Ekam
Guru Granth Sahib

Ang 499

Ang 499 · Line 1

ਬਲਵੰਤਿ; ਬਿਆਪਿ ਰਹੀ ਸਭ ਮਹੀ ॥

balavant; biaap rahee sabh mahee |

Punjabi

ਬਲਵਾਨ ਮਾਇਆ ਸਾਰਿਆਂ ਅੰਦਰ ਵਸ ਰਹੀ ਹੈ।

Bhai Manmohan Singh (Shabad OS, CC BY-SA)

English

The power of Maya is pervading everywhere.

Dr. Sant Singh Khalsa (Shabad OS, CC BY-SA)
Ang 499 · Line 2

ਅਵਰੁ ਨ ਜਾਨਸਿ ਕੋਊ ਮਰਮਾ; ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥

avar na jaanas koaoo maramaa; gur kirapaa te lahee |1| rahaau |

Punjabi

ਉਸ ਦਾ ਭੇਦ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ। ਹੋਰ ਕੋਈ ਇਸ ਨੂੰ ਨਹੀਂ ਜਾਣਦਾ। ਠਹਿਰਾਉ।

Bhai Manmohan Singh (Shabad OS, CC BY-SA)

English

Her secret is known only by Guru's Grace - no one else knows it. ||1||Pause||

Dr. Sant Singh Khalsa (Shabad OS, CC BY-SA)
Ang 499 · Line 3

ਜੀਤਿ ਜੀਤਿ. ਜੀਤੇ ਸਭਿ ਥਾਨਾ; ਸਗਲ ਭਵਨ ਲਪਟਹੀ ॥

jeet jeet. jeete sabh thaanaa; sagal bhavan lapattahee |

Punjabi

ਸਦਾ ਹੀ ਜਿੱਤਦੀ ਹੋਈ ਨੇ, ਸਾਰੀਆਂ ਜਗ੍ਹਾ ਜਿੱਤ ਲਈਆਂ ਹਨ ਅਤੇ ਉਹ ਸਾਰੇ ਜਹਾਨ ਨੂੰ ਚਿੰਮੜੀ ਹੋਈ ਹੈ।

Bhai Manmohan Singh (Shabad OS, CC BY-SA)

English

Conquering and conquering, she has conquered everywhere, and she clings to the whole world.

Dr. Sant Singh Khalsa (Shabad OS, CC BY-SA)
Ang 499 · Line 4

ਕਹੁ ਨਾਨਕ. ਸਾਧ ਤੇ ਭਾਗੀ; ਹੋਇ ਚੇਰੀ. ਚਰਨ ਗਹੀ ॥੨॥੫॥੧੪॥

kahu naanak. saadh te bhaagee; hoe cheree. charan gahee |2|5|14|

Punjabi

ਹੇ ਨਾਨਕ ਆਖ ਕਿ ਉਹ ਸੰਤ ਦੇ ਅਧੀਨ ਹੋ ਜਾਂਦੀ ਹੈ ਅਤੇ ਗੋਲੀ ਬਣ ਕੇ ਉਸ ਦੇ ਪੈਰ ਪਕੜ ਲੈਂਦੀ ਹੈ।

Bhai Manmohan Singh (Shabad OS, CC BY-SA)

English

Says Nanak, she surrenders to the Holy Saint; becoming his servant, she falls at his feet. ||2||5||14||

Dr. Sant Singh Khalsa (Shabad OS, CC BY-SA)
Ang 499 · Line 5

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 499 · Line 6

ਦੁਇ ਕਰ ਜੋੜਿ ਕਰੀ ਬੇਨੰਤੀ; ਠਾਕੁਰੁ ਅਪਨਾ ਧਿਆਇਆ ॥

due kar jorr karee benantee; tthaakur apanaa dhiaaeaa |

Punjabi

ਮੈਂ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਦੋਨੋਂ ਹੱਥ ਬੰਨ੍ਹ ਕੇ ਪ੍ਰਾਰਥਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

With my palms pressed together, I offer my prayer, meditating on my Lord and Master.

Dr. Sant Singh Khalsa (Shabad OS, CC BY-SA)
Ang 499 · Line 7

ਹਾਥ ਦੇਇ ਰਾਖੇ ਪਰਮੇਸਰਿ; ਸਗਲਾ ਦੁਰਤੁ ਮਿਟਾਇਆ ॥੧॥

haath dee raakhe paramesar; sagalaa durat mittaaeaa |1|

Punjabi

ਆਪਣਾ ਹੱਥ ਬੰਨ੍ਹ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਮੂਹ ਪਾਪ ਮੇਟ ਛਡੇ ਹਨ।

Bhai Manmohan Singh (Shabad OS, CC BY-SA)

English

Giving me His hand, the Transcendent Lord has saved me, and erased all my sins. ||1||

Dr. Sant Singh Khalsa (Shabad OS, CC BY-SA)
Ang 499 · Line 8

ਠਾਕੁਰ; ਹੋਏ ਆਪਿ ਦਇਆਲ ॥

tthaakur; hoe aap deaal |

Punjabi

ਸੁਆਮੀ ਖੁਦ ਮਿਹਰਬਾਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

The Lord and Master Himself has become merciful.

Dr. Sant Singh Khalsa (Shabad OS, CC BY-SA)
Ang 499 · Line 9

ਭਈ ਕਲਿਆਣ ਆਨੰਦ ਰੂਪ ਹੁਈ ਹੈ; ਉਬਰੇ. ਬਾਲ ਗੁਪਾਲ ॥੧॥ ਰਹਾਉ ॥

bhee kaliaan aanand roop huee hai; ubare. baal gupaal |1| rahaau |

Punjabi

ਮੈਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਅਤੇ ਮੈਂ ਪਰਸੰਨਤਾ ਦਾ ਸਰੂਪ ਥੀ ਗਿਆ ਹਾਂ। ਸੁਆਮੀ ਦਾ ਬੱਚਾ ਬਣ ਕੇ ਮੈਂ ਪਾਰ ਉਤਰ ਗਿਆ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

I have been emancipated, the embodiment of bliss; I am the child of the Lord of the Universe - He has carried me across. ||1||Pause||

Dr. Sant Singh Khalsa (Shabad OS, CC BY-SA)
Ang 499 · Line 10

ਮਿਲਿ ਵਰ ਨਾਰੀ ਮੰਗਲੁ ਗਾਇਆ; ਠਾਕੁਰ ਕਾ ਜੈਕਾਰੁ ॥

mil var naaree mangal gaaeaa; tthaakur kaa jaikaar |

Punjabi

ਆਪਣੇ ਕੰਤ ਨੂੰ ਭੇਟ ਕੇ, ਪਤਨੀ ਖੁਸ਼ੀ ਦੇ ਗੀਤ ਗਾਉਂਦੀ ਹੈ ਅਤੇ ਆਪਣੇ ਪ੍ਰਭੂ ਦੀ ਪਰਸੰਨਤਾ ਕਰਦੀ ਹੈ।

Bhai Manmohan Singh (Shabad OS, CC BY-SA)

English

Meeting her Husband, the soul-bride sings the songs of joy, and celebrates her Lord and Master.

Dr. Sant Singh Khalsa (Shabad OS, CC BY-SA)
Ang 499 · Line 11

ਕਹੁ ਨਾਨਕ. ਤਿਸੁ ਗੁਰ ਬਲਿਹਾਰੀ; ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥

kahu naanak. tis gur balihaaree; jin sabh kaa keea udhaar |2|6|15|

Punjabi

ਹੇ ਨਾਨਕ ਆਖ ਕਿ ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਸਾਰਿਆਂ ਨੂੰ ਬੰਦ-ਖਲਾਸ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

Says Nanak, I am a sacrifice to the Guru, who has emancipated everyone. ||2||6||15||

Dr. Sant Singh Khalsa (Shabad OS, CC BY-SA)
Ang 499 · Line 12

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 499 · Line 13

ਮਾਤ ਪਿਤਾ. ਭਾਈ ਸੁਤ ਬੰਧਪ; ਤਿਨ ਕਾ ਬਲੁ. ਹੈ ਥੋਰਾ ॥

maat pitaa. bhaaee sut bandhap; tin kaa bal. hai thoraa |

Punjabi

ਅੰਮੜੀ, ਬਾਬਲ, ਭਰਾ, ਪੁੱਤ੍ਰ ਅਤੇ ਸਨਬੰਧੀਆਂ, ਉਨ੍ਹਾਂ ਦੀ ਤਾਕਤ ਥੋੜ੍ਹੀ ਹੈ।

Bhai Manmohan Singh (Shabad OS, CC BY-SA)

English

Mother, father, siblings, children and relatives - their power is insignificant.

Dr. Sant Singh Khalsa (Shabad OS, CC BY-SA)
Ang 499 · Line 14

ਅਨਿਕ ਰੰਗ ਮਾਇਆ ਕੇ ਪੇਖੇ; ਕਿਛੁ ਸਾਥਿ ਨ ਚਾਲੈ ਭੋਰਾ ॥੧॥

anik rang maaeaa ke pekhe; kichh saath na chaalai bhoraa |1|

Punjabi

ਮੈਂ ਧਨ-ਦੌਲਤ ਦੀਆਂ ਘਣੇਰੀਆਂ ਰੰਗ-ਰਲੀਆਂ ਵੇਖੀਆਂ ਹਨ, ਪ੍ਰੰਤੂ ਕੋਈ ਰਤਾ ਜਿੰਨੀ ਭੀ ਬੰਦੇ ਦੇ ਨਾਲ ਨਹੀਂ ਜਾਂਦੀ।

Bhai Manmohan Singh (Shabad OS, CC BY-SA)

English

I have seen the many pleasures of Maya, but none goes with them in the end. ||1||

Dr. Sant Singh Khalsa (Shabad OS, CC BY-SA)
Ang 499 · Line 15

ਠਾਕੁਰ; ਤੁਝ ਬਿਨੁ. ਆਹਿ ਨ ਮੋਰਾ ॥

tthaakur; tujh bin. aaeh na moraa |

Punjabi

ਮੇਰੇ ਸੁਆਮੀ, ਤੇਰੇ ਬਗੈਰ ਮੇਰਾ ਕੋਈ ਭੀ ਨਹੀਂ ਹੈ।

Bhai Manmohan Singh (Shabad OS, CC BY-SA)

English

O Lord Master, other than You, no one is mine.

Dr. Sant Singh Khalsa (Shabad OS, CC BY-SA)
Ang 499 · Line 16

ਮੋਹਿ ਅਨਾਥ ਨਿਰਗੁਨ, ਗੁਣੁ ਨਾਹੀ; ਮੈ ਆਹਿਓ ਤੁਮੑਰਾ ਧੋਰਾ ॥੧॥ ਰਹਾਉ ॥

mohi anaath niragun, gun naahee; mai aahio tumaraa dhoraa |1| rahaau |

Punjabi

ਮੈਂ ਨੇਕੀ-ਵਿਹੁਣ ਯਤੀਮ ਹਾਂ। ਮੇਰੇ ਵਿੱਚ ਕੋਈ ਖੂਬੀ ਨਹੀਂ ਅਤੇ ਮੈਂ ਤੇਰਾ ਆਸਰਾ ਲੋੜਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

I am a worthless orphan, devoid of merit; I long for Your Support. ||1||Pause||

Dr. Sant Singh Khalsa (Shabad OS, CC BY-SA)
Ang 499 · Line 17

ਬਲਿ ਬਲਿ, ਬਲਿ ਬਲਿ ਚਰਣ ਤੁਮੑਾਰੇ; ਈਹਾ ਊਹਾ. ਤੁਮੑਾਰਾ ਜੋਰਾ ॥

bal bal, bal bal charan tumaare; eehaa aoohaa. tumaaraa joraa |

Punjabi

ਮੈਂ ਤੇਰੇ ਪੈਰਾਂ ਉਤੋਂ ਕੁਰਬਾਨ, ਕੁਰਬਾਨ, ਕੁਰਬਾਨ ਹਾਂ। ਐਥੇ ਅਤੇ ਉਥੇ ਕੇਵਲ ਤੇਰੀ ਹੀ ਸੱਤਿਆ ਹੈ।

Bhai Manmohan Singh (Shabad OS, CC BY-SA)

English

I am a sacrifice, a sacrifice, a sacrifice, a sacrifice to Your lotus feet; here and hereafter, Yours is the only power.

Dr. Sant Singh Khalsa (Shabad OS, CC BY-SA)
Ang 499 · Line 18

ਸਾਧਸੰਗਿ. ਨਾਨਕ ਦਰਸੁ ਪਾਇਓ; ਬਿਨਸਿਓ ਸਗਲ ਨਿਹੋਰਾ ॥੨॥੭॥੧੬॥

saadhasang. naanak daras paaeo; binasio sagal nihoraa |2|7|16|

Punjabi

ਸਤਿਸੰਗਤ ਅੰਦਰ, ਹੇ ਨਾਨਕ, ਮੈਂ ਤੇਰਾ ਦੀਦਾਰ ਪਾ ਲਿਆ ਹੈ ਅਤੇ ਮੇਰੀ ਹੋਰ ਸਾਰਿਆਂ ਦੀ ਮੁਥਾਜੀ ਚੁੱਕੀ ਗਈ।

Bhai Manmohan Singh (Shabad OS, CC BY-SA)

English

In the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. ||2||7||16||

Dr. Sant Singh Khalsa (Shabad OS, CC BY-SA)
Ang 499 · Line 19

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 499 · Line 20

ਆਲ ਜਾਲ ਭ੍ਰਮ ਮੋਹ ਤਜਾਵੈ; ਪ੍ਰਭ ਸੇਤੀ ਰੰਗੁ ਲਾਈ ॥

aal jaal bhram moh tajaavai; prabh setee rang laaee |

Punjabi

ਗੁਰੂ ਬੰਦੇ ਨੂੰ ਘਰੋਗੀ ਬੰਧਨਾ, ਸੰਦੇਹ ਅਤੇ ਸੰਸਾਰੀ ਮਮਤਾ ਤੋਂ ਆਜਾਦ ਕਰਾਉਂਦਾ ਹੈ ਅਤੇ ਉਸ ਦਾ ਪ੍ਰਭੂ ਨਾਲ ਪਿਆਰ ਪਾ ਦਿੰਦਾ ਹੈ।

Bhai Manmohan Singh (Shabad OS, CC BY-SA)

English

He rids us of entanglements, doubt and emotional attachment, and leads us to love God.

Dr. Sant Singh Khalsa (Shabad OS, CC BY-SA)
Ang 499 · Line 21

ਮਨ ਕਉ ਇਹ ਉਪਦੇਸੁ ਦ੍ਰਿੜਾਵੈ; ਸਹਜਿ ਸਹਜਿ ਗੁਣ ਗਾਈ ॥੧॥

man kau ih upades drirraavai; sehaj sehaj gun gaaee |1|

Punjabi

ਧੀਰੇ ਧੀਰੇ ਤੇ ਇਕਰਸ ਵਾਹਿਗੁਰੂ ਦਾ ਜੱਸ ਗਾਇਨ ਕਰ, ਆਦਮੀ ਦੇ ਅੰਦਰ ਗੁਰੂ ਜੀ ਇਹ ਸਿਖਮਤ ਪੱਕੀ ਕਰਦੇ ਹਨ।

Bhai Manmohan Singh (Shabad OS, CC BY-SA)

English

He implants this instruction in our minds, for us to sing the Glorious Praises of the Lord, in peace and poise. ||1||

Dr. Sant Singh Khalsa (Shabad OS, CC BY-SA)
Ang 499 · Line 22

ਸਾਜਨ; ਐਸੋ ਸੰਤੁ ਸਹਾਈ ॥

saajan; aiso sant sahaaee |

Punjabi

ਹੇ ਮ੍ਰਿੱਤ! ਐਹੋ ਜੇਹੇ ਸਹਾਇਕ ਸਾਧੂ ਗੁਰਦੇਵ ਜੀ ਹਨ;

Bhai Manmohan Singh (Shabad OS, CC BY-SA)

English

O friend, the Saintly Guru is such a helper.

Dr. Sant Singh Khalsa (Shabad OS, CC BY-SA)
Ang 499 · Line 23

ਜਿਸੁ ਭੇਟੇ. ਤੂਟਹਿ ਮਾਇਆ ਬੰਧ; ਬਿਸਰਿ. ਨ ਕਬਹੂੰ ਜਾਈ ॥੧॥ ਰਹਾਉ ॥

jis bhette. tootteh maaeaa bandh; bisar. na kabahoon jaaee |1| rahaau |

Punjabi

ਜੀਹਨੂੰ ਮਿਲਣ ਦੁਆਰਾ ਮੋਹਨੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ ਤੇ ਬੰਦਾ ਸੁਆਮੀ ਨੂੰ ਕਦਾਚਿਤ ਨਹੀਂ ਭੁੱਲਦਾ। ਠਹਿਰਾਉ।

Bhai Manmohan Singh (Shabad OS, CC BY-SA)

English

Meeting Him, the bonds of Maya are released, and one never forgets the Lord. ||1||Pause||

Dr. Sant Singh Khalsa (Shabad OS, CC BY-SA)
Ang 499 · Line 24

ਕਰਤ ਕਰਤ ਅਨਿਕ ਬਹੁ ਭਾਤੀ; ਨੀਕੀ ਇਹ ਠਹਰਾਈ ॥

karat karat anik bahu bhaatee; neekee ih tthaharaaee |

Punjabi

ਅਨੇਕਾਂ ਕਰਮ ਘਣੇਰਿਆਂ ਤ੍ਰੀਕਿਆਂ ਨਾਲ ਲਗਾਤਾਰ ਕਰ ਕੇ, ਮੈਂ ਇਸ ਨੂੰ ਪਰਮ ਚੰਗਾ ਖਿਆਲ ਕੀਤਾ ਹੈ।

Bhai Manmohan Singh (Shabad OS, CC BY-SA)

English

Practicing, practicing various actions in so many ways, I came to recognize this as the best way.

Dr. Sant Singh Khalsa (Shabad OS, CC BY-SA)
Ang 499 · Line 25

ਮਿਲਿ ਸਾਧੂ. ਹਰਿ ਜਸੁ ਗਾਵੈ ਨਾਨਕ; ਭਵਜਲੁ. ਪਾਰਿ ਪਰਾਈ ॥੨॥੮॥੧੭॥

mil saadhoo. har jas gaavai naanak; bhavajal. paar paraaee |2|8|17|

Punjabi

ਕਿ ਸਤਿਸੰਗਤ ਨਾਲ ਜੁੜ ਕੇ ਨਾਨਕ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ ਅਤੇ ਉਸ ਦੁਆਰਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Joining the Company of the Holy, Nanak sings the Glorious Praises of the Lord, and crosses over the terrifying world-ocean. ||2||8||17||

Dr. Sant Singh Khalsa (Shabad OS, CC BY-SA)
Ang 499 · Line 26

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 499 · Line 27

ਖਿਨ ਮਹਿ ਥਾਪਿ ਉਥਾਪਨਹਾਰਾ; ਕੀਮਤਿ ਜਾਇ ਨ ਕਰੀ ॥

khin meh thaap uthaapanahaaraa; keemat jaae na karee |

Punjabi

ਇਕ ਮੁਹਤ ਵਿੱਚ ਸੁਆਮੀ ਅਸਥਾਪਨ ਕਰਦਾ ਹੈ ਤੇ ਢਾਹ ਦਿੰਦਾ ਹੈ। ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

In an instant, He establishes and disestablishes; His value cannot be described.

Dr. Sant Singh Khalsa (Shabad OS, CC BY-SA)
Ang 499 · Line 28

ਰਾਜਾ ਰੰਕੁ ਕਰੈ ਖਿਨ ਭੀਤਰਿ; ਨੀਚਹ ਜੋਤਿ ਧਰੀ ॥੧॥

raajaa rank karai khin bheetar; neechah jot dharee |1|

Punjabi

ਇਕ ਛਿਨ ਅੰਦਰ ਉਹ ਪਾਤਿਸ਼ਾਹ ਨੂੰ ਕੰਗਾਲ ਕਰ ਦਿੰਦਾ ਹੈ ਅਤੇ ਮਸਕੀਨ ਅੰਦਰ ਜਲਵਾ ਭਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He turns the king into a beggar in an instant, and He infuses splendor into the lowly. ||1||

Dr. Sant Singh Khalsa (Shabad OS, CC BY-SA)
Ang 499 · Line 29

ਧਿਆਈਐ; ਅਪਨੋ ਸਦਾ ਹਰੀ ॥

dhiaaeeai; apano sadaa haree |

Punjabi

ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦਾ ਭਜਨ ਕਰ।

Bhai Manmohan Singh (Shabad OS, CC BY-SA)

English

Meditate forever on Your Lord.

Dr. Sant Singh Khalsa (Shabad OS, CC BY-SA)
Ang 499 · Line 30

ਸੋਚ ਅੰਦੇਸਾ. ਤਾ ਕਾ ਕਹਾ ਕਰੀਐ; ਜਾ ਮਹਿ ਏਕ ਘਰੀ ॥੧॥ ਰਹਾਉ ॥

soch andesaa. taa kaa kahaa kareeai; jaa meh ek gharee |1| rahaau |

Punjabi

ਆਦਮੀ ਇਸ ਦੁਨੀਆਂ ਦੇ ਬਾਰੇ ਕਿਉਂ ਫਿਕਰ ਅਤੇ ਚਿੰਤਾ ਕਰੇ, ਜਿਸ ਅੰਦਰ ਉਸ ਨੇ ਇਕ ਮੁਹਤ ਲਈ ਠਹਿਰਨਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Why should I feel worry or anxiety, when I am here for only a short time. ||1||Pause||

Dr. Sant Singh Khalsa (Shabad OS, CC BY-SA)
Ang 499 · Line 31

ਤੁਮੑਰੀ ਟੇਕ ਪੂਰੇ ਮੇਰੇ ਸਤਿਗੁਰ; ਮਨ ਸਰਨਿ ਤੁਮੑਾਰੈ ਪਰੀ ॥

tumaree ttek poore mere satigur; man saran tumaarai paree |

Punjabi

ਤੂੰ ਮੇਰੀ ਓਟ ਹੈ, ਹੇ ਮੈਂਡੇ ਪੂਰਨ ਸਤਿਗੁਰੂ ਜੀ! ਮੇਰੀ ਜਿੰਦੜੀ ਨੇ ਤੇਰੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

You are my support, O my Perfect True Guru; my mind has taken to the protection of Your Sanctuary.

Dr. Sant Singh Khalsa (Shabad OS, CC BY-SA)
Ang 499 · Line 32

ਅਚੇਤ ਇਆਨੇ ਬਾਰਿਕ ਨਾਨਕ ਹਮ; ਤੁਮ. ਰਾਖਹੁ ਧਾਰਿ ਕਰੀ ॥੨॥੯॥੧੮॥

achet eaane baarik naanak ham; tum. raakhahu dhaar karee |2|9|18|

Punjabi

ਮੈਂ ਨਾਨਕ, ਬੇਖਬਰ, ਕਮਲਾ ਬੱਚਾਂ ਹਾਂ। ਆਪਣਾ ਹੱਥ ਦੇ ਕੇ ਮੈਨੂੰ ਬਚਾ ਲੈ, ਹੇ ਗੁਰਦੇਵ!

Bhai Manmohan Singh (Shabad OS, CC BY-SA)

English

Nanak, I am a foolish and ignorant child; reach out to me with Your hand, Lord, and save me. ||2||9||18||

Dr. Sant Singh Khalsa (Shabad OS, CC BY-SA)
Ang 499 · Line 33

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 499 · Line 34

ਤੂੰ ਦਾਤਾ ਜੀਆ ਸਭਨਾ ਕਾ; ਬਸਹੁ. ਮੇਰੇ ਮਨ ਮਾਹੀ ॥

toon daataa jeea sabhanaa kaa; basahu. mere man maahee |

Punjabi

ਤੂੰ ਸਾਰੇ ਜੀਵਾਂ ਦਾ ਦਾਤਾਰ ਸੁਆਮੀ ਹੈ। ਤੂੰ ਮੇਰੇ ਚਿੱਤ ਅੰਦਰ ਨਿਵਾਸ ਕਰ।

Bhai Manmohan Singh (Shabad OS, CC BY-SA)

English

You are the Giver of all beings; please, come to dwell within my mind.

Dr. Sant Singh Khalsa (Shabad OS, CC BY-SA)
Ang 499 · Line 35

ਚਰਣ ਕਮਲ ਰਿਦ ਮਾਹਿ ਸਮਾਏ; ਤਹ ਭਰਮੁ ਅੰਧੇਰਾ ਨਾਹੀ ॥੧॥

charan kamal rid maeh samaae; teh bharam andheraa naahee |1|

Punjabi

ਜਿਸ ਦਿਲ ਅੰਦਰ ਤੇਰੇ ਕੰਵਲ ਪੈਰ ਵੱਸੇ ਹੋਏ ਹਨ, ਉਥੇ ਕੋਈ ਸੰਦੇਹ ਅਤੇ ਅਨ੍ਹੇਰਾ ਨਹੀਂ।

Bhai Manmohan Singh (Shabad OS, CC BY-SA)

English

That heart, within which Your lotus feet are enshrined, suffers no darkness or doubt. ||1||

Dr. Sant Singh Khalsa (Shabad OS, CC BY-SA)
Ang 499 · Line 36

ਠਾਕੁਰ. ਜਾ ਸਿਮਰਾ; ਤੂੰ ਤਾਹੀ ॥

tthaakur. jaa simaraa; toon taahee |

Punjabi

ਮੇਰੇ ਸਾਈਂ ਜਿਥੇ ਕਿਤੇ ਮੈਂ ਤੈਨੂੰ ਯਾਦ ਕਰਦਾ ਹਾਂ, ਉਥੇ ਹੀ ਤੈਨੂੰ ਮੈਂ ਪਾਉਂਦਾ ਹਾਂ।

Bhai Manmohan Singh (Shabad OS, CC BY-SA)

English

O Lord Master, wherever I remember You, there I find You.

Dr. Sant Singh Khalsa (Shabad OS, CC BY-SA)
Ang 499 · Line 37

ਕਰਿ ਕਿਰਪਾ ਸਰਬ ਪ੍ਰਤਿਪਾਲਕ; ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥

kar kirapaa sarab pratipaalak; prabh kau sadaa salaahee |1| rahaau |

Punjabi

ਹੇ ਸਮੂਹ ਦੀ ਪਾਲਣਾ-ਪੋਸਣਾ ਕਰਨ ਵਾਲੇ ਪ੍ਰਭੂ! ਮੇਰੇ ਉਤੇ ਆਪਣੀ ਰਹਿਮਤ ਧਾਰ, ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਰਹਾ। ਠਹਿਰਾਉ।

Bhai Manmohan Singh (Shabad OS, CC BY-SA)

English

Show Mercy to me, O God, Cherisher of all, that I may sing Your Praises forever. ||1||Pause||

Dr. Sant Singh Khalsa (Shabad OS, CC BY-SA)
Ang 499 · Line 38

ਸਾਸਿ ਸਾਸਿ ਤੇਰਾ ਨਾਮੁ ਸਮਾਰਉ; ਤੁਮ ਹੀ ਕਉ ਪ੍ਰਭ ਆਹੀ ॥

saas saas teraa naam samaarau; tum hee kau prabh aahee |

Punjabi

ਹਰ ਸੁਆਸ ਨਾਲ ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਸੁਆਮੀ! ਅਤੇ ਕੇਵਲ ਤੇਰੀ ਹੀ ਤਾਂਘ ਰੱਖਦਾ ਹਾਂ।

Bhai Manmohan Singh (Shabad OS, CC BY-SA)

English

With each and every breath, I contemplate Your Name; O God, I long for You alone.

Dr. Sant Singh Khalsa (Shabad OS, CC BY-SA)
Ang 499 · Line 39

ਨਾਨਕ. ਟੇਕ ਭਈ ਕਰਤੇ ਕੀ; ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥

naanak. ttek bhee karate kee; hor aas biddaanee laahee |2|10|19|

Punjabi

ਨਾਨਕ, ਮੇਰਾ ਆਸਰਾ ਕੇਵਲ ਸਿਰਜਣਹਾਰ ਹੀ ਹੈ। ਮੈਂ ਹੋਰਸ ਸਾਰੀਆਂ ਪਰਾਈਆਂ ਉਮੈਦਾਂ ਲਾ ਛੱਡੀਆਂ ਹਨ।

Bhai Manmohan Singh (Shabad OS, CC BY-SA)

English

O Nanak, my support is the Creator Lord; I have renounced all other hopes. ||2||10||19||

Dr. Sant Singh Khalsa (Shabad OS, CC BY-SA)