Ekam
Guru Granth Sahib

Ang 518

Ang 518 · Line 1

ਜਿਸੁ ਸਿਮਰਤ ਸੁਖੁ ਹੋਇ; ਸਗਲੇ ਦੂਖ ਜਾਹਿ ॥੨॥

jis simarat sukh hoe; sagale dookh jaeh |2|

Punjabi

ਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਮਿਲਦਾ ਹੈ ਤੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Remembering Him in meditation, happiness comes, and all sorrows and pains simply vanish. ||2||

Dr. Sant Singh Khalsa (Shabad OS, CC BY-SA)
Ang 518 · Line 2

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 518 · Line 3

ਅਕੁਲ ਨਿਰੰਜਨ ਪੁਰਖੁ; ਅਗਮੁ ਅਪਾਰੀਐ ॥

akul niranjan purakh; agam apaareeai |

Punjabi

ਵੰਸ-ਰਹਿਤ, ਪਵਿੱਤ੍ਰ, ਸਰਬ-ਸ਼ਕਤੀਵਾਨ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਹੈ ਸੁਆਮੀ।

Bhai Manmohan Singh (Shabad OS, CC BY-SA)

English

He is without relatives, immaculate, all-powerful, unapproachable and infinite.

Dr. Sant Singh Khalsa (Shabad OS, CC BY-SA)
Ang 518 · Line 4

ਸਚੋ ਸਚਾ ਸਚੁ; ਸਚੁ ਨਿਹਾਰੀਐ ॥

sacho sachaa sach; sach nihaareeai |

Punjabi

ਹਕੀਕਤ ਵਿੱਚ, ਸੱਚਾ ਸਾਹਿਬ, ਸੱਚਿਆਂ ਵਿਚੋਂ ਪਰਮ ਸੱਚਾ ਵੇਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Truly, the True Lord is seen to be the Truest of the True.

Dr. Sant Singh Khalsa (Shabad OS, CC BY-SA)
Ang 518 · Line 5

ਕੂੜੁ. ਨ ਜਾਪੈ ਕਿਛੁ; ਤੇਰੀ ਧਾਰੀਐ ॥

koorr. na jaapai kichh; teree dhaareeai |

Punjabi

ਤੇਰੀ ਅਸਥਾਪਨ ਕੀਤੀ ਹੋਈ ਕੋਈ ਸ਼ੈ ਭੀ ਝੂਠੀ ਨਹੀਂ ਲਗਦੀ।

Bhai Manmohan Singh (Shabad OS, CC BY-SA)

English

Nothing established by You appears to be false.

Dr. Sant Singh Khalsa (Shabad OS, CC BY-SA)
Ang 518 · Line 6

ਸਭਸੈ ਦੇ ਦਾਤਾਰੁ; ਜੇਤ ਉਪਾਰੀਐ ॥

sabhasai de daataar; jet upaareeai |

Punjabi

ਦਾਤਾ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ, ਜਿਨ੍ਹਾਂ ਨੂੰ ਉਸ ਨੇ ਪੈਦਾ ਕੀਤਾ ਹੈ।

Bhai Manmohan Singh (Shabad OS, CC BY-SA)

English

The Great Giver gives sustenance to all those He has created.

Dr. Sant Singh Khalsa (Shabad OS, CC BY-SA)
Ang 518 · Line 7

ਇਕਤੁ ਸੂਤਿ. ਪਰੋਇ; ਜੋਤਿ ਸੰਜਾਰੀਐ ॥

eikat soot. paroe; jot sanjaareeai |

Punjabi

ਸਾਰਿਆਂ ਨੂੰ ਇਕ ਹੀ ਧਾਗੇ ਅੰਦਰ ਪਰੋ ਕੇ, ਉਸ ਨੇ ਉਨ੍ਹਾਂ ਅੰਦਰ ਆਪਣਾ ਪ੍ਰਕਾਸ਼ ਵਸਾਇਆ ਹੈ।

Bhai Manmohan Singh (Shabad OS, CC BY-SA)

English

He has strung all on only one thread; He has infused His Light in them.

Dr. Sant Singh Khalsa (Shabad OS, CC BY-SA)
Ang 518 · Line 8

ਹੁਕਮੇ ਭਵਜਲ ਮੰਝਿ; ਹੁਕਮੇ ਤਾਰੀਐ ॥

hukame bhavajal manjh; hukame taareeai |

Punjabi

ਉਸ ਦੀ ਰਜ਼ਾ ਦੁਆਰਾ ਕਈ ਭਿਆਨਕ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਉਸ ਦੀ ਰਜ਼ਾ ਦੁਆਰਾ ਕਈ ਪਾਰ ਉੱਤਰ ਜਾਂਦੇ ਹਨ।

Bhai Manmohan Singh (Shabad OS, CC BY-SA)

English

By His Will, some drown in the terrifying world-ocean, and by His Will, some are carried across.

Dr. Sant Singh Khalsa (Shabad OS, CC BY-SA)
Ang 518 · Line 9

ਪ੍ਰਭ ਜੀਉ ਤੁਧੁ ਧਿਆਏ ਸੋਇ; ਜਿਸੁ ਭਾਗੁ ਮਥਾਰੀਐ ॥

prabh jeeo tudh dhiaae soe; jis bhaag mathaareeai |

Punjabi

ਹੇ ਮਹਾਰਾਜ ਮਾਲਕ! ਕੇਵਲ ਓਹੀ ਤੇਰਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

Bhai Manmohan Singh (Shabad OS, CC BY-SA)

English

O Dear Lord, he alone meditates on You, upon whose forehead such blessed destiny is inscribed.

Dr. Sant Singh Khalsa (Shabad OS, CC BY-SA)
Ang 518 · Line 10

ਤੇਰੀ ਗਤਿ ਮਿਤਿ ਲਖੀ. ਨ ਜਾਇ; ਹਉ ਤੁਧੁ ਬਲਿਹਾਰੀਐ ॥੧॥

teree gat mit lakhee. na jaae; hau tudh balihaareeai |1|

Punjabi

ਤੇਰੀ ਅਵਸਥਾ ਅਤੇ ਵਿਸਥਾਰ ਜਾਣੇ ਨਹੀਂ ਜਾ ਸਕਦੇ। ਮੈਂ ਤੇਰੇ ਉਤੋਂ ਕੁਰਬਾਨ ਵੰਞਦਾ ਹਾਂ।

Bhai Manmohan Singh (Shabad OS, CC BY-SA)

English

Your condition and state cannot be known; I am a sacrifice to You. ||1||

Dr. Sant Singh Khalsa (Shabad OS, CC BY-SA)
Ang 518 · Line 11

ਸਲੋਕੁ ਮਃ ੫ ॥

salok mahalaa 5 |

Punjabi

ਸਲੋਕ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fifth Mehl:

Dr. Sant Singh Khalsa (Shabad OS, CC BY-SA)
Ang 518 · Line 12

ਜਾ ਤੂੰ ਤੁਸਹਿ ਮਿਹਰਵਾਨ; ਅਚਿੰਤੁ ਵਸਹਿ ਮਨ ਮਾਹਿ ॥

jaa toon tuseh miharavaan; achint vaseh man maeh |

Punjabi

ਜਦ ਤੂੰ ਪ੍ਰਸੰਨ ਹੋ ਜਾਂਦਾ ਹੈਂ, ਹੇ ਦਇਆਵਾਨ ਸਾਹਿਬ! ਤਾਂ ਤੂੰ ਬੇਖਬਰ ਹੀ ਮੇਰੇ ਰਿਦੇ ਵਿੱਚ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

When You are pleased, O Merciful Lord, you automatically come to dwell within my mind.

Dr. Sant Singh Khalsa (Shabad OS, CC BY-SA)
Ang 518 · Line 13

ਜਾ ਤੂੰ ਤੁਸਹਿ ਮਿਹਰਵਾਨ; ਨਉ ਨਿਧਿ ਘਰ ਮਹਿ ਪਾਹਿ ॥

jaa toon tuseh miharavaan; nau nidh ghar meh paeh |

Punjabi

ਜਦ ਤੂੰ ਪ੍ਰਸੰਨ ਥੀਂ ਵੰਞਦਾ ਹੈਂ, ਹੇ ਦਇਆਵਾਨ ਸਾਹਿਬ! ਤਾਂ ਮੈਂ ਆਪਣੇ ਨਿੱਜ ਦੇ ਗ੍ਰਿਹ ਅੰਦਰ ਹੀ ਨੌਂ ਖਜਾਨੇ ਪਾ ਲੈਦਾ ਹਾਂ।

Bhai Manmohan Singh (Shabad OS, CC BY-SA)

English

When You are pleased, O Merciful Lord, I find the nine treasures within the home of my own self.

Dr. Sant Singh Khalsa (Shabad OS, CC BY-SA)
Ang 518 · Line 14

ਜਾ ਤੂੰ ਤੁਸਹਿ ਮਿਹਰਵਾਨ; ਤਾ ਗੁਰ ਕਾ ਮੰਤ੍ਰੁ ਕਮਾਹਿ ॥

jaa toon tuseh miharavaan; taa gur kaa mantru kamaeh |

Punjabi

ਜਦ ਤੂੰ ਪ੍ਰਸੰਨ ਹੋ ਵੰਞਦਾ ਹੈਂ, ਹੇ ਦਿਆਲੂ ਸੁਆਮੀ! ਤਦ ਮੈਂ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹਾਂ।

Bhai Manmohan Singh (Shabad OS, CC BY-SA)

English

When You are pleased, O Merciful Lord, I act according to the Guru's Instructions.

Dr. Sant Singh Khalsa (Shabad OS, CC BY-SA)
Ang 518 · Line 15

ਜਾ ਤੂੰ ਤੁਸਹਿ ਮਿਹਰਵਾਨ; ਤਾ ਨਾਨਕ ਸਚਿ ਸਮਾਹਿ ॥੧॥

jaa toon tuseh miharavaan; taa naanak sach samaeh |1|

Punjabi

ਜਦ ਤੂੰ ਪ੍ਰਸੰਨ ਹੋ ਜਾਂਦਾ ਹੈ, ਹੇ ਮਾਇਆਵਾਨ ਮਾਲਕ! ਤਦ ਨਾਨਕ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

When You are pleased, O Merciful Lord, then Nanak is absorbed in the True One. ||1||

Dr. Sant Singh Khalsa (Shabad OS, CC BY-SA)
Ang 518 · Line 16

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 518 · Line 17

ਕਿਤੀ ਬੈਹਨਿੑ ਬੈਹਣੇ; ਮੁਚੁ. ਵਜਾਇਨਿ ਵਜ ॥

kitee baihana baihane; much. vajaaein vaj |

Punjabi

ਬਹੁਤੇ ਰਾਜ-ਸਿੰਘਾਸਣਾਂ ਤੇ ਬੈਠਦੇ ਹਨ ਅਤੇ ਉਨ੍ਹਾਂ ਲਈ ਘਣੇਰੇ ਸੰਗੀਤਕ ਸਾਜ਼ ਵੱਜਦੇ ਹਨ।

Bhai Manmohan Singh (Shabad OS, CC BY-SA)

English

Many sit on thrones, to the sounds of musical instruments.

Dr. Sant Singh Khalsa (Shabad OS, CC BY-SA)
Ang 518 · Line 18

ਨਾਨਕ. ਸਚੇ ਨਾਮ ਵਿਣੁ; ਕਿਸੈ ਨ ਰਹੀਆ ਲਜ ॥੨॥

naanak. sache naam vin; kisai na raheea laj |2|

Punjabi

ਨਾਨਕ, ਸੱਚੇ ਨਾਮ ਦੇ ਬਾਝੋਂ ਕਿਸੇ ਦੀ ਭੀ ਇੱਜ਼ਤ ਆਬਰੂ ਨਹੀਂ ਬਚੀ।

Bhai Manmohan Singh (Shabad OS, CC BY-SA)

English

O Nanak, without the True Name, no one's honor is safe. ||2||

Dr. Sant Singh Khalsa (Shabad OS, CC BY-SA)
Ang 518 · Line 19

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 518 · Line 20

ਤੁਧੁ ਧਿਆਇਨਿੑ ਬੇਦ; ਕਤੇਬਾ ਸਣੁ ਖੜੇ ॥

tudh dhiaaeina bed; katebaa san kharre |

Punjabi

ਵੇਦਾਂ ਅਤੇ ਸੈਮਿਟਿਕ ਧਾਰਮਕ ਪੁਸਤਕਾਂ ਸਮੇਤ ਤੇਰੇ ਦਰ ਤੇ ਖਲੋਤੇ ਹੋਏ ਪ੍ਰਾਣੀ ਤੇਰਾ ਆਰਾਧਨ ਕਰਦੇ ਹਨ।

Bhai Manmohan Singh (Shabad OS, CC BY-SA)

English

The followers of the Vedas, the Bible and the Koran, standing at Your Door, meditate on You.

Dr. Sant Singh Khalsa (Shabad OS, CC BY-SA)
Ang 518 · Line 21

ਗਣਤੀ. ਗਣੀ ਨ ਜਾਇ; ਤੇਰੈ ਦਰਿ ਪੜੇ ॥

ganatee. ganee na jaae; terai dar parre |

Punjabi

ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਹੜੇ ਤੇਰੇ ਬੂਹੇ ਤੇ ਲੰਮੇ ਪਏ ਹਨ।

Bhai Manmohan Singh (Shabad OS, CC BY-SA)

English

Uncounted are those who fall at Your Door.

Dr. Sant Singh Khalsa (Shabad OS, CC BY-SA)
Ang 518 · Line 22

ਬ੍ਰਹਮੇ ਤੁਧੁ ਧਿਆਇਨਿੑ; ਇੰਦ੍ਰ ਇੰਦ੍ਰਾਸਣਾ ॥

brahame tudh dhiaaeina; indr indraasanaa |

Punjabi

ਉਤਪਤੀ ਦਾ ਦੇਵ ਤੇਰਾ ਆਰਾਧਨ ਕਰਦਾ ਹੈ, ਏਸੇ ਤਰ੍ਹਾਂ ਹੀ ਆਰਾਧਦਾ ਹੈ, ਆਪਣੇ ਤਖਤ ਉਤੇ ਬੈਠਾ, ਮੀਂਹਦਾ ਦੇਵਤਾ।

Bhai Manmohan Singh (Shabad OS, CC BY-SA)

English

Brahma meditates on You, as does Indra on his throne.

Dr. Sant Singh Khalsa (Shabad OS, CC BY-SA)
Ang 518 · Line 23

ਸੰਕਰ ਬਿਸਨ ਅਵਤਾਰ; ਹਰਿ ਜਸੁ ਮੁਖਿ ਭਣਾ ॥

sankar bisan avataar; har jas mukh bhanaa |

Punjabi

ਮੌਤ ਦਾ ਦੇਵਤਾ, ਪਾਲਣ-ਪੋਸਣ ਦਾ ਦੇਵਤਾ ਅਤੇ ਅਵਤਾਰ ਆਪਣੇ ਮੂੰਹ ਨਾਲ ਤੇਰੀ ਕੀਰਤੀ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Shiva and Vishnu, and their incarnations, chant the Lord's Praise with their mouths,

Dr. Sant Singh Khalsa (Shabad OS, CC BY-SA)
Ang 518 · Line 24

ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥

peer pikaabar sekh masaaeik aaulee |

Punjabi

ਰੂਹਾਨੀ ਰਹਿਬਰ, ਨਬੀ ਰਸੂਲ, ਧਾਰਮਕ ਉਪਦੇਸ਼ਕ, ਸਮੂਹ ਸ਼ੇਖ ਅਤੇ ਕਰਾਮਾਤੀ ਬੰਦੇ, ਤੇਰਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

as do the Pirs, the spiritual teachers, the prophets and the Shaykhs, the silent sages and the seers.

Dr. Sant Singh Khalsa (Shabad OS, CC BY-SA)
Ang 518 · Line 25

ਓਤਿ ਪੋਤਿ ਨਿਰੰਕਾਰ; ਘਟਿ ਘਟਿ ਮਉਲੀਏ ॥

ot pot nirankaar; ghatt ghatt maulee |

Punjabi

ਤਾਣੇ ਤੇ ਪੇਟੇ ਦੀ ਮਾਨੰਦ ਸਰੂਪ-ਰਹਿਤ ਸੁਆਮੀ ਸਾਰਿਆਂ ਦਿਲਾਂ ਅੰਦਰ ਉਣਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Through and through, the Formless Lord is woven into each and every heart.

Dr. Sant Singh Khalsa (Shabad OS, CC BY-SA)
Ang 518 · Line 26

ਕੂੜਹੁ ਕਰੇ ਵਿਣਾਸੁ; ਧਰਮੇ ਤਗੀਐ ॥

koorrahu kare vinaas; dharame tageeai |

Punjabi

ਝੂਠ ਦੇ ਰਾਹੀਂ ਬੰਦਾ ਤਬਾਹ ਹੋ ਜਾਂਦਾ ਹੈ ਅਤੇ ਰਾਸਤੀ (ਸੱਚਾਈ) ਦੇ ਰਸਤੇ ਉਹ ਵੱਧਦਾ ਫੁੱਲਦਾ ਹੈ।

Bhai Manmohan Singh (Shabad OS, CC BY-SA)

English

One is destroyed through falsehood; through righteousness, one prospers.

Dr. Sant Singh Khalsa (Shabad OS, CC BY-SA)
Ang 518 · Line 27

ਜਿਤੁ ਜਿਤੁ ਲਾਇਹਿ ਆਪਿ; ਤਿਤੁ ਤਿਤੁ ਲਗੀਐ ॥੨॥

jit jit laaeihi aap; tith tit lageeai |2|

Punjabi

ਜਿਥੇ ਕਿਤੇ ਭੀ ਸਾਹਿਬ ਖੁਦ ਬੰਦੇ ਨੂੰ ਜੋੜਦਾ ਹੈ, ਉਧਰ ਹੀ ਜੁੜ ਜਾਂਦਾ ਹੈ।

Bhai Manmohan Singh (Shabad OS, CC BY-SA)

English

Whatever the Lord links him to, to that he is linked. ||2||

Dr. Sant Singh Khalsa (Shabad OS, CC BY-SA)
Ang 518 · Line 28

ਸਲੋਕੁ ਮਃ ੫ ॥

salok mahalaa 5 |

Punjabi

ਸਲੋਕ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fifth Mehl:

Dr. Sant Singh Khalsa (Shabad OS, CC BY-SA)
Ang 518 · Line 29

ਚੰਗਿਆੲਂੀ ਆਲਕੁ ਕਰੇ; ਬੁਰਿਆੲਂੀ ਹੋਇ ਸੇਰੁ ॥

changiaaenee aalak kare; buriaaenee hoe ser |

Punjabi

ਆਦਮੀ ਨੇਕੀ ਕਰਨ ਨੂੰ ਸੁਸਤ ਹੈ, ਪ੍ਰੰਤੂ ਬਦੀ ਕਰਨ ਲਈ ਉਹ ਸ਼ੇਰ ਹੈ।

Bhai Manmohan Singh (Shabad OS, CC BY-SA)

English

He is reluctant to do good, but eager to practice evil.

Dr. Sant Singh Khalsa (Shabad OS, CC BY-SA)
Ang 518 · Line 30

ਨਾਨਕ. ਅਜੁ ਕਲਿ ਆਵਸੀ; ਗਾਫਲ ਫਾਹੀ ਪੇਰੁ ॥੧॥

naanak. aj kal aavasee; gaafal faahee per |1|

Punjabi

ਨਾਨਕ ਅੱਜ ਜਾਂ ਭਲਕੇ ਬੇਪਰਵਾਹ ਬੰਦੇ ਦੇ ਪੈਰਾਂ ਵਿੱਚ ਬੇੜੀ ਪੈ ਜਾਵੇਗੀ।

Bhai Manmohan Singh (Shabad OS, CC BY-SA)

English

O Nanak, today or tomorrow, the feet of the careless fool shall fall into the trap. ||1||

Dr. Sant Singh Khalsa (Shabad OS, CC BY-SA)
Ang 518 · Line 31

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 518 · Line 32

ਕਿਤੀਆ ਕੁਢੰਗ; ਗੁਝਾ ਥੀਐ ਨ ਹਿਤੁ ॥

kiteea kudtang; gujhaa theeai na hit |

Punjabi

ਕਿੰਨੇ ਹੀ ਮੰਦੇ ਹਨ, ਮੇਰੇ ਚਾਲੇ, ਪਰ ਤੇਰਾ ਪ੍ਰੇਮ, ਹੇ ਸੁਆਮੀ! ਮੇਰੇ ਲਈ ਲੁੱਕਿਆ ਛਿਪਿਆ ਨਹੀਂ।

Bhai Manmohan Singh (Shabad OS, CC BY-SA)

English

No matter how evil my ways are, still, Your Love for me is not concealed.

Dr. Sant Singh Khalsa (Shabad OS, CC BY-SA)
Ang 518 · Line 33

ਨਾਨਕ. ਤੈ ਸਹਿ ਢਕਿਆ; ਮਨ ਮਹਿ ਸਚਾ ਮਿਤੁ ॥੨॥

naanak. tai seh dtakiaa; man meh sachaa mit |2|

Punjabi

ਤੂੰ, ਹੇ ਸੱਚੇ ਮਿੱਤ੍ਰ ਸੁਆਮੀ! ਜੋ ਮੇਰੇ ਚਿੱਤ ਵਿੱਚ ਵੱਸਦਾ ਹੈਂ, ਨਾਨਕ ਦੀਆਂ ਕਮਜ਼ੋਰੀਆਂ ਨੂੰ ਕੱਜ ਲਿਆ ਹੈ।

Bhai Manmohan Singh (Shabad OS, CC BY-SA)

English

Nanak: You, O Lord, conceal my short-comings and dwell within my mind; You are my true friend. ||2||

Dr. Sant Singh Khalsa (Shabad OS, CC BY-SA)
Ang 518 · Line 34

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 518 · Line 35

ਹਉ ਮਾਗਉ ਤੁਝੈ ਦਇਆਲ; ਕਰਿ ਦਾਸਾ ਗੋਲਿਆ ॥

hau maagau tujhai deaal; kar daasaa goliaa |

Punjabi

ਮੇਰੇ ਮਿਹਰਬਾਨ ਮਾਲਕ, ! ਮੈਂ ਤੇਰੇ ਕੋਲੋਂ ਇਹ ਖੈਰ ਮੰਗਦਾ ਹਾਂ ਕਿ ਮੈਨੂੰ ਆਪਣੇ ਸੇਵਕਾਂ ਦਾ ਗੁਲਾਮ ਬਣਾ ਦੇ।

Bhai Manmohan Singh (Shabad OS, CC BY-SA)

English

I beg of You, O Merciful Lord: please, make me the slave of Your slaves.

Dr. Sant Singh Khalsa (Shabad OS, CC BY-SA)
Ang 518 · Line 36

ਨਉ ਨਿਧਿ ਪਾਈ ਰਾਜੁ; ਜੀਵਾ ਬੋਲਿਆ ॥

nau nidh paaee raaj; jeevaa boliaa |

Punjabi

ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਜੀਊਦਾਂ ਹਾਂ ਅਤੇ ਨੌਂ ਖਜਾਨੇ ਤੇ ਪਾਤਿਸ਼ਾਹੀ ਪ੍ਰਾਪਤ ਕਰਦਾ ਹਾਂ।

Bhai Manmohan Singh (Shabad OS, CC BY-SA)

English

I obtain the nine treasures and royalty; chanting Your Name, I live.

Dr. Sant Singh Khalsa (Shabad OS, CC BY-SA)
Ang 518 · Line 37

ਅੰਮ੍ਰਿਤ ਨਾਮੁ ਨਿਧਾਨੁ; ਦਾਸਾ ਘਰਿ ਘਣਾ ॥

amrit naam nidhaan; daasaa ghar ghanaa |

Punjabi

ਵਾਹਿਗੁਰੂ ਦੇ ਗੋਲਿਆਂ ਦੇ ਗ੍ਰਿਹ ਵਿੱਚ ਸੁਧਾ ਸਰੂਪ (ਅੰਮ੍ਰਿਤ) ਨਾਮ ਦਾ ਭਾਰੀ ਖਜਾਨਾ ਹੈ।

Bhai Manmohan Singh (Shabad OS, CC BY-SA)

English

The great ambrosial treasure, the Nectar of the Naam, is in the home of the Lord's slaves.

Dr. Sant Singh Khalsa (Shabad OS, CC BY-SA)
Ang 518 · Line 38

ਤਿਨ ਕੈ ਸੰਗਿ ਨਿਹਾਲੁ; ਸ੍ਰਵਣੀ ਜਸੁ ਸੁਣਾ ॥

tin kai sang nihaal; sravanee jas sunaa |

Punjabi

ਉਨ੍ਹਾਂ ਦੀ ਸੰਗਤ ਅੰਦਰ, ਆਪਣੇ ਕੰਨਾਂ ਨਾਲ ਤੇਰੀ ਕੀਰਤੀ ਸੁਣ ਕੇ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

In their company, I am in ecstasy, listening to Your Praises with my ears.

Dr. Sant Singh Khalsa (Shabad OS, CC BY-SA)
Ang 518 · Line 39

ਕਮਾਵਾ ਤਿਨ ਕੀ ਕਾਰ; ਸਰੀਰੁ ਪਵਿਤੁ ਹੋਇ ॥

kamaavaa tin kee kaar; sareer pavit hoe |

Punjabi

ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੇਰੀ ਦੇਹ ਪਾਵਨ ਹੋ ਗਈ ਹੈ।

Bhai Manmohan Singh (Shabad OS, CC BY-SA)

English

Serving them, my body is purified.

Dr. Sant Singh Khalsa (Shabad OS, CC BY-SA)
Ang 518 · Line 40

ਪਖਾ ਪਾਣੀ ਪੀਸਿ; ਬਿਗਸਾ ਪੈਰ ਧੋਇ ॥

pakhaa paanee pees; bigasaa pair dhoe |

Punjabi

ਮੈਂ ਉਨ੍ਹਾਂ ਨੂੰ ਪੱਖਾ ਝੱਲਦਾ ਹਾਂ, ਉਨ੍ਹਾਂ ਲਈ ਜਲ ਢੋਂਦਾ ਹਾਂ, ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਤੇ ਉਨ੍ਹਾ ਦੇ ਚਰਨ ਧੋ ਕੇ ਪਰਮ ਪ੍ਰਸੰਨ ਹੁੰਦਾ ਹਾਂ।

Bhai Manmohan Singh (Shabad OS, CC BY-SA)

English

I wave the fans over them, and carry water for them; I grind the corn for them, and washing their feet, I am over-joyed.

Dr. Sant Singh Khalsa (Shabad OS, CC BY-SA)
Ang 518 · Line 41

ਆਪਹੁ ਕਛੂ ਨ ਹੋਇ; ਪ੍ਰਭ ਨਦਰਿ ਨਿਹਾਲੀਐ ॥

aapahu kachhoo na hoe; prabh nadar nihaaleeai |

Punjabi

ਆਪਣੇ ਆਪ ਨੂੰ ਮੈਂ ਕੁਛ ਭੀ ਨਹੀਂ ਕਰ ਸਕਦਾ। ਮੇਰੇ ਮਾਲਕ ਤੂੰ ਮੇਰੇ ਵੱਲ ਆਪਣੀ ਮਿਹਰ ਦੀ ਨਜਰ ਨਾਲ ਵੇਖ।

Bhai Manmohan Singh (Shabad OS, CC BY-SA)

English

By myself, I can do nothing; O God, bless me with Your Glance of Grace.

Dr. Sant Singh Khalsa (Shabad OS, CC BY-SA)
Ang 518 · Line 42

ਮੋਹਿ ਨਿਰਗੁਣ ਦਿਚੈ ਥਾਉ; ਸੰਤ ਧਰਮ ਸਾਲੀਐ ॥੩॥

mohi niragun dichai thaau; sant dharam saaleeai |3|

Punjabi

ਮੈਂ ਪਾਪੀ, ਨੂੰ ਸਾਧੂਆਂ ਦੇ ਪਵਿੱਤਰ, ਅਸਥਾਨ (ਧਰਮਸ਼ਾਲਾ) ਵਿੱਚ ਟਿਕਾਣ ਦੀ ਦਾਤ ਦੇ, ਹੇ ਸੁਆਮੀ!

Bhai Manmohan Singh (Shabad OS, CC BY-SA)

English

I am worthless - please, bless me with a seat in the place of worship of the Saints. ||3||

Dr. Sant Singh Khalsa (Shabad OS, CC BY-SA)
Ang 518 · Line 43

ਸਲੋਕ ਮਃ ੫ ॥

salok mahalaa 5 |

Punjabi

ਸਲੋਕ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fifth Mehl:

Dr. Sant Singh Khalsa (Shabad OS, CC BY-SA)
Ang 518 · Line 44

ਸਾਜਨ ਤੇਰੇ ਚਰਨ ਕੀ; ਹੋਇ ਰਹਾ ਸਦ ਧੂਰਿ ॥

saajan tere charan kee; hoe rahaa sad dhoor |

Punjabi

ਮੇਰੇ ਮਿੱਤ੍ਰ, ਮੈਂ ਹਮੇਸ਼ਾਂ ਹੀ ਤੇਰੇ ਪੈਰਾਂ ਦੀ ਧੂੜ ਬਣਿਆ ਰਹਾਂ।

Bhai Manmohan Singh (Shabad OS, CC BY-SA)

English

O Friend, I pray that I may remain forever the dust of Your Feet.

Dr. Sant Singh Khalsa (Shabad OS, CC BY-SA)
Ang 518 · Line 45

ਨਾਨਕ ਸਰਣਿ ਤੁਹਾਰੀਆ; ਪੇਖਉ ਸਦਾ ਹਜੂਰਿ ॥੧॥

naanak saran tuhaareea; pekhau sadaa hajoor |1|

Punjabi

ਨਾਨਕ ਨੇ ਤੇਰੀ ਸ਼ਰਨ ਸੰਭਾਲੀ ਹੈ ਅਤੇ ਉਹ ਸਦੀਵ ਹੀ ਤੈਨੂੰ ਹਾਜ਼ਰ ਨਾਜ਼ਰ ਵੇਖਦਾ ਹਾਂ।

Bhai Manmohan Singh (Shabad OS, CC BY-SA)

English

Nanak has entered Your Sanctuary, and beholds You ever-present. ||1||

Dr. Sant Singh Khalsa (Shabad OS, CC BY-SA)
Ang 518 · Line 46

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 518 · Line 47

ਪਤਿਤ ਪੁਨੀਤ ਅਸੰਖ ਹੋਹਿ; ਹਰਿ ਚਰਣੀ ਮਨੁ ਲਾਗ ॥

patit puneet asankh hohi; har charanee man laag |

Punjabi

ਆਪਣੇ ਚਿੱਤ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜਨ ਦੁਆਰਾ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Countless sinners become pure, by fixing their minds on the Feet of the Lord.

Dr. Sant Singh Khalsa (Shabad OS, CC BY-SA)
Ang 518 · Line 48

ਅਠਸਠਿ ਤੀਰਥ ਨਾਮੁ ਪ੍ਰਭ; ਜਿਸੁ ਨਾਨਕ ਮਸਤਕਿ ਭਾਗ ॥੨॥

atthasatth teerath naam prabh; jis naanak masatak bhaag |2|

Punjabi

ਜਿਸ ਦੇ ਮੱਥੇ ਉਤੇ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਨਾਨਕ! ਉਹ ਸੁਆਮੀ ਦੇ ਨਾਮ ਨੂੰ ਹੀ ਅਠਾਹਟ ਧਰਮ ਅਸਥਾਨਾਂ ਵੱਜੋਂ ਪਾ (ਸਮਝ) ਲੈਂਦਾ ਹੈ।

Bhai Manmohan Singh (Shabad OS, CC BY-SA)

English

The Name of God is the sixty-eight holy places of pilgrimage, O Nanak, for one who has such destiny written upon his forehead. ||2||

Dr. Sant Singh Khalsa (Shabad OS, CC BY-SA)
Ang 518 · Line 49

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 518 · Line 50

ਨਿਤ ਜਪੀਐ ਸਾਸਿ ਗਿਰਾਸਿ; ਨਾਉ ਪਰਵਦਿਗਾਰ ਦਾ ॥

nit japeeai saas giraas; naau paravadigaar daa |

Punjabi

ਆਪਣੇ ਹਰ ਸੁਆਸ ਅਤੇ ਬੁਰਕੀ ਨਾਲ, ਤੂੰ ਹਮੇਸ਼ਾਂ ਆਪਣੇ ਪਾਲਣਹਾਰ ਪ੍ਰਮੇਸ਼ਰ ਦੇ ਨਾਮ ਨੂੰ ਯਾਦ ਕਰ।

Bhai Manmohan Singh (Shabad OS, CC BY-SA)

English

With every breath and morsel of food, chant the Name of the Lord, the Cherisher.

Dr. Sant Singh Khalsa (Shabad OS, CC BY-SA)
Ang 518 · Line 51

ਜਿਸ ਨੋ ਕਰੇ ਰਹੰਮ; ਤਿਸੁ. ਨ ਵਿਸਾਰਦਾ ॥

jis no kare raham; tis. na visaaradaa |

Punjabi

ਪ੍ਰਭੂ, ਉਸ ਨੂੰ ਨਹੀਂ ਭੁਲਾਉਂਦਾ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।

Bhai Manmohan Singh (Shabad OS, CC BY-SA)

English

The Lord does not forget one upon whom He has bestowed His Grace.

Dr. Sant Singh Khalsa (Shabad OS, CC BY-SA)
Ang 518 · Line 52

ਆਪਿ ਉਪਾਵਣਹਾਰ. ਆਪੇ ਹੀ ਮਾਰਦਾ ॥

aap upaavanahaar. aape hee maaradaa |

Punjabi

ਖੁਦ ਹੀ ਉਹ ਸਿਰਜਣਹਾਰ ਹੈ ਅਤੇ ਖੁਦ ਹੀ ਉਹ ਵਿਣਾਸ ਕਰਤਾ।

Bhai Manmohan Singh (Shabad OS, CC BY-SA)

English

He Himself is the Creator, and He Himself destroys.

Dr. Sant Singh Khalsa (Shabad OS, CC BY-SA)