Ang 501
ਧੰਧਾ ਕਰਤ. ਬਿਹਾਨੀ ਅਉਧਹਿ; ਗੁਣ ਨਿਧਿ ਨਾਮੁ. ਨ ਗਾਇਓ ॥੧॥ ਰਹਾਉ ॥
dhandhaa karat. bihaanee aaudheh; gun nidh naam. na gaaeo |1| rahaau |
Punjabi
ਦੁਨਿਆਵੀ ਕੰਮ-ਕਾਜ ਕਰਨ ਵਿੱਚ ਤੇਰੀ ਜਿੰਦਗੀ ਬੀਤ ਗਈ ਹੈ ਅਤੇ ਤੂੰ ਖੂਬੀਆਂ ਦੇ ਖਜਾਨੇ ਦੇ ਨਾਮ ਦਾ ਗਾਇਨ ਨਹੀਂ ਕੀਤਾ ਠਹਿਰਾਉ।
English
You have spent your life engaged in worldly pursuits; you have not sung the Glorious Praises of the treasure of the Naam. ||1||Pause||
ਕਉਡੀ ਕਉਡੀ ਜੋਰਤ ਕਪਟੇ; ਅਨਿਕ ਜੁਗਤਿ ਕਰਿ ਧਾਇਓ ॥
kauddee kauddee jorat kapatte; anik jugat kar dhaaeo |
Punjabi
ਠੱਗੀ-ਬੱਗੀ ਰਾਹੀਂ ਕੌਡੀ ਕੌਡੀ ਕਰ ਕੇ ਤੂੰ ਧਨ ਇਕੱਤਰ ਕਰਦਾ ਹੈਂ। ਇਸ ਦੀ ਖਾਤਰ ਤੂੰ ਅਨੇਕਾਂ ਤਰੀਕੇ ਧਾਰਨ ਕਰਦਾ ਹੈ।
English
Shell by shell, you accumulate money; in various ways, you work for this.
ਬਿਸਰਤ ਪ੍ਰਭ. ਕੇਤੇ ਦੁਖ ਗਨੀਅਹਿ; ਮਹਾ ਮੋਹਨੀ ਖਾਇਓ ॥੧॥
bisarat prabh. kete dukh ganeeeh; mahaa mohanee khaaeo |1|
Punjabi
ਸੁਆਮੀ ਨੂੰ ਭੁਲਾ ਕੇ, ਅਣਗਿਣਤ ਮੁਸੀਬਤਾਂ ਭੋਗਦਾ ਹੈ, ਜੋ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਤੈਨੂੰ ਪਰਮ ਫਰੇਫਤਾ ਕਰਨ ਵਾਲੀ ਮਾਇਆ ਖਾ ਜਾਂਦੀ ਹੈ।
English
Forgetting God, you suffer awful pain beyond measure, and you are consumed by the Great Enticer, Maya. ||1||
ਕਰਹੁ ਅਨੁਗ੍ਰਹੁ. ਸੁਆਮੀ ਮੇਰੇ; ਗਨਹੁ ਨ. ਮੋਹਿ ਕਮਾਇਓ ॥
karahu anugrahu. suaamee mere; ganahu na. mohi kamaaeo |
Punjabi
ਮਿਹਰ ਧਾਰ, ਹੇ ਮਾਲਕ! ਅਤੇ ਮੇਰੇ ਕਰਮਾਂ ਨੂੰ ਹਿਸਾਬ ਕਿਤਾਬ ਵਿੱਚ ਨਾਂ ਲੈ।
English
Show Mercy to me, O my Lord and Master, and do not hold me to account for my actions.
ਗੋਬਿੰਦ ਦਇਆਲ ਕ੍ਰਿਪਾਲ. ਸੁਖ ਸਾਗਰ; ਨਾਨਕ. ਹਰਿ ਸਰਣਾਇਓ ॥੨॥੧੬॥੨੫॥
gobind deaal kripaal. sukh saagar; naanak. har saranaaeo |2|16|25|
Punjabi
ਹੇ! ਠੰਢ ਚੈਨ ਦੇ ਸਮੁੰਦਰ, ਮਇਆਵਾਨ ਤੇ ਮਿਹਰਬਾਨ ਵਾਹਿਗੁਰੂ ਸੁਆਮੀ! ਨਾਨਕ ਨੇ ਤੇਰੀ ਪਨਾਹ ਲਈ ਹੈ।
English
O merciful and compassionate Lord God, ocean of peace, Nanak has taken to Your Sanctuary, Lord. ||2||16||25||
ਗੂਜਰੀ ਮਹਲਾ ੫ ॥
goojaree mahalaa 5 |
Punjabi
ਗੂਜ਼ਰੀ ਪੰਜਵੀਂ ਪਾਤਿਸ਼ਾਹੀ।
English
Goojaree, Fifth Mehl:
ਰਸਨਾ; ਰਾਮ ਰਾਮ ਰਵੰਤ ॥
rasanaa; raam raam ravant |
Punjabi
ਆਪਣੀ ਜੀਭ੍ਹ ਦੇ ਨਾਲ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ।
English
With your tongue, chant the Lord's Name, Raam, Raam.
ਛੋਡਿ ਆਨ ਬਿਉਹਾਰ ਮਿਥਿਆ; ਭਜੁ ਸਦਾ ਭਗਵੰਤ ॥੧॥ ਰਹਾਉ ॥
chhodd aan biauhaar mithiaa; bhaj sadaa bhagavant |1| rahaau |
Punjabi
ਤੂੰ ਹੋਰ ਝੂਠੇ ਕਾਰ ਵਿਹਾਰ ਤਿਆਗ ਦੇ ਅਤੇ ਹਮੇਸ਼ਾਂ ਹੀ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ। ਠਹਿਰਾਉ।
English
Renounce other false occupations, and vibrate forever on the Lord God. ||1||Pause||
ਨਾਮੁ ਏਕੁ ਅਧਾਰੁ ਭਗਤਾ; ਈਤ ਆਗੈ ਟੇਕ ॥
naam ek adhaar bhagataa; eet aagai ttek |
Punjabi
ਕੇਵਲ ਨਾਮ ਹੀ ਉਸ ਦੇ ਸੰਤਾਂ ਦਾ ਆਹਾਰ ਹੈ। ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਉਨ੍ਹਾਂ ਦਾ ਆਸਰਾ ਹੈ।
English
The One Name is the support of His devotees; in this world, and in the world hereafter, it is their anchor and support.
ਕਰਿ ਕ੍ਰਿਪਾ ਗੋਬਿੰਦ ਦੀਆ; ਗੁਰ ਗਿਆਨੁ ਬੁਧਿ ਬਿਬੇਕ ॥੧॥
kar kripaa gobind deea; gur giaan budh bibek |1|
Punjabi
ਦਇਆ ਧਾਰ ਕੇ ਗੁਰਾਂ ਨੇ ਮੈਨੂੰ ਸਾਹਿਬ ਦੀ ਗਿਆਤ ਅਤੇ ਵਿਚਾਰ ਵਾਲੀ ਅਕਲ ਦਿੱਤੀ ਹੈ।
English
In His mercy and kindness, the Guru has given me the divine wisdom of God, and a discriminating intellect. ||1||
ਕਰਣ ਕਾਰਣ ਸੰਮ੍ਰਥ ਸ੍ਰੀਧਰ; ਸਰਣਿ ਤਾ ਕੀ ਗਹੀ ॥
karan kaaran samrath sreedhar; saran taa kee gahee |
Punjabi
ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੂ ਅਤੇ ਧਨ-ਦੌਲਤ ਦਾ ਮਾਲਕ ਹੈ, ਉਸ ਦੀ ਪਨਾਹ ਮੈਂ ਪਕੜੀ ਹੈ।
English
The all-powerful Lord is the Creator, the Cause of causes; He is the Master of wealth - I seek His Sanctuary.
ਮੁਕਤਿ ਜੁਗਤਿ ਰਵਾਲ ਸਾਧੂ; ਨਾਨਕ. ਹਰਿ ਨਿਧਿ ਲਹੀ ॥੨॥੧੭॥੨੬॥
mukat jugat ravaal saadhoo; naanak. har nidh lahee |2|17|26|
Punjabi
ਮੋਖਸ਼ ਅਤੇ ਸੰਸਾਰੀ ਸਿੱਧਤਾ, ਸੰਤਾਂ ਦੇ ਪੈਰਾਂ ਦੀ ਧੂੜ ਵਿੱਚ ਹਨ। ਨਾਨਕ ਨੂੰ ਸਾਹਿਬ ਦਾ ਇਹ ਖਜਾਨਾ ਪਰਾਪਤ ਹੋਇਆ ਹੈ।
English
Liberation and worldly success come from the dust of the feet of the Holy Saints; Nanak has obtained the Lord's treasure. ||2||17||26||
ਗੂਜਰੀ ਮਹਲਾ ੫ ਘਰੁ ੪ ਚਉਪਦੇ ॥
goojaree mahalaa 5 ghar 4 chaupade |
Punjabi
ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
English
Goojaree, Fifth Mehl, Fourth House, Chau-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਛਾਡਿ ਸਗਲ ਸਿਆਣਪਾ; ਸਾਧ ਸਰਣੀ ਆਉ ॥
chhaadd sagal siaanapaa; saadh saranee aau |
Punjabi
ਆਪਣੀਆਂ ਸਾਰੀਆਂ ਚਤੁਰਾਈਆਂ ਤਿਆਗ ਦੇ ਅਤੇ ਸੰਤ ਗੁਰਾਂ ਦੀ ਪਨਾਹ ਲੈ।
English
Give up all your clever tricks, and seek the Sanctuary of the Holy Saint.
ਪਾਰਬ੍ਰਹਮ ਪਰਮੇਸਰੋ; ਪ੍ਰਭੂ ਕੇ ਗੁਣ ਗਾਉ ॥੧॥
paarabraham paramesaro; prabhoo ke gun gaau |1|
Punjabi
ਤੂੰ ਆਪਣੇ ਪਰਮ ਪ੍ਰਭੂ, ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
English
Sing the Glorious Praises of the Supreme Lord God, the Transcendent Lord. ||1||
ਰੇ ਚਿਤ; ਚਰਣ ਕਮਲ ਅਰਾਧਿ ॥
re chit; charan kamal araadh |
Punjabi
ਹੇ ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਂਰਾਂ ਦਾ ਸਿਮਰਨ ਕਰ।
English
O my consciousness, contemplate and adore the Lotus Feet of the Lord.
ਸਰਬ ਸੂਖ ਕਲਿਆਣ ਪਾਵਹਿ; ਮਿਟੈ ਸਗਲ ਉਪਾਧਿ ॥੧॥ ਰਹਾਉ ॥
sarab sookh kaliaan paaveh; mittai sagal upaadh |1| rahaau |
Punjabi
ਤੂੰ ਸਭ ਆਰਾਮ ਅਤੇ ਮੁਕਤੀ ਪਾ ਲਵਨੂੰਗੀ ਅਤੇ ਤੇਰੇ ਸਾਰੇ ਦੁੱਖੜੇ ਦੂਰ ਹੋ ਜਾਣਗੇ। ਠਹਿਰਾਉ।
English
You shall obtain total peace and salvation, and all troubles shall depart. ||1||Pause||
ਮਾਤ ਪਿਤਾ ਸੁਤ ਮੀਤ ਭਾਈ; ਤਿਸੁ ਬਿਨਾ ਨਹੀ ਕੋਇ ॥
maat pitaa sut meet bhaaee; tis binaa nahee koe |
Punjabi
ਮਾਂ, ਪਿਓ, ਪੁੱਤ੍ਰ, ਮਿੱਤਰ ਅਤੇ ਭਰਾ ਉਸ ਦੇ ਬਾਝੋਂ ਤੇਰਾ ਕੋਈ ਨਹੀਂ।
English
Mother, father, children, friends and siblings - without the Lord, none of them are real.
ਈਤ ਊਤ. ਜੀਅ ਨਾਲਿ ਸੰਗੀ; ਸਰਬ ਰਵਿਆ ਸੋਇ ॥੨॥
eet aoot. jeea naal sangee; sarab raviaa soe |2|
Punjabi
ਐਥੇ ਅਤੇ ਉਥੇ ਉਹ ਸੁਆਮੀ ਦੀ ਆਤਮਾ ਦੇ ਸਹਿਤ ਸਾਥੀ ਵੱਜੋਂ ਰਹਿੰਦਾ ਹੈ ਅਤੇ ਸਾਰੇ ਵਿਆਪਕ ਹੋ ਰਿਹਾ ਹੈ।
English
Here and hereafter, He is the companion of the soul; He is pervading everywhere. ||2||
ਕੋਟਿ ਜਤਨ ਉਪਾਵ ਮਿਥਿਆ; ਕਛੁ ਨ ਆਵੈ ਕਾਮਿ ॥
kott jatan upaav mithiaa; kachh na aavai kaam |
Punjabi
ਕ੍ਰੋੜਾਂ ਹੀ ਤਰੀਕੇ ਤੇ ਉਪਰਾਲੇ ਨਿਸਫਲ ਹਨ, ਅਤੇ ਕਿਸੇ ਭੀ ਕੰਮ ਨਹੀਂ ਆਉਂਦੇ।
English
Millions of plans, tricks, and efforts are of no use, and serve no purpose.
ਸਰਣਿ ਸਾਧੂ ਨਿਰਮਲਾ; ਗਤਿ ਹੋਇ. ਪ੍ਰਭ ਕੈ ਨਾਮਿ ॥੩॥
saran saadhoo niramalaa; gat hoe. prabh kai naam |3|
Punjabi
ਸੰਤਾਂ ਦੀ ਸ਼ਰਣਾਗਤ ਅੰਦਰ, ਬੰਦਾ ਪਵਿੱਤ੍ਰ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਦੁਆਰਾ ਉਹ ਮੋਖਸ਼ ਪਾ ਲੈਂਦਾ ਹੈ।
English
In the Sanctuary of the Holy, one becomes immaculate and pure, and obtains salvation, through the Name of God. ||3||
ਅਗਮ ਦਇਆਲ ਪ੍ਰਭੂ ਊਚਾ; ਸਰਣਿ ਸਾਧੂ ਜੋਗੁ ॥
agam deaal prabhoo aoochaa; saran saadhoo jog |
Punjabi
ਪਹੁੰਚ ਤੋਂ ਪਰੇ, ਕ੍ਰਿਪਾਲੂ ਅਤੇ ਬੁਲੰਦ ਸੁਆਮੀ, ਸੰਤਾਂ ਨੂੰ ਪਨਾਹ ਦੇਣ ਨੂੰ ਸਮਰਥ ਹੈ।
English
God is profound and merciful, lofty and exalted; He gives Sanctuary to the Holy.
ਤਿਸੁ ਪਰਾਪਤਿ ਨਾਨਕਾ; ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥
tis paraapat naanakaa; jis likhiaa dhur sanjog |4|1|27|
Punjabi
ਕੇਵਲ ਓਹੀ ਸੁਆਮੀ ਨੂੰ ਪਾਉਂਦਾ ਹੈ, ਹੇ ਨਾਨਕ! ਜਿਸ ਲਈ ਮੁੱਢ ਤੋਂ ਹੀ ਉਸ ਦਾ ਮਿਲਾਪ ਲਿਖਿਆ ਹੋਇਆ ਹੈ।
English
He alone obtains the Lord, O Nanak, who is blessed with such pre-ordained destiny to meet Him. ||4||1||27||
ਗੂਜਰੀ ਮਹਲਾ ੫ ॥
goojaree mahalaa 5 |
Punjabi
ਗੂਜ਼ਰੀ ਪੰਜਵੀਂ ਪਾਤਿਸ਼ਾਹੀ।
English
Goojaree, Fifth Mehl:
ਆਪਨਾ ਗੁਰੁ. ਸੇਵਿ ਸਦ ਹੀ; ਰਮਹੁ ਗੁਣ ਗੋਬਿੰਦ ॥
aapanaa gur. sev sad hee; ramahu gun gobind |
Punjabi
ਹਮੇਸ਼ਾਂ ਹੀ ਆਪਣੇ ਗੁਰਾਂ ਦੀ ਟਹਿਲ ਕਮਾ ਅਤੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦੀ ਸਿਫ਼ਤ ਸਲਾਹ ਉਚਾਰਨ ਕਰ।
English
Serve your Guru forever, and chant the Glorious Praises of the Lord of the Universe.
ਸਾਸਿ ਸਾਸਿ ਅਰਾਧਿ ਹਰਿ ਹਰਿ; ਲਹਿ ਜਾਇ ਮਨ ਕੀ ਚਿੰਦ ॥੧॥
saas saas araadh har har; leh jaae man kee chind |1|
Punjabi
ਹਰ ਇਕ ਸੁਆਸ ਨਾਲ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਚਿੱਤ ਦੀ ਚਿੰਤਾ ਦੂਰ ਹੋ ਜਾਂਦੀ ਹੈ।
English
With each and every breath, worship the Lord, Har, Har, in adoration, and the anxiety of your mind will be dispelled. ||1||
ਮੇਰੇ ਮਨ; ਜਾਪਿ ਪ੍ਰਭ ਕਾ ਨਾਉ ॥
mere man; jaap prabh kaa naau |
Punjabi
ਹੇ ਮੇਰੀ ਜਿੰਦੜੀਏ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਕਰ।
English
O my mind, chant the Name of God.
ਸੂਖ ਸਹਜ ਅਨੰਦ ਪਾਵਹਿ; ਮਿਲੀ ਨਿਰਮਲ ਥਾਉ ॥੧॥ ਰਹਾਉ ॥
sookh sehaj anand paaveh; milee niramal thaau |1| rahaau |
Punjabi
ਤੈਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲੇਗੀ ਅਤੇ ਤੂੰ ਪਵਿੱਤ੍ਰ ਟਿਕਾਣਾ ਪ੍ਰਾਪਤ ਕਰ ਲਵੇਂਗਾ। ਠਹਿਰਾਉ।
English
You shall be blessed with peace, poise and pleasure, and you shall find the immaculate place. ||1||Pause||
ਸਾਧਸੰਗਿ, ਉਧਾਰਿ ਇਹੁ ਮਨੁ; ਆਠ ਪਹਰ ਆਰਾਧਿ ॥
saadhasang, udhaar ihu man; aatth pehar aaraadh |
Punjabi
ਸਤਿ ਸੰਗਤ ਅੰਦਰ ਤੂੰ ਆਪਣੀ ਇਸ ਆਤਮਾ ਦਾ ਪਾਰ ਉਤਾਰਾ ਕਰ ਅਤੇ ਅੱਠੇ ਪਹਿਰ ਹੀ ਸੁਆਮੀ ਨੂੰ ਯਾਦ ਕਰ।
English
In the Saadh Sangat, the Company of the Holy, redeem your mind, and adore the Lord, twenty-four hours a day.
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ; ਮਿਟੈ ਸਗਲ ਉਪਾਧਿ ॥੨॥
kaam krodh ahankaar binasai; mittai sagal upaadh |2|
Punjabi
ਤੇਰੀ ਕਾਮਚੇਸ਼ਟਾ, ਗੁੱਸਾ ਅਤੇ ਹੰਗਤਾ ਨਾਸ ਹੋ ਵੰਞਣਗੇ।
English
Sexual desire, anger and egotism will be dispelled, and all troubles shall end. ||2||
ਅਟਲ ਅਛੇਦ ਅਭੇਦ ਸੁਆਮੀ; ਸਰਣਿ ਤਾ ਕੀ ਆਉ ॥
attal achhed abhed suaamee; saran taa kee aau |
Punjabi
ਅਹਿੱਲ, ਅਮਰ ਅਤੇ ਅਖੋਜ ਹੇ, ਪ੍ਰਭੂ, ਤੂੰ ਉਸ ਦੀ ਸ਼ਰਣ ਲੈ, ਹੇ ਬੰਦੇ!
English
The Lord Master is immovable, immortal and inscrutable; seek His Sanctuary.
ਚਰਣ ਕਮਲ ਅਰਾਧਿ ਹਿਰਦੈ; ਏਕ ਸਿਉ ਲਿਵ ਲਾਉ ॥੩॥
charan kamal araadh hiradai; ek siau liv laau |3|
Punjabi
ਤੂੰ ਉਸ ਦੇ ਕੰਵਲ ਪੈਰਾਂ ਨੂੰ ਆਪਣੇ ਚਿੱਤ ਵਿੱਚ ਚੇਤੇ ਕਰ ਅਤੇ ਕੇਵਲ ਸੁਆਮੀ ਨਾਲ ਹੀ ਪਿਰਹੜੀ (ਪਿਆਰ) ਪਾ।
English
Worship in adoration the lotus feet of the Lord in your heart, and center your consciousness lovingly on Him alone. ||3||
ਪਾਰਬ੍ਰਹਮਿ ਪ੍ਰਭਿ ਦਇਆ ਧਾਰੀ; ਬਖਸਿ ਲੀਨੑੇ ਆਪਿ ॥
paarabraham prabh deaa dhaaree; bakhas leenae aap |
Punjabi
ਪਰਮ ਪ੍ਰਭੂ ਮਾਲਕ ਨੇ ਮਿਹਰ ਕੀਤੀ ਹੈ ਅਤੇ ਖੁਦ ਹੀ ਮੈਨੂੰ ਮੁਆਫ ਕਰ ਦਿੱਤਾ ਹੈ।
English
The Supreme Lord God has shown mercy to me, and He Himself has forgiven me.
ਸਰਬ ਸੁਖ ਹਰਿ ਨਾਮੁ ਦੀਆ; ਨਾਨਕ. ਸੋ ਪ੍ਰਭੁ ਜਾਪਿ ॥੪॥੨॥੨੮॥
sarab sukh har naam deea; naanak. so prabh jaap |4|2|28|
Punjabi
ਵਾਹਿਗੁਰੂ ਨੇ ਸਾਰੇ ਆਰਾਮ ਦਾ ਖਜਾਨਾ, ਆਪਣਾ ਨਾਮ, ਮੈਨੂੰ ਦਿੱਤਾ ਹੈ। ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ।
English
The Lord has given me His Name, the treasure of peace; O Nanak, meditate on that God. ||4||2||28||
ਗੂਜਰੀ ਮਹਲਾ ੫ ॥
goojaree mahalaa 5 |
Punjabi
ਗੂਜ਼ਰੀ ਪੰਜਵੀਂ ਪਾਤਿਸ਼ਾਹੀ।
English
Goojaree, Fifth Mehl:
ਗੁਰ ਪ੍ਰਸਾਦੀ ਪ੍ਰਭੁ ਧਿਆਇਆ; ਗਈ ਸੰਕਾ ਤੂਟਿ ॥
gur prasaadee prabh dhiaaeaa; gee sankaa toott |
Punjabi
ਗੁਰਾਂ ਦੀ ਮਿਹਰ ਦੁਆਰਾ ਮੈਂ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੰਦੇਹ ਨਵਿਰਤ ਹੋ ਗਿਆ ਹੈ।
English
By Guru's Grace, I meditate on God, and my doubts are gone.