Ang 563
ਜਪਿ ਜੀਵਾ; ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥
jap jeevaa; prabh charan tumaare |1| rahaau |
Punjabi
ਹੇ ਸੁਆਮੀ! ਮੈਂ ਤੇਰੇ ਚਰਣਾ ਦਾ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ। ਠਹਿਰਾਉ।
English
I live by meditating on Your Feet, God. ||1||Pause||
ਦਇਆਲ ਪੁਰਖ; ਮੇਰੇ ਪ੍ਰਭ ਦਾਤੇ ॥
deaal purakh; mere prabh daate |
Punjabi
ਹੇ ਮੈਡੇ ਮਿਹਰਬਾਨ ਬਲਵਾਨ ਅਤੇ ਦਾਤਾਰ ਸੁਆਮੀ!
English
O my Merciful and Almighty God, O Great Giver,
ਜਿਸਹਿ ਜਨਾਵਹੁ; ਤਿਨਹਿ ਤੁਮ ਜਾਤੇ ॥੨॥
jiseh janaavahu; tineh tum jaate |2|
Punjabi
ਕੇਵਲ ਉਹੀ ਤੈਨੂੰ ਜਾਣਦਾ ਹੈ ਜਿਸ ਨੂੰ ਤੂੰ ਆਪਣੀ ਸੋਝੀ ਦੀ ਬਖਸ਼ਸ਼ ਕਰਦਾ ਹੈਂ।
English
he alone knows You, whom You so bless. ||2||
ਸਦਾ ਸਦਾ; ਜਾਈ ਬਲਿਹਾਰੀ ॥
sadaa sadaa; jaaee balihaaree |
Punjabi
ਹਮੇਸ਼ਾਂ! ਹਮੇਸ਼ਾਂ! ਮੈਂ ਤੇਰੇ ਉਤੋਂ ਕੁਰਬਾਨ ਹਾਂ।
English
Forever and ever, I am a sacrifice to You.
ਇਤ ਉਤ ਦੇਖਉ; ਓਟ ਤੁਮਾਰੀ ॥੩॥
eit ut dekhau; ott tumaaree |3|
Punjabi
ਏਥੇ ਤੇ ਉਥੇ ਮੈਂ ਤੇਰੀ ਪਨਾਹ ਦਾ ਤਲਬਗਾਰ ਹਾਂ।
English
Here and hereafter, I seek Your Protection. ||3||
ਮੋਹਿ ਨਿਰਗੁਣ; ਗੁਣੁ ਕਿਛੂ ਨ ਜਾਤਾ ॥
mohi niragun; gun kichhoo na jaataa |
Punjabi
ਮੈਂ ਨੇਕੀ-ਵਿਹੂਣ ਹਾਂ, ਮੈਂ ਤੇਰੀ ਕਿਸੇ ਭੀ ਨੇਕੀ ਨੂੰ ਨਹੀਂ ਜਾਣ ਸਕਿਆ।
English
I am without virtue; I know none of Your Glorious Virtues.
ਨਾਨਕ. ਸਾਧੂ ਦੇਖਿ; ਮਨੁ ਰਾਤਾ ॥੪॥੩॥
naanak. saadhoo dekh; man raataa |4|3|
Punjabi
ਤੇਰੇ ਸੰਤ ਨੂੰ ਵੇਖ ਕੇ ਮੇਰੀ ਆਤਮਾ ਤੇਰੇ ਨਾਲ ਰੰਗੀ ਗਈ ਹੈ, ਹੇ ਨਾਨਕ!
English
O Nanak, seeing the Holy Saint, my mind is imbued with You. ||4||3||
ਵਡਹੰਸੁ ਮਃ ੫ ॥
vaddahans mahalaa 5 |
Punjabi
ਵਡਹੰਸ ਪੰਜਵੀਂ ਪਾਤਸ਼ਾਹੀ।
English
Wadahans, Fifth Mehl:
ਅੰਤਰਜਾਮੀ. ਸੋ ਪ੍ਰਭੁ ਪੂਰਾ ॥
antarajaamee. so prabh pooraa |
Punjabi
ਉਹ ਪੂਰਨ ਪ੍ਰਭੂ ਦਿਲਾਂ ਦੀਆਂ ਜਾਨਣ ਵਾਲਾ ਹੈ।
English
God is perfect - He is the Inner-knower, the Searcher of hearts.
ਦਾਨੁ ਦੇਇ. ਸਾਧੂ ਕੀ ਧੂਰਾ ॥੧॥
daan dee. saadhoo kee dhooraa |1|
Punjabi
ਉਹ ਬੰਦੇ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਦੀ ਦਾਤ ਦਿੰਦਾ ਹੈ।
English
He blesses us with the gift of the dust of the feet of the Saints. ||1||
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
kar kirapaa prabh deen deaalaa |
Punjabi
ਹੇ ਮਸਕੀਨ ਉਤੇ ਮਿਹਰਬਾਨ ਪ੍ਰਭੂ! ਮੇਰੇ ਉਤੇ ਰਹਿਮਤ ਧਾਰ।
English
Bless me with Your Grace, God, O Merciful to the meek.
ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥
teree ott pooran gopaalaa |1| rahaau |
Punjabi
ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਜੱਗ ਨੂੰ ਪੂਰੀ ਤਰ੍ਹਾਂ ਪਾਲਣਹਾਰ। ਠਹਿਰਾਉ।
English
I seek Your Protection, O Perfect Lord, Sustainer of the World. ||1||Pause||
ਜਲਿ ਥਲਿ ਮਹੀਅਲਿ; ਰਹਿਆ ਭਰਪੂਰੇ ॥
jal thal maheeal; rahiaa bharapoore |
Punjabi
ਵਾਹਿਗੁਰੂ ਸਮੁੰਦਰ ਧਰਤੀ ਤੇ ਆਸਮਾਨ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
English
He is totally pervading and permeating the water, the land and the sky.
ਨਿਕਟਿ ਵਸੈ; ਨਾਹੀ ਪ੍ਰਭੁ ਦੂਰੇ ॥੨॥
nikatt vasai; naahee prabh doore |2|
Punjabi
ਸੁਆਮੀ ਨੇੜੇ ਵੱਸਦਾ ਹੈ, ਦੁਰੇਡੇ ਨਹੀਂ।
English
God is near at hand, not far away. ||2||
ਜਿਸ ਨੋ ਨਦਰਿ ਕਰੇ. ਸੋ ਧਿਆਏ ॥
jis no nadar kare. so dhiaae |
Punjabi
ਜਿਸ ਉਤੇ ਉਹ ਮਿਹਰ ਧਾਰਦਾ ਹੈ, ਉਹ ਉਸ ਨੂੰ ਸਿਮਰਦਾ ਹੈ,
English
One whom He blesses with His Grace, meditates on Him.
ਆਠ ਪਹਰ ਹਰਿ ਕੇ ਗੁਣ ਗਾਏ ॥੩॥
aatth pehar har ke gun gaae |3|
Punjabi
ਅਤੇ ਅੱਠੇ ਪਹਿਰ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
English
Twenty-four hours a day, he sings the Glorious Praises of the Lord. ||3||
ਜੀਅ ਜੰਤ ਸਗਲੇ ਪ੍ਰਤਿਪਾਰੇ ॥
jeea jant sagale pratipaare |
Punjabi
ਸਾਰਿਆਂ ਬੰਦਿਆਂ ਤੇ ਹੋਰ ਜਾਨਦਾਰਾਂ ਨੂੰ ਉਹ ਪਾਲਦਾ ਹੈ।
English
He cherishes and sustains all beings and creatures.
ਸਰਨਿ ਪਰਿਓ ਨਾਨਕ; ਹਰਿ ਦੁਆਰੇ ॥੪॥੪॥
saran pario naanak; har duaare |4|4|
Punjabi
ਨਾਨਕ ਨੇ ਵਾਹਿਗੁਰੂ ਦੇ ਦਰ ਦੀ ਪਨਾਹ ਲਈ ਹੈ।
English
Nanak seeks the Sanctuary of the Lord's Door. ||4||4||
ਵਡਹੰਸੁ ਮਹਲਾ ੫ ॥
vaddahans mahalaa 5 |
Punjabi
ਵਡਹੰਸ ਪੰਜਵੀਂ ਪਾਤਸ਼ਾਹੀ।
English
Wadahans, Fifth Mehl:
ਤੂ ਵਡ ਦਾਤਾ ਅੰਤਰਜਾਮੀ ॥
too vadd daataa antarajaamee |
Punjabi
ਤੂੰ ਭਾਰਾ ਦਾਤਾਰ ਅਤੇ ਦਿਲਾਂ ਦੀਆਂ ਜਾਨਣਹਾਰ ਹੈਂ।
English
You are the Great Giver, the Inner-knower, the Searcher of hearts.
ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥
sabh meh raviaa pooran prabh suaamee |1|
Punjabi
ਸਾਰਿਆਂ ਅੰਦਰ ਸਮਾਇਆ ਹੋਇਆ ਹੈ ਪੂਰਾ ਪ੍ਰਮੇਸ਼ਰ ਪਾਰਬ੍ਰਹਮ।
English
God, the Perfect Lord and Master, is permeating and pervading in all. ||1||
ਮੇਰੇ ਪ੍ਰਭ ਪ੍ਰੀਤਮ; ਨਾਮੁ ਅਧਾਰਾ ॥
mere prabh preetam; naam adhaaraa |
Punjabi
ਮੈਨੂੰ ਆਪਣੇ ਪਿਆਰੇ ਪ੍ਰਭੂ ਦੇ ਨਾਮ ਦਾ ਆਸਰਾ ਹੈ।
English
The Name of my Beloved God is my only support.
ਹਉ ਸੁਣਿ ਸੁਣਿ ਜੀਵਾ; ਨਾਮੁ ਤੁਮਾਰਾ ॥੧॥ ਰਹਾਉ ॥
hau sun sun jeevaa; naam tumaaraa |1| rahaau |
Punjabi
ਤੇਰਾ ਨਾਮ ਇੱਕ ਰਸ ਸ੍ਰਵਣ ਕਰਨ ਦੁਆਰਾ ਮੈਂ ਜੀਉਂਦਾ ਹਾਂ। ਠਹਿਰਾਉ।
English
I live by hearing, continually hearing Your Name. ||1||Pause||
ਤੇਰੀ ਸਰਣਿ; ਸਤਿਗੁਰ ਮੇਰੇ ਪੂਰੇ ॥
teree saran; satigur mere poore |
Punjabi
ਮੈਡੇ ਪੂਰਨ ਸੱਚੇ ਗੁਰੂ ਮੈਂ ਤੇਰੀ ਓਟ ਲਈ ਹੈ।
English
I seek Your Sanctuary, O my Perfect True Guru.
ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥
man niramal hoe santaa dhoore |2|
Punjabi
ਸਾਧੂਆਂ ਦੇ ਚਰਣਾ ਦੀ ਧੂੜ ਨਾਲ ਮੇਰਾ ਚਿੱਤ ਪਵਿੱਤਰ ਹੋ ਜਾਂਦਾ ਹੈ।
English
My mind is purified by the dust of the Saints. ||2||
ਚਰਨ ਕਮਲ; ਹਿਰਦੈ ਉਰਿ ਧਾਰੇ ॥
charan kamal; hiradai ur dhaare |
Punjabi
ਸਾਈਂ ਦੇ ਕੰਵਲ-ਰੂਪੀ ਚਰਣ ਮੈਂ ਆਪਣੇ ਮਨ ਤੇ ਦਿਲ ਵਿੱਚ ਟਿਕਾ ਲਏ ਹਨ।
English
I have enshrined His Lotus Feet within my heart.
ਤੇਰੇ ਦਰਸਨ ਕਉ; ਜਾਈ ਬਲਿਹਾਰੇ ॥੩॥
tere darasan kau; jaaee balihaare |3|
Punjabi
ਤੇਰੇ ਦੀਦਾਰ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
English
I am a sacrifice to the Blessed Vision of Your Darshan. ||3||
ਕਰਿ ਕਿਰਪਾ; ਤੇਰੇ ਗੁਣ ਗਾਵਾ ॥
kar kirapaa; tere gun gaavaa |
Punjabi
ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰਾ ਜੱਸ ਗਾਇਨ ਕਰਾਂ।
English
Show mercy unto me, that I may sing Your Glorious Praises.
ਨਾਨਕ ਨਾਮੁ ਜਪਤ; ਸੁਖੁ ਪਾਵਾ ॥੪॥੫॥
naanak naam japat; sukh paavaa |4|5|
Punjabi
ਨਾਨਕ, ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਆਰਾਮ ਪਾਉਂਦਾ ਹਾਂ।
English
O Nanak, chanting the Naam, the Name of the Lord, I obtain peace. ||4||5||
ਵਡਹੰਸੁ ਮਹਲਾ ੫ ॥
vaddahans mahalaa 5 |
Punjabi
ਵਡਹੰਸ ਪੰਜਵੀਂ ਪਾਤਸ਼ਾਹੀ।
English
Wadahans, Fifth Mehl:
ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥
saadhasang har amrit peejai |
Punjabi
ਸਤਿਸੰਗਤ ਅੰਦਰ ਤੂੰ ਵਾਹਿਗੁਰੂ ਦਾ ਸੁਧਾਰਸ ਪਾਨ ਕਰ।
English
In the Saadh Sangat, the Company of the Holy, drink in the Ambrosial Nectar of the Lord.
ਨਾ ਜੀਉ ਮਰੈ; ਨ ਕਬਹੂ ਛੀਜੈ ॥੧॥
naa jeeo marai; na kabahoo chheejai |1|
Punjabi
ਆਤਮਾ ਨਾਂ ਮਰਦੀ ਹੈ, ਨਾਂ ਹੀ ਇਹ ਕਦੇ ਨਾਸ ਹੁੰਦੀ ਹੈ।
English
The soul does not die, nor does it ever waste away. ||1||
ਵਡਭਾਗੀ ਗੁਰੁ ਪੂਰਾ ਪਾਈਐ ॥
vaddabhaagee gur pooraa paaeeai |
Punjabi
ਭਾਰੇ ਚੰਗੇ ਨਸੀਬਾਂ ਦੁਆਰਾ ਪੂਰਨ ਗੁਰੂ ਜੀ ਪ੍ਰਾਪਤ ਹੁੰਦੇ ਹਨ।
English
By great good fortune, one meets the Perfect Guru.
ਗੁਰ ਕਿਰਪਾ ਤੇ; ਪ੍ਰਭੂ ਧਿਆਈਐ ॥੧॥ ਰਹਾਉ ॥
gur kirapaa te; prabhoo dhiaaeeai |1| rahaau |
Punjabi
ਗੁਰਾਂ ਦੀ ਦਇਆ ਦੁਆਰਾ ਸਾਹਿਬ ਸਿਮਰਿਆ ਜਾਂਦਾ ਹੈ। ਠਹਿਰਾਉ।
English
By Guru's Grace, one meditates on God. ||1||Pause||
ਰਤਨ ਜਵਾਹਰ; ਹਰਿ ਮਾਣਕ ਲਾਲਾ ॥
ratan javaahar; har maanak laalaa |
Punjabi
ਸੁਆਮੀ ਜਵੇਹਰ, ਮੋਤੀ, ਹੀਰਾ ਅਤੇ ਮਣੀ ਹੈ।
English
The Lord is the jewel, the pearl, the gem, the diamond.
ਸਿਮਰਿ ਸਿਮਰਿ ਪ੍ਰਭ; ਭਏ ਨਿਹਾਲਾ ॥੨॥
simar simar prabh; bhe nihaalaa |2|
Punjabi
ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
English
Meditating, meditating in remembrance on God, I am in ecstasy. ||2||
ਜਤ ਕਤ ਪੇਖਉ; ਸਾਧੂ ਸਰਣਾ ॥
jat kat pekhau; saadhoo saranaa |
Punjabi
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਸੰਤਾਂ ਦੇ ਬਿਨਾ ਹੋਰ ਕੋਈ ਪਨਾਹ ਨਹੀਂ ਵੇਖਦਾ।
English
Wherever I look, I see the Sanctuary of the Holy.
ਹਰਿ ਗੁਣ ਗਾਇ; ਨਿਰਮਲ ਮਨੁ ਕਰਣਾ ॥੩॥
har gun gaae; niramal man karanaa |3|
Punjabi
ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਆਤਮਾਂ ਪਵਿੱਤ੍ਰ ਹੋ ਜਾਂਦੀ ਹੈ।
English
Singing the Glorious Praises of the Lord, my soul becomes immaculately pure. ||3||
ਘਟ ਘਟ ਅੰਤਰਿ; ਮੇਰਾ ਸੁਆਮੀ ਵੂਠਾ ॥
ghatt ghatt antar; meraa suaamee vootthaa |
Punjabi
ਸਾਰਿਆਂ ਦਿਲਾਂ ਅੰਦਰ ਮੈਡਾਂ ਮਾਲਕ, ਸੁਅਮੀ ਵੱਸਦਾ ਹੈ।
English
Within each and every heart, dwells my Lord and Master.
ਨਾਨਕ. ਨਾਮੁ ਪਾਇਆ; ਪ੍ਰਭੁ ਤੂਠਾ ॥੪॥੬॥
naanak. naam paaeaa; prabh tootthaa |4|6|
Punjabi
ਨਾਨਕ ਜਦ ਪ੍ਰਭੂ ਮਿਹਰਬਾਨ ਹੁੰਦਾ ਹੈ, ਪ੍ਰਾਣੀ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ।
English
O Nanak, one obtains the Naam, the Name of the Lord, when God bestows His Mercy. ||4||6||
ਵਡਹੰਸੁ ਮਹਲਾ ੫ ॥
vaddahans mahalaa 5 |
Punjabi
ਵਡਹੰਸ ਪੰਜਵੀਂ ਪਾਤਿਸ਼ਾਹੀ।
English
Wadahans, Fifth Mehl:
ਵਿਸਰੁ ਨਾਹੀ; ਪ੍ਰਭ ਦੀਨ ਦਇਆਲਾ ॥
visar naahee; prabh deen deaalaa |
Punjabi
ਮੈਨੂੰ ਨਾਂ ਭੁਲਾ, ਹੇ ਮਸਕੀਨਾਂ ਦੇ ਮਿਹਰਬਾਨ ਸੁਆਮੀ!
English
Do not forget me, O God, Merciful to the meek.
ਤੇਰੀ ਸਰਣਿ; ਪੂਰਨ ਕਿਰਪਾਲਾ ॥੧॥ ਰਹਾਉ ॥
teree saran; pooran kirapaalaa |1| rahaau |
Punjabi
ਮੈਂ ਤੇਰੀ ਸ਼ਰਣਾਗਤ ਲੋੜਦਾ ਹਾਂ, ਹੇ ਸਰਬ-ਵਿਆਪਕ ਦਿਆਲੂ ਸੁਆਮੀ! ਠਹਿਰਾਉ।
English
I seek Your Sanctuary, O Perfect, Compassionate Lord. ||1||Pause||
ਜਹ ਚਿਤਿ ਆਵਹਿ; ਸੋ ਥਾਨੁ ਸੁਹਾਵਾ ॥
jeh chit aaveh; so thaan suhaavaa |
Punjabi
ਜਿੱਥੇ ਕਿਤੇ ਤੂੰ ਸਿਮਰਿਆ ਜਾਂਦਾ ਹੈਂ, ਉਹ ਜਗ੍ਹਾਂ ਸੁੰਦਰ ਹੈ।
English
Wherever You come to mind, that place is blessed.
ਜਿਤੁ ਵੇਲਾ ਵਿਸਰਹਿ; ਤਾ ਲਾਗੈ ਹਾਵਾ ॥੧॥
jit velaa visareh; taa laagai haavaa |1|
Punjabi
ਜਿਸ ਸਮੇਂ ਮੈਂ ਤੈਨੂੰ ਭੁੱਲ ਜਾਂਦਾ ਹਾਂ ਤਦ ਮੈਨੂੰ ਝੋਰਾ ਲੱਗ ਜਾਂਦਾ ਹੈ।
English
The moment I forget You, I am stricken with regret. ||1||
ਤੇਰੇ ਜੀਅ; ਤੂ ਸਦ ਹੀ ਸਾਥੀ ॥
tere jeea; too sad hee saathee |
Punjabi
ਸਭ ਜੀਵ ਤੈਡੇ ਹਨ, ਤੂੰ ਉਨ੍ਹਾਂ ਦਾ ਹਮੇਸ਼ਾਂ ਹੀ ਸੰਗੀ ਹੈਂ।
English
All beings are Yours; You are their constant companion.
ਸੰਸਾਰ ਸਾਗਰ ਤੇ ਕਢੁ; ਦੇ ਹਾਥੀ ॥੨॥
sansaar saagar te kadt; de haathee |2|
Punjabi
ਆਪਣਾ ਹੱਥ ਮੈਨੂੰ ਫੜਾਅ ਕੇ ਮੈਨੂੰ ਜਗਤ ਸਮੁੰਦਰ ਤੋਂ ਬਾਹਰ ਕੱਢ ਲੈ।
English
Please, give me Your hand, and pull me up out of this world-ocean. ||2||
ਆਵਣੁ ਜਾਣਾ; ਤੁਮ ਹੀ ਕੀਆ ॥
aavan jaanaa; tum hee keea |
Punjabi
ਜੰਮਣਾ ਅਤੇ ਮਰਣਾ ਤੈਂ ਹੀ ਨਿਯੁਕਤ ਕੀਤਾ ਹੈ।
English
Coming and going are by Your Will.
ਜਿਸੁ ਤੂ ਰਾਖਹਿ; ਤਿਸੁ ਦੂਖੁ. ਨ ਥੀਆ ॥੩॥
jis too raakheh; tis dookh. na theea |3|
Punjabi
ਜਿਸ ਦੀ ਤੂੰ ਰਖਿਆ ਕਰਦਾ ਹੈ, ਉਸ ਨੂੰ ਕੋਈ ਕਸ਼ਟ ਨਹੀਂ ਵਿਆਪਦਾ।
English
One whom You save is not afflicted by suffering. ||3||
ਤੂ ਏਕੋ ਸਾਹਿਬੁ; ਅਵਰੁ. ਨ ਹੋਰਿ ॥
too eko saahib; avar. na hor |
Punjabi
ਕੇਵਲ ਤੂੰ ਹੀ ਮਾਲਕ ਹੈ, ਹੋਰ ਕੋਈ ਹੈ ਹੀ ਨਹੀਂ।
English
You are the One and only Lord and Master; there is no other.
ਬਿਨਉ ਕਰੈ ਨਾਨਕੁ; ਕਰ ਜੋਰਿ ॥੪॥੭॥
binau karai naanak; kar jor |4|7|
Punjabi
ਹੱਥ ਜੋੜ ਕੇ ਨਾਨਕ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹੈ।
English
Nanak offers this prayer with his palms pressed together. ||4||7||
ਵਡਹੰਸੁ ਮਃ ੫ ॥
vaddahans mahalaa 5 |
Punjabi
ਵਡਹੰਸ ਪੰਜਵੀਂ ਪਾਤਿਸ਼ਾਹੀ।
English
Wadahans, Fifth Mehl:
ਤੂ ਜਾਣਾਇਹਿ; ਤਾ ਕੋਈ ਜਾਣੈ ॥
too jaanaaeihi; taa koee jaanai |
Punjabi
ਜਦ ਤੂੰ ਆਪਣਾ ਆਪ ਦਰਸਾਉਂਦਾ ਹੈ, ਕੇਵਲ ਤਦ ਹੀ ਕੋਈ ਜਣਾ ਤੈਨੂੰ ਜਾਣ ਸਕਦਾ ਹੈ।
English
When You allow Yourself to be known, then we know You.
ਤੇਰਾ ਦੀਆ ਨਾਮੁ ਵਖਾਣੈ ॥੧॥
teraa deea naam vakhaanai |1|
Punjabi
ਫਿਰ ਉਹ ਤੇਰੇ ਦਿਤੇ ਹੋਏ ਨਾਮ ਦਾ ਜਾਪ ਕਰਦਾ ਹੈ।
English
We chant Your Name, which You have given to us. ||1||
ਤੂ ਅਚਰਜੁ; ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥
too acharaj; kudarat teree bisamaa |1| rahaau |
Punjabi
ਤੂੰ ਅਸਚਰਜ ਹੈਂ ਅਤੇ ਅਦਭੁਤ ਹੈ ਤੇਰੀ ਅਪਾਰ ਸ਼ਕਤੀ, ਹੇ ਸਾਹਿਬ! ਠਹਿਰਾਉ।
English
You are wonderful! Your creative potency is amazing! ||1||Pause||