Ekam
Guru Granth Sahib

Ang 565

Ang 565 · Line 1

ਜਿਹਵਾ ਸਚੀ ਸਚਿ ਰਤੀ; ਤਨੁ ਮਨੁ ਸਚਾ ਹੋਇ ॥

jihavaa sachee sach ratee; tan man sachaa hoe |

Punjabi

ਸੱਚੀ ਹੈ ਜੀਭ, ਜਿਹੜੀ ਸੱਚ ਨਾਲ ਰੰਗੀ ਹੋਈ ਹੈ। ਇਸ ਤਰ੍ਹਾਂ ਦੇਹ ਤੇ ਆਤਮਾ ਸੱਚੀਆਂ ਥੀ ਵੰਞਦੀਆਂ ਹਨ।

Bhai Manmohan Singh (Shabad OS, CC BY-SA)

English

True is the tongue which is imbued with Truth, and true are the mind and body.

Dr. Sant Singh Khalsa (Shabad OS, CC BY-SA)
Ang 565 · Line 2

ਬਿਨੁ ਸਾਚੇ. ਹੋਰੁ ਸਾਲਾਹਣਾ; ਜਾਸਹਿ. ਜਨਮੁ ਸਭੁ ਖੋਇ ॥੨॥

bin saache. hor saalaahanaa; jaaseh. janam sabh khoe |2|

Punjabi

ਸੱਚੇ ਸਾਹਿਬ ਦੇ ਬਾਝੋਂ ਕਿਸੇ ਹੋਰਸ ਦਾ ਜੱਸ ਕਰਨ ਦੁਆਰਾ ਆਦਮੀ ਆਪਣਾ ਸਾਰਾ ਜੀਵਨ ਵੰਞਾ ਕੇ ਟੁਰ ਜਾਂਦਾ ਹੈ।

Bhai Manmohan Singh (Shabad OS, CC BY-SA)

English

By praising any other than the True Lord, one's whole life is wasted. ||2||

Dr. Sant Singh Khalsa (Shabad OS, CC BY-SA)
Ang 565 · Line 3

ਸਚੁ ਖੇਤੀ ਸਚੁ ਬੀਜਣਾ; ਸਾਚਾ ਵਾਪਾਰਾ ॥

sach khetee sach beejanaa; saachaa vaapaaraa |

Punjabi

ਜੇਕਰ ਸੱਚ ਦੀ ਵਾਹੀ, ਸੱਚ ਦਾ ਬੀਜ ਅਤੇ ਸੱਚ ਦਾ ਹੀ ਵਣਜ ਹੋਵੇ,

Bhai Manmohan Singh (Shabad OS, CC BY-SA)

English

Let Truth be the farm, Truth the seed, and Truth the merchandise you trade.

Dr. Sant Singh Khalsa (Shabad OS, CC BY-SA)
Ang 565 · Line 4

ਅਨਦਿਨੁ ਲਾਹਾ ਸਚੁ ਨਾਮੁ ਧਨੁ; ਭਗਤਿ ਭਰੇ ਭੰਡਾਰਾ ॥੩॥

anadin laahaa sach naam dhan; bhagat bhare bhanddaaraa |3|

Punjabi

ਤਾਂ ਰਾਤ ਦਿਨ ਬੰਦਾ ਸੱਚੇ ਨਾਮ ਦਾ ਲਾਭ ਉਠਾਉਂਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਦੌਲਤ ਦੇ ਪਰੀਪੂਰਨ ਖਜਾਨੇ ਪ੍ਰਾਪਤ ਕਰ ਲੈਦਾ ਹੈ।

Bhai Manmohan Singh (Shabad OS, CC BY-SA)

English

Night and day, you shall earn the profit of the Lord's Name; you shall have the treasure overflowing with the wealth of devotional worship. ||3||

Dr. Sant Singh Khalsa (Shabad OS, CC BY-SA)
Ang 565 · Line 5

ਸਚੁ ਖਾਣਾ ਸਚੁ ਪੈਨਣਾ; ਸਚੁ ਟੇਕ ਹਰਿ ਨਾਉ ॥

sach khaanaa sach painanaa; sach ttek har naau |

Punjabi

ਸੱਚ ਦੀ ਖੁਰਾਕ, ਸੱਚ ਦੀ ਪੁਸ਼ਾਕ ਅਤੇ ਸੁਆਮੀ ਦੇ ਸੱਚਾ ਨਾਮ ਦਾ ਸੱਚਾ ਆਸਰਾ,

Bhai Manmohan Singh (Shabad OS, CC BY-SA)

English

Let Truth be your food, and let Truth be your clothes; let your True Support be the Name of the Lord.

Dr. Sant Singh Khalsa (Shabad OS, CC BY-SA)
Ang 565 · Line 6

ਜਿਸ ਨੋ ਬਖਸੇ ਤਿਸੁ ਮਿਲੈ; ਮਹਲੀ ਪਾਏ ਥਾਉ ॥੪॥

jis no bakhase tis milai; mahalee paae thaau |4|

Punjabi

ਉਸ ਨੂੰ ਮਿਲਦੇ ਹਨ, ਜਿਸ ਨੂੰ ਉਹ ਪ੍ਰਦਾਨ ਕਰਦਾ ਹੈ। ਐਸਾ ਪੁਰਸ਼ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਾਣਾ ਪ੍ਰਾਪਤ ਕਰ ਲੈਦਾ ਹੈ।

Bhai Manmohan Singh (Shabad OS, CC BY-SA)

English

One who is so blessed by the Lord, obtains a seat in the Mansion of the Lord's Presence. ||4||

Dr. Sant Singh Khalsa (Shabad OS, CC BY-SA)
Ang 565 · Line 7

ਆਵਹਿ ਸਚੇ ਜਾਵਹਿ ਸਚੇ; ਫਿਰਿ ਜੂਨੀ. ਮੂਲਿ ਨ ਪਾਹਿ ॥

aaveh sache jaaveh sache; fir joonee. mool na paeh |

Punjabi

ਸੱਚ ਵਿੱਚ ਉਹ ਆਉਂਦੇ ਹਨ, ਸੱਚ ਵਿੱਚ ਉਹ ਜਾਂਦੇ ਹਨ ਅਤੇ ਉਹ ਮੁੜ ਕੇ, ਕਦਾਚਿਤ ਜੂਨੀਆਂ ਵਿੱਚ ਨਹੀਂ ਪਾਏ ਜਾਂਦੇ।

Bhai Manmohan Singh (Shabad OS, CC BY-SA)

English

In Truth we come, and in Truth we go, and then, we are not consigned to reincarnation again.

Dr. Sant Singh Khalsa (Shabad OS, CC BY-SA)
Ang 565 · Line 8

ਗੁਰਮੁਖਿ. ਦਰਿ ਸਾਚੈ ਸਚਿਆਰ ਹਹਿ; ਸਾਚੇ ਮਾਹਿ ਸਮਾਹਿ ॥੫॥

guramukh. dar saachai sachiaar heh; saache maeh samaeh |5|

Punjabi

ਗੁਰੂ-ਪਿਆਰੇ ਸੱਚੀ ਦਰਗਾਹ ਅੰਦਰ ਸੱਚੇ ਕਰਾਰ ਦਿਤੇ ਜਾਂਦੇ ਹਨ ਅਤੇ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The Gurmukhs are hailed as True in the True Court; they merge in the True Lord. ||5||

Dr. Sant Singh Khalsa (Shabad OS, CC BY-SA)
Ang 565 · Line 9

ਅੰਤਰੁ ਸਚਾ ਮਨੁ ਸਚਾ; ਸਚੀ ਸਿਫਤਿ ਸਨਾਇ ॥

antar sachaa man sachaa; sachee sifat sanaae |

Punjabi

ਉਹ ਅੰਦਰੋ, ਸੱਚੇ ਹਨ, ਸੱਚਾ ਹੈ ਉਸ ਦਾ ਹਿਰਦਾ ਅਤੇ ਗਾਉਂਦੇ ਹਨ ਉਹ ਵਾਹਿਗੁਰੂ ਦੀ ਸੱਚੀ ਕੀਰਤੀ ਤੇ ਜੱਸ।

Bhai Manmohan Singh (Shabad OS, CC BY-SA)

English

Deep within they are True, and their minds are True; they sing the Glorious Praises of the True Lord.

Dr. Sant Singh Khalsa (Shabad OS, CC BY-SA)
Ang 565 · Line 10

ਸਚੈ ਥਾਨਿ ਸਚੁ ਸਾਲਾਹਣਾ; ਸਤਿਗੁਰ ਬਲਿਹਾਰੈ ਜਾਉ ॥੬॥

sachai thaan sach saalaahanaa; satigur balihaarai jaau |6|

Punjabi

ਸੱਚੇ ਅਸਥਾਨ ਤੇ ਬੈਠ ਕੇ, ਉਹ ਸਤਿਪੁਰਖ ਦੀ ਉਸਤਤੀ ਕਰਦੇ ਹਨ। ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

In the true place, they praise the True Lord; I am a sacrifice to the True Guru. ||6||

Dr. Sant Singh Khalsa (Shabad OS, CC BY-SA)
Ang 565 · Line 11

ਸਚੁ ਵੇਲਾ ਮੂਰਤੁ ਸਚੁ; ਜਿਤੁ ਸਚੇ ਨਾਲਿ ਪਿਆਰੁ ॥

sach velaa moorat sach; jit sache naal piaar |

Punjabi

ਸੱਚਾ ਹੈ ਉਹ ਵਕਤ ਅਤੇ ਸੱਚਾ ਉਹ ਮੁਹਤ, ਜਦ ਬੰਦੇ ਦੀ ਸੱਚੇ ਸਾਈਂ ਨਾਲ ਪ੍ਰੀਤ ਪੈਦੀ ਹੈ।

Bhai Manmohan Singh (Shabad OS, CC BY-SA)

English

True is the time, and true is the moment, when one falls in love with the True Lord.

Dr. Sant Singh Khalsa (Shabad OS, CC BY-SA)
Ang 565 · Line 12

ਸਚੁ ਵੇਖਣਾ ਸਚੁ ਬੋਲਣਾ; ਸਚਾ ਸਭੁ ਆਕਾਰੁ ॥੭॥

sach vekhanaa sach bolanaa; sachaa sabh aakaar |7|

Punjabi

ਤਦ ਉਹ ਸੱਚ ਦੇਖਦਾ ਹੈ, ਸੱਚ ਹੀ ਬੋਲਦਾ ਹੈ ਅਤੇ ਸਤਿਪੁਰਖ ਨੂੰ ਸਾਰੇ ਆਲਮ ਵਿੱਚ ਵਿਆਪਕ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

Then, he sees Truth, and speaks the Truth; he realizes the True Lord pervading the entire Universe. ||7||

Dr. Sant Singh Khalsa (Shabad OS, CC BY-SA)
Ang 565 · Line 13

ਨਾਨਕ. ਸਚੈ ਮੇਲੇ ਤਾ ਮਿਲੇ; ਆਪੇ ਲਏ ਮਿਲਾਇ ॥

naanak. sachai mele taa mile; aape le milaae |

Punjabi

ਨਾਨਕ, ਜਦ ਸਤਿਪੁਰਖ ਇਨਸਾਨ ਨੂੰ ਆਪਣੇ ਨਾਲ ਜੋੜਦਾ ਹੈ, ਕੇਵਲ ਤਦ ਹੀ ਇਨਸਾਨ ਉਸ ਨਾਲ ਅਭੇਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, one merges with the True Lord, when He merges with Himself.

Dr. Sant Singh Khalsa (Shabad OS, CC BY-SA)
Ang 565 · Line 14

ਜਿਉ ਭਾਵੈ ਤਿਉ ਰਖਸੀ; ਆਪੇ ਕਰੇ ਰਜਾਇ ॥੮॥੧॥

jiau bhaavai tiau rakhasee; aape kare rajaae |8|1|

Punjabi

ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਰਖਦਾ ਹੈ। ਉਹ ਆਪ ਹੀ ਆਪਣੀ ਮਰਜੀ ਮੁਤਾਬਕ ਹੁਕਮ ਜਾਰੀ ਕਰਦਾ ਹੈ।

Bhai Manmohan Singh (Shabad OS, CC BY-SA)

English

As it pleases Him, He preserves us; He Himself ordains His Will. ||8||1||

Dr. Sant Singh Khalsa (Shabad OS, CC BY-SA)
Ang 565 · Line 15

ਵਡਹੰਸੁ ਮਹਲਾ ੩ ॥

vaddahans mahalaa 3 |

Punjabi

ਵਡਹੰਸ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Wadahans, Third Mehl:

Dr. Sant Singh Khalsa (Shabad OS, CC BY-SA)
Ang 565 · Line 16

ਮਨੂਆ. ਦਹ ਦਿਸ ਧਾਵਦਾ; ਓਹੁ ਕੈਸੇ ਹਰਿ ਗੁਣ ਗਾਵੈ ॥

manooaa. deh dis dhaavadaa; ohu kaise har gun gaavai |

Punjabi

ਬੰਦੇ ਦਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ। ਤਦ ਉਹ ਕਿਸ ਤਰ੍ਹਾਂ ਵਾਹਿਗੁਰੂ ਦਾ ਜੱਸ ਗਾਇਨ ਕਰ ਸਕਦਾ ਹੈ?

Bhai Manmohan Singh (Shabad OS, CC BY-SA)

English

His mind wanders in the ten directions - how can he sing the Glorious Praises of the Lord?

Dr. Sant Singh Khalsa (Shabad OS, CC BY-SA)
Ang 565 · Line 17

ਇੰਦ੍ਰੀ ਵਿਆਪਿ ਰਹੀ ਅਧਿਕਾਈ; ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥

eindree viaap rahee adhikaaee; kaam krodh nit santaavai |1|

Punjabi

ਸਰੀਰ ਦੇ ਅੰਗ ਕੁਕਰਮਾ ਅੰਦਰ ਬਹੁਤ ਹੀ ਖੱਚਤ ਹਨ। ਸ਼ਹਿਵਤ ਤੇ ਗੁੱਸਾ ਸਦਾ ਬੰਦੇ ਨੂੰ ਦੁੱਖੀ ਕਰਦੇ ਹਨ।

Bhai Manmohan Singh (Shabad OS, CC BY-SA)

English

The sensory organs are totally engrossed in sensuality; sexual desire and anger constantly afflict him. ||1||

Dr. Sant Singh Khalsa (Shabad OS, CC BY-SA)
Ang 565 · Line 18

ਵਾਹੁ ਵਾਹੁ; ਸਹਜੇ ਗੁਣ ਰਵੀਜੈ ॥

vaahu vaahu; sahaje gun raveejai |

Punjabi

ਤੂੰ ਅਡੋਲਤਾ ਅੰਦਰ ਸੁਆਮੀ ਮਾਲਕ ਦਾ ਜੱਸ ਉਚਾਰਨ ਕਰ।

Bhai Manmohan Singh (Shabad OS, CC BY-SA)

English

Waaho! Waaho! Hail! Hail! Chant His Glorious Praises.

Dr. Sant Singh Khalsa (Shabad OS, CC BY-SA)
Ang 565 · Line 19

ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ; ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥

raam naam is jug meh dulabh hai; guramat har ras peejai |1| rahaau |

Punjabi

ਬਹੁਤ ਮੁਸ਼ਕਲ ਨਾਲ ਮਿਲਣ ਵਾਲਾ ਹੈ, ਸੁਆਮੀ ਦਾ ਨਾਮ ਇਸ ਯੁਗ ਅੰਦਰ। ਗੁਰਾਂ ਦੇ ਉਪਦੇਸ਼ ਤਾਬੇ ਤੂੰ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

The Lord's Name is so difficult to obtain in this age; under Guru's Instruction, drink in the subtle essence of the Lord. ||1||Pause||

Dr. Sant Singh Khalsa (Shabad OS, CC BY-SA)
Ang 565 · Line 20

ਸਬਦੁ ਚੀਨਿ ਮਨੁ ਨਿਰਮਲੁ ਹੋਵੈ; ਤਾ ਹਰਿ ਕੇ ਗੁਣ ਗਾਵੈ ॥

sabad cheen man niramal hovai; taa har ke gun gaavai |

Punjabi

(ਜਦ) ਨਾਮ ਦਾ ਸਿਮਰਨ ਕਰਕੇ ਆਦਮੀ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਤਦੋ, ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

Remembering the Word of the Shabad, the mind becomes immaculately pure, and then, one sings the Glorious Praises of the Lord.

Dr. Sant Singh Khalsa (Shabad OS, CC BY-SA)
Ang 565 · Line 21

ਗੁਰਮਤੀ ਆਪੈ ਆਪੁ ਪਛਾਣੈ; ਤਾ ਨਿਜ ਘਰਿ ਵਾਸਾ ਪਾਵੈ ॥੨॥

guramatee aapai aap pachhaanai; taa nij ghar vaasaa paavai |2|

Punjabi

(ਜਦ) ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਆਪਣੇ ਆਪ ਨੂੰ ਅਨੁਭਵ ਕਰ ਲੈਦਾ ਹੈ, ਤਦ ਆਪਣੇ ਨਿਜ ਧਾਮ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

Under Guru's Instruction, one comes to understand his own self, and then, he comes to dwell in the home of his inner self. ||2||

Dr. Sant Singh Khalsa (Shabad OS, CC BY-SA)
Ang 565 · Line 22

ਏ ਮਨ ਮੇਰੇ. ਸਦਾ ਰੰਗਿ ਰਾਤੇ; ਸਦਾ ਹਰਿ ਕੇ ਗੁਣ ਗਾਉ ॥

e man mere. sadaa rang raate; sadaa har ke gun gaau |

Punjabi

ਹੇ ਮੇਰੀ ਜਿੰਦੜੀਏ ਤੂੰ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਰਹੁ ਅਤੇ ਹਮੇਸ਼ਾਂ ਹੀ ਵਾਹਿਗੁਰੂ ਦੀਆਂ ਖੂਬੀਆਂ ਨੂੰ ਗਾਇਨ ਕਰ।

Bhai Manmohan Singh (Shabad OS, CC BY-SA)

English

O my mind, be imbued forever with the Lord's Love, and sing forever the Glorious Praises of the Lord.

Dr. Sant Singh Khalsa (Shabad OS, CC BY-SA)
Ang 565 · Line 23

ਹਰਿ ਨਿਰਮਲੁ ਸਦਾ ਸੁਖਦਾਤਾ; ਮਨਿ ਚਿੰਦਿਆ ਫਲੁ ਪਾਉ ॥੩॥

har niramal sadaa sukhadaataa; man chindiaa fal paau |3|

Punjabi

ਪਵਿੱਤਰ ਪ੍ਰਭੂ ਸਦੀਵ ਹੀ ਆਰਾਮ ਬਖਸ਼ਣਵਾਲਾ ਹੈ। ਉਸ ਪਾਸੋਂ ਆਦਮੀ ਆਪਣੇ ਚਿੱਤ-ਚਾਹੁੰਦੇ ਮੇਵੇ ਹਾਸਲ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

The Immaculate Lord is forever the Giver of peace; from Him, one receives the fruits of his heart's desires. ||3||

Dr. Sant Singh Khalsa (Shabad OS, CC BY-SA)
Ang 565 · Line 24

ਹਮ ਨੀਚ ਸੇ. ਊਤਮ ਭਏ; ਹਰਿ ਕੀ ਸਰਣਾਈ ॥

ham neech se. aootam bhe; har kee saranaaee |

Punjabi

ਵਾਹਿਗੁਰੂ ਦੀ ਛਤਰ ਛਾਇਆ ਹੇਠ ਆ ਕੇ, ਮੈਂ ਕਮੀਣਾ ਸ੍ਰੇਸ਼ਟ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

I am lowly, but I have been exalted, entering the Sanctuary of the Lord.

Dr. Sant Singh Khalsa (Shabad OS, CC BY-SA)
Ang 565 · Line 25

ਪਾਥਰੁ ਡੁਬਦਾ. ਕਾਢਿ ਲੀਆ; ਸਾਚੀ ਵਡਿਆਈ ॥੪॥

paathar ddubadaa. kaadt leea; saachee vaddiaaee |4|

Punjabi

ਸੱਚੀ ਹੈ ਵਿਸ਼ਾਲਤਾ, ਵਾਹਿਗੁਰੂ ਦੀ, ਜਿਸ ਨੇ ਡੁਬਦੇ ਹੋਏ ਪੱਥਰ ਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

He has lifted up the sinking stone; True is His glorious greatness. ||4||

Dr. Sant Singh Khalsa (Shabad OS, CC BY-SA)
Ang 565 · Line 26

ਬਿਖੁ ਸੇ. ਅੰਮ੍ਰਿਤ ਭਏ; ਗੁਰਮਤਿ ਬੁਧਿ ਪਾਈ ॥

bikh se. amrit bhe; guramat budh paaee |

Punjabi

ਜ਼ਹਿਰ ਤੋਂ ਮੈਂ ਆਬਿ-ਹਿਯਾਤ ਬਣ ਗਿਆ ਹਾਂ। ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਸਿਆਣਪ ਪ੍ਰਾਪਤ ਕਰ ਲਈ ਹੈ।

Bhai Manmohan Singh (Shabad OS, CC BY-SA)

English

From poison, I have been transformed into Ambrosial Nectar; under Guru's Instruction, I have obtained wisdom.

Dr. Sant Singh Khalsa (Shabad OS, CC BY-SA)
Ang 565 · Line 27

ਅਕਹੁ ਪਰਮਲ ਭਏ; ਅੰਤਰਿ ਵਾਸਨਾ ਵਸਾਈ ॥੫॥

akahu paramal bhe; antar vaasanaa vasaaee |5|

Punjabi

ਅੱਕ ਤੋਂ ਮੈਂ ਚੰਦਨ ਹੋ ਗਿਆ ਹਾਂ, ਅਤੇ ਮੇਰੇ ਅੰਦਰ ਸੁਗੰਧਤ ਟਿਕ ਗਈ ਹੈ।

Bhai Manmohan Singh (Shabad OS, CC BY-SA)

English

From bitter herbs, I have been transformed into sandalwood; this fragrance permeates me deep within. ||5||

Dr. Sant Singh Khalsa (Shabad OS, CC BY-SA)
Ang 565 · Line 28

ਮਾਣਸ ਜਨਮੁ ਦੁਲੰਭੁ ਹੈ; ਜਗ ਮਹਿ ਖਟਿਆ ਆਇ ॥

maanas janam dulanbh hai; jag meh khattiaa aae |

Punjabi

ਅਮੋਲਕ ਹੈ ਮਨੁਸ਼ਾ-ਜਨਮ। ਸੰਸਾਰ ਵਿੱਚ ਆ ਕੇ ਮੈਂ ਉਸ ਤੋਂ ਲਾਭ ਉਠਾਇਆ ਹੈ।

Bhai Manmohan Singh (Shabad OS, CC BY-SA)

English

This human birth is so precious; one must earn the right to come into the world.

Dr. Sant Singh Khalsa (Shabad OS, CC BY-SA)
Ang 565 · Line 29

ਪੂਰੈ ਭਾਗਿ ਸਤਿਗੁਰੁ ਮਿਲੈ; ਹਰਿ ਨਾਮੁ ਧਿਆਇ ॥੬॥

poorai bhaag satigur milai; har naam dhiaae |6|

Punjabi

ਪੂਰਨ ਭਾਗ ਦੁਆਰਾ ਮੈਂ ਸੱਚੇ ਗੁਰਾਂ ਨੂੰ ਮਿਲਿਆ ਹਾਂ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ।

Bhai Manmohan Singh (Shabad OS, CC BY-SA)

English

By perfect destiny, I met the True Guru, and I meditate on the Lord's Name. ||6||

Dr. Sant Singh Khalsa (Shabad OS, CC BY-SA)
Ang 565 · Line 30

ਮਨਮੁਖ ਭੂਲੇ ਬਿਖੁ ਲਗੇ; ਅਹਿਲਾ ਜਨਮੁ ਗਵਾਇਆ ॥

manamukh bhoole bikh lage; ahilaa janam gavaaeaa |

Punjabi

ਪ੍ਰਤੀਕੂਲ ਪੁਰਸ਼ ਕੁਰਾਹੇ ਪਏ ਹੋਏ ਹਨ ਅਤੇ ਮਾਇਆ ਨਾਲ ਜੁੜ ਜਾਣ ਕਾਰਨ ਆਪਣਾ ਜੀਵਨ ਵਿਅਰਥ ਵੰਞਾ ਲੈਂਦੇ ਹਨ।

Bhai Manmohan Singh (Shabad OS, CC BY-SA)

English

The self-willed manmukhs are deluded; attached to corruption, they waste away their lives in vain.

Dr. Sant Singh Khalsa (Shabad OS, CC BY-SA)
Ang 565 · Line 31

ਹਰਿ ਕਾ ਨਾਮੁ ਸਦਾ ਸੁਖ ਸਾਗਰੁ; ਸਾਚਾ ਸਬਦੁ. ਨ ਭਾਇਆ ॥੭॥

har kaa naam sadaa sukh saagar; saachaa sabad. na bhaaeaa |7|

Punjabi

ਵਾਹਿਗੁਰੂ ਦਾ ਨਾਮ ਸਦੀਵ ਹੀ ਆਰਾਮ ਦਾ ਸਮੁੰਦਰ ਹੈ ਪਰ ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦੇ।

Bhai Manmohan Singh (Shabad OS, CC BY-SA)

English

The Name of the Lord is forever an ocean of peace, but the manmukhs do not love the Word of the Shabad. ||7||

Dr. Sant Singh Khalsa (Shabad OS, CC BY-SA)
Ang 565 · Line 32

ਮੁਖਹੁ ਹਰਿ ਹਰਿ ਸਭੁ ਕੋ ਕਰੈ; ਵਿਰਲੈ ਹਿਰਦੈ ਵਸਾਇਆ ॥

mukhahu har har sabh ko karai; viralai hiradai vasaaeaa |

Punjabi

ਮੂੰਹ ਤੋਂ ਹਰ ਕੋਈ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਪ੍ਰੰਤੂ ਬਹੁਤ ਹੀ ਥੋੜੇ ਇਸ ਨੂੰ ਆਪਣੇ ਮਨ ਵਿੱਚ ਟਿਕਾਉਂਦੇ ਹਨ।

Bhai Manmohan Singh (Shabad OS, CC BY-SA)

English

Everyone can chant the Name of the Lord, Har, Har with their mouths, but only a few enshrine it within their hearts.

Dr. Sant Singh Khalsa (Shabad OS, CC BY-SA)
Ang 565 · Line 33

ਨਾਨਕ. ਜਿਨ ਕੈ ਹਿਰਦੈ ਵਸਿਆ; ਮੋਖ ਮੁਕਤਿ ਤਿਨੑ ਪਾਇਆ ॥੮॥੨॥

naanak. jin kai hiradai vasiaa; mokh mukat tina paaeaa |8|2|

Punjabi

ਨਾਨਕ, ਜਿਨ੍ਹਾਂ ਦੇ ਰਿਦੇ ਅੰਦਰ ਪ੍ਰਭੂ ਵਸਦਾ ਹੈ, ਕੇਵਲ ਓਹੀ ਮੋਖਸ਼ ਅਤੇ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ।

Bhai Manmohan Singh (Shabad OS, CC BY-SA)

English

O Nanak, those who enshrine the Lord within their hearts, attain liberation and emancipation. ||8||2||

Dr. Sant Singh Khalsa (Shabad OS, CC BY-SA)
Ang 565 · Line 34

ਵਡਹੰਸੁ ਮਹਲਾ ੧ ਛੰਤ ॥

vaddahans mahalaa 1 chhant |

Punjabi

ਵਡਹੰਸ ਪਹਿਲੀ ਪਾਤਿਸ਼ਾਹੀ ਛੰਤ।

Bhai Manmohan Singh (Shabad OS, CC BY-SA)

English

Wadahans, First Mehl, Chhant:

Dr. Sant Singh Khalsa (Shabad OS, CC BY-SA)
Ang 565 · Line 35

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 565 · Line 36

ਕਾਇਆ ਕੂੜਿ ਵਿਗਾੜਿ; ਕਾਹੇ ਨਾਈਐ ॥

kaaeaa koorr vigaarr; kaahe naaeeai |

Punjabi

ਝੂਠ ਨਾਲ ਮਲੀਣ ਹੋਈ ਦੇਹ ਨੂੰ ਕਾਹਦੇ ਲਈ ਧੋਣਾ ਹੈ?

Bhai Manmohan Singh (Shabad OS, CC BY-SA)

English

Why bother to wash the body, polluted by falsehood?

Dr. Sant Singh Khalsa (Shabad OS, CC BY-SA)
Ang 565 · Line 37

ਨਾਤਾ ਸੋ ਪਰਵਾਣੁ; ਸਚੁ ਕਮਾਈਐ ॥

naataa so paravaan; sach kamaaeeai |

Punjabi

ਜੋ ਸੱਚ ਦੀ ਕਮਾਈ ਕਰਦਾ ਹੈ, ਉਸ ਦਾ ਇਸ਼ਨਾਨ ਕਬੂਲ ਪੈ ਜਾਂਦਾ ਹੈ।

Bhai Manmohan Singh (Shabad OS, CC BY-SA)

English

One's cleansing bath is only approved, if he practices Truth.

Dr. Sant Singh Khalsa (Shabad OS, CC BY-SA)
Ang 565 · Line 38

ਜਬ ਸਾਚ ਅੰਦਰਿ. ਹੋਇ ਸਾਚਾ; ਤਾਮਿ. ਸਾਚਾ ਪਾਈਐ ॥

jab saach andar. hoe saachaa; taam. saachaa paaeeai |

Punjabi

ਜਦ ਦਿਲ ਵਿੱਚ ਸੱਚ ਹੁੰਦਾ ਹੈ ਤਾਂ ਆਦਮੀ ਸੱਚਾ ਹੋ ਜਾਂਦਾ ਹੈ ਅਤੇ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

When there is Truth within the heart, then one becomes True, and obtains the True Lord.

Dr. Sant Singh Khalsa (Shabad OS, CC BY-SA)