Ekam
Guru Granth Sahib

Ang 559

Ang 559 · Line 1

ਵਡਹੰਸੁ ਮਹਲਾ ੩ ॥

vaddahans mahalaa 3 |

Punjabi

ਵਡਹੰਸ ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Wadahans, Third Mehl:

Dr. Sant Singh Khalsa (Shabad OS, CC BY-SA)
Ang 559 · Line 2

ਮਾਇਆ ਮੋਹੁ ਗੁਬਾਰੁ ਹੈ; ਗੁਰ ਬਿਨੁ. ਗਿਆਨੁ ਨ ਹੋਈ ॥

maaeaa mohu gubaar hai; gur bin. giaan na hoee |

Punjabi

ਧਨ-ਦੌਲਤ ਦੀ ਮੁਹੱਬਤ ਆਤਮਿਕ ਅੰਨ੍ਹੇਰਾ ਹੈ। ਗੁਰਾਂ ਦੇ ਬਾਝੋਂ ਗਿਆਤ ਪ੍ਰਾਪਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Emotional attachment to Maya is darkness; without the Guru, there is no wisdom.

Dr. Sant Singh Khalsa (Shabad OS, CC BY-SA)
Ang 559 · Line 3

ਸਬਦਿ ਲਗੇ ਤਿਨ ਬੁਝਿਆ; ਦੂਜੈ ਪਰਜ ਵਿਗੋਈ ॥੧॥

sabad lage tin bujhiaa; doojai paraj vigoee |1|

Punjabi

ਜੋ ਨਾਮ ਨਾਲ ਜੁੜੇ ਹਨ ਉਹ ਇਸ ਨੂੰ ਸਮਝਦੇ ਹਨ। ਦਵੈਤ-ਭਾਵ ਨੇ ਲੋਕਾਂ ਨੂੰ ਤਬਾਹ ਕਰ ਛੱਡਿਆ ਹੈ।

Bhai Manmohan Singh (Shabad OS, CC BY-SA)

English

Those who are attached to the Word of the Shabad understand; duality has ruined the people. ||1||

Dr. Sant Singh Khalsa (Shabad OS, CC BY-SA)
Ang 559 · Line 4

ਮਨ ਮੇਰੇ; ਗੁਰਮਤਿ ਕਰਣੀ ਸਾਰੁ ॥

man mere; guramat karanee saar |

Punjabi

ਹੇ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਤਾਬੇ ਤੂੰ ਸ਼੍ਰੇਸ਼ਟ ਅਮਲ ਕਮਾ।

Bhai Manmohan Singh (Shabad OS, CC BY-SA)

English

O my mind, under Guru's Instruction, do good deeds.

Dr. Sant Singh Khalsa (Shabad OS, CC BY-SA)
Ang 559 · Line 5

ਸਦਾ ਸਦਾ ਹਰਿ ਪ੍ਰਭੁ ਰਵਹਿ; ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥

sadaa sadaa har prabh raveh; taa paaveh mokh duaar |1| rahaau |

Punjabi

ਹਮੇਸ਼ਾਂ ਹਮੇਸ਼ਾਂ ਹੀ ਜੇਕਰ ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰੇਂ, ਤਦ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗੀਂ। ਠਹਿਰਾਉ।

Bhai Manmohan Singh (Shabad OS, CC BY-SA)

English

Dwell forever and ever upon the Lord God, and you shall find the gate of salvation. ||1||Pause||

Dr. Sant Singh Khalsa (Shabad OS, CC BY-SA)
Ang 559 · Line 6

ਗੁਣਾ ਕਾ ਨਿਧਾਨੁ ਏਕੁ ਹੈ; ਆਪੇ ਦੇਇ ਤਾ ਕੋ ਪਾਏ ॥

gunaa kaa nidhaan ek hai; aape dee taa ko paae |

Punjabi

ਕੇਵਲ ਸਾਹਿਬ ਹੀ ਖੂਬੀਆਂ ਦਾ ਖਜ਼ਾਨਾ ਹੈ ਜੇਕਰ ਉਹ ਆਪ ਦੇਵੇ, ਤਦ ਹੀ ਉਨ੍ਹਾਂ ਨੂੰ ਕੋਈ ਜਣਾਂ ਹਾਸਲ ਕਰ ਸਕਦਾ ਹੈ।

Bhai Manmohan Singh (Shabad OS, CC BY-SA)

English

The Lord alone is the treasure of virtue; He Himself gives, and then one receives.

Dr. Sant Singh Khalsa (Shabad OS, CC BY-SA)
Ang 559 · Line 7

ਬਿਨੁ ਨਾਵੈ. ਸਭ ਵਿਛੁੜੀ; ਗੁਰ ਕੈ ਸਬਦਿ ਮਿਲਾਏ ॥੨॥

bin naavai. sabh vichhurree; gur kai sabad milaae |2|

Punjabi

ਨਾਮ ਦੇ ਬਾਝੋਂ ਸਾਰੇ ਸਾਈਂ ਨਾਲੋਂ ਵਿਛੁੜੇ ਹੋਏ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਪ੍ਰਭੂ ਨੂੰ ਮਿਲ ਪੈਂਦਾ ਹੈ।

Bhai Manmohan Singh (Shabad OS, CC BY-SA)

English

Without the Name, all are separated from the Lord; through the Word of the Guru's Shabad, one meets the Lord. ||2||

Dr. Sant Singh Khalsa (Shabad OS, CC BY-SA)
Ang 559 · Line 8

ਮੇਰੀ ਮੇਰੀ ਕਰਦੇ ਘਟਿ ਗਏ; ਤਿਨਾ ਹਥਿ ਕਿਹੁ. ਨ ਆਇਆ ॥

meree meree karade ghatt ge; tinaa hath kihu. na aaeaa |

Punjabi

ਹੰਕਾਰ ਕਰਨ ਦੁਆਰਾ, ਬੰਦੇ ਨੁਕਸਾਨ ਉਠਾ ਗਏ ਹਨ ਅਤੇ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ।

Bhai Manmohan Singh (Shabad OS, CC BY-SA)

English

Acting in ego, they lose, and nothing comes into their hands.

Dr. Sant Singh Khalsa (Shabad OS, CC BY-SA)
Ang 559 · Line 9

ਸਤਗੁਰਿ ਮਿਲਿਐ ਸਚਿ ਮਿਲੇ; ਸਚਿ ਨਾਮਿ ਸਮਾਇਆ ॥੩॥

satagur miliai sach mile; sach naam samaaeaa |3|

Punjabi

ਸੱਚੇ ਗੁਰਾਂ ਨੂੰ ਮਿਲ ਕੇ ਇਨਸਾਨ ਸੱਚ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Meeting the True Guru, they find Truth, and merge into the True Name. ||3||

Dr. Sant Singh Khalsa (Shabad OS, CC BY-SA)
Ang 559 · Line 10

ਆਸਾ ਮਨਸਾ ਏਹੁ ਸਰੀਰੁ ਹੈ; ਅੰਤਰਿ ਜੋਤਿ ਜਗਾਏ ॥

aasaa manasaa ehu sareer hai; antar jot jagaae |

Punjabi

ਉਮੈਦ ਤੇ ਖਾਹਿਸ਼ ਇਸ ਦੇਹ ਅੰਦਰ ਵਸਦੇ ਹਨ ਅਤੇ ਪ੍ਰਭੂ ਦਾ ਪ੍ਰਕਾਸ਼ ਭੀ ਉਸ ਅੰਦਰ ਜਗਦਾ ਹੈ।

Bhai Manmohan Singh (Shabad OS, CC BY-SA)

English

Hope and desire abide in this body, but the Lord's Light shines within as well.

Dr. Sant Singh Khalsa (Shabad OS, CC BY-SA)
Ang 559 · Line 11

ਨਾਨਕ. ਮਨਮੁਖਿ ਬੰਧੁ ਹੈ; ਗੁਰਮੁਖਿ. ਮੁਕਤਿ ਕਰਾਏ ॥੪॥੩॥

naanak. manamukh bandh hai; guramukh. mukat karaae |4|3|

Punjabi

ਨਾਨਕ, ਆਪ-ਹੁਦਰੇ ਕੈਦ ਵਿੱਚ ਰਹਿੰਦੇ ਹਨ ਅਤੇ ਗੁਰੂ-ਸਮਰਪਣਾ ਨੂੰ ਪ੍ਰਭੂ ਬੰਦ-ਖਲਾਸ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

O Nanak, the self-willed manmukhs remain in bondage; the Gurmukhs are liberated. ||4||3||

Dr. Sant Singh Khalsa (Shabad OS, CC BY-SA)
Ang 559 · Line 12

ਵਡਹੰਸੁ ਮਹਲਾ ੩ ॥

vaddahans mahalaa 3 |

Punjabi

ਵਡਹੰਸ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Wadahans, Third Mehl:

Dr. Sant Singh Khalsa (Shabad OS, CC BY-SA)
Ang 559 · Line 13

ਸੋਹਾਗਣੀ ਸਦਾ ਮੁਖੁ ਉਜਲਾ; ਗੁਰ ਕੈ ਸਹਜਿ ਸੁਭਾਇ ॥

sohaaganee sadaa mukh ujalaa; gur kai sehaj subhaae |

Punjabi

ਹਮੇਸ਼ਾਂ ਨੂਰਾਨੀ ਹੈ ਚਿਹਰਾ ਸੁਹਾਗਣੀਆਂ ਦਾ ਜੋ ਗੁਰਾਂ ਦੇ ਰਾਹੀਂ ਸੀਤਲ ਸੁਭਾਵ ਵਾਲੀਆਂ ਹੁੰਦੀਆਂ ਹਨ।

Bhai Manmohan Singh (Shabad OS, CC BY-SA)

English

The faces of the happy soul-brides are radiant forever; through the Guru, they are peacefully poised.

Dr. Sant Singh Khalsa (Shabad OS, CC BY-SA)
Ang 559 · Line 14

ਸਦਾ ਪਿਰੁ ਰਾਵਹਿ ਆਪਣਾ; ਵਿਚਹੁ ਆਪੁ ਗਵਾਇ ॥੧॥

sadaa pir raaveh aapanaa; vichahu aap gavaae |1|

Punjabi

ਉਹ ਹੰਕਾਰ ਨੂੰ ਆਪਣੇ ਅੰਦਰੋਂ ਦੂਰ ਕਰ ਕੇ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ।

Bhai Manmohan Singh (Shabad OS, CC BY-SA)

English

They enjoy their Husband Lord constantly, eradicating their ego from within. ||1||

Dr. Sant Singh Khalsa (Shabad OS, CC BY-SA)
Ang 559 · Line 15

ਮੇਰੇ ਮਨ; ਤੂ ਹਰਿ ਹਰਿ ਨਾਮੁ ਧਿਆਇ ॥

mere man; too har har naam dhiaae |

Punjabi

ਹੇ ਮੇਰੇ ਮਨੂਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

O my mind, meditate on the Name of the Lord, Har, Har.

Dr. Sant Singh Khalsa (Shabad OS, CC BY-SA)
Ang 559 · Line 16

ਸਤਗੁਰਿ ਮੋ ਕਉ; ਹਰਿ ਦੀਆ ਬੁਝਾਇ ॥੧॥ ਰਹਾਉ ॥

satagur mo kau; har deea bujhaae |1| rahaau |

Punjabi

ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਅਨੁਭਵ ਕਰਾ ਦਿੱਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The True Guru has led me to understand the Lord. ||1||Pause||

Dr. Sant Singh Khalsa (Shabad OS, CC BY-SA)
Ang 559 · Line 17

ਦੋਹਾਗਣੀ ਖਰੀਆ ਬਿਲਲਾਦੀਆ; ਤਿਨਾ. ਮਹਲੁ ਨ ਪਾਇ ॥

dohaaganee khareea bilalaadeea; tinaa. mehal na paae |

Punjabi

ਛੁੱਟੜ ਘਣਾ ਵਿਰਲਾਪ ਕਰਦੀਆਂ ਹਨ। ਉਹ ਆਪਣੇ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਕਰਦੀਆਂ।

Bhai Manmohan Singh (Shabad OS, CC BY-SA)

English

The abandoned brides cry out in their suffering; they do not attain the Mansion of the Lord's Presence.

Dr. Sant Singh Khalsa (Shabad OS, CC BY-SA)
Ang 559 · Line 18

ਦੂਜੈ ਭਾਇ ਕਰੂਪੀ; ਦੂਖੁ ਪਾਵਹਿ. ਆਗੈ ਜਾਇ ॥੨॥

doojai bhaae karoopee; dookh paaveh. aagai jaae |2|

Punjabi

ਹੋਰਸ ਦੀ ਪ੍ਰੀਤ ਦੇ ਕਾਰਨ, ਉਹ ਕੋਝੀਆਂ ਦਿਸਦੀਆਂ ਹਨ ਅਤੇ ਪ੍ਰਲੋਕ ਵਿੱਚ ਜਾ ਕੇ ਉਹ ਦੁੱਖ ਉਠਾਉਂਦੀਆਂ ਹਨ।

Bhai Manmohan Singh (Shabad OS, CC BY-SA)

English

In the love of duality, they appear so ugly; they suffer in pain as they go to the world beyond. ||2||

Dr. Sant Singh Khalsa (Shabad OS, CC BY-SA)
Ang 559 · Line 19

ਗੁਣਵੰਤੀ ਨਿਤ ਗੁਣ ਰਵੈ; ਹਿਰਦੈ ਨਾਮੁ ਵਸਾਇ ॥

gunavantee nit gun ravai; hiradai naam vasaae |

Punjabi

ਨੇਕੀ-ਨਿਪੁੰਨ ਪਤਨੀ ਸਦਾ ਸਾਈਂ ਦਾ ਜੱਸ ਉਚਾਰਨ ਕਰਦੀ ਹੈ ਤੇ ਆਪਣੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾਉਂਦੀ ਹੈ।

Bhai Manmohan Singh (Shabad OS, CC BY-SA)

English

The virtuous soul-bride constantly chants the Glorious Praises of the Lord; she enshrines the Naam, the Name of the Lord, within her heart.

Dr. Sant Singh Khalsa (Shabad OS, CC BY-SA)
Ang 559 · Line 20

ਅਉਗਣਵੰਤੀ ਕਾਮਣੀ; ਦੁਖੁ ਲਾਗੈ ਬਿਲਲਾਇ ॥੩॥

aauganavantee kaamanee; dukh laagai bilalaae |3|

Punjabi

ਪਾਪ ਭਰੀ ਪਤਨੀ ਕਸ਼ਟ ਝੱਲਦੀ ਹੈ ਅਤੇ ਵਿਰਲਾਪ ਕਰਦੀ ਹੈ।

Bhai Manmohan Singh (Shabad OS, CC BY-SA)

English

The unvirtuous woman suffers, and cries out in pain. ||3||

Dr. Sant Singh Khalsa (Shabad OS, CC BY-SA)
Ang 559 · Line 21

ਸਭਨਾ ਕਾ ਭਤਾਰੁ. ਏਕੁ ਹੈ ਸੁਆਮੀ; ਕਹਣਾ. ਕਿਛੂ ਨ ਜਾਇ ॥

sabhanaa kaa bhataar. ek hai suaamee; kahanaa. kichhoo na jaae |

Punjabi

ਇਕ ਸਾਹਿਬ ਹੀ ਸਾਰਿਆਂ ਦਾ ਕੰਤ ਹੈ। ਉਸ ਦੀ ਕੀਰਤੀ ਵਰਨਣ ਨਹੀਂ ਕੀਤੀ ਜਾ ਸਕਦੀ।

Bhai Manmohan Singh (Shabad OS, CC BY-SA)

English

The One Lord and Master is the Husband Lord of all; His Praises cannot be expressed.

Dr. Sant Singh Khalsa (Shabad OS, CC BY-SA)
Ang 559 · Line 22

ਨਾਨਕ. ਆਪੇ ਵੇਕ ਕੀਤਿਅਨੁ; ਨਾਮੇ ਲਇਅਨੁ ਲਾਇ ॥੪॥੪॥

naanak. aape vek keetian; naame leian laae |4|4|

Punjabi

ਨਾਨਕ ਕਈਆਂ ਨੂੰ ਸੁਆਮੀ ਨੇ ਆਪਣੇ ਨਾਲੋਂ ਵੱਖ ਕਰ ਛੱਡਿਆ ਹੈ ਅਤੇ ਕਈਆਂ ਨੂੰ ਉਸ ਨੇ ਆਪਣੇ ਨਾਮ ਨਾਲ ਜੋੜ ਦਿਤਾ ਹੈ।

Bhai Manmohan Singh (Shabad OS, CC BY-SA)

English

O Nanak, He has separated some from Himself, while others are to His Name. ||4||4||

Dr. Sant Singh Khalsa (Shabad OS, CC BY-SA)
Ang 559 · Line 23

ਵਡਹੰਸੁ ਮਹਲਾ ੩ ॥

vaddahans mahalaa 3 |

Punjabi

ਵਡਹੰਸ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Wadahans, Third Mehl:

Dr. Sant Singh Khalsa (Shabad OS, CC BY-SA)
Ang 559 · Line 24

ਅੰਮ੍ਰਿਤ ਨਾਮੁ ਸਦ ਮੀਠਾ ਲਾਗਾ; ਗੁਰਸਬਦੀ ਸਾਦੁ ਆਇਆ ॥

amrit naam sad meetthaa laagaa; gurasabadee saad aaeaa |

Punjabi

ਅੰਮ੍ਰਿਤ ਨਾਮ ਮੈਨੂੰ ਹਮੇਸ਼ਾਂ ਮਿੱਠਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਦਾ ਸੁਆਦ ਮਾਣਿਆ ਹੈ।

Bhai Manmohan Singh (Shabad OS, CC BY-SA)

English

The Ambrosial Nectar of the Naam is always sweet to me; through the Word of the Guru's Shabad, I come to taste it.

Dr. Sant Singh Khalsa (Shabad OS, CC BY-SA)
Ang 559 · Line 25

ਸਚੀ ਬਾਣੀ ਸਹਜਿ ਸਮਾਣੀ; ਹਰਿ ਜੀਉ ਮਨਿ ਵਸਾਇਆ ॥੧॥

sachee baanee sehaj samaanee; har jeeo man vasaaeaa |1|

Punjabi

ਸੱਚੀ ਗੁਰਬਾਣੀ ਦੇ ਰਾਹੀਂ ਇਨਸਾਨ ਅਡੋਲਤਾ ਵਿੱਚ ਲੀਨ ਹੋ ਜਾਂਦਾ ਹੈ ਅਤੇ ਮਾਣਨੀਯ ਮਾਲਕ ਉਸ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the True Word of the Guru's Bani, I am merged in peace and poise; the Dear Lord is enshrined in the mind. ||1||

Dr. Sant Singh Khalsa (Shabad OS, CC BY-SA)
Ang 559 · Line 26

ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥

har kar kirapaa sataguroo milaaeaa |

Punjabi

ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

The Lord, showing His Mercy, has caused me to meet the True Guru.

Dr. Sant Singh Khalsa (Shabad OS, CC BY-SA)
Ang 559 · Line 27

ਪੂਰੈ ਸਤਗੁਰਿ; ਹਰਿ ਨਾਮੁ ਧਿਆਇਆ ॥੧॥ ਰਹਾਉ ॥

poorai satagur; har naam dhiaaeaa |1| rahaau |

Punjabi

ਪੂਰਨ ਸਤਿਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Through the Perfect True Guru, I meditate on the Name of the Lord. ||1||Pause||

Dr. Sant Singh Khalsa (Shabad OS, CC BY-SA)
Ang 559 · Line 28

ਬ੍ਰਹਮੈ ਬੇਦ ਬਾਣੀ ਪਰਗਾਸੀ; ਮਾਇਆ ਮੋਹ ਪਸਾਰਾ ॥

brahamai bed baanee paragaasee; maaeaa moh pasaaraa |

Punjabi

ਬ੍ਰਹਮੇ ਦੇ ਰਾਹੀਂ ਵੇਦ ਦੇ ਮੰਤ੍ਰ ਪ੍ਰਗਟ ਹੋਏ। ਉਸ ਨੇ ਦੁਨਿਆਵੀ ਪਦਾਰਥਾਂ ਦੀ ਲਗਨ ਵਧੇਰੇ ਖਿਲਾਰ ਦਿੱਤੀ।

Bhai Manmohan Singh (Shabad OS, CC BY-SA)

English

Through Brahma, the hymns of the Vedas were revealed, but the love of Maya spread.

Dr. Sant Singh Khalsa (Shabad OS, CC BY-SA)
Ang 559 · Line 29

ਮਹਾਦੇਉ ਗਿਆਨੀ. ਵਰਤੈ ਘਰਿ ਆਪਣੈ; ਤਾਮਸੁ ਬਹੁਤੁ ਅਹੰਕਾਰਾ ॥੨॥

mahaadeo giaanee. varatai ghar aapanai; taamas bahut ahankaaraa |2|

Punjabi

ਗਿਆਨਵਾਨ ਸ਼ਿਵਜੀ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ। ਉਹ ਵੱਡੇ ਗੁੱਸੇ ਅਤੇ ਹੰਕਾਰ ਅੰਦਰ ਖੱਚਤ ਹੈ।

Bhai Manmohan Singh (Shabad OS, CC BY-SA)

English

The wise one, Shiva, remains absorbed in himself, but he is engrossed in dark passions and excessive egotism. ||2||

Dr. Sant Singh Khalsa (Shabad OS, CC BY-SA)
Ang 559 · Line 30

ਕਿਸਨੁ ਸਦਾ ਅਵਤਾਰੀ ਰੂਧਾ; ਕਿਤੁ ਲਗਿ ਤਰੈ ਸੰਸਾਰਾ ॥

kisan sadaa avataaree roodhaa; kit lag tarai sansaaraa |

Punjabi

ਵਿਸ਼ਨੂੰ ਹਮੇਸ਼ਾਂ ਅਉਤਾਰ ਹੋ ਉਤਰਨ ਵਿੱਚ ਰੁੱਝਿਆ ਰਹਿੰਦਾ ਹੈ। ਜਗਤ ਦਾ ਪਾਰ ਉਤਾਰਾ ਕਿਸ ਦੀ ਸੰਗਤ ਨਾਲ ਹੋਵੇ?

Bhai Manmohan Singh (Shabad OS, CC BY-SA)

English

Vishnu is always busy reincarnating himself - who will save the world?

Dr. Sant Singh Khalsa (Shabad OS, CC BY-SA)
Ang 559 · Line 31

ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ; ਚੂਕੈ ਮੋਹ ਗੁਬਾਰਾ ॥੩॥

guramukh giaan rate jug antar; chookai moh gubaaraa |3|

Punjabi

ਇਸ ਜੁੱਗ ਅੰਦਰ ਗੁਰੂ-ਅਨੁਸਾਰੀ ਬ੍ਰਹਿਮ ਵੀਚਾਰ ਨਾਲ ਰੰਗੇ ਹੋਏ ਹਨ ਅਤੇ ਉਹ ਸੰਸਾਰੀ ਮਮਤਾ ਦੇ ਅਨ੍ਹੇਰੇ ਤੋਂ ਖਲਾਸੀ ਪਾ ਜਾਂਦੇ ਹਨ।

Bhai Manmohan Singh (Shabad OS, CC BY-SA)

English

The Gurmukhs are imbued with spiritual wisdom in this age; they are rid of the darkness of emotional attachment. ||3||

Dr. Sant Singh Khalsa (Shabad OS, CC BY-SA)
Ang 559 · Line 32

ਸਤਗੁਰ ਸੇਵਾ ਤੇ ਨਿਸਤਾਰਾ; ਗੁਰਮੁਖਿ ਤਰੈ ਸੰਸਾਰਾ ॥

satagur sevaa te nisataaraa; guramukh tarai sansaaraa |

Punjabi

ਸੱਚੇ ਗੁਰਾਂ ਦੀ ਚਾਕਰੀ ਦੁਆਰਾ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਅਤੇ ਗੁਰਾਂ ਦੇ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Serving the True Guru, one is emancipated; the Gurmukh crosses over the world-ocean.

Dr. Sant Singh Khalsa (Shabad OS, CC BY-SA)
Ang 559 · Line 33

ਸਾਚੈ ਨਾਇ ਰਤੇ ਬੈਰਾਗੀ; ਪਾਇਨਿ ਮੋਖ ਦੁਆਰਾ ॥੪॥

saachai naae rate bairaagee; paaein mokh duaaraa |4|

Punjabi

ਸੰਸਾਰ-ਤਿਆਗੀ ਸੱਚੇ ਨਾਮ ਨਾਲ ਰੰਗੇ ਹੋਏ ਹਨ, ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

The detached renunciates are imbued with the True Name; they attain the gate of salvation. ||4||

Dr. Sant Singh Khalsa (Shabad OS, CC BY-SA)
Ang 559 · Line 34

ਏਕੋ ਸਚੁ ਵਰਤੈ ਸਭ ਅੰਤਰਿ; ਸਭਨਾ ਕਰੇ ਪ੍ਰਤਿਪਾਲਾ ॥

eko sach varatai sabh antar; sabhanaa kare pratipaalaa |

Punjabi

ਅਦੁੱਤੀ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਉਹ ਹਰ ਇਕਸ ਦੀ ਪਾਲਣਾ ਪੋਸ਼ਣਾ ਕਰਦਾ ਹੈ।

Bhai Manmohan Singh (Shabad OS, CC BY-SA)

English

The One True Lord is pervading and permeating everywhere; He cherishes everyone.

Dr. Sant Singh Khalsa (Shabad OS, CC BY-SA)
Ang 559 · Line 35

ਨਾਨਕ. ਇਕਸੁ ਬਿਨੁ, ਮੈ ਅਵਰੁ ਨ ਜਾਣਾ; ਸਭਨਾ ਦੀਵਾਨੁ ਦਇਆਲਾ ॥੫॥੫॥

naanak. ikas bin, mai avar na jaanaa; sabhanaa deevaan deaalaa |5|5|

Punjabi

ਨਾਨਕ, ਇੱਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਉਹ ਸਮੂਹ ਮਿਹਰਬਾਨ ਮਾਲਕ ਹੈ।

Bhai Manmohan Singh (Shabad OS, CC BY-SA)

English

O Nanak, without the One Lord, I do not know any other; He is the Merciful Master of all. ||5||5||

Dr. Sant Singh Khalsa (Shabad OS, CC BY-SA)
Ang 559 · Line 36

ਵਡਹੰਸੁ ਮਹਲਾ ੩ ॥

vaddahans mahalaa 3 |

Punjabi

ਵਡਹੰਸ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Wadahans, Third Mehl:

Dr. Sant Singh Khalsa (Shabad OS, CC BY-SA)
Ang 559 · Line 37

ਗੁਰਮੁਖਿ; ਸਚੁ ਸੰਜਮੁ ਤਤੁ ਗਿਆਨੁ ॥

guramukh; sach sanjam tat giaan |

Punjabi

ਗੁਰਾਂ ਦੇ ਰਾਹੀਂ ਇਨਸਾਨ ਸੱਚ, ਸਵੈ-ਰੋਕਕਾਮ ਅਤੇ ਯਥਾਰਥ ਬ੍ਰਹਿਮ ਵੀਚਾਰ ਪ੍ਰਾਪਤ ਕਰ ਲੈਦਾ ਹੈ।

Bhai Manmohan Singh (Shabad OS, CC BY-SA)

English

The Gurmukh practices true self-discipline, and attains the essence of wisdom.

Dr. Sant Singh Khalsa (Shabad OS, CC BY-SA)
Ang 559 · Line 38

ਗੁਰਮੁਖਿ; ਸਾਚੇ ਲਗੈ ਧਿਆਨੁ ॥੧॥

guramukh; saache lagai dhiaan |1|

Punjabi

ਗੁਰਾਂ ਦੇ ਰਾਹੀਂ ਆਦਮੀ ਦੀ ਬਿਰਤੀ ਸਤਿਪੁਰਖ ਨਾਲ ਜੁੜ ਜਾਂਦੀ ਹੈ।

Bhai Manmohan Singh (Shabad OS, CC BY-SA)

English

The Gurmukh meditates on the True Lord. ||1||

Dr. Sant Singh Khalsa (Shabad OS, CC BY-SA)