Ekam
Guru Granth Sahib

Ang 512

Ang 512 · Line 1

ਹਰਿ ਸੁਖਦਾਤਾ ਮਨਿ ਵਸੈ; ਹਉਮੈ ਜਾਇ ਗੁਮਾਨੁ ॥

har sukhadaataa man vasai; haumai jaae gumaan |

Punjabi

ਆਰਾਮ ਦੇਣ ਵਾਲਾ ਵਾਹਿਗੁਰੂ ਤੇਰੇ ਚਿੱਤ ਵਿੱਚ ਟਿਕ ਜਾਵੇਗਾ ਅਤੇ ਤੇਰੀ ਹੰਗਤਾ ਤੇ ਹੰਕਾਰ ਨਵਿਰਤ ਹੋ ਜਾਣਗੇ।

Bhai Manmohan Singh (Shabad OS, CC BY-SA)

English

The Lord, the Giver of peace, shall dwell in your mind, and your egotism and pride shall depart.

Dr. Sant Singh Khalsa (Shabad OS, CC BY-SA)
Ang 512 · Line 2

ਨਾਨਕ. ਨਦਰੀ ਪਾਈਐ; ਤਾ ਅਨਦਿਨੁ ਲਾਗੈ ਧਿਆਨੁ ॥੨॥

naanak. nadaree paaeeai; taa anadin laagai dhiaan |2|

Punjabi

ਨਾਨਕ, ਜਦ ਬੰਦੇ ਨੂੰ ਰੱਬ ਦੀ ਮਿਹਰ ਦੀ ਦਾਤ ਮਿਲਦੀ ਹੈ, ਤਦ ਰਾਤ ਦਿਨ ਉਸ ਦੀ ਬਿਰਤੀ ਕੇਵਲ ਉਸ ਨਾਲ ਹੀ ਲੱਗੀ ਰਹਿੰਦੀ ਹੈ।

Bhai Manmohan Singh (Shabad OS, CC BY-SA)

English

O Nanak, when the Lord bestows His Glance of Grace, then, night and day, one centers his meditation on the Lord. ||2||

Dr. Sant Singh Khalsa (Shabad OS, CC BY-SA)
Ang 512 · Line 3

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 512 · Line 4

ਸਤੁ ਸੰਤੋਖੁ ਸਭੁ ਸਚੁ ਹੈ; ਗੁਰਮੁਖਿ ਪਵਿਤਾ ॥

sat santokh sabh sach hai; guramukh pavitaa |

Punjabi

ਗੁਰੂ-ਅਨੁਸਾਰੀ ਪ੍ਰਾਣੀ ਪਵਿੱਤ੍ਰ ਹੈ। ਉਹ ਪਾਕ-ਦਾਮਨੀ ਸੰਤੁਸ਼ਟਤਾ ਅਤੇ ਸਚਾਈ ਸਮੂਹ ਦਾ ਸਰੂਪ ਹੈ।

Bhai Manmohan Singh (Shabad OS, CC BY-SA)

English

The Gurmukh is totally truthful, content and pure.

Dr. Sant Singh Khalsa (Shabad OS, CC BY-SA)
Ang 512 · Line 5

ਅੰਦਰਹੁ ਕਪਟੁ ਵਿਕਾਰੁ ਗਇਆ; ਮਨੁ ਸਹਜੇ ਜਿਤਾ ॥

andarahu kapatt vikaar geaa; man sahaje jitaa |

Punjabi

ਉਸ ਦੇ ਅੰਦਰੋਂ ਛਲ-ਫਰੇਬ ਅਤੇ ਬਦੀ ਦੂਰ ਹੋ ਜਾਂਦੇ ਹਨ ਅਤੇ ਸੁਖੈਨ ਹੀ ਉਹ ਆਪਣੇ ਮਨ ਉਤੇ ਫਤਿਹ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Deception and wickedness have departed from within him, and he easily conquers his mind.

Dr. Sant Singh Khalsa (Shabad OS, CC BY-SA)
Ang 512 · Line 6

ਤਹ ਜੋਤਿ ਪ੍ਰਗਾਸੁ ਅਨੰਦ ਰਸੁ; ਅਗਿਆਨੁ ਗਵਿਤਾ ॥

teh jot pragaas anand ras; agiaan gavitaa |

Punjabi

ਉਥੇ ਉਸ ਦੇ ਰਿਦੇ ਅੰਦਰ ਰੱਬੀ ਨੂਰ ਅਤੇ ਅੰਮ੍ਰਿਤ-ਮਈ ਖੁਸ਼ੀ ਪ੍ਰਕਾਸ਼ ਹੋ ਜਾਂਦੇ ਹਨ ਅਤੇ ਉਸ ਦੀ ਬੇਸਮਝੀ ਜਾਂਦੀ ਰਹਿੰਦੀ ਹੈ।

Bhai Manmohan Singh (Shabad OS, CC BY-SA)

English

There, the Divine Light and the essence of bliss are manifest, and ignorance is eliminated.

Dr. Sant Singh Khalsa (Shabad OS, CC BY-SA)
Ang 512 · Line 7

ਅਨਦਿਨੁ ਹਰਿ ਕੇ ਗੁਣ ਰਵੈ; ਗੁਣ ਪਰਗਟੁ ਕਿਤਾ ॥

anadin har ke gun ravai; gun paragatt kitaa |

Punjabi

ਰੈਣ ਦਿਹੁੰ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਉਸ ਦੀਆਂ ਬਜ਼ੁਰਗੀਆਂ ਨੂੰ ਉਜਾਗਰ ਕਰਦਾ ਹੈ।

Bhai Manmohan Singh (Shabad OS, CC BY-SA)

English

Night and day, he sings the Glorious Praises of the Lord, and manifests the excellence of the Lord.

Dr. Sant Singh Khalsa (Shabad OS, CC BY-SA)
Ang 512 · Line 8

ਸਭਨਾ ਦਾਤਾ ਏਕੁ ਹੈ; ਇਕੋ ਹਰਿ ਮਿਤਾ ॥੯॥

sabhanaa daataa ek hai; iko har mitaa |9|

Punjabi

ਇਕ ਸੁਆਮੀ ਹੀ ਸਾਰਿਆਂ ਦਾ ਦਾਤਾਰ ਹੈ। ਕੇਵਲ ਵਾਹਿਗੁਰੂ ਹੀ ਪ੍ਰਾਣੀ ਦਾ ਮਿੱਤ੍ਰ ਹੈ।

Bhai Manmohan Singh (Shabad OS, CC BY-SA)

English

The One Lord is the Giver of all; the Lord alone is our friend. ||9||

Dr. Sant Singh Khalsa (Shabad OS, CC BY-SA)
Ang 512 · Line 9

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 512 · Line 10

ਬ੍ਰਹਮੁ ਬਿੰਦੇ. ਸੋ ਬ੍ਰਾਹਮਣੁ ਕਹੀਐ; ਜਿ ਅਨਦਿਨੁ ਹਰਿ ਲਿਵ ਲਾਏ ॥

braham binde. so braahaman kaheeai; ji anadin har liv laae |

Punjabi

ਜੋ ਸੁਆਮੀ ਨੂੰ ਸਮਝਦਾ ਹੈ ਅਤੇ ਰੈਣ ਦਿਹੁੰ ਹਰੀ ਨਾਲ ਆਪਣੀ ਬਿਰਤੀ ਜੋੜਦਾ ਹੈ, ਉਹ ਬ੍ਰਾਹਮਣ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One who understands God, who lovingly centers his mind on the Lord night and day, is called a Brahmin.

Dr. Sant Singh Khalsa (Shabad OS, CC BY-SA)
Ang 512 · Line 11

ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ; ਹਉਮੈ ਰੋਗੁ ਤਿਸੁ ਜਾਏ ॥

satigur puchhai sach sanjam kamaavai; haumai rog tis jaae |

Punjabi

ਸੱਚੇ ਗੁਰਾਂ ਦੀ ਸਲਾਹ ਲੈਂ, ਉਹ ਸੱਚ ਤੇ ਸਵੈ-ਰੋਕਥਾਮ ਕਮਾਉਂਦਾ ਹੈ ਅਤੇ ਉਸ ਦੀ ਹੰਕਾਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Consulting the True Guru, he practices Truth and self-restraint, and he is rid of the disease of ego.

Dr. Sant Singh Khalsa (Shabad OS, CC BY-SA)
Ang 512 · Line 12

ਹਰਿ ਗੁਣ ਗਾਵੈ. ਗੁਣ ਸੰਗ੍ਰਹੈ; ਜੋਤੀ ਜੋਤਿ ਮਿਲਾਏ ॥

har gun gaavai. gun sangrahai; jotee jot milaae |

Punjabi

ਰੱਬ ਦਾ ਜੱਸ ਉਹ ਗਾਉਂਦਾ ਹੈ, ਰੱਬ ਦਾ ਜੱਸ ਹੀ ਉਹ ਇਕੱਤਰ ਕਰਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

He sings the Glorious Praises of the Lord, and gathers in His Praises; his light is blended with the Light.

Dr. Sant Singh Khalsa (Shabad OS, CC BY-SA)
Ang 512 · Line 13

ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ; ਜਿ ਹਉਮੈ ਮੇਟਿ ਸਮਾਏ ॥

eis jug meh ko viralaa braham giaanee; ji haumai mett samaae |

Punjabi

ਇਸ ਜਹਾਨ ਵਿੱਚ ਕੋਈ ਟਾਂਵਾਂ ਟੱਲਾ ਹੀ ਪ੍ਰਭੂ ਨੂੰ ਜਾਨਣ ਵਾਲਾ ਹੈ, ਜੋ ਆਪਣੀ ਸਵਂੈ-ਹੰਗਤਾ ਨੂੰ ਮੇਟ ਕੇ ਉਸ ਅੰਦਰ ਲੀਨ ਹੁੰਦਾ ਹੈ।

Bhai Manmohan Singh (Shabad OS, CC BY-SA)

English

In this world, one who knows God is very rare; eradicating ego, he is absorbed in God.

Dr. Sant Singh Khalsa (Shabad OS, CC BY-SA)
Ang 512 · Line 14

ਨਾਨਕ. ਤਿਸ ਨੋ ਮਿਲਿਆ ਸਦਾ ਸੁਖੁ ਪਾਈਐ; ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥

naanak. tis no miliaa sadaa sukh paaeeai; ji anadin har naam dhiaae |1|

Punjabi

ਨਾਨਕ, ਉਸ ਨੂੰ ਭੇਟਣ ਦੁਆਰਾ ਸਦੀਵੀ ਆਰਾਮ ਸਦੀਵ ਆਰਾਮ ਪ੍ਰਾਪਤ ਹੁੰਦਾ ਹੈ, ਜੋ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।

Bhai Manmohan Singh (Shabad OS, CC BY-SA)

English

O Nanak, meeting him, peace is obtained; night and day, he meditates on the Lord's Name. ||1||

Dr. Sant Singh Khalsa (Shabad OS, CC BY-SA)
Ang 512 · Line 15

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 512 · Line 16

ਅੰਤਰਿ ਕਪਟੁ ਮਨਮੁਖ ਅਗਿਆਨੀ; ਰਸਨਾ ਝੂਠੁ ਬੋਲਾਇ ॥

antar kapatt manamukh agiaanee; rasanaa jhootth bolaae |

Punjabi

ਬੇਸਮਝ ਅਧਰਮੀ ਤੇ ਹਿਰਦੇ ਅੰਦਰ ਛਲ-ਫਰੇਬ ਹੈ। ਆਪਣੀ ਜੀਭ ਨਾਲ ਉਹ ਕੁੜ ਬਕਦਾ ਹੈ।

Bhai Manmohan Singh (Shabad OS, CC BY-SA)

English

Within the ignorant self-willed manmukh is deception; with his tongue, he speaks lies.

Dr. Sant Singh Khalsa (Shabad OS, CC BY-SA)
Ang 512 · Line 17

ਕਪਟਿ ਕੀਤੈ. ਹਰਿ ਪੁਰਖੁ, ਨ ਭੀਜੈ; ਨਿਤ ਵੇਖੈ ਸੁਣੈ ਸੁਭਾਇ ॥

kapatt keetai. har purakh, na bheejai; nit vekhai sunai subhaae |

Punjabi

ਛਲ ਕਰਨ ਦੁਆਰਾ, ਸਰਬ ਸ਼ਕਤੀਵਾਨ ਸੁਆਮੀ ਪ੍ਰਸੰਨ ਨਹੀਂ ਹੁੰਦਾ। ਉਹ ਕੁਦਰੀਤ ਸਹਿਜ ਤੇ ਪਿਆਰ ਨਾਲ ਸਾਰਿਆਂ ਨੂੰ ਸਦਾ ਦੇਖਦਾ ਤੇ ਸੁਣਦਾ ਹੈ।

Bhai Manmohan Singh (Shabad OS, CC BY-SA)

English

Practicing deception, he does not please the Lord God, who always sees and hears with natural ease.

Dr. Sant Singh Khalsa (Shabad OS, CC BY-SA)
Ang 512 · Line 18

ਦੂਜੈ ਭਾਇ ਜਾਇ ਜਗੁ ਪਰਬੋਧੈ; ਬਿਖੁ ਮਾਇਆ ਮੋਹ ਸੁਆਇ ॥

doojai bhaae jaae jag parabodhai; bikh maaeaa moh suaae |

Punjabi

ਦਵੈਤ-ਭਾਵ ਰਾਹੀਂ ਜਾ ਕੇ ਉਹ ਲੋਕਾਂ ਨੂੰ ਸਿਖਮਤ ਦਿੰਦਾ ਹੈ। ਜ਼ਹਿਰੀਲੀ ਧਨ-ਦੌਲਤ ਦੇ ਮੋਹ ਅਤੇ ਸੁਆਦ ਅੰਦਰ ਉਹ ਖੱਚਤ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

In the love of duality, he goes to instruct the world, but he is engrossed in the poison of Maya and attachment to pleasure.

Dr. Sant Singh Khalsa (Shabad OS, CC BY-SA)
Ang 512 · Line 19

ਇਤੁ ਕਮਾਣੈ. ਸਦਾ ਦੁਖੁ ਪਾਵੈ; ਜੰਮੈ ਮਰੈ ਫਿਰਿ ਆਵੈ ਜਾਇ ॥

eit kamaanai. sadaa dukh paavai; jamai marai fir aavai jaae |

Punjabi

ਇਸ ਤਰ੍ਹਾਂ ਕਰਨ ਦੁਆਰਾ, ਉਹ ਹਮੇਸ਼ਾਂ ਮੁਸੀਬਤ ਝਾਗਦਾ ਹੈ। ਉ ਜੰਮਦਾ ਤੇ ਮਰਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

By doing so, he suffers in constant pain; he is born and then dies, and comes and goes again and again.

Dr. Sant Singh Khalsa (Shabad OS, CC BY-SA)
Ang 512 · Line 20

ਸਹਸਾ. ਮੂਲਿ ਨ ਚੁਕਈ; ਵਿਚਿ ਵਿਸਟਾ ਪਚੈ ਪਚਾਇ ॥

sahasaa. mool na chukee; vich visattaa pachai pachaae |

Punjabi

ਉਸ ਦਾ ਸੰਦੇਹ ਮੂਲੋਂ ਹੀ ਉਸ ਨੂੰ ਨਹੀਂ ਛੱਡਦਾ। ਗੰਦਗੀ ਅੰਦਰ ਹੀ ਉਹ ਗਲ ਸੜ ਜਾਂਦਾ ਹੈ।

Bhai Manmohan Singh (Shabad OS, CC BY-SA)

English

His doubts do not leave him at all, and he rots away in manure.

Dr. Sant Singh Khalsa (Shabad OS, CC BY-SA)
Ang 512 · Line 21

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ; ਤਿਸੁ ਗੁਰ ਕੀ ਸਿਖ ਸੁਣਾਇ ॥

jis no kripaa kare meraa suaamee; tis gur kee sikh sunaae |

Punjabi

ਜਿਸ ਉਤੇ ਮੈਂਡਾ ਮਾਲਕ ਮਿਹਰ ਧਾਰਦਾ ਹੈ, ਉਸ ਨੂੰ ਗੁਰਾਂ ਦਾ ਉਪਦੇਸ਼ ਸ੍ਰਵਣ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

One, unto whom my Lord Master shows His Mercy, listens to the Guru's Teachings.

Dr. Sant Singh Khalsa (Shabad OS, CC BY-SA)
Ang 512 · Line 22

ਹਰਿ ਨਾਮੁ ਧਿਆਵੈ. ਹਰਿ ਨਾਮੋ ਗਾਵੈ; ਹਰਿ ਨਾਮੋ ਅੰਤਿ ਛਡਾਇ ॥੨॥

har naam dhiaavai. har naamo gaavai; har naamo ant chhaddaae |2|

Punjabi

ਰੱਬ ਦਾ ਨਾਮ ਉਹ ਸਿਮਰਦਾ ਹੈ, ਰੱਬ ਦਾ ਨਾਮ ਉਹ ਗਾਇਨ ਕਰਦਾ ਹੈ ਤੇ ਰੱਬ ਦਾ ਨਾਮ ਹੀ ਅਖੀਰ ਨੂੰ ਉਸ ਦੀ ਬੰਖ-ਖਲਾਸ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

He meditates on the Lord's Name, and sings the Lord's Name; in the end, the Lord's Name will deliver him. ||2||

Dr. Sant Singh Khalsa (Shabad OS, CC BY-SA)
Ang 512 · Line 23

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 512 · Line 24

ਜਿਨਾ ਹੁਕਮੁ ਮਨਾਇਓਨੁ; ਤੇ ਪੂਰੇ ਸੰਸਾਰਿ ॥

jinaa hukam manaaeon; te poore sansaar |

Punjabi

ਜਿਨ੍ਹਾਂ ਪਾਸੋਂ ਸਾਹਿਬ ਆਪਣੀ ਆਗਿਆ ਦਾ ਪਾਲਣ ਕਰਾਉਂਦਾ ਹੈ, ਇਸ ਜਗਤ ਵਿੱਚ ਉਹ ਪੂਰਨ ਪੁਰਸ਼ ਹਨ।

Bhai Manmohan Singh (Shabad OS, CC BY-SA)

English

Those who obey the Hukam of the Lord's Command, are the perfect persons in the world.

Dr. Sant Singh Khalsa (Shabad OS, CC BY-SA)
Ang 512 · Line 25

ਸਾਹਿਬੁ ਸੇਵਨਿੑ ਆਪਣਾ; ਪੂਰੈ ਸਬਦਿ ਵੀਚਾਰਿ ॥

saahib sevana aapanaa; poorai sabad veechaar |

Punjabi

ਉਹ ਆਪਣੇ ਸੁਆਮੀ ਦੀ ਟਹਿਲ ਕਮਾਉਂਦੇ ਹਨ ਅਤੇ ਗੁਰਾਂ ਦੀ ਪੂਰਨ ਬਾਣੀ ਦਾ ਧਿਆਨ ਧਾਰਦੇ ਹਨ।

Bhai Manmohan Singh (Shabad OS, CC BY-SA)

English

They serve their Lord Master, and reflect upon the Perfect Word of the Shabad.

Dr. Sant Singh Khalsa (Shabad OS, CC BY-SA)
Ang 512 · Line 26

ਹਰਿ ਕੀ ਸੇਵਾ ਚਾਕਰੀ; ਸਚੈ ਸਬਦਿ ਪਿਆਰਿ ॥

har kee sevaa chaakaree; sachai sabad piaar |

Punjabi

ਉਹ ਵਾਹਿਗੁਰੂ ਦੀ ਉਪਾਸ਼ਨਾ ਤੇ ਘਾਲ ਕਮਾਉਂਦੇ ਹਨ, ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦੇ ਹਨ।

Bhai Manmohan Singh (Shabad OS, CC BY-SA)

English

They serve the Lord, and love the True Word of the Shabad.

Dr. Sant Singh Khalsa (Shabad OS, CC BY-SA)
Ang 512 · Line 27

ਹਰਿ ਕਾ ਮਹਲੁ. ਤਿਨੑੀ ਪਾਇਆ; ਜਿਨੑ ਹਉਮੈ ਵਿਚਹੁ ਮਾਰਿ ॥

har kaa mehal. tinaee paaeaa; jina haumai vichahu maar |

Punjabi

ਜੋ ਸਵੈ-ਹੰਗਤਾ ਨੂੰ ਅੰਦਰੋਂ ਮਾਰ ਕੱਢਦੇ ਹਨ, ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

They attain the Mansion of the Lord's Presence, as they eradicate egotism from within.

Dr. Sant Singh Khalsa (Shabad OS, CC BY-SA)
Ang 512 · Line 28

ਨਾਨਕ. ਗੁਰਮੁਖਿ ਮਿਲਿ ਰਹੇ; ਜਪਿ ਹਰਿ ਨਾਮਾ ਉਰ ਧਾਰਿ ॥੧੦॥

naanak. guramukh mil rahe; jap har naamaa ur dhaar |10|

Punjabi

ਵਾਹਿਗੁਰੂ ਦਾ ਨਾਮ ਸਿਮਰਨ ਕਰਨ ਅਤੇ ਇਸ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ, ਗੁਰੂ-ਸਮਰਪਨ ਉਸ ਨਾਲ ਜੁੜੇ ਹੋਏ ਰਹਿੰਦੇ ਹਨ।

Bhai Manmohan Singh (Shabad OS, CC BY-SA)

English

O Nanak, the Gurmukhs remain united with Him, chanting the Name of the Lord, and enshrining it within their hearts. ||10||

Dr. Sant Singh Khalsa (Shabad OS, CC BY-SA)
Ang 512 · Line 29

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 512 · Line 30

ਗੁਰਮੁਖਿ ਧਿਆਨ ਸਹਜ ਧੁਨਿ ਉਪਜੈ; ਸਚਿ ਨਾਮਿ ਚਿਤੁ ਲਾਇਆ ॥

guramukh dhiaan sehaj dhun upajai; sach naam chit laaeaa |

Punjabi

ਪਵਿੱਤ੍ਰ ਪੁਰਸ਼ ਵਾਹਿਗੁਰੂ ਦਾ ਚਿੰਤਨ ਕਰਦੇ ਹਨ ਅਤੇ ਉਨ੍ਹਾਂ ਦੇ ਅੰਦਰ ਬੈਕੁੰਠੀ ਕੀਰਤੀ ਗੂੰਜਦਾ ਹੈ। ਉਹ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜਦੇ ਹਨ।

Bhai Manmohan Singh (Shabad OS, CC BY-SA)

English

The Gurmukh meditates on the Lord; the celestial sound-current resounds within him, and he focuses his consciousness on the True Name.

Dr. Sant Singh Khalsa (Shabad OS, CC BY-SA)
Ang 512 · Line 31

ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ; ਹਰਿ ਕਾ ਨਾਮੁ ਮਨਿ ਭਾਇਆ ॥

guramukh anadin rahai rang raataa; har kaa naam man bhaaeaa |

Punjabi

ਪਵਿੱਤਰ ਪੁਰਸ਼ ਰਾਤ ਦਿਨ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ ਅਤੇ ਵਾਹਿਗੁਰੂ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।

Bhai Manmohan Singh (Shabad OS, CC BY-SA)

English

The Gurmukh remains imbued with the Lord's Love, night and day; his mind is pleased with the Name of the Lord.

Dr. Sant Singh Khalsa (Shabad OS, CC BY-SA)
Ang 512 · Line 32

ਗੁਰਮੁਖਿ ਹਰਿ ਵੇਖਹਿ. ਗੁਰਮੁਖਿ ਹਰਿ ਬੋਲਹਿ; ਗੁਰਮੁਖਿ. ਹਰਿ ਸਹਜਿ ਰੰਗੁ ਲਾਇਆ ॥

guramukh har vekheh. guramukh har boleh; guramukh. har sehaj rang laaeaa |

Punjabi

ਗੁਰੂ-ਸਮਰਪਨ ਵਾਹਿਗੁਰੂ ਨੂੰ ਦੇਖਦੇ ਹਨ, ਗੁਰੂ-ਸਮਰਪਨ ਵਾਹਿਗੁਰੂ ਬਾਰੇ ਬਚਨ ਕਰਦੇ ਹਨ ਅਤੇ ਗੁਰੂ-ਸਮਰਪਨ ਸੁਭਾਵਕ ਹੀ ਪ੍ਰਭੂ ਨਾਲ ਪ੍ਰੇਮ ਪਾਉਂਦੇ ਹਨ।

Bhai Manmohan Singh (Shabad OS, CC BY-SA)

English

The Gurmukh beholds the Lord, the Gurmukh speaks of the Lord, and the Gurmukh naturally loves the Lord.

Dr. Sant Singh Khalsa (Shabad OS, CC BY-SA)
Ang 512 · Line 33

ਨਾਨਕ. ਗੁਰਮੁਖਿ ਗਿਆਨੁ ਪਰਾਪਤਿ ਹੋਵੈ; ਤਿਮਰ ਅਗਿਆਨੁ ਅਧੇਰੁ ਚੁਕਾਇਆ ॥

naanak. guramukh giaan paraapat hovai; timar agiaan adher chukaaeaa |

Punjabi

ਨਾਨਕ, ਮੁੱਖੀ ਗੁਰਾਂ ਪਾਸੋਂ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ ਅਤੇ ਬੇਸਮਝੀ ਦਾ ਕਾਲਾ ਬੋਲਾ ਅਨ੍ਹੇਰਾ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukh attains spiritual wisdom, and the pitch-black darkness of ignorance is dispelled.

Dr. Sant Singh Khalsa (Shabad OS, CC BY-SA)
Ang 512 · Line 34

ਜਿਸ ਨੋ ਕਰਮੁ ਹੋਵੈ ਧੁਰਿ ਪੂਰਾ; ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥

jis no karam hovai dhur pooraa; tin guramukh har naam dhiaaeaa |1|

Punjabi

ਜਿਸ ਦੇ ਉਤੇ ਪੂਰਨ ਪ੍ਰਭੂ ਦੀ ਦਇਆਲਤਾ ਹੈ, ਉਹ ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।

Bhai Manmohan Singh (Shabad OS, CC BY-SA)

English

One who is blessed by the Perfect Lord's Grace - as Gurmukh, he meditates on the Lord's Name. ||1||

Dr. Sant Singh Khalsa (Shabad OS, CC BY-SA)
Ang 512 · Line 35

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 512 · Line 36

ਸਤਿਗੁਰੁ. ਜਿਨਾ ਨ ਸੇਵਿਓ; ਸਬਦਿ. ਨ ਲਗੋ ਪਿਆਰੁ ॥

satigur. jinaa na sevio; sabad. na lago piaar |

Punjabi

ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ, ਪ੍ਰਭੂ ਨਾਲ ਪ੍ਰੇਮ ਨਹੀਂ ਪਾਉਂਦੇ,

Bhai Manmohan Singh (Shabad OS, CC BY-SA)

English

Those who do not serve the True Guru do not embrace love for the Word of the Shabad.

Dr. Sant Singh Khalsa (Shabad OS, CC BY-SA)
Ang 512 · Line 37

ਸਹਜੇ ਨਾਮੁ. ਨ ਧਿਆਇਆ; ਕਿਤੁ ਆਇਆ ਸੰਸਾਰਿ ॥

sahaje naam. na dhiaaeaa; kit aaeaa sansaar |

Punjabi

ਅਤੇ ਅਡੋਲਤਾ ਅੰਦਰ ਨਾਮ ਦਾ ਆਰਾਧਨ ਨਹੀਂ ਕਰਦੇ, ਉਹ ਕਾਹਦੇ ਲਈ ਜਗਤ ਵਿੱਚ ਆਏ ਹਨ?

Bhai Manmohan Singh (Shabad OS, CC BY-SA)

English

They do not meditate on the Celestial Naam, the Name of the Lord - why did they even bother to come into the world?

Dr. Sant Singh Khalsa (Shabad OS, CC BY-SA)
Ang 512 · Line 38

ਫਿਰਿ ਫਿਰਿ ਜੂਨੀ ਪਾਈਐ; ਵਿਸਟਾ ਸਦਾ ਖੁਆਰੁ ॥

fir fir joonee paaeeai; visattaa sadaa khuaar |

Punjabi

ਮੁੜ ਮੁੜ ਕੇ ਉਹ ਜੂਨੀਆਂ ਅੰਦਰ ਪਾਏ ਜਾਂਦੇ ਹਨ ਅਤੇ ਹਮੇਸ਼ਾਂ ਹੀ ਗੰਦਗੀ ਅੰਦਰ ਗਲਦੇ ਸੜਦੇ ਹਨ।

Bhai Manmohan Singh (Shabad OS, CC BY-SA)

English

Time and time again, they are reincarnated, and they rot away forever in manure.

Dr. Sant Singh Khalsa (Shabad OS, CC BY-SA)
Ang 512 · Line 39

ਕੂੜੈ ਲਾਲਚਿ ਲਗਿਆ; ਨਾ ਉਰਵਾਰੁ. ਨ ਪਾਰੁ ॥

koorrai laalach lagiaa; naa uravaar. na paar |

Punjabi

ਉਹ ਝੂਠੇ ਲੋਭ ਨਾਲ ਚਿਮੜੇ ਹੋਏ ਹਨ ਅਤੇ ਨਾਂ ਉਹ ਇਸ ਕਿਨਾਰੇ ਉਤੇ ਹਨ ਅਤੇ ਨਾਂ ਹੀ ਪਾਰਲੇ ਉਤੇ।

Bhai Manmohan Singh (Shabad OS, CC BY-SA)

English

They are attached to false greed; they are not on this shore, nor on the one beyond.

Dr. Sant Singh Khalsa (Shabad OS, CC BY-SA)