Ekam
Guru Granth Sahib

Ang 514

Ang 514 · Line 1

ਨਾਨਕ. ਮਨ ਹੀ ਤੇ ਮਨੁ ਮਾਨਿਆ; ਨਾ ਕਿਛੁ ਮਰੈ. ਨ ਜਾਇ ॥੨॥

naanak. man hee te man maaniaa; naa kichh marai. na jaae |2|

Punjabi

ਨਾਨਕ, ਚਿੱਤ ਦੇ ਰਾਹੀਂ ਚਿੱਤ ਦੀ ਨਿਸ਼ਾ ਹੋ ਜਾਂਦੀ ਹੈ, ਅੰਤ ਤਾਂ ਨਾਂ ਹੀ ਕੁਛ ਮਰਦਾ ਹੈ, ਨਾਂ ਹੀ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, through the mind, the mind is satisfied, and then, nothing comes or goes. ||2||

Dr. Sant Singh Khalsa (Shabad OS, CC BY-SA)
Ang 514 · Line 2

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 514 · Line 3

ਕਾਇਆ ਕੋਟੁ ਅਪਾਰੁ ਹੈ; ਮਿਲਣਾ ਸੰਜੋਗੀ ॥

kaaeaa kott apaar hai; milanaa sanjogee |

Punjabi

ਮਨੁੱਖੀ ਦੇਹ ਬੇਅੰਤ ਸੁਆਮੀ ਦਾ ਕਿਲਾ ਹੈ ਅਤੇ ਪ੍ਰਾਲਭਧ ਰਾਹੀਂ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The body is the fortress of the Infinite Lord; it is obtained only by destiny.

Dr. Sant Singh Khalsa (Shabad OS, CC BY-SA)
Ang 514 · Line 4

ਕਾਇਆ ਅੰਦਰਿ ਆਪਿ ਵਸਿ ਰਹਿਆ; ਆਪੇ ਰਸ ਭੋਗੀ ॥

kaaeaa andar aap vas rahiaa; aape ras bhogee |

Punjabi

ਵਾਹਿਗੁਰੂ ਖੁਦ ਦੇਹ ਵਿੱਚ ਨਿਵਾਸ ਕਰ ਰਿਹਾ ਹੈ ਅਤੇ ਉਹ ਖੁਦ ਹੀ ਨਿਆਮਤਾਂ ਮਾਨਣ ਵਾਲਾ ਹੈ।

Bhai Manmohan Singh (Shabad OS, CC BY-SA)

English

The Lord Himself dwells within the body; He Himself is the Enjoyer of pleasures.

Dr. Sant Singh Khalsa (Shabad OS, CC BY-SA)
Ang 514 · Line 5

ਆਪਿ ਅਤੀਤੁ ਅਲਿਪਤੁ ਹੈ; ਨਿਰਜੋਗੁ ਹਰਿ ਜੋਗੀ ॥

aap ateet alipat hai; nirajog har jogee |

Punjabi

ਸਾਹਿਬ ਖੁਦ ਅਲੱਗ ਅਤੇ ਨਿਰਲੇਪ ਰਹਿੰਦਾ ਹੈ। ਅਟੰਕ ਹੋਣ ਦੇ ਬਾਵਜੂਦ ਉਹ ਜੁੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

He Himself remains detached and unaffected; while unattached, He is still attached.

Dr. Sant Singh Khalsa (Shabad OS, CC BY-SA)
Ang 514 · Line 6

ਜੋ ਤਿਸੁ ਭਾਵੈ ਸੋ ਕਰੇ; ਹਰਿ ਕਰੇ ਸੁ ਹੋਗੀ ॥

jo tis bhaavai so kare; har kare su hogee |

Punjabi

ਜਿਹੜਾ ਉਸ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ। ਜੋ ਕੁਝ ਵਾਹਿਗੁਰੂ ਕਰਦਾ ਹੈ, ਉਹੀ ਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

He does whatever He pleases, and whatever He does, comes to pass.

Dr. Sant Singh Khalsa (Shabad OS, CC BY-SA)
Ang 514 · Line 7

ਹਰਿ ਗੁਰਮੁਖਿ ਨਾਮੁ ਧਿਆਈਐ; ਲਹਿ ਜਾਹਿ ਵਿਜੋਗੀ ॥੧੩॥

har guramukh naam dhiaaeeai; leh jaeh vijogee |13|

Punjabi

ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ, ਸਾਹਿਬ ਨਾਲੋਂ ਵਿਛੋੜਾ ਮਿੱਟ ਜਾਂਦਾ ਹੈ।

Bhai Manmohan Singh (Shabad OS, CC BY-SA)

English

The Gurmukh meditates on the Lord's Name, and separation from the Lord is ended. ||13||

Dr. Sant Singh Khalsa (Shabad OS, CC BY-SA)
Ang 514 · Line 8

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 514 · Line 9

ਵਾਹੁ ਵਾਹੁ ਆਪਿ ਅਖਾਇਦਾ; ਗੁਰਸਬਦੀ ਸਚੁ ਸੋਇ ॥

vaahu vaahu aap akhaaeidaa; gurasabadee sach soe |

Punjabi

ਉਹ ਸੱਚਾ ਸੁਆਮੀ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਸਿਫ਼ਤ ਸ਼ਲਾਘਾ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

Waaho! Waaho! The Lord Himself causes us to praise Him, through the True Word of the Guru's Shabad.

Dr. Sant Singh Khalsa (Shabad OS, CC BY-SA)
Ang 514 · Line 10

ਵਾਹੁ ਵਾਹੁ ਸਿਫਤਿ ਸਲਾਹ ਹੈ; ਗੁਰਮੁਖਿ ਬੂਝੈ ਕੋਇ ॥

vaahu vaahu sifat salaah hai; guramukh boojhai koe |

Punjabi

ਵਾਹਿਗੁਰੂ ਦਾ ਨਾਮ ਉਸ ਦੀ ਉਸਤਤੀ ਤੇ ਮਹਿਮਾ ਹੈ। ਕੋਈ ਵਿਰਲਾ ਜਣਾ ਹੀ, ਗੁਰਾਂ ਦੇ ਰਾਹੀਂ ਇਸ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

Waaho! Waaho! is His Eulogy and Praise; how rare are the Gurmukhs who understand this.

Dr. Sant Singh Khalsa (Shabad OS, CC BY-SA)
Ang 514 · Line 11

ਵਾਹੁ ਵਾਹੁ ਬਾਣੀ ਸਚੁ ਹੈ; ਸਚਿ ਮਿਲਾਵਾ ਹੋਇ ॥

vaahu vaahu baanee sach hai; sach milaavaa hoe |

Punjabi

ਮੁਬਾਰਕ! ਮੁਬਾਰਕ! ਹੈ ਗੁਰਾਂ ਦੀ ਸੱਚੀ ਬਾਣੀ, ਜਿਸ ਦੁਆਰਾ ਇਨਸਾਨ ਸੱਚੇ ਮਾਲਕ ਨੂੰ ਮਿਲ ਪੈਂਦਾ ਹੈ।

Bhai Manmohan Singh (Shabad OS, CC BY-SA)

English

Waaho! Waaho! is the True Word of His Bani, by which we meet our True Lord.

Dr. Sant Singh Khalsa (Shabad OS, CC BY-SA)
Ang 514 · Line 12

ਨਾਨਕ. ਵਾਹੁ ਵਾਹੁ ਕਰਤਿਆ, ਪ੍ਰਭੁ ਪਾਇਆ; ਕਰਮਿ ਪਰਾਪਤਿ ਹੋਇ ॥੧॥

naanak. vaahu vaahu karatiaa, prabh paaeaa; karam paraapat hoe |1|

Punjabi

ਨਾਨਕ, ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਸੁਆਮੀ ਪ੍ਰਾਪਤ ਹੁੰਦਾ। ਮਾਲਕ ਦੀ ਮਿਹਰ ਦੁਆਰਾ ਉਸ ਦੀ ਕੀਰਤੀ ਪਾਈ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, chanting Waaho! Waaho! God is attained; by His Grace, He is obtained. ||1||

Dr. Sant Singh Khalsa (Shabad OS, CC BY-SA)
Ang 514 · Line 13

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 514 · Line 14

ਵਾਹੁ ਵਾਹੁ ਕਰਤੀ ਰਸਨਾ; ਸਬਦਿ ਸੁਹਾਈ ॥

vaahu vaahu karatee rasanaa; sabad suhaaee |

Punjabi

ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦਾ ਜੱਸ ਕਰਦੀ ਹੋਈ ਜੀਭਾ ਸਸ਼ੋਭਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Chanting Waaho! Waaho! the tongue is adorned with the Word of the Shabad.

Dr. Sant Singh Khalsa (Shabad OS, CC BY-SA)
Ang 514 · Line 15

ਪੂਰੈ ਸਬਦਿ; ਪ੍ਰਭੁ ਮਿਲਿਆ ਆਈ ॥

poorai sabad; prabh miliaa aaee |

Punjabi

ਪੂਰਨ ਗੁਰਬਾਣੀ ਰਾਹੀਂ, ਸੁਆਮੀ ਆ ਕੇ ਬੰਦੇ ਨੂੰ ਮਿਲ ਪੈਂਦਾ ਹੈ।

Bhai Manmohan Singh (Shabad OS, CC BY-SA)

English

Through the Perfect Shabad, one comes to meet God.

Dr. Sant Singh Khalsa (Shabad OS, CC BY-SA)
Ang 514 · Line 16

ਵਡਭਾਗੀਆ; ਵਾਹੁ ਵਾਹੁ ਮੁਹਹੁ ਕਢਾਈ ॥

vaddabhaageea; vaahu vaahu muhahu kadtaaee |

Punjabi

ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਮੂੰਹ ਨਾਲ ਸੁਆਮੀ ਦਾ ਜੱਸ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

How very fortunate are those, who with their mouths, chant Waaho! Waaho!

Dr. Sant Singh Khalsa (Shabad OS, CC BY-SA)
Ang 514 · Line 17

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ; ਤਿਨੑ ਕਉ ਪਰਜਾ ਪੂਜਣ ਆਈ ॥

vaahu vaahu kareh seee jan sohane; tina kau parajaa poojan aaee |

Punjabi

ਸੁੰਦਰ ਹਨ ਉਹ ਪੁਰਸ਼ ਜੋ ਸੁਆਮੀ ਮਾਲਕ ਨੂੰ ਸਿਮਰਦੇ ਹਨ, ਲੋਕੀਂ ਉਨ੍ਹਾਂ ਦੀ ਪੂਜਾ ਕਰਨ ਲਈ ਆਉਂਦੇ ਹਨ।

Bhai Manmohan Singh (Shabad OS, CC BY-SA)

English

How beautiful are those persons who chant Waaho! Waaho! ; people come to venerate them.

Dr. Sant Singh Khalsa (Shabad OS, CC BY-SA)
Ang 514 · Line 18

ਵਾਹੁ ਵਾਹੁ ਕਰਮਿ ਪਰਾਪਤਿ ਹੋਵੈ; ਨਾਨਕ. ਦਰਿ ਸਚੈ ਸੋਭਾ ਪਾਈ ॥੨॥

vaahu vaahu karam paraapat hovai; naanak. dar sachai sobhaa paaee |2|

Punjabi

ਚੰਗੇ ਅਮਲਾਂ ਦੁਆਰਾ ਸਾਈਂ ਦੀ ਸਿਫ਼ਤ ਸਲਾਹ ਪਾਈ ਜਾਂਦੀ ਹੈ ਅਤੇ ਬੰਦਾ ਚੰਗੇ ਸਾਈਂ ਦੇ ਬੂਹੇ ਤੇ ਇੱਜ਼ਤ-ਆਬਰੂ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Waaho! Waaho! is obtained by His Grace; O Nanak, honor is obtained at the Gate of the True Lord. ||2||

Dr. Sant Singh Khalsa (Shabad OS, CC BY-SA)
Ang 514 · Line 19

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 514 · Line 20

ਬਜਰ ਕਪਾਟ ਕਾਇਆ ਗੜੑ ਭੀਤਰਿ; ਕੂੜੁ ਕੁਸਤੁ ਅਭਿਮਾਨੀ ॥

bajar kapaatt kaaeaa garra bheetar; koorr kusat abhimaanee |

Punjabi

ਦੇਹ ਅਤੇ ਕੋਟ ਅੰਦਰ ਝੂਠ, ਫਰੇਬ ਅਤੇ ਹੰਕਾਰ ਦੇ ਮਹਾਨ ਸਖਤ ਦਰਵਾਜੇ ਹਨ।

Bhai Manmohan Singh (Shabad OS, CC BY-SA)

English

Within the fortress of body, are the hard and rigid doors of falsehood, deception and pride.

Dr. Sant Singh Khalsa (Shabad OS, CC BY-SA)
Ang 514 · Line 21

ਭਰਮਿ ਭੂਲੇ. ਨਦਰਿ ਨ ਆਵਨੀ; ਮਨਮੁਖ ਅੰਧ ਅਗਿਆਨੀ ॥

bharam bhoole. nadar na aavanee; manamukh andh agiaanee |

Punjabi

ਸੰਸੇ ਤੇ ਸੰਦੇਹ ਦੇ ਗੁੰਮਰਾਹ ਕੀਤੇ ਹੋਏ ਅੰਨ੍ਹੇ ਅਤੇ ਬੇਸਮਝ ਅਧਰਮੀ ਉਨ੍ਹਾਂ ਨੂੰ ਵੇਖਦੇ ਨਹੀਂ।

Bhai Manmohan Singh (Shabad OS, CC BY-SA)

English

Deluded by doubt, the blind and ignorant self-willed manmukhs cannot see them.

Dr. Sant Singh Khalsa (Shabad OS, CC BY-SA)
Ang 514 · Line 22

ਉਪਾਇ ਕਿਤੈ. ਨ ਲਭਨੀ; ਕਰਿ ਭੇਖ ਥਕੇ ਭੇਖਵਾਨੀ ॥

aupaae kitai. na labhanee; kar bhekh thake bhekhavaanee |

Punjabi

ਉਹ ਕਿਸੇ ਭੀ ਉਪਰਾਲੇ ਨਾਲ ਲੱਭੇ ਨਹੀਂ ਜਾ ਸਕਦੇ। ਭੇਖਧਾਰੀ ਮਜ਼ਹਬੀ ਭੇਸ ਧਾਰ ਕੇ ਹਾਰ ਹੁੱਟ ਗਏ ਹਨ।

Bhai Manmohan Singh (Shabad OS, CC BY-SA)

English

They cannot be found by any efforts; wearing their religious robes, the wearers have grown weary of trying.

Dr. Sant Singh Khalsa (Shabad OS, CC BY-SA)
Ang 514 · Line 23

ਗੁਰਸਬਦੀ ਖੋਲਾਈਅਨਿੑ; ਹਰਿ ਨਾਮੁ ਜਪਾਨੀ ॥

gurasabadee kholaaeeana; har naam japaanee |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਦਰਵਾਜੇ ਖੁੱਲ੍ਹ ਜਾਂਦੇ ਹਨ ਅਤੇ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

The doors are opened only by the Word of the Guru's Shabad, and then, one chants the Name of the Lord.

Dr. Sant Singh Khalsa (Shabad OS, CC BY-SA)
Ang 514 · Line 24

ਹਰਿ ਜੀਉ ਅੰਮ੍ਰਿਤ ਬਿਰਖੁ ਹੈ; ਜਿਨ ਪੀਆ ਤੇ ਤ੍ਰਿਪਤਾਨੀ ॥੧੪॥

har jeeo amrit birakh hai; jin peea te tripataanee |14|

Punjabi

ਪੂਜਯ ਪ੍ਰਭੂ ਅੰਮ੍ਰਿਤ ਬਿਰਛ ਹੈ, ਜੋ ਇਸ ਰੱਬੀ ਸੁਧਾਰਸ ਨੂੰ ਪਾਨ ਕਰਦੇ ਹਨ, ਉਹ ਰੱਜੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

The Dear Lord is the Tree of Ambrosial Nectar; those who drink in this Nectar are satisfied. ||14||

Dr. Sant Singh Khalsa (Shabad OS, CC BY-SA)
Ang 514 · Line 25

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 514 · Line 26

ਵਾਹੁ ਵਾਹੁ ਕਰਤਿਆ; ਰੈਣਿ ਸੁਖਿ ਵਿਹਾਇ ॥

vaahu vaahu karatiaa; rain sukh vihaae |

Punjabi

ਸੁਆਮੀ ਦੀ ਸਿਫ਼ਤ ਦਾ ਉਚਾਰਨ ਕਰਨ ਦੁਆਰਾ ਜੀਵਨ-ਰਾਤ੍ਰੀ ਸੁੱਖ ਆਰਾਮ ਅੰਦਰ ਬੀਤਦੀ ਹੈ।

Bhai Manmohan Singh (Shabad OS, CC BY-SA)

English

Chanting Waaho! Waaho! the night of one's life passes in peace.

Dr. Sant Singh Khalsa (Shabad OS, CC BY-SA)
Ang 514 · Line 27

ਵਾਹੁ ਵਾਹੁ ਕਰਤਿਆ; ਸਦਾ ਅਨੰਦੁ ਹੋਵੈ ਮੇਰੀ ਮਾਇ ॥

vaahu vaahu karatiaa; sadaa anand hovai meree maae |

Punjabi

ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ, ਬੰਦਾ ਹਮੇਸ਼ਾ, ਖੁਸ਼ੀ ਅੰਦਰ ਵਿਚਰਦਾ ਹੈ, ਹੇ ਮੈਂਡੀ ਮਾਤਾ!

Bhai Manmohan Singh (Shabad OS, CC BY-SA)

English

Chanting Waaho! Waaho! I am in eternal bliss, O my mother!

Dr. Sant Singh Khalsa (Shabad OS, CC BY-SA)
Ang 514 · Line 28

ਵਾਹੁ ਵਾਹੁ ਕਰਤਿਆ; ਹਰਿ ਸਿਉ ਲਿਵ ਲਾਇ ॥

vaahu vaahu karatiaa; har siau liv laae |

Punjabi

ਪ੍ਰਭੂ ਦਾ ਜੱਸ ਉਚਾਰਨ ਕਰਨ ਦੁਆਰਾ ਇਨਸਾਨ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।

Bhai Manmohan Singh (Shabad OS, CC BY-SA)

English

Chanting Waaho! Waaho!, I have fallen in love with the Lord.

Dr. Sant Singh Khalsa (Shabad OS, CC BY-SA)
Ang 514 · Line 29

ਵਾਹੁ ਵਾਹੁ; ਕਰਮੀ, ਬੋਲੈ ਬੋਲਾਇ ॥

vaahu vaahu; karamee, bolai bolaae |

Punjabi

ਨੇਕ ਅਮਲਾਂ ਰਾਹੀਂ ਬੰਦਾ ਵਾਹਿਗੁਰੂ, ਵਾਹਿਗੁਰੂ ਆਖਦਾ ਹੈ ਤੇ ਹੋਰਨਾਂ ਪਾਸੋਂ ਅਖਵਾਉਂਦਾ ਹੈ।

Bhai Manmohan Singh (Shabad OS, CC BY-SA)

English

Waaho! Waaho! Through the karma of good deeds, I chant it, and inspire others to chant it as well.

Dr. Sant Singh Khalsa (Shabad OS, CC BY-SA)
Ang 514 · Line 30

ਵਾਹੁ ਵਾਹੁ ਕਰਤਿਆ; ਸੋਭਾ ਪਾਇ ॥

vaahu vaahu karatiaa; sobhaa paae |

Punjabi

ਵਾਹਿਗੁਰੂ, ਵਾਹਿਗੁਰੂ ਦਾ ਉਚਾਰਨ ਕਰਨ ਦੁਆਰਾ ਇਨਸਾਨ ਇੱਜ਼ਤ ਆਬਰੂ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Chanting Waaho! Waaho!, one obtains honor.

Dr. Sant Singh Khalsa (Shabad OS, CC BY-SA)
Ang 514 · Line 31

ਨਾਨਕ; ਵਾਹੁ ਵਾਹੁ ਸਤਿ ਰਜਾਇ ॥੧॥

naanak; vaahu vaahu sat rajaae |1|

Punjabi

ਨਾਨਕ, ਪ੍ਰਭੂ ਦੀ ਪ੍ਰਸੰਸਾ ਕਰਨ ਦੁਆਰਾ, ਆਦਮੀ ਪ੍ਰਭੂ ਦੀ ਸੱਚੀ ਰਜ਼ਾ ਅਨੁਸਾਰ ਕਰਮ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

O Nanak, Waaho! Waaho! is the Will of the True Lord. ||1||

Dr. Sant Singh Khalsa (Shabad OS, CC BY-SA)
Ang 514 · Line 32

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 514 · Line 33

ਵਾਹੁ ਵਾਹੁ ਬਾਣੀ ਸਚੁ ਹੈ; ਗੁਰਮੁਖਿ ਲਧੀ ਭਾਲਿ ॥

vaahu vaahu baanee sach hai; guramukh ladhee bhaal |

Punjabi

ਵਾਹਿਗੁਰੂ, ਵਾਹਿਗੁਰੂ ਸੱਚੇ ਸ਼ਬਦ ਹਨ, ਜਿਹੜੇ ਕਿ ਗੁਰੂ-ਸਮਰਪਨਾਂ (ਗੁਰਮੁੱਖਾਂ, ਗੁਰੂ-ਅਨੁਸਾਰੀਆਂ) ਨੇ ਢੂੰਡ ਕੇ ਲੱਭੇ ਹਨ।

Bhai Manmohan Singh (Shabad OS, CC BY-SA)

English

Waaho! Waaho! is the Bani of the True Word. Searching, the Gurmukhs have found it.

Dr. Sant Singh Khalsa (Shabad OS, CC BY-SA)
Ang 514 · Line 34

ਵਾਹੁ ਵਾਹੁ ਸਬਦੇ ਉਚਰੈ; ਵਾਹੁ ਵਾਹੁ ਹਿਰਦੈ ਨਾਲਿ ॥

vaahu vaahu sabade ucharai; vaahu vaahu hiradai naal |

Punjabi

ਵਾਹਿਗੁਰੂ, ਵਾਹਿਗੁਰੂ ਦਾ ਲਫਜ ਉਚਾਰਨ ਉਹ ਕਰਦੇ ਹਨ ਅਤੇ ਸੁਆਮੀ ਵਾਹਿਗੁਰੂ ਨੂੰ ਆਪਣੇ ਦਿਲ ਸੰਗ ਲਾਉਂਦੇ ਹਨ (ਸਿਮਰਦੇ ਹਨ)।

Bhai Manmohan Singh (Shabad OS, CC BY-SA)

English

Waaho! Waaho! They chant the Word of the Shabad. Waaho! Waaho! They enshrine it in their hearts.

Dr. Sant Singh Khalsa (Shabad OS, CC BY-SA)
Ang 514 · Line 35

ਵਾਹੁ ਵਾਹੁ ਕਰਤਿਆ. ਹਰਿ ਪਾਇਆ; ਸਹਜੇ ਗੁਰਮੁਖਿ ਭਾਲਿ ॥

vaahu vaahu karatiaa. har paaeaa; sahaje guramukh bhaal |

Punjabi

ਸਾਹਿਬ ਦਾ ਜੱਸ ਗਾਇਨ ਕਰ ਕੇ ਪਵਿੱਤਰ ਪੁਰਸ਼, ਆਪਣੀ ਖੋਜ ਰਾਹੀਂ ਸੁਖੈਨ ਹੀ ਵਾਹਿਗੁਰੂ ਨੂੰ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Chanting Waaho! Waaho! the Gurmukhs easily obtain the Lord, after searching.

Dr. Sant Singh Khalsa (Shabad OS, CC BY-SA)
Ang 514 · Line 36

ਸੇ ਵਡਭਾਗੀ ਨਾਨਕਾ; ਹਰਿ ਹਰਿ ਰਿਦੈ ਸਮਾਲਿ ॥੨॥

se vaddabhaagee naanakaa; har har ridai samaal |2|

Punjabi

ਪਰਮ ਚੰਗੇ ਕਰਮਾਂ ਵਾਲੇ ਹਨ ਉਹ, ਹੇ ਨਾਨਕ! ਜੋ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਨੂੰ ਸਿਮਰਦੇ ਹਨ।

Bhai Manmohan Singh (Shabad OS, CC BY-SA)

English

O Nanak, very fortunate are those who reflect upon the Lord, Har, Har, within their hearts. ||2||

Dr. Sant Singh Khalsa (Shabad OS, CC BY-SA)
Ang 514 · Line 37

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 514 · Line 38

ਏ ਮਨਾ ਅਤਿ ਲੋਭੀਆ; ਨਿਤ ਲੋਭੇ ਰਾਤਾ ॥

e manaa at lobheea; nit lobhe raataa |

Punjabi

ਹੇ ਮੇਰੀ ਪਰਮ ਲਾਲਚੀ ਆਤਮਾ! ਤੂੰ ਸਦੀਵ ਹੀ ਲਾਲਚ ਅੰਦਰ ਗਲਤਾਨ ਰਹਿੰਦੀ ਹੈਂ।

Bhai Manmohan Singh (Shabad OS, CC BY-SA)

English

O my utterly greedy mind, you are constantly engrossed in greed.

Dr. Sant Singh Khalsa (Shabad OS, CC BY-SA)
Ang 514 · Line 39

ਮਾਇਆ ਮਨਸਾ ਮੋਹਣੀ; ਦਹ ਦਿਸ ਫਿਰਾਤਾ ॥

maaeaa manasaa mohanee; deh dis firaataa |

Punjabi

ਠੱਗਣੀ ਮਾਇਆ ਦੀ ਤ੍ਰਿਸ਼ਨਾ ਅੰਦਰ ਤੂੰ ਦਸੀਂ ਪਾਸੀਂ ਭਟਕਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

In your desire for the enticing Maya, you wander in the ten directions.

Dr. Sant Singh Khalsa (Shabad OS, CC BY-SA)
Ang 514 · Line 40

ਅਗੈ ਨਾਉ ਜਾਤਿ. ਨ ਜਾਇਸੀ; ਮਨਮੁਖਿ ਦੁਖੁ ਖਾਤਾ ॥

agai naau jaat. na jaaeisee; manamukh dukh khaataa |

Punjabi

ਏਦੂੰ ਮਗਰੋਂ (ਪ੍ਰਲੋਕ ਵਿੱਚ) ਨਾਮ ਅਤੇ ਜਾਤੀ ਨਾਲ ਨਹੀਂ ਜਾਣੇ ਜਾਈਦਾ। ਆਪ-ਹੁਦਰੇ ਮਨੁੱਖ ਨੂੰ ਦੁੱਖ ਖਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Your name and social status shall not go with you hereafter; the self-willed manmukh is consumed by pain.

Dr. Sant Singh Khalsa (Shabad OS, CC BY-SA)
Ang 514 · Line 41

ਰਸਨਾ ਹਰਿ ਰਸੁ. ਨ ਚਖਿਓ; ਫੀਕਾ ਬੋਲਾਤਾ ॥

rasanaa har ras. na chakhio; feekaa bolaataa |

Punjabi

ਤੇਰੀ ਜੀਭ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਨਹੀਂ ਕਰਦੀ ਅਤੇ ਕੌੜੇ ਬਚਨ ਬੋਲਦੀ ਹੈ।

Bhai Manmohan Singh (Shabad OS, CC BY-SA)

English

Your tongue does not taste the sublime essence of the Lord; it utters only insipid words.

Dr. Sant Singh Khalsa (Shabad OS, CC BY-SA)
Ang 514 · Line 42

ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ; ਸੇ ਜਨ ਤ੍ਰਿਪਤਾਤਾ ॥੧੫॥

jinaa guramukh amrit chaakhiaa; se jan tripataataa |15|

Punjabi

ਜੋ ਗੁਰਾਂ ਦੇ ਰਾਹੀਂ, ਸੁਧਾਰਸ ਨੂੰ ਛੱਕਦੇ ਹਨ, ਉਹ ਪੁਰਸ਼ ਰੱਜੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Those Gurmukhs who drink in the Ambrosial Nectar are satisfied. ||15||

Dr. Sant Singh Khalsa (Shabad OS, CC BY-SA)
Ang 514 · Line 43

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 514 · Line 44

ਵਾਹੁ ਵਾਹੁ ਤਿਸ ਨੋ ਆਖੀਐ; ਜਿ ਸਚਾ ਗਹਿਰ ਗੰਭੀਰੁ ॥

vaahu vaahu tis no aakheeai; ji sachaa gahir ganbheer |

Punjabi

ਆਫਰੀਨ! ਆਫਰੀਨ! ਉਸ ਨੂੰ ਕਹੁ, ਜੋ ਸੱਚਾ, ਡੂੰਘਾ ਅਤੇ ਅਥਾਹ ਹੈ।

Bhai Manmohan Singh (Shabad OS, CC BY-SA)

English

Chant Waaho! Waaho! to the Lord, who is True, profound and unfathomable.

Dr. Sant Singh Khalsa (Shabad OS, CC BY-SA)
Ang 514 · Line 45

ਵਾਹੁ ਵਾਹੁ ਤਿਸ ਨੋ ਆਖੀਐ; ਜਿ ਗੁਣਦਾਤਾ ਮਤਿ ਧੀਰੁ ॥

vaahu vaahu tis no aakheeai; ji gunadaataa mat dheer |

Punjabi

ਸ਼ਾਬਾਸ਼! ਸ਼ਾਬਾਸ਼! ਉਸ ਨੂੰ ਕਹੁ, ਜੋ ਨੇਕੀ, ਅਕਲ ਅਤੇ ਧੀਰਜ ਦੇਣ ਵਾਲਾ ਹੈ।

Bhai Manmohan Singh (Shabad OS, CC BY-SA)

English

Chant Waaho! Waaho! to the Lord, who is the Giver of virtue, intelligence and patience.

Dr. Sant Singh Khalsa (Shabad OS, CC BY-SA)