Ekam
Guru Granth Sahib

Ang 516

Ang 516 · Line 1

ਨਾਨਕ. ਵਾਹੁ ਵਾਹੁ ਗੁਰਮੁਖਿ ਪਾਈਐ; ਅਨਦਿਨੁ ਨਾਮੁ ਲਏਇ ॥੧॥

naanak. vaahu vaahu guramukh paaeeai; anadin naam lee |1|

Punjabi

ਨਾਨਕ, ਗੁਰਾਂ ਦੇ ਰਾਹੀਂ, ਰਾਤ ਦਿਨ ਨਾਮ ਦਾ ਆਰਾਧਨ ਕਰਨ ਦੁਆਰਾ ਸੁਆਮੀ ਵਾਹਿਗੁਰੂ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, Waaho! Waaho! This is obtained by the Gurmukhs, who hold tight to the Naam, night and day. ||1||

Dr. Sant Singh Khalsa (Shabad OS, CC BY-SA)
Ang 516 · Line 2

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 516 · Line 3

ਬਿਨੁ ਸਤਿਗੁਰ ਸੇਵੇ. ਸਾਤਿ ਨ ਆਵਈ; ਦੂਜੀ ਨਾਹੀ ਜਾਇ ॥

bin satigur seve. saat na aavee; doojee naahee jaae |

Punjabi

ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ ਅਤੇ ਹੋਰਸ ਦੀ ਪ੍ਰੀਤ ਦੂਰ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Without serving the True Guru, peace is not obtained, and the sense of duality does not depart.

Dr. Sant Singh Khalsa (Shabad OS, CC BY-SA)
Ang 516 · Line 4

ਜੇ ਬਹੁਤੇਰਾ ਲੋਚੀਐ; ਵਿਣੁ ਕਰਮੈ. ਨ ਪਾਇਆ ਜਾਇ ॥

je bahuteraa locheeai; vin karamai. na paaeaa jaae |

Punjabi

ਜਿੰਨੀ ਬਥੇਰੀ ਆਦਮੀ ਚਾਹਨਾ ਪਿਆ ਕਰੇ ਪ੍ਰਭੂ ਦੀ ਰਹਿਮਤ ਦੇ ਬਗੈਰ, ਸੱਚੇ ਗੁਰੂ ਜੀ ਨਹੀਂ ਲੱਭਦੇ।

Bhai Manmohan Singh (Shabad OS, CC BY-SA)

English

No matter how much one may wish, without the Lord's Grace, He is not found.

Dr. Sant Singh Khalsa (Shabad OS, CC BY-SA)
Ang 516 · Line 5

ਜਿਨੑਾ ਅੰਤਰਿ ਲੋਭ ਵਿਕਾਰੁ ਹੈ; ਦੂਜੈ ਭਾਇ ਖੁਆਇ ॥

jinaa antar lobh vikaar hai; doojai bhaae khuaae |

Punjabi

ਜਿਨ੍ਹਾਂ ਦੇ ਅੰਦਰ ਲਾਲਚ ਅਤੇ ਪਾਪ ਹਨ, ਉਨ੍ਹਾਂ ਨੂੰ ਦਵੈਤ-ਭਾਵ ਤਬਾਹ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Those who are filled with greed and corruption are ruined by the love of duality.

Dr. Sant Singh Khalsa (Shabad OS, CC BY-SA)
Ang 516 · Line 6

ਜੰਮਣੁ ਮਰਣੁ. ਨ ਚੁਕਈ; ਹਉਮੈ ਵਿਚਿ ਦੁਖੁ ਪਾਇ ॥

jaman maran. na chukee; haumai vich dukh paae |

Punjabi

ਉਨ੍ਹਾਂ ਦੇ ਜੰਮਣੇ ਅਤੇ ਮਰਨੇ ਮੁੱਕਦੇ ਨਹੀਂ ਅਤੇ ਹੰਕਾਰ ਅੰਦਰ (ਕਾਰਨ) ਉਹ ਕਸ਼ਟ ਉਠਾਉਂਦੇ ਹਨ।

Bhai Manmohan Singh (Shabad OS, CC BY-SA)

English

They cannot escape birth and death, and with egotism within them, they suffer in misery.

Dr. Sant Singh Khalsa (Shabad OS, CC BY-SA)
Ang 516 · Line 7

ਜਿਨੑਾ ਸਤਿਗੁਰ ਸਿਉ ਚਿਤੁ ਲਾਇਆ; ਸੁ ਖਾਲੀ ਕੋਈ ਨਾਹਿ ॥

jinaa satigur siau chit laaeaa; su khaalee koee naeh |

Punjabi

ਜਿਨ੍ਹਾਂ ਨੇ ਸੱਚੇ ਗੁਰਾਂ ਨਾਲ ਆਪਣਾ ਮਨ ਜੋੜਿਆ ਹੈ, ਉਨ੍ਹਾਂ ਵਿਚੋਂ ਕੋਈ ਵੀ ਨਿਰਾਸ ਜਾਂ ਖਾਲੀ ਹੱਥੀਂ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Those who center their consciousness on the True Guru, never go empty-handed.

Dr. Sant Singh Khalsa (Shabad OS, CC BY-SA)
Ang 516 · Line 8

ਤਿਨ ਜਮ ਕੀ ਤਲਬ. ਨ ਹੋਵਈ; ਨਾ ਓਇ ਦੁਖ ਸਹਾਹਿ ॥

tin jam kee talab. na hovee; naa oe dukh sahaeh |

Punjabi

ਮੌਤ ਦਾ ਦੂਤ ਉਨ੍ਹਾਂ ਨੂੰ ਨਹੀਂ ਬੁਲਾਉਂਦਾ ਅਤੇ ਨਾਂ ਹੀ ਉਹ ਤਕਲੀਫ ਉਠਾਉਂਦੇ ਹਨ।

Bhai Manmohan Singh (Shabad OS, CC BY-SA)

English

They are not summoned by the Messenger of Death, and they do not suffer in pain.

Dr. Sant Singh Khalsa (Shabad OS, CC BY-SA)
Ang 516 · Line 9

ਨਾਨਕ. ਗੁਰਮੁਖਿ ਉਬਰੇ; ਸਚੈ ਸਬਦਿ ਸਮਾਹਿ ॥੨॥

naanak. guramukh ubare; sachai sabad samaeh |2|

Punjabi

ਨਾਨਕ, ਗੁਰੂ-ਸਮਪਰਨ ਪਾਰ ਉੱਤਰ ਜਾਂਦੇ ਹਨ ਅਤੇ ਉਹ ਸੱਚੇ ਸਾਹਿਬ ਵਿੱਚ ਲੀਨ ਥੀ ਵੰਞਦੇ ਹਨ।

Bhai Manmohan Singh (Shabad OS, CC BY-SA)

English

O Nanak, the Gurmukhs are saved; they merge in the True Lord. ||2||

Dr. Sant Singh Khalsa (Shabad OS, CC BY-SA)
Ang 516 · Line 10

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 516 · Line 11

ਢਾਢੀ ਤਿਸ ਨੋ ਆਖੀਐ; ਜਿ ਖਸਮੈ ਧਰੇ ਪਿਆਰੁ ॥

dtaadtee tis no aakheeai; ji khasamai dhare piaar |

Punjabi

ਕੇਵਲ ਓਹੀ ਜੱਸ ਕਰਨ ਵਾਲਾ ਕਿਹਾ ਜਾਂਦਾ ਹੈ, ਜੋ ਆਪਣੇ ਸਿਰ ਦੇ ਸਾਈਂ ਨਾਲ ਪ੍ਰੇਮ ਕਰਦਾ ਹੈ।

Bhai Manmohan Singh (Shabad OS, CC BY-SA)

English

He alone is called a minstrel, who enshrines love for his Lord and Master.

Dr. Sant Singh Khalsa (Shabad OS, CC BY-SA)
Ang 516 · Line 12

ਦਰਿ ਖੜਾ ਸੇਵਾ ਕਰੇ; ਗੁਰਸਬਦੀ ਵੀਚਾਰੁ ॥

dar kharraa sevaa kare; gurasabadee veechaar |

Punjabi

ਸਾਹਿਬ ਦੇ ਬੂਹੇ ਤੇ ਖਲੋਤਾ ਹੋਇਆ ਉਹ ਸਾਹਿਬ ਦੀ ਘਾਲ ਕਮਾਉਂਦਾ ਹੈ ਅਤੇ ਗੁਰਬਾਣੀ ਦਾ ਧਿਆਨ ਧਾਰਦਾ ਹੈ।

Bhai Manmohan Singh (Shabad OS, CC BY-SA)

English

Standing at the Lord's Door, he serves the Lord, and reflects upon the Word of the Guru's Shabad.

Dr. Sant Singh Khalsa (Shabad OS, CC BY-SA)
Ang 516 · Line 13

ਢਾਢੀ ਦਰੁ ਘਰੁ ਪਾਇਸੀ; ਸਚੁ ਰਖੈ ਉਰ ਧਾਰਿ ॥

dtaadtee dar ghar paaeisee; sach rakhai ur dhaar |

Punjabi

ਢਾਢੀ ਸੁਆਮੀ ਦੇ ਦਰਬਾਰ ਤੇ ਮੰਦਰ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।

Bhai Manmohan Singh (Shabad OS, CC BY-SA)

English

The minstrel attains the Lord's Gate and Mansion, and he keeps the True Lord clasped to his heart.

Dr. Sant Singh Khalsa (Shabad OS, CC BY-SA)
Ang 516 · Line 14

ਢਾਢੀ ਕਾ ਮਹਲੁ ਅਗਲਾ; ਹਰਿ ਕੈ ਨਾਇ ਪਿਆਰਿ ॥

dtaadtee kaa mehal agalaa; har kai naae piaar |

Punjabi

ਬੁਲੰਦ ਹੈ ਮਰਤਬਾ ਢਾਢੀ ਦਾ, ਕਿਉਂਕਿ ਉਸ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਹੈ।

Bhai Manmohan Singh (Shabad OS, CC BY-SA)

English

The status of the minstrel is exalted; he loves the Name of the Lord.

Dr. Sant Singh Khalsa (Shabad OS, CC BY-SA)
Ang 516 · Line 15

ਢਾਢੀ ਕੀ ਸੇਵਾ ਚਾਕਰੀ; ਹਰਿ ਜਪਿ ਹਰਿ ਨਿਸਤਾਰਿ ॥੧੮॥

dtaadtee kee sevaa chaakaree; har jap har nisataar |18|

Punjabi

ਵਾਹਿਗੁਰੂ ਦੀ ਬੰਦਗੀ ਹੀ ਉਸ ਦੇ ਕੀਰਤਨੀਏ ਦੀ ਉਪਾਸ਼ਨਾ ਅਤੇ ਟਹਿਲ ਸੇਵਾ ਹੈ। ਸਾਈਂ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

The service of the minstrel is to meditate on the Lord; he is emancipated by the Lord. ||18||

Dr. Sant Singh Khalsa (Shabad OS, CC BY-SA)
Ang 516 · Line 16

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 516 · Line 17

ਗੂਜਰੀ ਜਾਤਿ ਗਵਾਰਿ; ਜਾ ਸਹੁ ਪਾਏ ਆਪਣਾ ॥

goojaree jaat gavaar; jaa sahu paae aapanaa |

Punjabi

ਨੀਵੀਂ ਹੈ ਜਾਤੀ ਗੁਆਲਣ ਦੀ, ਪ੍ਰੰਤੂ ਜਦ ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੀ ਹੈ,

Bhai Manmohan Singh (Shabad OS, CC BY-SA)

English

The milkmaid's status is very low, but she attains her Husband Lord

Dr. Sant Singh Khalsa (Shabad OS, CC BY-SA)
Ang 516 · Line 18

ਗੁਰ ਕੈ ਸਬਦਿ ਵੀਚਾਰਿ; ਅਨਦਿਨੁ ਹਰਿ ਜਪੁ ਜਾਪਣਾ ॥

gur kai sabad veechaar; anadin har jap jaapanaa |

Punjabi

ਤੇ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ, ਉਹ ਆਪਣੇ ਪਤੀ ਨੂੰ ਪਾ ਲੈਂਦੀ ਹੈ।

Bhai Manmohan Singh (Shabad OS, CC BY-SA)

English

when she reflects upon the Word of the Guru's Shabad, and chants the Lord's Name, night and day.

Dr. Sant Singh Khalsa (Shabad OS, CC BY-SA)
Ang 516 · Line 19

ਜਿਸੁ ਸਤਿਗੁਰੁ ਮਿਲੈ. ਤਿਸੁ ਭਉ ਪਵੈ; ਸਾ ਕੁਲਵੰਤੀ ਨਾਰਿ ॥

jis satigur milai. tis bhau pavai; saa kulavantee naar |

Punjabi

ਜੋ ਸੱਚੇ ਗੁਰਾਂ ਨੂੰ ਮਿਲ ਪੈਦੀ ਹੈ, ਉਹ ਪ੍ਰਭੂ ਦੇ ਡਰ ਅੰਦਰ ਵੱਸਦੀ ਹੈ ਅਤੇ ਉਹੀ ਉਚੇ ਘਰਾਣੇ ਦੀ ਇਸਤਰੀ ਹੈ।

Bhai Manmohan Singh (Shabad OS, CC BY-SA)

English

She who meets the True Guru, lives in the Fear of God; she is a woman of noble birth.

Dr. Sant Singh Khalsa (Shabad OS, CC BY-SA)
Ang 516 · Line 20

ਸਾ ਹੁਕਮੁ ਪਛਾਣੈ. ਕੰਤ ਕਾ; ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥

saa hukam pachhaanai. kant kaa; jis no kripaa keetee karataar |

Punjabi

ਕੇਵਲ ਉਹੀ ਆਪਣੇ ਭਰਤੇ ਦੇ ਫੁਰਮਾਨ ਨੂੰ ਅਨੁਭਵ ਕਰਦੀ ਹੈ, ਜਿਸ ਉਤੇ ਸਿਰਜਣਹਾਰ ਆਪਣੀ ਮਿਹਰ ਧਾਰਦਾ ਹੈ।

Bhai Manmohan Singh (Shabad OS, CC BY-SA)

English

She alone realizes the Hukam of her Husband Lord's Command, who is blessed by the Creator Lord's Mercy.

Dr. Sant Singh Khalsa (Shabad OS, CC BY-SA)
Ang 516 · Line 21

ਓਹ ਕੁਚਜੀ ਕੁਲਖਣੀ; ਪਰਹਰਿ ਛੋਡੀ ਭਤਾਰਿ ॥

oeh kuchajee kulakhanee; parahar chhoddee bhataar |

Punjabi

ਜੋ ਬੇ-ਸ਼ਊਰੀ (ਬੇਕਲ) ਅਤੇ ਮੰਦੇ-ਸੁਭਾਵ ਵਾਲੀ ਹੈ, ਉਸ ਨੂੰ ਉਸ ਦਾ ਕੰਤ ਛੱਡ ਅਤੇ ਤਿਆਗ ਦਿੰਦਾ ਹੈ।

Bhai Manmohan Singh (Shabad OS, CC BY-SA)

English

She who is of little merit and ill-mannered, is discarded and forsaken by her Husband Lord.

Dr. Sant Singh Khalsa (Shabad OS, CC BY-SA)
Ang 516 · Line 22

ਭੈ ਪਇਐ ਮਲੁ ਕਟੀਐ; ਨਿਰਮਲ ਹੋਵੈ ਸਰੀਰੁ ॥

bhai peiai mal katteeai; niramal hovai sareer |

Punjabi

ਪ੍ਰਭੂ ਦਾ ਡਰ ਧਾਰਨ ਕਰਨ ਵਾਲਾ ਮੈਲ ਧੋਤੀ ਜਾਂਦੀ ਹੈ ਅਤੇ ਪਵਿੱਤਰ, ਥੀ ਵੰਞਦੀ ਹੈ ਦੇਹ।

Bhai Manmohan Singh (Shabad OS, CC BY-SA)

English

By the Fear of God, filth is washed off, and the body becomes immaculately pure.

Dr. Sant Singh Khalsa (Shabad OS, CC BY-SA)
Ang 516 · Line 23

ਅੰਤਰਿ ਪਰਗਾਸੁ ਮਤਿ ਊਤਮ ਹੋਵੈ; ਹਰਿ ਜਪਿ ਗੁਣੀ ਗਹੀਰੁ ॥

antar paragaas mat aootam hovai; har jap gunee gaheer |

Punjabi

ਗੁਣਾਂ ਦੇ ਸਮੁੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਤਮਾ ਨੂਰੋ ਨੂਰ ਹੋ ਜਾਂਦੀ ਹੈ ਅਤੇ ਬੁੱਧੀ ਸ੍ਰੇਸ਼ਟ।

Bhai Manmohan Singh (Shabad OS, CC BY-SA)

English

The soul is enlightened, and the intellect is exalted, meditating on the Lord, the ocean of excellence.

Dr. Sant Singh Khalsa (Shabad OS, CC BY-SA)
Ang 516 · Line 24

ਭੈ ਵਿਚਿ ਬੈਸੈ. ਭੈ ਰਹੈ; ਭੈ ਵਿਚਿ ਕਮਾਵੈ ਕਾਰ ॥

bhai vich baisai. bhai rahai; bhai vich kamaavai kaar |

Punjabi

ਜੋ ਸੁਆਮੀ ਦੇ ਡਰ ਅੰਦਰ ਬੈਠਦਾ ਹੈ, ਡਰ ਅੰਦਰ ਵਸਦਾ ਹੈ, ਅਤੇ ਡਰ ਅੰਦਰ ਹੀ ਆਪਣਾ ਕਾਰ ਵਿਹਾਰ ਕਰਦਾ ਹੈ,

Bhai Manmohan Singh (Shabad OS, CC BY-SA)

English

One who dwells in the Fear of God, lives in the Fear of God, and acts in the Fear of God.

Dr. Sant Singh Khalsa (Shabad OS, CC BY-SA)
Ang 516 · Line 25

ਐਥੈ ਸੁਖੁ ਵਡਿਆਈਆ; ਦਰਗਹ ਮੋਖ ਦੁਆਰ ॥

aithai sukh vaddiaaeea; daragah mokh duaar |

Punjabi

ਉਹ ਏਥੇ ਆਰਾਮ ਤੇ ਕੀਰਤੀ ਅਤੇ ਪ੍ਰਭੂ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

He obtains peace and glorious greatness here, in the Lord's Court, and at the Gate of Salvation.

Dr. Sant Singh Khalsa (Shabad OS, CC BY-SA)
Ang 516 · Line 26

ਭੈ ਤੇ. ਨਿਰਭਉ ਪਾਈਐ; ਮਿਲਿ ਜੋਤੀ ਜੋਤਿ ਅਪਾਰ ॥

bhai te. nirbhau paaeeai; mil jotee jot apaar |

Punjabi

ਪ੍ਰਭੂ ਦੇ ਡਰ ਤੋਂ (ਦੁਆਰਾ) ਨਿਡਰ ਪ੍ਰਭੂ ਪਾਇਆ ਜਾਂਦਾ ਹੈ ਅਤੇ ਪ੍ਰਾਣੀ ਦਾ ਨੂਰ, ਅਨੰਤ ਨੂਰ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Fear of God, the Fearless Lord is obtained, and one's light merges in the Infinite Light.

Dr. Sant Singh Khalsa (Shabad OS, CC BY-SA)
Ang 516 · Line 27

ਨਾਨਕ. ਖਸਮੈ ਭਾਵੈ ਸਾ ਭਲੀ; ਜਿਸ ਨੋ ਆਪੇ ਬਖਸੇ ਕਰਤਾਰੁ ॥੧॥

naanak. khasamai bhaavai saa bhalee; jis no aape bakhase karataar |1|

Punjabi

ਨਾਨਕ, ਕੇਵਲ ਓਹੀ ਪਤਨੀ ਨੇਕ ਹੈ, ਜੋ ਆਪਣੇ ਪਤੀ ਨੂੰ ਭਾਉਂਦੀ ਹੈ ਅਤੇ ਜਿਸ ਨੂੰ ਸਿਰਜਣਹਾਰ ਆਪ ਸਖਸ਼ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, that bride alone is good, who is pleasing to her Lord and Master, and whom the Creator Lord Himself forgives. ||1||

Dr. Sant Singh Khalsa (Shabad OS, CC BY-SA)
Ang 516 · Line 28

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 516 · Line 29

ਸਦਾ ਸਦਾ ਸਾਲਾਹੀਐ; ਸਚੇ ਕਉ ਬਲਿ ਜਾਉ ॥

sadaa sadaa saalaaheeai; sache kau bal jaau |

Punjabi

ਸਦੀਵ ਤੇ ਹਮੇਸ਼ਾਂ ਹੀ ਪ੍ਰਭੂ ਦੀ ਪ੍ਰਸੰਸਾ ਕਰ ਅਤੇ ਸੱਚੇ ਮਾਲਕ ਉਤੋਂ ਘੋਲੀ ਵੰਞ।

Bhai Manmohan Singh (Shabad OS, CC BY-SA)

English

Praise the Lord, forever and ever, and make yourself a sacrifice to the True Lord.

Dr. Sant Singh Khalsa (Shabad OS, CC BY-SA)
Ang 516 · Line 30

ਨਾਨਕ. ਏਕੁ ਛੋਡਿ ਦੂਜੈ ਲਗੈ; ਸਾ ਜਿਹਵਾ ਜਲਿ ਜਾਉ ॥੨॥

naanak. ek chhodd doojai lagai; saa jihavaa jal jaau |2|

Punjabi

ਨਾਨਕ, ਸੜ ਵੰਞੇ ਉਹ ਜੀਭ ਜਿਹੜੀ ਇਕ ਸੁਆਮੀ ਨੂੰ ਤਿਆਗ ਕੇ ਹੋਰਸ ਨਾਲ ਜੁੜਦੀ ਹੈ।

Bhai Manmohan Singh (Shabad OS, CC BY-SA)

English

O Nanak, let that tongue be burnt, which renounces the One Lord, and attaches itself to another. ||2||

Dr. Sant Singh Khalsa (Shabad OS, CC BY-SA)
Ang 516 · Line 31

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 516 · Line 32

ਅੰਸਾ ਅਉਤਾਰੁ ਉਪਾਇਓਨੁ; ਭਾਉ ਦੂਜਾ ਕੀਆ ॥

ansaa aautaar upaaeon; bhaau doojaa keea |

Punjabi

ਜ਼ੱਰਾ ਭਰ ਆਪਣੀ ਸ਼ਕਤੀ ਦੇ ਕੇ ਪ੍ਰਭੂ ਨੇ ਆਪਣੇ ਅਵਤਾਰ ਪੈਦਾ ਕੀਤੇ ਪਰ ਉਹ ਹੋਰਸ ਦੀ ਪ੍ਰੀਤ ਅੰਦਰ ਪ੍ਰਵਿਰਤ ਹੋ ਗਏ।

Bhai Manmohan Singh (Shabad OS, CC BY-SA)

English

From a single particle of His greatness, He created His incarnations, but they indulged in the love of duality.

Dr. Sant Singh Khalsa (Shabad OS, CC BY-SA)
Ang 516 · Line 33

ਜਿਉ ਰਾਜੇ ਰਾਜੁ ਕਮਾਵਦੇ; ਦੁਖ ਸੁਖ ਭਿੜੀਆ ॥

jiau raaje raaj kamaavade; dukh sukh bhirreea |

Punjabi

ਪਾਤਿਸ਼ਾਹਾਂ ਦੀ ਤਰ੍ਹਾਂ ਉਹ ਹਕੂਮਤ ਕਰਦੇ ਸਨ ਅਤੇ ਖੁਸ਼ੀ ਤੇ ਗਮੀ ਦੀ ਖਾਤਿਰ ਲੜਦੇ ਸਨ।

Bhai Manmohan Singh (Shabad OS, CC BY-SA)

English

They ruled like kings, and fought for pleasure and pain.

Dr. Sant Singh Khalsa (Shabad OS, CC BY-SA)
Ang 516 · Line 34

ਈਸਰੁ ਬ੍ਰਹਮਾ ਸੇਵਦੇ; ਅੰਤੁ ਤਿਨੑੀ. ਨ ਲਹੀਆ ॥

eesar brahamaa sevade; ant tinaee. na laheea |

Punjabi

ਜੋ ਮੌਤ ਦੇ ਦੇਵਤੇ (ਸ਼ਿਵ) ਅਤੇ ਉਤਪਤੀ ਦੇ ਦੇਵਤੇ (ਬ੍ਰਹਮਾ) ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਵਾਹਿਗੁਰੂ ਦੇ ਓੜਕ ਦਾ ਪਤਾ ਨਹੀਂ ਲੱਗਦਾ।

Bhai Manmohan Singh (Shabad OS, CC BY-SA)

English

Those who serve Shiva and Brahma do not find the limits of the Lord.

Dr. Sant Singh Khalsa (Shabad OS, CC BY-SA)
Ang 516 · Line 35

ਨਿਰਭਉ ਨਿਰੰਕਾਰੁ ਅਲਖੁ ਹੈ; ਗੁਰਮੁਖਿ ਪ੍ਰਗਟੀਆ ॥

nirbhau nirankaar alakh hai; guramukh pragatteea |

Punjabi

ਡਰ-ਰਹਿਤ ਅਤੇ ਸਰੂਪ-ਰਹਿਤ ਸੁਆਮੀ ਅਦ੍ਰਿਸ਼ਟ ਹੈ ਅਤੇ ਗੁਰਾਂ ਦੇ ਰਾਹੀਂ ਜਾਹਰ ਹੁੰਦਾ ਹੈ।

Bhai Manmohan Singh (Shabad OS, CC BY-SA)

English

The Fearless, Formless Lord is unseen and invisible; He is revealed only to the Gurmukh.

Dr. Sant Singh Khalsa (Shabad OS, CC BY-SA)
Ang 516 · Line 36

ਤਿਥੈ ਸੋਗੁ ਵਿਜੋਗੁ. ਨ ਵਿਆਪਈ; ਅਸਥਿਰੁ ਜਗਿ ਥੀਆ ॥੧੯॥

tithai sog vijog. na viaapee; asathir jag theea |19|

Punjabi

ਓਥੇ ਮਾਲਕ ਦੇ ਮੰਦਰ ਅੰਦਰ, ਇਨਸਾਨ ਨੂੰ ਕੋਈ ਗਮੀ ਦੇ ਵਿਛੋੜਾ ਨਹੀਂ ਵਾਪਰਦਾ। ਉਸ ਦਾ ਆਰਾਧਨ ਕਰਨ ਦੁਆਰਾ ਉਹ ਇਸ ਜਹਾਨ ਵਿੱਚ ਅਮਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

There, one does not suffer sorrow or separation; he becomes stable and immortal in the world. ||19||

Dr. Sant Singh Khalsa (Shabad OS, CC BY-SA)
Ang 516 · Line 37

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 516 · Line 38

ਏਹੁ ਸਭੁ ਕਿਛੁ ਆਵਣ ਜਾਣੁ ਹੈ; ਜੇਤਾ ਹੈ ਆਕਾਰੁ ॥

ehu sabh kichh aavan jaan hai; jetaa hai aakaar |

Punjabi

ਇਹ ਸਮੂਹ, ਜਿੰਨਾ ਕੁ ਸੰਸਾਰ ਹੈ, ਆਉਣ ਤੇ ਜਾਣਾ ਦੇ ਅਧੀਨ ਹੈ।

Bhai Manmohan Singh (Shabad OS, CC BY-SA)

English

All these things come and go, all these things of the world.

Dr. Sant Singh Khalsa (Shabad OS, CC BY-SA)
Ang 516 · Line 39

ਜਿਨਿ ਏਹੁ ਲੇਖਾ ਲਿਖਿਆ; ਸੋ ਹੋਆ ਪਰਵਾਣੁ ॥

jin ehu lekhaa likhiaa; so hoaa paravaan |

Punjabi

ਜੋ ਇਸ ਹਿਸਾਬ ਕਿਤਾਬ ਨੂੰ ਸਮਝਦਾ ਜਾਂ ਲਿਖਦਾ ਹੈ, ਉਹ ਕਬੂਲ ਪੈ ਜਾਂਦਾ ਹੈ।

Bhai Manmohan Singh (Shabad OS, CC BY-SA)

English

One who knows this written account is acceptable and approved.

Dr. Sant Singh Khalsa (Shabad OS, CC BY-SA)
Ang 516 · Line 40

ਨਾਨਕ. ਜੇ ਕੋ ਆਪੁ ਗਣਾਇਦਾ; ਸੋ ਮੂਰਖੁ ਗਾਵਾਰੁ ॥੧॥

naanak. je ko aap ganaaeidaa; so moorakh gaavaar |1|

Punjabi

ਨਾਨਕ ਜੇਕਰ ਕੋਈ ਜਣਾ ਆਪਣੇ ਆਪ ਉਤੇ ਮਾਣ, ਹੰਕਾਰ ਕਰਦਾ ਹੈ, ਉਹ ਬੇਵਕੂਫ ਤੇ ਬੁੱਧੂ ਹੈ।

Bhai Manmohan Singh (Shabad OS, CC BY-SA)

English

O Nanak, anyone who takes pride in himself is foolish and unwise. ||1||

Dr. Sant Singh Khalsa (Shabad OS, CC BY-SA)
Ang 516 · Line 41

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 516 · Line 42

ਮਨੁ ਕੁੰਚਰੁ. ਪੀਲਕੁ ਗੁਰੂ; ਗਿਆਨੁ ਕੁੰਡਾ. ਜਹ ਖਿੰਚੇ ਤਹ ਜਾਇ ॥

man kunchar. peelak guroo; giaan kunddaa. jeh khinche teh jaae |

Punjabi

ਮਨ ਹਾਥੀ ਹੈ, ਗੁਰੂ ਜੀ ਮਹਾਵਤ ਅਤੇ ਬ੍ਰਹਿਮ-ਬੋਧ ਅੰਕਸ, ਜਿਥੇ ਕਿਤੇ ਭੀ ਗੁਰੂ ਜੀ ਲੈ ਜਾਂਦੇ ਹਨ, ਉਥੇ ਹੀ ਮਨ ਜਾਂਦਾ ਹੈ।

Bhai Manmohan Singh (Shabad OS, CC BY-SA)

English

The mind is the elephant, the Guru is the elephant-driver, and knowledge is the whip. Wherever the Guru drives the mind, it goes.

Dr. Sant Singh Khalsa (Shabad OS, CC BY-SA)
Ang 516 · Line 43

ਨਾਨਕ. ਹਸਤੀ ਕੁੰਡੇ ਬਾਹਰਾ; ਫਿਰਿ ਫਿਰਿ ਉਝੜਿ ਪਾਇ ॥੨॥

naanak. hasatee kundde baaharaa; fir fir ujharr paae |2|

Punjabi

ਨਾਨਕ, ਅੰਕੁਸ਼ ਦੇ ਬਗੈਰ ਹਾਥੀ, ਮੁੜ ਮੁੜ ਕੇ, ਉਜਾੜ ਬੀਆਬਾਨ ਅੰਦਰ ਭਟਕਦਾ ਹੈ।

Bhai Manmohan Singh (Shabad OS, CC BY-SA)

English

O Nanak, without the whip, the elephant wanders into the wilderness, again and again. ||2||

Dr. Sant Singh Khalsa (Shabad OS, CC BY-SA)
Ang 516 · Line 44

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 516 · Line 45

ਤਿਸੁ ਆਗੈ ਅਰਦਾਸਿ; ਜਿਨਿ ਉਪਾਇਆ ॥

tis aagai aradaas; jin upaaeaa |

Punjabi

ਮੇਰੀ ਪ੍ਰਾਰਥਨਾ ਉਸ ਮੂਹਰੇ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ।

Bhai Manmohan Singh (Shabad OS, CC BY-SA)

English

I offer my prayer to the One, from whom I was created.

Dr. Sant Singh Khalsa (Shabad OS, CC BY-SA)