Ang 564
ਤੁਧੁ ਆਪੇ ਕਾਰਣੁ; ਆਪੇ ਕਰਣਾ ॥
tudh aape kaaran; aape karanaa |
Punjabi
ਤੂੰ ਆਪ ਹੀ ਸਬੱਬ ਹੈ ਅਤੇ ਆਪ ਹੀ ਕਰਨ ਵਾਲਾ।
English
You Yourself are the Cause of causes, You Yourself are the Creator.
ਹੁਕਮੇ ਜੰਮਣੁ; ਹੁਕਮੇ ਮਰਣਾ ॥੨॥
hukame jaman; hukame maranaa |2|
Punjabi
ਤੇਰੀ ਰਜ਼ਾ ਵਿੱਚ ਪੈਦਾਇਸ਼ ਹੈ ਅਤੇ ਤੇਰੀ ਰਜਾ ਵਿੱਚ ਹੀ ਮੌਤ।
English
By Your Will, we are born, and by Your Will, we die. ||2||
ਨਾਮੁ ਤੇਰਾ. ਮਨ ਤਨ ਆਧਾਰੀ ॥
naam teraa. man tan aadhaaree |
Punjabi
ਤੇਰਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
English
Your Name is the Support of our mind and body.
ਨਾਨਕ ਦਾਸੁ. ਬਖਸੀਸ ਤੁਮਾਰੀ ॥੩॥੮॥
naanak daas. bakhasees tumaaree |3|8|
Punjabi
ਤੇਰੇ ਗੋਲੇ ਨਾਨਕ ਲਈ ਹੇ ਸਾਹਿਬ! ਇਹ ਤੇਰੀ ਇਕ ਦਾਤ ਹੈ।
English
This is Your blessing to Nanak, Your slave. ||3||8||
ਵਡਹੰਸੁ ਮਹਲਾ ੫ ਘਰੁ ੨ ॥
vaddahans mahalaa 5 ghar 2 |
Punjabi
ਵਡਹੰਸ ਪੰਜਵੀਂ ਪਾਤਿਸ਼ਾਹੀ।
English
Wadahans, Fifth Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਮੇਰੈ ਅੰਤਰਿ ਲੋਚਾ. ਮਿਲਣ ਕੀ ਪਿਆਰੇ; ਹਉ ਕਿਉ ਪਾਈ. ਗੁਰ ਪੂਰੇ ॥
merai antar lochaa. milan kee piaare; hau kiau paaee. gur poore |
Punjabi
ਮੇਰੇ ਅੰਦਰ ਆਪਣੇ ਪ੍ਰੀਤਮ ਨੂੰ ਮਿਲਣ ਦੀ ਚਾਹ ਹੈ। ਮੈਂ ਆਪਣੇ ਪੁਰਨ ਗੁਰਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹਾਂ?
English
Deep within me, there is a longing to meet my Beloved; how can I attain my Perfect Guru?
ਜੇ ਸਉ ਖੇਲ. ਖੇਲਾਈਐ ਬਾਲਕੁ; ਰਹਿ ਨ ਸਕੈ. ਬਿਨੁ ਖੀਰੇ ॥
je sau khel. khelaaeeai baalak; reh na sakai. bin kheere |
Punjabi
ਭਾਵੇਂ ਸੈਕੜੇ ਹੀ ਦਿਲ ਪ੍ਰਚਾਵਿਆਂ ਵਿੱਚ ਬੱਚੇ ਨੂੰ ਲਾਇਆ ਜਾਵੇ, ਪ੍ਰੰਤੂ ਉਹ ਦੁੱਧ ਬਿਨਾ ਰਹਿ ਨਹੀਂ ਸਕਦਾ।
English
Even though a baby may play hundreds of games, he cannot survive without milk.
ਮੇਰੈ ਅੰਤਰਿ ਭੁਖ. ਨ ਉਤਰੈ ਅੰਮਾਲੀ; ਜੇ. ਸਉ ਭੋਜਨ, ਮੈ ਨੀਰੇ ॥
merai antar bhukh. na utarai amaalee; je. sau bhojan, mai neere |
Punjabi
ਮੇਰੇ ਅੰਦਰ ਦੀ ਖੁਧਿਆ ਦੂਰ ਨਹੀਂ ਹੁੰਦੀ, ਹੇ ਮੇਰੀ ਸਹੀਏ! ਭਾਵੇਂ ਮੇਰੇ ਲਈ ਸੈਕੜੇ ਖਾਣੇ ਪਰੋਸੇ ਜਾਣ।
English
The hunger within me is not satisfied, O my friend, even though I am served hundreds of dishes.
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ; ਬਿਨੁ ਦਰਸਨ. ਕਿਉ ਮਨੁ ਧੀਰੇ ॥੧॥
merai man tan prem piram kaa; bin darasan. kiau man dheere |1|
Punjabi
ਮੇਰੀ ਆਤਮਾ ਤੇ ਦੇਹ ਅੰਦਰ ਆਪਣੇ ਪ੍ਰੀਤਮ ਦਾ ਪਿਆਰ ਹੈ। ਉਸ ਨੂੰ ਵੇਖਣ ਦੇ ਬਾਝੋਂ ਮੇਰਾ ਦਿਲ ਕਿਸ ਤਰ੍ਹਾਂ ਧੀਰਜ ਕਰ ਸਕਦਾ ਹੈ?
English
My mind and body are filled with love for my Beloved; how can my soul find relief, without the Blessed Vision of the Lord's Darshan? ||1||
ਸੁਣਿ ਸਜਣ ਮੇਰੇ ਪ੍ਰੀਤਮ ਭਾਈ; ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥
sun sajan mere preetam bhaaee; mai melihu mitru sukhadaataa |
Punjabi
ਸੁਣ, ਹੇ ਮੇਰੇ ਮਿੱਤ੍ਰ ਅਤੇ ਪਿਆਰੇ ਭਰਾਵਾ! ਮੈਨੂੰ ਮੇਰੇ ਆਰਾਮ ਬਖਸ਼ਣਹਾਰ ਦਿਲੀ-ਦੋਸਤ ਨਾਲ ਮਿਲਾ ਦੇ।
English
Listen, O my dear friends and siblings - lead me to my True Friend, the Giver of peace.
ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ; ਨਿਤ ਸੁਣਾਵੈ ਹਰਿ ਕੀਆ ਬਾਤਾ ॥
ohu jeea kee meree sabh bedan jaanai; nit sunaavai har keea baataa |
Punjabi
ਉਹ ਮੇਰੇ ਦਿਲ ਦੀਆਂ ਸਾਰੀਆਂ ਪੀੜਾ ਨੂੰ ਜਾਣਦਾ ਹੈ ਅਤੇ ਨਿਤਾਪ੍ਰਤੀ ਮੈਨੂੰ ਵਾਹਿਗੁਰੂ ਦੀਆਂ ਸਾਖੀਆਂ ਸੁਣਾਉਂਦਾ ਹੈ।
English
He knows all the troubles of my soul; every day, he tells me stories of the Lord.
ਹਉ ਇਕੁ ਖਿਨੁ ਤਿਸੁ ਬਿਨੁ, ਰਹਿ ਨ ਸਕਾ; ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥
hau ik khin tis bin, reh na sakaa; jiau chaatrik jal kau bilalaataa |
Punjabi
ਉਸ ਦੇ ਬਾਝੋਂ ਮੈਂ ਇੱਕ ਮੁਹਤ ਭਰ ਭੀ ਨਹੀਂ ਰਹਿ ਸਕਦਾ। ਪ੍ਰਭੂ ਦੇ ਲਈ ਮੈਂ ਐਉ ਕੁਰਲਾਉਂਦਾ ਹਾਂ ਜਿਸ ਤਰ੍ਹਾਂ ਪਪੀਹਾ ਪਾਣੀ ਲਈ।
English
I cannot live without Him, even for an instant. I cry out for Him, just as the song-bird cries for the drop of water.
ਹਉ ਕਿਆ ਗੁਣ ਤੇਰੇ ਸਾਰਿ ਸਮਾਲੀ; ਮੈ ਨਿਰਗੁਣ ਕਉ. ਰਖਿ ਲੇਤਾ ॥੨॥
hau kiaa gun tere saar samaalee; mai niragun kau. rakh letaa |2|
Punjabi
ਤੇਰੀਆਂ ਕਿਹੜੀਆਂ ਉਤਕ੍ਰਿਸ਼ਟਤਾਈਆਂ ਮੈਂ ਵਰਨਣ ਕਰਾਂ, ਹੇ ਸੁਆਮੀ? ਤੂੰ ਮੇਰੇ ਵਰਗਿਆ ਗੁਣ ਵਿਹੁਣਾ ਦੀ ਭੀ ਰਖਿਆ ਕਰਦਾ ਹੈ।
English
Which of Your Glorious Virtues should I sing? You save even worthless beings like me. ||2||
ਹਉ ਭਈ ਉਡੀਣੀ. ਕੰਤ ਕਉ, ਅੰਮਾਲੀ; ਸੋ ਪਿਰੁ. ਕਦਿ ਨੈਣੀ ਦੇਖਾ ॥
hau bhee uddeenee. kant kau, amaalee; so pir. kad nainee dekhaa |
Punjabi
ਮੇਰੀ ਪਿਆਰੀ ਸਹੇਲੀਏ! ਆਪਣੇ ਭਰਤੇ ਨੂੰ ਉਡੀਕਦੀ ਹੋਈ ਮੈਂ ਉਦਾਸ ਹੋ ਗਈ ਹਾਂ। ਉਸ ਆਪਣੇ ਪ੍ਰੀਤਮ ਨੂੰ ਮੈਂ ਆਪਣੀਆਂ ਅੱਖਾਂ ਨਾਲ ਕਦੋ ਵੇਖਾਂਗੀ?
English
I have become depressed, waiting for my Husband Lord, O my friend; when shall my eyes behold my Husband?
ਸਭਿ ਰਸ ਭੋਗਣ ਵਿਸਰੇ; ਬਿਨੁ ਪਿਰ. ਕਿਤੈ ਨ ਲੇਖਾ ॥
sabh ras bhogan visare; bin pir. kitai na lekhaa |
Punjabi
ਮੈਂ ਸਾਰੀਆਂ ਖੁਸ਼ੀਆਂ ਮਾਣਨੀਆਂ ਭੁੱਲ ਗਈ ਹਾਂ। ਆਪਣੇ ਭਰਤੇ ਦੇ ਬਾਝੋਂ ਉਹ ਕਿਸੇ ਹਿਸਾਬ ਵਿੱਚ ਨਹੀਂ।
English
I have forgotten how to enjoy all pleasures; without my Husband Lord, they are of no use at all.
ਇਹੁ ਕਾਪੜੁ. ਤਨਿ ਨ ਸੁਖਾਵਈ; ਕਰਿ ਨ ਸਕਉ. ਹਉ ਵੇਸਾ ॥
eihu kaaparr. tan na sukhaavee; kar na skau. hau vesaa |
Punjabi
ਇਹ ਪੁਸ਼ਾਕ ਮੇਰੇ ਸਰੀਰ ਨੂੰ ਚੰਗੀ ਨਹੀਂ ਲਗਦੀ ਜੇ ਮੇਰੇ ਬਸਤ੍ਰ ਤੈਨੂੰ ਰਿਝਾਉਣ ਲਈ ਕੰਮ ਨਹੀਂ ਆਉਂਦੇ।
English
These clothes do not please my body; I cannot dress myself.
ਜਿਨੀ ਸਖੀ ਲਾਲੁ ਰਾਵਿਆ ਪਿਆਰਾ; ਤਿਨ ਆਗੈ ਹਮ ਆਦੇਸਾ ॥੩॥
jinee sakhee laal raaviaa piaaraa; tin aagai ham aadesaa |3|
Punjabi
ਮੈਂ ਉਨ੍ਹਾਂ ਸਹੀਆਂ ਮੂਹਰ ਪ੍ਰਣਾਮ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਲਾਡਲੇ ਪਤੀ ਨੂੰ ਮਾਣਿਆ ਹੈ।
English
I bow to those friends of mine, who have enjoyed their Beloved Husband Lord. ||3||
ਮੈ ਸਭਿ ਸੀਗਾਰ ਬਣਾਇਆ, ਅੰਮਾਲੀ; ਬਿਨੁ ਪਿਰ. ਕਾਮਿ ਨ ਆਏ ॥
mai sabh seegaar banaaeaa, amaalee; bin pir. kaam na aae |
Punjabi
ਮੈਂ ਸਾਰੇ ਹਾਰ-ਸ਼ਿੰਗਾਰ ਲਾ ਵੇਖੇ ਹਨ, ਮੇਰੀ ਦਿਲੀ ਸਖੀਏ ਪਰ ਆਪਣੇ ਦਿਲਬਰ ਦੇ ਬਾਝੋਂ, ਉਹ ਕਿਸੇ ਲਾਭ ਦੇ ਨਹੀਂ।
English
I have adorned myself with all sorts of decorations, O my friend, but without my Husband Lord, they are of no use at all.
ਜਾ ਸਹਿ ਬਾਤ. ਨ ਪੁਛੀਆ, ਅੰਮਾਲੀ; ਤਾ ਬਿਰਥਾ ਜੋਬਨੁ ਸਭੁ ਜਾਏ ॥
jaa seh baat. na puchheea, amaalee; taa birathaa joban sabh jaae |
Punjabi
ਜਦ ਮੇਰਾ ਕੰਤ ਹੀ ਮੇਰੀ ਸਾਰ ਨਹੀਂ ਲੈਦਾ ਹੇ ਮੇਰੀ ਸਖੀ! ਤਦ ਮੇਰੀ ਜੁਆਨੀ ਸਮੂਹ ਵਿਅਰਥ ਹੀ ਜਾ ਰਹੀ ਹੈ।
English
When my Husband does not care for me, O my friend, then my youth passes, totally useless.
ਧਨੁ ਧਨੁ ਤੇ ਸੋਹਾਗਣੀ, ਅੰਮਾਲੀ; ਜਿਨ ਸਹੁ ਰਹਿਆ ਸਮਾਏ ॥
dhan dhan te sohaaganee, amaalee; jin sahu rahiaa samaae |
Punjabi
ਕਲਿਆਣ ਸਰੂਪ! ਕਲਿਆਣ ਸਰੂਪ ਹਨ, ਉਹ ਆਪਣੇ ਪਤੀ ਨੂੰ ਪਿਆਰੀਆਂ, ਹੇ ਮੇਰੀ ਚੰਗੀ ਸਾਥਣੇ! ਜਿਨ੍ਹਾਂ ਨਾਲ ਉਨ੍ਹਾਂ ਦਾ ਖਸਮ ਲੀਨ ਹੋਇਆ ਰਹਿੰਦਾ ਹੈ।
English
Blessed, blessed are the happy soul-brides, O my friend, who are blended with their Husband Lord.
ਹਉ ਵਾਰਿਆ ਤਿਨ ਸੋਹਾਗਣੀ, ਅੰਮਾਲੀ; ਤਿਨ ਕੇ ਧੋਵਾ ਸਦ ਪਾਏ ॥੪॥
hau vaariaa tin sohaaganee, amaalee; tin ke dhovaa sad paae |4|
Punjabi
ਮੈਂ ਉਨ੍ਹਾਂ ਖੁਸ਼ਬਾਸ਼ ਪਤਨੀਆਂ ਤੋਂ ਘੋਲੀ ਵੰਞਦੀ ਹਾਂ ਅਤੇ ਸਦੀਵ ਹੀ ਉਨ੍ਹਾਂ ਦੇ ਪੈਰ ਧੋਦੀ ਹਾਂ।
English
I am a sacrifice to those happy soul-brides; I wash their feet again and again. ||4||
ਜਿਚਰੁ. ਦੂਜਾ ਭਰਮੁ ਸਾ ਅੰਮਾਲੀ; ਤਿਚਰੁ. ਮੈ ਜਾਣਿਆ ਪ੍ਰਭੁ ਦੂਰੇ ॥
jichar. doojaa bharam saa amaalee; tichar. mai jaaniaa prabh doore |
Punjabi
ਜਿੰਨਾ ਚਿਰ ਮੇਰੇ ਅੰਦਰ ਦਵੈਤ-ਭਾਵ ਤੇ ਸੰਦੇਹ ਸਨ, ਉਨ੍ਹਾਂ ਚਿਰ ਮੈਂ ਸੁਆਮੀ ਨੂੰ ਦੁਰੇਡੇ ਖਿਆਲ ਕਰਦੀ ਸਾਂ, ਹੇ ਮੇਰੀ ਸਹੇਲੀਏ!
English
As long as I suffered from duality and doubt, O my friend, I thought God was far away.
ਜਾ ਮਿਲਿਆ ਪੂਰਾ ਸਤਿਗੁਰੂ, ਅੰਮਾਲੀ; ਤਾ ਆਸਾ ਮਨਸਾ ਸਭ ਪੂਰੇ ॥
jaa miliaa pooraa satiguroo, amaalee; taa aasaa manasaa sabh poore |
Punjabi
ਪਰ ਜਦ ਮੈਨੂੰ ਪੁਰਨ ਸਤਿਗੁਰੂ ਮਿਲ ਪਏ ਹੇ ਮੇਰੀ ਸੱਈਏ! ਤਦ ਮੇਰੀਆਂ ਸਾਰੀਆਂ ਉਮੈਦਾ ਤੇ ਖਾਹਿਸ਼ਾ ਪੂਰੀਆਂ ਹੋ ਗਈਆਂ।
English
But when I met the Perfect True Guru, O my friend, then all my hopes and desires were fulfilled.
ਮੈ ਸਰਬ ਸੁਖਾ ਸੁਖ ਪਾਇਆ, ਅੰਮਾਲੀ; ਪਿਰੁ ਸਰਬ ਰਹਿਆ ਭਰਪੂਰੇ ॥
mai sarab sukhaa sukh paaeaa, amaalee; pir sarab rahiaa bharapoore |
Punjabi
ਮੈਂ ਸਾਰਿਆਂ ਆਰਾਮਾਂ ਦਾ ਆਰਾਮ ਦਾ ਆਰਾਮ ਪ੍ਰਾਪਤ ਕਰ ਲਿਆ ਹੈ, ਹੇ ਮੇਰੀ ਸਾਥਣੇ, ਜਦ ਮੈਨੂੰ ਨਜ਼ਰ ਆਇਆ ਮੇਰਾ ਪਤੀ ਹਰ ਥਾਂ ਪਰੀਪੂਰਨ ਹੋ ਰਿਹਾ।
English
I have obtained all pleasures and comforts, O my friend; my Husband Lord is all-pervading everywhere.
ਜਨ ਨਾਨਕ. ਹਰਿ ਰੰਗੁ ਮਾਣਿਆ, ਅੰਮਾਲੀ; ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥
jan naanak. har rang maaniaa, amaalee; gur satigur kai lag paire |5|1|9|
Punjabi
ਹੇ ਮੇਰੀ ਸੱਈਏ! ਵੱਡੇ ਸਤਿਗੁਰਾਂ ਦੇ ਚਰਣਾ ਉਤੇ ਡਿੱਗ ਕੇ ਗੋਲੇ ਨਾਨਕ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਭੋਗਿਆ ਹੈ।
English
Servant Nanak enjoys the Lord's Love, O my friend; I fall at the feet of the Guru, the True Guru. ||5||1||9||
ਵਡਹੰਸੁ ਮਹਲਾ ੩ ਅਸਟਪਦੀਆ ॥
vaddahans mahalaa 3 asattapadeea |
Punjabi
ਵਡਹੰਸ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ।
English
Wadahans, Third Mehl, Ashtpadheeyaa:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ।
English
One Universal Creator God. By The Grace Of The True Guru:
ਸਚੀ ਬਾਣੀ ਸਚੁ ਧੁਨਿ; ਸਚੁ ਸਬਦੁ ਵੀਚਾਰਾ ॥
sachee baanee sach dhun; sach sabad veechaaraa |
Punjabi
ਸੱਚੀ ਹੈ ਗੁਰਬਾਣੀ ਸੱਚਾ ਹੈ ਇਸ ਦਾ ਕੀਰਤਨ ਅਤੇ ਸੱਚਾ ਹੈ, ਨਾਮ ਦਾ ਸਿਮਰਨ।
English
True is the Bani of His Word, and True is the melody; True is contemplative meditation on the Word of the Shabad.
ਅਨਦਿਨੁ ਸਚੁ ਸਲਾਹਣਾ; ਧਨੁ ਧਨੁ ਵਡਭਾਗ ਹਮਾਰਾ ॥੧॥
anadin sach salaahanaa; dhan dhan vaddabhaag hamaaraa |1|
Punjabi
ਰੈਣ ਦਿਹੁੰ ਮੈਂ ਸੱਚੇ ਪ੍ਰਭੂ ਦੀ ਪ੍ਰਸੰਸਾ ਕਰਦਾ ਹਾਂ। ਮੁਬਾਰਕ! ਮੁਬਾਰਕ ਹੈ ਮੇਰੀ ਪਰਮ ਸ਼੍ਰੇਸ਼ਟ ਕਿਸਮਤ।
English
Night and day, I praise the True Lord. Blessed, blessed is my great good fortune. ||1||
ਮਨ ਮੇਰੇ; ਸਾਚੇ ਨਾਮ ਵਿਟਹੁ. ਬਲਿ ਜਾਉ ॥
man mere; saache naam vittahu. bal jaau |
Punjabi
ਹੇ ਮੇਰੀ ਜਿੰਦੜੀਏ! ਤੂੰ ਸੱਚੇ ਨਾਮ ਉੱਤੋਂ ਕੁਰਬਾਨ ਹੋ ਜਾ।
English
O my mind, let yourself be a sacrifice to the True Name.
ਦਾਸਨਿ ਦਾਸਾ ਹੋਇ ਰਹਹਿ; ਤਾ ਪਾਵਹਿ. ਸਚਾ ਨਾਉ ॥੧॥ ਰਹਾਉ ॥
daasan daasaa hoe raheh; taa paaveh. sachaa naau |1| rahaau |
Punjabi
ਜੇਕਰ ਤੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣ ਜਾਵੇਂ ਤਦ ਤੂੰ ਸਤਿਨਾਮ ਪਾ ਲਵੇਗਾ। ਠਹਿਰਾਉ।
English
If you become the slave of the Lord's slaves, you shall obtain the True Name. ||1||Pause||