Ekam
Guru Granth Sahib

Ang 500

Ang 500 · Line 1

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 500 · Line 2

ਕਰਿ ਕਿਰਪਾ. ਅਪਨਾ ਦਰਸੁ ਦੀਜੈ; ਜਸੁ ਗਾਵਉ. ਨਿਸਿ ਅਰੁ ਭੋਰ ॥

kar kirapaa. apanaa daras deejai; jas gaavau. nis ar bhor |

Punjabi

ਰਹਿਮਤ ਧਾਰ, ਮੈਂਡੇ ਸੁਆਮੀ, ਮੈਨੂੰ ਆਪਣਾ ਦੀਦਾਰ ਬਖਸ਼। ਤੇਰੀਆਂ ਸਿਫ਼ਤ-ਸ਼ਲਾਘਾ ਮੈਂ ਰੈਣ ਅਤੇ ਦਿਹੁੰ ਗਾਉਂਦਾ ਹਾਂ।

Bhai Manmohan Singh (Shabad OS, CC BY-SA)

English

Show Mercy to me, and grant me the Blessed Vision of Your Darshan. I sing Your Praises night and day.

Dr. Sant Singh Khalsa (Shabad OS, CC BY-SA)
Ang 500 · Line 3

ਕੇਸ ਸੰਗਿ. ਦਾਸ ਪਗ ਝਾਰਉ; ਇਹੈ ਮਨੋਰਥ ਮੋਰ ॥੧॥

kes sang. daas pag jhaarau; ihai manorath mor |1|

Punjabi

ਆਪਣੇ ਵਾਲਾਂ ਨਾਲ ਮੈਂ ਤੇਰੇ ਗੋਲੇ ਦੇ ਪੈਰ ਸਾਫ ਕਰਦਾ ਹਾਂ। ਏਹੀ ਮੇਰੀ ਜਿੰਦਗੀ ਦਾ ਪ੍ਰਯੋਜਨ ਹੈ।

Bhai Manmohan Singh (Shabad OS, CC BY-SA)

English

With my hair, I wash the feet of Your slave; this is my life's purpose. ||1||

Dr. Sant Singh Khalsa (Shabad OS, CC BY-SA)
Ang 500 · Line 4

ਠਾਕੁਰ ਤੁਝ ਬਿਨੁ; ਬੀਆ ਨ ਹੋਰ ॥

tthaakur tujh bin; beea na hor |

Punjabi

ਹੇ ਮਾਲਕ! ਤੇਰੇ ਬਗੈਰ ਹੋਰ ਕੋਈ ਦੂਸਰਾ ਨਹੀਂ।

Bhai Manmohan Singh (Shabad OS, CC BY-SA)

English

O Lord and Master, without You, there is no other at all.

Dr. Sant Singh Khalsa (Shabad OS, CC BY-SA)
Ang 500 · Line 5

ਚਿਤਿ ਚਿਤਵਉ. ਹਰਿ ਰਸਨ ਅਰਾਧਉ; ਨਿਰਖਉ ਤੁਮਰੀ ਓਰ ॥੧॥ ਰਹਾਉ ॥

chit chitvau. har rasan araadhau; nirkhau tumaree or |1| rahaau |

Punjabi

ਮੇਰੇ ਵਾਹਿਗੁਰੂ ਆਪਣੇ ਮਨ ਵਿੱਚ ਮੈਂ ਤੈਨੂੰ ਚੇਤੇ ਕਰਦਾ ਹਾਂ ਆਪਣੀ ਜੀਭ੍ਹਾ ਨਾਲ ਮੈਂ ਤੇਰਾ ਨਾਮ ਉਚਾਰਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਨਾਲ ਮੈਂ ਤੇਰੇ ਵੱਲ ਝਾਕਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

O Lord, in my mind I remain conscious of You; with my tongue I worship You, and with my eyes, I gaze upon You. ||1||Pause||

Dr. Sant Singh Khalsa (Shabad OS, CC BY-SA)
Ang 500 · Line 6

ਦਇਆਲ ਪੁਰਖ ਸਰਬ ਕੇ ਠਾਕੁਰ; ਬਿਨਉ ਕਰਉ ਕਰ ਜੋਰਿ ॥

deaal purakh sarab ke tthaakur; binau krau kar jor |

Punjabi

ਮੇਰੇ ਮਿਹਰਬਾਨ ਮਾਲਕ! ਤੂੰ ਸਾਰਿਆਂ ਦਾ ਸੁਆਮੀ ਹੈ। ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

O Merciful Lord, O Lord and Master of all, with my palms pressed together I pray to You.

Dr. Sant Singh Khalsa (Shabad OS, CC BY-SA)
Ang 500 · Line 7

ਨਾਮੁ ਜਪੈ ਨਾਨਕੁ ਦਾਸੁ. ਤੁਮਰੋ; ਉਧਰਸਿ ਆਖੀ ਫੋਰ ॥੨॥੧੧॥੨੦॥

naam japai naanak daas. tumaro; udharas aakhee for |2|11|20|

Punjabi

ਤੇਰਾ ਗੋਲਾ, ਨਾਨਕ ਤੇਰੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਅੱਖ ਦੇ ਇਕ ਫੋਰੇ ਵਿੱਚ ਉਹ ਪਾਰ ਉਤਰ ਗਿਆ ਹੈ।

Bhai Manmohan Singh (Shabad OS, CC BY-SA)

English

Nanak, Your slave, chants Your Name, and is redeemed in the twinkling of an eye. ||2||11||20||

Dr. Sant Singh Khalsa (Shabad OS, CC BY-SA)
Ang 500 · Line 8

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 500 · Line 9

ਬ੍ਰਹਮ ਲੋਕ ਅਰੁ ਰੁਦ੍ਰ ਲੋਕ; ਆਈ ਇੰਦ੍ਰ ਲੋਕ ਤੇ ਧਾਇ ॥

braham lok ar rudr lok; aaee indr lok te dhaae |

Punjabi

ਬ੍ਰਹਮਾ ਦੇ ਮੰਡਲ, ਸ਼ਿਵਜੀ ਦੇ ਮੰਡਲ ਅਤੇ ਇੰਦਰ ਦੇ ਮੰਡਲ ਨੂੰ ਨਿਸੱਲ ਕਰ ਕੇ, ਮਾਇਆ ਏਥੇ ਦੌੜ ਕੇ ਆ ਗਈ ਹੈ।

Bhai Manmohan Singh (Shabad OS, CC BY-SA)

English

Overwhelming the realm of Brahma, the realm of Shiva and the realm of Indra, Maya has come running here.

Dr. Sant Singh Khalsa (Shabad OS, CC BY-SA)
Ang 500 · Line 10

ਸਾਧਸੰਗਤਿ ਕਉ. ਜੋਹਿ ਨ ਸਾਕੈ; ਮਲਿ ਮਲਿ ਧੋਵੈ ਪਾਇ ॥੧॥

saadhasangat kau. johi na saakai; mal mal dhovai paae |1|

Punjabi

ਪ੍ਰੰਤੂ ਇਹ ਸਤਿਸੰਗਤ ਨੂੰ ਛੂਹ ਤੱਕ ਨਹੀਂ ਸਕਦੀ ਅਤੇ ਸਾਧੂਆਂ ਦੇ ਪੈਰਾਂ ਨੂੰ ਹਮੇਸ਼ਾਂ ਲਈ ਅਤੇ ਧੋਂਦੀ ਹੈ।

Bhai Manmohan Singh (Shabad OS, CC BY-SA)

English

But she cannot touch the Saadh Sangat, the Company of the Holy; she washes and massages their feet. ||1||

Dr. Sant Singh Khalsa (Shabad OS, CC BY-SA)
Ang 500 · Line 11

ਅਬ ਮੋਹਿ; ਆਇ ਪਰਿਓ ਸਰਨਾਇ ॥

ab mohi; aae pario saranaae |

Punjabi

ਹੁਣ ਮੈਂ ਆ ਕੇ ਗੁਰਾਂ ਦੀ ਓਟ ਲੈ ਲਈ ਹੈ।

Bhai Manmohan Singh (Shabad OS, CC BY-SA)

English

Now, I have come and entered the Lord's Sanctuary.

Dr. Sant Singh Khalsa (Shabad OS, CC BY-SA)
Ang 500 · Line 12

ਗੁਹਜ ਪਾਵਕੋ ਬਹੁਤੁ ਪ੍ਰਜਾਰੈ; ਮੋ ਕਉ. ਸਤਿਗੁਰਿ ਦੀਓ ਹੈ ਬਤਾਇ ॥੧॥ ਰਹਾਉ ॥

guhaj paavako bahut prajaarai; mo kau. satigur deeo hai bataae |1| rahaau |

Punjabi

ਮਾਇਆ ਦੀ ਇਸ ਅਦ੍ਰਿਸ਼ਟ ਅੱਗ ਨੇ ਘਣੇਰਿਆ (ਬਹੁਤਿਆਂ) ਨੂੰ ਬੁਰੀ ਤਰ੍ਹਾਂ ਸਾੜ ਸੁੱਟਿਆ ਹੈ। ਸੱਚੇ ਗੁਰਾਂ ਨੇ ਮੈਨੂੰ ਇਸ ਬਾਰੇ ਖਬਰਦਾਰ ਕਰ ਦਿੱਤਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

This awful fire has burned so many; the True Guru has cautioned me about it. ||1||Pause||

Dr. Sant Singh Khalsa (Shabad OS, CC BY-SA)
Ang 500 · Line 13

ਸਿਧ ਸਾਧਿਕ ਅਰੁ ਜਖੵ ਕਿੰਨਰ ਨਰ; ਰਹੀ ਕੰਠਿ ਉਰਝਾਇ ॥

sidh saadhik ar jakhay kinar nar; rahee kantth urajhaae |

Punjabi

ਇਹ ਪੂਰਨ ਪੁਰਸ਼ਾਂ, ਅਭਿਆਸੀਆਂ, ਸ਼ਰੋਮਣੀ ਦੇਵਤਿਆਂ, ਸਵਰਗੀ ਗਵੱਈਆ ਅਤੇ ਇਨਸਾਨਾਂ ਦੇ ਗਲ ਨੂੰ ਚਿਮੜੀ ਹੋਈ ਹੈ।

Bhai Manmohan Singh (Shabad OS, CC BY-SA)

English

It clings to the necks of the Siddhas, and the seekers, the demi-gods, angels and mortals.

Dr. Sant Singh Khalsa (Shabad OS, CC BY-SA)
Ang 500 · Line 14

ਜਨ ਨਾਨਕ. ਅੰਗੁ ਕੀਆ ਪ੍ਰਭਿ ਕਰਤੈ; ਜਾ ਕੈ ਕੋਟਿ ਐਸੀ ਦਾਸਾਇ ॥੨॥੧੨॥੨੧॥

jan naanak. ang keea prabh karatai; jaa kai kott aisee daasaae |2|12|21|

Punjabi

ਨਾਨਕ ਨੂੰ ਉਸ ਸਿਰਜਣਹਾਰ ਸੁਆਮੀ ਦਾ ਆਸਰਾ ਹੈ, ਜਿਸ ਦੀਆਂ ਕ੍ਰੋੜਾਂ ਹੀ ਐਹੋ ਜਿਹੀਆਂ ਦਾਸੀਆਂ ਹਨ।

Bhai Manmohan Singh (Shabad OS, CC BY-SA)

English

Servant Nanak has the support of God the Creator, who has millions of slaves like her. ||2||12||21||

Dr. Sant Singh Khalsa (Shabad OS, CC BY-SA)
Ang 500 · Line 15

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 500 · Line 16

ਅਪਜਸੁ ਮਿਟੈ, ਹੋਵੈ ਜਗਿ ਕੀਰਤਿ; ਦਰਗਹ ਬੈਸਣੁ ਪਾਈਐ ॥

apajas mittai, hovai jag keerat; daragah baisan paaeeai |

Punjabi

ਸਾਹਿਬ ਦੇ ਸਿਮਰਨ ਦੁਆਰਾ ਬਦਨਾਮੀ ਮਿੱਟ ਜਾਂਦੀ ਹੈ, ਜਗਤ ਅੰਦਰ ਨੇਕ-ਨਾਮੀ ਹੋ ਜਾਂਦੀ ਹੈ ਅਤੇ ਪ੍ਰਭੂ ਦੇ ਦਰਬਾਰ ਅੰਦਰ ਜਗ੍ਹਾ ਮਿਲ ਜਾਂਦੀ ਹੈ।

Bhai Manmohan Singh (Shabad OS, CC BY-SA)

English

His bad reputation is erased, he is acclaimed all over the world, and he obtains a seat in the Court of the Lord.

Dr. Sant Singh Khalsa (Shabad OS, CC BY-SA)
Ang 500 · Line 17

ਜਮ ਕੀ ਤ੍ਰਾਸ. ਨਾਸ ਹੋਇ ਖਿਨ ਮਹਿ; ਸੁਖ ਅਨਦ ਸੇਤੀ. ਘਰਿ ਜਾਈਐ ॥੧॥

jam kee traas. naas hoe khin meh; sukh anad setee. ghar jaaeeai |1|

Punjabi

ਮੌਤ ਦਾ ਡਰ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ ਅਤੇ ਬੰਦਾ ਆਰਾਮ ਤੇ ਖੁਸ਼ੀ ਨਾਲ ਵਾਹਿਗੁਰੂ ਦੇ ਮਹਿਲ ਨੂੰ ਜਾਂਦਾ ਹੈ।

Bhai Manmohan Singh (Shabad OS, CC BY-SA)

English

The fear of death is removed in an instant, and he goes to the Lord's House in peace and bliss. ||1||

Dr. Sant Singh Khalsa (Shabad OS, CC BY-SA)
Ang 500 · Line 18

ਜਾ ਤੇ; ਘਾਲ ਨ ਬਿਰਥੀ ਜਾਈਐ ॥

jaa te; ghaal na birathee jaaeeai |

Punjabi

ਇਸ ਲਈ ਉਸ ਦੀ ਸੇਵਾ ਵਿਅਰਥ ਨਹੀਂ ਜਾਂਦੀ।

Bhai Manmohan Singh (Shabad OS, CC BY-SA)

English

His works do not go in vain.

Dr. Sant Singh Khalsa (Shabad OS, CC BY-SA)
Ang 500 · Line 19

ਆਠ ਪਹਰ ਸਿਮਰਹੁ ਪ੍ਰਭੁ ਅਪਨਾ; ਮਨਿ ਤਨਿ ਸਦਾ ਧਿਆਈਐ ॥੧॥ ਰਹਾਉ ॥

aatth pehar simarahu prabh apanaa; man tan sadaa dhiaaeeai |1| rahaau |

Punjabi

ਅੱਠੇ ਪਹਿਰ ਹੀ ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਆਪਣੀ ਆਤਮਾ ਤੇ ਦੇਹ ਨਾਲ ਸਦੀਵ ਹੀ ਉਸ ਦਾ ਚਿੰਤਨ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

Twenty-four hours a day, remember your God in meditation; meditate on Him continually in your mind and body. ||1||Pause||

Dr. Sant Singh Khalsa (Shabad OS, CC BY-SA)
Ang 500 · Line 20

ਮੋਹਿ ਸਰਨਿ ਦੀਨ ਦੁਖ ਭੰਜਨ; ਤੂੰ ਦੇਹਿ ਸੋਈ ਪ੍ਰਭ ਪਾਈਐ ॥

mohi saran deen dukh bhanjan; toon dehi soee prabh paaeeai |

Punjabi

ਹੇ ਗਰੀਬਾਂ ਦੇ ਦੁੱਖੜੇ ਦੂਰ ਕਰਨ ਵਾਲੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ ਅਤੇ ਮੈਂ ਕੇਵਲ ਓਹੀ ਪਰਾਪਤ ਕਰਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ।

Bhai Manmohan Singh (Shabad OS, CC BY-SA)

English

I seek Your Sanctuary, O Destroyer of the pains of the poor; whatever You give me, God, that is what I receive.

Dr. Sant Singh Khalsa (Shabad OS, CC BY-SA)
Ang 500 · Line 21

ਚਰਣ ਕਮਲ ਨਾਨਕ ਰੰਗਿ ਰਾਤੇ; ਹਰਿ ਦਾਸਹ ਪੈਜ ਰਖਾਈਐ ॥੨॥੧੩॥੨੨॥

charan kamal naanak rang raate; har daasah paij rakhaaeeai |2|13|22|

Punjabi

ਤੇਰੇ ਕੰਵਲ ਪੈਰਾਂ ਦੀ ਪ੍ਰੀਤ ਨਾਲ ਨਾਨਕ ਰੰਗਿਆ ਗਿਆ ਹੈ। ਹੇ ਵਾਹਿਗੁਰੂ! ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਬਰਕਰਾਰ ਹੱਖ।

Bhai Manmohan Singh (Shabad OS, CC BY-SA)

English

Nanak is imbued with the love of Your lotus feet; O Lord, please preserve the honor of Your slave. ||2||13||22||

Dr. Sant Singh Khalsa (Shabad OS, CC BY-SA)
Ang 500 · Line 22

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 500 · Line 23

ਬਿਸ੍ਵੰਭਰ ਜੀਅਨ ਕੋ ਦਾਤਾ; ਭਗਤਿ ਭਰੇ ਭੰਡਾਰ ॥

bisvanbhar jeean ko daataa; bhagat bhare bhanddaar |

Punjabi

ਸਾਰਿਆਂ ਨੂੰ ਪਾਲਣ ਵਾਲਾ ਸੁਆਮੀ ਪ੍ਰਾਣਧਾਰੀਆਂ ਦਾ ਦਾਤਾਰ ਹੈ। ਲਬਾਲਬ (ਭਰਪੂਰ) ਹਨ ਉਸ ਦੇ ਸ਼ਰਧਾ ਪ੍ਰੇਮ ਦੇ ਖਜਾਨੇ।

Bhai Manmohan Singh (Shabad OS, CC BY-SA)

English

The all-sustaining Lord is the Giver of all beings; His devotional worship is an overflowing treasure.

Dr. Sant Singh Khalsa (Shabad OS, CC BY-SA)
Ang 500 · Line 24

ਜਾ ਕੀ ਸੇਵਾ. ਨਿਫਲ ਨ ਹੋਵਤ; ਖਿਨ ਮਹਿ ਕਰੇ ਉਧਾਰ ॥੧॥

jaa kee sevaa. nifal na hovat; khin meh kare udhaar |1|

Punjabi

ਉਹ ਐਸਾ ਹੈ, ਜਿਸ ਦੀ ਘਾਲ ਨਿਸਫਲ ਨਹੀਂ ਹੁੰਦੀ। ਇਕ ਛਿਨ ਵਿੱਚ ਉਹ ਪ੍ਰਾਣੀ ਨੂੰ ਬੰਦ-ਖਲਾਸ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Service to Him is not wasted; in an instant, He emancipates. ||1||

Dr. Sant Singh Khalsa (Shabad OS, CC BY-SA)
Ang 500 · Line 25

ਮਨ ਮੇਰੇ; ਚਰਨ ਕਮਲ ਸੰਗਿ ਰਾਚੁ ॥

man mere; charan kamal sang raach |

Punjabi

ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਰਾਂ ਨਾਲ ਲੀਨ ਹੋਈ ਰਹੁ।

Bhai Manmohan Singh (Shabad OS, CC BY-SA)

English

O my mind, immerse yourself in the Lord's lotus feet.

Dr. Sant Singh Khalsa (Shabad OS, CC BY-SA)
Ang 500 · Line 26

ਸਗਲ ਜੀਅ. ਜਾ ਕਉ ਆਰਾਧਹਿ; ਤਾਹੂ ਕਉ ਤੂੰ ਜਾਚੁ ॥੧॥ ਰਹਾਉ ॥

sagal jeea. jaa kau aaraadheh; taahoo kau toon jaach |1| rahaau |

Punjabi

ਤੂੰ ਕੇਵਲ ਉਸ ਪਾਸੋਂ ਹੀ ਮੰਗ, ਇਸ ਨੂੰ ਸਾਰੇ ਜੀਵ ਪੂਜਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Seek from Him, who is worshipped by all beings. ||1||Pause||

Dr. Sant Singh Khalsa (Shabad OS, CC BY-SA)
Ang 500 · Line 27

ਨਾਨਕ. ਸਰਣਿ ਤੁਮੑਾਰੀ ਕਰਤੇ; ਤੂੰ ਪ੍ਰਭ ਪ੍ਰਾਨ ਅਧਾਰ ॥

naanak. saran tumaaree karate; toon prabh praan adhaar |

Punjabi

ਤੇਰੀ ਪਨਾਹ (ਸ਼ਰਨ) ਨਾਨਕ ਨੇ ਲਈ ਹੈ, ਹੇ ਸਿਰਜਣਹਾਰ! ਤੂੰ ਹੇ ਸਾਹਿਬ! ਮੇਰੀ ਜਿੰਦੜੀ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

Nanak has entered Your Sanctuary, O Creator Lord; You, O God, are the support of my breath of life.

Dr. Sant Singh Khalsa (Shabad OS, CC BY-SA)
Ang 500 · Line 28

ਹੋਇ ਸਹਾਈ ਜਿਸੁ ਤੂੰ ਰਾਖਹਿ; ਤਿਸੁ ਕਹਾ ਕਰੇ ਸੰਸਾਰੁ ॥੨॥੧੪॥੨੩॥

hoe sahaaee jis toon raakheh; tis kahaa kare sansaar |2|14|23|

Punjabi

ਜਗਤ ਉਸ ਨੂੰ ਕੀ ਕਰ ਸਕਦਾ ਹੈ, ਜਿਸ ਦੀ ਤੂੰ ਹੇ ਸਹਾਇਕ! ਰਖਿਆ ਕਰਦਾ ਹੈ?

Bhai Manmohan Singh (Shabad OS, CC BY-SA)

English

He who is protected by You, O Helper Lord - what can the world do to him? ||2||14||23||

Dr. Sant Singh Khalsa (Shabad OS, CC BY-SA)
Ang 500 · Line 29

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 500 · Line 30

ਜਨ ਕੀ ਪੈਜ; ਸਵਾਰੀ ਆਪ ॥

jan kee paij; savaaree aap |

Punjabi

ਪ੍ਰਭੂ ਨੇ ਖੁਦ ਦੀ ਲਾਜ ਰੱਖੀ ਹੈ।

Bhai Manmohan Singh (Shabad OS, CC BY-SA)

English

The Lord Himself has protected the honor of His humble servant.

Dr. Sant Singh Khalsa (Shabad OS, CC BY-SA)
Ang 500 · Line 31

ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ; ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥

har har naam deeo gur avakhadh; utar geo sabh taap |1| rahaau |

Punjabi

ਗੁਰਾਂ ਨੇ ਵਾਹਿਗੁਰੂ ਸੁਆਮੀ ਨੇ ਨਾਮ ਦਾ ਦਾਰੂ ਦਿੱਤਾ ਹੈ ਅਤੇ ਸਾਰਾ ਬੁਖਾਰ ਲਹਿ ਗਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Guru has given the medicine of the Lord's Name, Har, Har, and all afflictions are gone. ||1||Pause||

Dr. Sant Singh Khalsa (Shabad OS, CC BY-SA)
Ang 500 · Line 32

ਹਰਿਗੋਬਿੰਦੁ ਰਖਿਓ ਪਰਮੇਸਰਿ; ਅਪੁਨੀ ਕਿਰਪਾ ਧਾਰਿ ॥

harigobind rakhio paramesar; apunee kirapaa dhaar |

Punjabi

ਉਤਕ੍ਰਿਸ਼ਟ ਸੁਆਮੀ ਨੇ ਆਪਣੀ ਦਇਆ ਧਾਰ ਕੇ ਹਰਿ ਗੋਬਿੰਦ ਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

The Transcendent Lord, in His Mercy, has preserved Har Gobind.

Dr. Sant Singh Khalsa (Shabad OS, CC BY-SA)
Ang 500 · Line 33

ਮਿਟੀ ਬਿਆਧਿ. ਸਰਬ ਸੁਖ ਹੋਏ; ਹਰਿ ਗੁਣ ਸਦਾ ਬੀਚਾਰਿ ॥੧॥

mittee biaadh. sarab sukh hoe; har gun sadaa beechaar |1|

Punjabi

ਮੁਸੀਬਤ ਟਲ ਗਈ ਹੈ, ਸਾਰੀ ਪਾਸੀਂ ਖੁਸ਼ੀ ਹੈ ਅਤੇ ਅਸੀਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਦਾ ਚਿੰਤਨ ਕਰਦੇ ਹਾਂ।

Bhai Manmohan Singh (Shabad OS, CC BY-SA)

English

The disease is over, and there is joy all around; we ever contemplate the Glories of God. ||1||

Dr. Sant Singh Khalsa (Shabad OS, CC BY-SA)
Ang 500 · Line 34

ਅੰਗੀਕਾਰੁ ਕੀਓ. ਮੇਰੈ ਕਰਤੈ; ਗੁਰ ਪੂਰੇ ਕੀ ਵਡਿਆਈ ॥

angeekaar keeo. merai karatai; gur poore kee vaddiaaee |

Punjabi

ਐਹੋ ਜੇਹੀ ਉਤਕ੍ਰਿਸ਼ਟਤਾ ਹੈ ਮੇਰੇ ਪੂਰਨ ਗੁਰਾਂ ਦੀ, ਕਿ ਮੈਂਡੇ ਸਿਰਜਣਹਾਰ ਨੇ ਮੇਰੀ ਸਹਾਇਤਾ ਕੀਤੀ ਹੈ।

Bhai Manmohan Singh (Shabad OS, CC BY-SA)

English

My Creator Lord has made me His own; such is the glorious greatness of the Perfect Guru.

Dr. Sant Singh Khalsa (Shabad OS, CC BY-SA)
Ang 500 · Line 35

ਅਬਿਚਲ ਨੀਵ. ਧਰੀ ਗੁਰ ਨਾਨਕ; ਨਿਤ ਨਿਤ ਚੜੈ ਸਵਾਈ ॥੨॥੧੫॥੨੪॥

abichal neev. dharee gur naanak; nit nit charrai savaaee |2|15|24|

Punjabi

ਗੁਰੂ ਨਾਨਕ ਜੀ ਨੇ ਅਚੱਲ ਨੀਂਹ ਰੱਖੀ ਹੈ, ਜਿਹੜੀ ਰੋਜ਼-ਬ-ਰੋਜ਼ ਵਧੇਰੇ ਪੱਕੀ ਹੁੰਦੀ ਜਾਂਦੀ ਹੈ।

Bhai Manmohan Singh (Shabad OS, CC BY-SA)

English

Guru Nanak laid the immovable foundation, which grows higher and higher each day. ||2||15||24||

Dr. Sant Singh Khalsa (Shabad OS, CC BY-SA)
Ang 500 · Line 36

ਗੂਜਰੀ ਮਹਲਾ ੫ ॥

goojaree mahalaa 5 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl:

Dr. Sant Singh Khalsa (Shabad OS, CC BY-SA)
Ang 500 · Line 37

ਕਬਹੂ; ਹਰਿ ਸਿਉ ਚੀਤੁ. ਨ ਲਾਇਓ ॥

kabahoo; har siau cheet. na laaeo |

Punjabi

ਤੂੰ ਕਦੇ ਭੀ ਆਪਣੀ ਬਿਰਤੀ ਵਾਹਿਗੁਰੂ ਨਾਲ ਨਹੀਂ ਜੋੜੀ।

Bhai Manmohan Singh (Shabad OS, CC BY-SA)

English

You never focused your consciousness on the Lord.

Dr. Sant Singh Khalsa (Shabad OS, CC BY-SA)