Ang 521
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਜਿਮੀ ਵਸੰਦੀ ਪਾਣੀਐ; ਈਧਣੁ ਰਖੈ ਭਾਹਿ ॥
jimee vasandee paaneeai; eedhan rakhai bhaeh |
Punjabi
ਧਰਤੀ, ਜਲਾਂ ਅੰਦਰ ਵੱਸਦੀ ਹੈ, ਅਤੇ ਅੱਗ ਲੱਕੜ ਅੰਦਰ ਬੰਨ੍ਹੀ ਹੋਈ ਹੈ।
English
The earth is in the water, and the fire is contained in the wood.
ਨਾਨਕ. ਸੋ ਸਹੁ ਆਹਿ; ਜਾ ਕੈ ਆਢਲਿ ਹਭੁ ਕੋ ॥੨॥
naanak. so sahu aaeh; jaa kai aadtal habh ko |2|
Punjabi
ਨਾਨਕ ਉਸ ਕੰਤ ਦੀ ਤਾਂਘ ਕਰ ਜੋ ਸਾਰਿਆਂ ਦਾ ਆਸਰਾ ਹੈ।
English
O Nanak, yearn for that Lord, who is the Support of all. ||2||
ਪਉੜੀ ॥
paurree |
Punjabi
ਪਉੜੀ।
English
Pauree:
ਤੇਰੇ ਕੀਤੇ ਕੰਮ; ਤੁਧੈ ਹੀ ਗੋਚਰੇ ॥
tere keete kam; tudhai hee gochare |
Punjabi
ਤੈਂਡੇ ਕੀਤੇ ਹੋਏ ਕਾਰਜ ਤੇਰੇ ਤੇ ਹੀ ਨਿਰਭਰ ਹਨ, ਹੇ ਸੁਆਮੀ!
English
The works which You have done, O Lord, could only have been performed by You.
ਸੋਈ ਵਰਤੈ ਜਗਿ; ਜਿ ਕੀਆ ਤੁਧੁ ਧੁਰੇ ॥
soee varatai jag; ji keea tudh dhure |
Punjabi
ਉਹੀ ਕੁਛ ਸੰਸਾਰ ਅੰਦਰ ਹੁੰਦਾ ਹੈ, ਜੋ ਤੂੰ, ਹੇ ਮਾਲਕ! ਕੀਤਾ ਹੈ।
English
That alone happens in the world, which You, O Master, have done.
ਬਿਸਮੁ ਭਏ ਬਿਸਮਾਦ; ਦੇਖਿ ਕੁਦਰਤਿ ਤੇਰੀਆ ॥
bisam bhe bisamaad; dekh kudarat tereea |
Punjabi
ਮੈਂ ਤੇਰੀ ਅਸਚਰਜ ਅਪਾਰ-ਸ਼ਕਤੀ ਨੂੰ ਵੇਖ ਕੇ ਹੈਰਾਨ ਹੋ ਗਿਆ ਹਾਂ।
English
I am wonderstruck beholding the wonder of Your Almighty Creative Power.
ਸਰਣਿ ਪਰੇ ਤੇਰੀ ਦਾਸ; ਕਰਿ ਗਤਿ ਹੋਇ ਮੇਰੀਆ ॥
saran pare teree daas; kar gat hoe mereea |
Punjabi
ਮੈਂ ਤੇਰੇ ਗੋਲੇ ਨੇ, ਤੇਰੀ ਪਨਾਹ ਲਈ ਹੈ। ਜੇ ਤੂੰ ਮਿਹਰ ਕਰੇਂ ਮੈਨੂੰ ਮੋਖਸ਼ ਮਿਲ ਜਾਊਗੀ।
English
I seek Your Sanctuary - I am Your slave; if it is Your Will, I shall be emancipated.
ਤੇਰੈ ਹਥਿ ਨਿਧਾਨੁ; ਭਾਵੈ ਤਿਸੁ ਦੇਹਿ ॥
terai hath nidhaan; bhaavai tis dehi |
Punjabi
ਤੈਂਡੇ ਹੱਥਾਂ ਵਿੱਚ ਖਜਾਨਾ ਹੈ। ਇਹ ਤੂੰ ਉਸ ਨੂੰ ਦਿੰਦਾ ਹੈ, ਜਿਸ ਨੂੰ ਤੂੰ ਚਾਹੁੰਦਾ ਹੈਂ।
English
The treasure is in Your Hands; according to Your Will, You bestow it.
ਜਿਸ ਨੋ ਹੋਇ ਦਇਆਲੁ; ਹਰਿ ਨਾਮੁ ਸੇਇ ਲੇਹਿ ॥
jis no hoe deaal; har naam see lehi |
Punjabi
ਜਿਸ ਉਤੇ ਤੂੰ ਮਿਹਰਬਾਨ ਹੈਂ, ਹੇ ਵਾਹਿਗੁਰੂ! ਤੇਰੇ ਨਾਮ ਦੀ ਦਾਤ ਉਸ ਨੂੰ ਪ੍ਰਾਪਤ ਹੁੰਦੀ ਹੈ।
English
One, upon whom You have bestowed Your Mercy, is blessed with the Lord's Name.
ਅਗਮ ਅਗੋਚਰ ਬੇਅੰਤ; ਅੰਤੁ ਨ ਪਾਈਐ ॥
agam agochar beant; ant na paaeeai |
Punjabi
ਪਹੁੰਚ ਤੋਂ ਪਰ੍ਹੇ, ਅਗਾਧ ਅਤੇ ਅਨੰਤ ਹੈਂ ਤੂੰ, ਹੇ ਸੁਆਮੀ! ਤੇਰਾ ਓੜਕ ਪਾਇਆ ਨਹੀਂ ਜਾ ਸਕਦਾ।
English
You are unapproachable, unfathomable and infinite; Your limits cannot be found.
ਜਿਸ ਨੋ ਹੋਹਿ ਕ੍ਰਿਪਾਲੁ; ਸੁ ਨਾਮੁ ਧਿਆਈਐ ॥੧੧॥
jis no hohi kripaal; su naam dhiaaeeai |11|
Punjabi
ਕੇਵਲ ਓਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ, ਜਿਸ ਉਤੇ ਤੂੰ ਦਇਆਵਾਨ ਹੈ।
English
One, unto whom You have been compassionate, meditates on the Naam, the Name of the Lord. ||11||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਕੜਛੀਆ ਫਿਰੰਨਿੑ; ਸੁਆਉ ਨ ਜਾਣਨਿੑ. ਸੁਞੀਆ ॥
karrachheea firana; suaau na jaanana. suyeea |
Punjabi
ਡੋਈਆਂ ਖਾਣੇ ਵਿੱਚ ਫਿਰਦੀਆਂ ਹਨ, ਪਰ ਉਹ ਸੁਆਦ ਨੂੰ ਨਹੀਂ ਜਾਣਦੀਆਂ ਅਤੇ ਇਸ ਤੋਂ ਖਾਲੀ ਰਹਿੰਦੀਆਂ ਹਨ।
English
The ladles cruise through the food, but they do not know the taste of it.
ਸੇਈ ਮੁਖ ਦਿਸੰਨਿੑ; ਨਾਨਕ. ਰਤੇ ਪ੍ਰੇਮ ਰਸਿ ॥੧॥
seee mukh disana; naanak. rate prem ras |1|
Punjabi
ਨਾਨਕ ਉਨ੍ਹਾਂ ਦਿਆਂ ਚਿਹਰਿਆਂ ਨੂੰ ਵੇਖਣ ਦੀ ਤਾਂਘ ਕਰਦਾ ਹੈ, ਜੋ ਪ੍ਰਭੂ ਦੀ ਪ੍ਰੀਤੀ ਦੇ ਸੁਆਦ ਨਾਲ ਰੰਗੀਜੇ ਹਨ।
English
I long to see the faces of those, O Nanak, who are imbued with the essence of the Lord's Love. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਖੋਜੀ ਲਧਮੁ ਖੋਜੁ; ਛਡੀਆ ਉਜਾੜਿ ॥
khojee ladham khoj; chhaddeea ujaarr |
Punjabi
ਗੁਰੂ ਪੈੜੂ, ਦੇ ਰਾਹੀਂ ਮੈਂ ਉਨ੍ਹਾਂ ਦੀ ਪੈੜ ਲੱਭ ਲਈ ਹੈ, ਜਿਨ੍ਹਾਂ ਨੇ ਮੇਰੀ ਫਸਲ ਬਰਬਾਦ ਕਰ ਛੱਡੀ ਸੀ।
English
Through the Tracker, I discovered the tracks of those who ruined my crops.
ਤੈ ਸਹਿ ਦਿਤੀ ਵਾੜਿ; ਨਾਨਕ. ਖੇਤੁ ਨ ਛਿਜਈ ॥੨॥
tai seh ditee vaarr; naanak. khet na chhijee |2|
Punjabi
ਤੂੰ ਹੇ ਕੰਤ! ਵਾੜ ਕਰ ਦਿੱਤੀ ਹੈ ਅਤੇ ਪੈਲੀ ਅਗਾਹਾਂ ਨੂੰ ਤਬਾਹ ਨਹੀਂ ਹੋਵੇਗੀ, ਹੇ ਨਾਨਕ!
English
You, O Lord, have put up the fence; O Nanak, my fields shall not be plundered again. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਰਾਧਿਹੁ ਸਚਾ ਸੋਇ; ਸਭੁ ਕਿਛੁ ਜਿਸੁ ਪਾਸਿ ॥
aaraadhihu sachaa soe; sabh kichh jis paas |
Punjabi
ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜੀਹਦੇ ਕੋਲ ਸਭ ਕੁਝ ਹੈ।
English
Worship in adoration that True Lord; everything is under His Power.
ਦੁਹਾ ਸਿਰਿਆ ਖਸਮੁ ਆਪਿ; ਖਿਨ ਮਹਿ ਕਰੇ ਰਾਸਿ ॥
duhaa siriaa khasam aap; khin meh kare raas |
Punjabi
ਦੋਨਾਂ ਹੀ ਕਿਨਾਰਿਆਂ ਦਾ ਉਹ ਖੁਦ ਮਾਲਕ ਹੈ। ਇਕ ਮੁਹਤ ਵਿੱਚ ਉਹ ਕਾਰਜ ਠੀਕ ਕਰ ਦਿੰਦਾ ਹੈ।
English
He Himself is the Master of both ends; in an instant, He adjusts our affairs.
ਤਿਆਗਹੁ ਸਗਲ ਉਪਾਵ; ਤਿਸ ਕੀ ਓਟ ਗਹੁ ॥
tiaagahu sagal upaav; tis kee ott gahu |
Punjabi
ਤੂੰ ਸਾਰੇ ਉਪਰਾਲੇ ਛੱਡ ਦੇ ਅਤੇ ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰੱਖ।
English
Renounce all your efforts, and hold fast to His Support.
ਪਉ ਸਰਣਾਈ ਭਜਿ; ਸੁਖੀ ਹੂੰ ਸੁਖ ਲਹੁ ॥
pau saranaaee bhaj; sukhee hoon sukh lahu |
Punjabi
ਤੂੰ ਉਸ ਦੀ ਸ਼ਰਣਾਗਤ ਅੰਦਰ ਨੱਸ ਕੇ ਚਲਾ ਜਾ ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ।
English
Run to His Sanctuary, and you shall obtain the comfort of all comforts.
ਕਰਮ ਧਰਮ ਤਤੁ ਗਿਆਨੁ; ਸੰਤਾ ਸੰਗੁ ਹੋਇ ॥
karam dharam tat giaan; santaa sang hoe |
Punjabi
ਸ਼ੁਭ ਅਮਲ, ਈਮਾਨ ਅਤੇ ਯਥਾਰਥ ਬ੍ਰਹਿਮ-ਬੋਧ ਸਤਿ ਸੰਗਤ ਅੰਦਰ ਪ੍ਰਾਪਤ ਹੁੰਦੇ ਹਨ।
English
The karma of good deeds, the righteousness of Dharma and the essence of spiritual wisdom are obtained in the Society of the Saints.
ਜਪੀਐ ਅੰਮ੍ਰਿਤ ਨਾਮੁ; ਬਿਘਨੁ. ਨ ਲਗੈ ਕੋਇ ॥
japeeai amrit naam; bighan. na lagai koe |
Punjabi
ਸੁਧਾ ਸਰੂਪ ਨਾਮ ਦਾ ਆਰਾਧਨ ਕਰਨ ਦੁਆਰਾ ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
English
Chanting the Ambrosial Nectar of the Naam, no obstacle shall block your way.
ਜਿਸ ਨੋ ਆਪਿ ਦਇਆਲੁ; ਤਿਸੁ ਮਨਿ ਵੁਠਿਆ ॥
jis no aap deaal; tis man vutthiaa |
Punjabi
ਜਿਸ ਉਤੇ ਮਾਲਕ ਖੁਦ ਮਿਹਰਬਾਨ ਹੈ, ਉਸ ਦੇ ਚਿੱਤ ਅੰਦਰ ਉਹ ਵੱਸਦਾ ਹੈ।
English
The Lord abides in the mind of one who is blessed by His Kindness.
ਪਾਈਅਨਿੑ ਸਭਿ ਨਿਧਾਨ; ਸਾਹਿਬਿ ਤੁਠਿਆ ॥੧੨॥
paaeeana sabh nidhaan; saahib tutthiaa |12|
Punjabi
ਪ੍ਰਭੂ ਦੀ ਪ੍ਰਸੰਨਤਾ ਰਾਹੀਂ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
English
All treasures are obtained, when the Lord and Master is pleased. ||12||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਲਧਮੁ ਲਭਣਹਾਰੁ; ਕਰਮੁ ਕਰੰਦੋ ਮਾ ਪਿਰੀ ॥
ladham labhanahaar; karam karando maa piree |
Punjabi
ਮੇਰੇ ਪ੍ਰੀਤਮ ਨੇ ਮੇਰੇ ਤੇ ਤਰਸ ਕੀਤਾ ਹੈ ਅਤੇ ਮੈਂ ਲੱਭਣ-ਯੋਗ (ਵਾਹਿਗੁਰੂ) ਨੂੰ ਲੱਭ ਲਿਆ ਹੈ।
English
I have found the object of my search - my Beloved took pity on me.
ਇਕੋ ਸਿਰਜਣਹਾਰੁ; ਨਾਨਕ. ਬਿਆ ਨ ਪਸੀਐ ॥੧॥
eiko sirajanahaar; naanak. biaa na paseeai |1|
Punjabi
ਕੇਵਲ ਵਾਹਿਗੁਰੂ ਹੀ ਰਚਨਹਾਰ ਹੈ। ਮੈਨੂੰ ਹੋਰ ਕੋਈ ਨਿਗ੍ਹਾ ਨਹੀਂ ਪੈਂਦਾ ਹੇ ਨਾਨਕ!
English
There is One Creator; O Nanak, I do not see any other. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਪਾਪੜਿਆ ਪਛਾੜਿ; ਬਾਣੁ ਸਚਾਵਾ ਸੰਨਿੑ ਕੈ ॥
paaparriaa pachhaarr; baan sachaavaa sana kai |
Punjabi
ਸੱਚ ਦਾ ਤੀਰ ਸਿੰਨ੍ਹ ਕੇ ਪਾਪ ਨੂੰ ਢਾਹ ਸੁੱਟ।
English
Take aim with the arrow of Truth, and shoot down sin.
ਗੁਰ ਮੰਤ੍ਰੜਾ ਚਿਤਾਰਿ; ਨਾਨਕ. ਦੁਖੁ ਨ ਥੀਵਈ ॥੨॥
gur mantrarraa chitaar; naanak. dukh na theevee |2|
Punjabi
ਤੂੰ ਗੁਰਾਂ ਦੇ ਉਪਦੇਸ਼ ਨੂੰ ਯਾਦ ਰੱਖ, ਹੇ ਨਾਨਕ! ਅਤੇ ਤੈਨੂੰ ਕੋਈ ਖੇਦ ਨਹੀਂ ਵਿਖਾਵੇਗਾ।
English
Cherish the Words of the Guru's Mantra, O Nanak, and you shall not suffer in pain. ||2||
ਪਉੜੀ ॥
paurree |
Punjabi
ਪਉੜੀ।
English
Pauree:
ਵਾਹੁ ਵਾਹੁ ਸਿਰਜਣਹਾਰ; ਪਾਈਅਨੁ ਠਾਢਿ ਆਪਿ ॥
vaahu vaahu sirajanahaar; paaeean tthaadt aap |
Punjabi
ਧੰਨ! ਧੰਨ! ਹੈ ਕਰਤਾਰ ਜਿਸ ਨੇ ਖੁਦ ਸਾਰੀ ਪਾਸੀਂ ਆਰਾਮ ਚੈਨ ਵਰਤਾ ਛੱਡਿਆ ਹੈ।
English
Waaho! Waaho! The Creator Lord Himself has brought about peace and tranquility.
ਜੀਅ ਜੰਤ ਮਿਹਰਵਾਨੁ; ਤਿਸ ਨੋ ਸਦਾ ਜਾਪਿ ॥
jeea jant miharavaan; tis no sadaa jaap |
Punjabi
ਹਮੇਸ਼ਾਂ, ਉਸ ਦਾ ਸਿਮਰਨ ਕਰ, ਜੋ ਇਨਸਾਨਾਂ ਅਤੇ ਪਸ਼ੂ ਪੰਛੀਆਂ ਤੇ ਦਇਆਵਾਨ ਹੈ।
English
He is Kind to all beings and creatures; meditate forever on Him.
ਦਇਆ ਧਾਰੀ ਸਮਰਥਿ; ਚੁਕੇ ਬਿਲ ਬਿਲਾਪ ॥
deaa dhaaree samarath; chuke bil bilaap |
Punjabi
ਸਰਬ-ਸ਼ਕਤੀਵਾਨ ਸੁਆਮੀ ਨੇ ਮੇਰੇ ਤੇ ਮਿਹਰ ਕੀਤੀ ਹੈ ਅਤੇ ਮੇਰੇ ਸਾਰੇ ਰੋਣੇ ਧੋਣੇ ਮੁੱਕ ਗਏ ਹਨ।
English
The all-powerful Lord has shown Mercy, and my cries of suffering are ended.
ਨਠੇ ਤਾਪ ਦੁਖ ਰੋਗ; ਪੂਰੇ ਗੁਰ ਪ੍ਰਤਾਪਿ ॥
natthe taap dukh rog; poore gur prataap |
Punjabi
ਪੂਰਨ ਗੁਰਾਂ ਦੇ ਤਪ ਤੇਜ਼ ਦੁਆਰਾ ਮੇਰਾ ਬੁਖਾਰ, ਦਰਦ ਅਤੇ ਬੀਮਾਰੀਆਂ ਸਮੂਹ ਭੱਜ ਗਏ ਹਨ।
English
My fevers, pains and diseases are gone, by the Grace of the Perfect Guru.
ਕੀਤੀਅਨੁ ਆਪਣੀ ਰਖ; ਗਰੀਬ ਨਿਵਾਜਿ ਥਾਪਿ ॥
keeteean aapanee rakh; gareeb nivaaj thaap |
Punjabi
ਗਰੀਬਾਂ ਨੂੰ ਪਾਲਣਹਾਰ ਨੇ ਖੁਦ ਮੇਰੀ ਰੱਖਿਆ ਕਰ ਕੇ ਮੈਨੂੰ ਅਸਥਾਪਨ ਕੀਤਾ ਹੈ।
English
The Lord has established me, and protected me; He is the Cherisher of the poor.
ਆਪੇ ਲਇਅਨੁ ਛਡਾਇ; ਬੰਧਨ ਸਗਲ ਕਾਪਿ ॥
aape leian chhaddaae; bandhan sagal kaap |
Punjabi
ਸਾਰੇ ਬੰਧਨ ਕੱਟਕੇ, ਉਸ ਨੇ ਖੁਦ ਹੀ ਮੈਨੂੰ ਬੰਦ-ਖਲਾਸ ਕੀਤਾ ਹੈ।
English
He Himself has delivered me, breaking all my bonds.
ਤਿਸਨ ਬੁਝੀ ਆਸ ਪੁੰਨੀ; ਮਨ ਸੰਤੋਖਿ ਧ੍ਰਾਪਿ ॥
tisan bujhee aas punee; man santokh dhraap |
Punjabi
ਮੇਰੀ ਪਿਆਸ ਮਿਟ ਗਈ ਹੈ, ਉਮੈਦ ਪੂਰਨ ਹੋ ਗਈ ਹੈ ਅਤੇ ਮੇਰਾ ਮਨੂਆ ਸੰਤੁਸ਼ਟ ਤੇ ਪ੍ਰਸੰਨ ਹੋ ਗਿਆ ਹੈ।
English
My thirst is quenched, my hopes are fulfilled, and my mind is contented and satisfied.
ਵਡੀ ਹੂੰ ਵਡਾ ਅਪਾਰ ਖਸਮੁ; ਜਿਸੁ ਲੇਪੁ ਨ. ਪੁੰਨਿ ਪਾਪਿ ॥੧੩॥
vaddee hoon vaddaa apaar khasam; jis lep na. pun paap |13|
Punjabi
ਬੇਅੰਤ ਅਤੇ ਉਚਿਆਂ ਦਾ ਪਰਮ ਉਚਾ ਹੈ ਮੇਰਾ ਮਾਲਕ ਜਿਸ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ।
English
The greatest of the great, the Infinite Lord and Master - He is not affected by virtue and vice. ||13||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਸ਼ਾਹੀ।
English
Salok, Fifth Mehl:
ਜਾ ਕਉ ਭਏ ਕ੍ਰਿਪਾਲ ਪ੍ਰਭ; ਹਰਿ ਹਰਿ ਸੇਈ ਜਪਾਤ ॥
jaa kau bhe kripaal prabh; har har seee japaat |
Punjabi
ਕੇਵਲ ਓਹੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੁੰਦਾ ਹੈ।
English
They alone meditate on the Lord God, Har, Har, unto whom the Lord is Merciful.
ਨਾਨਕ. ਪ੍ਰੀਤਿ ਲਗੀ ਤਿਨ ਰਾਮ ਸਿਉ; ਭੇਟਤ ਸਾਧ ਸੰਗਾਤ ॥੧॥
naanak. preet lagee tin raam siau; bhettat saadh sangaat |1|
Punjabi
ਸਤਿ ਸੰਗਤ ਨਾਲ ਮਿਲ ਕੇ ਹੇ ਨਾਨਕ! ਉਨ੍ਹਾਂ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।
English
O Nanak, they enshrine love for the Lord, meeting the Saadh Sangat, the Company of the Holy. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਰਾਮੁ ਰਮਹੁ ਬਡਭਾਗੀਹੋ; ਜਲਿ ਥਲਿ ਮਹੀਅਲਿ ਸੋਇ ॥
raam ramahu baddabhaageeho; jal thal maheeal soe |
Punjabi
ਹੇ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਸਾਹਿਬ ਦਾ ਸਿਮਰਨ ਕਰੋ! ਉਹ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੈ।
English
Contemplate the Lord, O very fortunate ones; He is pervading in the water, the land and the sky.
ਨਾਨਕ ਨਾਮਿ ਅਰਾਧਿਐ; ਬਿਘਨੁ. ਨ ਲਾਗੈ ਕੋਇ ॥੨॥
naanak naam araadhiai; bighan. na laagai koe |2|
Punjabi
ਹੇ ਨਾਨਕ! ਨਾਮ ਦਾ ਚਿੰਤਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ।
English
O Nanak, worshipping the Naam, the Name of the Lord, the mortal encounters no misfortune. ||2||
ਪਉੜੀ ॥
paurree |
Punjabi
ਪਉੜੀ।
English
Pauree:
ਭਗਤਾ ਕਾ ਬੋਲਿਆ ਪਰਵਾਣੁ ਹੈ; ਦਰਗਹ ਪਵੈ ਥਾਇ ॥
bhagataa kaa boliaa paravaan hai; daragah pavai thaae |
Punjabi
ਪ੍ਰਮਾਣੀਕ ਹਨ, ਸ਼ਰਧਾਲੂਆ ਦੇ ਬਚਨ-ਬਿਲਾਸ ਸਾਹਿਬ ਦੇ ਦਰਬਾਰ ਅੰਦਰ ਇਹ ਕਬੂਲ ਪੈ ਜਾਂਦੇ ਹਨ।
English
The speech of the devotees is approved; it is accepted in the Court of the Lord.
ਭਗਤਾ ਤੇਰੀ ਟੇਕ; ਰਤੇ ਸਚਿ ਨਾਇ ॥
bhagataa teree ttek; rate sach naae |
Punjabi
ਸੰਤਾਂ ਨੂੰ ਤੈਡਾਂ ਹੀ ਆਸਰਾ ਹੈ, ਹੇ ਸੁਆਮੀ! ਉਹ ਸੱਚੇ ਨਾਮ ਨਾਲ ਰੰਗੀਜੇ ਹਨ।
English
Your devotees take to Your Support; they are imbued with the True Name.
ਜਿਸ ਨੋ ਹੋਇ ਕ੍ਰਿਪਾਲੁ; ਤਿਸ ਕਾ ਦੂਖੁ ਜਾਇ ॥
jis no hoe kripaal; tis kaa dookh jaae |
Punjabi
ਜਿਸ ਉਤੇ ਤੂੰ ਮਿਹਰਵਾਨ ਥੀ ਵੰਞਦਾ ਹੈ, ਉਸ ਦੇ ਦੁੱਖੜੇ ਦੂਰ ਹੋ ਜਾਂਦੇ ਹਨ।
English
One unto whom You are Merciful, has his sufferings depart.