Ang 524
ਮਥੇ ਵਾਲਿ ਪਛਾੜਿਅਨੁ; ਜਮ ਮਾਰਗਿ ਮੁਤੇ ॥
mathe vaal pachhaarrian; jam maarag mute |
Punjabi
ਸਿਰ ਦੇ ਵਾਲਾਂ ਤੋਂ ਪਕੜ ਕੇ ਉਹ ਉਨ੍ਹਾਂ ਨੂੰ ਧਰਤੀ ਨਾਲ ਪਟਕਾ ਮਾਰਦਾ ਹੈ ਅਤੇ ਉਨ੍ਹਾਂ ਨੂੰ ਮੌਤ ਦੇ ਰਸਤੇ ਅੰਦਰ ਧੱਕ ਦਿੰਦਾ ਹੈ।
English
Grabbing them by the hair on their heads, the Lord throws them down, and leaves them on the path of Death.
ਦੁਖਿ ਲਗੈ ਬਿਲਲਾਣਿਆ; ਨਰਕਿ ਘੋਰਿ ਸੁਤੇ ॥
dukh lagai bilalaaniaa; narak ghor sute |
Punjabi
ਸੁਆਮੀ ਉਨ੍ਹਾਂ ਨੂੰ ਕਾਲੇ ਬੋਲੇ ਦੋਜ਼ਕ ਵਿੱਚ ਸੁੱਟ ਪਾਉਂਦਾ ਹੈ, ਜਿਥੇ ਉਹ ਕਸ਼ਟ ਅੰਦਰ ਰੋਂਦੇ ਪਿਟਦੇ ਹਨ।
English
They cry out in pain, in the darkest of hells.
ਕੰਠਿ ਲਾਇ ਦਾਸ ਰਖਿਅਨੁ; ਨਾਨਕ. ਹਰਿ ਸਤੇ ॥੨੦॥
kantth laae daas rakhian; naanak. har sate |20|
Punjabi
ਪ੍ਰੰਤੂ, ਆਪਣੀ ਛਾਤੀ ਨਾਲ ਲਾ ਕੇ, ਸੱਚਾ ਸੁਆਮੀ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ।
English
But hugging His slaves close to His Heart, O Nanak, the True Lord saves them. ||20||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਰਾਮੁ ਜਪਹੁ ਵਡਭਾਗੀਹੋ; ਜਲਿ ਥਲਿ ਪੂਰਨੁ ਸੋਇ ॥
raam japahu vaddabhaageeho; jal thal pooran soe |
Punjabi
ਭਜਨ ਕਰੋ ਸੁਆਮੀ ਦਾ, ਹੇ ਤੁਸੀਂ ਕਰਮਾਂ ਵਾਲਿਓ! ਉਹ ਸਮੁੰਦਰ ਅਤੇ ਧਰਤੀ ਅੰਦਰ ਪੂਰੀ ਤਰ੍ਹਾਂ ਵਿਆਪਕ ਹੈ।
English
Meditate on the Lord, O fortunate ones; He is pervading the waters and the earth.
ਨਾਨਕ. ਨਾਮਿ ਧਿਆਇਐ; ਬਿਘਨੁ ਨ ਲਾਗੈ ਕੋਇ ॥੧॥
naanak. naam dhiaaeiai; bighan na laagai koe |1|
Punjabi
ਨਾਨਕ, ਨਾਮ ਦਾ ਆਰਾਧਨ ਕਰਨ ਨਾਲ ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
English
O Nanak, meditate on the Naam, the Name of the Lord, and no misfortune shall strike you. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਸ਼ਾਹੀ।
English
Fifth Mehl:
ਕੋਟਿ ਬਿਘਨ ਤਿਸੁ ਲਾਗਤੇ; ਜਿਸ ਨੋ ਵਿਸਰੈ ਨਾਉ ॥
kott bighan tis laagate; jis no visarai naau |
Punjabi
ਕ੍ਰੋੜਾਂ ਹੀ ਅਟਕਾਂ ਉਸ ਦੇ ਰਾਹ ਵਿੱਚ ਆਉਂਦੀਆਂ ਹਨ, ਜੋ ਵਾਹਿਗੁਰੂ ਦੇ ਨਾਮ ਨੂੰ ਭੁਲਾਉਂਦਾ ਹੈ।
English
Millions of misfortunes block the way of one who forgets the Name of the Lord.
ਨਾਨਕ. ਅਨਦਿਨੁ ਬਿਲਪਤੇ; ਜਿਉ ਸੁੰਞੈ ਘਰਿ ਕਾਉ ॥੨॥
naanak. anadin bilapate; jiau sunyai ghar kaau |2|
Punjabi
ਨਾਨਕ, ਉਜਾੜ ਗi੍ਰਹ ਵਿੱਚ ਕਾ ਦਾਂ ਦੀ ਨਿਆਈ ਉਹ ਰਾਤ ਦਿਨ ਵਿਰਲਾਪ ਕਰਦਾ ਹੈ।
English
O Nanak, like a crow in a deserted house, he cries out, night and day. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਿਮਰਿ ਸਿਮਰਿ ਦਾਤਾਰੁ; ਮਨੋਰਥ ਪੂਰਿਆ ॥
simar simar daataar; manorath pooriaa |
Punjabi
ਦਰਿਆ ਦਿਲ ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਨਾਲ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
English
Meditating, meditating in remembrance of the Great Giver, one's heart's desires are fulfilled.
ਇਛ ਪੁੰਨੀ ਮਨਿ ਆਸ; ਗਏ ਵਿਸੂਰਿਆ ॥
eichh punee man aas; ge visooriaa |
Punjabi
ਮੇਰੇ ਚਿੱਤ ਦੀ ਸੱਧਰ ਤੇ ਉਮੈਦ ਬਰ ਆਈਆਂ ਹਨ ਤੇ ਮੇਰੇ ਗਮ ਦੂਰ ਹੋ ਗਏ ਹਨ।
English
The hopes and desires of the mind are realized, and sorrows are forgotten.
ਪਾਇਆ ਨਾਮੁ ਨਿਧਾਨੁ; ਜਿਸ ਨੋ ਭਾਲਦਾ ॥
paaeaa naam nidhaan; jis no bhaaladaa |
Punjabi
ਮੈਂ ਨਾਮ ਦਾ ਖਜਾਨਾ ਪ੍ਰਾਪਤ ਕਰ ਲਿਆ ਹੈ, ਜਿਸ ਨੂੰ ਢੂੰਡਦਾ ਸੀ।
English
The treasure of the Naam, the Name of the Lord, is obtained; I have searched for it for so long.
ਜੋਤਿ ਮਿਲੀ ਸੰਗਿ ਜੋਤਿ; ਰਹਿਆ ਘਾਲਦਾ ॥
jot milee sang jot; rahiaa ghaaladaa |
Punjabi
ਮੇਰਾ ਪ੍ਰਕਾਸ਼, ਪਰਮ ਪ੍ਰਕਾਸ਼ (ਪ੍ਰਮਾਤਮਾ) ਨਾਲ ਅਭੇਦ ਹੋ ਗਿਆ ਹੈ ਅਤੇ ਮੇਰੀ ਮਿਹਨਤ ਮੁਸ਼ੱਕਤ ਮੁੱਕ ਗਈ ਹੈ।
English
My light is merged into the Light, and my labors are over.
ਸੂਖ ਸਹਜ ਆਨੰਦ; ਵੁਠੇ ਤਿਤੁ ਘਰਿ ॥
sookh sehaj aanand; vutthe tith ghar |
Punjabi
ਮੈਂ ਉਸ ਧਾਮ ਅੰਦਰ ਵੱਸਦਾ ਹਾਂ ਜਿਸ ਅੰਦਰ ਆਰਾਮ ਅਡੋਲਤਾ ਅਤੇ ਪ੍ਰਸੰਨਤਾ ਪਰਵਿਰਤ ਹੋ ਰਹੀਆਂ ਹਨ।
English
I abide in that house of peace, poise and bliss.
ਆਵਣ ਜਾਣ ਰਹੇ; ਜਨਮੁ ਨ ਤਹਾ ਮਰਿ ॥
aavan jaan rahe; janam na tahaa mar |
Punjabi
ਮੁੱਕ ਗਏ ਹਨ ਮੇਰੇ ਆਉਣੇ ਅਤੇ ਜਾਣੇ ਕਿਉਂ ਜੋ ਉਥੇ ਪੈਦਾਇਸ਼ ਤੇ ਮੌਤ ਹਨ ਹੀ ਨਹੀਂ।
English
My comings and goings have ended - there is no birth or death there.
ਸਾਹਿਬੁ ਸੇਵਕੁ ਇਕੁ; ਇਕੁ ਦ੍ਰਿਸਟਾਇਆ ॥
saahib sevak ik; ik drisattaaeaa |
Punjabi
ਮਾਲਕ ਤੇ ਨੌਕਰ ਤਦ ਇਕੋ ਹੀ ਹੋ ਜਾਂਦੇ ਹਨ ਅਤੇ ਇਕ ਦੂਸਰੇ ਨੂੰ ਵੱਖਰਾ ਮਾਲੂਮ ਨਹੀਂ ਹੁੰਦੇ।
English
The Master and the servant have become one, with no sense of separation.
ਗੁਰ ਪ੍ਰਸਾਦਿ ਨਾਨਕ; ਸਚਿ ਸਮਾਇਆ ॥੨੧॥੧॥੨॥ ਸੁਧੁ
gur prasaad naanak; sach samaaeaa |21|1|2| sudh
Punjabi
ਗੁਰੂ ਦੀ ਦਇਆ ਦੁਆਰਾ ਨਾਨਕ, ਸੱਚੇ ਸਾਹਿਬ ਵਿੱਚ ਲੀਨ ਹੋ ਗਿਆ।
English
By Guru's Grace, Nanak is absorbed in the True Lord. ||21||1||2||Sudh||
ਰਾਗੁ ਗੂਜਰੀ ਭਗਤਾ ਕੀ ਬਾਣੀ ॥
raag goojaree bhagataa kee baanee |
Punjabi
ਰਾਗ ਗੁਜਰੀ। ਭਗਤਾਂ ਦੀ ਬਾਣੀ।
English
Raag Goojaree, The Words Of The Devotees:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥
sree kabeer jeeo kaa chaupadaa ghar 2 doojaa |
Punjabi
ਪੂਜਯ ਮਹਾਰਾਜ ਕਬੀਰ ਜੀ ਦਾ ਚਉਪਦਾ।
English
Chau-Padhay Of Kabeer Jee, Second House:
ਚਾਰਿ ਪਾਵ. ਦੁਇ ਸਿੰਗ, ਗੁੰਗ ਮੁਖ; ਤਬ ਕੈਸੇ ਗੁਨ ਗਈਹੈ ॥
chaar paav. due sing, gung mukh; tab kaise gun geehai |
Punjabi
ਚਾਰ ਪੈਰਾਂ, ਦੋ ਸਿੰਙਾਂ ਅਤੇ ਗੁੰਗੇ ਮੂੰਹ ਨਾਲ, ਤੂੰ ਉਦੋਂ ਕਿਸ ਤਰ੍ਹਾਂ ਵਾਹਿਗੁਰੂ ਦਾ ਜੱਸ ਗਾਇਨ ਕਰਨੂੰਗਾ?
English
With four feet, two horns and a mute mouth, how could you sing the Praises of the Lord?
ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ ॥੧॥
aootthat baitthat tthegaa parihai; tab kat moodd lukeehai |1|
Punjabi
ਉਠਦਿਆਂ ਤੇ ਬਹਿੰਦਿਆਂ ਤੈਨੂੰ ਡੰਡਾ ਪਊਗਾ, ਤਦੋਂ ਤੂੰ ਆਪਣਾ ਸਿਰ ਕਿਥੇ ਛੁਪਾਵਨੂੰਗਾ?
English
Standing up and sitting down, the stick shall still fall on you, so where will you hide your head? ||1||
ਹਰਿ ਬਿਨੁ; ਬੈਲ ਬਿਰਾਨੇ ਹੁਈਹੈ ॥
har bin; bail biraane hueehai |
Punjabi
ਵਾਹਿਗੁਰੂ ਦੇ ਬਾਝੋਂ ਤੂੰ ਮਾਂਗਵਾਂ ਬਲ੍ਹਦ ਹੋ ਜਾਵੇਗਾਂ।
English
Without the Lord, you are like a stray ox;
ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥
faatte naakan, ttootte kaadhan; kodau ko bhus kheehai |1| rahaau |
Punjabi
ਪਾਟੇ ਹੋਏ ਨੱਕ ਅਤੇ ਟੁੱਟੇ ਹੋਏ ਕੰਨਾਂ ਨਾਲ ਤੂੰ ਕੋਧਰੇ ਦਾ ਭੁਹ ਖਾਵੇਗਾਂ। ਠਹਿਰਾਉ।
English
with your nose torn, and your shoulders injured, you shall have only the straw of coarse grain to eat. ||1||Pause||
ਸਾਰੋ ਦਿਨੁ ਡੋਲਤ ਬਨ ਮਹੀਆ; ਅਜਹੁ. ਨ ਪੇਟ ਅਘਈਹੈ ॥
saaro din ddolat ban maheea; ajahu. na pett agheehai |
Punjabi
ਸਾਰਾ ਦਿਨ ਤੂੰ ਜੰਗਲ ਅੰਦਰ ਭਟਕਦਾ ਫਿਰਨੂੰਗਾ, ਤਾਂ ਭੀ ਤੇਰਾ ਢਿੱਡ ਨਹੀਂ ਭਰਨਾ।
English
All day long, you shall wander in the forest, and even then, your belly will not be full.
ਜਨ ਭਗਤਨ ਕੋ ਕਹੋ ਨ ਮਾਨੋ; ਕੀਓ ਅਪਨੋ ਪਈਹੈ ॥੨॥
jan bhagatan ko kaho na maano; keeo apano peehai |2|
Punjabi
ਤੂੰ ਨੇਕ ਬੰਦਿਆਂ ਦੀ ਨਸੀਹਤ ਤੇ ਅਮਲ ਨਹੀਂ ਕੀਤਾ ਤੂੰ ਆਪਣੇ ਕਰਮਾਂ ਦਾ ਫਲ ਪਾਵੇਗਾਂ।
English
You did not follow the advice of the humble devotees, and so you shall obtain the fruits of your actions. ||2||
ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ; ਅਨਿਕ ਜੋਨਿ ਭਰਮਈਹੈ ॥
dukh sukh karat mahaa bhram booddo; anik jon bharameehai |
Punjabi
ਖੁਸ਼ੀ ਤੇ ਗਮੀ ਭੋਗਦਾ ਅਤੇ ਭਾਰੇ ਸੰਦੇਹ ਅੰਦਰ ਡੁੱਬਿਆ ਹੋਇਆ ਤੂੰ ਘਣੇਰੀਆ ਜੂਨੀਆਂ ਅੰਦਰ ਭਟਕੇਗਾਂ।
English
Enduring pleasure and pain, drowned in the great ocean of doubt, you shall wander in numerous reincarnations.
ਰਤਨ ਜਨਮੁ ਖੋਇਓ. ਪ੍ਰਭੁ ਬਿਸਰਿਓ; ਇਹੁ ਅਉਸਰੁ. ਕਤ ਪਈਹੈ ॥੩॥
ratan janam khoeo. prabh bisario; ihu aausar. kat peehai |3|
Punjabi
ਸੁਆਮੀ ਨੂੰ ਭੁਲਾ ਕੇ, ਤੈਂ ਆਪਣਾ ਹੀਰੇ ਵਰਗਾ ਜੀਵਨ ਗੁਆ ਲਿਆ ਹੈ। ਤੈਨੂੰ ਐਸਾ ਮੌਕਾ ਮੁੜ ਕਦੇ ਹੱਥ ਲੱਗਨੂੰਗਾ?
English
You have lost the jewel of human birth by forgetting God; when will you have such an opportunity again? ||3||
ਭ੍ਰਮਤ ਫਿਰਤ. ਤੇਲਕ ਕੇ ਕਪਿ ਜਿਉ; ਗਤਿ ਬਿਨੁ. ਰੈਨਿ ਬਿਹਈਹੈ ॥
bhramat firat. telak ke kap jiau; gat bin. rain biheehai |
Punjabi
ਤੂੰ ਤੇਲੀ ਦੇ ਬਲ੍ਹਦ ਵਾਂਗੂੰ ਭਾਉਂਦਾ ਫਿਰਦਾ ਹੈਂ। ਤੇਰੀ ਜੀਵਨ ਰਾਤ੍ਰੀ ਮੋਖਸ਼ ਪ੍ਰਾਪਤ ਕਰਨ ਦੇ ਬਾਝੋਂ ਹੀ ਬਤੀਤ ਹੋ ਜਾਣੀ ਹੈ।
English
You turn on the wheel of reincarnation, like an ox at the oil-press; the night of your life passes away without salvation.
ਕਹਤ ਕਬੀਰ. ਰਾਮ ਨਾਮ ਬਿਨੁ; ਮੂੰਡ ਧੁਨੇ ਪਛੁਤਈਹੈ ॥੪॥੧॥
kehat kabeer. raam naam bin; moondd dhune pachhuteehai |4|1|
Punjabi
ਕਬੀਰ ਜੀ ਆਖਦੇ ਹਨ, ਪ੍ਰਭੂ ਦੇ ਨਾਮ ਦੇ ਬਗੈਰ ਤੂੰ ਆਪਣਾ ਸਿਰ ਪਟਕਾਵੇਂ ਤੇ ਪਸਚਤਾਪ ਕਰੇਗਾਂ।
English
Says Kabeer, without the Name of the Lord, you shall pound your head, and regret and repent. ||4||1||
ਗੂਜਰੀ ਘਰੁ ੩ ॥
goojaree ghar 3 |
Punjabi
ਗੂਜਰੀ।
English
Goojaree, Third House:
ਮੁਸਿ ਮੁਸਿ ਰੋਵੈ; ਕਬੀਰ ਕੀ ਮਾਈ ॥
mus mus rovai; kabeer kee maaee |
Punjabi
ਕਬੀਰ ਦੀ ਮਾਤਾ ਡੁਸਕ ਡੁਸਕ ਦੇ ਵਿਰਲਾਪ ਕਰਦੀ ਹੈ,
English
Kabeer's mother sobs, cries and bewails
ਏ ਬਾਰਿਕ. ਕੈਸੇ ਜੀਵਹਿ; ਰਘੁਰਾਈ ॥੧॥
e baarik. kaise jeeveh; raghuraaee |1|
Punjabi
ਹੇ ਰਾਘਵਾ ਵੰਸ ਦੇ ਰਾਜੇ (ਪ੍ਰਭੂ) ਇਹ ਬੱਚੇ ਕਿਸ ਤਰ੍ਹਾਂ ਜੀਊਣਗੇ?
English
- O Lord, how will my grandchildren live? ||1||
ਤਨਨਾ ਬੁਨਨਾ; ਸਭੁ ਤਜਿਓ ਹੈ ਕਬੀਰ ॥
tananaa bunanaa; sabh tajio hai kabeer |
Punjabi
ਕਬੀਰ ਨੇ ਕੱਤਣਾ ਅਤੇ ਉਣਨਾ ਸਮੂਹ ਛੱਡ ਦਿੱਤਾ ਹੈ,
English
Kabeer has given up all his spinning and weaving,
ਹਰਿ ਕਾ ਨਾਮੁ; ਲਿਖਿ ਲੀਓ ਸਰੀਰ ॥੧॥ ਰਹਾਉ ॥
har kaa naam; likh leeo sareer |1| rahaau |
Punjabi
ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਜਿਸਮ ਉਤੇ ਉਕਰ ਲਿਆ ਹੈ। ਠਹਿਰਾਉ।
English
and written the Name of the Lord on his body. ||1||Pause||
ਜਬ ਲਗੁ; ਤਾਗਾ ਬਾਹਉ ਬੇਹੀ ॥
jab lag; taagaa baahau behee |
Punjabi
ਜਿੰਨੇ ਚਿਰ ਲਈ ਮੈਂ ਨਲੀ ਵਿੱਚ ਦੀ ਧਾਗਾ ਲੰਘਾਉਂਦਾ ਹਾਂ,
English
As long as I pass the thread through the bobbin,
ਤਬ ਲਗੁ ਬਿਸਰੈ; ਰਾਮੁ ਸਨੇਹੀ ॥੨॥
tab lag bisarai; raam sanehee |2|
Punjabi
ਉਨੇ ਚਿਰ ਲਈ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਭੁੱਲ ਜਾਂਦਾ ਹਾਂ।
English
I forget the Lord, my Beloved. ||2||
ਓਛੀ ਮਤਿ ਮੇਰੀ ਜਾਤਿ ਜੁਲਾਹਾ ॥
ochhee mat meree jaat julaahaa |
Punjabi
ਕਮੀਨੀ ਹੈ ਮੇਰੀ ਸਮਝ, ਅਤੇ ਜਾਤੀ ਦਾ ਮੈਂ ਜੁਲਾਹਾ ਹਾਂ।
English
My intellect is lowly - I am a weaver by birth,
ਹਰਿ ਕਾ ਨਾਮੁ; ਲਹਿਓ ਮੈ ਲਾਹਾ ॥੩॥
har kaa naam; lahio mai laahaa |3|
Punjabi
ਵਾਹਿਗੁਰੂ ਦੇ ਨਾਮ ਦੀ ਮੈਂ ਖੱਟੀ ਖੱਟੀ ਹੈ।
English
but I have earned the profit of the Name of the Lord. ||3||
ਕਹਤ ਕਬੀਰ; ਸੁਨਹੁ ਮੇਰੀ ਮਾਈ ॥
kehat kabeer; sunahu meree maaee |
Punjabi
ਕਬੀਰ ਜੀ ਆਖਦੇ ਹਨ, ਸੁਣ! ਹੇ ਮੇਰੀ ਅੰਮੜੀਏ!
English
Says Kabeer, listen, O my mother
ਹਮਰਾ ਇਨ ਕਾ ਦਾਤਾ; ਏਕੁ ਰਘੁਰਾਈ ॥੪॥੨॥
hamaraa in kaa daataa; ek raghuraaee |4|2|
Punjabi
ਸਾਡਾ ਅਤੇ ਇਨ੍ਹਾਂ ਦਾ ਦਾਤਾਰ ਕੇਵਲ ਪ੍ਰਭੂ ਹੀ ਹੈ।
English
- the Lord alone is the Provider, for me and my children. ||4||2||