Ekam
Guru Granth Sahib

Ang 498

Ang 498 · Line 1

ਆਠ ਪਹਰ. ਹਰਿ ਕੇ ਗੁਨ ਗਾਵੈ; ਭਗਤਿ ਪ੍ਰੇਮ ਰਸਿ ਮਾਤਾ ॥

aatth pehar. har ke gun gaavai; bhagat prem ras maataa |

Punjabi

ਪ੍ਰੇਮ-ਉਪਾਸ਼ਨਾ ਦੇ ਅੰਮ੍ਰਿਤ ਵਿੱਚ ਲੀਨ ਹੋਇਆ ਹੋਇਆ ਉਹ ਅੱਠੇ ਪਹਿਰ ਵਾਹਿਗੁਰੂ ਦੇ ਜੱਸ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

Twenty-four hours a day, he sings the Glorious Praises of the Lord, absorbed in loving devotional worship.

Dr. Sant Singh Khalsa (Shabad OS, CC BY-SA)
Ang 498 · Line 2

ਹਰਖ ਸੋਗ ਦੁਹੁ ਮਾਹਿ ਨਿਰਾਲਾ; ਕਰਣੈਹਾਰੁ ਪਛਾਤਾ ॥੨॥

harakh sog duhu maeh niraalaa; karanaihaar pachhaataa |2|

Punjabi

ਖੁਸ਼ੀ ਤੇ ਗਮੀ ਦੋਨਾਂ ਅੰਦਰ ਉਹ ਨਿਰਲੇਪ ਰਹਿੰਦਾ ਹੈ ਅਤੇ ਆਪਣੇ ਸਿਰਜਣਹਾਰ ਨੂੰ ਹੀ ਸਿੰਞਾਣਦਾ ਹੈ।

Bhai Manmohan Singh (Shabad OS, CC BY-SA)

English

He remains unaffected by both fortune and misfortune, and he recognizes the Creator Lord. ||2||

Dr. Sant Singh Khalsa (Shabad OS, CC BY-SA)
Ang 498 · Line 3

ਜਿਸ ਕਾ ਸਾ, ਤਿਨ ਹੀ ਰਖਿ ਲੀਆ; ਸਗਲ ਜੁਗਤਿ ਬਣਿ ਆਈ ॥

jis kaa saa, tin hee rakh leea; sagal jugat ban aaee |

Punjabi

ਜੀਹਦਾ ਉਹ ਹੈ, ਉਹੀ ਉਸ ਦੀ ਰੱਖਿਆ ਕਰਦਾ ਹੈ ਅਤੇ ਉਸ ਦੇ ਲਈ ਸਾਰੇ ਰਸਤੇ ਖੋਲ੍ਹ ਦਿੱਤੇ ਜਾਂਦੇ ਹਨ।

Bhai Manmohan Singh (Shabad OS, CC BY-SA)

English

The Lord saves those who belong to Him, and all pathways are opened to them.

Dr. Sant Singh Khalsa (Shabad OS, CC BY-SA)
Ang 498 · Line 4

ਕਹੁ ਨਾਨਕ. ਪ੍ਰਭ ਪੁਰਖ ਦਇਆਲਾ; ਕੀਮਤਿ ਕਹਣੁ. ਨ ਜਾਈ ॥੩॥੧॥੯॥

kahu naanak. prabh purakh deaalaa; keemat kehan. na jaaee |3|1|9|

Punjabi

ਗੁਰੂ ਜੀ ਆਖਦੇ ਹਨ, ਮਿਹਰਬਾਨ ਬਲਵਾਨ ਮਾਲਕ ਦਾ ਮੁੱਲ ਦੱਸਿਆ ਜਾ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Says Nanak, the value of the Merciful Lord God cannot be described. ||3||1||9||

Dr. Sant Singh Khalsa (Shabad OS, CC BY-SA)
Ang 498 · Line 5

ਗੂਜਰੀ ਮਹਲਾ ੫ ਦੁਪਦੇ ਘਰੁ ੨ ॥

goojaree mahalaa 5 dupade ghar 2 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ ਦੁਪਦੇ।

Bhai Manmohan Singh (Shabad OS, CC BY-SA)

English

Goojaree, Fifth Mehl, Dho-Padhay, Second House:

Dr. Sant Singh Khalsa (Shabad OS, CC BY-SA)
Ang 498 · Line 6

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 498 · Line 7

ਪਤਿਤ. ਪਵਿਤ੍ਰ ਲੀਏ ਕਰਿ ਅਪੁਨੇ; ਸਗਲ ਕਰਤ ਨਮਸਕਾਰੋ ॥

patit. pavitr lee kar apune; sagal karat namasakaaro |

Punjabi

ਪ੍ਰਭੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਨਿੱਜ ਦੇ ਬਣਾ ਲਿਆ ਹੈ। ਸਾਰੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਨ।

Bhai Manmohan Singh (Shabad OS, CC BY-SA)

English

The Lord has sanctified the sinners and made them His own; all bow in reverence to Him.

Dr. Sant Singh Khalsa (Shabad OS, CC BY-SA)
Ang 498 · Line 8

ਬਰਨੁ ਜਾਤਿ ਕੋਊ ਪੂਛੈ ਨਾਹੀ; ਬਾਛਹਿ ਚਰਨ ਰਵਾਰੋ ॥੧॥

baran jaat koaoo poochhai naahee; baachheh charan ravaaro |1|

Punjabi

ਕੋਈ ਭੀ ਉਨ੍ਹਾਂ ਦੀ ਵੰਸ਼ ਅਤੇ ਜਾਤੀ ਬਾਰੇ ਨਹੀਂ ਪੁੱਛਦਾ। ਪ੍ਰਾਣੀ ਉਨ੍ਹਾਂ ਦੇ ਪੈਰਾਂ ਦੀ ਖਾਕ ਨੂੰ ਲੋੜਦੇ ਹਨ।

Bhai Manmohan Singh (Shabad OS, CC BY-SA)

English

No one asks about their ancestry and social status; instead, they yearn for the dust of their feet. ||1||

Dr. Sant Singh Khalsa (Shabad OS, CC BY-SA)
Ang 498 · Line 9

ਠਾਕੁਰ; ਐਸੋ ਨਾਮੁ ਤੁਮੑਾਰੋ ॥

tthaakur; aiso naam tumaaro |

Punjabi

ਹੇ ਪ੍ਰਭੂ! ਐਹੋ ਜਿਹੇ ਹੈ ਪ੍ਰਤਾਪ ਤੇਰੇ ਨਾਮ ਦਾ।

Bhai Manmohan Singh (Shabad OS, CC BY-SA)

English

O Lord Master, such is Your Name.

Dr. Sant Singh Khalsa (Shabad OS, CC BY-SA)
Ang 498 · Line 10

ਸਗਲ ਸ੍ਰਿਸਟਿ ਕੋ ਧਣੀ ਕਹੀਜੈ; ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥

sagal srisatt ko dhanee kaheejai; jan ko ang niraaro |1| rahaau |

Punjabi

ਤੂੰ ਸਮੂਹ ਰਚਨਾ ਦਾ ਸੁਆਮੀ ਆਖਿਆ ਜਾਂਦਾ ਹੈ। ਆਪਣੇ ਸੇਵਕ ਦਾ ਤੂੰ ਨਿਰਾਲਾ ਹੀ ਪੱਖ ਪੂਰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

You are called the Lord of all creation; You give Your unique support to Your servant. ||1||Pause||

Dr. Sant Singh Khalsa (Shabad OS, CC BY-SA)
Ang 498 · Line 11

ਸਾਧਸੰਗਿ ਨਾਨਕ. ਬੁਧਿ ਪਾਈ; ਹਰਿ ਕੀਰਤਨੁ ਆਧਾਰੋ ॥

saadhasang naanak. budh paaee; har keeratan aadhaaro |

Punjabi

ਸਤਿ ਸੰਗਤ ਅੰਦਰ ਨਾਨਕ ਨੂੰ ਸਮਝ ਪ੍ਰਾਪਤ ਹੋ ਗਈ ਹੈ। ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਸ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

In the Saadh Sangat, the Company of the Holy, Nanak has obtained understanding; singing the Kirtan of the Lord's Praises is his only support.

Dr. Sant Singh Khalsa (Shabad OS, CC BY-SA)
Ang 498 · Line 12

ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ; ਮੁਕਤਿ ਭਇਓ ਚੰਮਿਆਰੋ ॥੨॥੧॥੧੦॥

naamadeo trilochan kabeer daasaro; mukat bheo chamiaaro |2|1|10|

Punjabi

ਸੁਆਮੀ ਦੇ ਗੋਲੇ, ਨਾਮਦੇਵ, ਤ੍ਰਿਲੋਚਨ, ਕਬੀਰ ਅਤੇ ਰਵਿਦਾਸ ਚਮਾਰ ਮੋਖਸ਼ ਹੋ ਗਏ।

Bhai Manmohan Singh (Shabad OS, CC BY-SA)

English

The Lord's servants, Naam Dayv, Trilochan, Kabeer and Ravi Daas the shoe-maker have been liberated. ||2||1||10||

Dr. Sant Singh Khalsa (Shabad OS, CC BY-SA)
Ang 498 · Line 13

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 498 · Line 14

ਹੈ ਨਾਹੀ ਕੋਊ ਬੂਝਨਹਾਰੋ; ਜਾਨੈ ਕਵਨੁ ਭਤਾ ॥

hai naahee koaoo boojhanahaaro; jaanai kavan bhataa |

Punjabi

ਸਾਹਿਬ ਨੂੰ ਜਾਨਣ ਵਾਲਾ ਕੋਈ ਨਹੀਂ ਉਸ ਦੀਆਂ ਹਿਕਮਤਾਂ ਨੂੰ ਕੌਣ ਬੁੱਝ ਸਕਦਾ ਹੈ।

Bhai Manmohan Singh (Shabad OS, CC BY-SA)

English

No one understands the Lord; who can understand His plans?

Dr. Sant Singh Khalsa (Shabad OS, CC BY-SA)
Ang 498 · Line 15

ਸਿਵ ਬਿਰੰਚਿ ਅਰੁ ਸਗਲ ਮੋਨਿ ਜਨ; ਗਹਿ ਨ ਸਕਾਹਿ. ਗਤਾ ॥੧॥

siv biranch ar sagal mon jan; geh na sakaeh. gataa |1|

Punjabi

ਸ਼ਿਵਜੀ, ਬ੍ਰਹਮਾ ਅਤੇ ਸਾਰੇ ਖਾਮੋਸ਼ ਰਿਸ਼ੀ ਸੁਆਮੀ ਦੀ ਅਵਸਥਾ ਨੂੰ (ਸਮਝ) ਜਾਂ (ਪਕੜ) ਨਹੀਂ ਸਕਦੇ।

Bhai Manmohan Singh (Shabad OS, CC BY-SA)

English

Shiva, Brahma and all the silent sages cannot understand the state of the Lord. ||1||

Dr. Sant Singh Khalsa (Shabad OS, CC BY-SA)
Ang 498 · Line 16

ਪ੍ਰਭ ਕੀ; ਅਗਮ ਅਗਾਧਿ ਕਥਾ ॥

prabh kee; agam agaadh kathaa |

Punjabi

ਸੁਆਮੀ ਦੀ ਵਾਰਤਾ ਗੁਹਜ ਅਤੇ ਅਥਾਹ ਹੈ।

Bhai Manmohan Singh (Shabad OS, CC BY-SA)

English

God's sermon is profound and unfathomable.

Dr. Sant Singh Khalsa (Shabad OS, CC BY-SA)
Ang 498 · Line 17

ਸੁਨੀਐ ਅਵਰ. ਅਵਰ ਬਿਧਿ ਬੁਝੀਐ; ਬਕਨ ਕਥਨ ਰਹਤਾ ॥੧॥ ਰਹਾਉ ॥

suneeai avar. avar bidh bujheeai; bakan kathan rahataa |1| rahaau |

Punjabi

ਵਾਹਿਗੁਰੂ ਸੁਣੀਦਾ ਕੁਛ ਹੋਰ ਹੈ, ਪ੍ਰੰਤੂ ਸਮਝਣ ਤੇ ਕੁਝ ਹੋਰ ਹੀ ਤਰ੍ਹਾਂ ਦਾ ਜਾਪਦਾ ਹੈ। ਉਹ ਵਰਣਨ ਅਤੇ ਵਿਆਖਿਆ ਕਰਨ ਤੋਂ ਬਾਹਰ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He is heard to be one thing, but He is understood to be something else again; He is beyond description and explanation. ||1||Pause||

Dr. Sant Singh Khalsa (Shabad OS, CC BY-SA)
Ang 498 · Line 18

ਆਪੇ ਭਗਤਾ. ਆਪਿ ਸੁਆਮੀ; ਆਪਨ ਸੰਗਿ ਰਤਾ ॥

aape bhagataa. aap suaamee; aapan sang rataa |

Punjabi

ਵਾਹਿਗੁਰੂ ਖੁਦ ਸ਼ਰਧਾਲੂ ਹੈ ਅਤੇ ਖੁਦ ਹੀ ਉਸ ਦਾ ਮਾਲਕ। ਉਹ ਆਪਣੇ ਆਪ ਨਾਲ ਹੀ ਰੰਗਿਆ ਹੋਇਆ ਹੈ।

Bhai Manmohan Singh (Shabad OS, CC BY-SA)

English

He Himself is the devotee, and He Himself is the Lord and Master; He is imbued with Himself.

Dr. Sant Singh Khalsa (Shabad OS, CC BY-SA)
Ang 498 · Line 19

ਨਾਨਕ. ਕੋ ਪ੍ਰਭੁ, ਪੂਰਿ ਰਹਿਓ ਹੈ; ਪੇਖਿਓ ਜਤ੍ਰ ਕਤਾ ॥੨॥੨॥੧੧॥

naanak. ko prabh, poor rahio hai; pekhio jatr kataa |2|2|11|

Punjabi

ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ। ਮੈਂ ਉਸ ਨੂੰ ਹਰ ਥਾਂ ਵੇਖਦਾ ਹਾਂ।

Bhai Manmohan Singh (Shabad OS, CC BY-SA)

English

Nanak's God is pervading and permeating everywhere; wherever he looks, He is there. ||2||2||11||

Dr. Sant Singh Khalsa (Shabad OS, CC BY-SA)
Ang 498 · Line 20

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 498 · Line 21

ਮਤਾ ਮਸੂਰਤਿ ਅਵਰ ਸਿਆਨਪ; ਜਨ ਕਉ. ਕਛੂ ਨ ਆਇਓ ॥

mataa masoorat avar siaanap; jan kau. kachhoo na aaeo |

Punjabi

ਸੁਆਮੀ ਦੇ ਸੇਵਕ ਨੂੰ ਕੋਈ ਹਿਕਮਤ, ਰਾਜਨੀਤੀ ਅਤੇ ਚਤੁਰਾਈ ਨਹੀਂ ਆਉਂਦੀ।

Bhai Manmohan Singh (Shabad OS, CC BY-SA)

English

The humble servant of the Lord has no plans, politics or other clever tricks.

Dr. Sant Singh Khalsa (Shabad OS, CC BY-SA)
Ang 498 · Line 22

ਜਹ ਜਹ ਅਉਸਰੁ ਆਇ ਬਨਿਓ ਹੈ; ਤਹਾ ਤਹਾ ਹਰਿ ਧਿਆਇਓ ॥੧॥

jeh jeh aausar aae banio hai; tahaa tahaa har dhiaaeo |1|

Punjabi

ਜਿਥੇ ਕਿਤੇ ਭੀ ਮੌਕਾ ਬਣਦਾ ਹੈ, ਉਥੇ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Whenever the occasion arises, there, he meditates on the Lord. ||1||

Dr. Sant Singh Khalsa (Shabad OS, CC BY-SA)
Ang 498 · Line 23

ਪ੍ਰਭ ਕੋ; ਭਗਤਿ ਵਛਲੁ ਬਿਰਦਾਇਓ ॥

prabh ko; bhagat vachhal biradaaeo |

Punjabi

ਸਾਈਂ ਦਾ ਸੁਭਾਵਕ ਖਸਲਤ ਆਪਣਿਆਂ ਸੰਤਾਂ ਨੂੰ ਪਿਆਰ ਕਰਨਾ ਹੈ।

Bhai Manmohan Singh (Shabad OS, CC BY-SA)

English

It is the very nature of God to love His devotees;

Dr. Sant Singh Khalsa (Shabad OS, CC BY-SA)
Ang 498 · Line 24

ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ; ਜਨ ਕਉ ਲਾਡ ਲਡਾਇਓ ॥੧॥ ਰਹਾਉ ॥

kare pratipaal baarik kee niaaee; jan kau laadd laddaaeo |1| rahaau |

Punjabi

ਵਾਹਿਗੁਰੂ ਆਪਣੇ ਗੋਲੇ ਨੂੰ ਪਾਲਦਾ-ਪੋਸਦਾ ਹੈ ਅਤੇ ਆਪਣੇ ਬੱਚੇ ਦੀ ਮਾਨਿੰਦ ਉਸ ਨੂੰ ਪਲੋਸਦਾ ਤੇ ਪਿਆਰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He cherishes His servant, and caresses him as His own child. ||1||Pause||

Dr. Sant Singh Khalsa (Shabad OS, CC BY-SA)
Ang 498 · Line 25

ਜਪ ਤਪ ਸੰਜਮ. ਕਰਮ ਧਰਮ; ਹਰਿ ਕੀਰਤਨੁ. ਜਨਿ ਗਾਇਓ ॥

jap tap sanjam. karam dharam; har keeratan. jan gaaeo |

Punjabi

ਸਾਈਂ ਦਾ ਨਫਰ ਆਪਣੀ ਉਪਾਸ਼ਨਾ, ਤਪੱਸਿਆ, ਸਵੈ-ਰਿਆਜ਼ਤ ਅਤੇ ਮਜ਼ਹਬੀ ਸੰਸਕਾਰਾਂ ਵੱਜੋਂ, ਉਸ ਦੀ ਕੀਰਤੀ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

The Lord's servant sings the Kirtan of His Praises as his worship, deep meditation, self-discipline and religious observances.

Dr. Sant Singh Khalsa (Shabad OS, CC BY-SA)
Ang 498 · Line 26

ਸਰਨਿ ਪਰਿਓ ਨਾਨਕ. ਠਾਕੁਰ ਕੀ; ਅਭੈ ਦਾਨੁ. ਸੁਖੁ ਪਾਇਓ ॥੨॥੩॥੧੨॥

saran pario naanak. tthaakur kee; abhai daan. sukh paaeo |2|3|12|

Punjabi

ਨਾਨਕ ਨੇ ਪ੍ਰਭੂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਸ ਨੂੰ ਪਰਮ ਪਰਸੰਨਤਾ ਦੀ ਡਰ-ਰਹਿਤ ਦਾਤ ਪਰਾਪਤ ਹੋਈ ਹੈ।

Bhai Manmohan Singh (Shabad OS, CC BY-SA)

English

Nanak has entered the Sanctuary of his Lord and Master, and has received the blessings of fearlessness and peace. ||2||3||12||

Dr. Sant Singh Khalsa (Shabad OS, CC BY-SA)
Ang 498 · Line 27

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 498 · Line 28

ਦਿਨੁ ਰਾਤੀ ਆਰਾਧਹੁ ਪਿਆਰੋ; ਨਿਮਖ. ਨ ਕੀਜੈ ਢੀਲਾ ॥

din raatee aaraadhahu piaaro; nimakh. na keejai dteelaa |

Punjabi

ਮੇਰੇ ਪ੍ਰੀਤਮਾ! ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ। ਇਕ ਮੁਹਤ ਭਰ ਭੀ ਢਿੱਲ ਨਾਂ ਲਾ।

Bhai Manmohan Singh (Shabad OS, CC BY-SA)

English

Worship the Lord in adoration, day and night, O my dear - do not delay for a moment.

Dr. Sant Singh Khalsa (Shabad OS, CC BY-SA)
Ang 498 · Line 29

ਸੰਤ ਸੇਵਾ ਕਰਿ ਭਾਵਨੀ ਲਾਈਐ; ਤਿਆਗਿ ਮਾਨੁ ਹਾਠੀਲਾ ॥੧॥

sant sevaa kar bhaavanee laaeeai; tiaag maan haattheelaa |1|

Punjabi

ਸ਼ਰਧਾ ਦੇ ਨਾਲ ਤੂੰ ਸਾਧੂਆਂ ਦੀ ਟਹਿਲ ਕਮਾ ਅਤੇ ਆਪਣੀ ਹੰਗਤਾ ਅਤੇ ਜਿੱਦ ਨੂੰ ਛੱਡ ਦੇ।

Bhai Manmohan Singh (Shabad OS, CC BY-SA)

English

Serve the Saints with loving faith, and set aside your pride and stubbornness. ||1||

Dr. Sant Singh Khalsa (Shabad OS, CC BY-SA)
Ang 498 · Line 30

ਮੋਹਨੁ; ਪ੍ਰਾਨ ਮਾਨ ਰਾਗੀਲਾ ॥

mohan; praan maan raageelaa |

Punjabi

ਮੋਹ ਲੈਣਹਾਰ, ਖਿਲੰਦੜਾ ਸੁਆਮੀ ਮੇਰੀ ਜਿੰਦ ਜਾਨ ਅਤੇ ਪੱਤ-ਆਬਰੂ ਹੈ।

Bhai Manmohan Singh (Shabad OS, CC BY-SA)

English

The fascinating, playful Lord is my very breath of life and honor.

Dr. Sant Singh Khalsa (Shabad OS, CC BY-SA)
Ang 498 · Line 31

ਬਾਸਿ ਰਹਿਓ. ਹੀਅਰੇ ਕੈ ਸੰਗੇ; ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥

baas rahio. heeare kai sange; pekh mohio man leelaa |1| rahaau |

Punjabi

ਉਹ ਮੇਰੀ ਜਿੰਦੜੀ ਦੇ ਨਾਲ ਵਸਦਾ ਹੈ ਅਤੇ ਉਸ ਦੇ ਕਉਤਕ ਵੇਖ ਕੇ ਮੇਰਾ ਚਿੱਤ ਫਰੇਫਤ ਹੋ (ਮੋਹਿਆ) ਗਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He abides in my heart; beholding His playful games, my mind is fascinated. ||1||Pause||

Dr. Sant Singh Khalsa (Shabad OS, CC BY-SA)
Ang 498 · Line 32

ਜਿਸੁ ਸਿਮਰਤ. ਮਨਿ ਹੋਤ ਅਨੰਦਾ; ਉਤਰੈ ਮਨਹੁ ਜੰਗੀਲਾ ॥

jis simarat. man hot anandaa; utarai manahu jangeelaa |

Punjabi

ਜਿਸ ਦਾ ਚਿੰਤਨ ਕਰਨ ਦੁਆਰਾ ਚਿੱਤ ਵਿੱਚ ਖੁਸ਼ੀ ਹੁੰਦੀ ਹੈ ਅਤੇ ਮਨੂਏ ਦਾ ਜੰਗਾਲ ਲਹਿ ਜਾਂਦਾ ਹੈ।

Bhai Manmohan Singh (Shabad OS, CC BY-SA)

English

Remembering Him, my mind is in bliss, and the rust of my mind is removed.

Dr. Sant Singh Khalsa (Shabad OS, CC BY-SA)
Ang 498 · Line 33

ਮਿਲਬੇ ਕੀ ਮਹਿਮਾ, ਬਰਨਿ. ਨ ਸਾਕਉ; ਨਾਨਕ. ਪਰੈ ਪਰੀਲਾ ॥੨॥੪॥੧੩॥

milabe kee mahimaa, baran. na saakau; naanak. parai pareelaa |2|4|13|

Punjabi

ਸੁਆਮੀ ਦੇ ਮਿਲਾਪ ਦੀ ਵਡਿਆਈ ਵਰਨਣ ਨਹੀਂ ਕੀਤੀ ਜਾ ਸਕਦੀ। ਨਾਨਕ, ਇਹ ਅੰਦਾਜੇ ਤੋਂ ਬੇਅੰਤ ਪਰੇ ਹੈ।

Bhai Manmohan Singh (Shabad OS, CC BY-SA)

English

The great honor of meeting the Lord cannot be described; O Nanak, it is infinite, beyond measure. ||2||4||13||

Dr. Sant Singh Khalsa (Shabad OS, CC BY-SA)
Ang 498 · Line 34

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 498 · Line 35

ਮੁਨਿ ਜੋਗੀ. ਸਾਸਤ੍ਰਗਿ ਕਹਾਵਤ; ਸਭ ਕੀਨੑੇ ਬਸਿ ਅਪਨਹੀ ॥

mun jogee. saasatrag kahaavat; sabh keenae bas apanahee |

Punjabi

ਇਨਸਾਨ ਆਪਣੇ ਆਪ ਨੂੰ ਮੁਨੀ, ਯੋਗੀ ਅਤੇ ਸ਼ਾਸਤਰ-ਵੇਤਾ ਅਖਵਾਉਂਦੇ ਹਨ। ਪਰ ਮਾਇਆ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ।

Bhai Manmohan Singh (Shabad OS, CC BY-SA)

English

They call themselves silent sages, Yogis and scholars of the Shaastras, but Maya has has them all under her control.

Dr. Sant Singh Khalsa (Shabad OS, CC BY-SA)
Ang 498 · Line 36

ਤੀਨਿ ਦੇਵ, ਅਰੁ ਕੋੜਿ ਤੇਤੀਸਾ; ਤਿਨ ਕੀ ਹੈਰਤਿ. ਕਛੁ ਨ ਰਹੀ ॥੧॥

teen dev, ar korr teteesaa; tin kee hairat. kachh na rahee |1|

Punjabi

ਤਿੰਨ ਸੁਰ ਅਤੇ ਤੇਤੀ ਕ੍ਰੋੜ ਦੇਵਤੇ, ਉਨ੍ਹਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਂ ਰਹੀ।

Bhai Manmohan Singh (Shabad OS, CC BY-SA)

English

The three gods, and the 330,000,000 demi-gods, were astonished. ||1||

Dr. Sant Singh Khalsa (Shabad OS, CC BY-SA)