Ang 520
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਪ੍ਰੇਮ ਪਟੋਲਾ. ਤੈ ਸਹਿ ਦਿਤਾ; ਢਕਣ ਕੂ. ਪਤਿ ਮੇਰੀ ॥
prem pattolaa. tai seh ditaa; dtakan koo. pat meree |
Punjabi
ਤੂੰ, ਹੇ ਕੰਤ! ਮੇਰੀ ਇੱਜ਼ਤ-ਆਬਰੂ ਬਚਾਉਣ ਲਈ ਮੈਨੂੰ ਆਪਣੀ ਪ੍ਰੀਤ ਦਾ ਰੇਸ਼ਮੀ ਪੁਸ਼ਾਕਾ ਬਖਸ਼ਿਆ ਹੈ।
English
O Husband Lord, You have given me the silk gown of Your Love to cover and protect my honor.
ਦਾਨਾ ਬੀਨਾ ਸਾਈ ਮੈਡਾ; ਨਾਨਕ. ਸਾਰ ਨ ਜਾਣਾ ਤੇਰੀ ॥੧॥
daanaa beenaa saaee maiddaa; naanak. saar na jaanaa teree |1|
Punjabi
ਤੂੰ ਹੇ ਮੇਰੇ ਮਾਲਕ! ਸਿਆਣਾ ਅਤੇ ਪ੍ਰਬੀਨ ਹੈ। ਨਾਨਕ, ਮੈਂ ਤੇਰੀ ਕਦਰ ਨੂੰ ਨਹੀਂ ਜਾਣਦਾ।
English
You are all-wise and all-knowing, O my Master; Nanak: I have not appreciated Your value, Lord. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਤੈਡੈ ਸਿਮਰਣਿ. ਹਭੁ ਕਿਛੁ ਲਧਮੁ; ਬਿਖਮੁ. ਨ ਡਿਠਮੁ ਕੋਈ ॥
taiddai simaran. habh kichh ladham; bikham. na ddittham koee |
Punjabi
ਤੇਰੀ ਬੰਦਗੀ ਦੁਆਰਾ ਮੈਨੂੰ ਸਾਰਾ ਕੁਝ ਲੱਭ ਪਿਆ ਹੈ ਅਤੇ ਮੈਨੂੰ ਕੋਈ ਔਕੜ ਪੇਸ਼ ਨਹੀਂ ਆਈ।
English
By Your meditative remembrance, I have found everything; nothing seems difficult to me.
ਜਿਸੁ ਪਤਿ ਰਖੈ ਸਚਾ ਸਾਹਿਬੁ; ਨਾਨਕ. ਮੇਟਿ ਨ ਸਕੈ ਕੋਈ ॥੨॥
jis pat rakhai sachaa saahib; naanak. mett na sakai koee |2|
Punjabi
ਨਾਨਕ, ਜਿਸ ਦੀ ਪੱਤ ਆਬਰੂ ਸੱਚਾ ਸੁਆਮੀ ਬਚਾਉਂਦਾ ਹੈ, ਉਸ ਨੂੰ ਕੋਈ ਬੇਇੱਜ਼ਤ ਨਹੀਂ ਕਰ ਸਕਦਾ।
English
One whose honor the True Lord Master has preserved - O Nanak, no one can dishonor him. ||2||
ਪਉੜੀ ॥
paurree |
Punjabi
ਪਉੜੀ।
English
Pauree:
ਹੋਵੈ ਸੁਖੁ ਘਣਾ; ਦਯਿ ਧਿਆਇਐ ॥
hovai sukh ghanaa; day dhiaaeiai |
Punjabi
ਸਾਹਿਬ ਦਾ ਸਿਮਰਨ ਕਰਨ ਦੁਅਰਾ ਇਨਸਾਨ ਨੂੰ ਭਾਰਾ ਆਰਾਮ ਮਿਲਦਾ ਹੈ।
English
Meditating on the Lord, there comes a great peace.
ਵੰਞੈ ਰੋਗਾ ਘਾਣਿ; ਹਰਿ ਗੁਣ ਗਾਇਐ ॥
vanyai rogaa ghaan; har gun gaaeiai |
Punjabi
ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਦੁੱਖ ਦੇ ਸਮੁਦਾਇ ਅਲੋਪ ਹੋ ਜਾਂਦੇ ਹਨ।
English
Multitudes of illnesses vanish, singing the Glorious Praises of the Lord.
ਅੰਦਰਿ ਵਰਤੈ ਠਾਢਿ; ਪ੍ਰਭਿ ਚਿਤਿ ਆਇਐ ॥
andar varatai tthaadt; prabh chit aaeiai |
Punjabi
ਸਾਹਿਬ ਦਾ ਸਿਮਰਨ ਕਰਨ ਦੁਆਰਾ, ਅੰਦਰਵਾਰ ਠੰਢ-ਚੈਨ ਵਰਤ ਜਾਂਦੀ ਹੈ।
English
Utter peace pervades within, when God comes to mind.
ਪੂਰਨ ਹੋਵੈ ਆਸ; ਨਾਇ ਮੰਨਿ ਵਸਾਇਐ ॥
pooran hovai aas; naae man vasaaeiai |
Punjabi
ਨਾਮ ਨੂੰ ਅੰਤਸ਼ ਕਰਨ ਟਿਕਾਉਣ ਦੁਆਰਾ ਉਮੈਦ ਪੂਰੀ ਹੋ ਜਾਂਦੀ ਹੈ।
English
One's hopes are fulfilled, when one's mind is filled with the Name.
ਕੋਇ. ਨ ਲਗੈ ਬਿਘਨੁ; ਆਪੁ ਗਵਾਇਐ ॥
koe. na lagai bighan; aap gavaaeiai |
Punjabi
ਆਦਮੀ ਨੂੰ ਕੋਈ ਔਕੜ ਨਹੀਂ ਵਿਆਪਦੀ, ਜੇਕਰ ਉਹ ਆਪਣੀ ਸਵੈ-ਹੰਗਤਾ ਮੇਟ ਦੇਵੇ।
English
No obstacles stand in the way, when one eliminates his self-conceit.
ਗਿਆਨ ਪਦਾਰਥੁ ਮਤਿ; ਗੁਰ ਤੇ ਪਾਇਐ ॥
giaan padaarath mat; gur te paaeiai |
Punjabi
ਬ੍ਰਹਿਮ-ਬੋਧ ਦਾ ਧਨ, ਪਦਾਰਥ ਤੇ ਬੁੱਧੀ ਮਨ ਨੂੰ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ।
English
The intellect attains the blessing of spiritual wisdom from the Guru.
ਤਿਨਿ ਪਾਏ ਸਭੇ ਥੋਕ; ਜਿਸੁ ਆਪਿ ਦਿਵਾਇਐ ॥
tin paae sabhe thok; jis aap divaaeiai |
Punjabi
ਜਿਸ ਨੂੰ ਪ੍ਰਭੂ ਖੁਦ ਦਿੰਦਾ ਹੈ, ਉਹ ਸਾਰੀਆਂ ਸ਼ੈਆਂ ਪਾ ਲੈਂਦਾ ਹੈ।
English
He receives everything, unto whom the Lord Himself gives.
ਤੂੰ ਸਭਨਾ ਕਾ ਖਸਮੁ; ਸਭ ਤੇਰੀ ਛਾਇਐ ॥੮॥
toon sabhanaa kaa khasam; sabh teree chhaaeiai |8|
Punjabi
ਤੂੰ ਸਾਰਿਆਂ ਦਾ ਮਾਲਕ ਹੈ। ਸਮੂਹ ਤੇਰੀ ਪਨਾਹ ਥੱਲੇ ਹਨ।
English
You are the Lord and Master of all; all are under Your Protection. ||8||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਨਦੀ ਤਰੰਦੜੀ. ਮੈਡਾ ਖੋਜੁ ਨ ਖੁੰਭੈ; ਮੰਝਿ ਮੁਹਬਤਿ ਤੇਰੀ ॥
nadee tarandarree. maiddaa khoj na khunbhai; manjh muhabat teree |
Punjabi
ਸੰਸਾਰੀ ਰੂਪੀ ਨਾਲਾ ਪਾਰ ਕਰਦਿਆਂ ਹੋਇਆ ਮੇਰਾ ਪੈਰ ਨਹੀਂ ਖੁਭਦਾ, ਕਿਉਂਕਿ ਮੇਰੀ ਤੇਰੇ ਨਾਲ ਪ੍ਰੀਤ ਹੈ।
English
Crossing the stream, my foot does not get stuck - I am filled with love for You.
ਤਉ ਸਹ ਚਰਣੀ. ਮੈਡਾ ਹੀਅੜਾ ਸੀਤਮੁ; ਹਰਿ ਨਾਨਕ. ਤੁਲਹਾ ਬੇੜੀ ॥੧॥
tau seh charanee. maiddaa heearraa seetam; har naanak. tulahaa berree |1|
Punjabi
ਤੇਰੇ ਪੈਰਾਂ ਨਾਲ, ਹੇ ਕੰਮ ਮੇਰੀ ਆਤਮਾ ਸੀਤੀ ਹੋਈ ਹੈ। ਨਾਨਕ ਤੁਲਹੜਾ ਤੇ ਨਉਕਾ ਵਾਹਿਗੁਰੂ ਹੀ ਹੈ।
English
O Lord, my heart is attached to Your Feet; the Lord is Nanak's raft and boat. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਜਿਨੑਾ ਦਿਸੰਦੜਿਆ. ਦੁਰਮਤਿ ਵੰਞੈ ਮਿਤ੍ਰ; ਅਸਾਡੜੇ ਸੇਈ ॥
jinaa disandarriaa. duramat vanyai mitr; asaaddarre seee |
Punjabi
ਜਿਨ੍ਹਾਂ ਦੇ ਵੇਖਣ ਨਾਲ ਮੇਰੀ ਖੋਟੀ ਮਤ ਦੂਰ ਹੋ ਜਾਂਦੀ ਹੈ, ਉਹੀ ਮੇਰੇ ਦੋਸਤ ਹਨ।
English
The sight of them banishes my evil-mindedness; they are my only true friends.
ਹਉ ਢੂਢੇਦੀ ਜਗੁ ਸਬਾਇਆ; ਜਨ ਨਾਨਕ. ਵਿਰਲੇ ਕੇਈ ॥੨॥
hau dtoodtedee jag sabaaeaa; jan naanak. virale keee |2|
Punjabi
ਮੈਂ ਸਾਰਾ ਜਹਾਨ ਲੱਭ ਲਿਆ ਹੈ। ਹੇ ਨਫਰ ਨਾਨਕ! ਬਹੁਤ ਹੀ ਥੋੜੇ ਹਨ ਐਸੇ ਪੁਰਸ਼।
English
I have searched the whole world; O servant Nanak, how rare are such persons! ||2||
ਪਉੜੀ ॥
paurree |
Punjabi
ਪਉੜੀ।
English
Pauree:
ਆਵੈ ਸਾਹਿਬੁ ਚਿਤਿ; ਤੇਰਿਆ ਭਗਤਾ ਡਿਠਿਆ ॥
aavai saahib chit; teriaa bhagataa dditthiaa |
Punjabi
ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦ ਹੈ, ਜਦ ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ।
English
You come to mind, O Lord and Master, when I behold Your devotees.
ਮਨ ਕੀ ਕਟੀਐ ਮੈਲੁ; ਸਾਧਸੰਗਿ ਵੁਠਿਆ ॥
man kee katteeai mail; saadhasang vutthiaa |
Punjabi
ਸਤਿ ਸੰਗਤ ਅੰਦਰ ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ।
English
The filth of my mind is removed, when I dwell in the Saadh Sangat, the Company of the Holy.
ਜਨਮ ਮਰਣ ਭਉ ਕਟੀਐ; ਜਨ ਕਾ ਸਬਦੁ ਜਪਿ ॥
janam maran bhau katteeai; jan kaa sabad jap |
Punjabi
ਉਸ ਦੇ ਗੋਲੇ ਦੇ ਉਪਦੇਸ਼ ਨੂੰ ਕਮਾਉਣ ਦੁਆਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ।
English
The fear of birth and death is dispelled, meditating on the Word of His humble servant.
ਬੰਧਨ ਖੋਲਨਿੑ ਸੰਤ; ਦੂਤ ਸਭਿ ਜਾਹਿ ਛਪਿ ॥
bandhan kholana sant; doot sabh jaeh chhap |
Punjabi
ਸਾਧੂ ਜੂੜ ਵੱਢ ਸੁੱਟਦੇ ਹਨ ਅਤੇ ਭੂਤ ਸਾਰੇ ਅਲੋਪ ਹੋ ਜਾਂਦੇ ਹਨ।
English
The Saints untie the bonds, and all the demons are dispelled.
ਤਿਸੁ ਸਿਉ ਲਾਇਨਿੑ ਰੰਗੁ; ਜਿਸ ਦੀ ਸਭ ਧਾਰੀਆ ॥
tis siau laaeina rang; jis dee sabh dhaareea |
Punjabi
ਸੰਤ ਉਸ ਨਾਲ ਸਾਡਾ ਪਿਆਰ ਪਾਉਂਦੇ ਹਨ, ਜਿਸ ਨੇ ਸਾਰਾ ਆਲਮ ਅਸਥਾਪਨ ਕੀਤਾ ਹੈ।
English
They inspire us to love Him, the One who established the entire universe.
ਊਚੀ ਹੂੰ ਊਚਾ ਥਾਨੁ; ਅਗਮ ਅਪਾਰੀਆ ॥
aoochee hoon aoochaa thaan; agam apaareea |
Punjabi
ਉਚੇ ਤੋਂ ਉਚਾ ਹੈ ਆਸਣ, ਪਹੁੰਚ ਤੋਂ ਪਰੇ ਬੇਅੰਤ ਸਾਹਿਬ ਦਾ।
English
The seat of the inaccessible and infinite Lord is the highest of the high.
ਰੈਣਿ ਦਿਨਸੁ ਕਰ ਜੋੜਿ; ਸਾਸਿ ਸਾਸਿ ਧਿਆਈਐ ॥
rain dinas kar jorr; saas saas dhiaaeeai |
Punjabi
ਹੱਥ ਬੰਨ੍ਹ ਕੇ, ਰਾਤ੍ਰੀ ਦਿਹੁੰ ਆਪਣੇ ਹਰ ਸੁਆਸ ਨਾਲ ਤੂੰ ਉਸ ਦਾ ਸਿਮਰਨ ਕਰ।
English
Night and day, with your palms pressed together, with each and every breath, meditate on Him.
ਜਾ ਆਪੇ ਹੋਇ ਦਇਆਲੁ; ਤਾਂ ਭਗਤ ਸੰਗੁ ਪਾਈਐ ॥੯॥
jaa aape hoe deaal; taan bhagat sang paaeeai |9|
Punjabi
ਜਦ ਮਾਲਕ ਖੁਦ ਮਿਹਰਬਾਨ ਹੁੰਦਾ ਹੈ, ਤਦ ਹੀ ਅਨੁਰਾਗੀਆਂ (ਭਗਤਾਂ) ਦੀ ਸੰਗਤ ਪ੍ਰਾਪਤ ਹੁੰਦੀ ਹੈ।
English
When the Lord Himself becomes merciful, then we attain the Society of His devotees. ||9||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਬਾਰਿ ਵਿਡਾਨੜੈ ਹੁੰਮਸ ਧੁੰਮਸ; ਕੂਕਾ ਪਈਆ ਰਾਹੀ ॥
baar viddaanarrai hunmas dhunmas; kookaa peea raahee |
Punjabi
ਇਸ ਅਦਭੁੱਤ ਜਗਤ ਜੰਗਲ ਅੰਦਰ ਸ਼ੋਰ-ਸ਼ਰਾਬਾ ਤੇ ਰਾਮ ਰੌਲਾ ਹੈ ਅਤੇ ਚੀਕ ਚਿਹਾੜਾ ਰਸਤਿਆਂ ਵਿੱਚ ਗੂੰਜ ਰਿਹਾ ਹਾਂ।
English
In this wondrous forest of the world, there is chaos and confusion; shrieks emanate from the highways.
ਤਉ ਸਹ ਸੇਤੀ ਲਗੜੀ ਡੋਰੀ; ਨਾਨਕ ਅਨਦ ਸੇਤੀ ਬਨੁ ਗਾਹੀ ॥੧॥
tau seh setee lagarree ddoree; naanak anad setee ban gaahee |1|
Punjabi
ਤੇਰੇ ਨਾਲ, ਹੇ ਮਰੇ ਕੰਤ! ਮੈਂ ਪ੍ਰੀਤ ਅੰਦਰ ਜੁੜਿਆ ਹੋਇਆ ਹਾਂ, ਇਸ ਲਈ ਮੈਂ ਖੁਸ਼ੀ ਨਾਲ ਜੰਗਲ ਨੂੰ ਪਾਰ ਕਰ ਰਿਹਾ ਹਾਂ।
English
I am in love with You, O my Husband Lord; O Nanak, I cross the jungle joyfully. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਸਚੀ ਬੈਸਕ ਤਿਨੑਾ ਸੰਗਿ; ਜਿਨ ਸੰਗਿ ਜਪੀਐ ਨਾਉ ॥
sachee baisak tinaa sang; jin sang japeeai naau |
Punjabi
ਸੱਚੀ ਹੈ ਸੰਗਤ ਉਨ੍ਹਾਂ ਦੀ, ਜਿਨ੍ਹਾਂ ਦੇ ਮੇਲ-ਮਿਲਾਪ ਅੰਦਰ ਨਾਮ ਸਿਮਰਿਆ ਜਾਂਦਾ ਹੈ।
English
The true society is the company of those who meditate on the Name of the Lord.
ਤਿਨੑ ਸੰਗਿ. ਸੰਗੁ ਨ ਕੀਚਈ; ਨਾਨਕ. ਜਿਨਾ ਆਪਣਾ ਸੁਆਉ ॥੨॥
tina sang. sang na keechee; naanak. jinaa aapanaa suaau |2|
Punjabi
ਨਾਨਕ ਉਨ੍ਹਾਂ ਨਾਲ ਉਠਕ ਬੈਠਕ ਦਾ ਰੱਖ, ਜਿਨ੍ਹਾਂ ਦਾ ਕੋਈ ਆਪਣਾ ਜਾਤੀ ਮਤਲਬ ਹੈ।
English
Do not associate with those, O Nanak, who look out only for their own interests. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਾ ਵੇਲਾ ਪਰਵਾਣੁ; ਜਿਤੁ ਸਤਿਗੁਰੁ ਭੇਟਿਆ ॥
saa velaa paravaan; jit satigur bhettiaa |
Punjabi
ਉਹ ਸਮਾਂ ਕਬੂਲ ਪੈ ਜਾਂਦਾ ਹਾਂ, ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ।
English
Approved is that time, when one meets the True Guru.
ਹੋਆ ਸਾਧੂ ਸੰਗੁ; ਫਿਰਿ. ਦੂਖ ਨ ਤੇਟਿਆ ॥
hoaa saadhoo sang; fir. dookh na tettiaa |
Punjabi
ਜੇਕਰ ਬੰਦਾ ਸਤਿ ਸੰਗਤ ਨਾਲ ਜੁੜ ਜਾਵੇ, ਤਦ ਉਹ ਦੁੱਖ ਦਰਦ ਦੇ ਟੇਟੇ ਨਹੀਂ ਚੜ੍ਹਦਾ।
English
Joining the Saadh Sangat, the Company of the Holy, he does not suffer pain again.
ਪਾਇਆ ਨਿਹਚਲੁ ਥਾਨੁ; ਫਿਰਿ. ਗਰਭਿ ਨ ਲੇਟਿਆ ॥
paaeaa nihachal thaan; fir. garabh na lettiaa |
Punjabi
ਜੇਕਰ ਇਨਸਾਨ ਅਮਰ ਅਸਥਾਨ ਨੂੰ ਪਾ ਲਵੇ, ਉਹ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਪੈਂਦਾ।
English
When he attains the eternal place, he does not have to enter the womb again.
ਨਦਰੀ ਆਇਆ ਇਕੁ; ਸਗਲ ਬ੍ਰਹਮੇਟਿਆ ॥
nadaree aaeaa ik; sagal brahamettiaa |
Punjabi
ਉਹ ਅਦੁੱਤੀ ਸੁਆਮੀ ਨੂੰ ਸਾਰੀ ਥਾਂਈਂ ਵੇਖਦਾ ਹਾਂ।
English
He comes to see the One God everywhere.
ਤਤੁ ਗਿਆਨੁ ਲਾਇ ਧਿਆਨੁ; ਦ੍ਰਿਸਟਿ ਸਮੇਟਿਆ ॥
tat giaan laae dhiaan; drisatt samettiaa |
Punjabi
ਹੋਰਨਾਂ ਨਜਾਰਿਆਂ ਤੋਂ ਪਿੱਛੇ ਹੱਟ ਕੇ, ਉਹ ਆਪਣੀ ਬਿਰਤੀ ਯਥਾਰਥ ਬ੍ਰਹਿਮ-ਬੋਧ ਨਾਲ ਜੋੜਦਾ ਹਾਂ।
English
He focuses his meditation on the essence of spiritual wisdom, and withdraws his attention from other sights.
ਸਭੋ ਜਪੀਐ ਜਾਪੁ; ਜਿ ਮੁਖਹੁ ਬੋਲੇਟਿਆ ॥
sabho japeeai jaap; ji mukhahu bolettiaa |
Punjabi
ਸਾਰੇ ਪਾਠ ਉਸ ਨੇ ਪੜ੍ਹ ਲਏ ਹਨ, ਜੋ ਆਪਣੇ ਮੂੰਹ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
English
All chants are chanted by one who chants them with his mouth.
ਹੁਕਮੇ ਬੁਝਿ ਨਿਹਾਲੁ; ਸੁਖਿ ਸੁਖੇਟਿਆ ॥
hukame bujh nihaal; sukh sukhettiaa |
Punjabi
ਵਾਹਿਗੁਰੂ ਦੀ ਰਜ਼ਾ ਨੂੰ ਸਮਝ ਕੇ, ਆਦਮੀ ਪ੍ਰਸੰਨ ਜੋ ਜਾਂਦਾ ਹੈ ਅਤੇ ਆਰਾਮ ਤੇ ਠੰਢ-ਚੈਨ ਨਾਲ ਪਰੀਪੂਰਨ ਥੀ ਵੰਞਦਾ ਹੈ।
English
Realizing the Hukam of the Lord's Command, he becomes happy, and he is filled with peace and tranquility.
ਪਰਖਿ ਖਜਾਨੈ ਪਾਏ; ਸੇ ਬਹੁੜਿ. ਨ ਖੋਟਿਆ ॥੧੦॥
parakh khajaanai paae; se bahurr. na khottiaa |10|
Punjabi
ਜੋ ਜਾਂਚ-ਪੜਤਾਲ ਕਰ ਕੇ ਭੰਡਾਰੇ ਵਿੱਚ ਪਾ ਦਿੱਤੇ ਜਾਂਦੇ ਹਨ, ਉਹ ਮੁੜ ਕੇ ਖੋਟੇ ਸਿੱਕੇ ਕਰਾਰ ਨਹੀਂ ਦਿੱਤੇ ਜਾਂਦੇ।
English
Those who are assayed, and placed in the Lord's treasury, are not declared counterfeit again. ||10||
ਸਲੋਕੁ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਵਿਛੋਹੇ ਜੰਬੂਰ; ਖਵੇ ਨ ਵੰਞਨਿ. ਗਾਖੜੇ ॥
vichhohe janboor; khave na vanyan. gaakharre |
Punjabi
ਵਿਛੋੜੇ ਦੇ ਮੋਚਣੇ ਸਹਾਰਨੇ ਮੁਸ਼ਕਲ ਹਨ,
English
The pincers of separation are so painful to endure.
ਜੇ ਸੋ ਧਣੀ ਮਿਲੰਨਿ; ਨਾਨਕ. ਸੁਖ ਸੰਬੂਹ ਸਚੁ ॥੧॥
je so dhanee milan; naanak. sukh sanbooh sach |1|
Punjabi
ਜੇਕਰ ਉਹ ਮਾਲਕ ਮੈਨੂੰ ਮਿਲ ਪਵੇ, ਤਦ, ਹੇ ਨਾਨਕ! ਮੈਂ ਸਾਰੇ ਸੱਚੇ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
English
If only the Master would come to meet me! O Nanak, I would then obtain all the true comforts. ||1||