Ekam
Guru Granth Sahib

Ang 515

Ang 515 · Line 1

ਵਾਹੁ ਵਾਹੁ ਤਿਸ ਨੋ ਆਖੀਐ; ਜਿ ਸਭ ਮਹਿ ਰਹਿਆ ਸਮਾਇ ॥

vaahu vaahu tis no aakheeai; ji sabh meh rahiaa samaae |

Punjabi

ਸ਼ਾਬਾਸ਼! ਸ਼ਾਬਾਸ਼! ਉਸ ਨੂੰ ਆਖ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Chant Waaho! Waaho! to the Lord, who is permeating and pervading in all.

Dr. Sant Singh Khalsa (Shabad OS, CC BY-SA)
Ang 515 · Line 2

ਵਾਹੁ ਵਾਹੁ ਤਿਸ ਨੋ ਆਖੀਐ; ਜਿ ਦੇਦਾ ਰਿਜਕੁ ਸਬਾਹਿ ॥

vaahu vaahu tis no aakheeai; ji dedaa rijak sabaeh |

Punjabi

ਆਫਰੀਨ! ਆਫਰੀਨ! ਉਸ ਨੂੰ ਆਖ, ਜੋ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।

Bhai Manmohan Singh (Shabad OS, CC BY-SA)

English

Chant Waaho! Waaho! to the Lord, who is the Giver of sustenance to all.

Dr. Sant Singh Khalsa (Shabad OS, CC BY-SA)
Ang 515 · Line 3

ਨਾਨਕ. ਵਾਹੁ ਵਾਹੁ ਇਕੋ ਕਰਿ ਸਾਲਾਹੀਐ; ਜਿ ਸਤਿਗੁਰ ਦੀਆ ਦਿਖਾਇ ॥੧॥

naanak. vaahu vaahu iko kar saalaaheeai; ji satigur deea dikhaae |1|

Punjabi

ਨਾਨਕ, ਜੈ! ਜੈ! ਦੇ ਸ਼ਬਦ ਦੁਆਰਾ ਇਕ ਸੁਆਮੀ ਦੀ ਕੀਰਤੀ ਕਰ, ਜਿਸ ਨੂੰ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।

Bhai Manmohan Singh (Shabad OS, CC BY-SA)

English

O Nanak, Waaho! Waaho! - praise the One Lord, revealed by the True Guru. ||1||

Dr. Sant Singh Khalsa (Shabad OS, CC BY-SA)
Ang 515 · Line 4

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 515 · Line 5

ਵਾਹੁ ਵਾਹੁ ਗੁਰਮੁਖ ਸਦਾ ਕਰਹਿ; ਮਨਮੁਖ ਮਰਹਿ ਬਿਖੁ ਖਾਇ ॥

vaahu vaahu guramukh sadaa kareh; manamukh mareh bikh khaae |

Punjabi

ਗੁਰੂ-ਪਿਆਰੇ ਸਦੀਵ ਹੀ ਆਪਣੇ ਪ੍ਰਭੂ ਦੀ ਪ੍ਰਸੰਸਾ ਕਰਦੇ ਹਨ ਅਤੇ ਆਪ-ਹੁਦਰੇ ਜ਼ਹਿਰ ਖਾ ਕੇ ਮਰ ਜਾਂਦੇ ਹਨ।

Bhai Manmohan Singh (Shabad OS, CC BY-SA)

English

Waaho! Waaho! The Gurmukhs praise the Lord continually, while the self-willed manmukhs eat poison and die.

Dr. Sant Singh Khalsa (Shabad OS, CC BY-SA)
Ang 515 · Line 6

ਓਨਾ ਵਾਹੁ ਵਾਹੁ. ਨ ਭਾਵਈ; ਦੁਖੇ ਦੁਖਿ ਵਿਹਾਇ ॥

onaa vaahu vaahu. na bhaavee; dukhe dukh vihaae |

Punjabi

ਉਹ ਸੁਆਮੀ ਦੀ ਸਿਫ਼ਤ-ਸਲਾਹ ਨੂੰ ਪਿਆਰ ਨਹੀਂ ਕਰਦੇ ਤੇ ਪਰਮ ਕਲੇਸ਼ ਅੰਦਰ ਆਪਣਾ ਜੀਵਨ ਬਤੀਤ ਕਰਦੇ ਹਨ।

Bhai Manmohan Singh (Shabad OS, CC BY-SA)

English

They have no love for the Lord's Praises, and they pass their lives in misery.

Dr. Sant Singh Khalsa (Shabad OS, CC BY-SA)
Ang 515 · Line 7

ਗੁਰਮੁਖਿ ਅੰਮ੍ਰਿਤੁ ਪੀਵਣਾ; ਵਾਹੁ ਵਾਹੁ ਕਰਹਿ ਲਿਵ ਲਾਇ ॥

guramukh amrit peevanaa; vaahu vaahu kareh liv laae |

Punjabi

ਗੁਰੂ-ਅਨੁਸਾਰੀ ਅੰਮ੍ਰਿਤ ਪਾਨ ਕਰਦੇ ਹਨ ਅਤੇ ਆਪਣੀ ਬਿਰਤੀ ਜੋੜ ਕੇ ਸੁਆਮੀ ਵਾਹਿਗੁਰੂ ਨੂੰ ਸਿਮਰਦੇ ਹਨ।

Bhai Manmohan Singh (Shabad OS, CC BY-SA)

English

The Gurmukhs drink in the Ambrosial Nectar, and they center their consciousness on the Lord's Praises.

Dr. Sant Singh Khalsa (Shabad OS, CC BY-SA)
Ang 515 · Line 8

ਨਾਨਕ. ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ; ਤ੍ਰਿਭਵਣ ਸੋਝੀ ਪਾਇ ॥੨॥

naanak. vaahu vaahu kareh se jan niramale; tribhavan sojhee paae |2|

Punjabi

ਨਾਨਕ! ਉਹ ਪੁਰਸ਼ ਜਿਹੜੇ ਵਾਹਿਗੁਰੂ! ਵਾਹਿਗੁਰੂ! ਉਚਾਰਦੇ ਹਨ, ਪਵਿੱਤ੍ਰ ਹਨ ਅਤੇ ਉਨ੍ਹਾਂ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, those who chant Waaho! Waaho! are immaculate and pure; they obtain the knowledge of the three worlds. ||2||

Dr. Sant Singh Khalsa (Shabad OS, CC BY-SA)
Ang 515 · Line 9

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 515 · Line 10

ਹਰਿ ਕੈ ਭਾਣੈ. ਗੁਰੁ ਮਿਲੈ; ਸੇਵਾ ਭਗਤਿ ਬਨੀਜੈ ॥

har kai bhaanai. gur milai; sevaa bhagat baneejai |

Punjabi

ਪ੍ਰਭੂ ਦੀ ਰਜ਼ਾ ਦੁਆਰਾ ਗੁਰੂ ਜੀ ਮਿਲਦੇ ਹਨ ਅਤੇ ਖਿਦਮਤ-ਗੁਜਾਰੀ (ਸੇਵਾ) ਤੇ ਸ਼ਰਧਾ ਪ੍ਰੇਮ ਪ੍ਰਾਣੀ ਨੂੰ ਸੁਭਾਇਮਾਨ ਕਰਦੇ ਹਨ।

Bhai Manmohan Singh (Shabad OS, CC BY-SA)

English

By the Lord's Will, one meets the Guru, serves Him, and worships the Lord.

Dr. Sant Singh Khalsa (Shabad OS, CC BY-SA)
Ang 515 · Line 11

ਹਰਿ ਕੈ ਭਾਣੈ ਹਰਿ ਮਨਿ ਵਸੈ; ਸਹਜੇ ਰਸੁ ਪੀਜੈ ॥

har kai bhaanai har man vasai; sahaje ras peejai |

Punjabi

ਵਾਹਿਗੁਰੂ ਦੀ ਰਜ਼ਾ ਦੁਆਰਾ, ਵਾਹਿਗੁਰੂ ਹਿਰਦੇ ਵਿੱਚ ਟਿਕਦਾ ਹੈ ਅਤੇ ਇਨਸਾਨ ਸੁਖੈਨ ਹੀ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ।

Bhai Manmohan Singh (Shabad OS, CC BY-SA)

English

By the Lord's Will, the Lord comes to dwell in the mind, and one easily drinks in the sublime essence of the Lord.

Dr. Sant Singh Khalsa (Shabad OS, CC BY-SA)
Ang 515 · Line 12

ਹਰਿ ਕੈ ਭਾਣੈ. ਸੁਖੁ ਪਾਈਐ; ਹਰਿ ਲਾਹਾ ਨਿਤ ਲੀਜੈ ॥

har kai bhaanai. sukh paaeeai; har laahaa nit leejai |

Punjabi

ਰੱਬ ਦੀ ਰਜ਼ਾ ਅਨੁਸਾਰ ਟੁਰਨ ਦੁਆਰਾ ਆਦਮੀ ਆਰਾਮ ਪਾਉਂਦਾ ਹੈ ਅਤੇ ਨਿਤਾਪ੍ਰਤੀ ਸੁਆਮੀ ਦੀ ਖੱਟੀ ਖੱਟਦਾ ਹੈ।

Bhai Manmohan Singh (Shabad OS, CC BY-SA)

English

By the Lord's Will, one finds peace, and continually earns the Lord's Profit.

Dr. Sant Singh Khalsa (Shabad OS, CC BY-SA)
Ang 515 · Line 13

ਹਰਿ ਕੈ ਤਖਤਿ ਬਹਾਲੀਐ; ਨਿਜ ਘਰਿ ਸਦਾ ਵਸੀਜੈ ॥

har kai takhat bahaaleeai; nij ghar sadaa vaseejai |

Punjabi

ਉਸ ਨੂੰ ਵਾਹਿਗੁਰੂ ਦੇ ਰਾਜ-ਸਿੰਘਾਸਣ ਉਤੇ ਬਿਠਾਲਿਆ ਜਾਂਦਾ ਹੈ ਅਤੇ ਉਹ ਹਮੇਸ਼ਾਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।

Bhai Manmohan Singh (Shabad OS, CC BY-SA)

English

He is seated on the Lord's throne, and he dwells continually in the home of his own being.

Dr. Sant Singh Khalsa (Shabad OS, CC BY-SA)
Ang 515 · Line 14

ਹਰਿ ਕਾ ਭਾਣਾ ਤਿਨੀ ਮੰਨਿਆ; ਜਿਨਾ ਗੁਰੂ ਮਿਲੀਜੈ ॥੧੬॥

har kaa bhaanaa tinee maniaa; jinaa guroo mileejai |16|

Punjabi

ਕੇਵਲ ਉਹੀ ਸਾਹਿਬ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਜਿਨ੍ਹਾਂ ਨੂੰ ਗੁਰੂ ਜੀ ਮਿਲ ਪੈਂਦੇ ਹਨ।

Bhai Manmohan Singh (Shabad OS, CC BY-SA)

English

He alone surrenders to the Lord's Will, who meets the Guru. ||16||

Dr. Sant Singh Khalsa (Shabad OS, CC BY-SA)
Ang 515 · Line 15

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 515 · Line 16

ਵਾਹੁ ਵਾਹੁ ਸੇ ਜਨ ਸਦਾ ਕਰਹਿ; ਜਿਨੑ ਕਉ ਆਪੇ ਦੇਇ ਬੁਝਾਇ ॥

vaahu vaahu se jan sadaa kareh; jina kau aape dee bujhaae |

Punjabi

ਉਹ ਜੀਵ, ਜਿਨ੍ਹਾਂ ਸੁਆਮੀ ਖੁਦ ਸਮਝ ਪ੍ਰਦਾਨ ਕਰਦਾ ਹੈ ਹਮੇਸ਼ਾਂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Waaho! Waaho! Those humble beings ever praise the Lord, unto whom the Lord Himself grants understanding.

Dr. Sant Singh Khalsa (Shabad OS, CC BY-SA)
Ang 515 · Line 17

ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ; ਹਉਮੈ ਵਿਚਹੁ ਜਾਇ ॥

vaahu vaahu karatiaa man niramal hovai; haumai vichahu jaae |

Punjabi

ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Chanting Waaho! Waaho!, the mind is purified, and egotism departs from within.

Dr. Sant Singh Khalsa (Shabad OS, CC BY-SA)
Ang 515 · Line 18

ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ; ਸੋ ਮਨ ਚਿੰਦਿਆ ਫਲੁ ਪਾਇ ॥

vaahu vaahu gurasikh jo nit kare; so man chindiaa fal paae |

Punjabi

ਗੁਰੂ ਦਾ ਸਿੱਖ, ਜੋ ਸਦਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਆਪਣੇ ਚਿੱਤ ਚਾਹੁੰਦਾ ਮੇਵਾ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Gurmukh who continually chants Waaho! Waaho! attains the fruits of his heart's desires.

Dr. Sant Singh Khalsa (Shabad OS, CC BY-SA)
Ang 515 · Line 19

ਵਾਹੁ ਵਾਹੁ ਕਰਹਿ. ਸੇ ਜਨ ਸੋਹਣੇ; ਹਰਿ ਤਿਨੑ ਕੈ ਸੰਗਿ ਮਿਲਾਇ ॥

vaahu vaahu kareh. se jan sohane; har tina kai sang milaae |

Punjabi

ਸੁੰਦਰ ਹਨ, ਉਹ ਪੁਰਸ਼ ਜੋ ਪ੍ਰਭੂ ਦੀ ਪ੍ਰਭਤਾ ਉਚਾਰਨ ਕਰਦੇ ਹਨ। ਮੇਰੇ ਵਾਹਿਗੁਰੂ, ਤੂੰ ਮੈਨੂੰ ਉਨ੍ਹਾਂ ਨਾਲ ਮਿਲਾ ਦੇ।

Bhai Manmohan Singh (Shabad OS, CC BY-SA)

English

Beauteous are those humble beings who chant Waaho! Waaho! O Lord, let me join them!

Dr. Sant Singh Khalsa (Shabad OS, CC BY-SA)
Ang 515 · Line 20

ਵਾਹੁ ਵਾਹੁ ਹਿਰਦੈ ਉਚਰਾ; ਮੁਖਹੁ ਭੀ ਵਾਹੁ ਵਾਹੁ ਕਰੇਉ ॥

vaahu vaahu hiradai ucharaa; mukhahu bhee vaahu vaahu kareo |

Punjabi

ਸਾਹਿਬ ਦੀ ਸਿਫ਼ਤ ਸਲਾਹ ਮੈਂ ਆਪਣੇ ਮਨ ਅੰਦਰ ਗਾਇਨ ਕਰਦਾ ਹਾਂ ਅਤੇ ਸਾਹਿਬ ਦੀ ਸਿਫ਼ਤ ਸਲਾਹ ਹੀ ਮੈਂ ਆਪਣੇ ਮੂੰਹ ਨਾਲ ਉਚਾਰਦਾ ਹਾਂ।

Bhai Manmohan Singh (Shabad OS, CC BY-SA)

English

Within my heart, I chant Waaho! Waaho!, and with my mouth, Waaho! Waaho!

Dr. Sant Singh Khalsa (Shabad OS, CC BY-SA)
Ang 515 · Line 21

ਨਾਨਕ. ਵਾਹੁ ਵਾਹੁ ਜੋ ਕਰਹਿ; ਹਉ ਤਨੁ ਮਨੁ ਤਿਨੑ ਕਉ ਦੇਉ ॥੧॥

naanak. vaahu vaahu jo kareh; hau tan man tina kau deo |1|

Punjabi

ਨਾਨਕ, ਜਿਹੜੇ ਆਪਣੇ ਸੁਆਮੀ ਮਾਲਕ ਦੀ ਪ੍ਰਸੰਸਾ ਕਰਦੇ ਹਨ, ਉਨ੍ਹਾਂ ਨੂੰ ਮੈਂ ਆਪਣੀ ਦੇਹ ਤੇ ਆਤਮਾ ਸਮਰਪਨ ਕਰਦਾ ਹਾਂ।

Bhai Manmohan Singh (Shabad OS, CC BY-SA)

English

O Nanak, those who chant Waaho! Waaho! - unto them I dedicate my body and mind. ||1||

Dr. Sant Singh Khalsa (Shabad OS, CC BY-SA)
Ang 515 · Line 22

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 515 · Line 23

ਵਾਹੁ ਵਾਹੁ ਸਾਹਿਬੁ ਸਚੁ ਹੈ; ਅੰਮ੍ਰਿਤੁ ਜਾ ਕਾ ਨਾਉ ॥

vaahu vaahu saahib sach hai; amrit jaa kaa naau |

Punjabi

ਸੁਆਮੀ ਵਾਹਿਗੁਰੂ ਸੱਚਾ ਮਾਲਕ ਹੈ, ਜਿਸ ਦਾ ਨਾਮ ਸੁਰਜੀਤ ਕਰਨ ਵਾਲਾ ਅੰਮ੍ਰਿਤ ਹੈ।

Bhai Manmohan Singh (Shabad OS, CC BY-SA)

English

Waaho! Waaho! is the True Lord Master; His Name is Ambrosial Nectar.

Dr. Sant Singh Khalsa (Shabad OS, CC BY-SA)
Ang 515 · Line 24

ਜਿਨਿ ਸੇਵਿਆ ਤਿਨਿ ਫਲੁ ਪਾਇਆ; ਹਉ. ਤਿਨ ਬਲਿਹਾਰੈ ਜਾਉ ॥

jin seviaa tin fal paaeaa; hau. tin balihaarai jaau |

Punjabi

ਜੋ ਸੁਆਮੀ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਨਾਮ ਦੇ ਮੇਵੇ ਦੀ ਦਾਤ ਮਿਲਦੀ ਹੈ। ਮੈਂ ਉਨ੍ਹਾਂ ਉਤੋਂ ਵਾਰਨੇ ਵੰਞਦਾ ਹਾਂ।

Bhai Manmohan Singh (Shabad OS, CC BY-SA)

English

Those who serve the Lord are blessed with the fruit; I am a sacrifice to them.

Dr. Sant Singh Khalsa (Shabad OS, CC BY-SA)
Ang 515 · Line 25

ਵਾਹੁ ਵਾਹੁ ਗੁਣੀ ਨਿਧਾਨੁ ਹੈ; ਜਿਸ ਨੋ ਦੇਇ ਸੁ ਖਾਇ ॥

vaahu vaahu gunee nidhaan hai; jis no dee su khaae |

Punjabi

ਸੁਆਮੀ ਮਾਲਕ ਉਤਕ੍ਰਿਸ਼ਟਤਾਈਆਂ (ਗੁਣਾਂ) ਦਾ ਖਜਾਨਾ ਹੈ। ਜਿਸ ਨੂੰ ਸੁਆਮੀ ਦਿੰਦਾ ਹੈ, ਉਹੀ ਉਸ ਨੂੰ ਬਖਸ਼ਸ਼ ਨੂੰ ਮਾਣਦਾ ਹੈ।

Bhai Manmohan Singh (Shabad OS, CC BY-SA)

English

Waaho! Waaho! is the treasure of virtue; he alone tastes it, who is so blessed.

Dr. Sant Singh Khalsa (Shabad OS, CC BY-SA)
Ang 515 · Line 26

ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ; ਗੁਰਮੁਖਿ ਪਾਇਆ ਜਾਇ ॥

vaahu vaahu jal thal bharapoor hai; guramukh paaeaa jaae |

Punjabi

ਸੁਆਮੀ ਮਾਲਕ ਸਮੁੰਦਰ ਤੇ ਧਰਤੀ ਨੂੰ ਪਰੀਪੂਰਨ ਕਰ ਰਿਹਾ ਹੈ। ਗੁਰਾਂ ਦੇ ਰਾਹੀਂ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Waaho! Waaho! The Lord is pervading and permeating the oceans and the land; the Gurmukh attains Him.

Dr. Sant Singh Khalsa (Shabad OS, CC BY-SA)
Ang 515 · Line 27

ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ; ਗੁਰ ਪੂਰੇ. ਵਾਹੁ ਵਾਹੁ ਭਾਵੈ ॥

vaahu vaahu gurasikh nit sabh karahu; gur poore. vaahu vaahu bhaavai |

Punjabi

ਸਮੂਹ ਗੁਰਸਿੱਖਾਂ ਨੂੰ ਹਮੇਸ਼ਾਂ ਸੁਆਮੀ ਦੀ ਕੀਰਤੀ ਕਰਨੀ ਉਚਿਤ ਹੈ। ਪੂਰਨ ਗੁਰਾਂ ਨੂੰ ਸੁਆਮੀ ਦੀ ਕੀਰਤੀ ਚੰਗੀ ਲੱਗਦੀ ਹੈ।

Bhai Manmohan Singh (Shabad OS, CC BY-SA)

English

Waaho! Waaho! Let all the Gursikhs continually praise Him. Waaho! Waaho! The Perfect Guru is pleased with His Praises.

Dr. Sant Singh Khalsa (Shabad OS, CC BY-SA)
Ang 515 · Line 28

ਨਾਨਕ. ਵਾਹੁ ਵਾਹੁ ਜੋ ਮਨਿ ਚਿਤਿ ਕਰੇ; ਤਿਸੁ ਜਮਕੰਕਰੁ ਨੇੜਿ. ਨ ਆਵੈ ॥੨॥

naanak. vaahu vaahu jo man chit kare; tis jamakankar nerr. na aavai |2|

Punjabi

ਨਾਨਕ, ਜਿਹੜਾ ਆਪਣੇ ਦਿਲ ਦੇ ਦਿਲ ਅੰਦਰ ਵਾਹਿਗੁਰੂ, ਵਾਹਿਗੁਰੂ ਉਚਾਰਨ ਕਰਦਾ ਹੈ, ਉਸ ਦੇ ਨੇੜੇ ਮੌਤ ਦਾ ਦੂਤ ਨਹੀਂ ਢੁੱਕਦਾ ਹੈ।

Bhai Manmohan Singh (Shabad OS, CC BY-SA)

English

O Nanak, one who chants Waaho! Waaho! with his heart and mind - the Messenger of Death does not approach him. ||2||

Dr. Sant Singh Khalsa (Shabad OS, CC BY-SA)
Ang 515 · Line 29

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 515 · Line 30

ਹਰਿ ਜੀਉ ਸਚਾ ਸਚੁ ਹੈ; ਸਚੀ ਗੁਰਬਾਣੀ ॥

har jeeo sachaa sach hai; sachee gurabaanee |

Punjabi

ਪੂਜਯ ਪ੍ਰਭੂ ਸੱਚਿਆਂ ਦਾ ਸ਼੍ਰੋਮਣੀ ਸੱਚਾ ਹੈ ਅਤੇ ਸੱਚੀ ਹੈ ਗੁਰਾਂ ਦੀ ਬਾਣੀ।

Bhai Manmohan Singh (Shabad OS, CC BY-SA)

English

The Dear Lord is the Truest of the True; True is the Word of the Guru's Bani.

Dr. Sant Singh Khalsa (Shabad OS, CC BY-SA)
Ang 515 · Line 31

ਸਤਿਗੁਰ ਤੇ ਸਚੁ ਪਛਾਣੀਐ; ਸਚਿ ਸਹਜਿ ਸਮਾਣੀ ॥

satigur te sach pachhaaneeai; sach sehaj samaanee |

Punjabi

ਸੱਚੇ ਗੁਰਾਂ ਦੇ ਰਾਹੀਂ ਸੱਚ ਸਿੰਞਾਣਿਆ ਜਾਂਦਾ ਹੈ ਅਤੇ ਆਦਮੀ ਸੁਖੈਨ ਹੀ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the True Guru, the Truth is realized, and one is easily absorbed in the True Lord.

Dr. Sant Singh Khalsa (Shabad OS, CC BY-SA)
Ang 515 · Line 32

ਅਨਦਿਨੁ ਜਾਗਹਿ. ਨਾ ਸਵਹਿ; ਜਾਗਤ ਰੈਣਿ ਵਿਹਾਣੀ ॥

anadin jaageh. naa saveh; jaagat rain vihaanee |

Punjabi

ਰੈਣ ਅਤੇ ਦਿਹੁੰ ਜਗਿਆਸੂ ਖਬਰਦਾਰ ਰਹਿੰਦੇ ਹਨ ਤੇ ਸੌਂਦੇ ਨਹੀਂ ਅਤੇ ਜਾਗਦਿਆਂ ਹੀ ਉਨ੍ਹਾਂ ਦੀ ਜੀਵਨ-ਰਾਤ੍ਰੀ ਬੀਤਦੀ ਹੈ।

Bhai Manmohan Singh (Shabad OS, CC BY-SA)

English

Night and day, they remain awake, and do not sleep; in wakefulness, the night of their lives passes.

Dr. Sant Singh Khalsa (Shabad OS, CC BY-SA)
Ang 515 · Line 33

ਗੁਰਮਤੀ ਹਰਿ ਰਸੁ ਚਾਖਿਆ; ਸੇ ਪੁੰਨ ਪਰਾਣੀ ॥

guramatee har ras chaakhiaa; se pun paraanee |

Punjabi

ਜੋ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਨੇਕੀ ਨਿਪੁੰਨ ਪੁਰਸ਼ ਹਨ।

Bhai Manmohan Singh (Shabad OS, CC BY-SA)

English

Those who taste the sublime essence of the Lord, through the Guru's Teachings, are the most worthy persons.

Dr. Sant Singh Khalsa (Shabad OS, CC BY-SA)
Ang 515 · Line 34

ਬਿਨੁ ਗੁਰ. ਕਿਨੈ ਨ ਪਾਇਓ; ਪਚਿ ਮੁਏ ਅਜਾਣੀ ॥੧੭॥

bin gur. kinai na paaeo; pach mue ajaanee |17|

Punjabi

ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਪ੍ਰਭੂ ਪ੍ਰਾਪਤ ਨਹੀਂ ਹੋਇਆ। ਬੇਸਮਝ ਬੰਦੇ ਗਲ ਸੜ ਕੇ ਮਰ ਜਾਂਦੇ ਹਨ।

Bhai Manmohan Singh (Shabad OS, CC BY-SA)

English

Without the Guru, no one has obtained the Lord; the ignorant rot away and die. ||17||

Dr. Sant Singh Khalsa (Shabad OS, CC BY-SA)
Ang 515 · Line 35

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 515 · Line 36

ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥

vaahu vaahu baanee nirankaar hai; tis jevadd avar na koe |

Punjabi

ਵਾਹ! ਵਾਹ! ਦੇ ਸ਼ਬਦ ਸਰੂਪ-ਰਹਿਤ ਸੁਆਮੀ ਦੇ ਬੌਧਕ ਹਨ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

Waaho! Waaho! is the Bani, the Word, of the Formless Lord. There is no other as great as He is.

Dr. Sant Singh Khalsa (Shabad OS, CC BY-SA)
Ang 515 · Line 37

ਵਾਹੁ ਵਾਹੁ ਅਗਮ ਅਥਾਹੁ ਹੈ; ਵਾਹੁ ਵਾਹੁ ਸਚਾ ਸੋਇ ॥

vaahu vaahu agam athaahu hai; vaahu vaahu sachaa soe |

Punjabi

ਮੁਬਾਰਕ! ਮੁਬਾਰਕ! ਹੈ, ਪਹੁੰਚ ਤੋਂ ਪਰੇ ਤੇ ਹਰ ਥਾਂ ਵਿਆਪਕ ਸੁਆਮੀ ਨੂੰ। ਸ਼ਾਬਾਸ਼! ਸ਼ਾਬਾਸ਼! ਹੈ ਉਸ ਸੱਚ ਪੁਰਖ ਨੂੰ।

Bhai Manmohan Singh (Shabad OS, CC BY-SA)

English

Waaho! Waaho! The Lord is unfathomable and inaccessible. Waaho! Waaho! He is the True One.

Dr. Sant Singh Khalsa (Shabad OS, CC BY-SA)
Ang 515 · Line 38

ਵਾਹੁ ਵਾਹੁ ਵੇਪਰਵਾਹੁ ਹੈ; ਵਾਹੁ ਵਾਹੁ ਕਰੇ ਸੁ ਹੋਇ ॥

vaahu vaahu veparavaahu hai; vaahu vaahu kare su hoe |

Punjabi

ਬੇ-ਮੁਹਤਾਜ ਹੈ ਪ੍ਰਭੂ ਪ੍ਰਮੇਸ਼ਰ ਜਿਹੜਾ ਕੁਛ ਪ੍ਰਭੂ ਪਰਮੇਸ਼ਰ ਕਰਦਾ ਹੈ, ਉਹੋ ਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

Waaho! Waaho! He is the self-existent Lord. Waaho! Waaho! As He wills, so it comes to pass.

Dr. Sant Singh Khalsa (Shabad OS, CC BY-SA)
Ang 515 · Line 39

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ; ਗੁਰਮੁਖਿ ਪਾਵੈ ਕੋਇ ॥

vaahu vaahu amrit naam hai; guramukh paavai koe |

Punjabi

ਕਲਿਆਣ ਸਰੂਪ! ਕਲਿਆਣ ਸਰੂਪ! ਹੈ ਸੁਧਾ-ਸਰੂਪ ਨਾਮ ਜਿਸ ਨੂੰ ਬਹੁਤ ਹੀ ਥੋੜੇ ਜਗਿਆਸੂ ਪ੍ਰਾਪਤ ਕਰਦੇ ਹਨ।

Bhai Manmohan Singh (Shabad OS, CC BY-SA)

English

Waaho! Waaho! is the Ambrosial Nectar of the Naam, the Name of the Lord, obtained by the Gurmukh.

Dr. Sant Singh Khalsa (Shabad OS, CC BY-SA)
Ang 515 · Line 40

ਵਾਹੁ ਵਾਹੁ ਕਰਮੀ ਪਾਈਐ; ਆਪਿ ਦਇਆ ਕਰਿ ਦੇਇ ॥

vaahu vaahu karamee paaeeai; aap deaa kar dee |

Punjabi

ਸੁਆਮੀ ਦੀ ਸਿਫ਼ਤ ਸ਼ਲਾਘਾ ਇਨਸਾਨ ਨੂੰ ਉਸ ਦੀ ਮਿਹਰ ਰਾਹੀਂ ਮਿਲਦੀ ਹੈ। ਰਹਿਮਤ ਧਾਰਕੇ ਉਹ ਆਪੇ ਹੀ ਇਸ ਨੂੰ ਸਖਸ਼ਦਾ ਹੈ।

Bhai Manmohan Singh (Shabad OS, CC BY-SA)

English

Waaho! Waaho! This is realized by His Grace, as He Himself grants His Grace.

Dr. Sant Singh Khalsa (Shabad OS, CC BY-SA)