Ang 517
ਸਤਿਗੁਰੁ ਅਪਣਾ ਸੇਵਿ; ਸਭ ਫਲ ਪਾਇਆ ॥
satigur apanaa sev; sabh fal paaeaa |
Punjabi
ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਕੇ, ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।
English
Serving my True Guru, I have obtained all the fruits.
ਅੰਮ੍ਰਿਤ ਹਰਿ ਕਾ ਨਾਉ; ਸਦਾ ਧਿਆਇਆ ॥
amrit har kaa naau; sadaa dhiaaeaa |
Punjabi
ਮੈਂ ਸਦੀਵ ਹੀ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰਦਾ ਹਾਂ।
English
I meditate continually on the Ambrosial Name of the Lord.
ਸੰਤ ਜਨਾ ਕੈ ਸੰਗਿ; ਦੁਖੁ ਮਿਟਾਇਆ ॥
sant janaa kai sang; dukh mittaaeaa |
Punjabi
ਪਵਿੱਤਰ ਪੁਰਸ਼ਾਂ ਦੀ ਸੰਗਤ ਕਰਨ ਦੁਆਰਾ, ਮੈਂ ਆਪਣੀਆਂ ਤਕਲੀਫਾਂ ਤੋਂ ਖਲਾਸੀ ਪਾ ਗਿਆ ਹਾਂ।
English
In the Society of the Saints, I am rid of my pain and suffering.
ਨਾਨਕ ਭਏ ਅਚਿੰਤੁ; ਹਰਿ ਧਨੁ ਨਿਹਚਲਾਇਆ ॥੨੦॥
naanak bhe achint; har dhan nihachalaaeaa |20|
Punjabi
ਵਾਹਿਗੁਰੂ ਦੀ ਅਬਿਨਾਸ਼ੀ ਦੌਲਤ ਪ੍ਰਾਪਤ ਕਰ ਕੇ ਨਾਨਕ ਨਿਸਚਿਤ ਹੋ ਗਿਆ ਹੈ।
English
O Nanak, I have become care-free; I have obtained the imperishable wealth of the Lord. ||20||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਖੇਤਿ ਮਿਆਲਾ ਉਚੀਆ; ਘਰੁ ਉਚਾ ਨਿਰਣਉ ॥
khet miaalaa ucheea; ghar uchaa nirnau |
Punjabi
ਆਪਣੇ ਮਨ ਦੀ ਪੈਲੀ ਦੀਆਂ ਵੱਟਾਂ ਉਚੀਆਂ ਕਰ ਕੇ ਮੈਂ ਬੁਲੰਦ ਅਸਮਾਨ ਜਾਂ ਮੰਦਰ ਵੱਲ ਤਕਦਾ ਹਾਂ।
English
Raising the embankments of the mind's field, I gaze at the heavenly mansion.
ਮਹਲ ਭਗਤੀ ਘਰਿ ਸਰੈ; ਸਜਣ ਪਾਹੁਣਿਅਉ ॥
mehal bhagatee ghar sarai; sajan paahuniaau |
Punjabi
ਜਦ ਈਸ਼ਵਰੀ ਅਨੁਰਾਗ (ਪ੍ਰੇਮ) ਪਤਨੀ ਦੇ ਹਿਰਦੇ ਗ੍ਰਿਹ ਵਿੱਚ ਪ੍ਰਵੇਸ਼ ਕਰ ਜਾਂਦਾ ਹਾਂ, ਤਾਂ ਮਿੱਤ੍ਰ ਪ੍ਰਾਹੁਣਾ ਉਸ ਕੋਲ ਆ ਜਾਂਦਾ ਹੈ।
English
When devotion comes to the mind of the soul-bride, she is visited by the friendly guest.
ਬਰਸਨਾ ਤ ਬਰਸੁ ਘਨਾ; ਬਹੁੜਿ ਬਰਸਹਿ ਕਾਹਿ ॥
barasanaa ta baras ghanaa; bahurr baraseh kaeh |
Punjabi
ਹੇ ਬੱਦਲ! ਵਰ੍ਹ, ਜੇਕਰ ਤੂੰ ਵਰ੍ਹਨਾ ਹੈ। ਮਗਰੋਂ ਕੀ ਵਰ੍ਹਨਾ ਹੋਇਆ, ਜਦ ਰੁੱਤ ਹੀ ਬੀਤ ਗਈ?
English
O clouds, if you are going to rain, then go ahead and rain; why rain after the season has passed?
ਨਾਨਕ. ਤਿਨੑ ਬਲਿਹਾਰਣੈ; ਜਿਨੑ ਗੁਰਮੁਖਿ ਪਾਇਆ ਮਨ ਮਾਹਿ ॥੧॥
naanak. tina balihaaranai; jina guramukh paaeaa man maeh |1|
Punjabi
ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਗੁਰਾਂ ਦੇ ਰਾਹੀਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
English
Nanak is a sacrifice to those Gurmukhs who obtain the Lord in their minds. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਮਿਠਾ ਸੋ ਜੋ ਭਾਵਦਾ; ਸਜਣੁ ਸੋ ਜਿ ਰਾਸਿ ॥
mitthaa so jo bhaavadaa; sajan so ji raas |
Punjabi
ਮਿੱਠਾ ਉਹ ਹੈ, ਜੋ ਚੰਗਾ ਲਗਦਾ ਹੈ, ਅਤੇ ਮਿੱਤਰ ਉਹ ਹੈ, ਜੋ ਸੱਚਾ ਹੈ।
English
That which is pleasing is sweet, and one who is sincere is a friend.
ਨਾਨਕ. ਗੁਰਮੁਖਿ ਜਾਣੀਐ; ਜਾ ਕਉ ਆਪਿ ਕਰੇ ਪਰਗਾਸੁ ॥੨॥
naanak. guramukh jaaneeai; jaa kau aap kare paragaas |2|
Punjabi
ਨਾਨਕ, ਜਿਸ ਨੂੰ ਪ੍ਰਭੂ ਆਪੇ ਪ੍ਰਕਾਸ਼ ਕਰਦਾ ਹੈ, ਉਹੀ ਪਵਿੱਤਰ ਪੁਰਸ਼ ਜਾਣਿਆ ਜਾਂਦਾ ਹੈ।
English
O Nanak, he is known as a Gurmukh, whom the Lord Himself enlightens. ||2||
ਪਉੜੀ ॥
paurree |
Punjabi
ਪਉੜੀ।
English
Pauree:
ਪ੍ਰਭ ਪਾਸਿ. ਜਨ ਕੀ ਅਰਦਾਸਿ; ਤੂ ਸਚਾ ਸਾਂਈ ॥
prabh paas. jan kee aradaas; too sachaa saanee |
Punjabi
ਤੇਰੇ ਕੋਲ ਤੇਰੇ ਗੋਲੇ ਦੀ ਪ੍ਰਾਰਥਨਾ ਹੈ, ਹੇ ਸੁਆਮੀ! ਤੂੰ ਮੇਰਾ ਸੱਚਾ ਮਾਲਕ ਹੈ।
English
O God, Your humble servant offers his prayer to You; You are my True Master.
ਤੂ ਰਖਵਾਲਾ ਸਦਾ ਸਦਾ; ਹਉ ਤੁਧੁ ਧਿਆਈ ॥
too rakhavaalaa sadaa sadaa; hau tudh dhiaaee |
Punjabi
ਹਮੇਸ਼ਾ, ਹਮੇਸ਼ਾਂ ਹੀ ਤੂੰ ਮੇਰੀ ਰੱਖਿਆ ਕਰਨ ਵਾਲਾ ਹੈਂ। ਮੈਂ ਤੇਰਾ ਆਰਾਧਨ ਕਰਦਾ ਹਾਂ।
English
You are my Protector, forever and ever; I meditate on You.
ਜੀਅ ਜੰਤ ਸਭਿ ਤੇਰਿਆ; ਤੂ ਰਹਿਆ ਸਮਾਈ ॥
jeea jant sabh teriaa; too rahiaa samaaee |
Punjabi
ਇਨਸਾਨ ਅਤੇ ਹੋਰ ਸਾਰੇ ਜੀਵ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈਂ।
English
All the beings and creatures are Yours; You are pervading and permeating in them.
ਜੋ ਦਾਸ ਤੇਰੇ ਕੀ ਨਿੰਦਾ ਕਰੇ; ਤਿਸੁ ਮਾਰਿ ਪਚਾਈ ॥
jo daas tere kee nindaa kare; tis maar pachaaee |
Punjabi
ਜਿਹੜਾ ਤੇਰੇ ਸੇਵਕ ਦੀ ਬਦਖੋਈ ਕਰਦਾ ਹੈ। ਉਸ ਨੂੰ ਤੂੰ ਕੁਚਲ ਕੇ ਨਾਸ ਕਰ ਦਿੰਦਾ ਹੈਂ।
English
One who slanders Your slave is crushed and destroyed.
ਚਿੰਤਾ ਛਡਿ. ਅਚਿੰਤੁ ਰਹੁ; ਨਾਨਕ ਲਗਿ ਪਾਈ ॥੨੧॥
chintaa chhadd. achint rahu; naanak lag paaee |21|
Punjabi
ਤੇਰੇ ਪੈਰੀਂ ਪੈ ਕੇ, ਨਾਨਕ ਨੇ ਫਿਕਰ ਲਾਹ ਦਿੱਤੇ ਹਨ ਅਤੇ ਬੇਫਿਰਕ ਹੋ ਗਿਆ ਹੈ।
English
Falling at Your Feet, Nanak has renounced his cares, and has become care-free. ||21||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਆਸਾ ਕਰਤਾ. ਜਗੁ ਮੁਆ; ਆਸਾ ਮਰੈ ਨ ਜਾਇ ॥
aasaa karataa. jag muaa; aasaa marai na jaae |
Punjabi
ਉਮੈਦ ਬੰਨ੍ਹਦਾ ਹੋਇਆ ਜਹਾਨ ਮਰ ਜਾਂਦਾ ਹੈ। ਆਸਾਂ ਨਾਂ ਮਰਦੀਆਂ ਹਨ, ਨਾਂ ਹੀ ਜਾਂਦੀਆਂ ਹਨ।
English
Building up its hopes, the world dies, but its hopes do not die or depart.
ਨਾਨਕ. ਆਸਾ ਪੂਰੀਆ; ਸਚੇ ਸਿਉ ਚਿਤੁ ਲਾਇ ॥੧॥
naanak. aasaa pooreea; sache siau chit laae |1|
Punjabi
ਨਾਨਕ, ਸੱਚੇ ਸੁਆਮੀ ਨਾਲ ਦਿਲ ਜੋੜਨ ਦੁਆਰਾ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
English
O Nanak, hopes are fulfilled only by attaching one's consciousness to the True Lord. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਆਸਾ ਮਨਸਾ ਮਰਿ ਜਾਇਸੀ; ਜਿਨਿ ਕੀਤੀ ਸੋ ਲੈ ਜਾਇ ॥
aasaa manasaa mar jaaeisee; jin keetee so lai jaae |
Punjabi
ਉਮੈਦਾਂ ਅਤੇ ਖਾਹਿਸ਼ਾਂ ਉਦੋਂ ਮਿੱਟ ਜਾਣਗੀਆਂ ਜਦ, ਜਿਸ ਨੇ ਉਹ ਪੈਦਾ ਕੀਤੀਆਂ ਹਨ, ਉਹ ਉਨ੍ਹਾਂ ਨੂੰ ਲੈ ਜਾਊਗਾ, ਦੂਰ ਕਰੇਗਾ।
English
Hopes and desires shall die only when He, who created them, takes them away.
ਨਾਨਕ. ਨਿਹਚਲੁ ਕੋ ਨਹੀ; ਬਾਝਹੁ ਹਰਿ ਕੈ ਨਾਇ ॥੨॥
naanak. nihachal ko nahee; baajhahu har kai naae |2|
Punjabi
ਨਾਨਕ, ਬਿਨਾ ਵਾਹਿਗੁਰੂ ਦੇ ਨਾਮ ਦੇ ਕੋਈ ਸ਼ੈ ਭੀ ਥਿਰ ਨਹੀਂ।
English
O Nanak, nothing is permanent, except the Name of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਜਗਤੁ ਉਪਾਇਓਨੁ; ਕਰਿ ਪੂਰਾ ਥਾਟੁ ॥
aape jagat upaaeon; kar pooraa thaatt |
Punjabi
ਆਪਣੀ ਪੂਰਨ ਕਾਰੀਗਰੀ ਰਾਹੀਂ ਸੁਆਮੀ ਨੇ ਖੁਦ ਹੀ ਸੰਸਾਰ ਰੱਚਿਆ ਹੈ।
English
He Himself created the world, with His perfect workmanship.
ਆਪੇ ਸਾਹੁ ਆਪੇ ਵਣਜਾਰਾ; ਆਪੇ ਹੀ ਹਰਿ ਹਾਟੁ ॥
aape saahu aape vanajaaraa; aape hee har haatt |
Punjabi
ਵਾਹਿਗੁਰੂ ਆਪ ਸ਼ਾਹੂਕਾਰ ਹੈ, ਆਪ ਵਾਪਾਰੀ ਅਤੇ ਆਪ ਹੀ ਹੱਟੀ।
English
He Himself is the true banker, He Himself is the merchant, and He Himself is the store.
ਆਪੇ ਸਾਗਰੁ ਆਪੇ ਬੋਹਿਥਾ; ਆਪੇ ਹੀ ਖੇਵਾਟੁ ॥
aape saagar aape bohithaa; aape hee khevaatt |
Punjabi
ਉਹ ਖੁਦ ਸਮੁੰਦਰ ਹੈ, ਖੁਦ ਜਹਾਜ਼ ਅਤੇ ਖੁਦ ਮਲਾਹ।
English
He Himself is the ocean, He Himself is the boat, and He Himself is the boatman.
ਆਪੇ ਗੁਰੁ. ਚੇਲਾ ਹੈ ਆਪੇ; ਆਪੇ ਦਸੇ ਘਾਟੁ ॥
aape gur. chelaa hai aape; aape dase ghaatt |
Punjabi
ਸੁਆਮੀ ਆਪ ਗੁਰੂ ਹੈ, ਆਪ ਹੀ ਮੁਰੀਦ ਅਤੇ ਆਪ ਹੀ ਪੱਤਣ ਵਿਖਾਲਦਾ ਹੈ।
English
He Himself is the Guru, He Himself is the disciple, and He Himself shows the destination.
ਜਨ ਨਾਨਕ. ਨਾਮੁ ਧਿਆਇ ਤੂ; ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ
jan naanak. naam dhiaae too; sabh kilavikh kaatt |22|1| sudh
Punjabi
ਹੇ ਗੋਲੇ ਨਾਨਕ! ਤੂੰ ਨਾਮ ਦਾ ਸਿਮਰਨ ਕਰ, ਤਾਂ ਜੋ ਤੇਰੇ ਸਮੂਹ ਪਾਪ ਕੱਟੇ ਜਾਣ।
English
O servant Nanak, meditate on the Naam, the Name of the Lord, and all your sins shall be eradicated. ||22||1||Sudh||
ਰਾਗੁ ਗੂਜਰੀ ਵਾਰ. ਮਹਲਾ ੫ ॥
raag goojaree vaar. mahalaa 5 |
Punjabi
ਰਾਗ ਗੂਜਰੀ ਮਰਸੀਆ। ਪੰਜਵੀਂ ਪਾਤਿਸ਼ਾਹੀ।
English
Raag Goojaree, Vaar, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸਲੋਕੁ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਅੰਤਰਿ ਗੁਰੁ ਆਰਾਧਣਾ; ਜਿਹਵਾ ਜਪਿ ਗੁਰ ਨਾਉ ॥
antar gur aaraadhanaa; jihavaa jap gur naau |
Punjabi
ਆਪਣੇ ਚਿੱਤ ਅੰਦਰ ਤੂੰ ਗੁਰਾਂ ਦਾ ਚਿੰਤਨ ਕਰ ਅਤੇ ਆਪਣੀ ਜੀਭ ਨਾਲ ਗੁਰਾਂ ਦਾ ਨਾਮ ਉਚਾਰਨ ਕਰ।
English
Deep within yourself, worship the Guru in adoration, and with your tongue, chant the Guru's Name.
ਨੇਤ੍ਰੀ ਸਤਿਗੁਰੁ ਪੇਖਣਾ; ਸ੍ਰਵਣੀ ਸੁਨਣਾ ਗੁਰ ਨਾਉ ॥
netree satigur pekhanaa; sravanee sunanaa gur naau |
Punjabi
ਆਪਣੀਆਂ ਅੱਖਾਂ ਨਾਲ ਸੱਚੇ ਗੁਰਾਂ ਨੂੰ ਵੇਖ ਅਤੇ ਆਪਣੇ ਕੰਨਾਂ ਨਾਲ ਗੁਰਾਂ ਦਾ ਨਾਉ ਸ੍ਰਵਣ ਕਰ।
English
Let your eyes behold the True Guru, and let your ears hear the Guru's Name.
ਸਤਿਗੁਰ ਸੇਤੀ ਰਤਿਆ; ਦਰਗਹ ਪਾਈਐ ਠਾਉ ॥
satigur setee ratiaa; daragah paaeeai tthaau |
Punjabi
ਸੱਚੇ ਗੁਰਾਂ ਨਾਲ ਰੰਗੀਜਣ ਦੁਆਰਾ, ਤੈਨੂੰ ਸਾਹਿਬ ਦੇ ਦਰਬਾਰ ਵਿੱਚ ਟਿਕਾਣਾ ਮਿਲ ਜਾਊਗਾ।
English
Attuned to the True Guru, you shall receive a place of honor in the Court of the Lord.
ਕਹੁ ਨਾਨਕ. ਕਿਰਪਾ ਕਰੇ; ਜਿਸ ਨੋ ਏਹ ਵਥੁ ਦੇਇ ॥
kahu naanak. kirapaa kare; jis no eeh vath dee |
Punjabi
ਗੁਰੂ ਜੀ ਫੁਰਮਾਉਂਦੇ ਹਨ, ਸਾਹਿਬ ਇਹ ਵਸਤੂ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹਾਂ।
English
Says Nanak, this treasure is bestowed on those who are blessed with His Mercy.
ਜਗ ਮਹਿ ਉਤਮ ਕਾਢੀਅਹਿ; ਵਿਰਲੇ ਕੇਈ ਕੇਇ ॥੧॥
jag meh utam kaadteeeh; virale keee kee |1|
Punjabi
ਥੋੜੇ, ਸੱਚ ਮੁੱਚ ਬਹੁਤ ਹੀ ਥੋੜੇ, ਐਸੇ ਪੁਰਸ਼ ਹਨ ਜੋ ਜਹਾਨ ਅੰਦਰ ਨੇਕ-ਬੰਦੇ ਆਖੇ ਜਾਂਦੇ ਹਨ।
English
In the midst of the world, they are known as the most pious - they are rare indeed. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਰਖੇ ਰਖਣਹਾਰਿ; ਆਪਿ ਉਬਾਰਿਅਨੁ ॥
rakhe rakhanahaar; aap ubaarian |
Punjabi
ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ। ਉਸ ਨੇ ਆਪੇ ਹੀ ਮੇਰਾ ਪਾਰ ਉਤਾਰ ਕਰ ਦਿੱਤਾ ਹੈ।
English
O Savior Lord, save us and take us across.
ਗੁਰ ਕੀ ਪੈਰੀ ਪਾਇ; ਕਾਜ ਸਵਾਰਿਅਨੁ ॥
gur kee pairee paae; kaaj savaarian |
Punjabi
ਗੁਰਾਂ ਦੇ ਪੈਰੀਂ ਪੈ ਕੇ, ਮੇਰੇ ਕਾਰਜ ਰਾਸ ਹੋ ਗਏ ਹਨ।
English
Falling at the feet of the Guru, our works are embellished with perfection.
ਹੋਆ ਆਪਿ ਦਇਆਲੁ; ਮਨਹੁ. ਨ ਵਿਸਾਰਿਅਨੁ ॥
hoaa aap deaal; manahu. na visaarian |
Punjabi
ਜਦ ਸਾਹਿਬ ਖੁਦ ਮਿਹਰਬਾਨ ਹੋ ਜਾਂਦਾ ਹੈ, ਤਦ ਮੈਂ ਆਪਣੇ ਚਿੱਤੋਂ, ਉਸ ਨੂੰ ਨਹੀਂ ਭੁਲਾਉਂਦਾ।
English
You have become kind, merciful and compassionate; we do not forget You from our minds.
ਸਾਧ ਜਨਾ ਕੈ ਸੰਗਿ; ਭਵਜਲੁ ਤਾਰਿਅਨੁ ॥
saadh janaa kai sang; bhavajal taarian |
Punjabi
ਨੇਕ ਬੰਦਿਆਂ ਦੀ ਸੰਗਤ ਅੰਦਰ ਮੈਂ ਜੀਵਨ ਦੇ ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
English
In the Saadh Sangat, the Company of the Holy, we are carried across the terrifying world-ocean.
ਸਾਕਤ ਨਿੰਦਕ ਦੁਸਟ; ਖਿਨ ਮਾਹਿ ਬਿਦਾਰਿਅਨੁ ॥
saakat nindak dusatt; khin maeh bidaarian |
Punjabi
ਅਧਰਮੀਆਂ, ਬਦਖੋਈ ਕਰਨ ਵਾਲਿਆਂ ਅਤੇ ਮੰਦ-ਕਰਮੀਆਂ ਨੂੰ ਸਾਹਿਬ ਨੇ ਇਕ ਮੁਹਤ ਵਿੱਚ ਨਾਸ ਕਰ ਦਿੱਤਾ ਹੈ।
English
In an instant, You have destroyed the faithless cynics and slanderous enemies.
ਤਿਸੁ ਸਾਹਿਬ ਕੀ ਟੇਕ; ਨਾਨਕ. ਮਨੈ ਮਾਹਿ ॥
tis saahib kee ttek; naanak. manai maeh |
Punjabi
ਨਾਨਕ ਦੇ ਹਿਰਦੇ ਅੰਦਰ ਉਸ ਸੁਆਮੀ ਦਾ ਆਸਰਾ ਹੈ,
English
That Lord and Master is my Anchor and Support; O Nanak, hold firm in your mind.