Ang 562
ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ; ਨਾਨਕ. ਮਨਿ ਆਸ ਪੁਜਾਏ ॥੪॥
dhan dhan guroo gur satigur pooraa; naanak. man aas pujaae |4|
Punjabi
ਸ਼ਾਬਾਸ਼! ਸ਼ਾਬਾਸ਼ ਹੈ ਗੁਰਾਂ, ਵੱਡੇ ਪੁਰਨ ਸਤਿਗੁਰਾਂ ਨੂੰ ਜੋ ਨਾਨਕ ਦੇ ਦਿਲ ਦੀ ਚਾਹਨਾ ਨੂੰ ਪੂਰੀ ਕਰਦੇ ਹਨ।
English
Hail, hail unto the Guru, the Guru, the Perfect True Guru, who fulfills Nanak's heart's desires. ||4||
ਗੁਰੁ ਸਜਣੁ ਮੇਰਾ ਮੇਲਿ ਹਰੇ; ਜਿਤੁ ਮਿਲਿ ਹਰਿ ਨਾਮੁ ਧਿਆਵਾ ॥
gur sajan meraa mel hare; jit mil har naam dhiaavaa |
Punjabi
ਹੇ ਵਾਹਿਗੁਰੂ! ਮੈਨੂੰ ਮੇਰੇ ਮਿੱਤ੍ਰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਨੂੰ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ।
English
O Lord, let me meet the Guru, my best friend; meeting Him, I meditate on the Lord's Name.
ਗੁਰ ਸਤਿਗੁਰ ਪਾਸਹੁ. ਹਰਿ ਗੋਸਟਿ ਪੂਛਾਂ; ਕਰਿ ਸਾਂਝੀ. ਹਰਿ ਗੁਣ ਗਾਵਾਂ ॥
gur satigur paasahu. har gosatt poochhaan; kar saanjhee. har gun gaavaan |
Punjabi
ਵੱਡੇ ਗੁਰਾਂ ਕੋਲੋ ਮੈਂ ਪ੍ਰਭੂ ਦੀ ਕਥਾ-ਵਾਰਤਾ ਪੁਛਦਾ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
English
I seek the Lord's sermon from the Guru, the True Guru; joining with Him, I sing the Glorious Praises of the Lord.
ਗੁਣ ਗਾਵਾ. ਨਿਤ ਨਿਤ ਸਦ ਹਰਿ ਕੇ; ਮਨੁ ਜੀਵੈ ਨਾਮੁ ਸੁਣਿ ਤੇਰਾ ॥
gun gaavaa. nit nit sad har ke; man jeevai naam sun teraa |
Punjabi
ਹਰ ਰੋਜ ਨਿਤਾਪ੍ਰਤੀ ਤੇ ਹਮੇਸ਼ਾਂ ਮੈਂ ਤੇਰਾ ਜੱਸ ਗਾਉਂਦਾ ਹਾਂ, ਹੇ ਸੁਆਮੀ! ਮੇਰੀ ਜਿੰਦੜੀ ਤੈਡਾ ਨਾਮ ਸੁਣ ਕੇ ਜੀਉਂਦੀ ਹੈ।
English
Each and every day, forever, I sing the Lord's Praises; my mind lives by hearing Your Name.
ਨਾਨਕ. ਜਿਤੁ ਵੇਲਾ ਵਿਸਰੈ, ਮੇਰਾ ਸੁਆਮੀ; ਤਿਤੁ ਵੇਲੈ. ਮਰਿ ਜਾਇ ਜੀਉ ਮੇਰਾ ॥੫॥
naanak. jit velaa visarai, meraa suaamee; tith velai. mar jaae jeeo meraa |5|
Punjabi
ਹੇ ਨਾਨਕ! ਜਿਸ ਸਮੇਂ ਮੈਨੂੰ ਮੇਰਾ ਸਾਹਿਬ ਭੁਲ ਜਾਂਦਾ ਹੈ ਉਸ ਸਮੇਂ ਮੇਰੀ ਆਤਮਾ ਮਰ ਮੁੱਕ ਜਾਂਦੀ ਹੈ।
English
O Nanak, that moment when I forget my Lord and Master - at that moment, my soul dies. ||5||
ਹਰਿ ਵੇਖਣ ਕਉ. ਸਭੁ ਕੋਈ ਲੋਚੈ; ਸੋ ਵੇਖੈ ਜਿਸੁ ਆਪਿ ਵਿਖਾਲੇ ॥
har vekhan kau. sabh koee lochai; so vekhai jis aap vikhaale |
Punjabi
ਹਰ ਕੋਈ ਵਾਹਿਗੁਰੂ ਨੂੰ ਦੇਖਣ ਦੀ ਤਾਘ ਰਖਦਾ ਹੈ, ਪਰੰਤੂ ਕੇਵਲ ਉਹੀ ਉਸਨੂੰ ਦੇਖਦਾ ਹੈ, ਜਿਸ ਨੂੰ ਉਹ ਆਪਣੇ ਦਰਸ਼ਨਾ ਦੀ ਬਖਸ਼ਸ਼ ਕਰਦਾ ਹੈ।
English
Everyone longs to see the Lord, but he alone sees Him, whom the Lord causes to see Him.
ਜਿਸ ਨੋ ਨਦਰਿ ਕਰੇ ਮੇਰਾ ਪਿਆਰਾ; ਸੋ ਹਰਿ ਹਰਿ ਸਦਾ ਸਮਾਲੇ ॥
jis no nadar kare meraa piaaraa; so har har sadaa samaale |
Punjabi
ਜਿਸ ਉਤੇ ਮੇਰਾ ਪ੍ਰੀਤਮ ਮਿਹਰ ਧਾਰਦਾ ਹੈ, ਉਹ ਹਮੇਸ਼ਾਂ ਹੀ ਸੁਆਮੀ ਮਾਲਕ ਦਾ ਸਿਮਰਨ ਕਰਦਾ ਹੈ।
English
One upon whom my Beloved bestows His Glance of Grace, cherishes the Lord, Har, Har forever.
ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ; ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥
so har har naam sadaa sadaa samaale; jis satagur pooraa meraa miliaa |
Punjabi
ਜਿਸ ਨੂੰ ਮੇਰਾ ਪੂਰਨ ਸੱਚਾ ਗੁਰੂ ਮਿਲ ਪੈਦਾ ਹੈ, ਉਹ ਸਦੀਵ ਤੇ ਸਦੀਵ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।
English
He alone cherishes the Lord, Har, Har, forever and ever, who meets my Perfect True Guru.
ਨਾਨਕ. ਹਰਿ ਜਨ ਹਰਿ. ਇਕੇ ਹੋਏ; ਹਰਿ ਜਪਿ. ਹਰਿ ਸੇਤੀ ਰਲਿਆ ॥੬॥੧॥੩॥
naanak. har jan har. ike hoe; har jap. har setee raliaa |6|1|3|
Punjabi
ਨਾਨਕ, ਰੱਬ ਦਾ ਗੋਲਾ ਅਤੇ ਰੱਬ ਇਕ ਮਿੱਕ ਹੋ ਜਾਂਦੇ ਹਨ। ਪ੍ਰਭੂ ਦਾ ਭਜਨ ਕਰਨ ਦੁਆਰਾ ਇਨਸਾਨ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ।
English
O Nanak, the Lord's humble servant and the Lord become One; meditating on the Lord, he blends with the Lord. ||6||1||3||
ਵਡਹੰਸੁ ਮਹਲਾ ੫ ਘਰੁ ੧ ॥
vaddahans mahalaa 5 ghar 1 |
Punjabi
ਵਡਹੰਸ ਪੰਜਵੀਂ ਪਾਤਿਸ਼ਾਹੀ।
English
Wadahans, Fifth Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਅਤਿ ਊਚਾ; ਤਾ ਕਾ ਦਰਬਾਰਾ ॥
at aoochaa; taa kaa darabaaraa |
Punjabi
ਅਤਿਅੰਤ ਉੱਚੀ ਹੈ ਉਸ ਦੀ ਦਰਗਾਹ।
English
His Darbaar, His Court, is the most lofty and exalted.
ਅੰਤੁ ਨਾਹੀ ਕਿਛੁ; ਪਾਰਾਵਾਰਾ ॥
ant naahee kichh; paaraavaaraa |
Punjabi
ਉਸ ਦਾ ਅਖੀਰ ਜਾ ਕੋਈ ਹੱਦ-ਬਨਾ ਨਹੀਂ।
English
It has no end or limitations.
ਕੋਟਿ ਕੋਟਿ ਕੋਟਿ; ਲਖ ਧਾਵੈ ॥
kott kott kott; lakh dhaavai |
Punjabi
ਕ੍ਰੋੜਾ, ਕ੍ਰੋੜਾ, ਕ੍ਰੋੜਾਂ ਅਤੇ ਲੱਖਾ ਹੀ ਦੌੜ-ਭੱਜ (ਜਤਨ) ਕਰਦੇ ਹਨ,
English
Millions, millions, tens of millions seek,
ਇਕੁ ਤਿਲੁ; ਤਾ ਕਾ. ਮਹਲੁ ਨ ਪਾਵੈ ॥੧॥
eik til; taa kaa. mehal na paavai |1|
Punjabi
ਪਰ ਕੋਈ ਉਸ ਦੇ ਮੰਦਰ (ਟਿਕਾਣੇ) ਨੂੰ ਭੋਰਾ ਭਰ ਭੀ ਨਹੀਂ ਪਾ ਸਕਦਾ।
English
but they cannot find even a tiny bit of His Mansion. ||1||
ਸੁਹਾਵੀ ਕਉਣੁ ਸੁ ਵੇਲਾ; ਜਿਤੁ ਪ੍ਰਭ ਮੇਲਾ ॥੧॥ ਰਹਾਉ ॥
suhaavee kaun su velaa; jit prabh melaa |1| rahaau |
Punjabi
ਉਹ ਕਿਹੜਾ ਮੁਬਾਰਕ ਸਮਾਂ ਹੈ, ਜਦ ਸੁਆਮੀ ਦਾ ਮਿਲਾਪ ਹੁੰਦਾ ਹੈ? ਠਹਿਰਾਉ।
English
What is that auspicious moment, when God is met? ||1||Pause||
ਲਾਖ ਭਗਤ; ਜਾ ਕਉ ਆਰਾਧਹਿ ॥
laakh bhagat; jaa kau aaraadheh |
Punjabi
ਜਿਸ ਦਾ ਲੱਖਾਂ ਹੀ ਸੰਤ, ਭਜਨ ਕਰਦੇ ਹਨ।
English
Tens of thousands of devotees worship Him in adoration.
ਲਾਖ ਤਪੀਸਰ; ਤਪੁ ਹੀ ਸਾਧਹਿ ॥
laakh tapeesar; tap hee saadheh |
Punjabi
ਲੱਖਾਂ ਹੀ ਤੱਪੀ ਉਸ ਦੀ ਤਪੱਸਿਆ ਕਰਦੇ ਹਨ।
English
Tens of thousands of ascetics practice austere discipline.
ਲਾਖ ਜੋਗੀਸਰ; ਕਰਤੇ ਜੋਗਾ ॥
laakh jogeesar; karate jogaa |
Punjabi
ਲੱਖਾਂ ਹੀ ਯੋਗੀ ਯੋਗ ਕਮਾਉਂਦੇ ਹਨ।
English
Tens of thousands of Yogis practice Yoga.
ਲਾਖ ਭੋਗੀਸਰ; ਭੋਗਹਿ ਭੋਗਾ ॥੨॥
laakh bhogeesar; bhogeh bhogaa |2|
Punjabi
ਲੱਖਾਂ ਰੱਸੀਏ ਉਸ ਦੀਆਂ ਨਿਆਮਤਾ ਨੂੰ ਮਾਣਦੇ ਹਨ।
English
Tens of thousands of pleasure seekers seek pleasure. ||2||
ਘਟਿ ਘਟਿ ਵਸਹਿ; ਜਾਣਹਿ ਥੋਰਾ ॥
ghatt ghatt vaseh; jaaneh thoraa |
Punjabi
ਉਹ ਹਰ ਦਿਲ ਅੰਦਰ ਵਸਦਾ ਹੈ, ਪ੍ਰੰਤੂ ਬਹੁਤ ਹੀ ਥੋੜੇ ਇਸ ਨੂੰ ਜਾਣਦੇ ਹਨ।
English
He dwells in each and every heart, but only a few know this.
ਹੈ ਕੋਈ ਸਾਜਣੁ; ਪਰਦਾ ਤੋਰਾ ॥
hai koee saajan; paradaa toraa |
Punjabi
ਕੀ ਕੋਈ ਐਸਾ ਮਿਤ੍ਰ ਹੈ, ਜਿਹੜਾ ਜੁਦਾਈ ਦੇ ਪੜਦੇ ਨੂੰ ਪਾੜ ਦੇਵੇ?
English
Is there any friend who can rip apart the screen of separation?
ਕਰਉ ਜਤਨ; ਜੇ ਹੋਇ ਮਿਹਰਵਾਨਾ ॥
krau jatan; je hoe miharavaanaa |
Punjabi
ਜੇਕਰ ਸਾਹਿਬ ਮੇਰੇ ਤੇ ਦਇਆਵਾਨ ਹੋ ਜਾਵੇ, ਕੇਵਲ ਤਾਂ ਹੀ ਮੈਂ ਉਸ ਨੂੰ ਮਿਲਣ ਦਾ ਉਪਰਾਲਾ ਕਰ ਸਕਦਾ ਹਾਂ।
English
I can only make the effort, if the Lord is merciful to me.
ਤਾ ਕਉ ਦੇਈ; ਜੀਉ ਕੁਰਬਾਨਾ ॥੩॥
taa kau deee; jeeo kurabaanaa |3|
Punjabi
ਉਸ ਉਤੋਂ ਮੈਂ ਆਪਣੀ ਜਿੰਦੜੀ ਘੋਲ ਘੁਮਾਉਂਦਾ ਹਾਂ।
English
I sacrifice my body and soul to Him. ||3||
ਫਿਰਤ ਫਿਰਤ; ਸੰਤਨ ਪਹਿ ਆਇਆ ॥
firat firat; santan peh aaeaa |
Punjabi
ਬਹੁਤੀਆਂ ਟੱਕਰਾਂ ਮਾਰ ਕੇ, ਮੈਂ ਸਾਧੂਆਂ ਕੋਲ ਆਇਆ ਹਾਂ,
English
After wandering around for so long, I have finally come to the Saints;
ਦੂਖ ਭ੍ਰਮੁ ਹਮਾਰਾ; ਸਗਲ ਮਿਟਾਇਆ ॥
dookh bhram hamaaraa; sagal mittaaeaa |
Punjabi
ਅਤੇ ਮੇਰੇ ਸਾਰੇ ਦੁੱਖੜੇ ਤੇ ਸੰਦੇਹ ਦੂਰ ਹੋ ਗਏ ਹਨ।
English
all of my pains and doubts have been eradicated.
ਮਹਲਿ ਬੁਲਾਇਆ ਪ੍ਰਭ; ਅੰਮ੍ਰਿਤੁ ਭੂੰਚਾ ॥
mehal bulaaeaa prabh; amrit bhoonchaa |
Punjabi
ਸੁਧਾਰਸ ਪਾਨ ਕਰਨ ਲਈ ਸੁਆਮੀ ਨੇ ਮੈਨੂੰ ਆਪਣੀ ਹਜੂਰੀ ਵਿੱਚ ਸੱਦ ਘੱਲਿਆ ਹੈ।
English
God summoned me to the Mansion of His Presence, and blessed me with the Ambrosial Nectar of His Name.
ਕਹੁ ਨਾਨਕ; ਪ੍ਰਭੁ ਮੇਰਾ ਊਚਾ ॥੪॥੧॥
kahu naanak; prabh meraa aoochaa |4|1|
Punjabi
ਗੁਰੂ ਜੀ ਆਖਦੇ ਹਨ ਮੇਰਾ ਮਾਲਕ ਪਰਮ ਬੁਲੰਦ ਹੈ।
English
Says Nanak, my God is lofty and exalted. ||4||1||
ਵਡਹੰਸੁ ਮਹਲਾ ੫ ॥
vaddahans mahalaa 5 |
Punjabi
ਵਡਹੰਸ ਪੰਜਵੀਂ ਪਾਤਿਸ਼ਾਹੀ।
English
Wadahans, Fifth Mehl:
ਧਨੁ ਸੁ ਵੇਲਾ; ਜਿਤੁ ਦਰਸਨੁ ਕਰਣਾ ॥
dhan su velaa; jit darasan karanaa |
Punjabi
ਮੁਬਾਰਕ ਹੈ ਉਹ ਸਮਾਂ ਜਦ ਮੈਂ ਆਪਣੇ ਸਤਿਗੁਰਾਂ ਨੂੰ ਦੇਖਦਾ ਹਾਂ।
English
Blessed is that time, when the Blessed Vision of His Darshan is given;
ਹਉ ਬਲਿਹਾਰੀ; ਸਤਿਗੁਰ ਚਰਣਾ ॥੧॥
hau balihaaree; satigur charanaa |1|
Punjabi
ਮੈਂ ਸੱਚੇ ਗੁਰਾਂ ਦੇ ਚਰਣਾ ਤੋਂ ਕੁਰਬਾਨ ਜਾਂਦਾ ਹਾਂ।
English
I am a sacrifice to the feet of the True Guru. ||1||
ਜੀਅ ਕੇ ਦਾਤੇ; ਪ੍ਰੀਤਮ ਪ੍ਰਭ ਮੇਰੇ ॥
jeea ke daate; preetam prabh mere |
Punjabi
ਹੇ ਮੈਡੇ ਪਿਆਰੇ ਸਾਹਿਬ! ਤੂੰ ਮੈਨੂੰ ਜਿੰਦ-ਜਾਨ ਦੇਣ ਵਾਲਾ ਹੈ।
English
You are the Giver of souls, O my Beloved God.
ਮਨੁ ਜੀਵੈ; ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥
man jeevai; prabh naam chitere |1| rahaau |
Punjabi
ਮੇਰੀ ਜਿੰਦੜੀ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦੀ ਹੈ। ਠਹਿਰਾਉ।
English
My soul lives by reflecting upon the Name of God. ||1||Pause||
ਸਚੁ ਮੰਤ੍ਰੁ ਤੁਮਾਰਾ; ਅੰਮ੍ਰਿਤ ਬਾਣੀ ॥
sach mantru tumaaraa; amrit baanee |
Punjabi
ਸੱਚੀ ਹੈ ਤੇਰੀ ਸਿੱਖਿਆ ਅਤੇ ਸੁਧਾ-ਸਰੂਪ ਹੈ ਤੇਰੀ ਗੁਰਬਾਣੀ।
English
True is Your Mantra, Ambrosial is the Bani of Your Word.
ਸੀਤਲ ਪੁਰਖ; ਦ੍ਰਿਸਟਿ ਸੁਜਾਣੀ ॥੨॥
seetal purakh; drisatt sujaanee |2|
Punjabi
ਠੰਡ ਪਾਉਣ ਵਾਲਾ ਹੈ ਤੇਰਾ ਦੀਦਾਰ ਅਤੇ ਸਰਵੱਗ ਤੇਰੀ ਨਜ਼ਰ।
English
Cooling and soothing is Your Presence, all-knowing is Your gaze. ||2||
ਸਚੁ ਹੁਕਮੁ ਤੁਮਾਰਾ; ਤਖਤਿ ਨਿਵਾਸੀ ॥
sach hukam tumaaraa; takhat nivaasee |
Punjabi
ਸੱਚਾ ਹੈ ਤੇਰਾ ਫੁਰਮਾਨ ਅਤੇ ਤੂੰ ਸਾਹਿਬ ਦੇ ਸਦੀਵ ਰਾਜ-ਸਿੰਘਾਸਣ ਤੇ ਬੈਠਦਾ ਹੈਂ।
English
True is Your Command; You sit upon the eternal throne.
ਆਇ ਨ ਜਾਵੈ; ਮੇਰਾ ਪ੍ਰਭੁ ਅਬਿਨਾਸੀ ॥੩॥
aae na jaavai; meraa prabh abinaasee |3|
Punjabi
ਮੈਡਾ ਅਮਰ ਸੁਆਮੀ ਆਉਂਦਾ ਤੇ ਜਾਂਦਾ ਨਹੀਂ।
English
My eternal God does not come or go. ||3||
ਤੁਮ ਮਿਹਰਵਾਨ; ਦਾਸ ਹਮ ਦੀਨਾ ॥
tum miharavaan; daas ham deenaa |
Punjabi
ਤੂੰ ਦਇਆਵਾਨ ਮਾਲਕ ਹੈਂ ਅਤੇ ਮੈਂ ਤੇਰਾ ਮਸਕੀਨ ਸੇਵਕ ਹਾਂ।
English
You are the Merciful Master; I am Your humble servant.
ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥
naanak saahib bharapur leenaa |4|2|
Punjabi
ਨਾਨਕ, ਪ੍ਰਭੂ ਹਰ ਥਾਂ ਪਰੀਪੂਰਨ ਹੋ ਰਮ ਰਿਹਾ ਹੈ।
English
O Nanak, the Lord and Master is totally permeating and pervading everywhere. ||4||2||
ਵਡਹੰਸੁ ਮਹਲਾ ੫ ॥
vaddahans mahalaa 5 |
Punjabi
ਵਡਹੰਸ ਪੰਜਵੀਂ ਪਾਤਿਸ਼ਾਹੀ।
English
Wadahans, Fifth Mehl:
ਤੂ ਬੇਅੰਤੁ; ਕੋ ਵਿਰਲਾ ਜਾਣੈ ॥
too beant; ko viralaa jaanai |
Punjabi
ਤੂੰ ਅਨੰਤ ਹੈ, ਬਹੁਤ ਹੀ ਥੋਡੇ ਤੈਨੂੰ ਜਾਣਦੇ ਹਨ।
English
You are infinite - only a few know this.
ਗੁਰ ਪ੍ਰਸਾਦਿ; ਕੋ ਸਬਦਿ ਪਛਾਣੈ ॥੧॥
gur prasaad; ko sabad pachhaanai |1|
Punjabi
ਗੁਰਾਂ ਦੀ ਦਇਆ ਦੁਆਰਾ ਨਾਮ ਰਾਹੀਂ ਕੋਈ ਟਾਵਾ-ਟੱਲਾ ਹੀ ਸਾਹਿਬ ਨੂੰ ਸਿੰਞਾਣਦਾ ਹੈ।
English
By Guru's Grace, some come to understand You through the Word of the Shabad. ||1||
ਸੇਵਕ ਕੀ; ਅਰਦਾਸਿ ਪਿਆਰੇ ॥
sevak kee; aradaas piaare |
Punjabi
ਮੇਰੇ ਪ੍ਰੀਤਮ! ਤੇਰਾ ਨਫਰ ਇਕ ਬੇਨਤੀ ਕਰਦਾ ਹੈ।
English
Your servant offers this prayer, O Beloved: