Ang 561
ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ; ਹਉ ਵਾਰਿ ਵਾਰਿ. ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥
gur pooraa melaavai meraa preetam; hau vaar vaar. aapane guroo kau jaasaa |1| rahaau |
Punjabi
ਪੂਰਨ ਗੁਰਦੇਵ ਜੀ ਮੈਨੂੰ ਆਪਣੇ ਪਿਆਰੇ ਨਾਲ ਮਿਲਾਉਂਦੇ ਹਨ। ਮੈਂ ਆਪਣੇ ਗੁਰਾਂ ਉਤੋਂ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਓ!
English
The Perfect Guru leads me to meet my Beloved; I am a sacrifice, a sacrifice to my Guru. ||1||Pause||
ਮੈ ਅਵਗਣ ਭਰਪੂਰਿ ਸਰੀਰੇ ॥
mai avagan bharapoor sareere |
Punjabi
ਮੇਰੀ ਦੇਹ ਅਪਰਾਧਾ ਨਾਲ ਪਰੀਪੂਰਨ ਹੈ।
English
My body is over-flowing with corruption;
ਹਉ ਕਿਉ ਕਰਿ ਮਿਲਾ; ਅਪਣੇ ਪ੍ਰੀਤਮ ਪੂਰੇ ॥੨॥
hau kiau kar milaa; apane preetam poore |2|
Punjabi
ਤਦ, ਮੈਂ ਆਪਣੇ ਪੁਰਨ ਸੁਆਮੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?
English
how can I meet my Perfect Beloved? ||2||
ਜਿਨਿ ਗੁਣਵੰਤੀ; ਮੇਰਾ ਪ੍ਰੀਤਮੁ ਪਾਇਆ ॥
jin gunavantee; meraa preetam paaeaa |
Punjabi
ਜਿਨ੍ਹਾਂ ਨੇਕੀ ਨਿਪੁੰਨ ਦੁਆਰਾ ਮੈਂਡਾ ਪਿਆਰਾ ਪ੍ਰਾਪਤ ਕੀਤਾ ਜਾਂਦਾ ਹੈ,
English
The virtuous ones obtain my Beloved;
ਸੇ ਮੈ ਗੁਣ ਨਾਹੀ; ਹਉ ਕਿਉ ਮਿਲਾ ਮੇਰੀ ਮਾਇਆ ॥੩॥
se mai gun naahee; hau kiau milaa meree maaeaa |3|
Punjabi
ਮੇਰੇ ਵਿੱਚ ਉਹ ਨੇਕੀਆਂ ਨਹੀਂ, ਇਸ ਲਈ ਮੈਂ ਆਪਣੇ ਦਿਲਬਰ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ? ਹੇ ਮੇਰੀ ਮਾਤਾ!
English
I do not have these virtues. How can I meet Him, O my mother? ||3||
ਹਉ ਕਰਿ ਕਰਿ ਥਾਕਾ; ਉਪਾਵ ਬਹੁਤੇਰੇ ॥
hau kar kar thaakaa; upaav bahutere |
Punjabi
ਮੈਂ ਤਰ੍ਹਾਂ ਤਰ੍ਹਾਂ ਦੇ ਬਹੁਤ ਉਪਰਾਲੇ ਕਰਦਾ ਕਰਦਾ ਹਾਰ ਹੁੱਟ ਗਿਆ ਹਾਂ।
English
I am so tired of making all these efforts.
ਨਾਨਕ ਗਰੀਬ; ਰਾਖਹੁ ਹਰਿ ਮੇਰੇ ॥੪॥੧॥
naanak gareeb; raakhahu har mere |4|1|
Punjabi
ਹੇ ਮੇਰੇ ਸੁਆਮੀ! ਤੂੰ ਨਾਨਕ ਮਸਕੀਨ ਦੀ ਰੱਖਿਆ ਕਰ।
English
Please protect Nanak, the meek one, O my Lord. ||4||1||
ਵਡਹੰਸੁ ਮਹਲਾ ੪ ॥
vaddahans mahalaa 4 |
Punjabi
ਵਡਹੰਸ ਚੋਥੀ ਪਾਤਸ਼ਾਹੀ।
English
Wadahans, Fourth Mehl:
ਮੇਰਾ ਹਰਿ ਪ੍ਰਭੁ ਸੁੰਦਰੁ; ਮੈ. ਸਾਰ ਨ ਜਾਣੀ ॥
meraa har prabh sundar; mai. saar na jaanee |
Punjabi
ਸੁਹਣਾ ਹੈ ਮੇਰਾ ਸੁਆਮੀ ਵਾਹਿਗੁਰੂ। ਮੈਂ ਉਸ ਦੀ ਕਦਰ ਨੂੰ ਨਹੀਂ ਪਛਾਣਦੀ।
English
My Lord God is so beautiful. I do not know His worth.
ਹਉ. ਹਰਿ ਪ੍ਰਭ ਛੋਡਿ; ਦੂਜੈ ਲੋਭਾਣੀ ॥੧॥
hau. har prabh chhodd; doojai lobhaanee |1|
Punjabi
ਸੁਆਮੀ ਮਾਲਕ ਨੂੰ ਤਿਆਗ ਕੇ ਮੈਂ ਦੁਨੀਆਂ ਉੱਤੇ ਲੁਭਾਇਮਾਨ ਹੋ ਰਹੀ ਹਾਂ।
English
Abandoning my Lord God, I have become entangled in duality. ||1||
ਹਉ. ਕਿਉ ਕਰਿ; ਪਿਰ ਕਉ ਮਿਲਉ ਇਆਣੀ ॥
hau. kiau kar; pir kau milau eaanee |
Punjabi
ਮੈਂ ਨਾਦਾਨ ਆਪਣੇ ਪਤੀ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?
English
How can I meet with my Husband? I don't know.
ਜੋ ਪਿਰ ਭਾਵੈ ਸਾ ਸੋਹਾਗਣਿ; ਸਾਈ. ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥
jo pir bhaavai saa sohaagan; saaee. pir kau milai siaanee |1| rahaau |
Punjabi
ਜੋ ਆਪਣੇ ਪ੍ਰੀਤਮ ਨੂੰ ਚੰਗੀ ਲਗਦੀ ਹੈ, ਉਹੀ ਸੁਭਾਗ ਪਤਨੀ ਹੈ। ਕੇਵਲ ਉਹੀ ਅਕਲਮੰਦ ਪਤਨੀ ਆਪਣੇ ਪ੍ਰੀਤਮ ਨੂੰ ਮਿਲਦੀ ਹੈ ਠਹਿਰਾਉ।
English
She who pleases her Husband Lord is a happy soul-bride. She meets with her Husband Lord - she is so wise. ||1||Pause||
ਮੈ ਵਿਚਿ ਦੋਸ; ਹਉ. ਕਿਉ ਕਰਿ ਪਿਰੁ ਪਾਵਾ ॥
mai vich dos; hau. kiau kar pir paavaa |
Punjabi
ਮੇਰੇ ਵਿੱਚ ਔਗਣ ਹਨ ਮੈਂ ਆਪਣੇ ਕੰਤ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ?
English
I am filled with faults; how can I attain my Husband Lord?
ਤੇਰੇ ਅਨੇਕ ਪਿਆਰੇ; ਹਉ. ਪਿਰ ਚਿਤਿ, ਨ ਆਵਾ ॥੨॥
tere anek piaare; hau. pir chit, na aavaa |2|
Punjabi
ਤੇਰੀਆਂ ਘਣੇਰੀਆਂ ਹੀ ਦਿਲਬਰਾਂ ਹਨ। ਮੈਂ ਤੇਰੇ ਚਿੱਤ ਚੇਤੇ ਭੀ ਨਹੀਂ।
English
You have many loves, but I am not in Your thoughts, O my Husband Lord. ||2||
ਜਿਨਿ ਪਿਰੁ ਰਾਵਿਆ; ਸਾ ਭਲੀ ਸੁਹਾਗਣਿ ॥
jin pir raaviaa; saa bhalee suhaagan |
Punjabi
ਕੇਵਲ ਉਹੀ ਜੋ ਆਪਣੇ ਕੰਤ ਨੂੰ ਮਾਣਦੀ ਹੈ, ਚੰਗੀ ਸੁੱਚੀ ਪਤਨੀ ਹੈ।
English
She who enjoys her Husband Lord, is the good soul-bride.
ਸੇ ਮੈ ਗੁਣ ਨਾਹੀ; ਹਉ ਕਿਆ ਕਰੀ. ਦੁਹਾਗਣਿ ॥੩॥
se mai gun naahee; hau kiaa karee. duhaagan |3|
Punjabi
ਉਹ ਖੂਬੀਆਂ ਮੇਰੇ ਵਿੱਚ ਨਹੀਂ, (ਤਦ) ਮੈਂ ਛੁੱਟੜ ਇਸਤ੍ਰੀ ਕੀ ਕਰਾਂ?
English
I don't have these virtues; what can I, the discarded bride, do? ||3||
ਨਿਤ ਸੁਹਾਗਣਿ; ਸਦਾ ਪਿਰੁ ਰਾਵੈ ॥
nit suhaagan; sadaa pir raavai |
Punjabi
ਸੱਚੀ ਪੱਤਨੀ ਹਰ ਰੋਜ ਹੀ ਆਪਣੇ ਪਤੀ ਨੂੰ ਹਮੇਸ਼ਾਂ ਲਈ ਮਾਣਦੀ ਹੈ।
English
The soul-bride continually, constantly enjoys her Husband Lord.
ਮੈ ਕਰਮਹੀਣ; ਕਬ ਹੀ ਗਲਿ ਲਾਵੈ ॥੪॥
mai karamaheen; kab hee gal laavai |4|
Punjabi
ਕੀ ਮੇਰਾ ਸਾਂਈ, ਮੈਂ ਨਿਕਰਮਣ ਨੂੰ ਭੀ, ਕਦੇ ਆਪਣੀ ਛਾਤੀ ਨਾਲ ਲਾਊਗਾ?
English
I have no good fortune; will He ever hold me close in His embrace? ||4||
ਤੂ ਪਿਰੁ ਗੁਣਵੰਤਾ; ਹਉ ਅਉਗੁਣਿਆਰਾ ॥
too pir gunavantaa; hau aauguniaaraa |
Punjabi
ਹੇ ਸੁਆਮੀ! ਤੂੰ ਖੂਬੀਆਂ ਸੰਯੁਕਤ ਹੈ ਅਤੇ ਮੈਂ ਖੂਬੀਆਂ-ਰਹਿਤ ਹਾਂ,
English
You, O Husband Lord, are meritorious, while I am without merit.
ਮੈ ਨਿਰਗੁਣ ਬਖਸਿ; ਨਾਨਕੁ ਵੇਚਾਰਾ ॥੫॥੨॥
mai niragun bakhas; naanak vechaaraa |5|2|
Punjabi
ਹੇ ਸੁਆਮੀ, ਤੂੰ ਗੁਣਹੀਨ ਤੇ ਮਸਕੀਨ ਨਾਨਕ ਨੂੰ ਮਾਫ ਕਰ ਦੇ।
English
I am worthless; please forgive Nanak, the meek. ||5||2||
ਵਡਹੰਸੁ ਮਹਲਾ ੪ ਘਰੁ ੨ ॥
vaddahans mahalaa 4 ghar 2 |
Punjabi
ਵਡਹੰਸ ਚੌਥੀ ਪਾਤਸ਼ਾਹੀ। ਘਰ 2।
English
Wadahans, Fourth Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਮੈ ਮਨਿ ਵਡੀ ਆਸ ਹਰੇ; ਕਿਉ ਕਰਿ ਹਰਿ ਦਰਸਨੁ ਪਾਵਾ ॥
mai man vaddee aas hare; kiau kar har darasan paavaa |
Punjabi
ਮੇਰੇ ਚਿੱਤ ਅੰਦਰ ਭਾਰੀ ਖਾਹਿਸ਼ ਹੈ, ਹੇ ਪ੍ਰਭੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਕਰਾਂ?
English
Within my mind there is such a great yearning; how will I attain the Blessed Vision of the Lord's Darshan?
ਹਉ ਜਾਇ ਪੁਛਾ ਅਪਨੇ ਸਤਗੁਰੈ; ਗੁਰ ਪੁਛਿ. ਮਨੁ ਮੁਗਧੁ ਸਮਝਾਵਾ ॥
hau jaae puchhaa apane satagurai; gur puchh. man mugadh samajhaavaa |
Punjabi
ਮੈਂ ਆਪਣੇ ਸੱਚੇ ਗੁਰਾਂ ਕੋਲ ਜਾ ਕੇ ਪਤਾ ਕਰਦਾ ਹਾਂ ਅਤੇ ਗੁਰਾਂ ਦੀ ਸਲਾਹ ਲੈ, ਆਪਣੀ ਮੂਰਖ ਜਿੰਦੜੀ ਨੂੰ ਸਿਖਮਤ ਦਿੰਦਾ ਹਾਂ।
English
I go and ask my True Guru; with the Guru's advice, I shall teach my foolish mind.
ਭੂਲਾ ਮਨੁ ਸਮਝੈ. ਗੁਰਸਬਦੀ; ਹਰਿ ਹਰਿ ਸਦਾ ਧਿਆਏ ॥
bhoolaa man samajhai. gurasabadee; har har sadaa dhiaae |
Punjabi
ਭੂੱਲੀ ਹੋਈ ਜਿੰਦੜੀ ਗੁਰਾਂ ਦੇ ਉਪਦੇਸ਼ ਰਾਹੀਂ ਸਮਝਦੀ ਹੈ ਤੇ ਇਸ ਤਰ੍ਹਾਂ ਹਮੇਸ਼ਾਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੀ ਹੈ।
English
The foolish mind is instructed in the Word of the Guru's Shabad, and meditates forever on the Lord, Har, Har.
ਨਾਨਕ. ਜਿਸੁ ਨਦਰਿ ਕਰੇ ਮੇਰਾ ਪਿਆਰਾ; ਸੋ ਹਰਿ ਚਰਣੀ ਚਿਤੁ ਲਾਏ ॥੧॥
naanak. jis nadar kare meraa piaaraa; so har charanee chit laae |1|
Punjabi
ਜਿਸ ਦੇ ਉੱਤੇ ਮੇਰੇ ਪ੍ਰੀਤਮ ਦੀ ਰਹਿਮਤ ਹੈ, ਹੇ ਨਾਨਕ! ਉਹ ਵਾਹਿਗੁਰੂ ਦੇ ਚਰਣਾ ਨਾਲ ਆਪਣੇ ਮਨ ਨੂੰ ਜੋੜਦਾ ਹੈ।
English
O Nanak, one who is blessed with the Mercy of my Beloved, focuses his consciousness on the Lord's Feet. ||1||
ਹਉ ਸਭਿ ਵੇਸ ਕਰੀ. ਪਿਰ ਕਾਰਣਿ; ਜੇ ਹਰਿ ਪ੍ਰਭ ਸਾਚੇ ਭਾਵਾ ॥
hau sabh ves karee. pir kaaran; je har prabh saache bhaavaa |
Punjabi
ਆਪਣੇ ਕੰਤ ਦੀ ਖਾਤਰ ਮੈਂ ਹਰ ਕਿਸਮਾ ਦੇ ਪੁਸ਼ਾਕੇ ਪਾਉਂਦੀ ਹਾਂ ਤਾਂ ਜੋ ਮੈਂ ਆਪਣੇ ਸੱਚੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਜਾਵਾਂ।
English
I dress myself in all sorts of robes for my Husband, so that my True Lord God will be pleased.
ਸੋ ਪਿਰੁ ਪਿਆਰਾ. ਮੈ ਨਦਰਿ, ਨ ਦੇਖੈ; ਹਉ. ਕਿਉ ਕਰਿ ਧੀਰਜੁ ਪਾਵਾ ॥
so pir piaaraa. mai nadar, na dekhai; hau. kiau kar dheeraj paavaa |
Punjabi
ਉਹ ਪ੍ਰੀਤਮ ਪਤੀ ਮੇਰੇ ਵਲ ਝਾਤੀ ਭੀ ਨਹੀਂ ਪਾਉਂਦਾ। ਮੇਰਾ ਹੌਸਲਾ ਕਿਸ ਤਰ੍ਹਾਂ ਬੱਝ ਸਕਦਾ ਹੈ?
English
But my Beloved Husband Lord does not even cast a glance in my direction; how can I be consoled?
ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ; ਸੋ ਪਿਰੁ ਰਤਾ ਮੇਰਾ ਅਵਰਾ ॥
jis kaaran hau seegaar seegaaree; so pir rataa meraa avaraa |
Punjabi
ਜੀਹਦੇ ਵਾਸਤੇ ਮੈਂ ਹਾਰਸ਼ਿੰਗਾਰ ਨਾਲ ਸਜੀ ਧਜੀ ਹੋਈ ਹਾਂ, ਉਹ ਮੈਡਾਂ ਕੰਤ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
English
For His sake, I adorn myself with adornments, but my Husband is imbued with the love of another.
ਨਾਨਕ. ਧਨੁ ਧੰਨੁ ਧੰਨੁ ਸੋਹਾਗਣਿ; ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥
naanak. dhan dhan dhan sohaagan; jin pir raaviarraa sach savaraa |2|
Punjabi
ਨਾਨਕ, ਮੁਬਾਰਕ! ਮੁਬਾਰਕ! ਮੁਬਾਰਕ! ਹੈ ਉਹ ਸੱਚੀ ਪਤਨੀ, ਜੋ ਆਪਣੇ ਸ਼੍ਰੇਸ਼ਟ ਸੱਚੇ ਪਤੀ ਨੂੰ ਮਾਣਦੀ ਹੈ।
English
O Nanak, blessed, blessed, blessed is that soul-bride, who enjoys her True, Sublime Husband Lord. ||2||
ਹਉ ਜਾਇ ਪੁਛਾ. ਸੋਹਾਗ ਸੁਹਾਗਣਿ; ਤੁਸੀ ਕਿਉ. ਪਿਰੁ ਪਾਇਅੜਾ ਪ੍ਰਭੁ ਮੇਰਾ ॥
hau jaae puchhaa. sohaag suhaagan; tusee kiau. pir paaeiarraa prabh meraa |
Punjabi
ਮੈਂ ਜਾ ਕੇ ਭਾਗਾਂ ਵਾਲੀ ਸਤਿ-ਆਤਮਾ ਲਾੜੀ ਨੂੰ ਪੁੱਛਦੀ ਹਾਂ, ਤੂੰ ਕਿਸ ਤਰ੍ਹਾਂ ਮੇਰੇ ਸੁਅਮੀ, ਲਾੜੇ ਨੂੰ ਪ੍ਰਾਪਤ ਕੀਤਾ ਹੈ।
English
I go and ask the fortunate, happy soul-bride, "How did you attain Him - your Husband Lord, my God?"
ਮੈ ਊਪਰਿ ਨਦਰਿ ਕਰੀ ਪਿਰਿ ਸਾਚੈ; ਮੈ ਛੋਡਿਅੜਾ ਮੇਰਾ ਤੇਰਾ ॥
mai aoopar nadar karee pir saachai; mai chhoddiarraa meraa teraa |
Punjabi
ਉਹ ਆਖਦੀ ਹੈ, ਮੈਂ ਮੈਂ ਤੇ ਤੂੰ ਦੇ ਵਿਤਕਰੇ ਨੂੰ ਤਿਆਗ ਦਿੱਤਾ ਹੈ, ਇਸ ਲਈ ਮੇਰੇ ਸੱਚੇ ਕੰਤ ਨੇ ਮੇਰੇ ਉਤੇ ਰਹਿਮਤ ਕੀਤੀ ਹੈ।
English
She answers, "My True Husband blessed me with His Mercy; I abandoned the distinction between mine and yours.
ਸਭੁ ਮਨੁ ਤਨੁ ਜੀਉ ਕਰਹੁ. ਹਰਿ ਪ੍ਰਭ ਕਾ; ਇਤੁ ਮਾਰਗਿ ਭੈਣੇ ਮਿਲੀਐ ॥
sabh man tan jeeo karahu. har prabh kaa; it maarag bhaine mileeai |
Punjabi
ਆਪਣਾ ਚਿੱਤ ਦੇਹ, ਜਿੰਦੜੀ ਅਤੇ ਸਾਰਾ ਕੁੱਝ ਸੁਆਮੀ ਵਾਹਿਗੁਰੂ ਦੇ ਅਰਪਨ ਕਰ ਦੇ। ਇਹ ਹੈ ਰਸਤਾ ਉਸ ਨੂੰ ਮਿਲਣ ਦਾ ਹੇ ਮੇਰੀ ਅੰਮਾ ਜਾਈਏ!
English
Dedicate everything, mind, body and soul, to the Lord God; this is the Path to meet Him, O sister."
ਆਪਨੜਾ ਪ੍ਰਭੁ ਨਦਰਿ ਕਰਿ ਦੇਖੈ; ਨਾਨਕ. ਜੋਤਿ ਜੋਤੀ ਰਲੀਐ ॥੩॥
aapanarraa prabh nadar kar dekhai; naanak. jot jotee raleeai |3|
Punjabi
ਨਾਨਕ, ਜੇਕਰ ਉਸ ਸੁਆਮੀ ਉਸ ਵਲ ਮਿਹਰ ਦੀ ਨਜ਼ਰ ਝਾਕੇ, ਤਦ ਬੰਦੇ ਦਾ ਨੂਰ ਰੱਬ ਦੇ ਨੂਰ ਨਾਲ ਅਭੇਦ ਹੋ ਜਾਂਦਾ ਹੈ।
English
If her God gazes upon her with favor, O Nanak, her light merges into the Light. ||3||
ਜੋ ਹਰਿ ਪ੍ਰਭ ਕਾ. ਮੈ ਦੇਇ ਸਨੇਹਾ; ਤਿਸੁ ਮਨੁ ਤਨੁ ਅਪਣਾ ਦੇਵਾ ॥
jo har prabh kaa. mai dee sanehaa; tis man tan apanaa devaa |
Punjabi
ਜਿਹੜਾ ਕੋਈ ਮੈਨੂੰ ਮੇਰੇ ਸੁਆਮੀ ਵਾਹਿਗੁਰੂ ਦਾ ਸੰਦੇਸ਼ਾ ਦਿੰਦਾ ਹੈ, ਉਸ ਨੂੰ ਮੈਂ ਆਪਣੀ ਜਿੰਦੜੀ ਤੇ ਦੇਹ ਅਰਪਨ ਕਰਦੀ ਹਾਂ।
English
I dedicate my mind and body to the one who brings me a message from my Lord God.
ਨਿਤ ਪਖਾ ਫੇਰੀ ਸੇਵ ਕਮਾਵਾ; ਤਿਸੁ ਆਗੈ ਪਾਣੀ ਢੋਵਾਂ ॥
nit pakhaa feree sev kamaavaa; tis aagai paanee dtovaan |
Punjabi
ਮੈਂ ਹਰ ਰੋਜ਼ ਉਸ ਨੂੰ ਪੱਖੀ ਝੱਲਦੀ ਹਾਂ, ਉਸ ਦੀ ਟਹਿਲ-ਸੇਵਾ ਕਰਦੀ ਹਾਂ ਅਤੇ ਉਸ ਲਈ ਜਲ ਢੋਦੀ ਹਾਂ।
English
I wave the fan over him every day, serve him and carry water for him.
ਨਿਤ ਨਿਤ ਸੇਵ ਕਰੀ ਹਰਿ ਜਨ ਕੀ; ਜੋ ਹਰਿ ਹਰਿ ਕਥਾ ਸੁਣਾਏ ॥
nit nit sev karee har jan kee; jo har har kathaa sunaae |
Punjabi
ਸਦਾ ਸਦਾ ਮੈਂ ਵਾਹਿਗੁਰੂ ਦੇ ਗੋਲੇ ਦੀ ਟਹਿਲ ਕਮਾਉਂਦੀ ਹਾਂ ਜੋ ਮੈਨੂੰ ਵਾਹਿਗੁਰੂ ਸੁਆਮੀ ਦੀ ਕਥਾ-ਵਾਰਤਾ ਸੁਣਾਉਂਦਾ ਹੈ।
English
Constantly and continuously, I serve the Lord's humble servant, who recites to me the sermon of the Lord, Har, Har.