Ekam
Guru Granth Sahib

Ang 503

Ang 503 · Line 1

ਕਵਲ ਪ੍ਰਗਾਸ ਭਏ ਸਾਧਸੰਗੇ; ਦੁਰਮਤਿ ਬੁਧਿ ਤਿਆਗੀ ॥੨॥

kaval pragaas bhe saadhasange; duramat budh tiaagee |2|

Punjabi

ਸਤਿ ਸੰਗਤ ਅੰਦਰ ਦਿਲ-ਕਮਲ ਖਿੜ ਜਾਂਦਾ ਹੈ। ਤੇ ਆਦਮੀ ਖੋਟੀ ਸਮਝ ਤੇ ਅਕਲ ਤੋਂ ਖਲਾਸੀ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

My heart lotus blossoms forth in the Saadh Sangat, the Company of the Holy; I have renounced evil-mindedness and intellectualism. ||2||

Dr. Sant Singh Khalsa (Shabad OS, CC BY-SA)
Ang 503 · Line 2

ਆਠ ਪਹਰ. ਹਰਿ ਕੇ ਗੁਣ ਗਾਵੈ; ਸਿਮਰੈ ਦੀਨ ਦੈਆਲਾ ॥

aatth pehar. har ke gun gaavai; simarai deen daiaalaa |

Punjabi

ਜੋ ਸਾਰਾ ਦਿਹੁੰ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਗਰੀਬਾਂ ਤੇ ਮਿਹਰਬਾਨ ਸੁਆਮੀ ਦਾ ਸਿਮਰਨ ਕਰਦਾ ਹੈ,

Bhai Manmohan Singh (Shabad OS, CC BY-SA)

English

One who sings the Glorious Praises of the Lord, twenty-four hours a day, and remembers the Lord in meditation, who is Kind to the poor,

Dr. Sant Singh Khalsa (Shabad OS, CC BY-SA)
Ang 503 · Line 3

ਆਪਿ ਤਰੈ. ਸੰਗਤਿ ਸਭ ਉਧਰੈ; ਬਿਨਸੇ ਸਗਲ ਜੰਜਾਲਾ ॥੩॥

aap tarai. sangat sabh udharai; binase sagal janjaalaa |3|

Punjabi

ਖੁਦ ਬਚ ਜਾਂਦਾ ਹੈ ਆਪਣੇ ਸਾਰੇ ਮੇਲੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਦੇ ਸਮੂਹ ਬੰਧਨ ਕੱਟੇ ਜਾਂਦੇ ਹਨ।

Bhai Manmohan Singh (Shabad OS, CC BY-SA)

English

saves himself, and redeems all his generations; all of his bonds are released. ||3||

Dr. Sant Singh Khalsa (Shabad OS, CC BY-SA)
Ang 503 · Line 4

ਚਰਣ ਅਧਾਰੁ ਤੇਰਾ ਪ੍ਰਭ ਸੁਆਮੀ; ਓਤਿ ਪੋਤਿ ਪ੍ਰਭੁ ਸਾਥਿ ॥

charan adhaar teraa prabh suaamee; ot pot prabh saath |

Punjabi

ਤੇਰੇ ਪੈਰਾਂ ਦਾ ਮੈਨੂੰ ਆਸਰਾ ਹੈ, ਹੇ ਸਾਹਿਬ ਮਾਲਕ! ਤਾਣੇ ਤੇ ਪੇਟੇ ਦੀ ਮਾਨੰਦ ਤੂੰ ਮੇਰੇ ਅੰਗ ਸੰਗ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

I take the Support of Your Feet, O God, O Lord and Master; you are with me through and through, God.

Dr. Sant Singh Khalsa (Shabad OS, CC BY-SA)
Ang 503 · Line 5

ਸਰਨਿ ਪਰਿਓ ਨਾਨਕ ਪ੍ਰਭ ਤੁਮਰੀ; ਦੇ ਰਾਖਿਓ ਹਰਿ ਹਾਥ ॥੪॥੨॥੩੨॥

saran pario naanak prabh tumaree; de raakhio har haath |4|2|32|

Punjabi

ਨਾਨਕ ਨੇ ਤੇਰੀ ਓਟ ਲਈ ਹੈ, ਹੇ ਮਾਲਕ! ਆਪਣਾ ਹੱਥ ਦੇ ਕੇ ਵਾਹਿਗੁਰੂ ਨੇ ਉਸ ਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

Nanak has entered Your Sanctuary, God; giving him His hand, the Lord has protected him. ||4||2||32||

Dr. Sant Singh Khalsa (Shabad OS, CC BY-SA)
Ang 503 · Line 6

ਗੂਜਰੀ ਅਸਟਪਦੀਆ ਮਹਲਾ ੧ ਘਰੁ ੧ ॥

goojaree asattapadeea mahalaa 1 ghar 1 |

Punjabi

ਗੂਜਰੀ ਅਸ਼ਟਾਪਤੀਆਂ। ਪਹਿਲੀ ਪਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Ashtpadheeyaa, First Mehl, First House:

Dr. Sant Singh Khalsa (Shabad OS, CC BY-SA)
Ang 503 · Line 7

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 503 · Line 8

ਏਕ ਨਗਰੀ ਪੰਚ ਚੋਰ ਬਸੀਅਲੇ; ਬਰਜਤ ਚੋਰੀ ਧਾਵੈ ॥

ek nagaree panch chor baseeale; barajat choree dhaavai |

Punjabi

ਸਰੀਰ ਦੇ ਪਿੰਡ ਵਿੱਚ ਪੰਜ ਚੋਰ ਵਸਦੇ ਹਨ। ਹੋੜੇ ਜਾਣ ਦੇ ਬਾਵਜੂਦ ਉਹ ਬਾਹਰ ਚੋਰੀ ਕਰਨ ਚਲੇ ਜਾਂਦੇ ਹਨ।

Bhai Manmohan Singh (Shabad OS, CC BY-SA)

English

In the one village of the body, live the five thieves; they have been warned, but they still go out stealing.

Dr. Sant Singh Khalsa (Shabad OS, CC BY-SA)
Ang 503 · Line 9

ਤ੍ਰਿਹਦਸ ਮਾਲ ਰਖੈ, ਜੋ ਨਾਨਕ; ਮੋਖ ਮੁਕਤਿ ਸੋ ਪਾਵੈ ॥੧॥

trihadas maal rakhai, jo naanak; mokh mukat so paavai |1|

Punjabi

ਜਿਹੜਾ ਤਿੰਨਾਂ ਗੁਣਾਂ ਅਤੇ ਦਸਾਂ ਵਿਸ਼ਿਆਂ ਤੋਂ ਆਪਣੇ ਮਾਲ ਧਨ ਨੂੰ ਬਚਾਈ ਰੱਖਦਾ ਹੈ। ਉਹ ਮੋਖਸ਼ ਤੇ ਕਲਿਆਣ ਨੂੰ ਪਾ ਲੈਂਦਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

One who keeps his assets safe from the three modes and the ten passions, O Nanak, attains liberation and emancipation. ||1||

Dr. Sant Singh Khalsa (Shabad OS, CC BY-SA)
Ang 503 · Line 10

ਚੇਤਹੁ; ਬਾਸੁਦੇਉ ਬਨਵਾਲੀ ॥

chetahu; baasudeo banavaalee |

Punjabi

ਤੂੰ ਜੰਗਲਾਂ ਦਾ ਹਾਰ ਪਹਿਰਨ ਵਾਲੇ, ਸਰਬ ਵਿਆਪਕ ਸੁਆਮੀ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

Center your mind on the all-pervading Lord, the Wearer of garlands of the jungles.

Dr. Sant Singh Khalsa (Shabad OS, CC BY-SA)
Ang 503 · Line 11

ਰਾਮੁ ਰਿਦੈ; ਜਪਮਾਲੀ ॥੧॥ ਰਹਾਉ ॥

raam ridai; japamaalee |1| rahaau |

Punjabi

ਪ੍ਰਭੂ ਦਾ ਹਿਰਦੇ ਅੰਦਰ ਟਿਕਾਉਣਾ ਹੀ ਤਸਬੀ ਫੇਰਨੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Let your rosary be the chanting of the Lord's Name in your heart. ||1||Pause||

Dr. Sant Singh Khalsa (Shabad OS, CC BY-SA)
Ang 503 · Line 12

ਉਰਧ ਮੂਲ ਜਿਸੁ, ਸਾਖ ਤਲਾਹਾ; ਚਾਰਿ ਬੇਦ ਜਿਤੁ ਲਾਗੇ ॥

auradh mool jis, saakh talaahaa; chaar bed jit laage |

Punjabi

ਜਿਸ ਦੀਆਂ ਜੜ੍ਹਾ ਉਪਰ ਨੂੰ ਅਤੇ ਟਹਿਣੀਆਂ ਹੇਠਾਂ ਨੂੰ ਹਨ ਅਤੇ ਜਿਸ ਨਾਲ ਚਾਰੇ ਵੇਦ ਜੁੜੇ ਹੋਏ ਹਨ,

Bhai Manmohan Singh (Shabad OS, CC BY-SA)

English

Its roots extend upwards, and its branches reach down; the four Vedas are attached to it.

Dr. Sant Singh Khalsa (Shabad OS, CC BY-SA)
Ang 503 · Line 13

ਸਹਜ ਭਾਇ ਜਾਇ ਤੇ, ਨਾਨਕ; ਪਾਰਬ੍ਰਹਮ ਲਿਵ ਜਾਗੇ ॥੨॥

sehaj bhaae jaae te, naanak; paarabraham liv jaage |2|

Punjabi

ਜੋ ਸ਼੍ਰੋਮਣੀ ਸਾਹਿਬ ਦੇ ਪਿਆਰ ਅੰਦਰ ਸਾਵਧਾਨ ਰਹਿੰਦਾ ਹੈ, ਹੇ ਨਾਨਕ! ਉਹ ਸੁਖੈਨ ਹੀ ਉਸ ਵਿਰਛ ਕੋਲ ਪੁੱਜ ਜਾਂਦਾ ਹੈ।

Bhai Manmohan Singh (Shabad OS, CC BY-SA)

English

He alone reaches this tree with ease, O Nanak, who remains wakeful in the Love of the Supreme Lord God. ||2||

Dr. Sant Singh Khalsa (Shabad OS, CC BY-SA)
Ang 503 · Line 14

ਪਾਰਜਾਤੁ. ਘਰਿ ਆਗਨਿ ਮੇਰੈ; ਪੁਹਪ ਪਤ੍ਰ ਤਤੁ ਡਾਲਾ ॥

paarajaat. ghar aagan merai; puhap patr tat ddaalaa |

Punjabi

ਕਲਪ ਬਿਰਛ ਮੇਰੇ ਮਕਾਨ ਦੇ ਵਿਹੜੇ ਵਿੱਚ ਹੈ ਅਤੇ ਇਸ ਦੇ ਫੁੱਲ, ਪੱਤੇ ਅਤੇ ਟਹਿਣੇ ਸੱਚ ਦੇ ਹਨ।

Bhai Manmohan Singh (Shabad OS, CC BY-SA)

English

The Elysian Tree is the courtyard of my house; in it are the flowers, leaves and stems of reality.

Dr. Sant Singh Khalsa (Shabad OS, CC BY-SA)
Ang 503 · Line 15

ਸਰਬ ਜੋਤਿ ਨਿਰੰਜਨ ਸੰਭੂ; ਛੋਡਹੁ ਬਹੁਤੁ ਜੰਜਾਲਾ ॥੩॥

sarab jot niranjan sanbhoo; chhoddahu bahut janjaalaa |3|

Punjabi

ਪ੍ਰਕਾਸ਼ਵਾਨ ਅਤੇ ਸਵੈ-ਹੋਂਦ ਵਾਲੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਨੂਰ ਸਾਰੇ ਰਮਿਆ ਹੋਇਆ ਹੈ ਅਤੇ ਹੋਰ ਅਨੇਕਾਂ ਸੰਸਾਰੀ ਪੁਆੜੇ ਤਿਆਗ ਦੇ।

Bhai Manmohan Singh (Shabad OS, CC BY-SA)

English

Meditate on the self-existent, immaculate Lord, whose Light is pervading everywhere; renounce all your worldly entanglements. ||3||

Dr. Sant Singh Khalsa (Shabad OS, CC BY-SA)
Ang 503 · Line 16

ਸੁਣਿ ਸਿਖਵੰਤੇ. ਨਾਨਕੁ ਬਿਨਵੈ; ਛੋਡਹੁ ਮਾਇਆ ਜਾਲਾ ॥

sun sikhavante. naanak binavai; chhoddahu maaeaa jaalaa |

Punjabi

ਤੂੰ ਸ੍ਰਵਣ ਕਰ, ਹੇ ਸਿੱਖਿਆ ਦੇ ਚਾਹਵਾਨ, ਨਾਨਕ ਦੁਨੀਆਂ ਦੇ ਝਮੇਲੇ ਛੱਡ ਦੇਣ ਲਈ ਤੈਨੂੰ ਬੇਨਤੀ ਕਰਦਾ ਹੈ।

Bhai Manmohan Singh (Shabad OS, CC BY-SA)

English

Listen, O seekers of Truth - Nanak begs you to renounce the traps of Maya.

Dr. Sant Singh Khalsa (Shabad OS, CC BY-SA)
Ang 503 · Line 17

ਮਨਿ ਬੀਚਾਰਿ. ਏਕ ਲਿਵ ਲਾਗੀ; ਪੁਨਰਪਿ ਜਨਮੁ ਨ ਕਾਲਾ ॥੪॥

man beechaar. ek liv laagee; punarap janam na kaalaa |4|

Punjabi

ਆਪਣੇ ਚਿੱਤ ਅੰਦਰ ਖਿਆਲ ਕਰ ਲੈ ਕਿ ਇਕ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਤੂੰ ਮੁੜ ਕੇ ਜੰਮਣ ਅਤੇ ਮਰਨ ਵਿੱਚ ਨਹੀਂ ਆਵਨੂੰਗਾ।

Bhai Manmohan Singh (Shabad OS, CC BY-SA)

English

Reflect within your mind, that by enshrining love for the One Lord, you shall not be subject to birth and death again. ||4||

Dr. Sant Singh Khalsa (Shabad OS, CC BY-SA)
Ang 503 · Line 18

ਸੋ ਗੁਰੂ. ਸੋ ਸਿਖੁ ਕਥੀਅਲੇ; ਸੋ ਵੈਦੁ. ਜਿ ਜਾਣੈ ਰੋਗੀ ॥

so guroo. so sikh katheeale; so vaid. ji jaanai rogee |

Punjabi

ਕੇਵਲ ਉਹੀ ਗੁਰੂ ਆਖਿਆ ਜਾਂਦਾ ਹੈ, ਉਹੀ ਚੇਲਾ ਤੇ ਉਹੀ ਹਕੀਮ ਜੋ ਬੀਮਾਰ ਦੀ ਬੀਮਾਰੀ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

He alone is said to be a Guru, he alone is said to be a Sikh, and he alone is said to be a physician, who knows the patient's illness.

Dr. Sant Singh Khalsa (Shabad OS, CC BY-SA)
Ang 503 · Line 19

ਤਿਸੁ ਕਾਰਣਿ ਕੰਮੁ ਨ, ਧੰਧਾ ਨਾਹੀ; ਧੰਧੈ. ਗਿਰਹੀ ਜੋਗੀ ॥੫॥

tis kaaran kam na, dhandhaa naahee; dhandhai. girahee jogee |5|

Punjabi

ਉਸ ਨੂੰ ਕੰਮ ਫਰਜ ਅਤੇ ਰੁਝੇਵੇ ਫਸਾਉਂਦੇ ਨਹੀਂ ਆਪਣੇ ਘਰਬਾਰੀ ਕਾਰਜ ਕਰਦਾ ਹੋਇਆ ਉਹ ਸੁਆਮੀ ਨਾਲ ਜੁੜਿਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

He is not affected by actions, responsibilities and entanglements; in the entanglements of his household, he maintains the detachment of Yoga. ||5||

Dr. Sant Singh Khalsa (Shabad OS, CC BY-SA)
Ang 503 · Line 20

ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ; ਲੋਭੁ ਮੋਹੁ ਤਿਸ ਮਾਇਆ ॥

kaam krodh ahankaar tajeeale; lobh mohu tis maaeaa |

Punjabi

ਉਹ ਬਦ-ਫੈਲੀ, ਗੁੱਸੇ, ਹੰਕਾਰ ਲਾਲਚ ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾਂ ਨੂੰ ਛੱਡ ਦਿੰਦਾ ਹੈ।

Bhai Manmohan Singh (Shabad OS, CC BY-SA)

English

He renounces sexual desire, anger, egotism, greed, attachment and Maya.

Dr. Sant Singh Khalsa (Shabad OS, CC BY-SA)
Ang 503 · Line 21

ਮਨਿ ਤਤੁ ਅਵਿਗਤੁ ਧਿਆਇਆ; ਗੁਰ ਪਰਸਾਦੀ ਪਾਇਆ ॥੬॥

man tat avigat dhiaaeaa; gur parasaadee paaeaa |6|

Punjabi

ਆਪਣੇ ਚਿੱਤ ਅੰਦਰ ਉਹ ਸੱਚੇ ਅਤੇ ਅਵਿਨਾਸੀ ਸੁਆਮੀ ਦਾ ਸਿਮਰਨ ਕਰਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਉਹ ਉਸ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Within his mind, he meditates on the reality of the Imperishable Lord; by Guru's Grace he finds Him. ||6||

Dr. Sant Singh Khalsa (Shabad OS, CC BY-SA)
Ang 503 · Line 22

ਗਿਆਨੁ ਧਿਆਨੁ ਸਭ ਦਾਤਿ ਕਥੀਅਲੇ; ਸੇਤ ਬਰਨ ਸਭਿ ਦੂਤਾ ॥

giaan dhiaan sabh daat katheeale; set baran sabh dootaa |

Punjabi

ਬ੍ਰਹਿਮ-ਗਿਆਤ ਅਤੇ ਬੰਦਗੀ ਸਭ ਬਖਸ਼ੀਸ਼ਾ ਰੱਬ ਵੱਲੋਂ ਉਸ ਨੂੰ ਮਿਲੀਆਂ ਆਖੀਆਂ ਜਾਂਦੀਆਂ ਹਨ। ਸਾਰੇ ਭੂਤਨੇ ਉਸ ਅੱਗੇ ਚਿੱਟੇ ਰੰਗ ਦੇ (ਦੇਵ ਬਿਰਤੀ ਵਾਲੇ) ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Spiritual wisdom and meditation are all said to be God's gifts; all of the demons are turned white before him.

Dr. Sant Singh Khalsa (Shabad OS, CC BY-SA)
Ang 503 · Line 23

ਬ੍ਰਹਮ ਕਮਲ ਮਧੁ, ਤਾਸੁ ਰਸਾਦੰ; ਜਾਗਤ. ਨਾਹੀ ਸੂਤਾ ॥੭॥

braham kamal madh, taas rasaadan; jaagat. naahee sootaa |7|

Punjabi

ਉਹ ਸੁਆਮੀ ਦੇ ਕੰਵਲ ਦੇ ਸ਼ਹਿਦ ਦਾ ਸੁਆਦ ਮਾਣਦਾ ਹੈ, ਜਾਗਦਾ ਰਹਿੰਦਾ ਹੈ ਅਤੇ ਸੌਂਦਾ ਨਹੀਂ।

Bhai Manmohan Singh (Shabad OS, CC BY-SA)

English

He enjoys the taste of the honey of God's lotus; he remains awake, and does not fall asleep. ||7||

Dr. Sant Singh Khalsa (Shabad OS, CC BY-SA)
Ang 503 · Line 24

ਮਹਾ ਗੰਭੀਰ ਪਤ੍ਰ ਪਾਤਾਲਾ; ਨਾਨਕ. ਸਰਬ ਜੁਆਇਆ ॥

mahaa ganbheer patr paataalaa; naanak. sarab juaaeaa |

Punjabi

ਸੁਆਮੀ ਦਾ ਇਹ ਕੰਵਲ ਪਰਮ ਡੂੰਘਾ ਹੈ ਇਸ ਦੇ ਪੱਤੇ ਪਤਾਲ ਹਨ ਅਤੇ ਇਹ ਸਮੂਹ ਸ੍ਰਿਸ਼ਟੀ ਨਾਲ ਜੁੜਿਆ ਹੋਇਆ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

This lotus is very deep; its leaves are the nether regions, and it is connected to the whole universe.

Dr. Sant Singh Khalsa (Shabad OS, CC BY-SA)
Ang 503 · Line 25

ਉਪਦੇਸ ਗੁਰੂ ਮਮ. ਪੁਨਹਿ ਨ ਗਰਭੰ; ਬਿਖੁ ਤਜਿ. ਅੰਮ੍ਰਿਤੁ ਪੀਆਇਆ ॥੮॥੧॥

aupades guroo mam. puneh na garabhan; bikh taj. amrit peeaeaa |8|1|

Punjabi

ਗੁਰਾਂ ਦੀ ਸਿੱਖਿਆ ਦੀ ਬਰਕਤ ਦੁਆਰਾ, ਮੈਂ ਮੁੜ ਕੇ ਪੇਟ ਵਿੱਚ ਪ੍ਰਵੇਸ਼ ਨਹੀਂ ਕਰਾਂਗਾ। ਮੈਂ ਜ਼ਹਿਰ ਨੂੰ ਛੱਡ ਕੇ ਨਾਮ ਸੁਧਾਰਸ ਪਾਨ ਕੀਤਾ ਹੈ।

Bhai Manmohan Singh (Shabad OS, CC BY-SA)

English

Under Guru's Instruction, I shall not have to enter the womb again; I have renounced the poison of corruption, and I drink in the Ambrosial Nectar. ||8||1||

Dr. Sant Singh Khalsa (Shabad OS, CC BY-SA)
Ang 503 · Line 26

ਗੂਜਰੀ ਮਹਲਾ ੧ ॥

goojaree mahalaa 1 |

Punjabi

ਗੂਜ਼ਰੀ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, First Mehl:

Dr. Sant Singh Khalsa (Shabad OS, CC BY-SA)
Ang 503 · Line 27

ਕਵਨ ਕਵਨ ਜਾਚਹਿ ਪ੍ਰਭ ਦਾਤੇ; ਤਾ ਕੇ. ਅੰਤ ਨ ਪਰਹਿ ਸੁਮਾਰ ॥

kavan kavan jaacheh prabh daate; taa ke. ant na pareh sumaar |

Punjabi

ਕਿਹੜੇ ਅਤੇ ਕੌਣ ਕੌਣ ਦਾਤਾਰ ਸਾਹਿਬ ਪਾਸੋਂ ਮੰਗਦੇ ਹਨ, ਉਨ੍ਹਾਂ ਦਾ ਓੜਕ ਅਤੇ ਗਿਣਤੀ ਜਾਣੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

Those who beg of God the Great Giver - their numbers cannot be counted.

Dr. Sant Singh Khalsa (Shabad OS, CC BY-SA)
Ang 503 · Line 28

ਜੈਸੀ ਭੂਖ ਹੋਇ ਅਭ ਅੰਤਰਿ; ਤੂੰ ਸਮਰਥੁ ਸਚੁ ਦੇਵਣਹਾਰ ॥੧॥

jaisee bhookh hoe abh antar; toon samarath sach devanahaar |1|

Punjabi

ਜਿਸ ਤਰ੍ਹਾਂ ਦੀ ਖਾਹਿਸ਼ ਇਨਸਾਨ ਦੇ ਹਿਰਦੇ ਅੰਦਰ ਹੈ, ਉਸ ਨੂੰ ਹੇ ਬਲਵਾਨ ਸੱਚੇ ਸੁਆਮੀ! ਤੂੰ ਪੂਰਨ ਕਰਦਾ ਹੈ।

Bhai Manmohan Singh (Shabad OS, CC BY-SA)

English

You, Almighty True Lord, fulfill the desires within their hearts. ||1||

Dr. Sant Singh Khalsa (Shabad OS, CC BY-SA)
Ang 503 · Line 29

ਐ ਜੀ. ਜਪੁ ਤਪੁ ਸੰਜਮੁ; ਸਚੁ ਅਧਾਰ ॥

ai jee. jap tap sanjam; sach adhaar |

Punjabi

ਹੇ ਮਹਾਰਾਜ ਤੇਰੇ ਸੱਚੇ ਨਾਮ ਦਾ ਆਸਰਾ ਹੀ ਮੇਰੀ ਉਪਾਸ਼ਨਾ, ਤਪੱਸਿਆ ਅਤੇ ਇੰਦ੍ਰੀਆਂ ਦੀ ਰੋਕਥਾਮ ਹੈ।

Bhai Manmohan Singh (Shabad OS, CC BY-SA)

English

O Dear Lord, chanting, deep meditation, self-discipline and truth are my foundations.

Dr. Sant Singh Khalsa (Shabad OS, CC BY-SA)
Ang 503 · Line 30

ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ; ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥

har har naam dehi sukh paaeeai; teree bhagat bhare bhanddaar |1| rahaau |

Punjabi

ਹੇ ਸੁਆਮੀ ਵਾਹਿਗੁਰੂ! ਮੈਨੂੰ ਆਪਣੇ ਨਾਮ ਦੀ ਦਾਤ ਦੇਹ, ਤਾਂ ਜੋ ਮੈਂ ਆਰਾਮ ਪਾ ਲਵਾਂ। ਤੇਰੇ ਖਜਾਨੇ ਸ਼ਰਧਾ ਪ੍ਰੇਮ ਨਾਲ ਲਬਾਲਬ (ਭਰਪੂਰ) ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Bless me with Your Name, Lord, that I may find peace. Your devotional worship is a treasure over-flowing. ||1||Pause||

Dr. Sant Singh Khalsa (Shabad OS, CC BY-SA)
Ang 503 · Line 31

ਸੁੰਨ ਸਮਾਧਿ ਰਹਹਿ ਲਿਵ ਲਾਗੇ; ਏਕਾ ਏਕੀ ਸਬਦੁ ਬੀਚਾਰ ॥

sun samaadh raheh liv laage; ekaa ekee sabad beechaar |

Punjabi

ਕਈ ਅਫੁਰ ਤਾੜੀ ਅੰਦਰ ਪ੍ਰਭੂ ਦੀ ਪ੍ਰੀਤ ਵਿੱਚ ਲੀਨ ਰਹਿੰਦੇ ਹਨ। ਅਤੇ ਕੇਵਲ ਇਕ ਨਾਮ ਦਾ ਹੀ ਚਿੰਤਨ ਕਰਦੇ ਹਨ।

Bhai Manmohan Singh (Shabad OS, CC BY-SA)

English

Some remain absorbed in Samaadhi, their minds fixed lovingly on the One Lord; they reflect only on the Word of the Shabad.

Dr. Sant Singh Khalsa (Shabad OS, CC BY-SA)
Ang 503 · Line 32

ਜਲੁ ਥਲੁ ਧਰਣਿ ਗਗਨੁ. ਤਹ ਨਾਹੀ; ਆਪੇ ਆਪੁ ਕੀਆ ਕਰਤਾਰ ॥੨॥

jal thal dharan gagan. teh naahee; aape aap keea karataar |2|

Punjabi

ਉਸ ਜਗ੍ਹਾ ਵਿੱਚ ਪਾਣੀ, ਧਰਤੀ, ਜਮੀਨ ਅਤੇ ਆਕਾਸ਼ ਨਹੀਂ ਹੁੰਦੇ ਅਤੇ ਕੇਵਲ ਸਿਰਜਣਹਾਰ ਖੁਦ-ਬ-ਖੁਦ ਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

In that state, there is no water, land, earth or sky; only the Creator Lord Himself exists. ||2||

Dr. Sant Singh Khalsa (Shabad OS, CC BY-SA)
Ang 503 · Line 33

ਨਾ ਤਦਿ ਮਾਇਆ. ਮਗਨੁ ਨ ਛਾਇਆ; ਨਾ ਸੂਰਜ. ਚੰਦ ਨ, ਜੋਤਿ ਅਪਾਰ ॥

naa tad maaeaa. magan na chhaaeaa; naa sooraj. chand na, jot apaar |

Punjabi

ਤਦ ਉਥੇ ਨਾਂ ਧਨ-ਦੌਲਤ ਦੀ ਮਸਤੀ, ਨਾਂ ਬੇਸਮਝੀ ਦੀ ਛਾਂ, ਨਾਂ ਸੂਰਜ ਦੀ ਤੇ ਨਾਂ ਹੀ ਚੰਦ੍ਰਮੇ ਦੀ ਰੋਸ਼ਨੀ ਹੁੰਦੀ ਹੈ।

Bhai Manmohan Singh (Shabad OS, CC BY-SA)

English

There is no intoxication of Maya there, and no shadow, nor the infinite light of the sun or the moon.

Dr. Sant Singh Khalsa (Shabad OS, CC BY-SA)
Ang 503 · Line 34

ਸਰਬ ਦ੍ਰਿਸਟਿ ਲੋਚਨ ਅਭ ਅੰਤਰਿ; ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥

sarab drisatt lochan abh antar; ekaa nadar su tribhavan saar |3|

Punjabi

ਆਪਣੇ ਹਿਰਦੇ ਦੇ ਅੰਦਰ ਦੀਆਂ ਅੱਖਾਂ ਨਾਲ ਉਹ ਸਾਰਾ ਕੁਛ ਵੇਖਦਾ ਹੈ ਅਤੇ ਆਪਣੀ ਇਕ ਨਜ਼ਰ ਨਾਲ ਹੀ ਉਨ੍ਹਾਂ ਨੂੰ ਤਿੰਨਾਂ ਲੋਕਾਂ (ਸੁਰਗ, ਪਾਤਾਲ ਅਤੇ ਮਾਤ ਲੋਕ) ਦੀ ਗਿਆਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The eyes within the mind which see everything - with one glance, they see the three worlds. ||3||

Dr. Sant Singh Khalsa (Shabad OS, CC BY-SA)