Ang 555
ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ; ਜਿਸ ਨੋ ਕਿਰਪਾ ਨਿਰੰਜਨ ਕੇਰੀ ॥
ji tudh no saalaahe su sabh kichh paavai; jis no kirapaa niranjan keree |
Punjabi
ਹੇ ਮੇਰੇ ਪਵਿੱਤ੍ਰ ਪ੍ਰਭੂ! ਜੋ ਤੇਰੀ ਸਿਫ਼ਤ ਕਰਦਾ ਹੈ ਅਤੇ ਜਿਸ ਉਤੇ ਤੂੰ ਮਿਹਰਬਾਨ ਹੈ, ਉਹ ਸਾਰਾ ਕੁਝ ਹਾਸਲ ਕਰ ਲੈਂਦਾ ਹੈ।
English
One who praises You obtains everything; You bestow Your Mercy upon him, O Immaculate Lord.
ਸੋਈ ਸਾਹੁ ਸਚਾ ਵਣਜਾਰਾ; ਜਿਨਿ ਵਖਰੁ ਲਦਿਆ. ਹਰਿ ਨਾਮੁ ਧਨੁ ਤੇਰੀ ॥
soee saahu sachaa vanajaaraa; jin vakhar ladiaa. har naam dhan teree |
Punjabi
ਕੇਵਲ ਓਹੀ ਸ਼ਾਹੂਕਾਰ ਅਤੇ ਸੱਚਾ ਸੁਦਾਗਰ ਹੈ ਜੋ ਤੇਰੇ ਨਾਮ ਦੀ ਦੌਲਤ ਦਾ ਸੌਦਾ-ਸੂਤ ਲੱਦ ਲੈਂਦਾ ਹੈ, ਹੇ ਮੇਰੇ ਵਾਹਿਗੁਰੂ!
English
He alone is a true banker and trader, who loads the merchandise of the wealth of the Your Name, O Lord.
ਸਭਿ ਤਿਸੈ ਨੋ ਸਾਲਾਹਿਹੁ ਸੰਤਹੁ; ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥
sabh tisai no saalaahihu santahu; jin dooje bhaav kee maar viddaaree dteree |16|
Punjabi
ਹੇ ਸਾਧੂਓ! ਤੁਸੀਂ ਸਾਰੇ ਉਸ ਸਾਹਿਬ ਦੀ ਕੀਰਤੀ ਗਾਇਨ ਕਰੋ ਜਿਸ ਨੇ ਹੋਰਸ ਦੀ ਪ੍ਰੀਤ ਦੇ ਟਿੱਬੇ ਨੂੰ ਢਾਹ ਸੁੱਟਿਆ ਹੈ।
English
O Saints, let everyone praise the Lord, who has destroyed the pile of the love of duality. ||16||
ਸਲੋਕ ॥
salok |
Punjabi
ਸਲੋਕ।
English
Salok:
ਕਬੀਰਾ. ਮਰਤਾ ਮਰਤਾ ਜਗੁ ਮੁਆ; ਮਰਿ ਭਿ. ਨ ਜਾਨੈ ਕੋਇ ॥
kabeeraa. marataa marataa jag muaa; mar bhi. na jaanai koe |
Punjabi
ਕਬੀਰ ਸੰਸਾਰ ਮਰਦਾ ਜਾ ਰਿਹਾ ਹੈ ਅਤੇ ਹਰ ਕੋਈ ਅੰਤ ਨੂੰ ਮਰ ਜਾਂਦਾ ਹੈ ਪ੍ਰੰਤੂ ਮਰਨ ਦੀ ਜਾਂਚ ਕਿਸੇ ਨੂੰ ਭੀ ਨਹੀਂ ਆਉਂਦੀ।
English
Kabeer, the world is dying - dying to death, but no one knows how to truly die.
ਐਸੀ ਮਰਨੀ ਜੋ ਮਰੈ; ਬਹੁਰਿ. ਨ ਮਰਨਾ ਹੋਇ ॥੧॥
aisee maranee jo marai; bahur. na maranaa hoe |1|
Punjabi
ਜਿਹੜਾ ਐਹੋ ਜੇਹੀ (ਰੱਬ ਦੀ ਰਜ਼ਾ ਵਿੱਚ) ਮੌਤ ਮਰਦਾ ਹੈ, ਉਹ ਮੁੜ ਕੇ ਨਹੀਂ ਮਰਦਾ।
English
Whoever dies, let him die such a death, that he does not have to die again. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਕਿਆ ਜਾਣਾ ਕਿਵ ਮਰਹਗੇ; ਕੈਸਾ ਮਰਣਾ ਹੋਇ ॥
kiaa jaanaa kiv marahage; kaisaa maranaa hoe |
Punjabi
ਮੈਂ ਕੀ ਜਾਣਦਾ ਹਾਂ ਕਿ ਮੈਂ ਕਿਸ ਤਰ੍ਹਾਂ ਮਰਾਂਗਾ ਅਤੇ ਇਹ ਕਿਸ ਕਿਸਮ ਦੀ ਮੌਤ ਹੋਵੇਗੀ?
English
What do I know? How will I die? What sort of death will it be?
ਜੇ ਕਰਿ ਸਾਹਿਬੁ. ਮਨਹੁ ਨ ਵੀਸਰੈ; ਤਾ ਸਹਿਲਾ ਮਰਣਾ ਹੋਇ ॥
je kar saahib. manahu na veesarai; taa sahilaa maranaa hoe |
Punjabi
ਜੇਕਰ, ਆਪਣੇ ਚਿੱਤ ਅੰਦਰ ਮੈਂ ਸੁਆਮੀ ਨੂੰ ਨਾਂ ਭੁਲਾਵਾਂ ਤਦ, ਮੇਰੀ ਮੌਤ ਸੁਖਾਲੀ ਹੋਵੇਗੀ।
English
If I do not forget the Lord Master from my mind, then my death will be easy.
ਮਰਣੈ ਤੇ ਜਗਤੁ ਡਰੈ; ਜੀਵਿਆ ਲੋੜੈ ਸਭੁ ਕੋਇ ॥
maranai te jagat ddarai; jeeviaa lorrai sabh koe |
Punjabi
ਮੌਤ ਪਾਸੋਂ ਸੰਸਾਰ ਭੈ ਕਰਦਾ ਹੈ। ਹਰ ਕੋਈ ਜੀਉਣਾ ਲੋਚਦਾ ਹੈ।
English
The world is terrified of death; everyone longs to live.
ਗੁਰ ਪਰਸਾਦੀ ਜੀਵਤੁ ਮਰੈ; ਹੁਕਮੈ ਬੂਝੈ ਸੋਇ ॥
gur parasaadee jeevat marai; hukamai boojhai soe |
Punjabi
ਕੇਵਲ ਓਹੀ, ਜੋ ਗੁਰਾਂ ਦੀ ਦਇਆ ਦੁਆਰਾ ਜੀਉਂਦੇ ਜੀ ਮਰ ਜਾਂਦਾ ਹੈ, ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ।
English
By Guru's Grace, one who dies while yet alive, understands the Lord's Will.
ਨਾਨਕ. ਐਸੀ ਮਰਨੀ ਜੋ ਮਰੈ; ਤਾ ਸਦ ਜੀਵਣੁ ਹੋਇ ॥੨॥
naanak. aisee maranee jo marai; taa sad jeevan hoe |2|
Punjabi
ਨਾਨਕ, ਜੇਕਰ ਬੰਦਾ ਐਹੋ ਜੇਹੀ ਮੌਤੇ ਮਰਦਾ ਹੈ ਤਦ, ਉਹ ਹਮੇਸ਼ਾਂ ਲਈ ਜੀਉਂਦਾ ਰਹਿੰਦਾ ਹੈ।
English
O Nanak, one who dies such a death, lives forever. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ; ਤਾ ਆਪਣਾਂ ਨਾਉ. ਹਰਿ ਆਪਿ ਜਪਾਵੈ ॥
jaa aap kripaal hovai har suaamee; taa aapanaan naau. har aap japaavai |
Punjabi
ਜਦ ਵਾਹਿਗੁਰੂ ਮਾਲਕ ਆਪ ਮਿਹਰਬਾਨ ਹੋ ਜਾਂਦਾ ਹੈ, ਤਦ ਹਰੀ ਆਪ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।
English
When the Lord Master Himself becomes merciful, the Lord Himself causes His Name to be chanted.
ਆਪੇ ਸਤਿਗੁਰੁ ਮੇਲਿ ਸੁਖੁ ਦੇਵੈ; ਆਪਣਾਂ ਸੇਵਕੁ ਆਪਿ ਹਰਿ ਭਾਵੈ ॥
aape satigur mel sukh devai; aapanaan sevak aap har bhaavai |
Punjabi
ਸੁਆਮੀ ਆਪ ਉਸ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਉਸ ਨੂੰ ਆਰਾਮ ਬਖਸ਼ਦਾ ਹੈ। ਆਪਣਾ ਟਹਿਲੂਆ ਸੁਆਮੀ ਨੂੰ ਸਦਾ ਚੰਗਾ ਲੱਗਦਾ ਹੈ।
English
He Himself causes us to meet the True Guru, and blesses us with peace. His servant is pleasing to the Lord.
ਆਪਣਿਆ ਸੇਵਕਾ ਕੀ ਆਪਿ ਪੈਜ ਰਖੈ; ਆਪਣਿਆ ਭਗਤਾ ਕੀ ਪੈਰੀ ਪਾਵੈ ॥
aapaniaa sevakaa kee aap paij rakhai; aapaniaa bhagataa kee pairee paavai |
Punjabi
ਵਾਹਿਗੁਰੂ ਆਪੇ ਹੀ ਆਪਣੇ ਚਾਕਰਾਂ ਦੀ ਇੱਜ਼ਤ ਰੱਖਦਾ ਹੈ ਅਤੇ ਲੋਕਾਂ ਨੂੰ ਆਪਣਿਆਂ ਸ਼ਰਧਾਲੂਆਂ ਦੇ ਪੈਰੀਂ ਪਾਉਂਦਾ ਹੈ।
English
He Himself preserves the honor of His servants; He causes others to fall at the feet of His devotees.
ਧਰਮ ਰਾਇ ਹੈ ਹਰਿ ਕਾ ਕੀਆ; ਹਰਿ ਜਨ ਸੇਵਕ. ਨੇੜਿ ਨ ਆਵੈ ॥
dharam raae hai har kaa keea; har jan sevak. nerr na aavai |
Punjabi
ਧਰਮ-ਰਾਜਾ ਵਾਹਿਗੁਰੂ ਦਾ ਕੀਤਾ ਹੋਇਆ ਹੈ, ਉਹ ਵਾਹਿਗੁਰੂ ਦੇ ਨਫਰ ਤੇ ਨੌਕਰ ਦੇ ਲਾਗੇ ਵੀ ਨਹੀਂ ਲੱਗਦਾ।
English
The Righteous Judge of Dharma is a creation of the Lord; he does not approach the humble servant of the Lord.
ਜੋ ਹਰਿ ਕਾ ਪਿਆਰਾ. ਸੋ ਸਭਨਾ ਕਾ ਪਿਆਰਾ; ਹੋਰ ਕੇਤੀ. ਝਖਿ ਝਖਿ ਆਵੈ ਜਾਵੈ ॥੧੭॥
jo har kaa piaaraa. so sabhanaa kaa piaaraa; hor ketee. jhakh jhakh aavai jaavai |17|
Punjabi
ਜੋ ਵਾਹਿਗੁਰੂ ਦਾ ਲਾਡਲਾ ਹੈ, ਉਹ ਸਾਰਿਆਂ ਦਾ ਲਾਡਲਾ ਹੈ। ਹੋਰ ਬਥੇਰੇ ਬੇ-ਫਾਇਦਾ ਆਉਂਦੇ ਤੇ ਜਾਂਦੇ ਰਹਿੰਦੇ ਹਨ।
English
One who is dear to the Lord, is dear to all; so many others come and go in vain. ||17||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਸ਼ਾਹੀ।
English
Salok, Third Mehl:
ਰਾਮੁ ਰਾਮੁ ਕਰਤਾ. ਸਭੁ ਜਗੁ ਫਿਰੈ; ਰਾਮੁ. ਨ ਪਾਇਆ ਜਾਇ ॥
raam raam karataa. sabh jag firai; raam. na paaeaa jaae |
Punjabi
ਸਾਰਾ ਸੰਸਾਰ ਸੁਆਮੀ ਦਾ ਨਾਮ ਜਪਦਾ ਫਿਰਦਾ ਹੈ, ਪ੍ਰੰਤੂ ਸੁਆਮੀ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ।
English
The entire world roams around, chanting, "Raam, Raam, Lord, Lord", but the Lord cannot be obtained like this.
ਅਗਮੁ ਅਗੋਚਰੁ ਅਤਿ ਵਡਾ; ਅਤੁਲੁ. ਨ ਤੁਲਿਆ ਜਾਇ ॥
agam agochar at vaddaa; atul. na tuliaa jaae |
Punjabi
ਅਪਹੁੰਚ, ਅਗਾਧ ਤੇ ਪਰਮ ਵਿਸ਼ਾਲ ਹੈ ਸੁਆਮੀ। ਉਹ ਅਜੋਖ ਹੈ ਅਤੇ ਜੋਖਿਆ ਨਹੀਂ ਜਾ ਸਕਦਾ।
English
He is inaccessible, unfathomable and so very great; He is unweighable, and cannot be weighed.
ਕੀਮਤਿ ਕਿਨੈ. ਨ ਪਾਈਆ; ਕਿਤੈ. ਨ ਲਇਆ ਜਾਇ ॥
keemat kinai. na paaeea; kitai. na leaa jaae |
Punjabi
ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਅਤੇ ਉਹ ਕਿਸੇ ਕੀਮਤ ਤੋਂ ਵੀ ਖਰੀਦਿਆਂ ਨਹੀਂ ਜਾ ਸਕਦਾ।
English
No one can evaluate Him; He cannot be purchased at any price.
ਗੁਰ ਕੈ ਸਬਦਿ ਭੇਦਿਆ; ਇਨ ਬਿਧਿ ਵਸਿਆ ਮਨਿ ਆਇ ॥
gur kai sabad bhediaa; in bidh vasiaa man aae |
Punjabi
ਗੁਰਾਂ ਦੀ ਬਾਣੀ ਰਾਹੀਂ ਉਹ ਭੇਤ ਜਾਣਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਆ ਕੇ ਬੰਦੇ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ।
English
Through the Word of the Guru's Shabad, His mystery is known; in this way, He comes to dwell in the mind.
ਨਾਨਕ. ਆਪਿ ਅਮੇਉ ਹੈ; ਗੁਰ ਕਿਰਪਾ ਤੇ. ਰਹਿਆ ਸਮਾਇ ॥
naanak. aap ameo hai; gur kirapaa te. rahiaa samaae |
Punjabi
ਨਾਨਕ ਉਹ ਹਦਬੰਨਾ-ਰਹਿਤ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਹਰ ਥਾਂ ਵਿਆਪਕ ਵੇਖਿਆ ਜਾਂਦਾ ਹੈ।
English
O Nanak, He Himself is infinite; by Guru's Grace, He is known to be permeating and pervading everywhere.
ਆਪੇ ਮਿਲਿਆ ਮਿਲਿ ਰਹਿਆ; ਆਪੇ ਮਿਲਿਆ ਆਇ ॥੧॥
aape miliaa mil rahiaa; aape miliaa aae |1|
Punjabi
ਸਾਈਂ ਖੁਦ ਆ ਕੇ ਬੰਦੇ ਨੂੰ ਮਿਲਦਾ ਹੈ ਅਤੇ ਮਿਲ ਕੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।
English
He Himself comes to blend, and having blended, remains blended. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਏ ਮਨ. ਇਹੁ ਧਨੁ ਨਾਮੁ ਹੈ; ਜਿਤੁ ਸਦਾ ਸਦਾ ਸੁਖੁ ਹੋਇ ॥
e man. ihu dhan naam hai; jit sadaa sadaa sukh hoe |
Punjabi
ਹੇ ਮੇਰੀ ਜਿੰਦੜੀਏ! ਇਹ ਨਾਮ ਉਹ ਪਦਾਰਥ ਹੈ, ਜਿਸ ਤੋਂ ਹਮੇਸ਼ਾਂ, ਹਮੇਸ਼ਾਂ ਹੀ ਆਰਾਮ ਉਤਪੰਨ ਹੁੰਦਾ ਹੈ।
English
O my soul, this is the wealth of the Naam; through it, comes peace, forever and ever.
ਤੋਟਾ. ਮੂਲਿ ਨ ਆਵਈ; ਲਾਹਾ ਸਦ ਹੀ ਹੋਇ ॥
tottaa. mool na aavee; laahaa sad hee hoe |
Punjabi
ਉਸ ਤੋਂ ਘਾਟਾ ਕਦਾਚਿਤ ਨਹੀਂ ਪੈਂਦਾ ਪ੍ਰੰਤੂ ਇਨਸਾਨ ਹਮੇਸ਼ਾਂ ਫਾਇਦਾ ਉਠਾਉਂਦਾ ਹੈ।
English
It never brings any loss; through it, one earns profits forever.
ਖਾਧੈ ਖਰਚਿਐ. ਤੋਟਿ ਨ ਆਵਈ; ਸਦਾ ਸਦਾ ਓਹੁ ਦੇਇ ॥
khaadhai kharachiai. tott na aavee; sadaa sadaa ohu dee |
Punjabi
ਖਾਣ ਅਤੇ ਖਰਚਣ ਦੁਆਰਾ ਇਹ ਘਟ (ਘੱਟ) ਨਹੀਂ ਹੁੰਦਾ ਕਿਉਂਕਿ ਉਹ ਸੁਆਮੀ ਸਦੀਵ, ਸਦੀਵ ਹੀ ਦੇਈ ਜਾਂਦਾ ਹੈ।
English
Eating and spending it, it never decreases; He continues to give, forever and ever.
ਸਹਸਾ. ਮੂਲਿ ਨ ਹੋਵਈ; ਹਾਣਤ. ਕਦੇ ਨ ਹੋਇ ॥
sahasaa. mool na hovee; haanat. kade na hoe |
Punjabi
ਮਨੁੱਖ ਨੂੰ ਮੁੱਢੋਂ ਹੀ ਚਿੰਤਾ ਨਹੀਂ ਵਿਆਪਦੀ ਅਤੇ ਕਦਾਚਿਤ ਉਸ ਦਾ ਅਪਮਾਨ ਨਹੀਂ ਹੁੰਦਾ।
English
One who has no skepticism at all never suffers humiliation.
ਨਾਨਕ. ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ ॥੨॥
naanak. guramukh paaeeai; jaa kau nadar karee |2|
Punjabi
ਨਾਨਕ, ਗੁਰਾਂ ਦੇ ਰਾਹੀਂ ਨਾਮ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਉਹ ਮਿਹਰ ਦੀ ਨਿਗ੍ਹਾ ਧਾਰਦਾ ਹੈ।
English
O Nanak, the Gurmukh obtains the Name of the Lord, when the Lord bestows His Glance of Grace. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਸਭ ਘਟ ਅੰਦਰੇ; ਆਪੇ ਹੀ ਬਾਹਰਿ ॥
aape sabh ghatt andare; aape hee baahar |
Punjabi
ਪ੍ਰਭੂ ਆਪ ਹੀ ਸਾਰਿਆਂ ਦਿਲਾਂ ਦੇ ਅੰਦਰ ਅਤੇ ਆਪ ਹੀ ਬਾਹਰ ਹੈ।
English
He Himself is deep within all hearts, and He Himself is outside them.
ਆਪੇ ਗੁਪਤੁ ਵਰਤਦਾ; ਆਪੇ ਹੀ ਜਾਹਰਿ ॥
aape gupat varatadaa; aape hee jaahar |
Punjabi
ਉਹ ਆਪੇ ਅਲੋਪ ਵਿਚਰਦਾ ਹੈ ਅਤੇ ਆਪ ਹੀ ਪ੍ਰਗਟ ਹੈ।
English
He Himself is prevailing unmanifest, and He Himself is manifest.
ਜੁਗ ਛਤੀਹ ਗੁਬਾਰੁ ਕਰਿ; ਵਰਤਿਆ ਸੁੰਨਾਹਰਿ ॥
jug chhateeh gubaar kar; varatiaa sunaahar |
Punjabi
ਛੱਤੀ ਯੁਗਾਂ ਲਈ ਉਸ ਨੇ ਘੁਪ ਅੰਨ੍ਹੇਰਾ ਰੱਚ ਦਿੱਤਾ ਅਤੇ ਖੁਦ ਸੁੰਨਮਸਾਨ ਅੰਦਰ ਵੱਸਦਾ ਸੀ।
English
For thirty-six ages, He created the darkness, abiding in the void.
ਓਥੈ. ਵੇਦ ਪੁਰਾਨ ਨ ਸਾਸਤਾ; ਆਪੇ ਹਰਿ ਨਰਹਰਿ ॥
othai. ved puraan na saasataa; aape har narahar |
Punjabi
ਵੇਦ ਪੁਰਾਣ ਅਤੇ ਸ਼ਾਸਤਰ ਓਥੇ ਨਹੀਂ ਸਨ। ਸ਼੍ਰੋਮਣੀ ਸਾਹਿਬ ਵਾਹਿਗੁਰੂ ਖੁਦ-ਬ-ਖੁਦ ਹੀ ਸੀ।
English
There were no Vedas, Puraanas or Shaastras there; only the Lord Himself existed.
ਬੈਠਾ ਤਾੜੀ ਲਾਇ ਆਪਿ; ਸਭ ਦੂ ਹੀ ਬਾਹਰਿ ॥
baitthaa taarree laae aap; sabh doo hee baahar |
Punjabi
ਸਾਰਿਆਂ ਤੋਂ ਅੱਡਰਾ ਹੋ, ਉਹ ਆਪ ਸੁੰਨ-ਸਮਾਧ ਧਾਰਨ ਕਰੀ ਬੈਠਾ ਸੀ।
English
He Himself sat in the absolute trance, withdrawn from everything.
ਆਪਣੀ ਮਿਤਿ ਆਪਿ ਜਾਣਦਾ; ਆਪੇ ਹੀ ਗਉਹਰੁ ॥੧੮॥
aapanee mit aap jaanadaa; aape hee gauhar |18|
Punjabi
ਆਪਣੇ ਵਿਸਥਾਰ ਨੂੰ ਉਹ ਆਪੇ ਹੀ ਜਾਣਦਾ ਹੈ ਅਤੇ ਉਹ ਆਪ ਹੀ ਅਥਾਹ ਸਮੁੰਦਰ ਹੈ।
English
Only He Himself knows His state; He Himself is the unfathomable ocean. ||18||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਸ਼ਾਹੀ।
English
Salok, Third Mehl:
ਹਉਮੈ ਵਿਚਿ ਜਗਤੁ ਮੁਆ; ਮਰਦੋ ਮਰਦਾ ਜਾਇ ॥
haumai vich jagat muaa; marado maradaa jaae |
Punjabi
ਹੰਕਾਰ ਅੰਦਰ ਸੰਸਾਰ ਮਰਿਆ ਹੋਇਆ ਹੈ ਅਤੇ ਮਰਦਾ ਜਾ ਰਿਹਾ ਹੈ।
English
In egotism, the world is dead; it dies and dies, again and again.