Ekam
Guru Granth Sahib

Ang 504

Ang 504 · Line 1

ਪਵਣੁ ਪਾਣੀ ਅਗਨਿ ਤਿਨਿ ਕੀਆ; ਬ੍ਰਹਮਾ ਬਿਸਨੁ ਮਹੇਸ ਅਕਾਰ ॥

pavan paanee agan tin keea; brahamaa bisan mahes akaar |

Punjabi

ਉਸ ਨੇ ਹਵਾ, ਜਲ, ਅੱਗ, ਬ੍ਰਹਮਾ, ਵਿਸ਼ਨੂੰ, ਸ਼ਿਵਜੀ ਅਤੇ ਸਮੂਹ ਰਚਨਾ ਸਾਜੀ ਹੈ।

Bhai Manmohan Singh (Shabad OS, CC BY-SA)

English

He created air, water and fire, Brahma, Vishnu and Shiva - the whole creation.

Dr. Sant Singh Khalsa (Shabad OS, CC BY-SA)
Ang 504 · Line 2

ਸਰਬੇ ਜਾਚਿਕ. ਤੂੰ ਪ੍ਰਭੁ ਦਾਤਾ; ਦਾਤਿ ਕਰੇ ਅਪੁਨੈ ਬੀਚਾਰ ॥੪॥

sarabe jaachik. toon prabh daataa; daat kare apunai beechaar |4|

Punjabi

ਸਾਰੇ ਮੰਗਤੇ ਹਨ, ਕੇਵਲ ਤੂੰ ਹੀ ਦਾਤਾਰ ਸੁਆਮੀ ਹੈ। ਤੂੰ ਆਪਣੀ ਰਜ਼ਾ ਅਨੁਸਾਰ ਬਖਸ਼ਸ਼ਾਂ ਦਿੰਦਾ ਹੈ।

Bhai Manmohan Singh (Shabad OS, CC BY-SA)

English

All are beggars; You alone are the Great Giver, God. You give Your gifts according to Your own considerations. ||4||

Dr. Sant Singh Khalsa (Shabad OS, CC BY-SA)
Ang 504 · Line 3

ਕੋਟਿ ਤੇਤੀਸ ਜਾਚਹਿ. ਪ੍ਰਭ ਨਾਇਕ; ਦੇਦੇ ਤੋਟਿ ਨਾਹੀ. ਭੰਡਾਰ ॥

kott tetees jaacheh. prabh naaeik; dede tott naahee. bhanddaar |

Punjabi

ਤੇਤੀ ਕ੍ਰੋੜ ਦੇਵਤੇ ਸੁਆਮੀ ਮਾਲਕ ਪਾਸੋਂ ਮੰਗਦੇ ਹਨ, ਜਿਸ ਦੇ ਖਜਾਨੇ, ਦੇਣ ਨਾਲ ਮੁੱਕਦੇ ਨਹੀਂ।

Bhai Manmohan Singh (Shabad OS, CC BY-SA)

English

Three hundred thirty million gods beg of God the Master; even as He gives, His treasures are never exhausted.

Dr. Sant Singh Khalsa (Shabad OS, CC BY-SA)
Ang 504 · Line 4

ਊਂਧੈ ਭਾਂਡੈ. ਕਛੁ ਨ ਸਮਾਵੈ; ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥

aoondhai bhaanddai. kachh na samaavai; seedhai amrit parai nihaar |5|

Punjabi

ਮੂਧੇ ਬਰਤਨ ਵਿੱਚ ਕੁਝ ਭੀ ਨਹੀਂ ਪਾਇਆ ਜਾ ਸਕਦਾ ਅਤੇ ਸਿਧੇ ਵਿੱਚ ਅੰਮ੍ਰਿਤ ਪੈਂਦਾ ਨਜ਼ਰ ਆਉਂਦਾ ਹੈ।

Bhai Manmohan Singh (Shabad OS, CC BY-SA)

English

Nothing can be contained in a vessel turned upside-down; Ambrosial Nectar pours into the upright one. ||5||

Dr. Sant Singh Khalsa (Shabad OS, CC BY-SA)
Ang 504 · Line 5

ਸਿਧ ਸਮਾਧੀ ਅੰਤਰਿ ਜਾਚਹਿ; ਰਿਧਿ ਸਿਧਿ ਜਾਚਿ, ਕਰਹਿ ਜੈਕਾਰ ॥

sidh samaadhee antar jaacheh; ridh sidh jaach, kareh jaikaar |

Punjabi

ਸਿੱਧ ਲੋਕ, ਆਪਣੀ ਤਾੜੀ ਅੰਦਰ, ਤੇਰੇ ਪਾਸੋਂ ਧਨ-ਦੌਲਤ ਅਤੇ ਕਰਾਮਾਤਾਂ ਦੀ ਖੈਰ ਮੰਗਦੇ ਹਨ ਅਤੇ ਤੇਰੀ ਜਿੱਤ ਦੇ ਨਾਅਰੇ ਲਾਉਂਦੇ ਹਨ।

Bhai Manmohan Singh (Shabad OS, CC BY-SA)

English

The Siddhas in Samaadhi beg for wealth and miracles, and proclaim His victory.

Dr. Sant Singh Khalsa (Shabad OS, CC BY-SA)
Ang 504 · Line 6

ਜੈਸੀ ਪਿਆਸ ਹੋਇ ਮਨ ਅੰਤਰਿ; ਤੈਸੋ ਜਲੁ ਦੇਵਹਿ ਪਰਕਾਰ ॥੬॥

jaisee piaas hoe man antar; taiso jal deveh parakaar |6|

Punjabi

ਜੇਹੋ ਜੇਹੀ ਤ੍ਰੇਹ ਮਨੁੱਖ ਦੇ ਰਿਦੇ ਹੈ, ਉਹੋ ਜੇਹੀ ਹੀ ਕਿਸਮ ਦਾ ਪਾਣੀ ਤੂੰ ਉਸ ਨੂੰ ਦਿੰਦਾ ਹੈ।

Bhai Manmohan Singh (Shabad OS, CC BY-SA)

English

As is the thirst within their minds, so is the water which You give to them. ||6||

Dr. Sant Singh Khalsa (Shabad OS, CC BY-SA)
Ang 504 · Line 7

ਬਡੇ ਭਾਗ ਗੁਰੁ ਸੇਵਹਿ ਅਪੁਨਾ; ਭੇਦੁ ਨਾਹੀ ਗੁਰਦੇਵ ਮੁਰਾਰ ॥

badde bhaag gur seveh apunaa; bhed naahee guradev muraar |

Punjabi

ਪਰਮ ਚੰਗੇ ਕਰਮਾਂ ਵਾਲੇ ਗੁਰਾਂ ਦੀ ਘਾਲ ਕਮਾਉਂਦੇ ਹਨ। ਗੁਰੂ ਤੇ ਵਾਹਿਗੁਰੂ ਦੇ ਵਿੱਚ ਕੋਈ ਫਰਕ ਨਹੀਂ।

Bhai Manmohan Singh (Shabad OS, CC BY-SA)

English

The most fortunate ones serve their Guru; there is no difference between the Divine Guru and the Lord.

Dr. Sant Singh Khalsa (Shabad OS, CC BY-SA)
Ang 504 · Line 8

ਤਾ ਕਉ. ਕਾਲੁ ਨਾਹੀ ਜਮੁ ਜੋਹੈ; ਬੂਝਹਿ ਅੰਤਰਿ ਸਬਦੁ ਬੀਚਾਰ ॥੭॥

taa kau. kaal naahee jam johai; boojheh antar sabad beechaar |7|

Punjabi

ਜੋ ਆਪਣੇ ਚਿੱਤ ਅੰਦਰ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਦੂਤ ਗੈਹਰੀ ਨਜ਼ਰ ਨਾਲ ਨਹੀਂ ਤੱਕਦਾ।

Bhai Manmohan Singh (Shabad OS, CC BY-SA)

English

The Messenger of Death cannot see those who come to realize within their minds the contemplative meditation of the Word of the Shabad. ||7||

Dr. Sant Singh Khalsa (Shabad OS, CC BY-SA)
Ang 504 · Line 9

ਅਬ ਤਬ ਅਵਰੁ ਨ ਮਾਗਉ. ਹਰਿ ਪਹਿ; ਨਾਮੁ ਨਿਰੰਜਨ ਦੀਜੈ ਪਿਆਰਿ ॥

ab tab avar na maagau. har peh; naam niranjan deejai piaar |

Punjabi

ਹੇ ਵਾਹਿਗੁਰੂ! ਮੈਨੂੰ ਆਪਣੇ ਪਵਿੱਤਰ ਨਾਮ ਦੀ ਪ੍ਰੀਤ ਪ੍ਰਦਾਨ ਕਰ। ਕਿਸੇ ਵੇਲੇ ਭੀ ਮੈਂ ਤੇਰੇ ਪਾਸੋਂ ਹੋਰ ਕੁਛ ਨਹੀਂ ਮੰਗਦਾ।

Bhai Manmohan Singh (Shabad OS, CC BY-SA)

English

I shall never ask anything else of the Lord; please, bless me with the Love of Your Immaculate Name.

Dr. Sant Singh Khalsa (Shabad OS, CC BY-SA)
Ang 504 · Line 10

ਨਾਨਕ ਚਾਤ੍ਰਿਕੁ. ਅੰਮ੍ਰਿਤ ਜਲੁ ਮਾਗੈ; ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥

naanak chaatrik. amrit jal maagai; har jas deejai kirapaa dhaar |8|2|

Punjabi

ਪਪੀਹਾ, ਨਾਨਕ ਤੇਰੇ ਨਾਮ ਦੇ ਸੁਧਾਸਰੂਪ ਪਾਣੀ ਦੀ ਜਾਚਨਾ ਕਰਦਾ ਹੈ, ਹੇ ਸੁਆਮੀ! ਮਿਹਰ ਕਰ ਕੇ ਉਸ ਨੂੰ ਆਪਣੀ ਕੀਰਤੀ ਦੀ ਦਾਤ ਬਖਸ਼।

Bhai Manmohan Singh (Shabad OS, CC BY-SA)

English

Nanak, the song-bird, begs for the Ambrosial Water; O Lord, shower Your Mercy upon him, and bless him with Your Praise. ||8||2||

Dr. Sant Singh Khalsa (Shabad OS, CC BY-SA)
Ang 504 · Line 11

ਗੂਜਰੀ ਮਹਲਾ ੧ ॥

goojaree mahalaa 1 |

Punjabi

ਗੂਜ਼ਰੀ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, First Mehl:

Dr. Sant Singh Khalsa (Shabad OS, CC BY-SA)
Ang 504 · Line 12

ਐ ਜੀ. ਜਨਮਿ ਮਰੈ. ਆਵੈ ਫੁਨਿ ਜਾਵੈ; ਬਿਨੁ ਗੁਰ. ਗਤਿ ਨਹੀ ਕਾਈ ॥

ai jee. janam marai. aavai fun jaavai; bin gur. gat nahee kaaee |

Punjabi

ਹੇ ਮਹਾਰਾਜ! ਆਦਮੀ ਜੰਮਦਾ ਮਰਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰਾਂ ਦੇ ਬਗੈਰ ਉਸ ਦੀ ਕਲਿਆਣ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

O Dear One, he is born, and then dies; he continues coming and going; without the Guru, he is not emancipated.

Dr. Sant Singh Khalsa (Shabad OS, CC BY-SA)
Ang 504 · Line 13

ਗੁਰਮੁਖਿ ਪ੍ਰਾਣੀ ਨਾਮੇ ਰਾਤੇ; ਨਾਮੇ ਗਤਿ ਪਤਿ ਪਾਈ ॥੧॥

guramukh praanee naame raate; naame gat pat paaee |1|

Punjabi

ਪਵਿੱਤ੍ਰ ਪੁਰਸ਼ ਨਾਮ ਨਾਲ ਰੰਗੇ ਹੋਏ ਹਨ ਅਤੇ ਨਾਮ ਦੇ ਨਾਲ ਹੀ ਉਹ ਮੁਕਤੀ ਤੇ ਇੱਜ਼ਤ-ਆਬਰੂ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Those mortals who become Gurmukhs are attuned to the Naam, the Name of the Lord; through the Name, they obtain salvation and honor. ||1||

Dr. Sant Singh Khalsa (Shabad OS, CC BY-SA)
Ang 504 · Line 14

ਭਾਈ ਰੇ; ਰਾਮ ਨਾਮਿ ਚਿਤੁ ਲਾਈ ॥

bhaaee re; raam naam chit laaee |

Punjabi

ਹੇ ਵੀਰ! ਆਪਨੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜ।

Bhai Manmohan Singh (Shabad OS, CC BY-SA)

English

O Siblings of Destiny, focus your consciousness lovingly on the Lord's Name.

Dr. Sant Singh Khalsa (Shabad OS, CC BY-SA)
Ang 504 · Line 15

ਗੁਰ ਪਰਸਾਦੀ. ਹਰਿ ਪ੍ਰਭ ਜਾਚੇ; ਐਸੀ ਨਾਮ ਬਡਾਈ ॥੧॥ ਰਹਾਉ ॥

gur parasaadee. har prabh jaache; aisee naam baddaaee |1| rahaau |

Punjabi

ਐਹੋ ਜੇਹੀ ਹੈ ਨਾਮ ਦੀ ਮਹੱਤਤਾ, ਕਿ ਗੁਰਾਂ ਦੀ ਦਇਆ ਦੁਆਰਾ, ਇਨਸਾਨ ਕੇਵਲ ਸੁਆਮੀ ਵਾਹਿਗੁਰੂ ਕੋਲੋਂ ਹੀ ਮੰਗਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

By Guru's Grace, one begs of the Lord God; such is the glorious greatness of the Naam. ||1||Pause||

Dr. Sant Singh Khalsa (Shabad OS, CC BY-SA)
Ang 504 · Line 16

ਐ ਜੀ. ਬਹੁਤੇ ਭੇਖ ਕਰਹਿ ਭਿਖਿਆ ਕਉ; ਕੇਤੇ. ਉਦਰੁ ਭਰਨ ਕੈ ਤਾਈ ॥

ai jee. bahute bhekh kareh bhikhiaa kau; kete. udar bharan kai taaee |

Punjabi

ਹੇ ਮਹਾਰਾਜ! ਘਣੇਰੇ ਲੋਕ ਮੰਗਣ ਵਾਸਤੇ ਅਤੇ ਆਪਣਾ ਢਿੱਡ ਭਰਨ ਲਈ ਅਨੇਕਾਂ ਮਜ਼ਹਬੀ ਬਾਣੇ ਪਹਿਰਦੇ ਹਨ।

Bhai Manmohan Singh (Shabad OS, CC BY-SA)

English

O Dear One, so many wear various religious robes, for begging and filling their bellies.

Dr. Sant Singh Khalsa (Shabad OS, CC BY-SA)
Ang 504 · Line 17

ਬਿਨੁ ਹਰਿ ਭਗਤਿ, ਨਾਹੀ ਸੁਖੁ ਪ੍ਰਾਨੀ; ਬਿਨੁ ਗੁਰ. ਗਰਬੁ ਨ ਜਾਈ ॥੨॥

bin har bhagat, naahee sukh praanee; bin gur. garab na jaaee |2|

Punjabi

ਹੇ ਫਾਨੀ ਬੰਦੇ! ਵਾਹਿਗੁਰੂ ਦੀ ਘਾਲ ਦੇ ਬਗੈਰ ਕੋਈ ਆਰਾਮ ਨਹੀਂ ਅਤੇ ਨਾਂ ਹੀ ਗੁਰਾਂ ਬਾਝੋਂ ਹੰਕਾਰ ਦੂਰ ਹੁੰਦਾ ਹੈ।

Bhai Manmohan Singh (Shabad OS, CC BY-SA)

English

Without devotional worship to the Lord, O mortal, there can be no peace. Without the Guru, pride does not depart. ||2||

Dr. Sant Singh Khalsa (Shabad OS, CC BY-SA)
Ang 504 · Line 18

ਐ ਜੀ. ਕਾਲੁ ਸਦਾ ਸਿਰ ਊਪਰਿ ਠਾਢੇ; ਜਨਮਿ ਜਨਮਿ ਵੈਰਾਈ ॥

ai jee. kaal sadaa sir aoopar tthaadte; janam janam vairaaee |

Punjabi

ਹੇ ਮਹਾਰਾਜ! ਮੌਤ ਹਮੇਸ਼ਾਂ ਬੰਦੇ ਦੇ ਸੀਸ ਉਤੇ ਖੜ੍ਹੀ ਹੈ। ਜਨਮਾ ਜਨਮਾਂਤ੍ਰਾਂ ਵਿੱਚ ਇਹ ਉਸ ਦੀ ਵੈਰਨ ਹੈ।

Bhai Manmohan Singh (Shabad OS, CC BY-SA)

English

O Dear One, death hangs constantly over his head. Incarnation after incarnation, it is his enemy.

Dr. Sant Singh Khalsa (Shabad OS, CC BY-SA)
Ang 504 · Line 19

ਸਾਚੈ ਸਬਦਿ ਰਤੇ ਸੇ ਬਾਚੇ; ਸਤਿਗੁਰ. ਬੂਝ ਬੁਝਾਈ ॥੩॥

saachai sabad rate se baache; satigur. boojh bujhaaee |3|

Punjabi

ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਬੱਚ ਜਾਂਦੇ ਹਨ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਿੱਤੀ ਹੈ।

Bhai Manmohan Singh (Shabad OS, CC BY-SA)

English

Those who are attuned to the True Word of the Shabad are saved. The True Guru has imparted this understanding. ||3||

Dr. Sant Singh Khalsa (Shabad OS, CC BY-SA)
Ang 504 · Line 20

ਗੁਰ ਸਰਣਾਈ. ਜੋਹਿ ਨ ਸਾਕੈ; ਦੂਤੁ. ਨ ਸਕੈ ਸੰਤਾਈ ॥

gur saranaaee. johi na saakai; doot. na sakai santaaee |

Punjabi

ਗੁਰਾਂ ਦੀ ਸ਼ਰਣਾਗਤ ਅੰਦਰ ਮੌਤ ਦਾ ਫਰੇਸ਼ਤਾ ਬੰਦੇ ਨੂੰ ਦੁੱਖ ਨਹੀਂ ਦੇ ਸਕਦਾ, ਸਗੋਂ ਉਸ ਵੱਲ ਵੇਖ ਹੀ ਨਹੀਂ ਸਕਦਾ।

Bhai Manmohan Singh (Shabad OS, CC BY-SA)

English

In the Guru's Sanctuary, the Messenger of Death cannot see the mortal, or torture him.

Dr. Sant Singh Khalsa (Shabad OS, CC BY-SA)
Ang 504 · Line 21

ਅਵਿਗਤ ਨਾਥ ਨਿਰੰਜਨਿ ਰਾਤੇ; ਨਿਰਭਉ ਸਿਉ ਲਿਵ ਲਾਈ ॥੪॥

avigat naath niranjan raate; nirbhau siau liv laaee |4|

Punjabi

ਅਬਿਨਾਸੀ ਅਤੇ ਪਵਿੱਤਰ ਸੁਆਮੀ ਨਾਲ ਮੈਂ ਰੰਗੀਜ ਗਿਆ ਹਾਂ ਅਤੇ ਨਿੱਡਰ ਮਾਲਕ ਨਾਲ ਮੈਂ ਪਿਆਰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

I am imbued with the Imperishable and Immaculate Lord Master, and lovingly attached to the Fearless Lord. ||4||

Dr. Sant Singh Khalsa (Shabad OS, CC BY-SA)
Ang 504 · Line 22

ਐ ਜੀਉ. ਨਾਮੁ ਦਿੜਹੁ. ਨਾਮੇ ਲਿਵ ਲਾਵਹੁ; ਸਤਿਗੁਰ ਟੇਕ ਟਿਕਾਈ ॥

ai jeeo. naam dirrahu. naame liv laavahu; satigur ttek ttikaaee |

Punjabi

ਹੇ ਮਹਾਰਾਜ! ਨਾਮ ਨੂੰ ਆਪਣੇ ਅੰਦਰ ਪੱਕਾ ਕਰੋ, ਨਾਮ ਨਾਲ ਹੀ ਪ੍ਰੀਤ ਪਾਓ ਅਤੇ ਸੱਚੇ ਗੁਰਾਂ ਦੀ ਸ਼ਰਣ ਲਵੋ।

Bhai Manmohan Singh (Shabad OS, CC BY-SA)

English

O Dear One, implant the Naam within me; lovingly attached to the Naam, I lean on the True Guru's Support.

Dr. Sant Singh Khalsa (Shabad OS, CC BY-SA)
Ang 504 · Line 23

ਜੋ ਤਿਸੁ ਭਾਵੈ. ਸੋਈ ਕਰਸੀ; ਕਿਰਤੁ. ਨ ਮੇਟਿਆ ਜਾਈ ॥੫॥

jo tis bhaavai. soee karasee; kirat. na mettiaa jaaee |5|

Punjabi

ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਓਹੀ ਉਹ ਕਰਦਾ ਹੈ। ਉਸ ਦੇ ਕੀਤੇ ਹੋਏ ਨੂੰ ਕੋਈ ਮੇਟ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Whatever pleases Him, He does; no one can erase His actions. ||5||

Dr. Sant Singh Khalsa (Shabad OS, CC BY-SA)
Ang 504 · Line 24

ਐ ਜੀ. ਭਾਗਿ ਪਰੇ. ਗੁਰ ਸਰਣਿ ਤੁਮੑਾਰੀ; ਮੈ. ਅਵਰ ਨ ਦੂਜੀ ਭਾਈ ॥

ai jee. bhaag pare. gur saran tumaaree; mai. avar na doojee bhaaee |

Punjabi

ਹੇ ਮਹਾਰਾਜ! ਮੇਰੇ ਗੁਰਦੇਵ ਜੀ, ਮੈਂ ਦੌੜ ਕੇ ਤੇਰੀ ਪਨਾਹ ਲਈ ਹੈ। ਕੋਈ ਹੋਰ ਪਨਾਹ ਮੈਨੂੰ ਚੰਗੀ ਨਹੀਂ ਲੱਗਦੀ।

Bhai Manmohan Singh (Shabad OS, CC BY-SA)

English

O Dear One, I have hurried to the Sanctuary of the Guru; I have no love for any other except You.

Dr. Sant Singh Khalsa (Shabad OS, CC BY-SA)
Ang 504 · Line 25

ਅਬ ਤਬ ਏਕੋ ਏਕੁ ਪੁਕਾਰਉ; ਆਦਿ ਜੁਗਾਦਿ ਸਖਾਈ ॥੬॥

ab tab eko ek pukaarau; aad jugaad sakhaaee |6|

Punjabi

ਹਮੇਸ਼ਾਂ ਹੀ ਮੈਂ ਇਕ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਅਨੰਤਤਾ ਤੋੜੀ ਇਹ ਮੇਰਾ ਸਹਾਇਕ ਹੈ।

Bhai Manmohan Singh (Shabad OS, CC BY-SA)

English

I constantly call upon the One Lord; since the very beginning, and throughout the ages, He has been my help and support. ||6||

Dr. Sant Singh Khalsa (Shabad OS, CC BY-SA)
Ang 504 · Line 26

ਐ ਜੀ. ਰਾਖਹੁ ਪੈਜ ਨਾਮ ਅਪੁਨੇ ਕੀ; ਤੁਝ ਹੀ ਸਿਉ ਬਨਿ ਆਈ ॥

ai jee. raakhahu paij naam apune kee; tujh hee siau ban aaee |

Punjabi

ਹੇ ਮਹਾਰਾਜ! ਤੂੰ ਆਪਣੇ ਨਾਮ ਦੀ ਲੱਜਿਆ ਰੱਖ ਤੇਰੇ ਨਾਲ ਮੈਂ ਘਿਓ-ਖਿਚੜੀ ਹੋਇਆ ਹੋਇਆ ਹਾਂ।

Bhai Manmohan Singh (Shabad OS, CC BY-SA)

English

O Dear One, please preserve the Honor of Your Name; I am hand and glove with You.

Dr. Sant Singh Khalsa (Shabad OS, CC BY-SA)
Ang 504 · Line 27

ਕਰਿ ਕਿਰਪਾ. ਗੁਰ ਦਰਸੁ ਦਿਖਾਵਹੁ; ਹਉਮੈ ਸਬਦਿ ਜਲਾਈ ॥੭॥

kar kirapaa. gur daras dikhaavahu; haumai sabad jalaaee |7|

Punjabi

ਮੇਰੇ ਤੇ ਤਰਸ ਕਰੋ ਅਤੇ ਮੈਨੂੰ ਆਪਣਾ ਦਰਸ਼ਨ ਵਿਖਾਲੋ, ਹੇ ਗੁਰੂ ਜੀ। ਨਾਮ ਦੇ ਰਾਹੀਂ ਮੈਂ ਆਪਣੀ ਹੰਗਤਾ ਸਾੜ ਸੁੱਟੀ ਹੈ।

Bhai Manmohan Singh (Shabad OS, CC BY-SA)

English

Bless me with Your Mercy, and reveal to me the Blessed Vision of Your Darshan, O Guru. Through the Word of the Shabad, I have burnt away my ego. ||7||

Dr. Sant Singh Khalsa (Shabad OS, CC BY-SA)
Ang 504 · Line 28

ਐ ਜੀ. ਕਿਆ ਮਾਗਉ, ਕਿਛੁ ਰਹੈ ਨ ਦੀਸੈ; ਇਸੁ ਜਗ ਮਹਿ ਆਇਆ ਜਾਈ ॥

ai jee. kiaa maagau, kichh rahai na deesai; is jag meh aaeaa jaaee |

Punjabi

ਹੇ ਮਹਾਰਾਜ! ਮੈਂ ਕੀ ਜਾਚਨਾ ਕਰਾਂ? ਕੋਈ ਸ਼ੈ ਮੁਸਤਕਿਲ ਨਹੀਂ ਦਿਸਦੀ। ਜੋ ਕੋਈ ਇਸ ਜਹਾਨ ਵਿੱਚ ਆਇਆ ਹੈ, ਉਹ ਟੁਰ ਵੰਞਸੀ।

Bhai Manmohan Singh (Shabad OS, CC BY-SA)

English

O Dear One, what should I ask of You? Nothing appears permanent; whoever comes into this world shall depart.

Dr. Sant Singh Khalsa (Shabad OS, CC BY-SA)
Ang 504 · Line 29

ਨਾਨਕ. ਨਾਮੁ ਪਦਾਰਥੁ ਦੀਜੈ; ਹਿਰਦੈ ਕੰਠਿ ਬਣਾਈ ॥੮॥੩॥

naanak. naam padaarath deejai; hiradai kantth banaaee |8|3|

Punjabi

ਨਾਨਕ ਨੂੰ ਆਪਣੇ ਨਾਮ ਦੀ ਦੋਲਤ ਪ੍ਰਦਾਨ ਕਰ, ਹੇ ਸੁਆਮੀ! ਆਪਣੇ ਦਿਲ ਤੇ ਗਲੇ ਨੂੰ ਉਹ ਉਸ ਨਾਲ ਸ਼ਿੰਗਾਰ ਲਵੇਗਾ।

Bhai Manmohan Singh (Shabad OS, CC BY-SA)

English

Bless Nanak with the wealth of the Naam, to adorn his heart and neck. ||8||3||

Dr. Sant Singh Khalsa (Shabad OS, CC BY-SA)
Ang 504 · Line 30

ਗੂਜਰੀ ਮਹਲਾ ੧ ॥

goojaree mahalaa 1 |

Punjabi

ਗੂਜਰੀ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, First Mehl:

Dr. Sant Singh Khalsa (Shabad OS, CC BY-SA)
Ang 504 · Line 31

ਐ ਜੀ. ਨਾ ਹਮ ਉਤਮ, ਨੀਚ ਨ ਮਧਿਮ; ਹਰਿ ਸਰਣਾਗਤਿ ਹਰਿ ਕੇ ਲੋਗ ॥

ai jee. naa ham utam, neech na madhim; har saranaagat har ke log |

Punjabi

ਹੇ ਮਹਾਰਾਜ! ਮੈਂ ਨਾਂ ਚੰਗਾ, ਨਾਂ ਮੰਦਾ ਤੇ ਨਾਂ ਦਰਮਿਆਨਾ ਹਾਂ। ਮੈਂ ਵਾਹਿਗੁਰੂ ਦਾ ਬੰਦਾ ਹਾਂ ਤੇ ਉਸ ਦੀ ਓਟ ਤਕਾਉਂਦਾ ਹਾਂ।

Bhai Manmohan Singh (Shabad OS, CC BY-SA)

English

O Dear One, I am not high or low or in the middle. I am the Lord's slave, and I seek the Lord's Sanctuary.

Dr. Sant Singh Khalsa (Shabad OS, CC BY-SA)
Ang 504 · Line 32

ਨਾਮ ਰਤੇ ਕੇਵਲ ਬੈਰਾਗੀ; ਸੋਗ ਬਿਜੋਗ ਬਿਸਰਜਿਤ ਰੋਗ ॥੧॥

naam rate keval bairaagee; sog bijog bisarajit rog |1|

Punjabi

ਮੈਂ ਸਿਰਫ ਨਾਮ ਨਾਲ ਰੰਗਿਆ ਹੋਇਆ ਹਾਂ, ਸੰਸਾਰ ਵੱਲੋਂ ਉਪਰਾਮ ਹਾਂ ਅਤੇ ਗਮ, ਵਿਛੋੜੇ ਅਤੇ ਰੋਗ ਨੂੰ ਭੁੱਲ ਗਿਆ ਹਾਂ।

Bhai Manmohan Singh (Shabad OS, CC BY-SA)

English

Imbued with the Naam, the Name of the Lord, I am detached from the world; I have forgotten sorrow, separation and disease. ||1||

Dr. Sant Singh Khalsa (Shabad OS, CC BY-SA)
Ang 504 · Line 33

ਭਾਈ ਰੇ; ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥

bhaaee re; gur kirapaa te bhagat tthaakur kee |

Punjabi

ਹੇ ਵੀਰ! ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਪ੍ਰੇਮ ਮਈ ਸੇਵਾ ਕਮਾਈ ਜਾਂਦੀ ਹੈ।

Bhai Manmohan Singh (Shabad OS, CC BY-SA)

English

O Siblings of Destiny, by Guru's Grace, I perform devotional worship to my Lord and Master.

Dr. Sant Singh Khalsa (Shabad OS, CC BY-SA)