Ang 519
ਸਭੁ ਕਿਛੁ ਜਾਣੈ ਜਾਣੁ; ਬੁਝਿ ਵੀਚਾਰਦਾ ॥
sabh kichh jaanai jaan; bujh veechaaradaa |
Punjabi
ਜਾਨਣਹਾਰ ਵਾਹਿਗੁਰੂ ਸਾਰਾ ਕੁਝ ਜਾਣਦਾ ਹੈ ਅਤੇ ਸਮਝ ਦੇ ਆਪਣੀ ਰਚਨਾ ਵੱਲ ਧਿਆਨ ਦਿੰਦਾ ਹੈ।
English
The Knower knows everything; He understands and contemplates.
ਅਨਿਕ ਰੂਪ ਖਿਨ ਮਾਹਿ; ਕੁਦਰਤਿ ਧਾਰਦਾ ॥
anik roop khin maeh; kudarat dhaaradaa |
Punjabi
ਆਪਣੀ ਸ਼ਕਤੀ ਦੁਆਰਾ, ਸੁਆਮੀ ਇਕ ਮੁਹਤ ਵਿੱਚ ਘਣੇਰੇ ਸਰੂਪ ਅਖਤਿਆਰ ਕਰ ਲੈਂਦਾ ਹੈ।
English
By His creative power, He assumes numerous forms in an instant.
ਜਿਸ ਨੋ ਲਾਇ ਸਚਿ; ਤਿਸਹਿ ਉਧਾਰਦਾ ॥
jis no laae sach; tiseh udhaaradaa |
Punjabi
ਜਿਸ ਨੂੰ ਸਾਹਿਬ ਸੱਚ ਨਾਲ ਜੋੜਦਾ ਹੈ, ਉਸ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
English
One whom the Lord attaches to the Truth is redeemed.
ਜਿਸ ਦੈ ਹੋਵੈ ਵਲਿ; ਸੁ ਕਦੇ. ਨ ਹਾਰਦਾ ॥
jis dai hovai val; su kade. na haaradaa |
Punjabi
ਜਿਸ ਦੇ ਪਾਸੇ ਉਹ ਮਾਲਕ ਹੈ, ਉਹ ਕਦਾਚਿਤ ਨਹੀਂ ਹਾਰਦਾ।
English
One who has God on his side is never conquered.
ਸਦਾ ਅਭਗੁ ਦੀਬਾਣੁ ਹੈ; ਹਉ. ਤਿਸੁ ਨਮਸਕਾਰਦਾ ॥੪॥
sadaa abhag deebaan hai; hau. tis namasakaaradaa |4|
Punjabi
ਸਦੀਵ ਹੀ ਅਬਿਨਾਸ਼ੀ ਹੈ ਉਸ ਦਾ ਦਰਬਾਰ ਉਸ ਨੂੰ ਮੈਂ ਬੰਦਨਾ ਕਰਦਾ ਹਾਂ।
English
His Court is eternal and imperishable; I humbly bow to Him. ||4||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਕਾਮੁ ਕ੍ਰੋਧੁ ਲੋਭੁ ਛੋਡੀਐ; ਦੀਜੈ ਅਗਨਿ ਜਲਾਇ ॥
kaam krodh lobh chhoddeeai; deejai agan jalaae |
Punjabi
ਤੂੰ ਆਪਣੇ ਕਾਮ, ਕ੍ਰੋਧ ਅਤੇ ਲਾਲਚ ਨੂੰ ਤਿਆਗ ਦੇ ਅਤੇ ਉਨ੍ਹਾਂ ਨੂੰ ਅੱਗ ਵਿੱਚ ਸਾੜ ਸੁੱਟ।
English
Renounce sexual desire, anger and greed, and burn them in the fire.
ਜੀਵਦਿਆ ਨਿਤ ਜਾਪੀਐ; ਨਾਨਕ. ਸਾਚਾ ਨਾਉ ॥੧॥
jeevadiaa nit jaapeeai; naanak. saachaa naau |1|
Punjabi
ਜਦ ਤਾਈਂ ਤੂੰ ਜੀਊਦਾ ਹੈਂ, ਸਦਾ ਹੀ ਸੱਚੇ ਨਾਮ ਦਾ ਸਿਮਰਨ ਕਰ, ਹੇ ਨਾਨਕ!
English
As long as you are alive, O Nanak, meditate continually on the True Name. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਸਿਮਰਤ ਸਿਮਰਤ ਪ੍ਰਭੁ ਆਪਣਾ; ਸਭ ਫਲ ਪਾਏ ਆਹਿ ॥
simarat simarat prabh aapanaa; sabh fal paae aaeh |
Punjabi
ਆਪਣੇ ਸੁਆਮੀ ਨੂੰ ਯਾਦ ਤੇ ਚੇਤੇ ਕਰਨ ਦੁਆਰਾ ਮੈਂ ਸਾਰੇ ਮੇਵੇ (ਪਦਾਰਥ) ਪ੍ਰਾਪਤ ਕਰ ਲਏ ਹਨ।
English
Meditating, meditating in remembrance on my God, I have obtained all the fruits.
ਨਾਨਕ. ਨਾਮੁ ਅਰਾਧਿਆ; ਗੁਰ ਪੂਰੈ ਦੀਆ ਮਿਲਾਇ ॥੨॥
naanak. naam araadhiaa; gur poorai deea milaae |2|
Punjabi
ਹੇ ਨਾਨਕ! ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿੱਤਾ ਹੈ।
English
O Nanak, I worship the Naam, the Name of the Lord; the Perfect Guru has united me with the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਸੋ ਮੁਕਤਾ ਸੰਸਾਰਿ; ਜਿ ਗੁਰਿ ਉਪਦੇਸਿਆ ॥
so mukataa sansaar; ji gur upadesiaa |
Punjabi
ਜਿਸ ਨੂੰ ਗੁਰਾਂ ਨੇ ਸਿੱਖਮਤ ਦਿੱਤਾ ਹੈ, ਉਹ ਇਸ ਜਹਾਨ ਵਿੱਚ ਬੰਦ-ਖਲਾਸ ਹੈ।
English
One who has been instructed by the Guru is liberated in this world.
ਤਿਸ ਕੀ ਗਈ ਬਲਾਇ; ਮਿਟੇ ਅੰਦੇਸਿਆ ॥
tis kee gee balaae; mitte andesiaa |
Punjabi
ਉਸ ਦੀ ਮੁਸੀਬਤ ਟਲ ਗਈ ਹੈ ਅਤੇ ਉਸ ਦਾ ਫਿਰਕ ਦੂਰ ਹੋ ਗਿਆ ਹੈ।
English
He avoids disaster, and his anxiety is dispelled.
ਤਿਸ ਕਾ ਦਰਸਨੁ ਦੇਖਿ; ਜਗਤੁ ਨਿਹਾਲੁ ਹੋਇ ॥
tis kaa darasan dekh; jagat nihaal hoe |
Punjabi
ਉਸ ਦਾ ਦੀਦਾਰ ਵੇਖ ਕੇ ਸੰਸਾਰ ਪਰਮ ਪ੍ਰਸੰਨ ਹੋ ਜਾਂਦਾ ਹਾਂ।
English
Beholding the blessed vision of his Darshan, the world is over-joyed.
ਜਨ ਕੈ ਸੰਗਿ ਨਿਹਾਲੁ; ਪਾਪਾ ਮੈਲੁ ਧੋਇ ॥
jan kai sang nihaal; paapaa mail dhoe |
Punjabi
ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਬੰਦਾ ਖੁਸ਼ ਥੀ ਵੰਞਦਾ ਹੈ ਅਤੇ ਉਸ ਦੇ ਗੁਨਾਹਾਂ ਦੀ ਗੰਦਗੀ ਧੋਤੀ ਜਾਂਦੀ ਹੈ।
English
In the company of the Lord's humble servants, the world is over-joyed, and the filth of sin is washed away.
ਅੰਮ੍ਰਿਤੁ ਸਾਚਾ ਨਾਉ; ਓਥੈ ਜਾਪੀਐ ॥
amrit saachaa naau; othai jaapeeai |
Punjabi
ਸੁਧਾ-ਸਰੂਪ ਸੱਚਾ ਨਾਮ ਉਥੇ ਸਿਮਰਿਆ ਜਾਂਦਾ ਹੈ।
English
There, they meditate on the Ambrosial Nectar of the True Name.
ਮਨ ਕਉ ਹੋਇ ਸੰਤੋਖੁ; ਭੁਖਾ ਧ੍ਰਾਪੀਐ ॥
man kau hoe santokh; bhukhaa dhraapeeai |
Punjabi
ਆਤਮਾਂ ਨੂੰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਭੁੱਖ ਤ੍ਰਿਪਤ ਥੀ ਵੰਞਦਾ ਹੈ।
English
The mind becomes content, and its hunger is satisfied.
ਜਿਸੁ ਘਟਿ ਵਸਿਆ ਨਾਉ; ਤਿਸੁ ਬੰਧਨ ਕਾਟੀਐ ॥
jis ghatt vasiaa naau; tis bandhan kaatteeai |
Punjabi
ਜੀਹਦੇ ਦਿਲ ਅੰਦਰ ਨਾਮ ਵੱਸਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
English
One whose heart is filled with the Name, has his bonds cut away.
ਗੁਰ ਪਰਸਾਦਿ, ਕਿਨੈ ਵਿਰਲੈ; ਹਰਿ ਧਨੁ ਖਾਟੀਐ ॥੫॥
gur parasaad, kinai viralai; har dhan khaatteeai |5|
Punjabi
ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਪੁਰਸ਼ ਹੀ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਕਮਾਉਂਦਾ ਹੈ।
English
By Guru's Grace, some rare person earns the wealth of the Lord's Name. ||5||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਮਨ ਮਹਿ ਚਿਤਵਉ. ਚਿਤਵਨੀ; ਉਦਮੁ ਕਰਉ ਉਠਿ ਨੀਤ ॥
man meh chitvau. chitavanee; udam krau utth neet |
Punjabi
ਆਪਣੇ ਚਿੱਤ ਅੰਦਰ ਮੈਂ ਹਮੇਸ਼ਾਂ ਸਾਜਰੇ (ਅੰਮ੍ਰਿਤ ਵੇਲੇ) ਉਠਣ ਅਤੇ ਉਪਰਾਲਾ ਕਰਨ ਦੀ ਸੋਚ ਸੋਚਦਾ ਹਾਂ ਕਿ-।
English
Within my mind, I think thoughts of always rising early, and making the effort.
ਹਰਿ ਕੀਰਤਨ ਕਾ ਆਹਰੋ; ਹਰਿ ਦੇਹੁ ਨਾਨਕ ਕੇ ਮੀਤ ॥੧॥
har keeratan kaa aaharo; har dehu naanak ke meet |1|
Punjabi
ਹੇ ਵਾਹਿਗੁਰੂ! ਮਿੱਤ੍ਰ, ਨਾਨਕ ਨੂੰ ਸਾਈਂ ਦੀ ਕੀਰਤੀ ਗਾਇਨ ਕਰਨ ਦੇ ਪਿਆਰੇ-ਉਦੱਮ ਦੀ ਦਾਤ ਹੈਂ।
English
O Lord, my Friend, please bless Nanak with the habit of singing the Kirtan of the Lord's Praises. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ; ਮਨੁ ਤਨੁ ਰਤਾ ਮੂਲਿ ॥
drisatt dhaar prabh raakhiaa; man tan rataa mool |
Punjabi
ਆਪਣੀ ਮਿਹਰ ਦੀ ਨਿਗ੍ਹਾ ਕਰ ਕੇ, ਸੁਆਮੀ ਨੇ ਮੈਨੂੰ ਬਚਾ ਲਿਆ ਹੈ ਮੇਰੀ ਆਤਮਾ ਤੇ ਦੇਹ ਆਦੀ ਨਿਰੰਕਾਰ ਨਾਲ ਰੰਗੇ ਗਏ ਹਨ।
English
Casting His Glance of Grace, God has saved me; my mind and body are imbued with the Primal Being.
ਨਾਨਕ. ਜੋ ਪ੍ਰਭ ਭਾਣੀਆ; ਮਰਉ ਵਿਚਾਰੀ ਸੂਲਿ ॥੨॥
naanak. jo prabh bhaaneea; mrau vichaaree sool |2|
Punjabi
ਨਾਨਕ, ਜੇਹੜੀਆ ਆਪਣੇ ਮਾਲਕ ਨੂੰ ਚੰਗੀਆਂ ਲਗਦੀਆਂ ਹਨ, ਉਨ੍ਹਾਂ ਦੇ ਨਿਰਬਲ ਸੋਗ ਮਰ ਮੁੱਕ ਜਾਂਦੇ ਹਨ।
English
O Nanak, those who are pleasing to God, have their cries of suffering taken away. ||2||
ਪਉੜੀ ॥
paurree |
Punjabi
ਪਉੜੀ।
English
Pauree:
ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥
jeea kee birathaa hoe; su gur peh aradaas kar |
Punjabi
ਆਪਣੇ ਮਨ ਦੀ ਪੀੜ ਸੰਬੰਧੀ ਆਪਣੇ ਗੁਰਾਂ ਅੱਗੇ ਪ੍ਰਾਰਥਨਾ ਕਰ।
English
When your soul is feeling sad, offer your prayers to the Guru.
ਛੋਡਿ ਸਿਆਣਪ ਸਗਲ; ਮਨੁ ਤਨੁ ਅਰਪਿ ਧਰਿ ॥
chhodd siaanap sagal; man tan arap dhar |
Punjabi
ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ ਅਤੇ ਉਨ੍ਹਾਂ ਨੂੰ ਆਤਮਾ ਤੇ ਦੇਹ ਸਮਰਪਨ ਕਰ ਦੇ।
English
Renounce all your cleverness, and dedicate your mind and body to Him.
ਪੂਜਹੁ ਗੁਰ ਕੇ ਪੈਰ; ਦੁਰਮਤਿ ਜਾਇ ਜਰਿ ॥
poojahu gur ke pair; duramat jaae jar |
Punjabi
ਤੂੰ ਗੁਰਾਂ ਦੇ ਚਰਨਾਂ ਦੀ ਉਪਾਸ਼ਨਾ ਕਰ, ਤਾਂ ਜੋ ਤੇਰੀ ਖੋਟੀ-ਅਕਲ ਸੜ ਵੰਞੇ ਹਨ।
English
Worship the Feet of the Guru, and your evil-mindedness shall be burnt away.
ਸਾਧ ਜਨਾ ਕੈ ਸੰਗਿ; ਭਵਜਲੁ ਬਿਖਮੁ ਤਰਿ ॥
saadh janaa kai sang; bhavajal bikham tar |
Punjabi
ਨੇਕ ਪੁਰਸ਼ਾਂ ਦੀ ਸੰਗਤ ਨਾਲ ਜੁੜ ਕੇ, ਤੂੰ ਬਿਖੜੇ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
English
Joining the Saadh Sangat, the Company of the Holy, you shall cross over the terrifying and difficult world-ocean.
ਸੇਵਹੁ ਸਤਿਗੁਰ ਦੇਵ; ਅਗੈ. ਨ ਮਰਹੁ ਡਰਿ ॥
sevahu satigur dev; agai. na marahu ddar |
Punjabi
ਆਪਣੇ ਰੱਬ ਰੂਪ ਸੱਚੇ ਗੁਰਾਂ ਦੀ ਘਾਲ ਕਮਾ। ਤੂੰ ਏਦੂੰ ਮਗਰੋਂ, ਭੈ ਨਾਲ ਨਹੀਂ ਮਰਨੂੰਗਾ।
English
Serve the True Guru, and in the world hereafter, you shall not die of fear.
ਖਿਨ ਮਹਿ ਕਰੇ ਨਿਹਾਲੁ; ਊਣੇ. ਸੁਭਰ ਭਰਿ ॥
khin meh kare nihaal; aoone. subhar bhar |
Punjabi
ਇਕ ਮੁਹਤ ਵਿੱਚ ਉਹ ਤੈਨੂੰ ਪ੍ਰਸੰਨ ਕਰ ਦੇਣਗੇ ਅਤੇ ਤੇਰੇ ਖਾਲੀ ਭਾਂਡੇ ਨੂੰ ਪੂਰੀ ਤਰ੍ਹਾਂ ਲਬਾਲਬ ਭਰ ਦੇਣਗੇ।
English
In an instant, he shall make you happy, and the empty vessel shall be filled to overflowing.
ਮਨ ਕਉ ਹੋਇ ਸੰਤੋਖੁ; ਧਿਆਈਐ ਸਦਾ ਹਰਿ ॥
man kau hoe santokh; dhiaaeeai sadaa har |
Punjabi
ਹਮੇਸ਼ਾਂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਚਿੱਤ ਨੂੰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ।
English
The mind becomes content, meditating forever on the Lord.
ਸੋ ਲਗਾ ਸਤਿਗੁਰ ਸੇਵ; ਜਾ ਕਉ ਕਰਮੁ ਧੁਰਿ ॥੬॥
so lagaa satigur sev; jaa kau karam dhur |6|
Punjabi
ਕੇਵਲ ਓਹੀ ਸੱਚੇ ਗੁਰਾਂ ਦੀ ਚਾਕਰੀ ਅੰਦਰ ਜੁੜਦਾ ਹੈ, ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ।
English
He alone dedicates himself to the Guru's service, unto whom the Lord has granted His Grace. ||6||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਲਗੜੀ ਸੁਥਾਨਿ; ਜੋੜਣਹਾਰੈ ਜੋੜੀਆ ॥
lagarree suthaan; jorranahaarai jorreea |
Punjabi
ਮੈਂ ਸ੍ਰੇਸ਼ਟ ਅਸਥਾਨ ਨਾਲ ਜੁੜਿਆ ਹੋਇਆ ਹਾਂ। ਜੋੜਨ ਵਾਲੇ ਨੇ ਮੈਨੂੰ ਜੋੜਿਆ ਹੈ।
English
I am attached to the right place; the Uniter has united me.
ਨਾਨਕ. ਲਹਰੀ ਲਖ ਸੈ ਆਨ; ਡੁਬਣ ਦੇਇ ਨ. ਮਾ ਪਿਰੀ ॥੧॥
naanak. laharee lakh sai aan; dduban dee na. maa piree |1|
Punjabi
ਨਾਨਕ, ਸੈਂਕੜੇ ਅਤੇ ਲੱਖਾਂ ਛੱਲਾਂ ਹਨ, ਪਰ ਮੇਰਾ ਕੰਤ ਮੈਨੂੰ ਡੁੱਬਣ ਨਹੀਂ ਦਿੰਦਾ।
English
O Nanak, there are hundreds and thousands of waves, but my Husband Lord does not let me drown. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਬਨਿ ਭੀਹਾਵਲੈ. ਹਿਕੁ ਸਾਥੀ ਲਧਮੁ; ਦੁਖ ਹਰਤਾ ਹਰਿ ਨਾਮਾ ॥
ban bheehaavalai. hik saathee ladham; dukh harataa har naamaa |
Punjabi
ਭਿਆਨਕ ਬੀਆਬਾਣ ਵਿੱਚ ਮੈਨੂੰ ਇਕ ਸੰਗੀ ਮਿਲ ਪਿਆ ਹੈ, ਵਾਹਿਗੁਰੂ ਦਾ ਨਾਮ, ਜੋ ਕਸ਼ਟ ਨੂੰ ਨਸ਼ਟ ਕਰਨ ਵਾਲਾ ਹੈ।
English
In the dreadful wilderness, I have found the one and only companion; the Name of the Lord is the Destroyer of distress.
ਬਲਿ ਬਲਿ ਜਾਈ ਸੰਤ ਪਿਆਰੇ; ਨਾਨਕ ਪੂਰਨ ਕਾਮਾਂ ॥੨॥
bal bal jaaee sant piaare; naanak pooran kaamaan |2|
Punjabi
ਕੁਰਬਾਨ, ਕੁਰਬਾਨ ਹਾਂ, ਮੈਂ ਲਾਡਲੇ ਸੰਤਾਂ ਉਤੋਂ, ਜਿਨ੍ਹਾਂ ਨੇ ਮੇਰੇ ਕਾਰਜ ਰਾਸ ਕਰ ਦਿੱਤੇ ਹਨ, ਹੇ ਨਾਨਕ!
English
I am a sacrifice, a sacrifice to the Beloved Saints, O Nanak; through them, my affairs have been brought to fulfillment. ||2||
ਪਉੜੀ ॥
paurree |
Punjabi
ਪਉੜੀ।
English
Pauree:
ਪਾਈਅਨਿ ਸਭਿ ਨਿਧਾਨ; ਤੇਰੈ ਰੰਗਿ ਰਤਿਆ ॥
paaeean sabh nidhaan; terai rang ratiaa |
Punjabi
ਤੇਰੇ ਪ੍ਰੇਮ ਨਾਲ ਰੰਗੀਜਣ ਦੁਆਰਾ, ਹੇ ਪ੍ਰਭੂ! ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ।
English
All treasures are obtained, when we are attuned to Your Love.
ਨ ਹੋਵੀ ਪਛੋਤਾਉ; ਤੁਧ ਨੋ ਜਪਤਿਆ ॥
n hovee pachhotaau; tudh no japatiaa |
Punjabi
ਤੇਰਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਪਸਚਾਤਾਪ ਨਹੀਂ ਵਿਆਪਦਾ।
English
One does not have to suffer regret and repentance, when he meditates on You.
ਪਹੁਚਿ. ਨ ਸਕੈ ਕੋਇ; ਤੇਰੀ ਟੇਕ ਜਨ ॥
pahuch. na sakai koe; teree ttek jan |
Punjabi
ਤੇਰੇ ਗੋਲੇ ਨੂੰ ਤੇਰਾ ਹੀ ਆਸਰਾ ਹੈ। ਕੋਈ ਭੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
English
No one can equal Your humble servant, who has Your Support.
ਗੁਰ ਪੂਰੇ ਵਾਹੁ ਵਾਹੁ; ਸੁਖ ਲਹਾ ਚਿਤਾਰਿ ਮਨ ॥
gur poore vaahu vaahu; sukh lahaa chitaar man |
Punjabi
ਸੁਬਹਾਨ! ਸੁਬਹਾਨ! ਹਨ ਪੂਰਨ ਗੁਰਦੇਵ ਜੀ। ਚਿੱਤ ਵਿੱਚ ਉਨ੍ਹਾਂ ਨੂੰ ਚੇਤੇ ਕਰ ਕੇ ਮੈਂ ਆਰਾਮ ਪਾਉਂਦਾ ਹਾਂ।
English
Waaho! Waaho! How wonderful is the Perfect Guru! Cherishing Him in my mind, I obtain peace.
ਗੁਰ ਪਹਿ ਸਿਫਤਿ ਭੰਡਾਰੁ; ਕਰਮੀ ਪਾਈਐ ॥
gur peh sifat bhanddaar; karamee paaeeai |
Punjabi
ਗੁਰਾਂ ਪਾਸ ਸੁਆਮੀ ਦੀ ਕੀਰਤੀ ਦਾ ਖਜਾਨਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਪਾਇਆ ਜਾਂਦਾ ਹੈ।
English
The treasure of the Lord's Praise comes from the Guru; by His Mercy, it is obtained.
ਸਤਿਗੁਰ ਨਦਰਿ ਨਿਹਾਲ; ਬਹੁੜਿ. ਨ ਧਾਈਐ ॥
satigur nadar nihaal; bahurr. na dhaaeeai |
Punjabi
ਜਦ ਸੱਚੇ ਗੁਰੂ ਜੀ ਮਿਹਰ ਨਾਲ ਤੱਕਦੇ ਹਨ, ਤਾਂ ਪ੍ਰਾਣੀ, ਮੁੜ ਕੇ, ਭੰਬਲ ਭੂਸੇ ਨਹੀਂ ਖਾਂਦਾ ਹੈ।
English
When the True Guru bestows His Glance of Grace, one does not wander any more.
ਰਖੈ ਆਪਿ ਦਇਆਲੁ; ਕਰਿ ਦਾਸਾ ਆਪਣੇ ॥
rakhai aap deaal; kar daasaa aapane |
Punjabi
ਇਨਸਾਨ ਨੂੰ ਆਪਣਾ ਨਿੱਜ ਦਾ ਨਫਰ ਬਣਾ, ਮਿਹਰਬਾਨ ਮਾਲਕ ਖੁਦ ਉਸ ਦੀ ਰੱਖਿਆ ਕਰਦਾ ਹੈ।
English
The Merciful Lord preserves him - He makes him His own slave.
ਹਰਿ ਹਰਿ, ਹਰਿ ਹਰਿ ਨਾਮੁ; ਜੀਵਾ ਸੁਣਿ ਸੁਣੇ ॥੭॥
har har, har har naam; jeevaa sun sune |7|
Punjabi
ਮੈਂ ਹਰੀ, ਹਰੀ, ਹਰੀ, ਹਰੀ, ਦਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਜੀਊਦਾਂ ਹਾਂ।
English
Listening, hearing the Name of the Lord, Har, Har, Har, Har, I live. ||7||