਾਇ ॥

jug maeh. naam dulanbh hai; guramukh paaeaa jaae |

Punjabi

ਇਸ ਯੁੱਗ ਅੰਦਰ ਦੁਰਲੱਭ ਹੈ ਪ੍ਰਭੂ ਦਾ ਨਾਮ। ਗੁਰਾਂ ਦੇ ਰਾਹੀਂ ਇਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

It is so difficult to obtain the Naam, the Name of the Lord, in this age; only the Gurmukh obtains it.

Dr. Sant Singh Khalsa (Shabad OS, CC BY-SA)
Ang 490 · Line 26

ਬਿਨੁ ਨਾਵੈ. ਮੁਕਤਿ ਨ ਹੋਵਈ; ਵੇਖਹੁ ਕੋ ਵਿਉਪਾਇ ॥੧॥

bin naavai. mukat na hovee; vekhahu ko viaupaae |1|

Punjabi

ਨਾਮ ਦੇ ਬਗੈਰ ਆਦਮੀ ਦੀ ਕਲਿਆਣ ਨਹੀਂ ਹੁੰਦੀ, ਕੋਈ ਜਣਾ ਹੋਰ ਉਪਰਾਲੇ ਕਰ ਕੇ ਦੇਖ ਲਵੇ।

Bhai Manmohan Singh (Shabad OS, CC BY-SA)

English

Without the Name, no one is liberated; let anyone make other efforts, and see. ||1||

Dr. Sant Singh Khalsa (Shabad OS, CC BY-SA)
Ang 490 · Line 27

ਬਲਿਹਾਰੀ ਗੁਰ ਆਪਣੇ; ਸਦ ਬਲਿਹਾਰੈ ਜਾਉ ॥

balihaaree gur aapane; sad balihaarai jaau |

Punjabi

ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ। ਹਮੇਸ਼ਾਂ ਹੀ ਕੁਰਬਾਨ ਵੰਞਦਾ ਹਾਂ, ਮੈਂ ਉਨ੍ਹਾਂ ਤੋਂ।

Bhai Manmohan Singh (Shabad OS, CC BY-SA)

English

I am a sacrifice to my Guru; I am forever a sacrifice to Him.

Dr. Sant Singh Khalsa (Shabad OS, CC BY-SA)
Ang 490 · Line 28

ਸਤਿਗੁਰ ਮਿਲਿਐ. ਹਰਿ ਮਨਿ ਵਸੈ; ਸਹਜੇ ਰਹੈ ਸਮਾਇ ॥੧॥ ਰਹਾਉ ॥

satigur miliai. har man vasai; sahaje rahai samaae |1| rahaau |

Punjabi

ਸੱਚੇ ਗੁਰਾਂ ਨੂੰ ਭੇਟਣ ਦੁਆਰਾ, ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਤਦ ਉਹ ਸੁਖੈਨ ਹੀ ਉਸ ਵਿੱਚ ਲੀਨ ਰਹਿੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Meeting the True Guru, the Lord comes to dwell in the mind, and one remains absorbed in Him. ||1||Pause||

Dr. Sant Singh Khalsa (Shabad OS, CC BY-SA)
Ang 490 · Line 29

ਜਾਂ ਭਉ ਪਾਏ ਆਪਣਾ; ਬੈਰਾਗੁ ਉਪਜੈ ਮਨਿ ਆਇ ॥

jaan bhau paae aapanaa; bairaag upajai man aae |

Punjabi

ਜਦ ਪ੍ਰਭੂ ਆਪਣਾ ਡਰ ਬੰਦੇ ਦੇ ਅੰਦਰ ਫੂਕਦਾ ਹੈ, ਪ੍ਰਭੂ ਦੀ ਪ੍ਰੀਤ ਉਸ ਦੇ ਚਿੱਤ ਵਿੱਚ ਉਤਪੰਨ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

When God instills His fear, a balanced detachment springs up in the mind.

Dr. Sant Singh Khalsa (Shabad OS, CC BY-SA)
Ang 490 · Line 30

ਬੈਰਾਗੈ ਤੇ. ਹਰਿ ਪਾਈਐ; ਹਰਿ ਸਿਉ ਰਹੈ ਸਮਾਇ ॥੨॥

bairaagai te. har paaeeai; har siau rahai samaae |2|

Punjabi

ਸੰਸਾਰੀ-ਤਿਆਗ ਰਾਹੀਂ ਸੁਆਮੀ ਪ੍ਰਾਪਤ ਹੁੰਦਾ ਹੈ ਅਤੇ ਪ੍ਰਾਣੀ ਸੁਆਮੀ ਨਾਲ ਅਭੇਦ ਹੋਇਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Through this detachment, the Lord is obtained, and one remains absorbed in the Lord. ||2||

Dr. Sant Singh Khalsa (Shabad OS, CC BY-SA)
Ang 490 · Line 31

ਸੇਇ ਮੁਕਤ. ਜਿ ਮਨੁ ਜਿਣਹਿ; ਫਿਰਿ. ਧਾਤੁ ਨ ਲਾਗੈ ਆਇ ॥

see mukat. ji man jineh; fir. dhaat na laagai aae |

Punjabi

ਕੇਵਲ ਓਹੀ ਬੰਦਖਲਾਸ ਹੈ, ਜੋ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ। ਮਾਇਆ ਉਸ ਨੂੰ, ਮੁੜ ਕੇ ਚਿਮੜਦੀ ਨਹੀਂ।

Bhai Manmohan Singh (Shabad OS, CC BY-SA)

English

He alone is liberated, who conquers his mind; Maya does not stick to him again.

Dr. Sant Singh Khalsa (Shabad OS, CC BY-SA)
Ang 490 · Line 32

ਦਸਵੈ ਦੁਆਰਿ ਰਹਤ ਕਰੇ; ਤ੍ਰਿਭਵਣ ਸੋਝੀ ਪਾਇ ॥੩॥

dasavai duaar rehat kare; tribhavan sojhee paae |3|

Punjabi

ਉਹ ਦਸਵਨੂੰ ਦੁਵਾਰੇ ਅੰਦਰ ਵਸਦਾ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

He dwells in the Tenth Gate, and obtains the understanding of the three worlds. ||3||

Dr. Sant Singh Khalsa (Shabad OS, CC BY-SA)
Ang 490 · Line 33

ਨਾਨਕ. ਗੁਰ ਤੇ ਗੁਰੁ ਹੋਇਆ; ਵੇਖਹੁ. ਤਿਸ ਕੀ ਰਜਾਇ ॥

naanak. gur te gur hoeaa; vekhahu. tis kee rajaae |

Punjabi

ਗੁਰੂ ਨਾਨਕ ਦੀ ਰਹਿਮਤ ਸਦਕਾ, ਲਹਿਣਾ ਗੁਰੂ ਹੋ ਗਿਆ ਉਸ ਦੇ ਅਸਚਰਜ ਭਾਣੇ ਨੂੰ ਤੱਕੋ।

Bhai Manmohan Singh (Shabad OS, CC BY-SA)

English

O Nanak, through the Guru, one becomes the Guru; behold, His Wondrous Will.

Dr. Sant Singh Khalsa (Shabad OS, CC BY-SA)