Ekam
Guru Granth Sahib

Ang 507

Ang 507 · Line 1

ਸਨਕ ਸਨੰਦਨ ਨਾਰਦ ਮੁਨਿ ਸੇਵਹਿ; ਅਨਦਿਨੁ ਜਪਤ ਰਹਹਿ ਬਨਵਾਰੀ ॥

sanak sanandan naarad mun seveh; anadin japat raheh banavaaree |

Punjabi

ਸਨਕ, ਸਨੰਦਨ ਅਤੇ ਨਾਰਦ ਰਿਸ਼ੀ ਤੇਰੀ ਟਹਿਲ ਕਮਾਉਂਦੇ ਹਨ, ਅਤੇ ਰੈਣ ਦਿਹੁੰ ਤੇਰੇ ਨਾਮ ਦਾ ਉਚਾਰਨ ਕਰਦੇ ਰਹਿੰਦੇ ਹਨ, ਹੇ ਜੰਗਲਾਂ ਦੇ ਸੁਆਮੀ!

Bhai Manmohan Singh (Shabad OS, CC BY-SA)

English

Sanak, Sanandan and Naarad the sage serve You; night and day, they continue to chant Your Name, O Lord of the jungle.

Dr. Sant Singh Khalsa (Shabad OS, CC BY-SA)
Ang 507 · Line 2

ਸਰਣਾਗਤਿ ਪ੍ਰਹਲਾਦ ਜਨ ਆਏ; ਤਿਨ ਕੀ ਪੈਜ ਸਵਾਰੀ ॥੨॥

saranaagat prahalaad jan aae; tin kee paij savaaree |2|

Punjabi

ਸੇਵਾ ਪ੍ਰਹਿਲਾਦ ਨੇ ਤੇਰੀ ਪਨਾਹ ਲਈ। ਤਾਂ ਤੂੰ ਉਸ ਦੀ ਲੱਜਿਆ ਰੱਖ ਲਈ।

Bhai Manmohan Singh (Shabad OS, CC BY-SA)

English

Slave Prahlaad sought Your Sanctuary, and You saved his honor. ||2||

Dr. Sant Singh Khalsa (Shabad OS, CC BY-SA)
Ang 507 · Line 3

ਅਲਖ ਨਿਰੰਜਨੁ ਏਕੋ ਵਰਤੈ; ਏਕਾ ਜੋਤਿ ਮੁਰਾਰੀ ॥

alakh niranjan eko varatai; ekaa jot muraaree |

Punjabi

ਕੇਵਲ ਅਦ੍ਰਿਸ਼ਟ ਅਤੇ ਪਵਿੱਤਰ ਪ੍ਰਭੂ ਦਾ ਇਕ ਪ੍ਰਕਾਸ਼ ਹੀ ਹਰ ਥਾਂ ਰਵ ਰਿਹਾ ਹੈ।

Bhai Manmohan Singh (Shabad OS, CC BY-SA)

English

The One unseen immaculate Lord is pervading everywhere, as is the Light of the Lord.

Dr. Sant Singh Khalsa (Shabad OS, CC BY-SA)
Ang 507 · Line 4

ਸਭਿ ਜਾਚਿਕ. ਤੂ ਏਕੋ ਦਾਤਾ; ਮਾਗਹਿ ਹਾਥ ਪਸਾਰੀ ॥੩॥

sabh jaachik. too eko daataa; maageh haath pasaaree |3|

Punjabi

ਸਾਰੇ ਮੰਗਤੇ ਹਨ, ਕੇਵਲ ਤੂੰ ਹੀ ਦਾਤਾਰ ਹੈ। ਆਪਣੇ ਹੱਥ ਟੱਡ ਕੇ ਸਾਰੇ ਤੇਰੇ ਪਾਸੋਂ ਖੈਰ ਮੰਗਦੇ ਹਨ।

Bhai Manmohan Singh (Shabad OS, CC BY-SA)

English

All are beggars, You alone are the Great Giver. Reaching out our hands, we beg from You. ||3||

Dr. Sant Singh Khalsa (Shabad OS, CC BY-SA)
Ang 507 · Line 5

ਭਗਤ ਜਨਾ ਕੀ ਊਤਮ ਬਾਣੀ; ਗਾਵਹਿ. ਅਕਥ ਕਥਾ ਨਿਤ ਨਿਆਰੀ ॥

bhagat janaa kee aootam baanee; gaaveh. akath kathaa nit niaaree |

Punjabi

ਸ੍ਰੇਸ਼ਟ ਹਨ ਬਚਨ ਬਿਲਾਸ ਨੇਕ ਬੰਦਿਆਂ ਦੇ, ਉਹ ਹਮੇਸ਼ਾਂ ਵਾਹਿਗੁਰੂ ਦੀ ਅਦਭੁੱਤ ਤੇ ਅਕਹਿ ਵਾਰਤਾ ਗਾਇਨ ਕਰਦੇ ਹਨ।

Bhai Manmohan Singh (Shabad OS, CC BY-SA)

English

The speech of the humble devotees is sublime; they sing continually the wondrous, Unspoken Speech of the Lord.

Dr. Sant Singh Khalsa (Shabad OS, CC BY-SA)
Ang 507 · Line 6

ਸਫਲ ਜਨਮੁ ਭਇਆ ਤਿਨ ਕੇਰਾ; ਆਪਿ ਤਰੇ ਕੁਲ ਤਾਰੀ ॥੪॥

safal janam bheaa tin keraa; aap tare kul taaree |4|

Punjabi

ਫਲਦਾਇਕ ਹੋ ਵੰਞਦਾ ਹੈ ਉਨ੍ਹਾਂ ਦਾ ਜੀਵਨ, ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਵੰਸ਼ ਨੂੰ ਬਚਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Their lives become fruitful; they save themselves, and all their generations. ||4||

Dr. Sant Singh Khalsa (Shabad OS, CC BY-SA)
Ang 507 · Line 7

ਮਨਮੁਖ ਦੁਬਿਧਾ ਦੁਰਮਤਿ ਬਿਆਪੇ; ਜਿਨ ਅੰਤਰਿ ਮੋਹ ਗੁਬਾਰੀ ॥

manamukh dubidhaa duramat biaape; jin antar moh gubaaree |

Punjabi

ਆਪ-ਹੁਦਰੇ, ਦਵੈਤ-ਭਾਵ ਅਤੇ ਖੋਟੀ-ਬੁੱਧੀ ਵਿੱਚ ਖੱਚਤ ਹੋਏ ਹੋਏ ਹਨ। ਉਨ੍ਹਾਂ ਦੇ ਅੰਦਰ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ।

Bhai Manmohan Singh (Shabad OS, CC BY-SA)

English

The self-willed manmukhs are engrossed in duality and evil-mindedness; within them is the darkness of attachment.

Dr. Sant Singh Khalsa (Shabad OS, CC BY-SA)
Ang 507 · Line 8

ਸੰਤ ਜਨਾ ਕੀ ਕਥਾ. ਨ ਭਾਵੈ; ਓਇ ਡੂਬੇ ਸਣੁ ਪਰਵਾਰੀ ॥੫॥

sant janaa kee kathaa. na bhaavai; oe ddoobe san paravaaree |5|

Punjabi

ਸਾਧ ਸਰੂਪ ਪੁਰਸ਼ਾਂ ਦੀ ਗਿਆਨ ਗੋਸ਼ਟ ਨੂੰ ਉਹ ਪਿਆਰ ਨਹੀਂ ਕਰਦੇ। ਉਹ ਆਪਣੇ ਟੱਬਰ ਕਬੀਲੇ ਸਮੇਤ ਡੁੱਬ ਜਾਂਦੇ ਹਨ।

Bhai Manmohan Singh (Shabad OS, CC BY-SA)

English

They do not love the sermon of the humble Saints, and they are drowned along with their families. ||5||

Dr. Sant Singh Khalsa (Shabad OS, CC BY-SA)
Ang 507 · Line 9

ਨਿੰਦਕੁ ਨਿੰਦਾ ਕਰਿ ਮਲੁ ਧੋਵੈ; ਓਹੁ ਮਲਭਖੁ ਮਾਇਆਧਾਰੀ ॥

nindak nindaa kar mal dhovai; ohu malabhakh maaeaadhaaree |

Punjabi

ਬਦਖੋਈ ਕਰ ਕੇ, ਬਦਖੋਈ ਕਰਨ ਵਾਲਾ, ਹੋਰਨਾਂ ਦੀ ਮੈਲ ਧੋਂਦਾ ਹੈ। ਉਹ ਗੰਦ ਖਾਣ ਵਾਲਾ ਅਤੇ ਧਨ-ਦੌਲਤ ਦਾ ਉਪਾਸ਼ਕ ਹੈ।

Bhai Manmohan Singh (Shabad OS, CC BY-SA)

English

By slandering, the slanderer washes the filth off others; he is an eater of filth, and a worshipper of Maya.

Dr. Sant Singh Khalsa (Shabad OS, CC BY-SA)
Ang 507 · Line 10

ਸੰਤ ਜਨਾ ਕੀ ਨਿੰਦਾ ਵਿਆਪੇ; ਨਾ ਉਰਵਾਰਿ. ਨ ਪਾਰੀ ॥੬॥

sant janaa kee nindaa viaape; naa uravaar. na paaree |6|

Punjabi

ਉਹ ਪਵਿੱਤਰ ਪੁਰਸ਼ਾਂ ਦੀ ਬਦਖੋਈ ਅੰਦਰ ਪਰਵਿਰਤ ਹੁੰਦਾ ਹੈ। ਉਹ ਨਾਂ ਇਸ ਕਿਨਾਰੇ ਤੇ ਹੈ ਅਤੇ ਨਾਂ ਹੀ ਪਰਲੇ।

Bhai Manmohan Singh (Shabad OS, CC BY-SA)

English

He indulges in the slander of the humble Saints; he is neither on this shore, nor the shore beyond. ||6||

Dr. Sant Singh Khalsa (Shabad OS, CC BY-SA)
Ang 507 · Line 11

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ; ਹਰਿ ਕਰਤੈ ਸਭ ਕਲ ਧਾਰੀ ॥

ehu parapanch khel keea sabh karatai; har karatai sabh kal dhaaree |

Punjabi

ਜਗਤ ਦੀ ਇਹ ਸਾਰੀ ਖੇਡ ਸਿਰਜਣਹਾਰ ਨੇ ਹੀ ਸਾਜੀ ਹੈ ਅਤੇ ਵਾਹਿਗੁਰੂ ਸਿਰਜਣਹਾਰ ਨੇ ਹੀ ਸਾਰਿਆਂ ਅੰਦਰ ਸੱਤਿਆ ਅਸਥਾਪਨ ਕੀਤੀ ਹੈ।

Bhai Manmohan Singh (Shabad OS, CC BY-SA)

English

All this worldly drama is set in motion by the Creator Lord; He has infused His almighty strength into all.

Dr. Sant Singh Khalsa (Shabad OS, CC BY-SA)
Ang 507 · Line 12

ਹਰਿ ਏਕੋ ਸੂਤੁ ਵਰਤੈ. ਜੁਗ ਅੰਤਰਿ; ਸੂਤੁ ਖਿੰਚੈ ਏਕੰਕਾਰੀ ॥੭॥

har eko soot varatai. jug antar; soot khinchai ekankaaree |7|

Punjabi

ਇਕ ਹਰੀ ਪ੍ਰਭੂ ਦਾ ਧਾਗਾ ਹੀ ਸੰਸਾਰ ਅੰਦਰ ਕੰਮ ਕਰਦਾ ਹੈ। ਜਦ ਉਹ ਧਾਗਾ ਨੂੰ ਖਿੱਚ ਲੈਂਦਾ ਹੈ, ਰਚਨਾ ਢਹਿ ਪੈਂਦੀ ਹੈ ਅਤੇ ਕੇਵਲ ਅਦੁੱਤੀ ਵਿਅਕਤੀ ਹਰੀ ਹੀ ਰਹਿ ਜਾਂਦਾ ਹੈ।

Bhai Manmohan Singh (Shabad OS, CC BY-SA)

English

The thread of the One Lord runs through the world; when He pulls out this thread, the One Creator alone remains. ||7||

Dr. Sant Singh Khalsa (Shabad OS, CC BY-SA)
Ang 507 · Line 13

ਰਸਨਿ ਰਸਨਿ. ਰਸਿ ਗਾਵਹਿ ਹਰਿ ਗੁਣ; ਰਸਨਾ ਹਰਿ ਰਸੁ ਧਾਰੀ ॥

rasan rasan. ras gaaveh har gun; rasanaa har ras dhaaree |

Punjabi

ਆਪਣੀ ਜੀਭ੍ਹਾ ਨਾਲ ਸਾਧੂ, ਅੰਮ੍ਰਿਤ ਦੇ ਅੰਮ੍ਰਿਤ, ਹਰੀ ਜੱਸ ਨੂੰ ਗਾਉਂਦੇ ਹਨ ਅਤੇ ਆਪਣੀ ਜੀਭ੍ਹਾ ਉਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਟਿਕਾਉਂਦੇ ਹਨ।

Bhai Manmohan Singh (Shabad OS, CC BY-SA)

English

With their tongues, they sing the Glorious Praises of the Lord, and savor Them. They place the sublime essence of the Lord upon their tongues, and savor it.

Dr. Sant Singh Khalsa (Shabad OS, CC BY-SA)
Ang 507 · Line 14

ਨਾਨਕ. ਹਰਿ ਬਿਨੁ, ਅਵਰੁ ਨ ਮਾਗਉ; ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥

naanak. har bin, avar na maagau; har ras preet piaaree |8|1|7|

Punjabi

ਨਾਨਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕੁਛ ਨਹੀਂ ਮੰਗਦਾ। ਸੁਆਮੀ ਦੇ ਅੰਮ੍ਰਿਤ ਦਾ ਪ੍ਰੇਮ ਹੀ ਮੈਨੂੰ ਪਿਆਰਾ ਲੱਗਦਾ ਹੈ।

Bhai Manmohan Singh (Shabad OS, CC BY-SA)

English

O Nanak, other than the Lord, I ask for nothing else; I am in love with the Love of the Lord's sublime essence. ||8||1||7||

Dr. Sant Singh Khalsa (Shabad OS, CC BY-SA)
Ang 507 · Line 15

ਗੂਜਰੀ ਮਹਲਾ ੫ ਘਰੁ ੨ ॥

goojaree mahalaa 5 ghar 2 |

Punjabi

ਗੂਜਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Goojaree, Fifth Mehl, Second House:

Dr. Sant Singh Khalsa (Shabad OS, CC BY-SA)
Ang 507 · Line 16

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 507 · Line 17

ਰਾਜਨ ਮਹਿ ਤੂੰ ਰਾਜਾ ਕਹੀਅਹਿ; ਭੂਮਨ ਮਹਿ ਭੂਮਾ ॥

raajan meh toon raajaa kaheeeh; bhooman meh bhoomaa |

Punjabi

ਪਾਤਿਸ਼ਾਹਾਂ ਵਿੱਚ ਤੂੰ ਪਾਤਿਸ਼ਾਹ ਆਖਿਆ ਜਾਂਦਾ ਹੈ ਅਤੇ ਵਿਸਵੇਦਾਰਾਂ ਅੰਦਰ ਵਿਸਵੇਦਾਰ।

Bhai Manmohan Singh (Shabad OS, CC BY-SA)

English

Among kings, You are called the King. Among land-lords, You are the Land-lord.

Dr. Sant Singh Khalsa (Shabad OS, CC BY-SA)
Ang 507 · Line 18

ਠਾਕੁਰ ਮਹਿ ਠਕੁਰਾਈ ਤੇਰੀ; ਕੋਮਨ ਸਿਰਿ ਕੋਮਾ ॥੧॥

tthaakur meh tthakuraaee teree; koman sir komaa |1|

Punjabi

ਸਾਹਿਬਾਂ ਵਿੱਚ ਤੇਰੀ ਵੱਡੀ ਸਾਹਿਬੀ ਅਤੇ ਕੌਮਾਂ ਵਿਚੋਂ ਤੈਂਡੀ ਸ਼੍ਰੋਮਣੀ ਕੌਮ।

Bhai Manmohan Singh (Shabad OS, CC BY-SA)

English

Among masters, You are the Master. Among tribes, Yours is the Supreme Tribe. ||1||

Dr. Sant Singh Khalsa (Shabad OS, CC BY-SA)
Ang 507 · Line 19

ਪਿਤਾ ਮੇਰੋ; ਬਡੋ ਧਨੀ ਅਗਮਾ ॥

pitaa mero; baddo dhanee agamaa |

Punjabi

ਮੇਰਾ ਬਾਬਲ ਵੱਡਾ ਧਨੀ ਤੇ ਅਗਾਧ ਮਾਲਕ ਹੈ।

Bhai Manmohan Singh (Shabad OS, CC BY-SA)

English

My Father is wealthy, deep and profound.

Dr. Sant Singh Khalsa (Shabad OS, CC BY-SA)
Ang 507 · Line 20

ਉਸਤਤਿ ਕਵਨ ਕਰੀਜੈ ਕਰਤੇ; ਪੇਖਿ ਰਹੇ ਬਿਸਮਾ ॥੧॥ ਰਹਾਉ ॥

ausatat kavan kareejai karate; pekh rahe bisamaa |1| rahaau |

Punjabi

ਹੇ ਸਿਰਜਣਹਾਰ! ਮੈਂ ਤੇਰੀ ਕਿਹੜੀ ਮਹਿਮਾਂ ਵਰਣਨ ਕਰਾਂ। ਤੈਨੂੰ ਵੇਖਕੇ ਮੈਂ ਅਸਚਰਜਮਈ ਪ੍ਰਸੰਨ ਹੋ ਗਿਆ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

What praises should I chant, O Creator Lord? Beholding You, I am wonder-struck. ||1||Pause||

Dr. Sant Singh Khalsa (Shabad OS, CC BY-SA)
Ang 507 · Line 21

ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ; ਦਾਤਨ ਸਿਰਿ ਦਾਤਾ ॥

sukheean meh sukheea toon kaheeeh; daatan sir daataa |

Punjabi

ਸੁਖਾਲਿਆ ਵਿਚੋਂ ਤੂੰ ਪਰਮ ਸੁਖਾਲਾ ਆਖਿਆ ਜਾਂਦਾ ਹੈ ਅਤੇ ਦਾਤਾਰ ਵਿੱਚ ਸ਼੍ਰੋਮਣੀ ਦਾਤਾਰ ਹੈ।

Bhai Manmohan Singh (Shabad OS, CC BY-SA)

English

Among the peaceful, You are called the Peaceful One. Among givers, You are the Greatest Giver.

Dr. Sant Singh Khalsa (Shabad OS, CC BY-SA)
Ang 507 · Line 22

ਤੇਜਨ ਮਹਿ ਤੇਜਵੰਸੀ ਕਹੀਅਹਿ; ਰਸੀਅਨ ਮਹਿ ਰਾਤਾ ॥੨॥

tejan meh tejavansee kaheeeh; raseean meh raataa |2|

Punjabi

ਪਰਤਾਪਵਾਨਾਂ ਵਿਚੋਂ ਤੂੰ ਪਰਮ ਪਰਤਾਪਵਾਨ ਕਿਹਾ ਜਾਂਦਾ ਹੈ ਅਤੇ ਸੁਆਦ ਮਾਨਣ ਵਾਲਿਆਂ ਵਿਚੋਂ ਮਹਾਨ ਸੁਆਦ ਮਾਨਣ ਵਾਲਾ।

Bhai Manmohan Singh (Shabad OS, CC BY-SA)

English

Among the glorious, You are said to be the Most Glorious. Among revellers, You are the Reveller. ||2||

Dr. Sant Singh Khalsa (Shabad OS, CC BY-SA)
Ang 507 · Line 23

ਸੂਰਨ ਮਹਿ ਸੂਰਾ ਤੂੰ ਕਹੀਅਹਿ; ਭੋਗਨ ਮਹਿ ਭੋਗੀ ॥

sooran meh sooraa toon kaheeeh; bhogan meh bhogee |

Punjabi

ਬਹਾਦਰਾਂ ਵਿਚੋਂ ਤੂੰ ਪਰਮ ਬਹਾਦਰ ਆਖਿਆ ਜਾਂਦਾ ਹੈ ਅਤੇ ਅਨੰਦ ਲੈਣ ਵਾਲਿਆਂ ਵਿਚੋਂ ਪਰਮ ਅਨੰਦ ਲੈਣ ਵਾਲਾ।

Bhai Manmohan Singh (Shabad OS, CC BY-SA)

English

Among warriors, You are called the Warrior. Among indulgers, You are the Indulger.

Dr. Sant Singh Khalsa (Shabad OS, CC BY-SA)
Ang 507 · Line 24

ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ; ਜੋਗਨ ਮਹਿ ਜੋਗੀ ॥੩॥

grasatan meh toon baddo grihasatee; jogan meh jogee |3|

Punjabi

ਘਰਬਾਰੀਆਂ ਅੰਦਰ ਤੂੰ ਵਿਸ਼ਾਲ ਘਰਬਾਰੀ ਹੈ ਅਤੇ ਯੋਗੀਆਂ ਅੰਦਰ ਤੂੰ ਵਿਸ਼ਾਲ ਯੋਗੀ।

Bhai Manmohan Singh (Shabad OS, CC BY-SA)

English

Among householders, You are the Great Householder. Among yogis, You are the Yogi. ||3||

Dr. Sant Singh Khalsa (Shabad OS, CC BY-SA)
Ang 507 · Line 25

ਕਰਤਨ ਮਹਿ ਤੂੰ ਕਰਤਾ ਕਹੀਅਹਿ; ਆਚਾਰਨ ਮਹਿ ਆਚਾਰੀ ॥

karatan meh toon karataa kaheeeh; aachaaran meh aachaaree |

Punjabi

ਰਚਣਹਾਰਾਂ ਵਿਚੋਂ ਤੂੰ ਵੱਡਾ ਰਚਣਹਾਰ ਆਖਿਆ ਜਾਂਦਾ ਹੈ ਅਤੇ ਕਰਮ ਕਾਂਡੀਆਂ ਵਿਚੋਂ ਵੱਡਾ ਕਰਮਕਾਂਡੀ।

Bhai Manmohan Singh (Shabad OS, CC BY-SA)

English

Among creators, You are called the Creator. Among the cultured, You are the Cultured One.

Dr. Sant Singh Khalsa (Shabad OS, CC BY-SA)
Ang 507 · Line 26

ਸਾਹਨ ਮਹਿ ਤੂੰ ਸਾਚਾ ਸਾਹਾ; ਵਾਪਾਰਨ ਮਹਿ ਵਾਪਾਰੀ ॥੪॥

saahan meh toon saachaa saahaa; vaapaaran meh vaapaaree |4|

Punjabi

ਸ਼ਾਹੂਕਾਰਾਂ ਵਿੱਚ ਤੂੰ ਸੱਚਾ ਸ਼ਾਹੂਕਾਰ ਹੈ ਅਤੇ ਵਣਜਾਰਿਆਂ ਵਿੱਚ ਵਿਸ਼ਾਲ ਵਣਜਾਰਾ।

Bhai Manmohan Singh (Shabad OS, CC BY-SA)

English

Among bankers, You are the True Banker. Among merchants, You are the Merchant. ||4||

Dr. Sant Singh Khalsa (Shabad OS, CC BY-SA)
Ang 507 · Line 27

ਦਰਬਾਰਨ ਮਹਿ. ਤੇਰੋ ਦਰਬਾਰਾ; ਸਰਨ ਪਾਲਨ ਟੀਕਾ ॥

darabaaran meh. tero darabaaraa; saran paalan tteekaa |

Punjabi

ਦੀਬਾਨਾਂ ਵਿਚੋਂ ਤੇਰਾ ਸੱਚਾ ਦਰਬਾਰ ਹੈ ਅਤੇ ਪਨਾਹ ਦੇਣ ਵਾਲਿਆਂ ਦਾ ਤੂੰ ਸ਼੍ਰੋਮਣੀ ਹੈ।

Bhai Manmohan Singh (Shabad OS, CC BY-SA)

English

Among courts, Yours is the Court. Yours is the Most Sublime of Sanctuaries.

Dr. Sant Singh Khalsa (Shabad OS, CC BY-SA)
Ang 507 · Line 28

ਲਖਿਮੀ ਕੇਤਕ. ਗਨੀ ਨ ਜਾਈਐ; ਗਨਿ ਨ ਸਕਉ. ਸੀਕਾ ॥੫॥

lakhimee ketak. ganee na jaaeeai; gan na skau. seekaa |5|

Punjabi

ਕਿੰਨੀ ਕੁ ਹੈ ਤੇਰੀ ਦੌਲਤ, ਅੰਦਾਜਾ ਨਹੀਂ ਲਾਇਆ ਜਾ ਸਕਦਾ, ਤੈਂਡੇ ਸਿੱਕੇ ਮੈਂ ਗਿਣ ਨਹੀਂ ਸਕਦਾ।

Bhai Manmohan Singh (Shabad OS, CC BY-SA)

English

The extent of Your wealth cannot be determined. Your Coins cannot be counted. ||5||

Dr. Sant Singh Khalsa (Shabad OS, CC BY-SA)
Ang 507 · Line 29

ਨਾਮਨ ਮਹਿ ਤੇਰੋ ਪ੍ਰਭ ਨਾਮਾ; ਗਿਆਨਨ ਮਹਿ ਗਿਆਨੀ ॥

naaman meh tero prabh naamaa; giaanan meh giaanee |

Punjabi

ਨਾਮਾਂ ਵਿਚੋਂ ਤੇਰਾ ਨਾਮ, ਹੇ ਸੁਆਮੀ! ਪਰਮ ਸ੍ਰੇਸ਼ਟ ਹੈ ਅਤੇ ਬ੍ਰਹਿਮ-ਬੇਤਿਆਂ ਵਿਚੋਂ ਤੂੰ ਪਰਮ ਬ੍ਰਹਿਮਬੇਤਾ ਹੈ।

Bhai Manmohan Singh (Shabad OS, CC BY-SA)

English

Among names, Your Name, God, is the most respected. Among the wise, You are the Wisest.

Dr. Sant Singh Khalsa (Shabad OS, CC BY-SA)
Ang 507 · Line 30

ਜੁਗਤਨ ਮਹਿ ਤੇਰੀ ਪ੍ਰਭ ਜੁਗਤਾ; ਇਸਨਾਨਨ ਮਹਿ ਇਸਨਾਨੀ ॥੬॥

jugatan meh teree prabh jugataa; isanaanan meh isanaanee |6|

Punjabi

ਮਾਰਗਾਂ ਵਿਚੋਂ ਤੇਰਾ ਮਾਰਗ ਸਭ ਤੋਂ ਚੰਗਾ ਹੈ, ਹੇ ਸਾਹਿਬ! ਅਤੇ ਨ੍ਹਾਉਣ ਵਿਚੋਂ ਤੂੰ ਪਰਮ-ਸ੍ਰੇਸ਼ਟ ਨ੍ਹਾਉਣ ਵਾਲਾ ਹੈ।

Bhai Manmohan Singh (Shabad OS, CC BY-SA)

English

Among ways, Yours, God, is the Best Way. Among purifying baths, Yours is the Most Purifying. ||6||

Dr. Sant Singh Khalsa (Shabad OS, CC BY-SA)
Ang 507 · Line 31

ਸਿਧਨ ਮਹਿ. ਤੇਰੀ ਪ੍ਰਭ ਸਿਧਾ; ਕਰਮਨ ਸਿਰਿ ਕਰਮਾ ॥

sidhan meh. teree prabh sidhaa; karaman sir karamaa |

Punjabi

ਕਰਾਮਾਤਾਂ ਵਿੱਚ, ਹੇ ਸੁਆਮੀ! ਤੇਰੀ ਕਰਾਮਾਤ ਸਭ ਤੋਂ ਸ੍ਰੇਸ਼ਟ ਹੈ ਅਤੇ ਕੰਮਾਂ ਵਿਚੋਂ ਤੇਰਾ ਕੰਮ ਸ਼੍ਰੋਮਣੀ ਹੈ।

Bhai Manmohan Singh (Shabad OS, CC BY-SA)

English

Among spiritual powers, Yours, O God, are the Spiritual Powers. Among actions, Yours are the Greatest Actions.

Dr. Sant Singh Khalsa (Shabad OS, CC BY-SA)
Ang 507 · Line 32

ਆਗਿਆ ਮਹਿ ਤੇਰੀ ਪ੍ਰਭ ਆਗਿਆ; ਹੁਕਮਨ ਸਿਰਿ ਹੁਕਮਾ ॥੭॥

aagiaa meh teree prabh aagiaa; hukaman sir hukamaa |7|

Punjabi

ਸਾਰੀਆਂ ਰਜ਼ਾਵਾਂ ਵਿਚੋਂ ਤੈਂਡੀ ਰਜ਼ਾ ਸ਼੍ਰੋਮਣੀ ਹੈ, ਹੇ ਸਾਈਂ! ਅਤੇ ਫੁਰਮਾਨਾਂ ਵਿਚੋਂ ਤੇਰਾ ਸਭ ਤੋਂ ਉਪਰ ਦਾ ਫੁਰਮਾਨ ਹੈ।

Bhai Manmohan Singh (Shabad OS, CC BY-SA)

English

Among wills, Your Will, God, is the Supreme Will. Of commands, Yours is the Supreme Command. ||7||

Dr. Sant Singh Khalsa (Shabad OS, CC BY-SA)