Ang 556
ਜਿਚਰੁ ਵਿਚਿ ਦੰਮੁ ਹੈ. ਤਿਚਰੁ, ਨ ਚੇਤਈ; ਕਿ ਕਰੇਗੁ ਅਗੈ ਜਾਇ ॥
jichar vich dam hai. tichar, na chetee; ki kareg agai jaae |
Punjabi
ਜਦ ਤਾਈਂ ਦੇਹ ਅੰਦਰ ਸੁਆਸ ਹੈ, ਉਦੋਂ ਤਾਈਂ ਇਨਸਾਨ ਸਾਹਿਬ ਨੂੰ ਨਹੀਂ ਸਿਮਰਦਾ। ਜਦ ਉਹ ਪ੍ਰਲੋਕ ਨੂੰ ਜਾਊਗਾ, ਉਹ ਕੀ ਕਰੂਗਾ?
English
As long as there is breath in the body, he does not remember the Lord; what will he do in the world hereafter?
ਗਿਆਨੀ ਹੋਇ. ਸੁ ਚੇਤੰਨੁ ਹੋਇ; ਅਗਿਆਨੀ ਅੰਧੁ ਕਮਾਇ ॥
giaanee hoe. su chetan hoe; agiaanee andh kamaae |
Punjabi
ਜੋ ਗਿਆਨਵਾਨ ਹੈ ਉਹ ਖ਼ਬਰਦਾਰ ਹੁੰਦਾ ਹੈ। ਬੇਸਮਝ ਅੰਨ੍ਹੇਵਾਹ ਕੰਮ ਕਰਦਾ ਹੈ।
English
One who remembers the Lord is a spiritual teacher; the ignorant one acts blindly.
ਨਾਨਕ. ਏਥੈ ਕਮਾਵੈ ਸੋ ਮਿਲੈ; ਅਗੈ ਪਾਏ ਜਾਇ ॥੧॥
naanak. ethai kamaavai so milai; agai paae jaae |1|
Punjabi
ਨਾਨਕ, ਜਿਹੜਾ ਕੁੱਛ ਆਦਮੀ ਏਥੇ ਕਰਦਾ ਹੈ ਉਹੀ ਕੁੱਛ ਉਹ ਅੱਗੇ ਜਾ ਕੇ ਪ੍ਰਾਪਤ ਤੇ ਹਾਸਲ ਕਰ ਲੈਂਦਾ ਹੈ।
English
O Nanak, whatever one does in this world, determines what he shall receive in the world hereafter. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਧੁਰਿ ਖਸਮੈ ਕਾ ਹੁਕਮੁ ਪਇਆ; ਵਿਣੁ ਸਤਿਗੁਰ. ਚੇਤਿਆ ਨ ਜਾਇ ॥
dhur khasamai kaa hukam peaa; vin satigur. chetiaa na jaae |
Punjabi
ਐਨ ਆਰੰਭ ਤੋਂ ਹੀ ਸਾਹਿਬ ਦੀ ਇਹ ਰਜ਼ਾ ਹੈ, ਕਿ ਸੱਚੇ ਗੁਰਾਂ ਦੇ ਬਾਝੋਂ ਉਸ ਦਾ ਸਿਮਰਨ ਕੀਤਾ ਨਹੀਂ ਕੀਤਾ ਜਾ ਸਕਦਾ।
English
From the very beginning, it has been the Will of the Lord Master, that He cannot be remembered without the True Guru.
ਸਤਿਗੁਰਿ ਮਿਲਿਐ. ਅੰਤਰਿ ਰਵਿ ਰਹਿਆ; ਸਦਾ ਰਹਿਆ ਲਿਵ ਲਾਇ ॥
satigur miliai. antar rav rahiaa; sadaa rahiaa liv laae |
Punjabi
ਸੱਚੇ ਗੁਰਾਂ ਨਾਲ ਮਿਲ ਕੇ ਆਦਮੀ ਸਾਈਂ ਨੂੰ ਆਪਣੇ ਮਨ ਅੰਦਰ ਵਿਆਪਕ ਅਨੁਭਵ ਕਰ ਲੈਂਦਾ ਹੈ ਅਤੇ ਉਹ ਸਦੀਵ ਹੀ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
English
Meeting the True Guru, he realizes that the Lord is permeating and pervading deep within him; he remains forever absorbed in the Lord's Love.
ਦਮਿ ਦਮਿ ਸਦਾ ਸਮਾਲਦਾ; ਦੰਮੁ. ਨ ਬਿਰਥਾ ਜਾਇ ॥
dam dam sadaa samaaladaa; dam. na birathaa jaae |
Punjabi
ਹਰ ਸੁਆਸ ਨਾਲ ਉਹ ਹਮੇਸ਼ਾਂ ਸੁਆਮੀ ਨੂੰ ਸਿਮਰਦਾ ਹੈ ਅਤੇ ਉਸ ਦਾ ਕੋਈ ਸਾਹ ਵਿਅਰਥ ਨਹੀਂ ਜਾਂਦਾ।
English
With each and every breath, he constantly remembers the Lord in meditation; not a single breath passes in vain.
ਜਨਮ ਮਰਨ ਕਾ ਭਉ ਗਇਆ; ਜੀਵਨ ਪਦਵੀ ਪਾਇ ॥
janam maran kaa bhau geaa; jeevan padavee paae |
Punjabi
ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਅਬਿਨਾਸ਼ੀ ਜ਼ਿੰਦਗੀ ਦਾ ਮਰਤਬਾ ਪਾ ਲੈਂਦਾ ਹੈ।
English
His fears of birth and death depart, and he obtains the honored state of eternal life.
ਨਾਨਕ. ਇਹੁ ਮਰਤਬਾ ਤਿਸ ਨੋ ਦੇਇ; ਜਿਸ ਨੋ ਕਿਰਪਾ ਕਰੇ ਰਜਾਇ ॥੨॥
naanak. ihu maratabaa tis no dee; jis no kirapaa kare rajaae |2|
Punjabi
ਨਾਨਕ ਰਜ਼ਾ ਦਾ ਮਾਲਕ ਇਹ ਰੁਤਬਾ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।
English
O Nanak, He bestows this rank upon that mortal, upon whom He showers His Mercy. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਦਾਨਾਂ ਬੀਨਿਆ; ਆਪੇ ਪਰਧਾਨਾਂ ॥
aape daanaan beeniaa; aape paradhaanaan |
Punjabi
ਸਾਹਿਬ ਖੁਦ ਸਰਬ ਸਿਆਣਾ ਤੇ ਸਭ ਕੁੱਛ ਜਾਨਣਹਾਰ ਹੈ ਅਤੇ ਖੁਦ ਹੀ ਮੁੱਖੀ ਹੈ।
English
He Himself is all-wise and all-knowing; He Himself is supreme.
ਆਪੇ ਰੂਪ ਦਿਖਾਲਦਾ; ਆਪੇ ਲਾਇ ਧਿਆਨਾਂ ॥
aape roop dikhaaladaa; aape laae dhiaanaan |
Punjabi
ਉਹ ਆਪ ਆਪਣਾ ਦਰਸ਼ਨ ਵਿਖਾਲਦਾ ਹੈ ਅਤੇ ਆਪ ਹੀ ਬੰਦੇ ਨੂੰ ਆਪਣੀ ਬੰਦਗੀ ਨਾਲ ਜੋੜਦਾ ਹੈ।
English
He Himself reveals His form, and He Himself enjoins us to His meditation.
ਆਪੇ ਮੋਨੀ ਵਰਤਦਾ; ਆਪੇ ਕਥੈ ਗਿਆਨਾਂ ॥
aape monee varatadaa; aape kathai giaanaan |
Punjabi
ਉਹ ਆਪ ਹੀ ਚੁੱਪ ਚੁਪੀਤਾ ਹੋ ਵਿਚਰਦਾ ਹੈ ਅਤੇ ਆਪ ਹੀ ਬ੍ਰਹਮ ਵੀਚਾਰ ਦੀ ਵਿਆਖਿਆ ਕਰਦਾ ਹੈ।
English
He Himself poses as a silent sage, and He Himself speaks spiritual wisdom.
ਕਉੜਾ. ਕਿਸੈ ਨ ਲਗਈ; ਸਭਨਾ ਹੀ ਭਾਨਾ ॥
kaurraa. kisai na lagee; sabhanaa hee bhaanaa |
Punjabi
ਉਹ ਕਿਸੇ ਨੂੰ ਵੀ ਕੌੜਾ ਨਹੀਂ ਲੱਗਦਾ ਅਤੇ ਸਾਰਿਆਂ ਨੂੰ ਚੰਗਾ ਭਾਸਦਾ ਹੈ।
English
He does not seem bitter to anyone; He is pleasing to all.
ਉਸਤਤਿ ਬਰਨਿ. ਨ ਸਕੀਐ; ਸਦ ਸਦ ਕੁਰਬਾਨਾ ॥੧੯॥
ausatat baran. na sakeeai; sad sad kurabaanaa |19|
Punjabi
ਉਸ ਦਾ ਜੱਸ ਬਿਆਨ ਨਹੀਂ ਕੀਤਾ ਜਾ ਸਕਦਾ। ਹਮੇਸ਼ਾਂ, ਹਮੇਸ਼ਾਂ ਮੈਂ ਉਸ ਉਤੋਂ ਬਲਿਹਾਰ ਜਾਂਦਾ ਹਾਂ।
English
His Praises cannot be described; forever and ever, I am a sacrifice to Him. ||19||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਕਲੀ ਅੰਦਰਿ ਨਾਨਕਾ; ਜਿੰਨਾਂ ਦਾ ਅਉਤਾਰੁ ॥
kalee andar naanakaa; jinaan daa aautaar |
Punjabi
ਕਲਜੁਗ ਵਿੱਚ, ਹੇ ਨਾਨਕ! ਭੂਤਨੇ ਪੈਦਾ ਹੋਏ ਹੋਏ ਹਨ।
English
In this Dark Age of Kali Yuga, O Nanak, the demons have taken birth.
ਪੁਤੁ ਜਿਨੂਰਾ. ਧੀਅ ਜਿੰਨੂਰੀ; ਜੋਰੂ. ਜਿੰਨਾ ਦਾ ਸਿਕਦਾਰੁ ॥੧॥
put jinooraa. dheea jinooree; joroo. jinaa daa sikadaar |1|
Punjabi
ਪ੍ਰੱਤ੍ਰ ਪ੍ਰੇਤ ਹੈ, ਪੁੱਤ੍ਰੀ ਚੁੜੇਲ ਅਤੇ ਪਤਨੀ ਉਨ੍ਹਾਂ ਪੁੱਤ੍ਰਾਂ ਤੇ ਚੁੜੇਲਾਂ ਦੀ ਸਰਦਾਰਨੀ ਹੈ।
English
The son is a demon, and the daughter is a demon; the wife is the chief of the demons. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਹਿੰਦੂ ਮੂਲੇ ਭੂਲੇ; ਅਖੁਟੀ ਜਾਂਹੀ ॥
hindoo moole bhoole; akhuttee jaanhee |
Punjabi
ਹਿੰਦੂਆਂ ਨੇ ਪ੍ਰਿਥਮ ਪ੍ਰਭੂ ਨੂੰ ਭੁਲਾ ਦਿੱਤਾ ਹੈ ਅਤੇ ਕੁਰਾਹੇ ਪਏ ਜਾ ਰਹੇ ਹਨ।
English
The Hindus have forgotten the Primal Lord; they are going the wrong way.
ਨਾਰਦਿ ਕਹਿਆ; ਸਿ ਪੂਜ ਕਰਾਂਹੀ ॥
naarad kahiaa; si pooj karaanhee |
Punjabi
ਜਿਸ ਤਰ੍ਹਾਂ ਨਾਰਦ ਨੇ ਆਖਿਆ ਹੈ, ਉਸੇ ਤਰ੍ਹਾਂ ਹੀ ਉਹ ਬੁੱਤਾਂ ਦੀ ਉਪਾਸ਼ਨਾ ਕਰਦੇ ਹਨ।
English
As Naarad instructed them, they are worshipping idols.
ਅੰਧੇ ਗੁੰਗੇ; ਅੰਧ ਅੰਧਾਰੁ ॥
andhe gunge; andh andhaar |
Punjabi
ਉਹ ਅੰਨ੍ਹੇ, ਅਣਬੋਲੇ (ਗੁੰਗੇ) ਅਤੇ ਅੰਨ੍ਹਿਆਂ ਦੇ ਮਹਾਂ-ਅੰਨ੍ਹੇ ਹਨ।
English
They are blind and mute, the blindest of the blind.
ਪਾਥਰੁ ਲੇ ਪੂਜਹਿ; ਮੁਗਧ ਗਵਾਰ ॥
paathar le poojeh; mugadh gavaar |
Punjabi
ਬੇ-ਸਮਝ ਮੂਰਖ ਪੱਥਰ ਲੈ ਕੇ ਉਨ੍ਹਾਂ ਦੀ ਉਪਾਸ਼ਨਾ ਕਰਦੇ ਹਨ।
English
The ignorant fools pick up stones and worship them.
ਓਹਿ ਜਾ ਆਪਿ ਡੁਬੇ; ਤੁਮ ਕਹਾ ਤਰਣਹਾਰੁ ॥੨॥
ohi jaa aap ddube; tum kahaa taranahaar |2|
Punjabi
ਜਦ ਉਹ ਪੱਥਰ ਖੁਦ ਡੁੱਬ ਜਾਂਦੇ ਹਨ, ਉਹ ਤੈਨੂੰ ਕਿਸ ਤਰ੍ਹਾਂ ਪਾਰ ਲੈ ਜਾਣਗੇ।
English
But when those stones themselves sink, who will carry you across? ||2||
ਪਉੜੀ ॥
paurree |
Punjabi
ਪਉੜੀ।
English
Pauree:
ਸਭੁ ਕਿਹੁ ਤੇਰੈ ਵਸਿ ਹੈ; ਤੂ ਸਚਾ ਸਾਹੁ ॥
sabh kihu terai vas hai; too sachaa saahu |
Punjabi
ਹਰ ਚੀਜ਼ ਤੇਰੇ ਇਖ਼ਤਿਆਰ ਵਿੱਚ ਹੈ। ਤੂੰ ਸੱਚਾ ਬਾਦਸ਼ਾਹ ਹੈਂ।
English
Everything is in Your power; You are the True King.
ਭਗਤ ਰਤੇ ਰੰਗਿ ਏਕ ਕੈ; ਪੂਰਾ ਵੇਸਾਹੁ ॥
bhagat rate rang ek kai; pooraa vesaahu |
Punjabi
ਸਾਧੂ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦਾ ਉਸ ਉਤੇ ਪੂਰਨ ਭਰੋਸਾ ਹੈ।
English
The devotees are imbued with the Love of the One Lord; they have perfect faith in Him.
ਅੰਮ੍ਰਿਤੁ ਭੋਜਨੁ ਨਾਮੁ ਹਰਿ; ਰਜਿ ਰਜਿ ਜਨ ਖਾਹੁ ॥
amrit bhojan naam har; raj raj jan khaahu |
Punjabi
ਵਾਹਿਗੁਰੂ ਦਾ ਨਾਮ ਸੁਧਾ ਸਰੂਪ ਖਾਣਾ ਹੈ, ਜਿਸ ਨੂੰ ਉਸ ਦੇ ਗੋਲੇ ਐਨ ਤ੍ਰਿਪਤ ਹੋ ਕੇ ਛਕਦੇ ਹਨ।
English
The Name of the Lord is the ambrosial food; His humble servants eat their fill.
ਸਭਿ ਪਦਾਰਥ ਪਾਈਅਨਿ; ਸਿਮਰਣੁ ਸਚੁ ਲਾਹੁ ॥
sabh padaarath paaeean; simaran sach laahu |
Punjabi
ਸਾਹਿਬ ਦੀ ਬੰਦਗੀ ਸੱਚਾ ਮੁਨਾਫ਼ਾ ਹੈ, ਜਿਸ ਦੁਆਰਾ ਸਾਰੇ ਧਨ-ਪਦਾਰਥ ਪ੍ਰਾਪਤ ਹੋ ਜਾਂਦੇ ਹਨ।
English
All treasures are obtained - meditative remembrance on the Lord is the true profit.
ਸੰਤ ਪਿਆਰੇ ਪਾਰਬ੍ਰਹਮ; ਨਾਨਕ ਹਰਿ ਅਗਮ ਅਗਾਹੁ ॥੨੦॥
sant piaare paarabraham; naanak har agam agaahu |20|
Punjabi
ਨਾਨਕ ਸਾਧੂ ਪਰਮ ਪ੍ਰਭੂ ਵਾਹਿਗੁਰੂ ਦੇ ਲਾਡਲੇ ਹਨ, ਜੋ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।
English
The Saints are very dear to the Supreme Lord God, O Nanak; the Lord is unapproachable and unfathomable. ||20||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਸ਼ਾਹੀ।
English
Salok, Third Mehl:
ਸਭੁ ਕਿਛੁ ਹੁਕਮੇ ਆਵਦਾ; ਸਭੁ ਕਿਛੁ ਹੁਕਮੇ ਜਾਇ ॥
sabh kichh hukame aavadaa; sabh kichh hukame jaae |
Punjabi
ਹਰ ਵਸਤੂ ਸੁਆਮੀ ਦੇ ਫ਼ੁਰਮਾਨ ਰਾਹੀਂ ਆਉਂਦੀ ਹੈ ਅਤੇ ਸੁਆਮੀ ਦੇ ਫ਼ੁਰਮਾਨ ਰਾਹੀਂ ਚਲੀ ਜਾਂਦੀ ਹੈ।
English
Everything comes by the Lord's Will, and everything goes by the Lord's Will.
ਜੇ ਕੋ ਮੂਰਖੁ. ਆਪਹੁ ਜਾਣੈ; ਅੰਧਾ ਅੰਧੁ ਕਮਾਇ ॥
je ko moorakh. aapahu jaanai; andhaa andh kamaae |
Punjabi
ਜੇਕਰ ਕੋਈ ਬੇਵਕੂਫ ਆਪਣੇ ਆਪ ਨੂੰ ਕਰਣਹਾਰਾ ਜਾਣਦਾ ਹੈ, ਤਾਂ ਉਹ ਅੰਨ੍ਹਾਂ ਹੈ ਅਤੇ ਅੰਨ੍ਹੇ ਕੰਮ ਕਰਦਾ ਹੈ।
English
If some fool believes that he is the creator, he is blind, and acts in blindness.
ਨਾਨਕ. ਹੁਕਮੁ ਕੋ ਗੁਰਮੁਖਿ ਬੁਝੈ; ਜਿਸ ਨੋ ਕਿਰਪਾ ਕਰੇ ਰਜਾਇ ॥੧॥
naanak. hukam ko guramukh bujhai; jis no kirapaa kare rajaae |1|
Punjabi
ਨਾਨਕ, ਕੋਈ ਵਿਰਲਾ ਜਣਾ ਹੀ, ਜਿਸ ਤੇ ਰਜ਼ਾ ਦਾ ਮਾਲਕ ਮਿਹਰ ਧਾਰਦਾ ਹੈ, ਗੁਰਾਂ ਰਾਹੀਂ ਉਸ ਦੇ ਭਾਣੇ ਨੂੰ ਸਮਝਦਾ ਹੈ।
English
O Nanak, the Gurmukh understands the Hukam of the Lord's Command; the Lord showers His Mercy upon him. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਸੋ ਜੋਗੀ. ਜੁਗਤਿ ਸੋ ਪਾਏ; ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥
so jogee. jugat so paae; jis no guramukh naam paraapat hoe |
Punjabi
ਉਹ ਹੀ ਯੋਗੀ ਹੈ ਅਤੇ ਕੇਵਲ ਉਸੇ ਨੂੰ ਹੀ (ਸੱਚਾ) ਮਾਰਗ ਲੱਭਦਾ ਹੈ, ਜਿਸ ਨੂੰ, ਗੁਰਾਂ ਦੇ ਰਾਹੀਂ ਨਾਮ ਹਾਸਲ ਹੋਇਆ ਹੈ।
English
He alone is a Yogi, and he alone finds the Way, who, as Gurmukh, obtains the Naam.
ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ; ਭੇਖੀ. ਜੋਗੁ ਨ ਹੋਇ ॥
tis jogee kee nagaree sabh ko vasai; bhekhee. jog na hoe |
Punjabi
ਉਸ ਯੋਗੀ ਦੇ ਦੇਹ-ਰੂਪੀ ਪਿੰਡ ਵਿੱਚ ਸਾਰੀਆਂ ਨੇਕੀਆਂ ਵੱਸਦੀਆਂ ਹਨ। ਧਾਰਮਿਕ ਪਾਖੰਡ ਰਾਹੀਂ ਸੱਚਾ ਯੋਗ ਪ੍ਰਾਪਤ ਨਹੀਂ ਹੁੰਦਾ।
English
In the body-village of that Yogi are all blessings; this Yoga is not obtained by outward show.
ਨਾਨਕ. ਐਸਾ ਵਿਰਲਾ ਕੋ ਜੋਗੀ; ਜਿਸੁ ਘਟਿ ਪਰਗਟੁ ਹੋਇ ॥੨॥
naanak. aisaa viralaa ko jogee; jis ghatt paragatt hoe |2|
Punjabi
ਨਾਨਕ, ਕੋਈ ਟਾਂਵਾ-ਟੱਲਾ ਹੀ ਐਹੋ ਜੇਹਾ ਯੋਗੀ ਹੈ ਜਿਸ ਦੇ ਅੰਤਰ-ਆਤਮੇ ਪ੍ਰਭੂ ਪ੍ਰਕਾਸ਼ ਹੁੰਦਾ ਹੈ।
English
O Nanak, such a Yogi is very rare; the Lord is manifest in his heart. ||2||
ਪਉੜੀ ॥
paurree |
Punjabi
ਪਾਉੜੀ।
English
Pauree:
ਆਪੇ ਜੰਤ ਉਪਾਇਅਨੁ; ਆਪੇ ਆਧਾਰੁ ॥
aape jant upaaeian; aape aadhaar |
Punjabi
ਸੁਆਮੀ ਨੇ ਆਪ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਨੂੰ ਆਹਾਰ ਦਿੰਦਾ ਹੈ।
English
He Himself created the creatures, and He Himself supports them.
ਆਪੇ ਸੂਖਮੁ ਭਾਲੀਐ; ਆਪੇ ਪਾਸਾਰੁ ॥
aape sookham bhaaleeai; aape paasaar |
Punjabi
ਖੁਦ ਹੀ ਉਹ ਮਹੀਨ ਦਿਸਦਾ ਹੈ ਅਤੇ ਖੁਦ ਹੀ ਵਿਸਥਾਰ ਵਾਲਾ।
English
He Himself is seen to be subtle, and He Himself is obvious.
ਆਪਿ ਇਕਾਤੀ ਹੋਇ ਰਹੈ; ਆਪੇ ਵਡ ਪਰਵਾਰੁ ॥
aap ikaatee hoe rahai; aape vadd paravaar |
Punjabi
ਉਹ ਆਪੇ ਹੀ ਅਟੰਕ ਹੋ ਵਿਚਰਦਾ ਹੈ ਅਤੇ ਆਪ ਹੀ ਭਾਰੇ ਟੱਬਰ-ਕਬੀਲੇ ਵਾਲਾ ਹੈ।
English
He Himself remains a solitary recluse, and He Himself has a huge family.
ਨਾਨਕੁ. ਮੰਗੈ ਦਾਨੁ ਹਰਿ; ਸੰਤਾ ਰੇਨਾਰੁ ॥
naanak. mangai daan har; santaa renaar |
Punjabi
ਨਾਨਕ, ਵਾਹਿਗੁਰੂ ਦੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਹੀ ਯਾਚਨਾ ਕਰਦਾ ਹੈ।
English
Nanak asks for the gift of the dust of the feet of the Saints of the Lord.
ਹੋਰੁ ਦਾਤਾਰੁ. ਨ ਸੁਝਈ; ਤੂ ਦੇਵਣਹਾਰੁ ॥੨੧॥੧॥ ਸੁਧੁ ॥
hor daataar. na sujhee; too devanahaar |21|1| sudh |
Punjabi
ਮੈਨੂੰ ਹੋਰ ਕੋਈ ਦਾਤਾ ਨਜ਼ਰੀਂ ਨਹੀਂ ਪੈਂਦਾ। ਕੇਵਲ ਤੂੰ ਹੀ ਦੇਣ ਵਾਲਾ ਹੈਂ।
English
I cannot see any other Giver; You alone are the Giver, O Lord. ||21||1|| Sudh||