Ekam
Guru Granth Sahib

Ang 567

Ang 567 · Line 1

ਰਾਜੁ ਤੇਰਾ; ਕਬਹੁ ਨ ਜਾਵੈ ॥

raaj teraa; kabahu na jaavai |

Punjabi

ਤੇਰੀ ਹਕੂਮਤ ਕਦੇ ਭੀ ਨਹੀਂ ਜਾਂਦੀ।

Bhai Manmohan Singh (Shabad OS, CC BY-SA)

English

Your rule shall never end.

Dr. Sant Singh Khalsa (Shabad OS, CC BY-SA)
Ang 567 · Line 2

ਰਾਜੋ ਤ ਤੇਰਾ. ਸਦਾ ਨਿਹਚਲੁ; ਏਹੁ. ਕਬਹੁ ਨ ਜਾਵਏ ॥

raajo ta teraa. sadaa nihachal; ehu. kabahu na jaave |

Punjabi

ਸਦੀਵੀ ਸਥਿਰ ਹੈ ਤੇਰੀ ਪਾਤਿਸ਼ਾਹੀ। ਇਹ ਕਦਾਚਿਤ ਖਤਮ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Your rule is eternal and unchanging; it shall never come to an end.

Dr. Sant Singh Khalsa (Shabad OS, CC BY-SA)
Ang 567 · Line 3

ਚਾਕਰੁ ਤ ਤੇਰਾ. ਸੋਇ ਹੋਵੈ; ਜੋਇ ਸਹਜਿ ਸਮਾਵਏ ॥

chaakar ta teraa. soe hovai; joe sehaj samaave |

Punjabi

ਕੇਵਲ ਉਹੀ ਗੁਮਾਸ਼ਤਾ ਹੁੰਦਾ ਹੈ ਜੋ ਸਹਿਜ ਅਵਸਥਾ ਅੰਦਰ ਲੀਨ ਹੈ ਹੇ ਸੁਆਮੀ!

Bhai Manmohan Singh (Shabad OS, CC BY-SA)

English

He alone becomes Your servant, who contemplates You in peaceful ease.

Dr. Sant Singh Khalsa (Shabad OS, CC BY-SA)
Ang 567 · Line 4

ਦੁਸਮਨੁ ਤ ਦੂਖੁ. ਨ ਲਗੈ ਮੂਲੇ; ਪਾਪੁ ਨੇੜਿ. ਨ ਆਵਏ ॥

dusaman ta dookh. na lagai moole; paap nerr. na aave |

Punjabi

ਵੈਰੀ ਤੇ ਬਿਪਤਾ ਹੱਢੋਂ ਹੀ ਉਸ ਦੇ ਨਾਲ ਨਹੀਂ ਛੁਹਦੇ, ਨਾਂ ਹੀ ਗੁਨਾਹ ਲਾਗੇ ਲਗਦਾ ਹੈ।

Bhai Manmohan Singh (Shabad OS, CC BY-SA)

English

Enemies and pains shall never touch him, and sin shall never draw near him.

Dr. Sant Singh Khalsa (Shabad OS, CC BY-SA)
Ang 567 · Line 5

ਹਉ ਬਲਿਹਾਰੀ ਸਦਾ ਹੋਵਾ; ਏਕ ਤੇਰੇ ਨਾਵਏ ॥੪॥

hau balihaaree sadaa hovaa; ek tere naave |4|

Punjabi

ਮੈਂ ਤੇਰੇ ਅਤੇ ਤੈਡੇ ਇਕ ਨਾਮ ਉਤੋਂ ਹਮੇਸ਼ਾਂ ਸਦਕੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am forever a sacrifice to the One Lord, and Your Name. ||4||

Dr. Sant Singh Khalsa (Shabad OS, CC BY-SA)
Ang 567 · Line 6

ਜੁਗਹ ਜੁਗੰਤਰਿ ਭਗਤ ਤੁਮਾਰੇ ॥

jugah jugantar bhagat tumaare |

Punjabi

ਸਾਰਿਆਂ ਯੁੱਗਾ ਅੰਦਰ ਤੇਰੇ ਜਾਨਿਸਾਰ ਸੇਵਕ ਹੇ ਸਾਹਿਬ!

Bhai Manmohan Singh (Shabad OS, CC BY-SA)

English

Throughout the ages, Your devotees sing the Kirtan of Your Praises,

Dr. Sant Singh Khalsa (Shabad OS, CC BY-SA)
Ang 567 · Line 7

ਕੀਰਤਿ ਕਰਹਿ ਸੁਆਮੀ; ਤੇਰੈ ਦੁਆਰੇ ॥

keerat kareh suaamee; terai duaare |

Punjabi

ਤੇਰੇ ਦਰ ਤੇ ਖਲੋ ਕੇ ਤੇਰਾ ਜੱਸ ਕਰਦੇ ਹਨ।

Bhai Manmohan Singh (Shabad OS, CC BY-SA)

English

O Lord Master, at Your Door.

Dr. Sant Singh Khalsa (Shabad OS, CC BY-SA)
Ang 567 · Line 8

ਜਪਹਿ ਤ ਸਾਚਾ; ਏਕੁ ਮੁਰਾਰੇ ॥

japeh ta saachaa; ek muraare |

Punjabi

ਉਹ ਹੰਕਾਰ ਦੇ ਵੈਰੀ ਸਾਹਿਬ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

They meditate on the One True Lord.

Dr. Sant Singh Khalsa (Shabad OS, CC BY-SA)
Ang 567 · Line 9

ਸਾਚਾ ਮੁਰਾਰੇ ਤਾਮਿ ਜਾਪਹਿ; ਜਾਮਿ ਮੰਨਿ ਵਸਾਵਹੇ ॥

saachaa muraare taam jaapeh; jaam man vasaavahe |

Punjabi

ਉਹ ਤਦ ਹੀ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਜਦ ਉਹ ਉਸ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Only then do they meditate on the True Lord, when they enshrine Him in their minds.

Dr. Sant Singh Khalsa (Shabad OS, CC BY-SA)
Ang 567 · Line 10

ਭਰਮੋ ਭੁਲਾਵਾ ਤੁਝਹਿ ਕੀਆ; ਜਾਮਿ ਏਹੁ ਚੁਕਾਵਹੇ ॥

bharamo bhulaavaa tujheh keea; jaam ehu chukaavahe |

Punjabi

ਵਹਿਮ ਅਤੇ ਭੁਲੇਖਾ ਤੇਰੀ ਹੀ ਰਚਨਾ ਹਨ। ਜਦ ਇਹ ਵਹਿਮ ਚਲਿਆ ਜਾਂਦਾ ਹੈ,

Bhai Manmohan Singh (Shabad OS, CC BY-SA)

English

Doubt and delusion are Your making; when these are dispelled,

Dr. Sant Singh Khalsa (Shabad OS, CC BY-SA)
Ang 567 · Line 11

ਗੁਰ ਪਰਸਾਦੀ ਕਰਹੁ ਕਿਰਪਾ; ਲੇਹੁ ਜਮਹੁ ਉਬਾਰੇ ॥

gur parasaadee karahu kirapaa; lehu jamahu ubaare |

Punjabi

ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਰਹਿਮਤ ਧਾਰਦਾ ਹੈ, ਤਦ ਤੂੰ ਆਪਣੇ ਸੰਤਾਂ ਨੂੰ ਮੌਤ ਦੇ ਦੂਤਾ ਤੋਂ ਬਚਾ ਲੈਦਾ ਹੈ।

Bhai Manmohan Singh (Shabad OS, CC BY-SA)

English

then, by Guru's Grace, You grant Your Grace, and save them from the noose of Death.

Dr. Sant Singh Khalsa (Shabad OS, CC BY-SA)
Ang 567 · Line 12

ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥

jugah jugantar bhagat tumaare |5|

Punjabi

ਸਾਰਿਆਂ ਯੁਗਾਂ ਅੰਦਰ ਤੇਰੇ ਅਨੁਰਾਗੀ ਤੇਰੀ ਪ੍ਰਸੰਸਾ ਕਰਦੇ ਹਨ, ਹੇ ਸੁਆਮੀ!

Bhai Manmohan Singh (Shabad OS, CC BY-SA)

English

Throughout the ages, they are Your devotees. ||5||

Dr. Sant Singh Khalsa (Shabad OS, CC BY-SA)
Ang 567 · Line 13

ਵਡੇ ਮੇਰੇ ਸਾਹਿਬਾ; ਅਲਖ ਅਪਾਰਾ ॥

vadde mere saahibaa; alakh apaaraa |

Punjabi

ਹੇ ਮੇਰੇ ਵਿਸ਼ਾਲ ਸੁਆਮੀ ਤੂੰ ਅਗਾਧ ਅਤੇ ਬੇਅੰਤ ਹੈਂ!

Bhai Manmohan Singh (Shabad OS, CC BY-SA)

English

O my Great Lord and Master, You are unfathomable and infinite.

Dr. Sant Singh Khalsa (Shabad OS, CC BY-SA)
Ang 567 · Line 14

ਕਿਉ ਕਰਿ ਕਰਉ ਬੇਨੰਤੀ; ਹਉ ਆਖਿ. ਨ ਜਾਣਾ ॥

kiau kar krau benantee; hau aakh. na jaanaa |

Punjabi

ਮੈਂ ਕਿਸ ਤਰ੍ਹਾਂ ਪ੍ਰਾਰਥਨਾ ਕਰਾਂ? ਮੈਨੂੰ ਨਹੀਂ ਪਤਾ ਮੈਂ ਕੀ ਕਰਾ।

Bhai Manmohan Singh (Shabad OS, CC BY-SA)

English

How should I make and offer my prayer? I do not know what to say.

Dr. Sant Singh Khalsa (Shabad OS, CC BY-SA)
Ang 567 · Line 15

ਨਦਰਿ ਕਰਹਿ; ਤਾ ਸਾਚੁ ਪਛਾਣਾ ॥

nadar kareh; taa saach pachhaanaa |

Punjabi

ਜੇਕਰ ਤੂੰ ਮੇਰੇ ਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣ ਸਕਦਾ ਹਾਂ।

Bhai Manmohan Singh (Shabad OS, CC BY-SA)

English

If You bless me with Your Glance of Grace, I realize the Truth.

Dr. Sant Singh Khalsa (Shabad OS, CC BY-SA)
Ang 567 · Line 16

ਸਾਚੋ ਪਛਾਣਾ ਤਾਮਿ ਤੇਰਾ; ਜਾਮਿ ਆਪਿ ਬੁਝਾਵਹੇ ॥

saacho pachhaanaa taam teraa; jaam aap bujhaavahe |

Punjabi

ਜਦ ਤੂੰ ਖੁਦ ਮੈਨੂੰ ਸਿਖਮਤ ਦਿੰਦਾ ਹੈ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣਦਾ ਹਾਂ।

Bhai Manmohan Singh (Shabad OS, CC BY-SA)

English

Only then do I come to realize the Truth, when You Yourself instruct me.

Dr. Sant Singh Khalsa (Shabad OS, CC BY-SA)
Ang 567 · Line 17

ਦੂਖ ਭੂਖ ਸੰਸਾਰਿ ਕੀਏ; ਸਹਸਾ ਏਹੁ ਚੁਕਾਵਹੇ ॥

dookh bhookh sansaar kee; sahasaa ehu chukaavahe |

Punjabi

ਕਸ਼ਟ ਅਤੇ ਖੁਦਿਆਂ ਵੀ ਤੈਂ ਜਗਤ ਵਿੱਚ ਪੈਦਾ ਕੀਤੀਆਂ ਹਨ, ਹੇ ਪ੍ਰਭੂ ਇਸ ਫਿਕਰ-ਅੰਦੇਸ਼ ਤੋਂ ਮੈਨੂੰ ਖਲਾਸੀ ਬਖਸ਼।

Bhai Manmohan Singh (Shabad OS, CC BY-SA)

English

The pain and hunger of the world are Your making; dispel this doubt.

Dr. Sant Singh Khalsa (Shabad OS, CC BY-SA)
Ang 567 · Line 18

ਬਿਨਵੰਤਿ ਨਾਨਕੁ. ਜਾਇ ਸਹਸਾ; ਬੁਝੈ ਗੁਰ ਬੀਚਾਰਾ ॥

binavant naanak. jaae sahasaa; bujhai gur beechaaraa |

Punjabi

ਨਾਨਕ ਬੇਨਤੀ ਕਰਦਾ ਹੈ, ਬੰਦੇ ਦਾ ਫਿਕਰ ਅੰਦੇਸਾ ਦੂਰ ਹੋ ਜਾਂਦਾ ਹੈ, ਜੇਕਰ ਉਹ ਗੁਰਾਂ ਦੀ ਦਿੱਤੀ ਹੋਈ ਗਿਆਤ ਨੂੰ ਸਮਝ ਲਵੇ।

Bhai Manmohan Singh (Shabad OS, CC BY-SA)

English

Prays Nanak, ones skepticism is taken away, when he understands the Guru's wisdom.

Dr. Sant Singh Khalsa (Shabad OS, CC BY-SA)
Ang 567 · Line 19

ਵਡਾ ਸਾਹਿਬੁ ਹੈ ਆਪਿ; ਅਲਖ ਅਪਾਰਾ ॥੬॥

vaddaa saahib hai aap; alakh apaaraa |6|

Punjabi

ਬੇਅੰਤ ਸੁਆਮੀ ਖੁਦ ਆਪ ਸੋਚ ਸਮਝ ਤੋਂ ਉਚੇਰਾ ਅਤੇ ਅਨੰਤ ਹੈ।

Bhai Manmohan Singh (Shabad OS, CC BY-SA)

English

The Great Lord Master is unfathomable and infinite. ||6||

Dr. Sant Singh Khalsa (Shabad OS, CC BY-SA)
Ang 567 · Line 20

ਤੇਰੇ ਬੰਕੇ ਲੋਇਣ; ਦੰਤ ਰੀਸਾਲਾ ॥

tere banke loein; dant reesaalaa |

Punjabi

ਸੁੰਦਰ ਹਨ ਤੇਰੇ ਨੈਣ ਅਤੇ ਰੱਬ ਦਾ ਘਰ (ਅਨੰਦ-ਦਾਇਕ) ਤੇਰੇ ਦੰਦ।

Bhai Manmohan Singh (Shabad OS, CC BY-SA)

English

Your eyes are so beautiful, and Your teeth are delightful.

Dr. Sant Singh Khalsa (Shabad OS, CC BY-SA)
Ang 567 · Line 21

ਸੋਹਣੇ ਨਕ; ਜਿਨ ਲੰਮੜੇ ਵਾਲਾ ॥

sohane nak; jin lamarre vaalaa |

Punjabi

ਤੂੰ ਉਹ ਸਾਹਿਬ ਹੈਂ ਜਿਸ ਦਾ ਸੁਲੱਖਾ ਹੈ ਨੱਕ ਅਤੇ ਲੰਮੇ ਹਨ ਕੇਸ।

Bhai Manmohan Singh (Shabad OS, CC BY-SA)

English

Your nose is so graceful, and Your hair is so long.

Dr. Sant Singh Khalsa (Shabad OS, CC BY-SA)
Ang 567 · Line 22

ਕੰਚਨ ਕਾਇਆ; ਸੁਇਨੇ ਕੀ ਢਾਲਾ ॥

kanchan kaaeaa; sueine kee dtaalaa |

Punjabi

ਸੁਵਰਨ ਰੂਪ ਵਿੱਚ ਢਲਿਆ ਹੋਇਆ ਤੇਰਾ ਸਰੀਰ ਅਮੋਲਕ ਹੈ।

Bhai Manmohan Singh (Shabad OS, CC BY-SA)

English

Your body is so precious, cast in gold.

Dr. Sant Singh Khalsa (Shabad OS, CC BY-SA)
Ang 567 · Line 23

ਸੋਵੰਨ ਢਾਲਾ ਕ੍ਰਿਸਨ ਮਾਲਾ; ਜਪਹੁ ਤੁਸੀ ਸਹੇਲੀਹੋ ॥

sovan dtaalaa krisan maalaa; japahu tusee saheleeho |

Punjabi

ਸੋਨੇ ਵਿੱਚ ਢਲਿਆ ਹੋਇਆ ਹੈ ਉਸ ਦਾ ਸਰੀਰ ਅਤੇ ਕ੍ਰਿਸ਼ਨ ਵਰਗੀ ਜਪਨੀ ਉਸ ਕੋਲ ਹੈ। ਤੁਸੀਂ ਉਸ ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!

Bhai Manmohan Singh (Shabad OS, CC BY-SA)

English

His body is cast in gold, and He wears Krishna's mala; meditate on Him, O sisters.

Dr. Sant Singh Khalsa (Shabad OS, CC BY-SA)
Ang 567 · Line 24

ਜਮ ਦੁਆਰਿ. ਨ ਹੋਹੁ ਖੜੀਆ; ਸਿਖ ਸੁਣਹੁ ਮਹੇਲੀਹੋ ॥

jam duaar. na hohu kharreea; sikh sunahu maheleeho |

Punjabi

ਜੇਕਰ ਤੁਸੀਂ ਇਹ ਉਪਦੇਸ਼ ਸ੍ਰਵਣ ਕਰ ਲਉ, ਤਦ ਤੁਹਾਨੂੰ ਮੌਤ ਦੇ ਦੂਤ ਦੇ ਬੂਹੇ ਉੱਤੇ ਨਹੀਂ ਖੜੋਣਾ ਪਵੇਗਾ, ਹੇ ਮੇਰੀਓ ਸਹੇਲੀਓ!

Bhai Manmohan Singh (Shabad OS, CC BY-SA)

English

You shall not have to stand at Death's door, O sisters, if you listen to these teachings.

Dr. Sant Singh Khalsa (Shabad OS, CC BY-SA)
Ang 567 · Line 25

ਹੰਸ ਹੰਸਾ ਬਗ ਬਗਾ; ਲਹੈ ਮਨ ਕੀ ਜਾਲਾ ॥

hans hansaa bag bagaa; lahai man kee jaalaa |

Punjabi

ਤੁਹਾਡੇ ਰਿਦੇ ਦੀ ਮੈਲ ਉੱਤਰ ਜਾਉਗੀ ਅਤੇ ਪਰਮ ਬਗਲੇ ਤੋਂ ਤੁਸੀਂ ਪਰਮ ਹੰਸ ਹੋ ਜਾਓਗੀਆਂ।

Bhai Manmohan Singh (Shabad OS, CC BY-SA)

English

From a crane, you shall be transformed into a swan, and the filth of your mind shall be removed.

Dr. Sant Singh Khalsa (Shabad OS, CC BY-SA)
Ang 567 · Line 26

ਬੰਕੇ ਲੋਇਣ; ਦੰਤ ਰੀਸਾਲਾ ॥੭॥

banke loein; dant reesaalaa |7|

Punjabi

ਸੁੰਦਰ ਹਨ ਤੇਰੇ ਨੈਣ ਅਤੇ ਰਸਦਾਇਕ ਤੇਰੇ ਦੰਦ, ਹੇ ਪ੍ਰਭੂ!

Bhai Manmohan Singh (Shabad OS, CC BY-SA)

English

Your eyes are so beautiful, and Your teeth are delightful. ||7||

Dr. Sant Singh Khalsa (Shabad OS, CC BY-SA)
Ang 567 · Line 27

ਤੇਰੀ ਚਾਲ ਸੁਹਾਵੀ; ਮਧੁਰਾੜੀ ਬਾਣੀ ॥

teree chaal suhaavee; madhuraarree baanee |

Punjabi

ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।

Bhai Manmohan Singh (Shabad OS, CC BY-SA)

English

Your walk is so graceful, and Your speech is so sweet.

Dr. Sant Singh Khalsa (Shabad OS, CC BY-SA)
Ang 567 · Line 28

ਕੁਹਕਨਿ ਕੋਕਿਲਾ; ਤਰਲ ਜੁਆਣੀ ॥

kuhakan kokilaa; taral juaanee |

Punjabi

ਤੂੰ ਕੋਇਲ ਦੀ ਤਰ੍ਹਾਂ ਕੂੰਦਾ ਹੈਂ ਅਤੇ ਚੜ੍ਹਦੀ ਹੈ ਤੇਰੀ ਜੁਆਨੀ।

Bhai Manmohan Singh (Shabad OS, CC BY-SA)

English

You coo like a songbird, and your youthful beauty is alluring.

Dr. Sant Singh Khalsa (Shabad OS, CC BY-SA)
Ang 567 · Line 29

ਤਰਲਾ ਜੁਆਣੀ ਆਪਿ ਭਾਣੀ; ਇਛ ਮਨ ਕੀ ਪੂਰੀਏ ॥

taralaa juaanee aap bhaanee; ichh man kee pooree |

Punjabi

ਤੇਰੀ ਚੜ੍ਹਦੀ ਜੁਆਨੀ ਤੈਨੂੰ ਚੰਗੀ ਲਗਦੀ ਹੈ। ਇਸ ਦਾ ਦਰਸ਼ਨ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Your youthful beauty is so alluring; it pleases You, and it fulfills the heart's desires.

Dr. Sant Singh Khalsa (Shabad OS, CC BY-SA)
Ang 567 · Line 30

ਸਾਰੰਗ ਜਿਉ. ਪਗੁ ਧਰੈ ਠਿਮਿ ਠਿਮਿ; ਆਪਿ ਆਪੁ ਸੰਧੂਰਏ ॥

saarang jiau. pag dharai tthim tthim; aap aap sandhoore |

Punjabi

ਹਾਥੀ ਦੀ ਮਾਨੰਦ ਤੂੰ ਨਾਜ਼-ਨਖਰੇ ਨਾਲ ਪੈਰ ਰਖਦਾ ਹੈਂ ਅਤੇ ਆਪਣੇ ਆਪ ਵਿੱਚ ਹੀ ਮਤਵਾਲਾ ਹੈਂ।

Bhai Manmohan Singh (Shabad OS, CC BY-SA)

English

Like an elephant, You step with Your Feet so carefully; You are satisfied with Yourself.

Dr. Sant Singh Khalsa (Shabad OS, CC BY-SA)
Ang 567 · Line 31

ਸ੍ਰੀਰੰਗ ਰਾਤੀ. ਫਿਰੈ ਮਾਤੀ; ਉਦਕੁ ਗੰਗਾ ਵਾਣੀ ॥

sreerang raatee. firai maatee; udak gangaa vaanee |

Punjabi

ਜੋ ਆਪਣੇ ਐਸੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਉਹ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।

Bhai Manmohan Singh (Shabad OS, CC BY-SA)

English

She who is imbued with the Love of such a Great Lord, flows intoxicated, like the waters of the Ganges.

Dr. Sant Singh Khalsa (Shabad OS, CC BY-SA)
Ang 567 · Line 32

ਬਿਨਵੰਤਿ ਨਾਨਕੁ ਦਾਸੁ ਹਰਿ ਕਾ; ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥

binavant naanak daas har kaa; teree chaal suhaavee madhuraarree baanee |8|2|

Punjabi

ਨਾਨਕ ਬੇਨਤੀ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸਾਹਿਬ! ਸੁਹਣੀ ਹੈ ਤੇਰੀ ਟੋਰ ਅਤੇ ਮਿਠੜੇ ਬਚਨ-ਬਿਲਾਸ।

Bhai Manmohan Singh (Shabad OS, CC BY-SA)

English

Prays Nanak, I am Your slave, O Lord; Your walk is so graceful, and Your speech is so sweet. ||8||2||

Dr. Sant Singh Khalsa (Shabad OS, CC BY-SA)
Ang 567 · Line 33

ਵਡਹੰਸੁ ਮਹਲਾ ੩ ਛੰਤ ॥

vaddahans mahalaa 3 chhant |

Punjabi

ਵਡਹੰਸ ਤੀਜੀ ਪਾਤਿਸ਼ਾਹੀ ਛੰਦ।

Bhai Manmohan Singh (Shabad OS, CC BY-SA)

English

Wadahans, Third Mehl, Chhant:

Dr. Sant Singh Khalsa (Shabad OS, CC BY-SA)
Ang 567 · Line 34

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 567 · Line 35

ਆਪਣੇ ਪਿਰ ਕੈ ਰੰਗਿ ਰਤੀ ਮੁਈਏ; ਸੋਭਾਵੰਤੀ ਨਾਰੇ ॥

aapane pir kai rang ratee mueee; sobhaavantee naare |

Punjabi

ਨੀ ਮਰਨੀਏ ਸੁੰਦਰ ਪਤਨੀਏ! ਤੂੰ ਆਪਣੇ ਪਤੀ ਦੀ ਪ੍ਰੀਤ ਅੰਦਰ ਰੰਗੀਜੀ ਰਹੁ।

Bhai Manmohan Singh (Shabad OS, CC BY-SA)

English

Let yourself be imbued with the Love of your Husband Lord, O beautiful, mortal bride.

Dr. Sant Singh Khalsa (Shabad OS, CC BY-SA)
Ang 567 · Line 36

ਸਚੈ ਸਬਦਿ ਮਿਲਿ ਰਹੀ ਮੁਈਏ; ਪਿਰੁ ਰਾਵੇ ਭਾਇ ਪਿਆਰੇ ॥

sachai sabad mil rahee mueee; pir raave bhaae piaare |

Punjabi

ਨੀ ਫਾਨੀ ਪਤਨੀਏ! ਤੂੰ ਸਤਿਨਾਮ ਨਾਲ ਜੁੜੀ ਰਹੁ। ਇਸ ਤਰ੍ਹਾਂ ਤੂੰ ਆਪਣੇ ਲਾਡਲੇ ਪਤੀ ਨੂੰ ਪ੍ਰੀਤ ਨਾਲ ਮਾਣ ਲਵੇਗੀ।

Bhai Manmohan Singh (Shabad OS, CC BY-SA)

English

Let yourself remain merged in the True Word of the Shabad, O mortal bride; savor and enjoy the Love of your Beloved Husband Lord.

Dr. Sant Singh Khalsa (Shabad OS, CC BY-SA)
Ang 567 · Line 37

ਸਚੈ ਭਾਇ ਪਿਆਰੀ. ਕੰਤਿ ਸਵਾਰੀ; ਹਰਿ ਹਰਿ ਸਿਉ ਨੇਹੁ ਰਚਾਇਆ ॥

sachai bhaae piaaree. kant savaaree; har har siau nehu rachaaeaa |

Punjabi

ਜਿਹੜੀ ਦਿਲਬਰ ਆਪਣੇ ਸੁਆਮੀ ਵਾਹਿਗੁਰੂ ਨਾਲ ਪਿਆਰ ਪਾਉਂਦੀ ਹੈ, ਉਸ ਨੂੰ ਭਰਤਾ ਆਪਣੀ ਸੱਚੀ ਪ੍ਰੀਤ ਨਾਲ ਸਸ਼ੋਭਤ ਕਰਦਾ ਹੈ।

Bhai Manmohan Singh (Shabad OS, CC BY-SA)

English

The Husband Lord embellishes His beloved bride with His True Love; she is in love with the Lord, Har, Har.

Dr. Sant Singh Khalsa (Shabad OS, CC BY-SA)
Ang 567 · Line 38

ਆਪੁ ਗਵਾਇਆ. ਤਾ ਪਿਰੁ ਪਾਇਆ; ਗੁਰ ਕੈ ਸਬਦਿ ਸਮਾਇਆ ॥

aap gavaaeaa. taa pir paaeaa; gur kai sabad samaaeaa |

Punjabi

ਜਦ ਵਹੁਟੀ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਤਦ ਉਹ ਆਪਣੇ ਕੰਤ ਨੂੰ ਪਾ ਲੈਂਦੀ ਹੈ ਅਤੇ ਗੁਰਾਂ ਦੀ ਬਾਣੀ ਅੰਦਰ ਲੀਨ ਰਹਿੰਦੀ ਹੈ।

Bhai Manmohan Singh (Shabad OS, CC BY-SA)

English

Renouncing her self-centeredness, she attains her Husband Lord, and remains merged in the Word of the Guru's Shabad.

Dr. Sant Singh Khalsa (Shabad OS, CC BY-SA)
Ang 567 · Line 39

ਸਾ ਧਨ ਸਬਦਿ ਸੁਹਾਈ. ਪ੍ਰੇਮ ਕਸਾਈ; ਅੰਤਰਿ ਪ੍ਰੀਤਿ ਪਿਆਰੀ ॥

saa dhan sabad suhaaee. prem kasaaee; antar preet piaaree |

Punjabi

ਐਸੀ ਪਤਨੀ ਜਿਸ ਨੂੰ ਉਸਦੇ ਸੁਆਮੀ ਦੇ ਪਿਆਰ ਨੇ ਖਿੱਚਿਆ ਹੋਇਆ ਹੈ ਅਤੇ ਜਿਸ ਦੇ ਹਿਰਦੇ ਨੂੰ ਉਸ ਦੀ ਪ੍ਰੀਤ ਲਾਡਲੀ ਲੱਗਦੀ ਹੈ, ਉਹ ਉਸ ਦੇ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ।

Bhai Manmohan Singh (Shabad OS, CC BY-SA)

English

That soul bride is adorned, who is attracted by His Love, and who treasures the Love of her Beloved within her heart.

Dr. Sant Singh Khalsa (Shabad OS, CC BY-SA)
Ang 567 · Line 40

ਨਾਨਕ. ਸਾ ਧਨ ਮੇਲਿ ਲਈ. ਪਿਰਿ ਆਪੇ; ਸਾਚੈ ਸਾਹਿ ਸਵਾਰੀ ॥੧॥

naanak. saa dhan mel lee. pir aape; saachai saeh savaaree |1|

Punjabi

ਨਾਨਕ, ਪਵਿੱਤ੍ਰ ਪਤਨੀ ਨੂੰ ਪਿਆਰਾ ਆਪਣੇ ਨਾਲ ਮਿਲਾ ਲੈਂਦਾ ਹੈ। ਸੱਚਾ ਪਾਤਿਸ਼ਾਹ ਉਸ ਨੂੰ ਆਪਣੇ ਨਾਮ ਨਾਲ ਸ਼ਿੰਗਾਰ ਦਿੰਦਾ ਹੈ।

Bhai Manmohan Singh (Shabad OS, CC BY-SA)

English

O Nanak, the Lord blends that soul bride with Himself; the True King adorns her. ||1||

Dr. Sant Singh Khalsa (Shabad OS, CC BY-SA)
Ang 567 · Line 41

ਨਿਰਗੁਣਵੰਤੜੀਏ; ਪਿਰੁ ਦੇਖਿ ਹਦੂਰੇ ਰਾਮ ॥

niragunavantarree; pir dekh hadoore raam |

Punjabi

ਹੇ ਗੁਣ ਵਿਹੂਣ ਸੁਆਣੀਏ! ਤੂੰ ਆਪਣੇ ਪਤੀ ਨੂੰ ਐਨ ਹਾਜ਼ਰ-ਨਾਜਰ ਵੇਖ।

Bhai Manmohan Singh (Shabad OS, CC BY-SA)

English

O worthless bride, see your Husband Lord ever-present.

Dr. Sant Singh Khalsa (Shabad OS, CC BY-SA)
Ang 567 · Line 42

ਗੁਰਮੁਖਿ ਜਿਨੀ ਰਾਵਿਆ ਮੁਈਏ; ਪਿਰੁ ਰਵਿ ਰਹਿਆ ਭਰਪੂਰੇ ਰਾਮ ॥

guramukh jinee raaviaa mueee; pir rav rahiaa bharapoore raam |

Punjabi

ਨੀ ਮਰਨੀਏ ਲਾੜੀਏ! ਜੋ ਗੁਰਾਂ ਦੇ ਰਾਹੀਂ ਆਪਣੇ ਪ੍ਰਭੂ-ਲਾੜੇ ਨੂੰ ਯਾਦ ਕਰਦੀ ਹੈ, ਉਹ ਉਸ ਨੂੰ ਪਰੀਪੂਰਨ ਵਿਆਪਕ ਵੇਖਦੀ ਹੈ।

Bhai Manmohan Singh (Shabad OS, CC BY-SA)

English

One who, as Gurmukh, enjoys her Husband Lord, O mortal bride, knows Him to be all-pervading everywhere.

Dr. Sant Singh Khalsa (Shabad OS, CC BY-SA)