Ekam
Guru Granth Sahib

Ang 557

Ang 557 · Line 1

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ। ਉਹ ਡਰ-ਰਹਿਤ, ਕੀਨਾ-ਰਹਿਤ ਅਤੇ ਅਮਰ ਉਸ ਦਾ ਸਰੂਪ ਹੈ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Dr. Sant Singh Khalsa (Shabad OS, CC BY-SA)
Ang 557 · Line 2

ਰਾਗੁ ਵਡਹੰਸੁ ਮਹਲਾ ੧ ਘਰੁ ੧ ॥

raag vaddahans mahalaa 1 ghar 1 |

Punjabi

ਰਾਗ ਵਡਹੰਸ। ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Wadahans, First Mehl, First House:

Dr. Sant Singh Khalsa (Shabad OS, CC BY-SA)
Ang 557 · Line 3

ਅਮਲੀ. ਅਮਲੁ ਨ ਅੰਬੜੈ; ਮਛੀ. ਨੀਰੁ ਨ ਹੋਇ ॥

amalee. amal na anbarrai; machhee. neer na hoe |

Punjabi

ਅਫ਼ੀਮੀ ਨੂੰ ਕੋਈ ਚੀਜ਼ ਭੀ ਅਫ਼ੀਮ ਦੇ ਤੁੱਲ ਨਹੀਂ ਪੁੱਜਦੀ ਤੇ ਮੱਛਲੀ ਨੂੰ ਪਾਣੀ ਦੇ ਤੁੱਲ ਕੋਈ ਸ਼ੈ ਨਹੀਂ।

Bhai Manmohan Singh (Shabad OS, CC BY-SA)

English

To the addict, there is nothing like the drug; to the fish, there is nothing else like water.

Dr. Sant Singh Khalsa (Shabad OS, CC BY-SA)
Ang 557 · Line 4

ਜੋ ਰਤੇ ਸਹਿ ਆਪਣੈ; ਤਿਨ ਭਾਵੈ ਸਭੁ ਕੋਇ ॥੧॥

jo rate seh aapanai; tin bhaavai sabh koe |1|

Punjabi

ਪਰ ਜਿਹੜੇ ਆਪਣੇ ਸੁਆਮੀ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਸਾਰੇ ਹੀ ਚੰਗੇ ਲੱਗਦੇ ਹਨ।

Bhai Manmohan Singh (Shabad OS, CC BY-SA)

English

Those who are attuned to their Lord - everyone is pleasing to them. ||1||

Dr. Sant Singh Khalsa (Shabad OS, CC BY-SA)
Ang 557 · Line 5

ਹਉ ਵਾਰੀ ਵੰਞਾ ਖੰਨੀਐ. ਵੰਞਾ ਤਉ; ਸਾਹਿਬ ਕੇ ਨਾਵੈ ॥੧॥ ਰਹਾਉ ॥

hau vaaree vanyaa khaneeai. vanyaa tau; saahib ke naavai |1| rahaau |

Punjabi

ਮੈਂ ਕੁਰਬਾਨ ਹੋ ਜਾਵਾਂ, ਮੈਂ ਟੁਕੜੇ ਟੁਕੜੇ ਕੱਟਿਆ ਜਾਵਾਂ, ਹੇ ਸੁਆਮੀ ਤੇਰੇ ਨਾਮ ਵਾਸਤੇ। ਠਹਿਰਾਉ।

Bhai Manmohan Singh (Shabad OS, CC BY-SA)

English

I am a sacrifice, cut apart into pieces, a sacrifice to Your Name, O Lord Master. ||1||Pause||

Dr. Sant Singh Khalsa (Shabad OS, CC BY-SA)
Ang 557 · Line 6

ਸਾਹਿਬੁ ਸਫਲਿਓ ਰੁਖੜਾ; ਅੰਮ੍ਰਿਤੁ ਜਾ ਕਾ ਨਾਉ ॥

saahib safalio rukharraa; amrit jaa kaa naau |

Punjabi

ਸੁਆਮੀ ਫਲਦਾਰ ਬ੍ਰਿਛ ਹੈ, ਜਿਸ ਦਾ ਨਾਮ ਅੰਮ੍ਰਿਤ ਹੈ।

Bhai Manmohan Singh (Shabad OS, CC BY-SA)

English

The Lord is the fruitful tree; His Name is ambrosial nectar.

Dr. Sant Singh Khalsa (Shabad OS, CC BY-SA)
Ang 557 · Line 7

ਜਿਨ ਪੀਆ. ਤੇ ਤ੍ਰਿਪਤ ਭਏ; ਹਉ ਤਿਨ ਬਲਿਹਾਰੈ ਜਾਉ ॥੨॥

jin peea. te tripat bhe; hau tin balihaarai jaau |2|

Punjabi

ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਰੱਜ ਜਾਂਦੇ ਹਨ, ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ।

Bhai Manmohan Singh (Shabad OS, CC BY-SA)

English

Those who drink it in are satisfied; I am a sacrifice to them. ||2||

Dr. Sant Singh Khalsa (Shabad OS, CC BY-SA)
Ang 557 · Line 8

ਮੈ ਕੀ. ਨਦਰਿ ਨ ਆਵਹੀ; ਵਸਹਿ ਹਭੀਆਂ ਨਾਲਿ ॥

mai kee. nadar na aavahee; vaseh habheean naal |

Punjabi

ਤੂੰ ਮੈਨੂੰ ਨਜ਼ਰ ਨਹੀਂ ਆਉਂਦਾ, ਭਾਵੇਂ ਤੂੰ ਸਾਰਿਆਂ ਦੇ ਸਾਥ ਰਹਿੰਦਾ ਹੈਂ।

Bhai Manmohan Singh (Shabad OS, CC BY-SA)

English

You are not visible to me, although You dwell with everyone.

Dr. Sant Singh Khalsa (Shabad OS, CC BY-SA)
Ang 557 · Line 9

ਤਿਖਾ ਤਿਹਾਇਆ. ਕਿਉ ਲਹੈ; ਜਾ ਸਰ ਭੀਤਰਿ. ਪਾਲਿ ॥੩॥

tikhaa tihaaeaa. kiau lahai; jaa sar bheetar. paal |3|

Punjabi

ਮੈਂ ਪਿਆਸੇ ਦੀ ਪਿਆਸ ਕਿਸ ਤਰ੍ਹਾਂ ਬੁਝ ਸਕਦੀ ਹੈ, ਜਦ ਕਿ ਸਰੋਵਰ ਅਤੇ ਮੇਰੇ ਵਿਚਕਾਰ ਪੜਦਾ (ਕੰਧ) ਹੈ?

Bhai Manmohan Singh (Shabad OS, CC BY-SA)

English

How can the thirst of the thirsty be quenched, with that wall between me and the pond? ||3||

Dr. Sant Singh Khalsa (Shabad OS, CC BY-SA)
Ang 557 · Line 10

ਨਾਨਕੁ ਤੇਰਾ ਬਾਣੀਆ; ਤੂ ਸਾਹਿਬੁ ਮੈ ਰਾਸਿ ॥

naanak teraa baaneea; too saahib mai raas |

Punjabi

ਨਾਨਕ ਤੇਰਾ ਵਣਜਾਰਾ ਹੈ ਅਤੇ ਤੂੰ, ਹੇ ਪ੍ਰਭੂ! ਮੇਰੀ ਪੂੰਜੀ ਹੈਂ।

Bhai Manmohan Singh (Shabad OS, CC BY-SA)

English

Nanak is Your merchant; You, O Lord Master, are my merchandise.

Dr. Sant Singh Khalsa (Shabad OS, CC BY-SA)
Ang 557 · Line 11

ਮਨ ਤੇ ਧੋਖਾ ਤਾ ਲਹੈ; ਜਾ ਸਿਫਤਿ ਕਰੀ ਅਰਦਾਸਿ ॥੪॥੧॥

man te dhokhaa taa lahai; jaa sifat karee aradaas |4|1|

Punjabi

ਕੇਵਲ ਤਦ ਹੀ ਮੇਰੇ ਚਿੱਤ ਤੋਂ ਸੰਦੇਹ ਦੂਰ ਹੁੰਦਾ ਹੈ, ਜਦ ਮੈਂ ਤੇਰਾ ਜੱਸ ਤੇ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

My mind is cleansed of doubt, only when I praise You, and pray to You. ||4||1||

Dr. Sant Singh Khalsa (Shabad OS, CC BY-SA)
Ang 557 · Line 12

ਵਡਹੰਸੁ ਮਹਲਾ ੧ ॥

vaddahans mahalaa 1 |

Punjabi

ਵਡਹੰਸ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Wadahans, First Mehl:

Dr. Sant Singh Khalsa (Shabad OS, CC BY-SA)
Ang 557 · Line 13

ਗੁਣਵੰਤੀ ਸਹੁ ਰਾਵਿਆ; ਨਿਰਗੁਣਿ ਕੂਕੇ ਕਾਇ ॥

gunavantee sahu raaviaa; niragun kooke kaae |

Punjabi

ਨੇਕੀ ਨਿਪੁੰਨ ਪਤਨੀ ਆਪਣੇ ਕੰਤ ਨੂੰ ਮਾਣਦੀ ਹੈ। ਅਪ੍ਰਾਧਣ ਕਿਉਂ ਚੀਕ-ਚਿਹਾੜਾ ਪਾਉਂਦੀ ਹੈ?

Bhai Manmohan Singh (Shabad OS, CC BY-SA)

English

The virtuous bride enjoys her Husband Lord; why does the unworthy one cry out?

Dr. Sant Singh Khalsa (Shabad OS, CC BY-SA)
Ang 557 · Line 14

ਜੇ ਗੁਣਵੰਤੀ ਥੀ ਰਹੈ; ਤਾ ਭੀ ਸਹੁ ਰਾਵਣ ਜਾਇ ॥੧॥

je gunavantee thee rahai; taa bhee sahu raavan jaae |1|

Punjabi

ਜੇਕਰ ਉਹ ਖੂਬੀਆਂ ਵਾਲੀ ਹੋ ਵੰਞੇ, ਤਦ ਉਹ ਭੀ ਜਾ ਕੇ ਆਪਣੇ ਭਰਤੇ ਨੂੰ ਮਾਣ ਲਵੇਗੀ।

Bhai Manmohan Singh (Shabad OS, CC BY-SA)

English

If she were to become virtuous, then she too could enjoy her Husband Lord. ||1||

Dr. Sant Singh Khalsa (Shabad OS, CC BY-SA)
Ang 557 · Line 15

ਮੇਰਾ ਕੰਤੁ ਰੀਸਾਲੂ; ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥

meraa kant reesaaloo; kee dhan avaraa raave jee |1| rahaau |

Punjabi

ਮੈਂਡਾਂ ਭਰਤਾ ਅੰਮ੍ਰਿਤ ਦਾ ਖ਼ਜਾਨਾ ਹੈ। ਸੁਆਣੀ ਕਿਉਂ ਕਿਸੇ ਹੋਰ ਨਾਲ ਰੰਗ-ਰਲੀਆਂ ਕਰੇ? ਠਹਿਰਾਉ।

Bhai Manmohan Singh (Shabad OS, CC BY-SA)

English

My Husband Lord is loving and playful; why should the soul-bride enjoy anyone else? ||1||Pause||

Dr. Sant Singh Khalsa (Shabad OS, CC BY-SA)
Ang 557 · Line 16

ਕਰਣੀ ਕਾਮਣ ਜੇ ਥੀਐ; ਜੇ ਮਨੁ ਧਾਗਾ ਹੋਇ ॥

karanee kaaman je theeai; je man dhaagaa hoe |

Punjabi

ਜੇਕਰ ਪਤਨੀ ਨੇਕ ਅਮਲ ਕਰੇ ਅਤੇ ਜੇਕਰ ਉਹ ਆਪਣੇ ਦਿਲ ਨੂੰ ਧਾਗਾ ਬਣਾ ਲਵੇ,

Bhai Manmohan Singh (Shabad OS, CC BY-SA)

English

If the soul-bride does good deeds, and strings them on the thread of her mind,

Dr. Sant Singh Khalsa (Shabad OS, CC BY-SA)
Ang 557 · Line 17

ਮਾਣਕੁ. ਮੁਲਿ ਨ ਪਾਈਐ; ਲੀਜੈ ਚਿਤਿ ਪਰੋਇ ॥੨॥

maanak. mul na paaeeai; leejai chit paroe |2|

Punjabi

ਤਦ ਉਹ, ਉਸ ਅੰਦਰ, ਆਪਣੇ ਪਤੀ ਦੇ ਮਨ ਨੂੰ ਹੀਰੇ ਦੀ ਤਰ੍ਹਾਂ ਗੁੰਦ ਲੈਂਦੀ ਹੈ, ਜਿਹੜਾ ਕਿ ਕਿਸੇ ਕੀਮਤ ਨੂੰ ਭੀ ਨਹੀਂ ਮਿਲ ਸਕਦਾ।

Bhai Manmohan Singh (Shabad OS, CC BY-SA)

English

she obtains the jewel, which cannot be purchased for any price, strung upon the thread of her consciousness. ||2||

Dr. Sant Singh Khalsa (Shabad OS, CC BY-SA)
Ang 557 · Line 18

ਰਾਹੁ ਦਸਾਈ. ਨ ਜੁਲਾਂ; ਆਖਾਂ ਅੰਮੜੀਆਸੁ ॥

raahu dasaaee. na julaan; aakhaan amarreeaas |

Punjabi

ਮੈਂ ਹੋਰਨਾਂ ਤੋਂ ਰਸਤਾ ਪੁੱਛਦੀ ਹਾਂ ਪ੍ਰੰਤੂ ਖੁਦ ਉਸ ਉਤੇ ਨਹੀਂ ਤੁਰਦੀ। ਫਿਰ ਭੀ ਮੈਂ ਆਖਦੀ ਹਾਂ ਕਿ ਮੈਂ ਅੱਪੜ ਗਈ ਹਾਂ।

Bhai Manmohan Singh (Shabad OS, CC BY-SA)

English

I ask, but do not follow the way shown to me; still, I claim to have reached my destination.

Dr. Sant Singh Khalsa (Shabad OS, CC BY-SA)
Ang 557 · Line 19

ਤੈ ਸਹ ਨਾਲਿ ਅਕੂਅਣਾ; ਕਿਉ ਥੀਵੈ ਘਰ ਵਾਸੁ ॥੩॥

tai seh naal akooanaa; kiau theevai ghar vaas |3|

Punjabi

ਤੇਰੇ ਸਾਥ ਹੇ ਮੇਰੇ ਪਤੀ! ਮੈਂ ਕੂੰਦੀ ਨਹੀਂ ਫਿਰ ਮੈਨੂੰ ਕਿਸ ਤਰ੍ਹਾਂ ਤੇਰੇ ਗ੍ਰਹਿ ਅੰਦਰ ਵਸੇਬਾ ਮਿਲ ਸਕਦਾ ਹੈ।

Bhai Manmohan Singh (Shabad OS, CC BY-SA)

English

I do not speak with You, O my Husband Lord; how then can I come to have a place in Your home? ||3||

Dr. Sant Singh Khalsa (Shabad OS, CC BY-SA)
Ang 557 · Line 20

ਨਾਨਕ ਏਕੀ ਬਾਹਰਾ; ਦੂਜਾ ਨਾਹੀ ਕੋਇ ॥

naanak ekee baaharaa; doojaa naahee koe |

Punjabi

ਨਾਨਕ, ਇਕ ਸੁਆਮੀ ਦੇ ਬਗ਼ੈਰ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

O Nanak, without the One Lord, there is no other at all.

Dr. Sant Singh Khalsa (Shabad OS, CC BY-SA)
Ang 557 · Line 21

ਤੈ ਸਹ ਲਗੀ. ਜੇ ਰਹੈ; ਭੀ ਸਹੁ ਰਾਵੈ ਸੋਇ ॥੪॥੨॥

tai seh lagee. je rahai; bhee sahu raavai soe |4|2|

Punjabi

ਜੇਕਰ ਪਤਨੀ ਤੇਰੇ ਨਾਲ ਜੁੜੀ ਰਹੇ, ਤਾਂ ਉਹ ਭੀ (ਤੈਨੂੰ) ਆਪਣੇ ਪਤੀ ਨੂੰ ਮਾਣ ਲਵੇਗੀ।

Bhai Manmohan Singh (Shabad OS, CC BY-SA)

English

If the soul-bride remains attached to You, then she shall enjoy her Husband Lord. ||4||2||

Dr. Sant Singh Khalsa (Shabad OS, CC BY-SA)
Ang 557 · Line 22

ਵਡਹੰਸੁ ਮਹਲਾ ੧ ਘਰੁ ੨ ॥

vaddahans mahalaa 1 ghar 2 |

Punjabi

ਵਡਹੰਸ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Wadahans, First Mehl, Second House:

Dr. Sant Singh Khalsa (Shabad OS, CC BY-SA)
Ang 557 · Line 23

ਮੋਰੀ ਰੁਣ ਝੁਣ ਲਾਇਆ ਭੈਣੇ; ਸਾਵਣੁ ਆਇਆ ॥

moree run jhun laaeaa bhaine; saavan aaeaa |

Punjabi

ਮੋਰ ਮਿਠਾਸ ਨਾਲ ਬੋਲ ਰਹੇ ਹਨ। ਹੇ ਅੰਮਾ ਜਾਈਓ! ਬਰਸਾਤ ਦਾ ਮਹੀਨਾ "ਸਾਉਣ" ਆ ਗਿਆ ਹੈ।

Bhai Manmohan Singh (Shabad OS, CC BY-SA)

English

The peacocks are singing so sweetly, O sister; the rainy season of Saawan has come.

Dr. Sant Singh Khalsa (Shabad OS, CC BY-SA)
Ang 557 · Line 24

ਤੇਰੇ ਮੁੰਧ ਕਟਾਰੇ ਜੇਵਡਾ; ਤਿਨਿ ਲੋਭੀ. ਲੋਭ ਲੁਭਾਇਆ ॥

tere mundh kattaare jevaddaa; tin lobhee. lobh lubhaaeaa |

Punjabi

ਹੇ ਪ੍ਰੀਤਮ! ਤੈਂਡੇ ਰਸੀਲੇ ਨੈਣ ਰੱਸੇ ਵਾਂਗੂੰ ਹਨ। ਉਨ੍ਹਾਂ ਦੀ ਫ਼ਰੇਫ਼ਤਗੀ (ਖਿੱਚ) ਨੇ ਪਤਨੀ ਨੂੰ ਲੁਭਾਇਮਾਨ ਤੇ ਮੋਹਿਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Your beauteous eyes are like a string of charms, fascinating and enticing the soul-bride.

Dr. Sant Singh Khalsa (Shabad OS, CC BY-SA)
Ang 557 · Line 25

ਤੇਰੇ ਦਰਸਨ ਵਿਟਹੁ. ਖੰਨੀਐ ਵੰਞਾ ਤੇਰੇ; ਨਾਮ ਵਿਟਹੁ ਕੁਰਬਾਣੋ ॥

tere darasan vittahu. khaneeai vanyaa tere; naam vittahu kurabaano |

Punjabi

ਤੇਰੇ ਇਕ ਦੀਦਾਰ ਦੇ ਲਈ ਮੈਂ ਟੋਟੇ ਟੋਟੇ ਹੋ ਜਾਵਾਂ ਅਤੇ ਤੇਰੇ ਨਾਮ ਉਤੇ ਮੈਂ ਬਲਿਹਾਰ ਹੋ ਵੰਝਾ।

Bhai Manmohan Singh (Shabad OS, CC BY-SA)

English

I would cut myself into pieces for the Blessed Vision of Your Darshan; I am a sacrifice to Your Name.

Dr. Sant Singh Khalsa (Shabad OS, CC BY-SA)
Ang 557 · Line 26

ਜਾ ਤੂ. ਤਾ ਮੈ ਮਾਣੁ ਕੀਆ ਹੈ; ਤੁਧੁ ਬਿਨੁ. ਕੇਹਾ ਮੇਰਾ ਮਾਣੋ ॥

jaa too. taa mai maan keea hai; tudh bin. kehaa meraa maano |

Punjabi

ਹੁਣ ਜਦ ਤੂੰ ਮੇਰਾ ਹੈਂ। ਤਦ ਮੈਂ ਤੇਰੇ ਉਤੇ ਮਾਣ ਕਰਦੀ ਹੈ। ਤੇਰੇ ਬਾਝੋਂ ਮੇਰਾ ਕਾਹਦਾ ਫ਼ਖ਼ਰ ਹੈ?

Bhai Manmohan Singh (Shabad OS, CC BY-SA)

English

I take pride in You; without You, what could I be proud of?

Dr. Sant Singh Khalsa (Shabad OS, CC BY-SA)
Ang 557 · Line 27

ਚੂੜਾ ਭੰਨੁ. ਪਲੰਘ ਸਿਉ ਮੁੰਧੇ; ਸਣੁ ਬਾਹੀ ਸਣੁ ਬਾਹਾ ॥

choorraa bhan. palangh siau mundhe; san baahee san baahaa |

Punjabi

ਆਪਣੀਆਂ ਵੰਙਾ ਨੂੰ ਸਣੇ ਆਪਣੇ ਪਲੰਘ ਦੇ ਤੋੜ ਸੁੱਟ, ਹੇ ਵਹਟੀਏ। ਆਪਣੀਆਂ ਬਾਹਾਂ ਸਮੇਤ ਆਪਣੇ ਮੰਜੇ ਦੀਆਂ ਬਾਹੀਆਂ ਵੀ ਤੋੜਦੇ।

Bhai Manmohan Singh (Shabad OS, CC BY-SA)

English

So smash your bracelets along with your bed, O soul-bride, and break your arms, along with the arms of your couch.

Dr. Sant Singh Khalsa (Shabad OS, CC BY-SA)
Ang 557 · Line 28

ਏਤੇ ਵੇਸ ਕਰੇਦੀਏ ਮੁੰਧੇ; ਸਹੁ ਰਾਤੋ ਅਵਰਾਹਾ ॥

ete ves karedee mundhe; sahu raato avaraahaa |

Punjabi

ਤੇਰੇ ਐਨੇ ਹਾਰ ਸ਼ਿੰਗਾਰ ਕਰਨ ਦੇ ਬਾਵਜੂਦ, ਹੇ ਬਾਲੜੀਏ! ਤੇਰਾ ਲਾੜ੍ਹਾ ਹੋਰਸੁ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।

Bhai Manmohan Singh (Shabad OS, CC BY-SA)

English

In spite of all the decorations which you have made, O soul-bride, your Husband Lord is enjoying someone else.

Dr. Sant Singh Khalsa (Shabad OS, CC BY-SA)