Ang 560
ਗੁਰਮੁਖਿ; ਮਨ ਮੇਰੇ ਨਾਮੁ ਸਮਾਲਿ ॥
guramukh; man mere naam samaal |
Punjabi
ਗੁਰਾਂ ਦੇ ਰਾਹੀਂ ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਆਰਾਧਨ ਕਰ।
English
As Gurmukh, O my mind, remember the Naam, the Name of the Lord.
ਸਦਾ ਨਿਬਹੈ; ਚਲੈ ਤੇਰੈ ਨਾਲਿ ॥ ਰਹਾਉ ॥
sadaa nibahai; chalai terai naal | rahaau |
Punjabi
ਇਹ ਸਦੀਵ ਹੀ ਤੇਰਾ ਪੱਖ ਪੂਰੇਗਾ ਅਤੇ ਅੱਗੇ ਨੂੰ ਤੇਰੇ ਨਾਲ ਜਾਵੇਗਾ। ਠਹਿਰਾਉ।
English
It shall stand by you always, and go with you. ||Pause||
ਗੁਰਮੁਖਿ ਜਾਤਿ ਪਤਿ; ਸਚੁ ਸੋਇ ॥
guramukh jaat pat; sach soe |
Punjabi
ਉਹ ਸੱਚਾ ਸੁਆਮੀ ਹੀ ਗੁਰੂ-ਪਿਆਰਿਆਂ ਦੀ ਜਾਤ-ਗੋਤ ਤੇ ਇੱਜ਼ਤ ਆਬਰੂ ਹੈ।
English
The True Lord is the social status and honor of the Gurmukh.
ਗੁਰਮੁਖਿ; ਅੰਤਰਿ ਸਖਾਈ ਪ੍ਰਭੁ ਹੋਇ ॥੨॥
guramukh; antar sakhaaee prabh hoe |2|
Punjabi
ਗੁਰੂ-ਪਿਆਰਿਆਂ ਦੇ ਮਨ ਅੰਦਰ ਉਹ ਮਦਦਗਾਰ ਮਾਲਕ ਵਸਦਾ ਹੈ।
English
Within the Gurmukh, is God, his friend and helper. ||2||
ਗੁਰਮੁਖਿ ਜਿਸ ਨੋ ਆਪਿ ਕਰੇ; ਸੋ ਹੋਇ ॥
guramukh jis no aap kare; so hoe |
Punjabi
ਕੇਵਲ ਓਹੀ ਗੁਰੂ ਦਾ ਸੱਚਾ ਸਿੱਖ ਬਣਦਾ ਹੈ, ਜਿਸ ਨੂੰ ਸੁਆਮੀ ਖੁਦ ਬਣਾਉਂਦਾ ਹੈ।
English
He alone becomes Gurmukh, whom the Lord so blesses.
ਗੁਰਮੁਖਿ; ਆਪਿ ਵਡਾਈ ਦੇਵੈ ਸੋਇ ॥੩॥
guramukh; aap vaddaaee devai soe |3|
Punjabi
ਸਾਧੂ ਨੂੰ ਉਹ ਖੁਦ ਬਜੁਰਗੀ ਬਖਸ਼ਦਾ ਹੈ।
English
He Himself blesses the Gurmukh with greatness. ||3||
ਗੁਰਮੁਖਿ ਸਬਦੁ ਸਚੁ; ਕਰਣੀ ਸਾਰੁ ॥
guramukh sabad sach; karanee saar |
Punjabi
ਸਾਧੂ ਸੱਚੇ ਨਾਮ ਅਤੇ ਸ਼੍ਰੇਸ਼ਟ ਅਮਲਾਂ ਦੀ ਕਾਰ ਕਮਾਉਂਦਾ ਹੈ।
English
The Gurmukh lives the True Word of the Shabad, and practices good deeds.
ਗੁਰਮੁਖਿ ਨਾਨਕ; ਪਰਵਾਰੈ ਸਾਧਾਰੁ ॥੪॥੬॥
guramukh naanak; paravaarai saadhaar |4|6|
Punjabi
ਗੁਰੂ ਸਮਰਪਣ, ਹੇ ਨਾਨਕ! ਆਪਣੇ ਟੱਬਰ-ਕਬੀਲੇ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ।
English
The Gurmukh, O Nanak, emancipates his family and relations. ||4||6||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵਡਹੰਸ ਤੀਜੀ ਪਾਤਿਸ਼ਾਹੀ।
English
Wadahans, Third Mehl:
ਰਸਨਾ ਹਰਿ ਸਾਦਿ ਲਗੀ; ਸਹਜਿ ਸੁਭਾਇ ॥
rasanaa har saad lagee; sehaj subhaae |
Punjabi
ਮੇਰੀ ਜੀਭਾ ਸੁਭਾਵਕ ਹੀ ਰੱਬੀ ਸੁਆਦ ਨਾਲ ਜੁੜ ਗਈ ਹੈ।
English
My tongue is intuitively attracted to the taste of the Lord.
ਮਨੁ ਤ੍ਰਿਪਤਿਆ; ਹਰਿ ਨਾਮੁ ਧਿਆਇ ॥੧॥
man tripatiaa; har naam dhiaae |1|
Punjabi
ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰੱਜ ਗਈ ਹੈ।
English
My mind is satisfied, meditating on the Name of the Lord. ||1||
ਸਦਾ ਸੁਖੁ; ਸਾਚੈ ਸਬਦਿ ਵੀਚਾਰੀ ॥
sadaa sukh; saachai sabad veechaaree |
Punjabi
ਸੱਚੇ ਨਾਮ ਨੂੰ ਯਾਦ ਕਰਨ ਦੁਆਰਾ ਸਦੀਵ ਆਰਾਮ ਪ੍ਰਾਪਤ ਹੁੰਦਾ ਹੈ।
English
Lasting peace is obtained, contemplating the Shabad, the True Word of God.
ਆਪਣੇ ਸਤਗੁਰ ਵਿਟਹੁ; ਸਦਾ ਬਲਿਹਾਰੀ ॥੧॥ ਰਹਾਉ ॥
aapane satagur vittahu; sadaa balihaaree |1| rahaau |
Punjabi
ਆਪਣੇ ਸਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ। ਠਹਿਰਾਉ।
English
I am forever a sacrifice to my True Guru. ||1||Pause||
ਅਖੀ ਸੰਤੋਖੀਆ. ਏਕ ਲਿਵ ਲਾਇ ॥
akhee santokheea. ek liv laae |
Punjabi
ਇੱਕ ਪ੍ਰਭੂ ਨਾਲ ਪ੍ਰੀਤ ਪਾ ਕੇ ਮੇਰੇ ਨੇਤ੍ਰ ਸੰਤੁਸ਼ਟ ਹੋ ਗਏ ਹਨ।
English
My eyes are content, lovingly focused on the One Lord.
ਮਨੁ ਸੰਤੋਖਿਆ; ਦੂਜਾ ਭਾਉ ਗਵਾਇ ॥੨॥
man santokhiaa; doojaa bhaau gavaae |2|
Punjabi
ਹੋਰਸ ਦੇ ਪਿਆਰ ਨੂੰ ਤਿਆਗ ਕੇ ਮੇਰੇ ਮਨ ਅੰਦਰ ਸਬਰ ਸੰਤੋਖ ਆ ਵਸਿਆ ਹੈ।
English
My mind is content, having forsaken the love of duality. ||2||
ਦੇਹ ਸਰੀਰਿ ਸੁਖੁ ਹੋਵੈ; ਸਬਦਿ ਹਰਿ ਨਾਇ ॥
deh sareer sukh hovai; sabad har naae |
Punjabi
ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਜਿਸਮ ਦੇ ਢਾਂਚੇ ਅੰਦਰ ਠੰਢ-ਚੈਨ ਵਰਤ ਜਾਂਦੀ ਹੈ।
English
The frame of my body is at peace, through the Shabad, and the Name of the Lord.
ਨਾਮੁ ਪਰਮਲੁ; ਹਿਰਦੈ ਰਹਿਆ ਸਮਾਇ ॥੩॥
naam paramal; hiradai rahiaa samaae |3|
Punjabi
ਨਾਮ ਦੀ ਸੁਗੰਧਤਾ ਮੇਰੇ ਮਨ ਅੰਦਰ ਰਮੀ ਹੋਈ ਹੈ।
English
The fragrance of the Naam permeates my heart. ||3||
ਨਾਨਕ; ਮਸਤਕਿ ਜਿਸੁ ਵਡਭਾਗੁ ॥
naanak; masatak jis vaddabhaag |
Punjabi
ਨਾਨਕ ਜਿਸ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹੋਏ ਹਨ,
English
O Nanak, one who has such great destiny written upon his forehead,
ਗੁਰ ਕੀ ਬਾਣੀ; ਸਹਜ ਬੈਰਾਗੁ ॥੪॥੭॥
gur kee baanee; sehaj bairaag |4|7|
Punjabi
ਉਹ ਗੁਰਬਾਣੀ ਰਾਹੀਂ ਕੁਦਰਤੀ ਤੌਰ ਤੇ ਇੱਛਾ ਰਹਿਤ ਹੋ ਜਾਂਦਾ ਹੈ।
English
through the Bani of the Guru's Word, easily and intuitively becomes free of desire. ||4||7||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵਡਹੰਸ ਤੀਜੀ ਪਾਤਿਸ਼ਾਹੀ।
English
Wadahans, Third Mehl:
ਪੂਰੇ ਗੁਰ ਤੇ; ਨਾਮੁ ਪਾਇਆ ਜਾਇ ॥
poore gur te; naam paaeaa jaae |
Punjabi
ਪੂਰਨ ਗੁਰਾਂ ਪਾਸੋਂ ਹੀ ਨਾਮ ਪ੍ਰਾਪਤ ਹੁੰਦਾ ਹੈ।
English
From the Perfect Guru, the Naam is obtained.
ਸਚੈ ਸਬਦਿ; ਸਚਿ ਸਮਾਇ ॥੧॥
sachai sabad; sach samaae |1|
Punjabi
ਸੱਚੇ ਨਾਮ ਦੇ ਰਾਹੀਂ ਬੰਦਾ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
English
Through the Shabad, the True Word of God, one merges in the True Lord. ||1||
ਏ ਮਨ; ਨਾਮੁ ਨਿਧਾਨੁ ਤੂ ਪਾਇ ॥
e man; naam nidhaan too paae |
Punjabi
ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਖਜਾਨੇ ਨੂੰ ਪ੍ਰਾਪਤ ਕਰ,
English
O my soul, obtain the treasure of the Naam,
ਆਪਣੇ ਗੁਰ ਕੀ; ਮੰਨਿ ਲੈ ਰਜਾਇ ॥੧॥ ਰਹਾਉ ॥
aapane gur kee; man lai rajaae |1| rahaau |
Punjabi
ਅਤੇ ਆਪਣੇ ਗੁਰਾਂ ਦੇ ਭਾਣੇ ਨੂੰ ਕਬੂਲ ਕਰ। ਠਹਿਰਾਉ।
English
by submitting to the Will of your Guru. ||1||Pause||
ਗੁਰ ਕੈ ਸਬਦਿ; ਵਿਚਹੁ ਮੈਲੁ ਗਵਾਇ ॥
gur kai sabad; vichahu mail gavaae |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਅੰਦਰੋਂ ਗੰਦਗੀ ਧੋਤੀ ਜਾਂਦੀ ਹੈ,
English
Through the Word of the Guru's Shabad, filth is washed away from within.
ਨਿਰਮਲੁ ਨਾਮੁ; ਵਸੈ ਮਨਿ ਆਇ ॥੨॥
niramal naam; vasai man aae |2|
Punjabi
ਅਤੇ ਪਵਿੱਤਰ ਨਾਮ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
English
The Immaculate Naam comes to abide within the mind. ||2||
ਭਰਮੇ ਭੂਲਾ ਫਿਰੈ ਸੰਸਾਰੁ ॥
bharame bhoolaa firai sansaar |
Punjabi
ਸੰਦੇਹ ਦੀ ਬਹਿਕਾਈ ਹੋਰ ਦੁਨੀਆਂ ਭਟਕਦੀ ਫਿਰਦੀ ਹੈ।
English
Deluded by doubt, the world wanders around.
ਮਰਿ ਜਨਮੈ; ਜਮੁ ਕਰੇ ਖੁਆਰੁ ॥੩॥
mar janamai; jam kare khuaar |3|
Punjabi
ਇਹ ਆਵਾਗਉਣ ਵਿੱਚ ਪੈਦੀ ਹੈ ਅਤੇ ਮੌਤ ਦਾ ਦੂਤ ਇਸ ਨੂੰ ਤਬਾਹ ਕਰ ਦਿੰਦਾ ਹੈ।
English
It dies, and is born again, and is ruined by the Messenger of Death. ||3||
ਨਾਨਕ. ਸੇ ਵਡਭਾਗੀ; ਜਿਨ ਹਰਿ ਨਾਮੁ ਧਿਆਇਆ ॥
naanak. se vaddabhaagee; jin har naam dhiaaeaa |
Punjabi
ਨਾਨਕ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ,
English
O Nanak, very fortunate are those who meditate on the Name of the Lord.
ਗੁਰ ਪਰਸਾਦੀ; ਮੰਨਿ ਵਸਾਇਆ ॥੪॥੮॥
gur parasaadee; man vasaaeaa |4|8|
Punjabi
ਅਤੇ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
English
By Guru's Grace, they enshrine the Name within their minds. ||4||8||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵਡਹੰਸ ਤੀਜੀ ਪਾਤਿਸ਼ਾਹੀ।
English
Wadahans, Third Mehl:
ਹਉਮੈ. ਨਾਵੈ ਨਾਲਿ, ਵਿਰੋਧੁ ਹੈ; ਦੁਇ. ਨ ਵਸਹਿ ਇਕ ਠਾਇ ॥
haumai. naavai naal, virodh hai; due. na vaseh ik tthaae |
Punjabi
ਹੰਕਾਰ ਦੀ ਨਾਮ ਨਾਲ ਖਟਪਟੀ ਹੈ। ਦੋਨੋਂ ਇਕ ਜਗ੍ਹਾ ਤੇ ਨਹੀਂ ਠਹਿਰਦੇ।
English
Ego is opposed to the Name of the Lord; the two do not dwell in the same place.
ਹਉਮੈ ਵਿਚਿ. ਸੇਵਾ ਨ ਹੋਵਈ; ਤਾ ਮਨੁ ਬਿਰਥਾ ਜਾਇ ॥੧॥
haumai vich. sevaa na hovee; taa man birathaa jaae |1|
Punjabi
ਹੰਗਤਾ ਅੰਦਰ ਟਹਿਲ-ਸੇਵਾ ਕਮਾਈ ਨਹੀਂ ਜਾ ਸਕਦੀ, ਇਸ ਲਈ ਆਤਮਾ ਖਾਲੀ ਹੱਥੀ ਜਾਂਦੀ ਹੈ।
English
In egotism, selfless service cannot be performed, and so the soul goes unfulfilled. ||1||
ਹਰਿ ਚੇਤਿ ਮਨ ਮੇਰੇ ਤੂ; ਗੁਰ ਕਾ ਸਬਦੁ ਕਮਾਇ ॥
har chet man mere too; gur kaa sabad kamaae |
Punjabi
ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦਾ ਚਿੰਤਨ ਕਰ ਅਤੇ ਗੁਰਾਂ ਦੀ ਬਾਣੀ ਦੀ ਕਮਾਈ ਕਰ।
English
O my mind, think of the Lord, and practice the Word of the Guru's Shabad.
ਹੁਕਮੁ ਮੰਨਹਿ. ਤਾ ਹਰਿ ਮਿਲੈ; ਤਾ ਵਿਚਹੁ ਹਉਮੈ ਜਾਇ ॥ ਰਹਾਉ ॥
hukam maneh. taa har milai; taa vichahu haumai jaae | rahaau |
Punjabi
ਜੇਕਰ ਤੂੰ ਵਾਹਿਗੁਰੂ ਦੇ ਫੁਰਮਾਨ ਦੀ ਪਾਲਣਾ ਕਰੇ, ਤਦ ਤੂੰ ਉਸ ਨੂੰ ਮਿਲ ਪਵੇਗੀ ਅਤੇ ਕੇਵਲ ਤਦ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਵੇਗਾ। ਠਹਿਰਾਉ।
English
If you submit to the Hukam of the Lord's Command, then you shall meet with the Lord; only then will your ego depart from within. ||Pause||
ਹਉਮੈ ਸਭੁ ਸਰੀਰੁ ਹੈ; ਹਉਮੈ ਓਪਤਿ ਹੋਇ ॥
haumai sabh sareer hai; haumai opat hoe |
Punjabi
ਹੰਕਾਰ ਸਾਰੀਆਂ ਦੇਹਾਂ ਅੰਦਰ ਹੈ। ਹੰਕਾਰ ਦੇ ਰਾਹੀਂ ਹੀ ਸਾਰੇ ਜੀਵ ਪੈਦਾ ਹੁੰਦੇ ਹਨ।
English
Egotism is within all bodies; through egotism, we come to be born.
ਹਉਮੈ ਵਡਾ ਗੁਬਾਰੁ ਹੈ; ਹਉਮੈ ਵਿਚਿ. ਬੁਝਿ, ਨ ਸਕੈ ਕੋਇ ॥੨॥
haumai vaddaa gubaar hai; haumai vich. bujh, na sakai koe |2|
Punjabi
ਗਰੂਰ ਪਰਮ ਘਨ੍ਹੇਰੇ ਵਲ ਲੈ ਜਾਂਦਾ ਹੈ ਅਤੇ ਗਰੂਰ ਕਾਰਨ ਕੋਈ ਬੰਦਾ ਕੁਝ ਭੀ ਸਮਝ ਨਹੀਂ ਸਕਦਾ।
English
Egotism is total darkness; in egotism, no one can understand anything. ||2||
ਹਉਮੈ ਵਿਚਿ. ਭਗਤਿ ਨ ਹੋਵਈ; ਹੁਕਮੁ. ਨ ਬੁਝਿਆ ਜਾਇ ॥
haumai vich. bhagat na hovee; hukam. na bujhiaa jaae |
Punjabi
ਸਵੈ-ਹੰਗਤਾ ਅੰਦਰ ਸਾਈਂ ਦੀ ਪ੍ਰੇਮ-ਮਈ ਸੇਵਾ ਨਹੀਂ ਹੋ ਸਕਦੀ ਨਾਂ ਹੀ ਉਸ ਦੀ ਰਜਾ ਅਨੁਭਵ ਕੀਤੀ ਜਾ ਸਕਦੀ ਹੈ।
English
In egotism, devotional worship cannot be performed, and the Hukam of the Lord's Command cannot be understood.
ਹਉਮੈ ਵਿਚਿ. ਜੀਉ ਬੰਧੁ ਹੈ; ਨਾਮੁ. ਨ ਵਸੈ ਮਨਿ ਆਇ ॥੩॥
haumai vich. jeeo bandh hai; naam. na vasai man aae |3|
Punjabi
ਹੰਕਾਰ ਅੰਦਰ ਆਤਮਾ ਕੈਦ ਹੋ ਜਾਂਦੀ ਹੈ ਅਤੇ ਨਾਮ ਆ ਕੇ ਹਿਰਦੇ ਅੰਦਰ ਨਹੀਂ ਟਿਕਦਾ।
English
In egotism, the soul is in bondage, and the Naam, the Name of the Lord, does not come to abide in the mind. ||3||
ਨਾਨਕ. ਸਤਗੁਰਿ ਮਿਲਿਐ, ਹਉਮੈ ਗਈ; ਤਾ ਸਚੁ ਵਸਿਆ ਮਨਿ ਆਇ ॥
naanak. satagur miliai, haumai gee; taa sach vasiaa man aae |
Punjabi
ਨਾਨਕ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਬੰਦੇ ਦੀ ਸਵੈ-ਹੰਗਤਾ ਨਸ਼ਟ ਹੋ ਜਾਂਦੀ ਹੈ, ਅਤੇ ਤਦ ਸੱਚਾ ਸੁਆਮੀ ਆ ਕੇ ਉਸ ਦੇ ਚਿੱਤ ਅੰਦਰ ਵਸ ਜਾਂਦਾ ਹੈ।
English
O Nanak, meeting with the True Guru, egotism is eliminated, and then, the True Lord comes to dwell in the mind||
ਸਚੁ ਕਮਾਵੈ ਸਚਿ ਰਹੈ; ਸਚੇ ਸੇਵਿ ਸਮਾਇ ॥੪॥੯॥੧੨॥
sach kamaavai sach rahai; sache sev samaae |4|9|12|
Punjabi
ਉਹ ਸੱਚ ਦੀ ਕਮਾਈ ਕਰਦਾ ਹੈ ਸੱਚ ਅੰਦਰ ਟਿਕਦਾ ਹੈ ਅਤੇ ਸਤਿਪੁਰਖ ਦੀ ਟਹਿਲ ਕਮਾ ਉਸ ਵਿੱਚ ਲੀਨ ਹੋ ਜਾਂਦਾ ਹੈ।
English
One starts practicing truth, abides in truth and by serving the True One gets absorbed in Him. ||4||9||12||
ਵਡਹੰਸੁ ਮਹਲਾ ੪ ਘਰੁ ੧ ॥
vaddahans mahalaa 4 ghar 1 |
Punjabi
ਵਡਹੰਸ ਚੋਥੀ ਪਾਤਿਸ਼ਾਹੀ।
English
Wadahans, Fourth Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸੇਜ ਏਕ; ਏਕੋ ਪ੍ਰਭੁ ਠਾਕੁਰੁ ॥
sej ek; eko prabh tthaakur |
Punjabi
ਹਿਰਦਾ ਪਲੰਘ ਕੇਵਲ ਇਕ ਹੈ ਅਤੇ ਇਕ ਸੁਆਮੀ ਮਾਲਕ ਹੀ ਉਸ ਉਤੇ ਬਿਰਾਜਮਾਨ ਹੈ।
English
There is one bed, and One Lord God.
ਗੁਰਮੁਖਿ; ਹਰਿ ਰਾਵੇ ਸੁਖ ਸਾਗਰੁ ॥੧॥
guramukh; har raave sukh saagar |1|
Punjabi
ਉਥੇ ਗੁਰੂ-ਸਮਰਪਣ ਆਰਾਮ ਦੇ ਸਮੁੰਦਰ ਵਾਹਿਗੁਰੂ ਨੂੰ ਮਾਣਦਾ ਹੈ।
English
The Gurmukh enjoys the Lord, the ocean of peace. ||1||
ਮੈ ਪ੍ਰਭ ਮਿਲਣ; ਪ੍ਰੇਮ ਮਨਿ ਆਸਾ ॥
mai prabh milan; prem man aasaa |
Punjabi
ਆਪਣੇ ਚਿੱਤ ਅੰਦਰ ਮੈਨੂੰ ਆਪਣੇ ਸੁਆਮੀ ਦੇ ਮਿਲਣ ਦੀ ਉਮੰਗ ਤੇ ਉਮੈਦ ਹੈ।
English
My mind longs to meet my Beloved Lord.