Ang 566
ਲਿਖੇ ਬਾਝਹੁ. ਸੁਰਤਿ ਨਾਹੀ; ਬੋਲਿ ਬੋਲਿ ਗਵਾਈਐ ॥
likhe baajhahu. surat naahee; bol bol gavaaeeai |
Punjabi
ਸਾਈਂ ਦੀ ਲਿਖਤਾਕਾਰ ਦੇ ਬਗੈਰ ਗਿਆਤ ਪ੍ਰਾਪਤ ਨਹੀਂ ਹੁੰਦਾ। ਬੜਕਵਾਦ ਤੇ ਬਕਵਾਸ ਕਰਨ ਨਾਲ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਦਾ ਹੈ।
English
Without pre-ordained destiny, understanding is not attained; talking and babbling, one wastes his life away.
ਜਿਥੈ ਜਾਇ ਬਹੀਐ. ਭਲਾ ਕਹੀਐ; ਸੁਰਤਿ ਸਬਦੁ ਲਿਖਾਈਐ ॥
jithai jaae baheeai. bhalaa kaheeai; surat sabad likhaaeeai |
Punjabi
ਜਿਥੇ ਕਿਤੇ ਭੀ ਤੂੰ ਜਾ ਕੇ ਬੈਠਦਾ ਹੈ ਭਲਮਣਸਾਈ ਨਾਲ ਕੂ (ਬੋਲ) ਅਤੇ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਨਕਸ਼ ਕਰ।
English
Wherever you go and sit, speak well, and write the Word of the Shabad in your consciousness.
ਕਾਇਆ ਕੂੜਿ ਵਿਗਾੜਿ; ਕਾਹੇ ਨਾਈਐ ॥੧॥
kaaeaa koorr vigaarr; kaahe naaeeai |1|
Punjabi
ਝੂਠ ਦੇ ਪਲੀਤ ਕੀਤੇ ਹੌਏ ਸਰੀਰ ਨੂੰ ਕਾਹਦੇ ਲਈ ਧੋਣਾ ਹੈ।
English
Why bother to wash the body which is polluted by falsehood? ||1||
ਤਾ ਮੈ ਕਹਿਆ ਕਹਣੁ; ਜਾ ਤੁਝੈ ਕਹਾਇਆ ॥
taa mai kahiaa kehan; jaa tujhai kahaaeaa |
Punjabi
ਜਦ ਤੂੰ ਹੇ ਸੁਆਮੀ! ਮੈਨੂੰ ਬੁਲਾਇਆ, ਤਦ ਹੀ ਮੈਂ ਨਾਮ ਬਾਣੀ ਦਾ ਉਚਾਰਨ ਕੀਤਾ।
English
When I have spoken, I spoke as You made me speak.
ਅੰਮ੍ਰਿਤੁ ਹਰਿ ਕਾ ਨਾਮੁ; ਮੇਰੈ ਮਨਿ ਭਾਇਆ ॥
amrit har kaa naam; merai man bhaaeaa |
Punjabi
ਵਾਹਿਗੁਰੂ ਦਾ ਅੰਮ੍ਰਿਤ ਨਾਮ ਮੇਰੀ ਜਿੰਦੜੀ ਨੂੰ ਚੰਗਾ ਲਗਦਾ ਹੈ।
English
The Ambrosial Name of the Lord is pleasing to my mind.
ਨਾਮੁ ਮੀਠਾ ਮਨਹਿ ਲਾਗਾ; ਦੂਖਿ ਡੇਰਾ ਢਾਹਿਆ ॥
naam meetthaa maneh laagaa; dookh dderaa dtaahiaa |
Punjabi
ਤੇਰਾ ਨਾਮ ਮੇਰੇ ਮਨ ਨੂੰ ਮਿੱਠੜਾ ਲਗਦਾ ਹੈ ਅਤੇ ਇਸ ਨੇ ਗਮ ਰੰਜ ਦੇ ਟਿਕਾਣੇ ਨੂੰ ਢਾਹ ਦਿੱਤਾ ਹੈ।
English
The Naam, the Name of the Lord, seems so sweet to my mind; it has destroyed the dwelling of pain.
ਸੂਖੁ ਮਨ ਮਹਿ ਆਇ ਵਸਿਆ; ਜਾਮਿ ਤੈ ਫੁਰਮਾਇਆ ॥
sookh man meh aae vasiaa; jaam tai furamaaeaa |
Punjabi
ਜਦ ਤੂੰ ਹੁਕਮ ਕੀਤਾ, ਤਾ ਸੁਖਚੈਨ ਮੇਰੇ ਅੰਦਰ ਆ ਟਿਕਿਆ।
English
Peace came to dwell in my mind, when You gave the Order.
ਨਦਰਿ ਤੁਧੁ. ਅਰਦਾਸਿ ਮੇਰੀ; ਜਿੰਨਿ ਆਪੁ ਉਪਾਇਆ ॥
nadar tudh. aradaas meree; jin aap upaaeaa |
Punjabi
ਮੇਰਾ ਕੰਮ ਬੇਨਤੀ ਕਰਨਾ ਹੈ ਅਤੇ ਤੇਰਾ ਰਹਿਮਤ ਧਾਰਨਾ। ਤੂੰ ਉਹ ਸਾਹਿਬ ਹੈ ਜਿਸ ਨੇ ਆਪਣੇ ਆਪ ਨੂੰ ਸਿਰਜਿਆ ਹੈ।
English
It is Yours to bestow Your Grace, and it is mine to speak this prayer; You created Yourself.
ਤਾ ਮੈ. ਕਹਿਆ ਕਹਣੁ; ਜਾ ਤੁਝੈ ਕਹਾਇਆ ॥੨॥
taa mai. kahiaa kehan; jaa tujhai kahaaeaa |2|
Punjabi
ਜਦ ਤੂੰ ਹੇ ਸੁਆਮੀ! ਮੈਨੂੰ ਬੁਲਾਇਆ ਕੇਵਲ ਤਾਂ ਹੀ ਮੈਂ ਨਾਮ ਦਾ ਉਚਾਰਨ ਕੀਤਾ।
English
When I have spoken, I spoke as You made me speak. ||2||
ਵਾਰੀ ਖਸਮੁ ਕਢਾਏ; ਕਿਰਤੁ ਕਮਾਵਣਾ ॥
vaaree khasam kadtaae; kirat kamaavanaa |
Punjabi
ਉਸ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ, ਸੁਆਮੀ ਪ੍ਰਾਣੀ ਨੂੰ ਮਨੁਖੀ ਜੀਵਨ ਦੀ ਵਾਰੀ ਦਿੰਦਾ ਹੈ।
English
The Lord and Master gives them their turn, according to the deeds they have done.
ਮੰਦਾ ਕਿਸੈ. ਨ ਆਖਿ; ਝਗੜਾ ਪਾਵਣਾ ॥
mandaa kisai. na aakh; jhagarraa paavanaa |
Punjabi
ਕਿਸੇ ਜਣੇ ਨੂੰ ਬੁਰਾ ਕਹਿ ਕੇ ਫਸਾਦ ਖੜਾ ਨਾਂ ਕਰ।
English
Do not speak ill of others, or get involved in arguments.
ਨਹ ਪਾਇ ਝਗੜਾ. ਸੁਆਮਿ ਸੇਤੀ; ਆਪਿ ਆਪੁ ਵਞਾਵਣਾ ॥
neh paae jhagarraa. suaam setee; aap aap vayaavanaa |
Punjabi
ਆਪਣੇ ਸੁਆਮੀ ਨਾਲ ਲੜਾਈ ਮੁੱਲ ਨਾਂ ਲੈ। ਇਸ ਤਰ੍ਹਾਂ ਤੂੰ ਨਿਰਾਪੁਰਾ ਆਪਣੇ ਆਪ ਨੂੰ ਮਲੀਆਮੇਟ ਕਰ ਲਵੇਗਾ।
English
Do not get into arguments with the Lord, or you shall ruin yourself.
ਜਿਸੁ ਨਾਲਿ ਸੰਗਤਿ. ਕਰਿ ਸਰੀਕੀ; ਜਾਇ ਕਿਆ. ਰੂਆਵਣਾ ॥
jis naal sangat. kar sareekee; jaae kiaa. rooaavanaa |
Punjabi
ਜਿਹੜੇ ਸੁਆਮੀ ਦੇ ਸੰਗ ਤੁਹਾਨੂੰ ਵਸਣਾ ਹੈ, ਉਸ ਨਾਲ ਸ਼ਰੀਕਾ ਕਰਨ ਦੁਆਰਾ ਅਗੇ ਜਾ ਕੇ ਕੌਣ ਵਿਰਲਾਪ ਨਹੀਂ ਕਰਦਾ?
English
If you challenge the One, with whom you must abide, you will cry in the end.
ਜੋ ਦੇਇ ਸਹਣਾ. ਮਨਹਿ ਕਹਣਾ; ਆਖਿ ਨਾਹੀ ਵਾਵਣਾ ॥
jo dee sahanaa. maneh kahanaa; aakh naahee vaavanaa |
Punjabi
ਜਿਹੜਾ ਕੁੱਛ ਵਾਹਿਗੁਰੂ ਤੈਨੂੰ ਦਿੰਦਾ ਹੈ, ਉਸ ਨੂੰ ਖਿੜੇ ਮੱਕੇ ਸਹਾਰ ਅਤੇ ਆਪਣੇ ਮਨ ਨੂੰ ਸਮਝਾ ਬੇਫਾਇਦਾ ਬੁੜਬੁੜ ਨਾਂ ਕਰ।
English
Be satisfied with what God gives you; tell your mind not to complain uselessly.
ਵਾਰੀ ਖਸਮੁ ਕਢਾਏ; ਕਿਰਤੁ ਕਮਾਵਣਾ ॥੩॥
vaaree khasam kadtaae; kirat kamaavanaa |3|
Punjabi
ਉਸ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਸੁਆਮੀ ਇਨਸਾਨ ਨੂੰ ਮਨੁੱਖੀ-ਜੀਵਨ ਦੀ ਵਾਰੀ ਦਿੰਦਾ ਹੈ।
English
The Lord and Master gives them their turn, according to the deeds they have done. ||3||
ਸਭ ਉਪਾਈਅਨੁ ਆਪਿ; ਆਪੇ ਨਦਰਿ ਕਰੇ ॥
sabh upaaeean aap; aape nadar kare |
Punjabi
ਸਾਹਿਬ ਨੇ ਆਪੇ ਹੀ ਸਾਰੇ ਸਾਜੇ ਹਨ ਅਤੇ ਆਪ ਹੀ ਉਹ ਉਨ੍ਹਾਂ ਉਤੇ ਦਇਆ ਦ੍ਰਿਸ਼ਟੀ ਕਰਦਾ ਹੈ।
English
He Himself created all, and He blesses then with His Glance of Grace.
ਕਉੜਾ. ਕੋਇ ਨ ਮਾਗੈ; ਮੀਠਾ ਸਭ ਮਾਗੈ ॥
kaurraa. koe na maagai; meetthaa sabh maagai |
Punjabi
ਕੋਈ ਭੀ ਕੌੜੇ ਦੀ ਯਾਚਨਾ ਨਹੀਂ ਕਰਦਾ। ਹਰ ਕੋਈ ਮਿੱਠੇ ਨੂੰ ਹੀ ਲੋੜਦਾ ਹੈ।
English
No one asks for that which is bitter; everyone asks for sweets.
ਸਭੁ ਕੋਇ ਮੀਠਾ ਮੰਗਿ ਦੇਖੈ; ਖਸਮ ਭਾਵੈ ਸੋ ਕਰੇ ॥
sabh koe meetthaa mang dekhai; khasam bhaavai so kare |
Punjabi
ਸਾਰੇ ਹੀ ਮਿੱਠੇ ਲਈ ਲੋਚਦਾ ਕਰ ਕੇ ਵੇਖ ਲੈਣ ਪਰ ਮਾਲਕ ਉਹੀ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
English
Let everyone ask for sweets, and behold, it is as the Lord wills.
ਕਿਛੁ ਪੁੰਨ ਦਾਨ. ਅਨੇਕ ਕਰਣੀ; ਨਾਮ ਤੁਲਿ ਨ ਸਮਸਰੇ ॥
kichh pun daan. anek karanee; naam tul na samasare |
Punjabi
ਖੈਰਾਤ, ਸਖਾਵਤ ਅਤੇ ਅਨੇਕਾਂ ਧਾਰਮਕ ਸੰਸਕਾਰ ਸਾਹਿਬ ਦੇ ਨਾਮ ਦੇ ਸਿਮਰਨ ਦੇ ਬਰਾਬਰ ਜਾ ਸਮਾਨ ਨਹੀਂ।
English
Giving donations to charity, and performing various religious rituals are not equal to the contemplation of the Naam.
ਨਾਨਕਾ. ਜਿਨ ਨਾਮੁ ਮਿਲਿਆ; ਕਰਮੁ ਹੋਆ ਧੁਰਿ ਕਦੇ ॥
naanakaa. jin naam miliaa; karam hoaa dhur kade |
Punjabi
ਨਾਨਕ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਉਹ ਧੁਰੋਂ ਤੇ ਚਿਰ ਤੋਂ ਸਾਹਿਬ ਦੀ ਰਹਿਮਤ ਦੇ ਪਾਤ੍ਰ ਹਨ।
English
O Nanak, those who are blessed with the Naam have had such good karma pre-ordained.
ਸਭ ਉਪਾਈਅਨੁ ਆਪਿ; ਆਪੇ ਨਦਰਿ ਕਰੇ ॥੪॥੧॥
sabh upaaeean aap; aape nadar kare |4|1|
Punjabi
ਸੁਆਮੀ ਨੇ ਖੁਦ ਹੀ ਸਾਰੇ ਪੈਦਾ ਕੀਤੇ ਹਨ ਅਤੇ ਖੁਦ ਹੀ ਉਹ ਉਨ੍ਹਾਂ ਤੇ ਤਰਸ ਕਰਦਾ ਹੈ।
English
He Himself created all, and He blesses them with His Glance of Grace. ||4||1||
ਵਡਹੰਸੁ ਮਹਲਾ ੧ ॥
vaddahans mahalaa 1 |
Punjabi
ਵਡਹੰਸ ਪਹਿਲੀ ਪਾਤਿਸ਼ਾਹੀ।
English
Wadahans, First Mehl:
ਕਰਹੁ ਦਇਆ; ਤੇਰਾ ਨਾਮੁ ਵਖਾਣਾ ॥
karahu deaa; teraa naam vakhaanaa |
Punjabi
ਮੇਰੇ ਉਤੇ ਰਹਿਮ ਕਰ, ਹੇ ਸਾਈਂ! ਤਾਂ ਜੋ ਮੈਂ ਤੇਰਾ ਨਾਮ ਉਚਾਰਨ ਕਰਾ।
English
Show mercy to me, that I may chant Your Name.
ਸਭ ਉਪਾਈਐ ਆਪਿ; ਆਪੇ ਸਰਬ ਸਮਾਣਾ ॥
sabh upaaeeai aap; aape sarab samaanaa |
Punjabi
ਤੈਂ ਆਪੇ ਹੀ ਸਾਰੇ ਰਚੇ ਹਨ ਅਤੇ ਆਪ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ।
English
You Yourself created all, and You are pervading among all.
ਸਰਬੇ ਸਮਾਣਾ ਆਪਿ ਤੂਹੈ; ਉਪਾਇ ਧੰਧੈ ਲਾਈਆ ॥
sarabe samaanaa aap toohai; upaae dhandhai laaeea |
Punjabi
ਤੂੰ ਖੁਦ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਾਰਿਆ ਨੂੰ ਸਾਜ ਕੇ ਤੂੰ ਉਨ੍ਹਾਂ ਨੂੰ ਕੰਮ ਕਾਜ ਲਾਇਆ ਹੋਇਆ ਹੈ।
English
You Yourself are pervading among all, and You link them to their tasks.
ਇਕਿ ਤੁਝ ਹੀ ਕੀਏ ਰਾਜੇ; ਇਕਨਾ ਭਿਖ ਭਵਾਈਆ ॥
eik tujh hee kee raaje; ikanaa bhikh bhavaaeea |
Punjabi
ਕਈਆਂ ਨੂੰ ਤੂੰ ਪਾਤਿਸ਼ਾਹ ਬਣਾ ਦਿੱਤਾ ਹੈ ਅਤੇ ਕਈ ਖੈਰ ਮੰਗਦੇ ਫਿਰਦੇ ਹਨ।
English
Some, You have made kings, while others go about begging.
ਲੋਭੁ ਮੋਹੁ ਤੁਝੁ ਕੀਆ ਮੀਠਾ; ਏਤੁ ਭਰਮਿ ਭੁਲਾਣਾ ॥
lobh mohu tujh keea meetthaa; et bharam bhulaanaa |
Punjabi
ਲਾਲਚ ਤੇ ਸੰਸਾਰੀ ਮਮਤਾ ਤੂੰ ਮਿਠੇ ਦਰਸਾ ਛੱਡੇ ਹਨ। ਇਸ ਗਲਤ-ਫਹਿਮੀ ਅੰਦਰ ਬਦਾ ਭੁਲਾ ਫਿਰਦਾ ਪਿਆ ਹੋਇਆ ਹੈ।
English
You have made greed and emotional attachment seem sweet; they are deluded by this delusion.
ਸਦਾ ਦਇਆ ਕਰਹੁ ਅਪਣੀ; ਤਾਮਿ ਨਾਮੁ ਵਖਾਣਾ ॥੧॥
sadaa deaa karahu apanee; taam naam vakhaanaa |1|
Punjabi
ਤੂੰ ਸਦੀਵ ਹੀ ਮੇਰੇ ਉਤੇ ਮਿਹਰਬਾਨ ਹੋਵੇ, ਤਾਂ ਹੀ ਮੈਂ ਤੇਰੇ ਨਾਮ ਦਾ ਜਾਪ ਕਰ ਸਕਦਾ ਹਾਂ।
English
Be ever merciful to me; only then can I chant Your Name. ||1||
ਨਾਮੁ ਤੇਰਾ ਹੈ ਸਾਚਾ; ਸਦਾ ਮੈ ਮਨਿ ਭਾਣਾ ॥
naam teraa hai saachaa; sadaa mai man bhaanaa |
Punjabi
ਸੱਚਾ ਹੈ ਤੇਰਾ ਨਾਮ। ਇਹ ਸਦੀਵ ਹੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
English
Your Name is True, and ever pleasing to my mind.
ਦੂਖੁ ਗਇਆ; ਸੁਖੁ ਆਇ ਸਮਾਣਾ ॥
dookh geaa; sukh aae samaanaa |
Punjabi
ਮੇਰੀ ਪੀੜ ਦੂਰ ਹੋ ਗਈ ਹੈ ਅਤੇ ਖੁਸ਼ੀ ਆ ਕੇ ਮੇਰੇ ਚਿੱਤ ਵਿੱਚ ਰਮ ਗਈ ਹੈ।
English
My pains are dispelled, and I am permeated with peace.
ਗਾਵਨਿ ਸੁਰਿ ਨਰ; ਸੁਘੜ ਸੁਜਾਣਾ ॥
gaavan sur nar; sugharr sujaanaa |
Punjabi
ਦੇਵਤੇ ਮਨੁੱਖ, ਚਤੁਰ ਅਤੇ ਸਿਆਣੇ ਤੇਰੇ ਹੀ ਗੁਣ ਗਾਉਂਦੇ ਹਨ, ਹੇ ਪ੍ਰਭੂ!
English
The angels, the mortals and the silent sages sing of You.
ਸੁਰਿ ਨਰ ਸੁਘੜ ਸੁਜਾਣ ਗਾਵਹਿ; ਜੋ ਤੇਰੈ ਮਨਿ ਭਾਵਹੇ ॥
sur nar sugharr sujaan gaaveh; jo terai man bhaavahe |
Punjabi
ਗਾਉਂਦੇ ਹਨ ਤੈਨੂੰ ਦੇਵਤੇ, ਇਨਸਾਨ ਚਤੁਰ ਅਤੇ ਅਕਲਮੰਦ ਜਿਹੜੇ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ।
English
The angels, the mortals and the silent sages sing of You; they are pleasing to Your Mind.
ਮਾਇਆ ਮੋਹੇ ਚੇਤਹਿ ਨਾਹੀ; ਅਹਿਲਾ ਜਨਮੁ ਗਵਾਵਹੇ ॥
maaeaa mohe cheteh naahee; ahilaa janam gavaavahe |
Punjabi
ਮੋਹਣੀ ਮਾਇਆ ਦੇ ਲੁਭਾਇਮਾਨ ਕੀਤੇ ਹੋਏ ਬੰਦੇ ਵਾਹਿਗੁਰੂ ਨੂੰ ਨਹੀਂ ਸਿਮਰਦੇ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।
English
Enticed by Maya, they do not remember the Lord, and they waste away their lives in vain.
ਇਕਿ ਮੂੜ ਮੁਗਧ. ਨ ਚੇਤਹਿ ਮੂਲੇ; ਜੋ ਆਇਆ ਤਿਸੁ ਜਾਣਾ ॥
eik moorr mugadh. na cheteh moole; jo aaeaa tis jaanaa |
Punjabi
ਕਈ ਮੂਰਖ ਤੇ ਬੁਧੂ ਕਦੇ ਭੀ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ। ਉਹ ਅਨੁਭਵ ਨਹੀਂ ਕਰਦੇ ਕਿ ਜਿਹੜਾ ਆਇਆ ਹੈ, ਉਸ ਨੇ ਟੁਰ ਜਾਣਾ ਹੈ।
English
Some fools and idiots never think of the Lord; whoever has come, shall have to go.
ਨਾਮੁ ਤੇਰਾ ਸਦਾ ਸਾਚਾ; ਸੋਇ ਮੈ ਮਨਿ ਭਾਣਾ ॥੨॥
naam teraa sadaa saachaa; soe mai man bhaanaa |2|
Punjabi
ਸਦੀਵ ਸਤਿ ਹੈ ਤੈਡਾ ਨਾਮ। ਉਹ ਮੇਰੀ ਜਿੰਦੜੀ ਨੂੰ ਮਿਠੜਾ ਲਗਦਾ ਹੈ।
English
Your Name is True, and ever pleasing to my mind. ||2||
ਤੇਰਾ ਵਖਤੁ ਸੁਹਾਵਾ; ਅੰਮ੍ਰਿਤੁ ਤੇਰੀ ਬਾਣੀ ॥
teraa vakhat suhaavaa; amrit teree baanee |
Punjabi
ਸੁੰਦਰ ਹੈ ਸਮਾਂ ਜਦ ਤੂੰ ਸਿਮਰਿਆ ਜਾਂਦਾ ਹੈ ਅਤੇ ਅੰਮ੍ਰਿਤਮਈ ਹੈ ਤੇਰਾ ਕਲਾਮ, ਹੇ ਸਾਹਿਬ!
English
Beauteous is Your time, O Lord; the Bani of Your Word is Ambrosial Nectar.
ਸੇਵਕ ਸੇਵਹਿ. ਭਾਉ ਕਰਿ; ਲਾਗਾ ਸਾਉ ਪਰਾਣੀ ॥
sevak seveh. bhaau kar; laagaa saau paraanee |
Punjabi
ਤੇਰੇ ਗੋਲੇ ਪਿਆਰ ਨਾਲ ਤੇਰੀ ਟਹਿਲ ਕਮਾਉਂਦੇ ਹਨ। ਉਨ੍ਹਾਂ ਜੀਵਾਂ ਨੂੰ ਤੇਰੀ ਸੇਵਾ ਦਾ ਸੁਆਦ ਪ੍ਰਾਪਤ ਹੋਇਆ ਹੈ।
English
Your servants serve You with love; these mortals are attached to Your essence.
ਸਾਉ ਪ੍ਰਾਣੀ ਤਿਨਾ ਲਾਗਾ; ਜਿਨੀ ਅੰਮ੍ਰਿਤੁ ਪਾਇਆ ॥
saau praanee tinaa laagaa; jinee amrit paaeaa |
Punjabi
ਕੇਵਲ ਓਹੀ ਫਾਨੀ ਬੰਦੇ ਸਾਹਿਬ ਦੀ ਸੇਵਾ ਦਾ ਸੁਆਦ ਲੈਂਦੇ ਹਨ, ਜਿਨ੍ਹਾਂ ਨੂੰ ਸੁਧਾ ਸਰੂਪ ਨਾਮ ਦੀ ਦਾਤ ਮਿਲੀ ਹੈ।
English
Those mortals are attached to Your essence, who are blessed with the Ambrosial Name.
ਨਾਮਿ ਤੇਰੈ ਜੋਇ ਰਾਤੇ; ਨਿਤ ਚੜਹਿ ਸਵਾਇਆ ॥
naam terai joe raate; nit charreh savaaeaa |
Punjabi
ਜਿਹੜੇ ਤੇਰੇ ਨਾਮ ਨਾਲ ਰੰਗੀਜੇ ਹਨ, ਉਹ ਰੋਜ ਬਰੋਜ ਵਧਦੇ ਫੁਲਦੇ ਹਨ।
English
Those who are imbued with Your Name, prosper more and more, day by day.
ਇਕੁ ਕਰਮੁ ਧਰਮੁ ਨ ਹੋਇ ਸੰਜਮੁ; ਜਾਮਿ. ਨ ਏਕੁ ਪਛਾਣੀ ॥
eik karam dharam na hoe sanjam; jaam. na ek pachhaanee |
Punjabi
ਕਈ ਜੋ ਇਕ ਸਾਹਿਬ ਨੂੰ ਨਹੀਂ ਜਾਣਦੇ ਨੇਕ ਅਮਲਾ, ਪਵਿੱਤ੍ਰਤਾ ਤੇ ਸਵੈ-ਰੋਕਥਾਮ ਦੀ ਕਮਾਈ ਨਹੀਂ ਕਰਦੇ।
English
Some do not practice good deeds, or live righteously; nor do they practice self-restraint. They do not realize the One Lord.
ਵਖਤੁ ਸੁਹਾਵਾ ਸਦਾ ਤੇਰਾ; ਅੰਮ੍ਰਿਤ ਤੇਰੀ ਬਾਣੀ ॥੩॥
vakhat suhaavaa sadaa teraa; amrit teree baanee |3|
Punjabi
ਸਦੀਵੀ ਸੁਲੱਖਣਾ ਹੈ ਉਹ ਵੇਲਾ ਜਦ ਤੂੰ ਸਿਮਰਿਆ ਜਾਂਦਾ ਹੈ, ਅਤੇ ਅੰਮ੍ਰਿਤ ਵਰਗੀ ਮਿੱਠੀ ਹੈ ਤੈਡੀ ਗੁਰਬਾਣੀ।
English
Ever beauteous is Your time, O Lord; the Bani of Your Word is Ambrosial Nectar. ||3||
ਹਉ ਬਲਿਹਾਰੀ; ਸਾਚੇ ਨਾਵੈ ॥
hau balihaaree; saache naavai |
Punjabi
ਮੈਂ ਤੇਰੇ ਸੱਚੇ ਨਾਮ ਉੱਤੋਂ ਕੁਰਬਾਨ ਹਾਂ।
English
I am a sacrifice to the True Name.