Ang 558
ਨਾ ਮਨੀਆਰੁ. ਨ ਚੂੜੀਆ; ਨਾ ਸੇ ਵੰਗੁੜੀਆਹਾ ॥
naa maneeaar. na choorreea; naa se vangurreeaahaa |
Punjabi
ਤੇਰੇ ਕੋਲ ਅਸਲੀ ਮਨਿਆਰੀ ਵਾਲਾ ਨਹੀਂ ਨਾਂ ਸੋਨੇ ਦੀਆਂ ਕੰਗੜੀਆਂ ਹਨ ਤੇ ਨਾਂ ਹੀ ਸ਼ੀਸ਼ੇ ਦੀਆਂ ਸ਼੍ਰੇਸ਼ਟ ਵੰਗਾਂ।
English
You don't have the bracelets of gold, nor the good crystal jewelry; you haven't dealt with the true jeweller.
ਜੋ ਸਹ ਕੰਠਿ. ਨ ਲਗੀਆ; ਜਲਨੁ ਸਿ ਬਾਹੜੀਆਹਾ ॥
jo seh kantth. na lageea; jalan si baaharreeaahaa |
Punjabi
ਜਿਹੜੀਆਂ ਬਾਹਾਂ ਪਤੀ ਦੇ ਗਲੇ ਨੂੰ ਨਹੀਂ ਲੱਗਦੀਆਂ, ਉਹ ਦੁੱਖ ਅੰਦਰ ਸੜਦੀਆਂ ਹਨ।
English
Those arms, which do not embrace the neck of the Husband Lord, burn in anguish.
ਸਭਿ ਸਹੀਆ. ਸਹੁ ਰਾਵਣਿ ਗਈਆ; ਹਉ ਦਾਧੀ. ਕੈ ਦਰਿ ਜਾਵਾ ॥
sabh saheea. sahu raavan geea; hau daadhee. kai dar jaavaa |
Punjabi
ਮੇਰੀਆਂ ਸਾਰੀਆਂ ਸਹੇਲੀਆਂ ਆਪਣੇ ਕੰਤ ਨੂੰ ਮਾਨਣ ਲਈ ਗਈਆਂ ਹਨ। ਮੈਂ ਨਿਕਰਮਣ ਕੀਹਦੇ ਬੂਹੇ ਉਤੇ ਜਾਵਾਂ?
English
All my companions have gone to enjoy their Husband Lord; which door should I, the wretched one, go to?
ਅੰਮਾਲੀ. ਹਉ ਖਰੀ ਸੁਚਜੀ; ਤੈ ਸਹ ਏਕਿ. ਨ ਭਾਵਾ ॥
amaalee. hau kharee suchajee; tai seh ek. na bhaavaa |
Punjabi
ਹੇ ਸਜਣੀਏ! ਮੈਂ ਬਹੁਤ ਹੀ ਚੰਗੇ ਆਚਰਣ ਵਾਲੀ ਹਾਂ, ਪਰ ਮੇਰਾ ਇਕ ਕਰਮ ਭੀ ਮੇਰੇ ਉਸ ਪ੍ਰੀਤਮ ਨੂੰ ਚੰਗਾ ਨਹੀਂ ਲੱਗਦਾ।
English
O friend, I may look very attractive, but I am not pleasing to my Husband Lord at all.
ਮਾਠਿ ਗੁੰਦਾੲਂੀ ਪਟੀਆ; ਭਰੀਐ ਮਾਗ ਸੰਧੂਰੇ ॥
maatth gundaaenee patteea; bhareeai maag sandhoore |
Punjabi
ਆਪਣੇ ਵਾਲਾਂ ਨੂੰ ਸੁਆਰ ਕੇ, ਮੈਂ ਉਨ੍ਹਾਂ ਦੀਆਂ ਮੀਢੀਆਂ ਗੁੰਦਦੀ ਹਾਂ ਅਤੇ ਉਨ੍ਹਾਂ ਦੇ ਚੀਰਾਂ ਨੂੰ ਸ਼ਿੰਗਰਫ ਨਾਲ ਭਰਦੀ ਹਾਂ।
English
I have woven my hair into lovely braids, and saturated their partings with vermillion;
ਅਗੈ ਗਈ. ਨ ਮੰਨੀਆ; ਮਰਉ ਵਿਸੂਰਿ ਵਿਸੂਰੇ ॥
agai gee. na maneea; mrau visoor visoore |
Punjabi
ਹਾਂ, ਪਰ ਜਦ ਮੈਂ ਆਪਣੇ ਪਿਆਰੇ ਮੂਹਰੇ ਜਾਂਦੀ ਹਾਂ, ਮੈਂ ਕਬੂਲੀ ਨਹੀਂ ਜਾਂਦੀ ਤੇ ਮੈਂ ਘਣੇਰੇ ਝੁਰੇਵੇਂ ਨਾਲ ਮਰ ਵੰਞਦੀ ਹਾਂ।
English
but when I go before Him, I am not accepted, and I die, suffering in anguish.
ਮੈ ਰੋਵੰਦੀ. ਸਭੁ ਜਗੁ ਰੁਨਾ; ਰੁੰਨੜੇ ਵਣਹੁ ਪੰਖੇਰੂ ॥
mai rovandee. sabh jag runaa; runarre vanahu pankheroo |
Punjabi
ਮੈਂ ਰੋਂਦੀ ਹਾਂ, ਸਾਰਾ ਜਹਾਨ ਰੋਂਦਾ ਹੈ ਅਤੇ ਮੇਰੇ ਨਾਲ ਜੰਗਲ ਦੇ ਪੰਛੀ ਭੀ ਰੋਂਦੇ ਹਨ।
English
I weep; the whole world weeps; even the birds of the forest weep with me.
ਇਕੁ ਨ ਰੁਨਾ, ਮੇਰੇ ਤਨ ਕਾ ਬਿਰਹਾ; ਜਿਨਿ ਹਉ ਪਿਰਹੁ ਵਿਛੋੜੀ ॥
eik na runaa, mere tan kaa birahaa; jin hau pirahu vichhorree |
Punjabi
ਪਰ ਇਕ ਸ਼ੈ, ਮੇਰੀ ਦੇਹ ਦੀ ਵਿਛੁੜੀ ਹੋਈ ਆਤਮਾ ਰੋਂਦੀ ਨਹੀਂ ਜਿਸ ਨੇ ਮੈਨੂੰ ਮੇਰੇ ਪ੍ਰੀਤਮ ਨਾਲੋਂ ਵੱਖ ਕਰ ਛੱਡਿਆ ਹੈ।
English
The only thing which doesn't weep is my body's sense of separateness, which has separated me from my Lord.
ਸੁਪਨੈ ਆਇਆ ਭੀ ਗਇਆ; ਮੈ ਜਲੁ ਭਰਿਆ ਰੋਇ ॥
supanai aaeaa bhee geaa; mai jal bhariaa roe |
Punjabi
ਉਹ ਮੇਰੇ ਸੁਫਨੇ ਵਿੱਚ ਮੇਰੇ ਕੋਲ ਆਇਆ ਅਤੇ ਫੇਰ ਚਲਿਆ ਗਿਆ, ਜਿਸ ਉਤੇ ਮੈਂ ਹੰਝੂ ਭਰ ਕੇ ਰੋਈ।
English
In a dream, He came, and went away again; I cried so many tears.
ਆਇ ਨ ਸਕਾ, ਤੁਝ ਕਨਿ ਪਿਆਰੇ; ਭੇਜਿ. ਨ ਸਕਾ ਕੋਇ ॥
aae na sakaa, tujh kan piaare; bhej. na sakaa koe |
Punjabi
ਮੈਂ ਤੇਰੇ ਕੋਲ ਨਹੀਂ ਆ ਸਕਦੀ, ਹੇ ਮੇਰੇ ਦਿਲਬਰ! ਨਾਂ ਹੀ ਮੈਂ ਕਿਸੇ ਨੂੰ ਘਲ ਸਕਦੀ ਹਾਂ।
English
I can't come to You, O my Beloved, and I can't send anyone to You.
ਆਉ ਸਭਾਗੀ ਨੀਦੜੀਏ; ਮਤੁ ਸਹੁ ਦੇਖਾ ਸੋਇ ॥
aau sabhaagee needarree; mat sahu dekhaa soe |
Punjabi
ਆ ਜਾ, ਹੇ ਭਾਗਾਂ ਵਾਲੀਏ ਨੀਂਦ੍ਰੇ! ਸ਼ਾਇਦ ਮੈਂ ਆਪਣੇ ਉਸ ਭਰਤੇ ਨੂੰ ਮੁੜ (ਸੁਪਨੇ ਵਿੱਚ) ਤੱਕ ਲਵਾਂ।
English
Come to me, O blessed sleep - perhaps I will see my Husband Lord again.
ਤੈ ਸਾਹਿਬ ਕੀ ਬਾਤ. ਜਿ ਆਖੈ; ਕਹੁ ਨਾਨਕ ਕਿਆ ਦੀਜੈ ॥
tai saahib kee baat. ji aakhai; kahu naanak kiaa deejai |
Punjabi
ਨਾਨਕ ਆਖਦਾ ਹੈ, ਮੈਂ ਉਸ ਨੂੰ ਕੀ ਦੇਵਾਂਗਾ, ਜੋ ਮੈਨੂੰ ਮੇਰੇ ਉਸ ਮਾਲਕ ਦਾ ਸੁਨੇਹਾ ਦਿੰਦਾ ਹੈ?
English
One who brings me a message from my Lord and Master - says Nanak, what shall I give to Him?
ਸੀਸੁ ਵਢੇ ਕਰਿ. ਬੈਸਣੁ ਦੀਜੈ; ਵਿਣੁ ਸਿਰ. ਸੇਵ ਕਰੀਜੈ ॥
sees vadte kar. baisan deejai; vin sir. sev kareejai |
Punjabi
ਆਪਣੇ ਸਿਰ ਨੂੰ ਕੱਟ ਕੇ ਮੈਂ ਉਸ ਨੂੰ ਬੈਠਣ ਨੂੰ ਦੇਵਾਂਗੀ ਅਤੇ ਸਿਰ ਦੇ ਬਗ਼ੈਰ ਮੈਂ ਉਸ ਦੀ ਟਹਿਲ-ਸੇਵਾ ਕਮਾਵਾਂਗੀ।
English
Cutting off my head, I give it to Him to sit upon; without my head, I shall still serve Him.
ਕਿਉ ਨ ਮਰੀਜੈ. ਜੀਅੜਾ ਨ ਦੀਜੈ; ਜਾ ਸਹੁ ਭਇਆ ਵਿਡਾਣਾ ॥੧॥੩॥
kiau na mareejai. jeearraa na deejai; jaa sahu bheaa viddaanaa |1|3|
Punjabi
ਮੈਂ ਕਿਉਂ ਨਹੀਂ ਮਰਦੀ ਅਤੇ ਆਪਣੀ ਜ਼ਿੰਦਗੀ ਨਹੀਂ ਦਿੰਦੀ, ਜਦ ਕਿ ਮੇਰਾ ਪਤੀ ਕਿਸੇ ਹੋਰਸ ਦਾ ਹੋ ਗਿਆ ਹੈ।
English
Why haven't I died? Why hasn't my life just ended? My Husband Lord has become a stranger to me. ||1||3||
ਵਡਹੰਸੁ ਮਹਲਾ ੩ ਘਰੁ ੧ ॥
vaddahans mahalaa 3 ghar 1 |
Punjabi
ਵਡਹੰਸ ਤੀਜੀ ਪਾਤਸ਼ਾਹੀ।
English
Wadahans, Third Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਮਨਿ ਮੈਲੈ ਸਭੁ ਕਿਛੁ ਮੈਲਾ; ਤਨਿ ਧੋਤੈ. ਮਨੁ ਹਛਾ ਨ ਹੋਇ ॥
man mailai sabh kichh mailaa; tan dhotai. man hachhaa na hoe |
Punjabi
ਜਦ ਚਿੱਤ ਪਲੀਤ ਹੈ, ਤਾਂ ਸਾਰਾ ਕੁੱਝ ਪਲੀਤ ਹੈ। ਸ੍ਰੀਰ ਨੂੰ ਧੋਣ ਨਾਲ ਚਿੱਤ ਪਵਿੱਤ੍ਰ ਨਹੀਂ ਹੁੰਦਾ।
English
When the mind is filthy, everything is filthy; by washing the body, the mind is not cleaned.
ਇਹ ਜਗਤੁ ਭਰਮਿ ਭੁਲਾਇਆ; ਵਿਰਲਾ ਬੂਝੈ ਕੋਇ ॥੧॥
eih jagat bharam bhulaaeaa; viralaa boojhai koe |1|
Punjabi
ਇਹ ਸੰਸਾਰ ਸੰਦੇਹ ਨੇ ਕੁਰਾਹੇ ਪਾਇਆ ਹੋਇਆ ਹੈ। ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।
English
This world is deluded by doubt; how rare are those who understand this. ||1||
ਜਪਿ ਮਨ ਮੇਰੇ; ਤੂ ਏਕੋ ਨਾਮੁ ॥
jap man mere; too eko naam |
Punjabi
ਹੇ ਮੇਰੀ ਜਿੰਦੇ! ਤੂੰ ਕੇਵਲ ਇਕ ਨਾਮ ਦਾ ਉਚਾਰਨ ਕਰ।
English
O my mind, chant the One Name.
ਸਤਗੁਰਿ ਦੀਆ; ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥
satagur deea; mo kau ehu nidhaan |1| rahaau |
Punjabi
ਸੱਚੇ ਗੁਰਾਂ ਨੇ ਮੈਨੂੰ ਇਹ ਖ਼ਜ਼ਾਨਾ ਬਖਸ਼ਿਆ ਹੈ। ਠਹਿਰਾਉ।
English
The True Guru has given me this treasure. ||1||Pause||
ਸਿਧਾ ਕੇ ਆਸਣ ਜੇ ਸਿਖੈ; ਇੰਦ੍ਰੀ ਵਸਿ ਕਰਿ ਕਮਾਇ ॥
sidhaa ke aasan je sikhai; indree vas kar kamaae |
Punjabi
ਭਾਵੇਂ ਆਦਮੀ ਕਰਾਮਾਤੀ ਬੰਦਿਆਂ ਦੇ ਆਸਨ ਸਿਖ ਲਵੇ ਅਤੇ ਆਪਣੇ ਹਵਾਸਾ ਨੂੰ ਕਾਬੂ ਰੱਖਣ ਦਾ ਅਭਿਆਸ ਕਰੇ,
English
Even if one learns the Yogic postures of the Siddhas, and holds his sexual energy in check,
ਮਨ ਕੀ ਮੈਲੁ. ਨ ਉਤਰੈ; ਹਉਮੈ ਮੈਲੁ. ਨ ਜਾਇ ॥੨॥
man kee mail. na utarai; haumai mail. na jaae |2|
Punjabi
ਉਸ ਦੇ ਚਿੱਤ ਦੀ ਗੰਦਗੀ ਲਹਿੰਦੀ ਨਹੀਂ ਨਾਂ ਹੀ ਉਸ ਦੀ ਸਵੈ-ਹੰਗਤਾ ਦੀ ਮਲੀਣਤਾ ਜਾਂਦੀ ਹੈ।
English
still, the filth of the mind is not removed, and the filth of egotism is not eliminated. ||2||
ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ; ਵਿਣੁ ਸਤਿਗੁਰ ਕੀ ਸਰਣਾਇ ॥
eis man kau hor sanjam ko naahee; vin satigur kee saranaae |
Punjabi
ਬਗੈਰ ਸੱਚੇ ਗੁਰਾਂ ਦੀ ਪਨਾਹ ਹੇਠਾਂ ਆਉਣ ਦੇ ਇਸ ਮਨ ਦੀ ਬੀਮਾਰੀ ਦਾ ਕੋਈ ਹੋਰ ਇਲਾਜ ਨਹੀਂ।
English
This mind is not controlled by any other discipline, except the Sanctuary of the True Guru.
ਸਤਗੁਰਿ ਮਿਲਿਐ ਉਲਟੀ ਭਈ; ਕਹਣਾ ਕਿਛੂ. ਨ ਜਾਇ ॥੩॥
satagur miliai ulattee bhee; kahanaa kichhoo. na jaae |3|
Punjabi
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਦਾ ਦ੍ਰਿਸ਼ਟੀਕੋਨ, ਕਹਿਣ ਕਥਨ ਤੋਂ ਬਾਹਰ ਬਦਲ ਜਾਂਦਾ ਹੈ।
English
Meeting the True Guru, one is transformed beyond description. ||3||
ਭਣਤਿ ਨਾਨਕੁ. ਸਤਿਗੁਰ ਕਉ ਮਿਲਦੋ ਮਰੈ; ਗੁਰ ਕੈ ਸਬਦਿ. ਫਿਰਿ ਜੀਵੈ ਕੋਇ ॥
bhanat naanak. satigur kau milado marai; gur kai sabad. fir jeevai koe |
Punjabi
ਗੁਰੂ ਜੀ ਆਖਦੇ ਹਨ, ਜੇਕਰ ਕੋਈ ਜਣਾ ਸੱਚੇ ਗੁਰਾਂ ਨੂੰ ਭੇਟ ਕੇ ਮਰ ਵੰਝੇ ਅਤੇ ਮੁੜ ਕੇ ਗੁਰਾਂ ਦੀ ਸਿੱਖਿਆ ਦੁਆਰਾ ਸੁਰਜੀਤ ਹੋ ਜਾਵੇ,
English
Prays Nanak, one who dies upon meeting the True Guru, shall be rejuvenated through the Word of the Guru's Shabad.
ਮਮਤਾ ਕੀ ਮਲੁ ਉਤਰੈ; ਇਹੁ ਮਨੁ ਹਛਾ ਹੋਇ ॥੪॥੧॥
mamataa kee mal utarai; ihu man hachhaa hoe |4|1|
Punjabi
ਤਾਂ ਉਸ ਦੀ ਸੰਸਾਰੀ ਮੋਹ ਦੀ ਗੰਦਗੀ ਲਹਿ ਜਾਵੇਗੀ ਅਤੇ ਉਸ ਦਾ ਇਹ ਮਨ ਸ਼ੁੱਧ ਹੋ ਜਾਵੇਗਾ।
English
The filth of his attachment and possessiveness shall depart, and his mind shall become pure. ||4||1||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵੰਡਹੰਸ ਤੀਜੀ ਪਾਤਸ਼ਾਹੀ।
English
Wadahans, Third Mehl:
ਨਦਰੀ ਸਤਗੁਰੁ ਸੇਵੀਐ; ਨਦਰੀ ਸੇਵਾ ਹੋਇ ॥
nadaree satagur seveeai; nadaree sevaa hoe |
Punjabi
ਰੱਬ ਦੀ ਦਇਆ ਦੁਆਰਾ ਪ੍ਰਾਣੀ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਰੱਬ ਦੀ ਦਇਆ ਰਾਹੀਂ ਹੀ ਚਾਕਰੀ ਨਿਭਾਈ ਜਾਂਦੀ ਹੈ।
English
By His Grace, one serves the True Guru; by His Grace, service is performed.
ਨਦਰੀ ਇਹੁ ਮਨੁ ਵਸਿ ਆਵੈ; ਨਦਰੀ. ਮਨੁ ਨਿਰਮਲੁ ਹੋਇ ॥੧॥
nadaree ihu man vas aavai; nadaree. man niramal hoe |1|
Punjabi
ਸੁਆਮੀ ਦੀ ਮਿਹਰ ਸਦਕਾ ਇਹ ਮਨੂਆ ਕਾਬੂ ਵਿੱਚ ਆਉਂਦਾ ਹੈ ਅਤੇ ਉਸ ਦੀ ਮਿਹਰ ਸਦਕਾ ਹੀ ਇਹ ਪਵਿੱਤ੍ਰ ਹੁੰਦਾ ਹੈ।
English
By His grace, this mind is controlled, and by His Grace, it becomes pure. ||1||
ਮੇਰੇ ਮਨ; ਚੇਤਿ ਸਚਾ ਸੋਇ ॥
mere man; chet sachaa soe |
Punjabi
ਹੇ ਮੇਰੀ ਜਿੰਦੇ! ਤੂੰ ਉਸ ਸੱਚੇ ਸਾਹਿਬ ਦਾ ਸਿਮਰਨ ਕਰ।
English
O my mind, think of the True Lord.
ਏਕੋ ਚੇਤਹਿ ਤਾ ਸੁਖੁ ਪਾਵਹਿ; ਫਿਰਿ ਦੂਖੁ. ਨ ਮੂਲੇ ਹੋਇ ॥੧॥ ਰਹਾਉ ॥
eko cheteh taa sukh paaveh; fir dookh. na moole hoe |1| rahaau |
Punjabi
ਜੇਕਰ ਤੂੰ ਇਕ ਪ੍ਰਭੂ ਦਾ ਆਰਾਧਨ ਕਰੇਂ, ਤਦ ਤੂੰ ਆਰਾਮ ਪਾ ਲਵੇਗਾਂ ਅਤੇ ਤੈਨੂੰ ਮੁੜ ਕਦਾਚਿਤ ਦੁਖ ਨਹੀਂ ਹੋਵੇਗਾ। ਠਹਿਰਾਉ।
English
Think of the One Lord, and you shall obtain peace; you shall never suffer in sorrow again. ||1||Pause||
ਨਦਰੀ ਮਰਿ ਕੈ ਜੀਵੀਐ; ਨਦਰੀ ਸਬਦੁ ਵਸੈ ਮਨਿ ਆਇ ॥
nadaree mar kai jeeveeai; nadaree sabad vasai man aae |
Punjabi
ਵਾਹਿਗੁਰੂ ਦੀ ਰਹਿਮਤ ਸਦਕਾ, ਜੀਉਂਦੇ ਜੀ ਮਰ ਕੇ ਇਨਸਾਨ ਸੁਰਜੀਤ ਹੋ ਜਾਂਦਾ ਹੈ ਅਤੇ ਉਸ ਦੀ ਮਿਹਰ ਸਦਕਾ ਹੀ ਨਾਮ ਆ ਕੇ ਅੰਦਰ-ਆਤਮੇ ਟਿੱਕ ਜਾਂਦਾ ਹੈ।
English
By His Grace, one dies while yet alive, and by His Grace, the Word of the Shabad is enshrined in the mind.
ਨਦਰੀ ਹੁਕਮੁ ਬੁਝੀਐ; ਹੁਕਮੇ ਰਹੈ ਸਮਾਇ ॥੨॥
nadaree hukam bujheeai; hukame rahai samaae |2|
Punjabi
ਵਾਹਿਗੁਰੂ ਦੀ ਮਿਹਰ ਦੁਆਰਾ ਉਸ ਦਾ ਭਾਣਾ ਅਨੁਭਵ ਕੀਤਾ ਜਾਂਦਾ ਹੈ ਅਤੇ ਪ੍ਰਾਣੀ ਉਸ ਦੇ ਭਾਣੇ ਅੰਦਰ ਲੀਨ ਰਹਿੰਦਾ ਹੈ।
English
By His Grace, one understands the Hukam of the Lord's Command, and by His Command, one merges into the Lord. ||2||
ਜਿਨਿ ਜਿਹਵਾ ਹਰਿ ਰਸੁ. ਨ ਚਖਿਓ; ਸਾ ਜਿਹਵਾ ਜਲਿ ਜਾਉ ॥
jin jihavaa har ras. na chakhio; saa jihavaa jal jaau |
Punjabi
ਜਿਹੜੀ ਜੀਭ ਸਾਹਿਬ ਦੇ ਅੰਮ੍ਰਿਤ ਨੂੰ ਨਹੀਂ ਮਾਣਦੀ, ਰੱਬ ਕਰੇ ਉਹ ਸੜ ਵੰਝੇ।
English
That tongue, which does not savor the sublime essence of the Lord - may that tongue be burned off!
ਅਨ ਰਸ ਸਾਦੇ ਲਗਿ ਰਹੀ; ਦੁਖੁ ਪਾਇਆ ਦੂਜੈ ਭਾਇ ॥੩॥
an ras saade lag rahee; dukh paaeaa doojai bhaae |3|
Punjabi
ਇਹ ਹੋਰਨਾਂ ਸੁਆਦਾਂ ਦੀ ਖੁਸ਼ੀ ਨਾਲ ਜੁੜੀ ਹੋਈ ਹੈ ਅਤੇ ਦਵੈਤ-ਭਾਵ ਦੇ ਰਾਹੀਂ ਤਕਲੀਫ ਉਠਾਉਂਦੀ ਹੈ।
English
It remains attached to other pleasures, and through the love of duality, it suffers in pain. ||3||
ਸਭਨਾ ਨਦਰਿ ਏਕ ਹੈ; ਆਪੇ ਫਰਕੁ ਕਰੇਇ ॥
sabhanaa nadar ek hai; aape farak karee |
Punjabi
ਅਦੁੱਤੀ ਸਾਹਿਬ ਸਾਰਿਆਂ ਤੇ ਮਿਹਰਬਾਨੀ ਕਰਦਾ ਹੈ। ਇਸ ਦੀ ਮਿਕਦਾਰ ਵਿੱਚ ਉਹ ਆਪ ਹੀ ਫਰਕ ਪਾਉਂਦਾ ਹੈ।
English
The One Lord grants His Grace to all; He Himself makes distinctions.
ਨਾਨਕ. ਸਤਗੁਰਿ ਮਿਲਿਐ ਫਲੁ ਪਾਇਆ; ਨਾਮੁ ਵਡਾਈ ਦੇਇ ॥੪॥੨॥
naanak. satagur miliai fal paaeaa; naam vaddaaee dee |4|2|
Punjabi
ਸੱਚੇ ਗੁਰਾਂ ਨੂੰ ਮਿਲਣ ਨਾਲ ਮੇਵਾ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਜੀ ਪ੍ਰਾਣੀ ਨੂੰ ਨਾਮ ਦੀ ਬਜੁਰਗੀ ਦੀ ਦਾਤ ਬਖਸ਼ਦੇ ਹਨ।
English
O Nanak, meeting the True Guru, the fruits are obtained, and one is blessed with the Glorious Greatness of the Naam. ||4||2||