Ang 513
ਨਾਨਕ. ਗੁਰਮੁਖਿ ਉਬਰੇ; ਜਿ ਆਪਿ ਮੇਲੇ ਕਰਤਾਰਿ ॥੨॥
naanak. guramukh ubare; ji aap mele karataar |2|
Punjabi
ਨਾਨਕ, ਗੁਰੂ ਦੇ ਸੱਚੇ ਸਿੱਖ ਤਰ ਜਾਂਦੇ ਹਨ। ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ।
English
O Nanak, the Gurmukhs are saved; the Creator Lord unites them with Himself. ||2||
ਪਉੜੀ ॥
paurree |
Punjabi
ਪਉੜੀ।
English
Pauree:
ਭਗਤ ਸਚੈ ਦਰਿ ਸੋਹਦੇ; ਸਚੈ ਸਬਦਿ ਰਹਾਏ ॥
bhagat sachai dar sohade; sachai sabad rahaae |
Punjabi
ਸਾਧੂ, ਜੋ ਸੱਚੇ ਨਾਮ ਅੰਦਰ ਵੱਸਦੇ ਹਨ, ਸੱਚੇ ਦਰਬਾਰ ਵਿੱਚ ਸੁੰਦਰ ਲੱਗਦੇ ਹਨ।
English
The devotees look beauteous in the True Court of the Lord; they abide in the True Word of the Shabad.
ਹਰਿ ਕੀ ਪ੍ਰੀਤਿ. ਤਿਨ ਊਪਜੀ; ਹਰਿ ਪ੍ਰੇਮ ਕਸਾਏ ॥
har kee preet. tin aoopajee; har prem kasaae |
Punjabi
ਵਾਹਿਗੁਰੂ ਦਾ ਪਿਆਰ ਉਨ੍ਹਾਂ ਅੰਦਰ ਪੈਂਦਾ ਹੋ ਜਾਂਦ ਹੈ ਅਤੇ ਵਾਹਿਗੁਰੂ ਦੇ ਪਿਆਰ ਨਾਲ ਹੀ ਉਹ ਖਿੱਚੇ ਜਾਂਦੇ ਹਨ।
English
The Lord's Love wells up in them; they are attracted by the Lord's Love.
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ; ਰਸਨਾ ਹਰਿ ਰਸੁ ਪਿਆਏ ॥
har rang raheh sadaa rang raate; rasanaa har ras piaae |
Punjabi
ਉਹ ਰੱਬੀ ਖੁਸ਼ੀ ਵਿੱਚ ਵੱਸਦੇ ਹਨ, ਹਮੇਸ਼ਾਂ ਪ੍ਰਭੂ ਦੀ ਪ੍ਰੀਤ ਵਿੱਚ ਰੰਗੇ ਰਹਿੰਦੇ ਹਨ,
English
They abide in the Lord's Love, they remain imbued with the Lord's Love forever, and with their tongues, they drink in the sublime essence of the Lord.
ਸਫਲੁ ਜਨਮੁ. ਜਿਨੑੀ ਗੁਰਮੁਖਿ ਜਾਤਾ; ਹਰਿ ਜੀਉ ਰਿਦੈ ਵਸਾਏ ॥
safal janam. jinaee guramukh jaataa; har jeeo ridai vasaae |
Punjabi
ਫਲਦਾਇਕ ਹੈ ਉਨ੍ਹਾਂ ਦਾ ਜੀਵਨ ਜੋ ਗੁਰਾਂ ਦੇ ਰਾਹੀਂ ਪੂਜਯ ਪ੍ਰਭੂ ਨੂੰ ਪਛਾਣਦੇ ਹਨ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
English
Fruitful are the lives of those Gurmukhs who recognize the Lord and enshrine Him in their hearts.
ਬਾਝੁ ਗੁਰੂ. ਫਿਰੈ ਬਿਲਲਾਦੀ; ਦੂਜੈ ਭਾਇ ਖੁਆਏ ॥੧੧॥
baajh guroo. firai bilalaadee; doojai bhaae khuaae |11|
Punjabi
ਗੁਰਾਂ ਦੇ ਬਿਨਾ ਦੁਨੀਆ ਰੋਂਦੀ ਫਿਰਦੀ ਹੈ ਅਤੇ ਹੋਰਸ ਦੇ ਪਿਆਰ ਅੰਦਰ ਤਬਾਹ ਹੋ ਗਈ ਹੈ।
English
Without the Guru, they wander around crying out in misery; in the love of duality, they are ruined. ||11||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਕਲਿਜੁਗ ਮਹਿ ਨਾਮੁ ਨਿਧਾਨੁ. ਭਗਤੀ ਖਟਿਆ; ਹਰਿ ਉਤਮ ਪਦੁ ਪਾਇਆ ॥
kalijug meh naam nidhaan. bhagatee khattiaa; har utam pad paaeaa |
Punjabi
ਕਾਲੇ ਸਮਨੂੰ ਅੰਦਰ ਸ਼ਰਧਾਲੂ ਨਾਮ ਦੇ ਖਜਾਨੇ ਨੂੰ ਖੱਟਦੇ ਹਨ ਅਤੇ ਮਾਲਕ ਦੇ ਮਹਾਨ ਮਰਤਬੇ ਨੂੰ ਪ੍ਰਾਪਤ ਹੁੰਦੇ ਹਨ।
English
In the Dark Age of Kali Yuga, the devotees earn the treasure of the Naam, the Name of the Lord; they obtain the supreme status of the Lord.
ਸਤਿਗੁਰ ਸੇਵਿ. ਹਰਿ ਨਾਮੁ ਮਨਿ ਵਸਾਇਆ; ਅਨਦਿਨੁ ਨਾਮੁ ਧਿਆਇਆ ॥
satigur sev. har naam man vasaaeaa; anadin naam dhiaaeaa |
Punjabi
ਸੱਚੇ ਗੁਰਾਂ ਦੀ ਘਾਲ ਕਮਾ ਕੇ ਉਹ ਵਾਹਿਗੁਰੂ ਦੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾਉਂਦੇ ਹਨ ਅਤੇ ਰਾਤ ਦਿਨ ਨਾਮ ਦਾ ਸਿਮਰਨ ਕਰਦੇ ਹਨ।
English
Serving the True Guru, they enshrine the Lord's Name in their minds, and they meditate on the Naam, night and day.
ਵਿਚੇ ਗ੍ਰਿਹ ਗੁਰ ਬਚਨਿ ਉਦਾਸੀ; ਹਉਮੈ ਮੋਹੁ ਜਲਾਇਆ ॥
viche grih gur bachan udaasee; haumai mohu jalaaeaa |
Punjabi
ਆਪਣੇ ਘਰ ਅੰਦਰ ਹੀ ਉਹ ਗੁਰਾਂ ਦੇ ਉਪਦੇਸ਼ ਦੁਆਰਾ ਨਿਰਲੇਪ ਰਹਿੰਦੇ ਹਨ ਅਤੇ ਆਪਣੇ ਹੰਕਾਰ ਤੇ ਮਮਤਾ ਨੂੰ ਸਾੜ ਸੁੱਟਦੇ ਹਨ।
English
Within the home of their own selves, they remain unattached, through the Guru's Teachings; they burn away egotism and emotional attachment.
ਆਪਿ ਤਰਿਆ. ਕੁਲ ਜਗਤੁ ਤਰਾਇਆ; ਧੰਨੁ ਜਣੇਦੀ ਮਾਇਆ ॥
aap tariaa. kul jagat taraaeaa; dhan janedee maaeaa |
Punjabi
ਉਹ ਖੁਦ ਪਾਰ ਉਤਰ ਜਾਂਦੇ ਹਨ ਤੇ ਸਾਰੇ ਸੰਸਾਰ ਨੂੰ ਬਚਾ ਲੈਂਦੇ ਹਨ। ਮੁਬਾਰਕ ਹਨ ਉਹ ਮਾਤਾਵਾਂ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ।
English
They save themselves, and they save the whole world. Blessed are the mothers who gave birth to them.
ਐਸਾ ਸਤਿਗੁਰੁ ਸੋਈ ਪਾਏ; ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥
aisaa satigur soee paae; jis dhur masatak har likh paaeaa |
Punjabi
ਕੇਵਲ ਓਹੀ ਜਿਸ ਦੇ ਮੱਥੇ ਉਤੇ ਵਾਹਿਗੁਰੂ ਨੇ ਮੁੱਢ ਤੋਂ ਐਸੀ ਭਾਵੀ ਲਿਖ ਛੱਡੀ ਹੈ, ਐਹੋ ਜੇਹੇ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।
English
He alone finds such a True Guru, upon whose forehead the Lord inscribed such pre-ordained destiny.
ਜਨ ਨਾਨਕ. ਬਲਿਹਾਰੀ ਗੁਰ ਆਪਣੇ ਵਿਟਹੁ; ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥
jan naanak. balihaaree gur aapane vittahu; jin bhram bhulaa maarag paaeaa |1|
Punjabi
ਗੋਲਾ ਨਾਨਕ ਆਪਣੇ ਗੁਰਾਂ ਉਤੋਂ ਕੁਰਬਾਨ ਹੈ, ਜਿਨ੍ਹਾਂ ਨੇ ਉਸ ਨੂੰ ਸਿੱਧੇ ਰਸਤੇ ਪਾ ਦਿੱਤਾ ਹੈ, ਜਦ ਉਹ ਵਹਿਮ ਅੰਦਰ ਕੁਰਾਹੇ ਪਿਆ ਫਿਰਦਾ ਹੈ।
English
Servant Nanak is a sacrifice to his Guru; when he was wandering in doubt, He placed him on the Path. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਤ੍ਰੈ ਗੁਣ ਮਾਇਆ ਵੇਖਿ ਭੁਲੇ; ਜਿਉ ਦੇਖਿ ਦੀਪਕਿ. ਪਤੰਗ ਪਚਾਇਆ ॥
trai gun maaeaa vekh bhule; jiau dekh deepak. patang pachaaeaa |
Punjabi
ਤਿੰਨਾਂ ਲੱਛਣਾਂ ਵਾਲੀ ਮੋਹਨੀ ਮਾਇਆ ਨੂੰ ਦੇਖ ਕੇ ਬੰਦਾ ਕੁਰਾਹੇ ਪੈ ਜਾਂਦਾ ਹੈ, ਜਿਸ ਤਰ੍ਹਾਂ ਦੀਵੇ ਨੂੰ ਤੱਕ ਕੇ ਭੰਬਟ ਨਾਸ ਹੋ ਜਾਂਦਾ ਹੈ।
English
Beholding Maya with her three dispositions, he goes astray; he is like the moth, which sees the flame, and is consumed.
ਪੰਡਿਤ ਭੁਲਿ ਭੁਲਿ. ਮਾਇਆ ਵੇਖਹਿ; ਦਿਖਾ, ਕਿਨੈ ਕਿਹੁ ਆਣਿ ਚੜਾਇਆ ॥
panddit bhul bhul. maaeaa vekheh; dikhaa, kinai kihu aan charraaeaa |
Punjabi
ਘੁੱਸੇ ਤੇ ਭੁੱਲੇ ਹੋਏ ਬ੍ਰਾਹਮਣ ਧਨ-ਦੌਲਤ ਵੱਲ ਤੱਕਦੇ ਹਨ ਅਤੇ ਤਾੜਦੇ ਹਨ ਕਿ ਕਿਸੇ ਜਣੇ ਨੇ ਉਨ੍ਹਾਂ ਅੱਗੇ ਕੀ ਕੁਛ ਭੇਟਾ ਰੱਖੀ ਹੈ।
English
The mistaken, deluded Pandits gaze upon Maya, and watch to see whether anyone has offered them something.
ਦੂਜੈ ਭਾਇ, ਪੜਹਿ ਨਿਤ ਬਿਖਿਆ; ਨਾਵਹੁ ਦਯਿ ਖੁਆਇਆ ॥
doojai bhaae, parreh nit bikhiaa; naavahu day khuaaeaa |
Punjabi
ਹੋਰਸ ਦੀ ਪ੍ਰੀਤ ਅੰਦਰ ਗਰਕ ਹੋਏ ਉਹ ਹਮੇਸ਼ਾਂ ਪਾਪ ਬਾਰੇ ਪੜ੍ਹਦੇ ਹਨ ਤੇ ਸੁਆਮੀ ਨੇ ਉਨ੍ਹਾਂ ਨੂੰ ਆਪਣੇ ਨਾਮ ਤੋਂ ਬਾਂਝਿਆਂ ਰੱਖਿਆ ਹੋਇਆ ਹੈ।
English
In the love of duality, they read continually about sin, while the Lord has withheld His Name from them.
ਜੋਗੀ ਜੰਗਮ ਸੰਨਿਆਸੀ ਭੁਲੇ; ਓਨੑਾ ਅਹੰਕਾਰੁ ਬਹੁ ਗਰਬੁ ਵਧਾਇਆ ॥
jogee jangam saniaasee bhule; onaa ahankaar bahu garab vadhaaeaa |
Punjabi
ਯੋਗੀ, ਰਮਤੇ ਰਿਸ਼ੀ ਅਤੇ ਵਿਰੱਕਤ ਕੁਰਾਹੇ ਪਏ ਹੋਏ ਹਨ। ਉਨ੍ਹਾਂ ਨੇ ਆਪਣਾ ਹੰਕਾਰ ਅਤੇ ਗਰੂਰ ਬਹੁਤਾ ਵਧਾਇਆ ਹੋਇਆ ਹੈ।
English
The Yogis, the wandering hermits and the Sannyaasees have gone astray; their egotism and arrogance have increased greatly.
ਛਾਦਨੁ ਭੋਜਨੁ. ਨ ਲੈਹੀ ਸਤ ਭਿਖਿਆ; ਮਨਹਠਿ ਜਨਮੁ ਗਵਾਇਆ ॥
chhaadan bhojan. na laihee sat bhikhiaa; manahatth janam gavaaeaa |
Punjabi
ਕਪੜੇ ਅਤੇ ਖਾਣੇ ਦੀ ਸੱਚੀ ਖੈਰ ਨੂੰ ਉਹ ਪ੍ਰਵਾਨ ਨਹੀਂ ਕਰਦੇ ਅਤੇ ਆਪਣੇ ਚਿੱਤ ਦੀ ਜਿੱਦ ਰਾਹੀਂ ਉਹ ਆਪਣਾ ਜੀਵਨ ਵੰਞਾ ਲੈਂਦੇ ਹਨ।
English
They do not accept the true donations of clothes and food, and their lives are ruined by their stubborn minds.
ਏਤੜਿਆ ਵਿਚਹੁ. ਸੋ ਜਨੁ ਸਮਧਾ; ਜਿਨਿ ਗੁਰਮੁਖਿ ਨਾਮੁ ਧਿਆਇਆ ॥
etarriaa vichahu. so jan samadhaa; jin guramukh naam dhiaaeaa |
Punjabi
ਇਨ੍ਹਾਂ ਦੇ ਵਿਚੋਂ ਕੇਵਲ ਓਹੀ ਵੱਡਾ ਪੁਰਸ਼ ਹੈ, ਜੋ ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਦਾ ਹੈ।
English
Among these, he alone is a man of poise, who, as Gurmukh, meditates on the Naam, the Name of the Lord.
ਜਨ ਨਾਨਕ. ਕਿਸ ਨੋ ਆਖਿ ਸੁਣਾਈਐ; ਜਾ ਕਰਦੇ ਸਭਿ ਕਰਾਇਆ ॥੨॥
jan naanak. kis no aakh sunaaeeai; jaa karade sabh karaaeaa |2|
Punjabi
ਗੋਲਾ ਨਾਨਕ ਕੀਹਦੇ ਕੋਲ ਕਹੇ ਤੇ ਫਰਿਆਦ ਕਰੇ, ਜਦ ਸਾਰੇ ਹੀ ਵਾਹਿਗੁਰੂ ਦਾ ਕਰਾਇਆ ਹੋਇਆ ਕਰਦੇ ਹਨ?
English
Unto whom should servant Nanak speak and complain? All act as the Lord causes them to act. ||2||
ਪਉੜੀ ॥
paurree |
Punjabi
ਪਉੜੀ।
English
Pauree:
ਮਾਇਆ ਮੋਹੁ ਪਰੇਤੁ ਹੈ; ਕਾਮੁ ਕ੍ਰੋਧੁ ਅਹੰਕਾਰਾ ॥
maaeaa mohu paret hai; kaam krodh ahankaaraa |
Punjabi
ਧਨ-ਦੌਲਤ ਦੀ ਪ੍ਰੀਤ, ਵਿਸ਼ੇ ਭੋਗ, ਗੁੱਸਾ ਅਤੇ ਸਵੈ-ਹੰਗਤਾ ਭੂਤਨਿਆਂ ਦੀ ਨਿਆਈ ਹਨ।
English
Emotional attachment to Maya, sexual desire, anger and egotism are demons.
ਏਹ ਜਮ ਕੀ ਸਿਰਕਾਰ ਹੈ; ਏਨੑਾ ਉਪਰਿ ਜਮ ਕਾ ਡੰਡੁ ਕਰਾਰਾ ॥
eeh jam kee sirakaar hai; enaa upar jam kaa ddandd karaaraa |
Punjabi
ਉਹ ਮੌਤ ਦੀ ਰਿਆਇਆ ਹਨ ਅਤੇ ਇਨ੍ਹਾਂ ਦੇ ਸਿਰ ਉਤੇ ਮੌਤ ਦੇ ਫਰੇਸ਼ਤੇ ਦਾ ਡਾਢਾ ਡੰਡਾ ਲਟਕ ਰਿਹਾ ਹੈ।
English
Because of them, mortals are subject to death; above their heads hangs the heavy club of the Messenger of Death.
ਮਨਮੁਖ ਜਮ ਮਗਿ ਪਾਈਅਨਿੑ; ਜਿਨੑ ਦੂਜਾ ਭਾਉ ਪਿਆਰਾ ॥
manamukh jam mag paaeeana; jina doojaa bhaau piaaraa |
Punjabi
ਅਧਰਮੀ ਜੋ ਦਵੈਤ-ਭਾਵ ਨਾਲ ਪ੍ਰੇਮ ਕਰਦੇ ਹਨ, ਮੌਤ ਦੇ ਮਾਰਗ ਵਿੱਚ ਧੱਕੇ ਜਾਂਦੇ ਹਨ।
English
The self-willed manmukhs, in love with duality, are led onto the path of Death.
ਜਮ ਪੁਰਿ ਬਧੇ ਮਾਰੀਅਨਿ; ਕੋ ਸੁਣੈ ਨ. ਪੂਕਾਰਾ ॥
jam pur badhe maareean; ko sunai na. pookaaraa |
Punjabi
ਮੁਸ਼ਕਾਂ ਬੰਨ੍ਹ ਕੇ ਉਹ ਮੌਤ ਦੇ ਸ਼ਹਿਰ ਵਿੱਚ ਕੁੱਟੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੇ ਚੀਕ ਚਿਹਾੜੇ ਨੂੰ ਨਹੀਂ ਸੁਣਦਾ।
English
In the City of Death, they are tied up and beaten, and no one hears their cries.
ਜਿਸ ਨੋ ਕ੍ਰਿਪਾ ਕਰੇ. ਤਿਸੁ ਗੁਰੁ ਮਿਲੈ; ਗੁਰਮੁਖਿ ਨਿਸਤਾਰਾ ॥੧੨॥
jis no kripaa kare. tis gur milai; guramukh nisataaraa |12|
Punjabi
ਜਿਸ ਉਤ ਸਾਈਂ ਮਿਹਰ ਧਾਰਦਾ ਹੈ, ਉਸ ਨੂੰ ਵਾਹਿਗੁਰੂ ਜੀ ਮਿਲ ਪੈਂਦੇ ਹਨ। ਗੁਰਾਂ ਦੇ ਰਾਹੀਂ, ਪ੍ਰਾਣੀ ਪਾਰ ਉੱਤਰ ਜਾਂਦਾ ਹੈ।
English
One who is blessed by the Lord's Grace meets the Guru; as Gurmukh, he is emancipated. ||12||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਹਉਮੈ ਮਮਤਾ ਮੋਹਣੀ; ਮਨਮੁਖਾ ਨੋ ਗਈ ਖਾਇ ॥
haumai mamataa mohanee; manamukhaa no gee khaae |
Punjabi
ਅਹੰਕਾਰ ਅਤੇ ਅਪਣੱਤ ਮਾਇਕੀ ਰੁਚੀ ਨੂੰ ਉਭਾਰਦੀ ਹੈ ਅਤੇ ਇਹ ਅਧਰਮੀਆਂ ਨੂੰ ਖਾ ਜਾਂਦੀ ਹੈ।
English
By egotism and pride, the self-willed manmukhs are enticed, and consumed.
ਜੋ ਮੋਹਿ ਦੂਜੈ ਚਿਤੁ ਲਾਇਦੇ; ਤਿਨਾ ਵਿਆਪਿ ਰਹੀ ਲਪਟਾਇ ॥
jo mohi doojai chit laaeide; tinaa viaap rahee lapattaae |
Punjabi
ਜਿਹੜੇ ਆਪਣੇ ਮਨ ਨੂੰ ਹੋਰਸ ਦੀ ਪ੍ਰੀਤ ਨਾਲ ਜੋੜਦੇ ਹਨ, ਇਹ ਮਾਇਆ ਉਨ੍ਹਾਂ ਨੂੰ ਤੰਗ ਕਰਦੀ ਤੇ ਚਿਮੜ ਜਾਂਦੀ ਹੈ।
English
Those who center their consciousness on duality are caught in it, and remain stuck.
ਗੁਰ ਕੈ ਸਬਦਿ ਪਰਜਾਲੀਐ; ਤਾ ਏਹ ਵਿਚਹੁ ਜਾਇ ॥
gur kai sabad parajaaleeai; taa eeh vichahu jaae |
Punjabi
ਜੇਕਰ ਗੁਰਾਂ ਦੀ ਬਾਣੀ ਦੁਆਰਾ ਸਾੜ ਦਿੱਤੀ ਜਾਵੇ, ਕੇਵਲ ਤਦ ਹੀ ਇਹ ਅੰਦਰੋਂ ਬਾਹਰ ਹੁੰਦੀ ਹੈ।
English
But when it is burnt away by the Word of the Guru's Shabad, only then does it depart from within.
ਤਨੁ ਮਨੁ ਹੋਵੈ ਉਜਲਾ; ਨਾਮੁ ਵਸੈ ਮਨਿ ਆਇ ॥
tan man hovai ujalaa; naam vasai man aae |
Punjabi
ਤਦ ਦੇਹ ਤੇ ਆਤਮਾ ਰੋਸ਼ਨ ਹੋ ਜਾਂਦੇ ਹਨ ਅਤੇ ਨਾਮ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
English
The body and mind become radiant and bright, and the Naam, the Name of the Lord, comes to dwell within the mind.
ਨਾਨਕ. ਮਾਇਆ ਕਾ ਮਾਰਣੁ, ਹਰਿ ਨਾਮੁ ਹੈ; ਗੁਰਮੁਖਿ ਪਾਇਆ ਜਾਇ ॥੧॥
naanak. maaeaa kaa maaran, har naam hai; guramukh paaeaa jaae |1|
Punjabi
ਨਾਨਕ, ਵਾਹਿਗੁਰੂ ਦਾ ਨਾਮ ਮੋਹਨੀ ਮਾਇਆ ਦਾ ਮਸਾਲਾ (ਦਾਰੂ) ਹੈ। ਗੁਰਾਂ ਦੇ ਰਾਹੀਂ ਇਹ ਨਾਮ ਪ੍ਰਾਪਤ ਹੁੰਦਾ ਹੈ।
English
O Nanak, the Lord's Name is the antidote to Maya; the Gurmukh obtains it. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਇਹੁ ਮਨੁ. ਕੇਤੜਿਆ ਜੁਗ ਭਰਮਿਆ; ਥਿਰੁ ਰਹੈ ਨ. ਆਵੈ ਜਾਇ ॥
eihu man. ketarriaa jug bharamiaa; thir rahai na. aavai jaae |
Punjabi
ਇਹ ਆਤਮਾ ਘਣੇਰਿਆਂ ਯੁੱਗਾਂ ਅੰਦਰ ਭਟਕਦੀ ਰਹੀ ਹੈ। ਇਹ ਅਸਥਿਰ ਨਹੀਂ ਹੁੰਦੀ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।
English
This mind has wandered through so many ages; it has not remained stable - it continues coming and going.
ਹਰਿ ਭਾਣਾ. ਤਾ ਭਰਮਾਇਅਨੁ; ਕਰਿ ਪਰਪੰਚੁ ਖੇਲੁ ਉਪਾਇ ॥
har bhaanaa. taa bharamaaeian; kar parapanch khel upaae |
Punjabi
ਜੇ ਤੇ ਜਦ ਵਾਹਿਗੁਰੂ ਭਾਉਂਦਾ ਹੈ ਤਦ ਉਹ ਆਤਮਾ ਨੂੰ ਭਟਕਾਉਂਦਾ ਹੈ। ਉਸ ਨੇ ਹੀ ਜਗਤ ਖੇਡ ਰਚੀ ਹੈ।
English
When it is pleasing to the Lord's Will, then He causes the soul to wander; He has set the world-drama in motion.
ਜਾ ਹਰਿ ਬਖਸੇ. ਤਾ ਗੁਰ ਮਿਲੈ; ਅਸਥਿਰੁ ਰਹੈ ਸਮਾਇ ॥
jaa har bakhase. taa gur milai; asathir rahai samaae |
Punjabi
ਜਦ ਸੁਆਮੀ ਬੰਦੇ ਨੂੰ ਮਾਫ ਕਰ ਦਿੰਦਾ ਹੈ, (ਬਖਸ਼ਦਾ ਹੈ) ਤਦ ਹੀ ਗੁਰੂ ਹੀ ਮਿਲਦੇ ਹਨ ਅਤੇ ਅਡੋਲ ਹੋ ਕੇ, ਉਹ ਸੁਆਮੀ ਅੰਦਰ ਲੀਨ ਰਹਿੰਦਾ ਹੈ।
English
When the Lord forgives, then one meets the Guru, and becoming stable, he remains absorbed in the Lord.