Ang 492
ਗੂਜਰੀ ਮਹਲਾ ੩ ਤੀਜਾ ॥
goojaree mahalaa 3 teejaa |
Punjabi
ਗੂਜਰੀ ਤੀਜੀ ਪਾਤਿਸ਼ਾਹੀ।
English
Goojaree, Third Mehl:
ਏਕੋ ਨਾਮੁ ਨਿਧਾਨੁ ਪੰਡਿਤ; ਸੁਣਿ ਸਿਖੁ ਸਚੁ ਸੋਈ ॥
eko naam nidhaan panddit; sun sikh sach soee |
Punjabi
ਕੇਵਲ ਨਾਮ ਹੀ ਖਜਾਨਾ ਹੈ, ਹੇ ਭਗਵਾਨ! ਤੂੰ ਐਸੀ ਸੱਚੀ ਸਿੱਖਿਆ ਨੂੰ ਸ੍ਰਵਣ ਕਰ।
English
The One Name is the treasure, O Pandit. Listen to these True Teachings.
ਦੂਜੈ ਭਾਇ. ਜੇਤਾ ਪੜਹਿ; ਪੜਤ ਗੁਣਤ. ਸਦਾ ਦੁਖੁ ਹੋਈ ॥੧॥
doojai bhaae. jetaa parreh; parrat gunat. sadaa dukh hoee |1|
Punjabi
ਜਿੰਨਾ ਕੁਛ ਭੀ ਤੂੰ ਦਵੈਤ-ਭਾਵ ਦੇ ਰਾਹੀਂ ਵਾਚਦਾ ਹੈਂ, ਐਸੇ ਵਾਚਣ ਤੇ ਵਿਚਾਰਨ ਦੁਆਰਾ, ਤੈਨੂੰ ਹਮੇਸ਼ਾਂ ਕਸ਼ਟ ਹੁੰਦਾ ਹੈ।
English
No matter what you read in duality, reading and contemplating it, you shall only continue to suffer. ||1||
ਹਰਿ ਚਰਣੀ ਤੂੰ ਲਾਗਿ ਰਹੁ; ਗੁਰ ਸਬਦਿ ਸੋਝੀ ਹੋਈ ॥
har charanee toon laag rahu; gur sabad sojhee hoee |
Punjabi
ਤੂੰ ਵਾਹਿਗੁਰੂ ਦੇ ਪੈਰਾਂ ਨੂੰ ਚਿਮੜਿਆ ਰਹੁ। ਗੁਰਾਂ ਦੀ ਬਾਣੀ ਰਾਹੀਂ ਤੈਨੂੰ ਯਥਾਰਥ ਸਮਝ ਆ ਜਾਊਗੀ।
English
So grasp the Lord's lotus feet; through the Word of the Guru's Shabad, you shall come to understand.
ਹਰਿ ਰਸੁ ਰਸਨਾ ਚਾਖੁ ਤੂੰ; ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥
har ras rasanaa chaakh toon; taan man niramal hoee |1| rahaau |
Punjabi
ਆਪਣੀ ਜੀਭ੍ਹ ਨਾਲ ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ, ਤਦ ਤੇਰੀ ਆਤਮਾ ਪਵਿੱਤ੍ਰ ਥੀ ਵੰਞੇਗੀ। ਠਹਿਰਾਉ।
English
With your tongue, taste the sublime elixir of the Lord, and your mind shall be rendered immaculately pure. ||1||Pause||
ਸਤਿਗੁਰ ਮਿਲਿਐ. ਮਨੁ ਸੰਤੋਖੀਐ; ਤਾ ਫਿਰਿ ਤ੍ਰਿਸਨਾ ਭੂਖ. ਨ ਹੋਇ ॥
satigur miliai. man santokheeai; taa fir trisanaa bhookh. na hoe |
Punjabi
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਰੱਜ ਜਾਂਦਾ ਹੈ ਅਤੇ ਤਦ ਖਾਹਿਸ਼ ਤੇ ਖੁਦਿਆ, ਮੁੜ ਕੇ ਬੰਦੇ ਨੂੰ ਨਹੀਂ ਸਤਾਉਂਦੀਆਂ।
English
Meeting the True Guru, the mind becomes content, and then, hunger and desire will not trouble you any longer.
ਨਾਮੁ ਨਿਧਾਨੁ ਪਾਇਆ; ਪਰ ਘਰਿ. ਜਾਇ ਨ ਕੋਇ ॥੨॥
naam nidhaan paaeaa; par ghar. jaae na koe |2|
Punjabi
ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਕੇ, ਕੋਈ ਭੀ ਹੋਰਸ ਦੇ ਬੂਹੇ ਤੇ ਨਹੀਂ ਜਾਂਦਾ।
English
Obtaining the treasure of the Naam, the Name of the Lord, one does not go knocking at other doors. ||2||
ਕਥਨੀ ਬਦਨੀ ਜੇ ਕਰੇ; ਮਨਮੁਖਿ. ਬੂਝ ਨ ਹੋਇ ॥
kathanee badanee je kare; manamukh. boojh na hoe |
Punjabi
ਭਾਵਨੂੰ ਪ੍ਰਤੀਕੂਲ ਪੁਰਸ਼ ਗੱਲਾਂ ਤੇ ਬਕੜਬਾ ਕਰਦਾ ਹੈ, ਤਾਂ ਵੀ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
English
The self-willed manmukh babbles on and on, but he does not understand.
ਗੁਰਮਤੀ ਘਟਿ ਚਾਨਣਾ; ਹਰਿ ਨਾਮੁ ਪਾਵੈ ਸੋਇ ॥੩॥
guramatee ghatt chaananaa; har naam paavai soe |3|
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਜਿਸ ਦਾ ਹਿਰਦਾ ਪ੍ਰਕਾਸ਼ਵਾਨ ਹੋ ਜਾਂਦਾ ਹੈ, ਕੇਵਲ ਉਹ ਹੀ ਪ੍ਰਭੂ ਦੇ ਨਾਮ ਨੂੰ ਪਰਾਪਤ ਹੁੰਦਾ ਹੈ।
English
One whose heart is illumined, by Guru's Teachings, obtains the Name of the Lord. ||3||
ਸੁਣਿ ਸਾਸਤ੍ਰ. ਤੂੰ ਨ ਬੁਝਹੀ; ਤਾ. ਫਿਰਹਿ ਬਾਰੋ ਬਾਰ ॥
sun saasatr. toon na bujhahee; taa. fireh baaro baar |
Punjabi
ਤੂੰ ਸ਼ਾਸਤ੍ਰ ਸੁਣਦਾ ਹੈ, ਪਰ ਵਾਹਿਗੁਰੂ ਨੂੰ ਅਨੁਭਵ ਨਹੀਂ ਕਰਦਾ। ਇਸ ਲਈ ਤੂੰ ਦਰ ਦਰ ਟੱਕਰਾਂ ਮਾਰਦਾ ਫਿਰਦਾ ਹੈ।
English
You may listen to the Shaastras, but you do not understand, and so you wander from door to door.
ਸੋ ਮੂਰਖੁ. ਜੋ ਆਪੁ, ਨ ਪਛਾਣਈ; ਸਚਿ. ਨ ਧਰੇ ਪਿਆਰੁ ॥੪॥
so moorakh. jo aap, na pachhaanee; sach. na dhare piaar |4|
Punjabi
ਜਿਹੜਾ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਸੱਚੇ ਸੁਆਮੀ ਨਾਲ ਪ੍ਰੀਤ ਨਹੀਂ ਕਰਦਾ, ਉਹ ਬੇਵਕੂਫ ਹੈ।
English
He is a fool, who does not understand his own self, and who does not enshrine love for the True Lord. ||4||
ਸਚੈ ਜਗਤੁ ਡਹਕਾਇਆ; ਕਹਣਾ ਕਛੂ ਨ ਜਾਇ ॥
sachai jagat ddahakaaeaa; kahanaa kachhoo na jaae |
Punjabi
ਸੱਚੇ ਸਾਹਿਬ ਨੇ ਜਹਾਨ ਨੂੰ ਗੁੰਮਰਾਹ ਕੀਤਾ ਹੋਇਆ ਹੈ। ਆਦਮੀ ਦੀ ਇਸ ਵਿੱਚ ਕੁਝ ਆਖਣ ਦੀ ਮਜਾਲ ਨਹੀਂ।
English
The True Lord has fooled the world - no one has any say in this at all.
ਨਾਨਕ. ਜੋ ਤਿਸੁ ਭਾਵੈ ਸੋ ਕਰੇ; ਜਿਉ ਤਿਸ ਕੀ ਰਜਾਇ ॥੫॥੭॥੯॥
naanak. jo tis bhaavai so kare; jiau tis kee rajaae |5|7|9|
Punjabi
ਨਾਨਕ, ਜਿਹੜਾ ਕੁਝ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਆਪਣੇ ਮਿੱਠੇ ਭਾਣੇ ਅਨੁਸਾਰ ਸਾਹਿਬ ਉਹੀ ਕੁਝ ਕਰਦਾ ਹੈ।
English
O Nanak, He does whatever He pleases, according to His Will. ||5||7||9||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥
raag goojaree mahalaa 4 chaupade ghar 1 |
Punjabi
ਰਾਗੁ ਗੂਜਰੀ ਚੌਥੀ ਪਾਤਿਸ਼ਾਹੀ। ਚਉਪਦੇ।
English
Raag Goojaree, Fourth Mehl, Chau-Padhay, First House:
ਹਰਿ ਕੇ ਜਨ ਸਤਿਗੁਰ ਸਤ ਪੁਰਖਾ; ਹਉ. ਬਿਨਉ ਕਰਉ ਗੁਰ ਪਾਸਿ ॥
har ke jan satigur sat purakhaa; hau. binau krau gur paas |
Punjabi
ਹੇ ਸੁਆਮੀ ਦੇ ਸੇਵਕ! ਸੱਚੇ ਪੁਰਸ਼, ਮੇਰੇ ਵਿਸ਼ਾਲ ਸਤਿਗੁਰੂ! ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।
English
O Servant of the Lord, O True Guru, O True Primal Being, I offer my prayers to You, O Guru.
ਹਮ ਕੀਰੇ ਕਿਰਮ. ਸਤਿਗੁਰ ਸਰਣਾਈ; ਕਰਿ ਦਇਆ. ਨਾਮੁ ਪਰਗਾਸਿ ॥੧॥
ham keere kiram. satigur saranaaee; kar deaa. naam paragaas |1|
Punjabi
ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ। ਮਿਹਰ ਧਾਰ ਕੇ ਮੈਨੂੰ ਹਰੀ ਦੇ ਨਾਮ ਦੀ ਰੌਸ਼ਨੀ ਪ੍ਰਦਾਨ ਕਰ, ਹੇ ਸੱਚੇ ਗੁਰਦੇਵ ਜੀ!
English
I am an insect and a worm; O True Guru, I seek Your Sanctuary; please, be merciful and bestow upon me the Light of the Naam, the Name of the Lord. ||1||
ਮੇਰੇ ਮੀਤ ਗੁਰਦੇਵ; ਮੋ ਕਉ ਰਾਮ ਨਾਮੁ ਪਰਗਾਸਿ ॥
mere meet guradev; mo kau raam naam paragaas |
Punjabi
ਹੇ ਪ੍ਰਕਾਸ਼ਵਾਨ ਗੁਰੂ, ਮੈਂਡੇ ਮਿੱਤ੍ਰ! ਮੈਨੂੰ ਸਰਬ-ਵਿਆਪਕ ਸੁਆਮੀ ਦੇ ਨਾਮ ਨਾਲ ਰੋਸ਼ਨ ਕਰ।
English
O my Best Friend, O Divine Guru, please illuminate me with the Light of the Lord.
ਗੁਰਮਤਿ ਨਾਮੁ. ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥
guramat naam. meraa praan sakhaaee; har keerat hamaree raharaas |1| rahaau |
Punjabi
ਗੁਰਾਂ ਦੀ ਸਿਖਮਤ ਦੁਆਰਾ ਦਰਸਾਇਆ ਹੋਇਆ ਨਾਮ ਮੇਰੀ ਜਿੰਦ-ਜਾਨ ਦਾ ਮਿੱਤ੍ਰ ਹੈ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾਉ।
English
By Guru's Instructions, the Naam is my breath of life, and the Praise of the Lord is my occupation. ||1||Pause||
ਹਰਿ ਜਨ ਕੇ ਵਡਭਾਗ ਵਡੇਰੇ; ਜਿਨ ਹਰਿ ਹਰਿ ਸਰਧਾ, ਹਰਿ ਪਿਆਸ ॥
har jan ke vaddabhaag vaddere; jin har har saradhaa, har piaas |
Punjabi
ਪਰਮ ਭਾਰੀ ਚੰਗੀ ਕਿਸਮਤ ਹੈ ਰੱਬ ਦੇ ਬੰਦਿਆਂ ਦੀ, ਜਿਨ੍ਹਾਂ ਦੀ ਸੁਆਮੀ ਮਾਲਕ ਵਿੱਚ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗਰੂ ਦੀ ਤ੍ਰੇਹ ਹੈ।
English
The Lord's servants have the greatest good fortune; they have faith in the Lord, Har, Har, and a thirst for the Lord.
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ ॥੨॥
har har naam milai tripataaseh; mil sangat gun paragaas |2|
Punjabi
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਨ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੋਸ਼ਨ ਹੋ ਜਾਂਦੀਆਂ ਹਨ।
English
Obtaining the Name of the Lord, Har, Har, they are satisfied; joining the Company of the Holy, their virtues shine forth. ||2||
ਜਿਨੑ ਹਰਿ ਹਰਿ, ਹਰਿ ਰਸੁ ਨਾਮੁ. ਨ ਪਾਇਆ; ਤੇ ਭਾਗਹੀਣ. ਜਮ ਪਾਸਿ ॥
jina har har, har ras naam. na paaeaa; te bhaagaheen. jam paas |
Punjabi
ਜਿਨ੍ਹਾਂ ਨੇ ਵਾਹਿਗੁਰੂ, ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ, ਉਹ ਨਿਕਰਮਣ ਹਨ ਅਤੇ ਮੌਤ ਦੇ ਫਰੇਸ਼ਤੇ ਦੇ ਸੁਪਰਦ ਕੀਤੇ ਜਾਂਦੇ ਹਨ।
English
Those who have not obtained the essence of the Name of the Lord, Har, Har, are most unfortunate; they are taken away by the Messenger of Death.
ਜੋ ਸਤਿਗੁਰ ਸਰਣਿ ਸੰਗਤਿ. ਨਹੀ ਆਏ; ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥
jo satigur saran sangat. nahee aae; dhrig jeeve dhrig jeevaas |3|
Punjabi
ਥੂਹ ਹੈ ਉਨ੍ਹਾਂ ਦੀ ਜਿੰਦਗੀ ਨੂੰ ਅਤੇ ਲਾਨ੍ਹਤ ਹੈ, ਉਨ੍ਹਾਂ ਦੇ ਜੀਊਣ ਦੀ ਆਸ ਨੂੰ, ਜਿਹੜੇ ਸੱਚੇ ਗੁਰਾਂ ਦੀ ਸਭਾ ਅਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
English
Those who have not sought the Sanctuary of the True Guru and the Company of the Holy - cursed are their lives, and cursed are their hopes of life. ||3||
ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥
jin har jan, satigur sangat paaee; tin dhur masatak likhiaa likhaas |
Punjabi
ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦਾ ਮੇਲ ਮਿਲਾਪ ਪ੍ਰਾਪਤ ਹੋਇਆ ਹੈ, ਉਨ੍ਹਾਂ ਦੇ ਮੱਥੇ ਉਤੇ ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
English
Those humble servants of the Lord, who have obtained the Company of the True Guru, have such pre-ordained destiny written on their foreheads.
ਧੰਨੁ ਧੰਨੁ ਸਤਸੰਗਤਿ. ਜਿਤੁ ਹਰਿ ਰਸੁ ਪਾਇਆ; ਮਿਲਿ ਨਾਨਕ. ਨਾਮੁ ਪਰਗਾਸਿ ॥੪॥੧॥
dhan dhan satasangat. jit har ras paaeaa; mil naanak. naam paragaas |4|1|
Punjabi
ਮੁਬਾਰਕ! ਮੁਬਾਰਕ ਹੈ, ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਰੱਬ ਦੇ ਗੋਲੇ ਨੂੰ ਮਿਲਣ ਦੁਆਰਾ, ਹੇ ਨਾਨਕ! ਪ੍ਰਗਟ ਹੋ ਵੰਞਦਾ ਹੈ, ਸੁਆਮੀ ਦਾ ਨਾਮ।
English
Blessed, blessed is the Sat Sangat, the True Congregation, where the sublime essence of the Lord is obtained. Meeting with His humble servant, O Nanak, the Naam shines forth. ||4||1||
ਗੂਜਰੀ ਮਹਲਾ ੪ ॥
goojaree mahalaa 4 |
Punjabi
ਗੂਜਰੀ ਚੌਥੀ ਪਾਤਿਸ਼ਾਹੀ।
English
Goojaree, Fourth Mehl:
ਗੋਵਿੰਦੁ ਗੋਵਿੰਦੁ ਪ੍ਰੀਤਮੁ, ਮਨਿ ਪ੍ਰੀਤਮੁ; ਮਿਲਿ ਸਤਸੰਗਤਿ. ਸਬਦਿ ਮਨੁ ਮੋਹੈ ॥
govind govind preetam, man preetam; mil satasangat. sabad man mohai |
Punjabi
ਸੁਆਮੀ ਮਾਲਕ ਪਿਆਰਾ, ਪਿਆਰਾ ਲੱਗਦਾ ਹੈ ਉਨ੍ਹਾਂ ਦੀ ਆਤਮਾ ਨੂੰ ਜੋ ਸਾਧ ਸੰਗਤ ਨਾਲ ਜੁੜਦੇ ਹਨ। ਉਸ ਦਾ ਨਾਮ ਚਿੱਤ ਨੂੰ ਮੋਹਤ ਕਰ ਲੈਂਦਾ ਹੈ।
English
The Lord, the Lord of the Universe is the Beloved of the minds of those who join the Sat Sangat, the True Congregation. The Shabad of His Word fascinates their minds.
ਜਪਿ ਗੋਵਿੰਦੁ, ਗੋਵਿੰਦੁ ਧਿਆਈਐ; ਸਭ ਕਉ ਦਾਨੁ ਦੇਇ. ਪ੍ਰਭੁ ਓਹੈ ॥੧॥
jap govind, govind dhiaaeeai; sabh kau daan dee. prabh ohai |1|
Punjabi
ਰੱਬ ਦਾ ਨਾਮ ਉਚਾਰਨ ਕਰ ਅਤੇ ਕੁਲ ਆਲਮ ਦੇ ਸੁਆਮੀ ਨੂੰ ਚੇਤੇ ਕਰ। ਉਹ ਸਾਹਿਬ ਹੀ ਸਾਰਿਆਂ ਨੂੰ ਦਾਤ ਦਿੰਦਾ ਹੈ।
English
Chant, and meditate on the Lord, the Lord of the Universe; God is the One who gives gifts to all. ||1||
ਮੇਰੇ ਭਾਈ ਜਨਾ; ਮੋ ਕਉ ਗੋਵਿੰਦੁ; ਗੋਵਿੰਦੁ ਗੋਵਿੰਦੁ ਮਨੁ ਮੋਹੈ ॥
mere bhaaee janaa; mo kau govind; govind govind man mohai |
Punjabi
ਹੇ ਮੇਰੇ ਵੀਰ ਸਾਥੀਓ! ਵਾਹਿਗੁਰੂ, ਵਾਹਿਗੁਰੂ ਸ੍ਰਿਸ਼ਟੀ ਦੇ ਥੰਮਣਹਾਰ ਨੇ ਮੇਰੇ ਚਿੱਤ ਨੂੰ ਫਰੇਫਤਾ (ਮੋਹ) ਲਿਆ ਹੈ।
English
O my Siblings of Destiny, the Lord of the Universe, Govind, Govind, Govind, has enticed and fascinated my mind.
ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ; ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥
govind govind govind gun gaavaa; mil gur saadhasangat jan sohai |1| rahaau |
Punjabi
ਮੈਂ ਆਪਣੇ ਮਾਲਕ, ਮਾਲਕ ਦਾ ਜੱਸ ਗਾਇਨ ਕਰਦਾ ਹਾਂ। ਗੁਰਾਂ ਦੇ ਪਵਿੱਤਰ ਮੇਲ-ਮਿਲਾਪ ਅੰਦਰ ਜੁੜ ਕੇ ਤੇਰਾ ਗੋਲਾ ਸੁੰਦਰ ਜਾਪਦਾ ਹੈ। ਠਹਿਰਾਉ।
English
I sing the Glorious Praises of the Lord of the Universe, Govind, Govind, Govind; joining the Holy Society of the Guru, Your humble servant is beautified. ||1||Pause||
ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ; ਕਉਲਾ ਰਿਧਿ ਸਿਧਿ; ਲਾਗੈ ਪਗਿ ਓਹੈ ॥
sukh saagar har bhagat hai guramat; kaulaa ridh sidh; laagai pag ohai |
Punjabi
ਵਾਹਿਗੁਰੂ ਦੀ ਪ੍ਰੇਮ-ਉਪਾਸ਼ਨਾ ਆਰਾਮ ਦਾ ਸਮੁੰਦਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਦੌਲਤ ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਸ ਆਦਮੀ ਦੇ ਪੈਰਾਂ ਤੇ ਆ ਡਿੱਗਦੀਆਂ ਹਨ।
English
Devotional worship to the Lord is an ocean of peace; through the Guru's Teachings, wealth, prosperity and the spiritual powers of the Siddhas fall at our feet.
ਜਨ ਕਉ ਰਾਮ ਨਾਮੁ ਆਧਾਰਾ; ਹਰਿ ਨਾਮੁ ਜਪਤ, ਹਰਿ ਨਾਮੇ ਸੋਹੈ ॥੨॥
jan kau raam naam aadhaaraa; har naam japat, har naame sohai |2|
Punjabi
ਸੁਆਮੀ ਦਾ ਨਾਮ ਉਸ ਦੇ ਨਫਰ ਦਾ ਆਸਰਾ ਹੈ। ਵਾਹਿਗੁਰੂ ਦਾ ਨਾਮ ਉਹ ਉਚਾਰਨ ਕਰਦਾ ਹੈ ਅਤੇ ਵਾਹਿਗੁਰੂ ਨਾਮ ਨਾਲ ਹੀ ਉਹ ਸਸ਼ੋਭਤ ਹੁੰਦਾ ਹੈ।
English
The Lord's Name is the Support of His humble servant; he chants the Lord's Name, and with the Lord's Name he is adorned. ||2||