Ang 568
ਪਿਰੁ ਰਵਿ ਰਹਿਆ ਭਰਪੂਰੇ. ਵੇਖੁ ਹਜੂਰੇ; ਜੁਗਿ ਜੁਗਿ ਏਕੋ ਜਾਤਾ ॥
pir rav rahiaa bharapoore. vekh hajoore; jug jug eko jaataa |
Punjabi
ਸਾਈਂ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਤੂੰ ਉਸ ਨੂੰ ਹਾਜ਼ਰ ਨਾਜ਼ਰ ਦੇਖ। ਸਾਰਿਆਂ ਯੁਗਾਂ ਅੰਦਰ ਤੂੰ ਉਸ ਨੂੰ ਇਕ ਜੈਸਾ ਅਨੁਭਵ ਕਰ।
English
The Lord is all-pervading everywhere; behold Him ever-present. Throughout the ages, know Him as the One.
ਧਨ ਬਾਲੀ ਭੋਲੀ. ਪਿਰੁ ਸਹਜਿ ਰਾਵੈ; ਮਿਲਿਆ ਕਰਮ ਬਿਧਾਤਾ ॥
dhan baalee bholee. pir sehaj raavai; miliaa karam bidhaataa |
Punjabi
ਜੁਆਨ ਨਿਰ-ਅਪਰਾਧ ਪਤਨੀ ਸੁਖੈਨ ਹੀ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਪ੍ਰਾਲਭਧ ਬਨਾਉਣਹਾਰ ਪਤੀ-ਪ੍ਰਭੂ ਨੂੰ ਮਿਲ ਪੈਦੀ ਹੈ।
English
The young, innocent bride enjoys her Husband Lord; she meets Him, the Architect of karma.
ਜਿਨਿ ਹਰਿ ਰਸੁ ਚਾਖਿਆ. ਸਬਦਿ ਸੁਭਾਖਿਆ; ਹਰਿ ਸਰਿ ਰਹੀ ਭਰਪੂਰੇ ॥
jin har ras chaakhiaa. sabad subhaakhiaa; har sar rahee bharapoore |
Punjabi
ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ ਅਤੇ ਸ੍ਰੇਸ਼ਟ ਨਾਮ ਨੂੰ ਉਚਾਰਦੀ ਹੈ, ਉਹ ਸਾਹਿਬ ਦੇ ਅੰਮ੍ਰਿਤਮਈ ਤਾਲਾਬ ਅੰਦਰ ਡੁਬੀ ਰਹਿੰਦੀ ਹੈ।
English
One who tastes the sublime essence of the Lord, and utters the sublime Word of the Shabad, remains immersed in the Lord's Ambrosial Pool.
ਨਾਨਕ. ਕਾਮਣਿ ਸਾ ਪਿਰ ਭਾਵੈ; ਸਬਦੇ ਰਹੈ ਹਦੂਰੇ ॥੨॥
naanak. kaaman saa pir bhaavai; sabade rahai hadoore |2|
Punjabi
ਨਾਨਕ ਉਹ ਇਸਤ੍ਰੀ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਪਤੀ ਦੀ ਹਜ਼ੂਰੀ ਅੰਦਰ ਵਸੱਦੀ ਹੈ, ਉਸ ਨੂੰ ਚੰਗੀ ਲੱਗਦੀ ਹੈ।
English
O Nanak, that soul bride is pleasing to her Husband Lord, who, through the Shabad, remains in His Presence. ||2||
ਸੋਹਾਗਣੀ ਜਾਇ ਪੂਛਹੁ ਮੁਈਏ; ਜਿਨੀ ਵਿਚਹੁ ਆਪੁ ਗਵਾਇਆ ॥
sohaaganee jaae poochhahu mueee; jinee vichahu aap gavaaeaa |
Punjabi
ਨੀ ਮਰ-ਵੰਞਣੀਏ! ਜਾ ਕੇ ਪਵਿੱਤਰ ਪਤਨੀਆਂ ਤੋਂ ਪਤਾ ਕਰ, ਜਿਨ੍ਹਾਂ ਨੇ ਆਪਣੇ ਸਵੈ-ਹੰਗਤਾ ਮੇਟ ਛੱਡੀ ਹੈ।
English
Go and ask the happy soul-brides, O mortal bride, who have eradicated their self-conceit from within.
ਪਿਰ ਕਾ ਹੁਕਮੁ. ਨ ਪਾਇਓ ਮੁਈਏ; ਜਿਨੀ ਵਿਚਹੁ ਆਪੁ. ਨ ਗਵਾਇਆ ॥
pir kaa hukam. na paaeo mueee; jinee vichahu aap. na gavaaeaa |
Punjabi
ਜੋ ਆਪਣੇ ਅੰਦਰੋਂ ਹੰਕਾਰ ਨੂੰ ਨਹੀਂ ਮਾਰਦੀਆਂ, ਨੀ ਮਰਜਾਣੀਏ! ਉਹ ਆਪਣੇ ਪ੍ਰੀਤਮ ਦੇ ਫੁਰਮਾਨ ਨੂੰ ਅਨੁਭਵ ਨਹੀਂ ਕਰਦੀਆਂ।
English
Those who have not eradicated their self-conceit, O mortal bride, do not realize the Hukam of their Husband Lord's Command.
ਜਿਨੀ ਆਪੁ ਗਵਾਇਆ. ਤਿਨੀ ਪਿਰੁ ਪਾਇਆ; ਰੰਗ ਸਿਉ ਰਲੀਆ ਮਾਣੈ ॥
jinee aap gavaaeaa. tinee pir paaeaa; rang siau raleea maanai |
Punjabi
ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਿਟਾ ਦਿੱਤਾ ਹੈ, ਉਹ ਆਪਵਦੇ ਪਤੀ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਤੇ ਪਿਆਰ ਨਾਲ ਮੌਜਾਂ ਮਾਣਦੀਆਂ ਹਨ।
English
Those who eradicate their self-conceit, obtain their Husband Lord; they delight in His Love.
ਸਦਾ ਰੰਗਿ ਰਾਤੀ. ਸਹਜੇ ਮਾਤੀ; ਅਨਦਿਨੁ ਨਾਮੁ ਵਖਾਣੈ ॥
sadaa rang raatee. sahaje maatee; anadin naam vakhaanai |
Punjabi
ਆਪਣੇ ਪਤੀ ਦੇ ਪ੍ਰੇਮ ਨਾਲ ਸਦੀਵੀ ਰੰਗੀ ਅਤੇ ਸੁਖੈਨ ਹੀ ਮਤਵਾਲੀ ਹੋਈ ਹੋਈ, ਰੈਣ ਦਿਹੁੰ ਉਸ ਦਾ ਨਾਮ ਉਚਾਰਨ ਕਰਦੀ ਹੈ।
English
Ever imbued with His Love, in perfect poise and grace, she repeats His Name, night and day.
ਕਾਮਣਿ ਵਡਭਾਗੀ. ਅੰਤਰਿ ਲਿਵ ਲਾਗੀ; ਹਰਿ ਕਾ ਪ੍ਰੇਮੁ ਸੁਭਾਇਆ ॥
kaaman vaddabhaagee. antar liv laagee; har kaa prem subhaaeaa |
Punjabi
ਭਾਰੇ ਕਰਮਾਂ ਵਾਲੀ ਹੈ ਉਹ ਪਤਨੀ ਜਿਸ ਦੇ ਮਨ ਦੀ ਬ੍ਰਿਤੀ ਉਸ ਦੇ ਪਤੀ ਨਾਲ ਜੁੜੀ ਹੋਈ ਹੈ ਅਤੇ ਜਿਸ ਨੂੰ ਆਪਣੇ ਪ੍ਰਭੂ ਦੀ ਪ੍ਰੀਤ ਮਿੱਠੀ ਲੱਗਦੀ ਹੈ।
English
Very fortunate is that bride, who focuses her consciousness on Him; her Lord's Love is so sweet to her.
ਨਾਨਕ. ਕਾਮਣਿ ਸਹਜੇ ਰਾਤੀ; ਜਿਨਿ ਸਚੁ ਸੀਗਾਰੁ ਬਣਾਇਆ ॥੩॥
naanak. kaaman sahaje raatee; jin sach seegaar banaaeaa |3|
Punjabi
ਨਾਨਕ, ਜਿਹੜੀ ਪਤਨੀ ਸੱਚ ਨਾਲ ਸ਼ਿੰਗਾਰੀ ਹੋਈ ਹੈ ਉਹ ਸੁਖੈਨ ਅਵਸਥਾ ਵਿੱਚ ਹੋ ਆਪਣੇ ਸਾਈਂ ਦੇ ਸਨੇਹ ਨਾਲ ਰੰਗੀ ਜਾਂਦੀ ਹੈ।
English
O Nanak, that soul-bride who is adorned with Truth, is imbued with her Lord's Love, in the state of perfect poise. ||3||
ਹਉਮੈ ਮਾਰਿ ਮੁਈਏ; ਤੂ ਚਲੁ ਗੁਰ ਕੈ ਭਾਏ ॥
haumai maar mueee; too chal gur kai bhaae |
Punjabi
ਆਪਣਾ ਹੰਕਾਰ ਨਵਿਰਤ ਕਰ, ਨੀ ਮਰਨ ਜੋਗੀਏ ਨਾਰੇ! ਅਤੇ ਤੂੰ ਗੁਰਾਂ ਦੇ ਰਸਤੇ ਟੁਰ।
English
Overcome your egotism, O mortal bride, and walk in the Guru's Way.
ਹਰਿ ਵਰੁ ਰਾਵਹਿ ਸਦਾ ਮੁਈਏ; ਨਿਜ ਘਰਿ ਵਾਸਾ ਪਾਏ ॥
har var raaveh sadaa mueee; nij ghar vaasaa paae |
Punjabi
ਨੀ ਮਰਜਾਣੀਏ! ਐਕੁਰ ਤੂੰ ਆਪਣੇ ਪਤੀ ਵਾਹਿਗੁਰੂ ਨੂੰ ਹਮੇਸ਼ਾਂ ਹੀ ਮਾਣੇਗੀ ਅਤੇ ਆਪਣੇ ਨਿੱਜ ਦੇ ਗ੍ਰਿਹ ਅੰਦਰ ਵਸੇਬਾ ਪਾ ਲਵੇਗੀ।
English
Thus you shall ever enjoy your Husband Lord, O mortal bride, and obtain an abode in the home of your own inner being.
ਨਿਜ ਘਰਿ ਵਾਸਾ ਪਾਏ. ਸਬਦੁ ਵਜਾਏ; ਸਦਾ ਸੁਹਾਗਣਿ ਨਾਰੀ ॥
nij ghar vaasaa paae. sabad vajaae; sadaa suhaagan naaree |
Punjabi
ਆਪਣੇ ਧਾਮ ਅੰਦਰ ਵੱਸ ਕੇ ਉਹ ਨਾਮ ਦਾ ਉਚਾਰਨ ਕਰਦੀ ਹੈ ਅਤੇ ਹਮੇਸ਼ਾਂ, ਲਈ ਖੁਸ਼ਬਾਸ ਪਤਨੀ ਥੀ ਵੰਞਦੀ ਹੈ।
English
Obtaining an abode in the home of her inner being, she vibrates the Word of the Shabad, and is a happy soul-bride forever.
ਪਿਰੁ ਰਲੀਆਲਾ ਜੋਬਨੁ ਬਾਲਾ; ਅਨਦਿਨੁ ਕੰਤਿ ਸਵਾਰੀ ॥
pir raleeaalaa joban baalaa; anadin kant savaaree |
Punjabi
ਪਿਆਰਾ ਪਤੀ ਰਲਿਆ ਮਿਲਿਆ ਅਤੇ ਸਦੀਵੀ ਨੌਜਵਾਨ ਹੈ। ਉਹ ਆਪਣੀ ਪਤਨੀ ਨੂੰ ਸਦਾ ਹੀ ਸ਼ਿੰਗਾਰਦਾ ਹੈ।
English
The Husband Lord is delightful, and forever young; night and day, He embellishes His bride.
ਹਰਿ ਵਰੁ ਸੋਹਾਗੋ. ਮਸਤਕਿ ਭਾਗੋ; ਸਚੈ ਸਬਦਿ ਸੁਹਾਏ ॥
har var sohaago. masatak bhaago; sachai sabad suhaae |
Punjabi
ਆਪਣੇ ਕੰਤ, ਅਮਰ ਹਰੀ ਦੁਆਰਾ ਉਸ ਦੇ ਮੱਥੇ ਦੇ ਭਾਗ ਜਾਗ ਪੈਦੇ ਹਨ ਅਤੇ ਉਹ ਸੱਚੇ ਨਾਮ ਨਾਲ ਸ਼ੰਗਾਰੀ ਜਾਂਦੀ ਹੈ।
English
Her Husband Lord activates the destiny written on her forehead, and she is adorned with the True Shabad.
ਨਾਨਕ. ਕਾਮਣਿ ਹਰਿ ਰੰਗਿ ਰਾਤੀ; ਜਾ ਚਲੈ ਸਤਿਗੁਰ ਭਾਏ ॥੪॥੧॥
naanak. kaaman har rang raatee; jaa chalai satigur bhaae |4|1|
Punjabi
ਨਾਨਕ ਜਦ ਇਸਤ੍ਰੀ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦੀ ਹੈ ਤਾਂ ਉਹ ਪ੍ਰਭੂ ਦੇ ਪਿਆਰ ਨਾਲ ਰੰਗੀ ਜਾਂਦੀ ਹੈ।
English
O Nanak, the soul-bride is imbued with the Love of the Lord, when she walks according to the Will of the True Guru. ||4||1||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵਡਹੰਸ ਤੀਜੀ ਪਾਤਸ਼ਾਹੀ।
English
Wadahans, Third Mehl:
ਗੁਰਮੁਖਿ ਸਭੁ ਵਾਪਾਰੁ ਭਲਾ; ਜੇ ਸਹਜੇ ਕੀਜੈ ਰਾਮ ॥
guramukh sabh vaapaar bhalaa; je sahaje keejai raam |
Punjabi
ਜੇਕਰ ਬ੍ਰਹਿਮ-ਗਿਆਨ ਦੇ ਰਾਹੀਂ ਕੀਤੇ ਜਾਣ ਤਾਂ ਪਵਿੱਤਰ ਪੁਰਸ਼ ਦੇ ਸਾਰੇ ਵਣਜ ਚੰਗੇ ਹਨ।
English
All dealings of the Gurmukh are good, if they are accomplished with poise and grace.
ਅਨਦਿਨੁ ਨਾਮੁ ਵਖਾਣੀਐ; ਲਾਹਾ ਹਰਿ ਰਸੁ ਪੀਜੈ ਰਾਮ ॥
anadin naam vakhaaneeai; laahaa har ras peejai raam |
Punjabi
ਰੈਣ ਦਿਹੁੰ ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਨ ਦਾ ਲਾਭ ਉਠਾਉਂਦਾ ਹੈ।
English
Night and day, he repeats the Naam, the Name of the Lord, and he earns his profits, drinking in the subtle essence of the Lord.
ਲਾਹਾ ਹਰਿ ਰਸੁ ਲੀਜੈ. ਹਰਿ ਰਾਵੀਜੈ; ਅਨਦਿਨੁ ਨਾਮੁ ਵਖਾਣੈ ॥
laahaa har ras leejai. har raaveejai; anadin naam vakhaanai |
Punjabi
ਰੱਬ ਦੇ ਸੁਧਾਰਸ ਦਾ ਉਹ ਨਫਾ ਕਮਾਉਂਦਾ ਹੈ, ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਰੈਣ ਦਿਹੁੰ ਨਾਮ ਦਾ ਉਹ ਜਾਪ ਕਰਦਾ ਹੈ।
English
He earns the profit of the subtle essence of the Lord, meditating on the Lord, and repeating the Naam, night and day.
ਗੁਣ ਸੰਗ੍ਰਹਿ. ਅਵਗਣ ਵਿਕਣਹਿ; ਆਪੈ ਆਪੁ ਪਛਾਣੈ ॥
gun sangreh. avagan vikaneh; aapai aap pachhaanai |
Punjabi
ਉਹ ਨੇਕੀਆਂ ਨੂੰ ਇਕੱਤ੍ਰ ਕਰਦਾ ਹੈ ਅਤੇ ਬਦੀਆਂ ਨੂੰ ਪਰ੍ਹੇ ਸੁੱਟ ਪਾਉਂਦਾ ਹੈ। ਐਕੁਰ ਉਹ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ।
English
He gathers in merits, and eliminates demerits, and realizes his own self.
ਗੁਰਮਤਿ ਪਾਈ ਵਡੀ ਵਡਿਆਈ; ਸਚੈ ਸਬਦਿ ਰਸੁ ਪੀਜੈ ॥
guramat paaee vaddee vaddiaaee; sachai sabad ras peejai |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਉਹ ਪਰਮ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ ਤੇ ਸਤਿਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
English
Under Guru's Instruction, he is blessed with glorious greatness; he drinks in the essence of the True Word of the Shabad.
ਨਾਨਕ. ਹਰਿ ਕੀ ਭਗਤਿ ਨਿਰਾਲੀ; ਗੁਰਮੁਖਿ ਵਿਰਲੈ ਕੀਜੈ ॥੧॥
naanak. har kee bhagat niraalee; guramukh viralai keejai |1|
Punjabi
ਨਾਨਕ ਅਸਚਰਜ ਹੈ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ। ਪ੍ਰੰਤੂ ਗੁਰਾਂ ਦੇ ਰਾਹੀਂ ਬਹੁਤ ਹੀ ਥੋੜੇ ਇਸ ਨੂੰ ਕਮਾਉਂਦੇ ਹਨ।
English
O Nanak, devotional worship of the Lord is wonderful, but only a few Gurmukhs perform it. ||1||
ਗੁਰਮੁਖਿ ਖੇਤੀ ਹਰਿ. ਅੰਤਰਿ ਬੀਜੀਐ; ਹਰਿ ਲੀਜੈ ਸਰੀਰਿ ਜਮਾਏ ਰਾਮ ॥
guramukh khetee har. antar beejeeai; har leejai sareer jamaae raam |
Punjabi
ਗੁਰੂ ਦੀ ਰਹਿਮਤ ਦੁਆਰਾ ਸੁਆਮੀ ਵਾਹਿਗੁਰੂ ਦੀ ਫਸਲ ਆਪਣੀ ਦੇਹ ਦੀ ਪੈਲੀ ਅੰਦਰ ਬੀਜ ਤੇ ਪੈਦਾ ਕਰ।
English
As Gurmukh, plant the crop of the Lord within the field of your body, and let it grow.
ਆਪਣੇ ਘਰ ਅੰਦਰਿ ਰਸੁ ਭੁੰਚੁ ਤੂ; ਲਾਹਾ ਲੈ ਪਰਥਾਏ ਰਾਮ ॥
aapane ghar andar ras bhunch too; laahaa lai parathaae raam |
Punjabi
ਇਸ ਤਰ੍ਹਾਂ ਤੂੰ ਆਪਣੇ ਗ੍ਰਿਹ ਅੰਦਰ ਹੀ ਵਾਹਿਗੁਰੂ ਦੇ ਨਾਮ ਰਸ ਨੂੰ ਮਾਣ ਲਵੇਗਾਂ ਅਤੇ ਪ੍ਰਲੋਕ ਵਿੱਚ ਭੀ ਲਾਭ ਉਠਾਵੇਗਾ।
English
Within the home of your own being, enjoy the Lord's subtle essence, and earn profits in the world hereafter.
ਲਾਹਾ ਪਰਥਾਏ ਹਰਿ ਮੰਨਿ ਵਸਾਏ; ਧਨੁ ਖੇਤੀ ਵਾਪਾਰਾ ॥
laahaa parathaae har man vasaae; dhan khetee vaapaaraa |
Punjabi
ਸੁਲੱਖਣੀ ਹੈ ਵਾਹੀ ਤੇ ਸੁਦਾਗਰੀ ਸੁਆਮੀ ਨੂੰ ਹਿਰਦੇ ਅੰਦਰ ਟਿਕਾਉਣ ਦੀ, ਜਿਸ ਦੁਆਰਾ ਪ੍ਰਲੋਕ ਵਿੱਚ ਲਾਭ ਉਠਾਈਦਾ ਹੈ।
English
This profit is earned by enshrining the Lord within your mind; blessed is this farming and trade.
ਹਰਿ ਨਾਮੁ ਧਿਆਏ ਮੰਨਿ ਵਸਾਏ; ਬੂਝੈ ਗੁਰ ਬੀਚਾਰਾ ॥
har naam dhiaae man vasaae; boojhai gur beechaaraa |
Punjabi
ਜੋ ਨਾਮ ਦਾ ਸਿਮਰਨ ਕਰਦਾ ਹੈ ਤੇ ਇਸ ਨੂੰ ਆਪਣੇ ਰਿਦੇ ਅੰਦਰ ਟਿਕਾਉਂਦਾ ਹੈ ਉਹ ਗੁਰਾਂ ਦੇ ਉਪਦੇਸ਼ ਨੂੰ ਸਮਝ ਲੈਂਦਾ ਹੈ।
English
Meditating on the Lord's Name, and enshrining Him within your mind, you shall come to understand the Guru's Teachings.
ਮਨਮੁਖ. ਖੇਤੀ ਵਣਜੁ ਕਰਿ ਥਾਕੇ; ਤ੍ਰਿਸਨਾ ਭੁਖ. ਨ ਜਾਏ ॥
manamukh. khetee vanaj kar thaake; trisanaa bhukh. na jaae |
Punjabi
ਮਨਮੱਤੀ ਪੁਰਸ਼ ਵਾਹੀ ਤੇ ਵਪਾਰ ਕਰਦੇ ਹਾਰ ਗਏ ਹਨ। ਉਨ੍ਹਾਂ ਦੀ ਤ੍ਰੇਹ ਅਤੇ ਖੁਦਿਆਂ ਦੂਰ ਨਹੀਂ ਹੁੰਦੀਆਂ।
English
The self-willed manmukhs have grown weary of this farming and trade; their hunger and thirst will not go away.
ਨਾਨਕ. ਨਾਮੁ ਬੀਜਿ ਮਨ ਅੰਦਰਿ; ਸਚੈ ਸਬਦਿ ਸੁਭਾਏ ॥੨॥
naanak. naam beej man andar; sachai sabad subhaae |2|
Punjabi
ਹੇ ਨਾਨਕ! ਤੂੰ ਆਪਣੇ ਰਿਦੇ ਵਿੱਚ ਨਾਮ ਦਾ ਬੀ ਬੀਜ, ਅਤੇ ਇਸ ਤਰ੍ਹਾਂ ਸੱਚੇ ਨਾਮ ਨਾਲ ਸਸ਼ੋਭਤ ਹੋ।
English
O Nanak, plant the seed of the Name within your mind, and adorn yourself with the True Word of the Shabad. ||2||
ਹਰਿ ਵਾਪਾਰਿ ਸੇ ਜਨ ਲਾਗੇ; ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥
har vaapaar se jan laage; jinaa masatak manee vaddabhaago raam |
Punjabi
ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਚੰਗੇ ਕਰਮਾਂ ਦਾ ਜਵੇਹਰ ਜੜਿਆ ਹੋਇਆ ਹੈ, ਉਹ ਹੀ ਸੁਆਮੀ ਦੀ ਸੁਦਾਗਰੀ ਵਿੱਚ ਜੁਟਦੇ ਹਨ।
English
Those humble beings engage in the Lord's Trade, who have the jewel of such pre-ordained destiny upon their foreheads.
ਗੁਰਮਤੀ ਮਨੁ ਨਿਜ ਘਰਿ ਵਸਿਆ; ਸਚੈ ਸਬਦਿ ਬੈਰਾਗੋ ਰਾਮ ॥
guramatee man nij ghar vasiaa; sachai sabad bairaago raam |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਆਪਣੇ ਨਿੱਜ ਦੇ ਗ੍ਰਿਹ ਵਿੱਚ ਵੱਸਦੀ ਹੈ ਤੇ ਪ੍ਰੇਮ ਨਾਲ ਸੱਚੀ ਗੁਰਬਾਣੀ ਗਾਉਂਦੀ ਹੈ।
English
Under Guru's Instruction, the soul dwells in the home of the self; through the True Word of the Shabad, she becomes unattached.
ਮੁਖਿ ਮਸਤਕਿ ਭਾਗੋ. ਸਚਿ ਬੈਰਾਗੋ; ਸਾਚਿ ਰਤੇ ਵੀਚਾਰੀ ॥
mukh masatak bhaago. sach bairaago; saach rate veechaaree |
Punjabi
ਆਪਣੇ ਮੱਥੇ ਦੀ ਪਰਮ ਸ਼੍ਰੇਸ਼ਟ ਪ੍ਰਾਲਭਧ ਦੇ ਕਾਰਣ ਸਿਮਰਨ ਕਰਨ ਵਾਲੇ ਸੱਚੀ ਉਪਰਾਮਤਾ ਨੂੰ ਪ੍ਰਾਪਤ ਹੁੰਦੇ ਹਨ ਤੇ ਸੱਚ ਨਾਲ ਰੰਗੇ ਜਾਂਦੇ ਹਨ।
English
By the destiny written upon their foreheads, they become truly unattached, and by reflective meditation, they are imbued with Truth.
ਨਾਮ ਬਿਨਾ. ਸਭੁ ਜਗੁ ਬਉਰਾਨਾ; ਸਬਦੇ. ਹਉਮੈ ਮਾਰੀ ॥
naam binaa. sabh jag bauraanaa; sabade. haumai maaree |
Punjabi
ਨਾਮ ਦੇ ਬਗੈਰ ਸਾਰਾ ਸੰਸਾਰ ਝੱਲਾ ਹੋਇਆ ਹੋਇਆ ਹੈ। ਨਾਮ ਦੇ ਰਾਹੀਂ ਬੰਦੇ ਦੀ ਹੰਗਤਾ ਮਿੱਟ ਜਾਂਦੀ ਹੈ।
English
Without the Naam, the Name of the Lord, the whole world is insane; through the Shabad, the ego is conquered.
ਸਾਚੈ ਸਬਦਿ ਲਾਗਿ ਮਤਿ ਉਪਜੈ; ਗੁਰਮੁਖਿ ਨਾਮੁ ਸੋਹਾਗੋ ॥
saachai sabad laag mat upajai; guramukh naam sohaago |
Punjabi
ਸਤਿਨਾਮ ਨਾਲ ਜੁੜਨ ਦੁਆਰਾ ਯਥਾਰਥ ਸਮਝ ਉਤਪੰਨ ਹੁੰਦੀ ਹੈ ਅਤੇ ਗੁਰਾਂ ਦੇ ਰਾਹੀਂ ਪ੍ਰਭੂ ਪਤੀ ਪ੍ਰਾਪਤ ਹੁੰਦਾ ਹੈ।
English
Attached to the True Word of the Shabad, wisdom comes forth. The Gurmukh obtains the Naam, the Name of the Husband Lord.