Ekam
Guru Granth Sahib

Ang 506

Ang 506 · Line 1

ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ; ਇਹੁ ਸਰੀਰੁ ਤਉ ਸਰਣੀ ॥੭॥

har naam hiradai pavitru paavan; ihu sareer tau saranee |7|

Punjabi

ਹੇ ਵਾਹਿਗੁਰੂ! ਮੇਰੇ ਅੰਤਸ਼ਕਰਨ ਅੰਦਰ ਆਪਣਾ ਨਾਮ ਅਸਥਾਪਨ ਕਰ, ਜੋ ਪਰਮ ਪਵਿੱਤ੍ਰ ਤੇ ਪੁਨੀਤ ਹੈ। ਮੇਰੇ ਇਹ ਦੇਹ ਤੇਰੀ ਸ਼ਰਨ ਵਿੱਚ ਹੈ।

Bhai Manmohan Singh (Shabad OS, CC BY-SA)

English

The Name of the Lord, the most pure and sacred, is within my heart; this body is Your Sanctuary, Lord. ||7||

Dr. Sant Singh Khalsa (Shabad OS, CC BY-SA)
Ang 506 · Line 2

ਲਬ ਲੋਭ ਲਹਰਿ ਨਿਵਾਰਣੰ; ਹਰਿ ਨਾਮ ਰਾਸਿ ਮਨੰ ॥

lab lobh lehar nivaaranan; har naam raas manan |

Punjabi

ਅੰਤਸ਼ਕਰਨ ਦੇ ਅੰਦਰ ਦੀ ਵਾਹਿਗੁਰੂ ਦੇ ਨਾਮ ਦੀ ਪੂੰਜੀ ਤਮ੍ਹਾ ਅਤੇ ਲਾਲਚ ਤੇ ਤਰੰਗਾ ਨੂੰ ਨਾਸ ਕਰ ਦਿੰਦੀ ਹੈ।

Bhai Manmohan Singh (Shabad OS, CC BY-SA)

English

The waves of greed and avarice are subdued, by treasuring the Lord's Name in the mind.

Dr. Sant Singh Khalsa (Shabad OS, CC BY-SA)
Ang 506 · Line 3

ਮਨੁ ਮਾਰਿ. ਤੁਹੀ ਨਿਰੰਜਨਾ; ਕਹੁ ਨਾਨਕਾ ਸਰਨੰ ॥੮॥੧॥੫॥

man maar. tuhee niranjanaa; kahu naanakaa saranan |8|1|5|

Punjabi

ਮੇਰੇ ਮਨੂਏ ਨੂੰ ਸੁਧਾਰ ਦੇ, ਤੂੰ ਹੇ ਪਵਿੱਤਰ ਪ੍ਰਭੂ! ਗੁਰੂ ਜੀ ਆਖਦੇ ਹਨ, ਮੈਂ ਤੇਰੀ ਓਟ ਲਈ ਹੈ।

Bhai Manmohan Singh (Shabad OS, CC BY-SA)

English

Subdue my mind, O Pure Immaculate Lord; says Nanak, I have entered Your Sanctuary. ||8||1||5||

Dr. Sant Singh Khalsa (Shabad OS, CC BY-SA)
Ang 506 · Line 4

ਗੂਜਰੀ ਮਹਲਾ ੩ ਘਰੁ ੧ ॥

goojaree mahalaa 3 ghar 1 |

Punjabi

ਗੂਜਰੀ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Third Mehl, First House:

Dr. Sant Singh Khalsa (Shabad OS, CC BY-SA)
Ang 506 · Line 5

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 506 · Line 6

ਨਿਰਤਿ ਕਰੀ; ਇਹੁ ਮਨੁ ਨਚਾਈ ॥

nirat karee; ihu man nachaaee |

Punjabi

ਮੈਂ ਨੱਚਦਾ ਹਾਂ ਅਤੇ ਆਪਣੇ ਇਸ ਮਨੂਏ ਨੂੰ ਭੀ ਨਚਾਉਂਦਾ ਹਾਂ।

Bhai Manmohan Singh (Shabad OS, CC BY-SA)

English

I dance, and make this mind dance as well.

Dr. Sant Singh Khalsa (Shabad OS, CC BY-SA)
Ang 506 · Line 7

ਗੁਰ ਪਰਸਾਦੀ; ਆਪੁ ਗਵਾਈ ॥

gur parasaadee; aap gavaaee |

Punjabi

ਗੁਰਾਂ ਦੀ ਦਇਆ ਦੁਆਰਾ ਮੈਂ ਆਪਣੀ ਸਵੈ-ਹੰਗਤਾ ਨੂੰ ਮੇਸਦਾ ਹਾਂ।

Bhai Manmohan Singh (Shabad OS, CC BY-SA)

English

By Guru's Grace, I eliminate my self-conceit.

Dr. Sant Singh Khalsa (Shabad OS, CC BY-SA)
Ang 506 · Line 8

ਚਿਤੁ ਥਿਰੁ ਰਾਖੈ. ਸੋ ਮੁਕਤਿ ਹੋਵੈ; ਜੋ ਇਛੀ ਸੋਈ ਫਲੁ ਪਾਈ ॥੧॥

chit thir raakhai. so mukat hovai; jo ichhee soee fal paaee |1|

Punjabi

ਜੋ ਆਪਣੇ ਮਨ ਹਰੀ ਤੇ ਟਿਕਾਈ ਰੱਖਦਾ ਹੈ, ਉਹ ਮੋਖਸ਼ ਹੋ ਜਾਂਦਾ ਹੈ ਅਤੇ ਉਸ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਲੋੜਦਾ ਹੈ।

Bhai Manmohan Singh (Shabad OS, CC BY-SA)

English

One who keeps his consciousness focused on the Lord is liberated; he obtains the fruits of his desires. ||1||

Dr. Sant Singh Khalsa (Shabad OS, CC BY-SA)
Ang 506 · Line 9

ਨਾਚੁ ਰੇ ਮਨ; ਗੁਰ ਕੈ ਆਗੈ ॥

naach re man; gur kai aagai |

Punjabi

ਨਿਰਤਕਾਰੀ ਕਰ, ਤੂੰ ਹੇ ਬੰਦੇ! ਆਪਣੇ ਗੁਰਾਂ ਦੇ ਮੂਹਰੇ।

Bhai Manmohan Singh (Shabad OS, CC BY-SA)

English

So dance, O mind, before your Guru.

Dr. Sant Singh Khalsa (Shabad OS, CC BY-SA)
Ang 506 · Line 10

ਗੁਰ ਕੈ ਭਾਣੈ ਨਾਚਹਿ. ਤਾ ਸੁਖੁ ਪਾਵਹਿ; ਅੰਤੇ ਜਮ ਭਉ ਭਾਗੈ ॥ ਰਹਾਉ ॥

gur kai bhaanai naacheh. taa sukh paaveh; ante jam bhau bhaagai | rahaau |

Punjabi

ਜੇਕਰ ਤੂੰ ਗੁਰਾਂ ਦੀ ਰਜ਼ਾ ਅਨੁਸਾਰ ਨਿਰਤਕਾਰੀ ਕਰਨੂੰ, ਤਦ ਤੂੰ ਆਰਾਮ ਪਾ ਲਵੇਗਾ ਅਤੇ ਅਖੀਰ ਦੇ ਵੇਲੇ ਮੌਤ ਦਾ ਡਰ ਤੇਰੇ ਕੋਲੋਂ ਦੌੜ ਜਾਵੇਗਾ। ਠਹਿਰਾਉ।

Bhai Manmohan Singh (Shabad OS, CC BY-SA)

English

If you dance according to the Guru's Will, you shall obtain peace, and in the end, the fear of death shall leave you. ||Pause||

Dr. Sant Singh Khalsa (Shabad OS, CC BY-SA)
Ang 506 · Line 11

ਆਪਿ ਨਚਾਏ. ਸੋ ਭਗਤੁ ਕਹੀਐ; ਆਪਣਾ ਪਿਆਰੁ ਆਪਿ ਲਾਏ ॥

aap nachaae. so bhagat kaheeai; aapanaa piaar aap laae |

Punjabi

ਜਿਸ ਨੂੰ ਸੁਆਮੀ ਖੁਦ ਨਚਾਉਂਦਾ ਹੈ, ਉਹ ਸੰਤ ਆਖਿਆ ਜਾਂਦਾ ਹੈ। ਆਪਣੇ ਪ੍ਰੇਮ ਨਾਲ ਉਹ ਆਪੇ ਹੀ ਬੰਦੇ ਨੂੰ ਜੋੜਦਾ ਹੈ।

Bhai Manmohan Singh (Shabad OS, CC BY-SA)

English

One whom the Lord Himself causes to dance, is called a devotee. He Himself links us to His Love.

Dr. Sant Singh Khalsa (Shabad OS, CC BY-SA)
Ang 506 · Line 12

ਆਪੇ ਗਾਵੈ ਆਪਿ ਸੁਣਾਵੈ; ਇਸੁ ਮਨ ਅੰਧੇ ਕਉ ਮਾਰਗਿ ਪਾਏ ॥੨॥

aape gaavai aap sunaavai; is man andhe kau maarag paae |2|

Punjabi

ਵਾਹਿਗੁਰੂ ਖੁਦ ਗਾਉਂਦਾ ਹੈ, ਖੁਦ ਹੀ ਸੁਣਾਉਣਾ ਹੈ ਅਤੇ ਸੁਨਾਖੇ ਮਨੁਸ਼ ਨੂੰ ਦਰੁਸਤ ਰਾਹ ਤੇ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He Himself sings, He Himself listens, and He puts this blind mind on the right path. ||2||

Dr. Sant Singh Khalsa (Shabad OS, CC BY-SA)
Ang 506 · Line 13

ਅਨਦਿਨੁ ਨਾਚੈ. ਸਕਤਿ ਨਿਵਾਰੈ; ਸਿਵ ਘਰਿ, ਨੀਦ ਨ ਹੋਈ ॥

anadin naachai. sakat nivaarai; siv ghar, need na hoee |

Punjabi

ਜੋ ਰੈਣ ਦਿਹੁੰ ਨਿਰਤਕਾਰੀ ਕਰਦਾ ਹੈ ਅਤੇ ਮਾਇਆ ਨੂੰ ਤਿਆਗ ਦਿੰਦਾ ਹੈ, ਉਹ ਮਾਲਕ ਦੇ ਅੰਦਰ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਿਥੇ ਨਿੰਦਰਾ ਹੈ ਹੀ ਨਹੀਂ।

Bhai Manmohan Singh (Shabad OS, CC BY-SA)

English

One who dances night and day, and banishes Shakti's Maya, enters the House of the Lord Shiva, where there is no sleep.

Dr. Sant Singh Khalsa (Shabad OS, CC BY-SA)
Ang 506 · Line 14

ਸਕਤੀ ਘਰਿ. ਜਗਤੁ ਸੂਤਾ, ਨਾਚੈ ਟਾਪੈ ਅਵਰੋ ਗਾਵੈ; ਮਨਮੁਖਿ. ਭਗਤਿ ਨ ਹੋਈ ॥੩॥

sakatee ghar. jagat sootaa, naachai ttaapai avaro gaavai; manamukh. bhagat na hoee |3|

Punjabi

ਮਾਇਆ ਦੇ ਗ੍ਰਿਹ ਵਿੱਚ ਸੁੱਤਾ ਹੋਇਆ ਜਹਾਨ, ਨੱਚਦਾ, ਟੱਪਦਾ ਅਤੇ ਦਵੈਤ-ਭਾਗ ਨੂੰ ਗਾਉਂਦਾ ਹੈ। ਪ੍ਰਤੀਕੂਲ ਪੁਰਸ਼ ਸਿਮਰਨ ਨੂੰ ਧਾਰਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

The world is asleep in Maya, the house of Shakti; it dances, jumps and sings in duality. The self-willed manmukh has no devotion. ||3||

Dr. Sant Singh Khalsa (Shabad OS, CC BY-SA)
Ang 506 · Line 15

ਸੁਰਿ ਨਰ. ਵਿਰਤਿ ਪਖਿ, ਕਰਮੀ ਨਾਚੇ; ਮੁਨਿ ਜਨ. ਗਿਆਨ ਬੀਚਾਰੀ ॥

sur nar. virat pakh, karamee naache; mun jan. giaan beechaaree |

Punjabi

ਦੇਵਤੇ, ਇਨਸਾਨ ਵਿਰੱਕਤ ਕਰਮਕਾਂਡੀ, ਖਾਮੋਸ਼ ਰਿਸ਼ੀ ਤੇ ਬ੍ਰਹਿਮ-ਬੇਤੇ ਨੱਚਦੇ ਹਨ।

Bhai Manmohan Singh (Shabad OS, CC BY-SA)

English

The angels, mortals, renunciates, ritualists, silent sages and beings of spiritual wisdom dance.

Dr. Sant Singh Khalsa (Shabad OS, CC BY-SA)
Ang 506 · Line 16

ਸਿਧ ਸਾਧਿਕ ਲਿਵ ਲਾਗੀ ਨਾਚੇ; ਜਿਨ ਗੁਰਮੁਖਿ ਬੁਧਿ ਵੀਚਾਰੀ ॥੪॥

sidh saadhik liv laagee naache; jin guramukh budh veechaaree |4|

Punjabi

ਪੂਰਨ ਪੁਰਖ, ਅਭਿਆਸੀ ਅਤੇ ਪਵਿੱਤ੍ਰ ਪੁਰਖ ਜੋ ਪ੍ਰਬੀਨ ਅਕਲ ਵਾਲੇ ਹਨ, ਪ੍ਰਭੂ ਨੂੰ ਪ੍ਰੀਤ ਕਰਦੇ ਤੇ ਨੱਚਦੇ ਹਨ।

Bhai Manmohan Singh (Shabad OS, CC BY-SA)

English

The Siddhas and seekers, lovingly focused on the Lord, dance, as do the Gurmukhs, whose minds dwell in reflective meditation. ||4||

Dr. Sant Singh Khalsa (Shabad OS, CC BY-SA)
Ang 506 · Line 17

ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ; ਜਿਨ ਲਾਗੀ ਹਰਿ ਲਿਵ ਤੁਮਾਰੀ ॥

khandd brahamandd trai gun naache; jin laagee har liv tumaaree |

Punjabi

ਕੁਲ ਆਲਮ, ਸੂਰਜ ਮੰਡਲ, ਤਿੰਨਾਂ ਸੁਭਾਵਾਂ ਵਾਲੇ ਜੀਵ ਅਤੇ ਪ੍ਰਾਣੀ ਜਿਨ੍ਹਾਂ ਦਾ ਤੇਰੇ ਨਾਲ ਪਿਆਰ ਪਿਆ ਹੋਇਆ ਹੈ, ਹੇ ਪ੍ਰਭੂ! ਤੇਰੀ ਨਿਰਤਕਾਰੀ ਕਰਦੇ ਹਨ।

Bhai Manmohan Singh (Shabad OS, CC BY-SA)

English

The planets and solar systems dance in the three qualities, as do those who bear love for You, Lord.

Dr. Sant Singh Khalsa (Shabad OS, CC BY-SA)
Ang 506 · Line 18

ਜੀਅ ਜੰਤ ਸਭੇ ਹੀ ਨਾਚੇ; ਨਾਚਹਿ ਖਾਣੀ ਚਾਰੀ ॥੫॥

jeea jant sabhe hee naache; naacheh khaanee chaaree |5|

Punjabi

ਇਨਸਾਨ ਅਤੇ ਪਸ਼ੂ-ਪੰਛੀ ਸਮੂਹ ਨੱਚਦੇ ਹਨ ਅਤੇ ਨੱਚਦੇ ਹਨ ਚਾਰੇ ਹੀ ਪੈਦਾਇਸ਼ ਦੇ ਸੋਮੇ।

Bhai Manmohan Singh (Shabad OS, CC BY-SA)

English

The beings and creatures all dance, and the four sources of creation dance. ||5||

Dr. Sant Singh Khalsa (Shabad OS, CC BY-SA)
Ang 506 · Line 19

ਜੋ ਤੁਧੁ ਭਾਵਹਿ. ਸੇਈ ਨਾਚਹਿ; ਜਿਨ ਗੁਰਮੁਖਿ ਸਬਦਿ ਲਿਵ ਲਾਏ ॥

jo tudh bhaaveh. seee naacheh; jin guramukh sabad liv laae |

Punjabi

ਕੇਵਲ ਓਹੀ ਨੱਚਦੇ ਹਨ, ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਗੁਰੂ-ਸਮਰਪਨ, ਨਾਮ ਨੂੰ ਪਿਆਰ ਕਰਦੇ ਹਨ।

Bhai Manmohan Singh (Shabad OS, CC BY-SA)

English

They alone dance, who are pleasing to You, and who, as Gurmukhs, embrace love for the Word of the Shabad.

Dr. Sant Singh Khalsa (Shabad OS, CC BY-SA)
Ang 506 · Line 20

ਸੇ ਭਗਤ. ਸੇ ਤਤੁ ਗਿਆਨੀ; ਜਿਨ ਕਉ ਹੁਕਮੁ ਮਨਾਏ ॥੬॥

se bhagat. se tat giaanee; jin kau hukam manaae |6|

Punjabi

ਉਹੀ ਸੰਤ ਹਨ ਅਤੇ ਉਹੀ ਅਸਲੀ ਬ੍ਰਹਿਮ-ਬੇਤੇ, ਜਿਨ੍ਹਾਂ ਪਾਸੋਂ ਤੂੰ ਹਰੀ ਆਪਣੇ ਫੁਰਮਾਨ ਦੀ ਪਾਲਣਾ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

They are devotees, with the essence of spiritual wisdom, who obey the Hukam of His Command. ||6||

Dr. Sant Singh Khalsa (Shabad OS, CC BY-SA)
Ang 506 · Line 21

ਏਹਾ ਭਗਤਿ. ਸਚੇ ਸਿਉ ਲਿਵ ਲਾਗੈ; ਬਿਨੁ ਸੇਵਾ. ਭਗਤਿ ਨ ਹੋਈ ॥

ehaa bhagat. sache siau liv laagai; bin sevaa. bhagat na hoee |

Punjabi

ਏਹੀ ਹੀ ਉਪਾਸ਼ਨਾ ਹੈ ਕਿ ਇਨਸਾਨ ਸਤਿਪੁਰਖ ਨੂੰ ਪਿਆਰ ਕਰੇ। ਘਾਲ ਸੇਵਾ ਦੇ ਬਾਝੋਂ ਇਨਸਾਨ ਸਾਧੂ ਨਹੀਂ ਹੋ ਸਕਦਾ।

Bhai Manmohan Singh (Shabad OS, CC BY-SA)

English

This is devotional worship, that one loves the True Lord; without service, one cannot be a devotee.

Dr. Sant Singh Khalsa (Shabad OS, CC BY-SA)
Ang 506 · Line 22

ਜੀਵਤੁ ਮਰੈ. ਤਾ ਸਬਦੁ ਬੀਚਾਰੈ; ਤਾ ਸਚੁ ਪਾਵੈ ਕੋਈ ॥੭॥

jeevat marai. taa sabad beechaarai; taa sach paavai koee |7|

Punjabi

ਜੇਕਰ ਆਦਮੀ ਜੀਊਦੇ ਜੀ ਆਪਾ ਭਾਵ ਤੋਂ ਮਰਿਆ ਰਹੇ, ਤਾਂ ਹੀ ਉਹ ਨਾਮ ਦਾ ਚਿੰਤਨ ਕਰਦਾ ਹੈ ਅਤੇ ਕੇਵਲ ਤਦ ਹੀ ਕੋਈ ਜਣਾ ਸੱਚੇ ਸੁਆਮੀ ਨੂੰ ਪ੍ਰਾਪਤ ਕਰ ਸਕਦਾ ਹੈ।

Bhai Manmohan Singh (Shabad OS, CC BY-SA)

English

If one remains dead while yet alive, he reflects upon the Shabad, and then, he obtains the True Lord. ||7||

Dr. Sant Singh Khalsa (Shabad OS, CC BY-SA)
Ang 506 · Line 23

ਮਾਇਆ ਕੈ ਅਰਥਿ. ਬਹੁਤੁ ਲੋਕ ਨਾਚੇ; ਕੋ ਵਿਰਲਾ ਤਤੁ ਬੀਚਾਰੀ ॥

maaeaa kai arath. bahut lok naache; ko viralaa tat beechaaree |

Punjabi

ਘਣੇਰੇ ਆਦਮੀ ਧਨ-ਦੌਲਤ ਦੀ ਖਾਤਿਰ ਨੱਚਦੇ ਹਨ। ਕੋਈ ਟਾਂਵਾਂ-ਟੱਲਾ ਹੀ ਸਾਰ-ਵਸਤੂ ਦਾ ਚਿੰਤਨ ਕਰਦਾ ਹੈ।

Bhai Manmohan Singh (Shabad OS, CC BY-SA)

English

So many people dance for the sake of Maya; how rare are those who contemplate reality.

Dr. Sant Singh Khalsa (Shabad OS, CC BY-SA)
Ang 506 · Line 24

ਗੁਰ ਪਰਸਾਦੀ ਸੋਈ ਜਨੁ ਪਾਏ; ਜਿਨ ਕਉ ਕ੍ਰਿਪਾ ਤੁਮਾਰੀ ॥੮॥

gur parasaadee soee jan paae; jin kau kripaa tumaaree |8|

Punjabi

ਉਹ ਇਨਸਾਨ ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਹੇ ਸੁਆਮੀ! ਗੁਰਾਂ ਦੀ ਦਇਆ ਦੁਆਰਾ ਤੈਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, that humble being obtains You, Lord, upon whom You show Mercy. ||8||

Dr. Sant Singh Khalsa (Shabad OS, CC BY-SA)
Ang 506 · Line 25

ਇਕੁ ਦਮੁ ਸਾਚਾ ਵੀਸਰੈ; ਸਾ ਵੇਲਾ ਬਿਰਥਾ ਜਾਇ ॥

eik dam saachaa veesarai; saa velaa birathaa jaae |

Punjabi

ਜੇਕਰ ਮੈਂ ਇਕ ਮੁਹਤ ਭਰ ਲਈ ਭੀ ਸੱਚੇ ਸੁਆਮੀ ਨੂੰ ਭੁੱਲ ਜਾਵਾਂ, ਉਹ ਸਮਾਂ ਵਿਅਰਥ ਬੀਤ ਜਾਂਦਾ ਹੈ।

Bhai Manmohan Singh (Shabad OS, CC BY-SA)

English

If I forget the True Lord, even for an instant, that time passes in vain.

Dr. Sant Singh Khalsa (Shabad OS, CC BY-SA)
Ang 506 · Line 26

ਸਾਹਿ ਸਾਹਿ ਸਦਾ ਸਮਾਲੀਐ; ਆਪੇ ਬਖਸੇ ਕਰੇ ਰਜਾਇ ॥੯॥

saeh saeh sadaa samaaleeai; aape bakhase kare rajaae |9|

Punjabi

ਹਰ ਸੁਆਸ ਨਾਲ, ਤੂੰ ਹਮੇਸ਼ਾਂ ਸੁਆਮੀ ਨੂੰ ਸਿਮਰ ਅਤੇ ਉਹ ਆਪਣੀ ਮਰਜ਼ੀ ਅਨੁਸਾਰ ਤੈਨੂੰ ਖੁਦ ਹੀ ਬਖਸ਼ ਦੇਵੇਗਾ।

Bhai Manmohan Singh (Shabad OS, CC BY-SA)

English

With each and every breath, constantly remember the Lord; He Himself shall forgive you, according to His Will. ||9||

Dr. Sant Singh Khalsa (Shabad OS, CC BY-SA)
Ang 506 · Line 27

ਸੇਈ ਨਾਚਹਿ. ਜੋ ਤੁਧੁ ਭਾਵਹਿ; ਜਿ ਗੁਰਮੁਖਿ ਸਬਦੁ ਵੀਚਾਰੀ ॥

seee naacheh. jo tudh bhaaveh; ji guramukh sabad veechaaree |

Punjabi

ਕੇਵਲ ਓਹੀ ਨੱਚਦੇ ਹਨ, ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਅਤੇ ਉਹ ਗੁਰੂ-ਪਿਅਰੇ ਵੀ ਜੋ ਨਾਮ ਦਾ ਆਰਾਧਨ ਕਰਦੇ ਹਨ।

Bhai Manmohan Singh (Shabad OS, CC BY-SA)

English

They alone dance, who are pleasing to Your Will, and who, as Gurmukhs, contemplate the Word of the Shabad.

Dr. Sant Singh Khalsa (Shabad OS, CC BY-SA)
Ang 506 · Line 28

ਕਹੁ ਨਾਨਕ. ਸੇ ਸਹਜ ਸੁਖੁ ਪਾਵਹਿ; ਜਿਨ ਕਉ ਨਦਰਿ ਤੁਮਾਰੀ ॥੧੦॥੧॥੬॥

kahu naanak. se sehaj sukh paaveh; jin kau nadar tumaaree |10|1|6|

Punjabi

ਗੁਰੂ ਜੀ ਆਖਦੇ ਹਨ, ਜਿਨ੍ਹਾਂ ਉਤੇ ਤੇਰੀ ਰਹਿਮਤ ਹੈ, ਉਹ ਆਤਮਕ ਸੁੱਖ ਨੂੰ ਪ੍ਰਾਪਤ ਕਰਦੇ ਹਨ।

Bhai Manmohan Singh (Shabad OS, CC BY-SA)

English

Says Nanak, they alone find celestial peace, whom You bless with Your Grace. ||10||1||6||

Dr. Sant Singh Khalsa (Shabad OS, CC BY-SA)
Ang 506 · Line 29

ਗੂਜਰੀ ਮਹਲਾ ੪ ਘਰੁ ੨ ॥

goojaree mahalaa 4 ghar 2 |

Punjabi

ਗੂਜਰੀ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fourth Mehl, Second House:

Dr. Sant Singh Khalsa (Shabad OS, CC BY-SA)
Ang 506 · Line 30

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 506 · Line 31

ਹਰਿ ਬਿਨੁ. ਜੀਅਰਾ ਰਹਿ ਨ ਸਕੈ; ਜਿਉ ਬਾਲਕੁ ਖੀਰ ਅਧਾਰੀ ॥

har bin. jeearaa reh na sakai; jiau baalak kheer adhaaree |

Punjabi

ਵਾਹਿਗੁਰੂ ਦੇ ਬਗੈਰ ਮੇਰੀ ਜਿੰਦੜੀ ਬੱਚ ਨਹੀਂ ਸਕਦੀ, ਜਿਸ ਤਰ੍ਹਾਂ ਦੁੱਧ-ਅਹਾਰੀ ਬੱਚਾ ਦੁੱਧ ਦੇ ਬਾਝੋਂ ਰਹਿ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Without the Lord, my soul cannot survive, like an infant without milk.

Dr. Sant Singh Khalsa (Shabad OS, CC BY-SA)
Ang 506 · Line 32

ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥

agam agochar prabh guramukh paaeeai; apune satigur kai balihaaree |1|

Punjabi

ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਸੁਆਮੀ, ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

Bhai Manmohan Singh (Shabad OS, CC BY-SA)

English

The inaccessible and incomprehensible Lord God is obtained by the Gurmukh; I am a sacrifice to my True Guru. ||1||

Dr. Sant Singh Khalsa (Shabad OS, CC BY-SA)
Ang 506 · Line 33

ਮਨ ਰੇ; ਹਰਿ ਕੀਰਤਿ ਤਰੁ ਤਾਰੀ ॥

man re; har keerat tar taaree |

Punjabi

ਹੇ ਮੇਰੀ ਜਿੰਦੜੀਏ! ਵਾਹਿਗੁਰੂ ਦਾ ਜੱਸ ਸੰਸਾਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ।

Bhai Manmohan Singh (Shabad OS, CC BY-SA)

English

O my mind, the Kirtan of the Lord's Praise is a boat to carry you across.

Dr. Sant Singh Khalsa (Shabad OS, CC BY-SA)
Ang 506 · Line 34

ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ; ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥

guramukh naam amrit jal paaeeai; jin kau kripaa tumaaree | rahaau |

Punjabi

ਜਿਨ੍ਹਾਂ ਉਤੇ ਤੇਰੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਨਾਮ ਦੇ ਅੰਮ੍ਰਿਤ-ਜਲ ਨੂੰ ਪ੍ਰਾਪਤ ਕਰਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

The Gurmukhs obtain the Ambrosial Water of the Naam, the Name of the Lord. You bless them with Your Grace. ||Pause||

Dr. Sant Singh Khalsa (Shabad OS, CC BY-SA)