Ang 569
ਨਾਨਕ. ਸਬਦਿ ਮਿਲੈ, ਭਉ ਭੰਜਨੁ; ਹਰਿ ਰਾਵੈ ਮਸਤਕਿ ਭਾਗੋ ॥੩॥
naanak. sabad milai, bhau bhanjan; har raavai masatak bhaago |3|
Punjabi
ਨਾਨਕ ਨਾਮ ਦੇ ਰਾਹੀਂ, ਸੁਆਣੀ ਡਰ ਦੇ ਨਾਸ ਕਰਨ ਵਾਲੇ ਵਾਹਿਗੁਰੂ ਨੂੰ ਮਿਲ ਪੈਦੀ ਹੈ ਅਤੇ ਮੱਥੇ ਦੀ ਕਿਸਮਤ ਰਾਹੀਂ ਉਹ ਉਸ ਨੂੰ ਮਾਣਦੀ ਹੈ।
English
O Nanak, through the Shabad, one meets the Lord, the Destroyer of fear, and by the destiny written on her forehead, she enjoys Him. ||3||
ਖੇਤੀ ਵਣਜੁ ਸਭੁ ਹੁਕਮੁ ਹੈ; ਹੁਕਮੇ ਮੰਨਿ ਵਡਿਆਈ ਰਾਮ ॥
khetee vanaj sabh hukam hai; hukame man vaddiaaee raam |
Punjabi
ਸਾਰੀ ਵਾਹੀ ਤੇ ਵਪਾਰ ਸਾਹਿਬ ਦੀ ਰਜਾ ਸਵੀਕਾਰ ਕਰਨਾ ਹੈ। ਉਸ ਦੀ ਰਜਾ ਮੰਨਣ ਦੁਆਰਾ ਇੱਜ਼ਤ ਆਬਰੂ ਮਿਲਦੀ ਹੈ।
English
All farming and trading is by Hukam of His Will; surrendering to the Lord's Will, glorious greatness is obtained.
ਗੁਰਮਤੀ ਹੁਕਮੁ ਬੂਝੀਐ; ਹੁਕਮੇ ਮੇਲਿ ਮਿਲਾਈ ਰਾਮ ॥
guramatee hukam boojheeai; hukame mel milaaee raam |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦਾ ਫਰਮਾਨ ਅਨੁਭਵ ਕੀਤਾ ਜਾਂਦਾ ਹੈ ਅਤੇ ਉਸ ਦੇ ਫੁਰਮਾਨ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
English
Under Guru's Instruction, one comes to understand the Lord's Will, and by His Will, he is united in His Union.
ਹੁਕਮਿ ਮਿਲਾਈ ਸਹਜਿ ਸਮਾਈ; ਗੁਰ ਕਾ ਸਬਦੁ ਅਪਾਰਾ ॥
hukam milaaee sehaj samaaee; gur kaa sabad apaaraa |
Punjabi
ਉਸ ਦੇ ਭਾਣੇ ਅੰਦਰ ਬੰਦਾ ਸਾਈਂ ਨੂੰ ਮਿਲ ਉਸ ਵਿੱਚ ਲੀਨ ਹੋ ਜਾਂਦਾ ਹੈ। ਪਰਮ ਉਤਕ੍ਰਿਸ਼ਟ ਹੈ ਗੁਰਾਂ ਦੀ ਬਾਣੀ।
English
By His Will, one merges and easily blends with Him. The Shabads of the Guru are incomparable.
ਸਚੀ ਵਡਿਆਈ ਗੁਰ ਤੇ ਪਾਈ; ਸਚੁ ਸਵਾਰਣਹਾਰਾ ॥
sachee vaddiaaee gur te paaee; sach savaaranahaaraa |
Punjabi
ਗੁਰਾਂ ਦੇ ਰਾਹੀਂ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ ਅਤੇ ਇਨਸਾਨ ਸੱਚ ਨਾਲ ਸ਼ਿੰਗਾਰਿਆਂ ਜਾਂਦਾ ਹੈ।
English
Through the Guru, true greatness is obtained, and one is embellished with Truth.
ਭਉ ਭੰਜਨੁ ਪਾਇਆ ਆਪੁ ਗਵਾਇਆ; ਗੁਰਮੁਖਿ ਮੇਲਿ ਮਿਲਾਈ ॥
bhau bhanjan paaeaa aap gavaaeaa; guramukh mel milaaee |
Punjabi
ਆਪਣੀ ਸਵੈ-ਹੰਗਤਾ ਨੂੰ ਗੁਆ ਕੇ, ਆਦਮੀ ਡਰ ਦੇ ਦੂਰ ਕਰਨ ਵਾਲੇ ਹਰੀ ਨੂੰ ਪਾ ਲੈਦਾ ਹੈ ਤੇ ਗੁਰਾਂ ਦੇ ਰਾਹੀਂ, ਉਸ ਦੇ ਮਿਲਾਪ ਨਾਲ ਮਿਲ ਜਾਂਦਾ ਹੈ।
English
He finds the Destroyer of fear, and eradicates his self-conceit; as Gurmukh, he is united in His Union.
ਕਹੁ ਨਾਨਕ. ਨਾਮੁ ਨਿਰੰਜਨੁ ਅਗਮੁ ਅਗੋਚਰੁ; ਹੁਕਮੇ ਰਹਿਆ ਸਮਾਈ ॥੪॥੨॥
kahu naanak. naam niranjan agam agochar; hukame rahiaa samaaee |4|2|
Punjabi
ਗੁਰੂ ਜੀ ਆਖਦੇ ਹਨ, ਪਵਿੱਤਰ ਪਹੁੰਚ ਤੋਂ ਪਰੇ ਅਤੇ ਅਗਾਧ ਹਾਕਮ ਦਾ ਨਾਮ ਹਰ ਥਾਂ ਰਮਿਆ ਹੋਇਆ ਹੈ।
English
Says Nanak, the Name of the immaculate, inaccessible, unfathomable Commander is permeating and pervading everywhere. ||4||2||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵਡਹੰਸ ਤੀਜੀ ਪਾਤਿਸ਼ਾਹੀ।
English
Wadahans, Third Mehl:
ਮਨ ਮੇਰਿਆ; ਤੂ ਸਦਾ ਸਚੁ ਸਮਾਲਿ ਜੀਉ ॥
man meriaa; too sadaa sach samaal jeeo |
Punjabi
ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੱਚੇ ਸੁਆਮੀ ਦਾ ਸਿਮਰਨ ਕਰ।
English
O my mind, contemplate the True Lord forever.
ਆਪਣੈ ਘਰਿ. ਤੂ ਸੁਖਿ ਵਸਹਿ; ਪੋਹਿ. ਨ ਸਕੈ ਜਮਕਾਲੁ ਜੀਉ ॥
aapanai ghar. too sukh vaseh; pohi. na sakai jamakaal jeeo |
Punjabi
ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਆਰਾਮ ਵਿੱਚ ਵਸੇਗੀ ਅਤੇ ਮੌਤ ਦਾ ਦੂਤ ਤੈਨੂੰ ਛੋਹੇਗਾ ਨਹੀਂ।
English
Dwell in peace in the home of your own self, and the Messenger of Death shall not touch you.
ਕਾਲੁ ਜਾਲੁ ਜਮੁ. ਜੋਹਿ ਨ ਸਾਕੈ; ਸਾਚੈ ਸਬਦਿ ਲਿਵ ਲਾਏ ॥
kaal jaal jam. johi na saakai; saachai sabad liv laae |
Punjabi
ਸੱਚੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ ਮੌਤ ਦੀ ਫਾਹੀ ਤੇ ਜਮ ਪ੍ਰਾਨੀ ਨੂੰ ਛੁਹ ਨਹੀਂ ਸਕਦੇ।
English
The noose of the Messenger of Death shall not touch you, when you embrace love for the True Word of the Shabad.
ਸਦਾ ਸਚਿ ਰਤਾ. ਮਨੁ ਨਿਰਮਲੁ; ਆਵਣੁ ਜਾਣੁ ਰਹਾਏ ॥
sadaa sach rataa. man niramal; aavan jaan rahaae |
Punjabi
ਸਤਿ ਨਾਮ ਨਾਲ ਰੰਗੀ ਹੋਈ ਆਤਮਾ ਹਮੇਸ਼ਾਂ ਪਵਿੱਤ੍ਰ ਹੈ ਅਤੇ ਆਵਾਗਉਣ ਤੋਂ ਖਲਾਸੀ ਪਾ ਜਾਂਦੀ ਹੈ।
English
Ever imbued with the True Lord, the mind becomes immaculate, and its coming and going is ended.
ਦੂਜੈ ਭਾਇ ਭਰਮਿ ਵਿਗੁਤੀ; ਮਨਮੁਖਿ ਮੋਹੀ ਜਮਕਾਲਿ ॥
doojai bhaae bharam vigutee; manamukh mohee jamakaal |
Punjabi
ਦਵੈਤ-ਭਾਵ ਤੇ ਸੰਦੇਹ ਨੇ ਆਪ-ਹੁਦਰੀ ਆਤਮਾ ਨੂੰ ਤਬਾਹ ਕਰ ਦਿੱਤਾ ਹੈ ਤੇ ਇਹ ਮੌਤ ਦੇ ਦੂਤ ਨੇ ਲੁਭਾਇਮਾਨ ਕਰ ਲਈ ਹੈ।
English
The love of duality and doubt have ruined the self-willed manmukh, who is lured away by the Messenger of Death.
ਕਹੈ ਨਾਨਕੁ. ਸੁਣਿ ਮਨ ਮੇਰੇ; ਤੂ ਸਦਾ ਸਚੁ ਸਮਾਲਿ ॥੧॥
kahai naanak. sun man mere; too sadaa sach samaal |1|
Punjabi
ਗੁਰੂ ਜੀ ਆਖਦੇ ਹਨ, ਤੂੰ ਮੇਰੀ ਆਤਮਾ! ਸੁਣ ਤੂੰ ਸਦੀਵ ਹੀ ਸੱਚੇ ਸਾਹਿਬ ਦਾ ਸਿਮਰਨ ਕਰਿਆ ਕਰ।
English
Says Nanak, listen, O my mind: contemplate the True Lord forever. ||1||
ਮਨ ਮੇਰਿਆ. ਅੰਤਰਿ ਤੇਰੈ ਨਿਧਾਨੁ ਹੈ; ਬਾਹਰਿ ਵਸਤੁ. ਨ ਭਾਲਿ ॥
man meriaa. antar terai nidhaan hai; baahar vasat. na bhaal |
Punjabi
ਹੇ ਮੇਰੇ ਮਨੂਏ! ਤੇਰੇ ਅੰਦਰ ਹੀ (ਨਾਮ ਦਾ) ਖਜਾਨਾ ਹੈ। ਤੂੰ ਇਸ ਵਸਤੂ ਨੂੰ ਬਾਹਰਵਾਰ ਨਾਂ ਲੱਭ।
English
O my mind, the treasure is within you; do not search for it on the outside.
ਜੋ ਭਾਵੈ ਸੋ ਭੁੰਚਿ ਤੂ; ਗੁਰਮੁਖਿ ਨਦਰਿ ਨਿਹਾਲਿ ॥
jo bhaavai so bhunch too; guramukh nadar nihaal |
Punjabi
ਤੂੰ ਉਹ ਕੁਛ ਛੱਕ ਜਿਹੜਾ ਸਾਈਂ ਨੂੰ ਚੰਗਾ ਲਗਦਾ ਹੈ ਤੇ ਇਸ ਤਰ੍ਹਾਂ ਮੁਖੀ ਗੁਰਾਂ ਦੀ ਦਇਆ ਦੁਆਰਾ ਪ੍ਰਸੰਨ ਹੋ।
English
Eat only that which is pleasing to the Lord, and as Gurmukh, receive the blessing of His Glance of Grace.
ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ; ਅੰਤਰਿ ਹਰਿ ਨਾਮੁ ਸਖਾਈ ॥
guramukh nadar nihaal man mere; antar har naam sakhaaee |
Punjabi
ਹੇ ਮੇਰੀ ਜਿੰਦੇ! ਸਹਾਇਕ ਸੁਆਮੀ ਮਾਲਕ ਤੇਰੇ ਅੰਦਰ ਹੀ ਹੈ। ਨੇਕ ਬਣ ਅਤੇ ਉਸ ਨੂੰ ਆਪਣੇ ਨੇਤ੍ਰਾ ਨਾਲ ਵੇਖ।
English
As Gurmukh, receive the blessing of His Glance of Grace, O my mind; the Name of the Lord, your help and support, is within you.
ਮਨਮੁਖ ਅੰਧੁਲੇ. ਗਿਆਨ ਵਿਹੂਣੇ; ਦੂਜੈ ਭਾਇ ਖੁਆਈ ॥
manamukh andhule. giaan vihoone; doojai bhaae khuaaee |
Punjabi
ਆਪ-ਹੁਦਰੇ, ਅੰਨ੍ਹੇ ਅਤੇ ਬ੍ਰਹਮ-ਬੋਧ ਤੋਂ ਸਖਣੇ ਹਨ। ਹੋਰਸ ਦੀ ਪ੍ਰੀਤ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ।
English
The self-willed manmukhs are blind, and devoid of wisdom; they are ruined by the love of duality.
ਬਿਨੁ ਨਾਵੈ. ਕੋ ਛੂਟੈ ਨਾਹੀ; ਸਭ ਬਾਧੀ ਜਮਕਾਲਿ ॥
bin naavai. ko chhoottai naahee; sabh baadhee jamakaal |
Punjabi
ਨਾਮ ਦੇ ਬਾਝੌਂ ਕੋਈ ਭੀ ਬੰਦ-ਖਲਾਸ ਨਹੀਂ ਹੁੰਦਾ। ਮੌਤ ਦੇ ਫ਼ਰਿਸ਼ਤੇ ਨੇ ਸਾਰਿਆਂ ਨੂੰ ਜਕੜਿਆ ਹੋਇਆ ਹੈ।
English
Without the Name, no one is emancipated. All are bound by the Messenger of Death.
ਨਾਨਕ. ਅੰਤਰਿ ਤੇਰੈ ਨਿਧਾਨੁ ਹੈ; ਤੂ ਬਾਹਰਿ ਵਸਤੁ. ਨ ਭਾਲਿ ॥੨॥
naanak. antar terai nidhaan hai; too baahar vasat. na bhaal |2|
Punjabi
ਨਾਨਕ, ਤੇਰੇ ਅੰਦਰ ਹੀ ਖਜਾਨਾ ਹੈ। ਤੂੰ ਨਾਮ-ਵਸਤੂ ਦੀ ਬਾਹਰ ਵਾਰ ਖੋਜ ਭਾਲ ਨਾਂ ਕਰ।
English
O Nanak, the treasure is within you; do not search for it on the outside. ||2||
ਮਨ ਮੇਰਿਆ. ਜਨਮੁ ਪਦਾਰਥੁ ਪਾਇ ਕੈ; ਇਕਿ. ਸਚਿ ਲਗੇ ਵਾਪਾਰਾ ॥
man meriaa. janam padaarath paae kai; ik. sach lage vaapaaraa |
Punjabi
ਮੇਰੇ ਮਨੂਏ ਮਨੁੱਖੀ-ਜੀਵਨ ਦੀ ਦੌਲਤ ਨੂੰ ਪਾ ਕੇ ਕਈ ਸੱਚ ਦੇ ਵਣਜ ਵਿੱਚ ਜੁੜੇ ਹੋਏ ਹਨ।
English
O my mind, obtaining the blessing of this human birth, some are engaged in the trade of Truth.
ਸਤਿਗੁਰੁ ਸੇਵਨਿ ਆਪਣਾ; ਅੰਤਰਿ ਸਬਦੁ ਅਪਾਰਾ ॥
satigur sevan aapanaa; antar sabad apaaraa |
Punjabi
ਉਹ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਲਾਸਾਨੀ ਨਾਮ ਟਿਕਿਆ ਹੋਇਆ ਹੈ।
English
They serve their True Guru, and the Infinite Word of the Shabad resounds within them.
ਅੰਤਰਿ ਸਬਦੁ ਅਪਾਰਾ. ਹਰਿ ਨਾਮੁ ਪਿਆਰਾ; ਨਾਮੇ ਨਉ ਨਿਧਿ ਪਾਈ ॥
antar sabad apaaraa. har naam piaaraa; naame nau nidh paaee |
Punjabi
ਅਨੰਤ ਨਾਮ ਉਨ੍ਹਾਂ ਦੇ ਅੰਦਰ ਹੈ। ਰੱਬ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਨਾਮ ਦੇ ਰਾਹੀਂ ਉਹ ਨੌ ਖਜਾਨਿਆਂ ਨੂੰ ਪ੍ਰਾਪਤ ਕਰ ਲੈਂਦੇ ਹਨ।
English
Within them is the Infinite Shabad, and the Beloved Naam, the Name of the Lord; through the Naam, the nine treasures are obtained.
ਮਨਮੁਖ ਮਾਇਆ ਮੋਹ ਵਿਆਪੇ. ਦੂਖਿ ਸੰਤਾਪੇ; ਦੂਜੈ ਪਤਿ ਗਵਾਈ ॥
manamukh maaeaa moh viaape. dookh santaape; doojai pat gavaaee |
Punjabi
ਆਪ-ਹੁਦਰੇ ਸੰਸਾਰੀ ਮਮਤਾ ਵਿੱਚ ਖੱਚਤ ਹੋਏ ਹੋਏ ਹਨ। ਉਹ ਪੀੜ ਅੰਦਰ ਦੁਖੀ ਹੁੰਦੇ ਹਨ ਤੇ ਦਵੈਤ ਭਾਵ ਵਿੱਚ ਆਪਣੀ ਇੱਜ਼ਤ ਆਬਰੂ ਵੰਞਾ ਲੈਂਦੇ ਹਨ।
English
The self-willed manmukhs are engrossed in emotional attachment to Maya; they suffer in pain, and through duality, they lose their honor.
ਹਉਮੈ ਮਾਰਿ. ਸਚਿ ਸਬਦਿ ਸਮਾਣੇ; ਸਚਿ ਰਤੇ ਅਧਿਕਾਈ ॥
haumai maar. sach sabad samaane; sach rate adhikaaee |
Punjabi
ਜੋ ਆਪਣੀ ਹੰਗਤਾ ਨੂੰ ਮਾਰਦੇ ਹਨ ਤੇ ਸਤਿਨਾਮ ਵਿੱਚ ਲੀਨ ਹੁੰਦੇ ਹਨ, ਉਹ ਸੱਚ ਨਾਲ ਘਣੇ ਰੰਗੀਜ ਜਾਂਦੇ ਹਨ।
English
But those who conquer their ego, and merge in the True Shabad, are totally imbued with Truth.
ਨਾਨਕ. ਮਾਣਸ ਜਨਮੁ ਦੁਲੰਭੁ ਹੈ; ਸਤਿਗੁਰਿ ਬੂਝ ਬੁਝਾਈ ॥੩॥
naanak. maanas janam dulanbh hai; satigur boojh bujhaaee |3|
Punjabi
ਨਾਨਕ, ਮੁਸ਼ਕਿਲ ਨਾਲ ਮਿਲਣ ਵਾਲਾ ਹੈ ਮਨੁੱਖੀ-ਜੀਵਨ। ਸੱਚੇ ਗੁਰੂ ਜੀ ਯਥਾਰਥ ਸਮਝ ਦਰਸਾਉਂਦੇ ਹਨ।
English
O Nanak, it is so difficult to obtain this human life; the True Guru imparts this understanding. ||3||
ਮਨ ਮੇਰੇ. ਸਤਿਗੁਰੁ ਸੇਵਨਿ ਆਪਣਾ; ਸੇ ਜਨ ਵਡਭਾਗੀ ਰਾਮ ॥
man mere. satigur sevan aapanaa; se jan vaddabhaagee raam |
Punjabi
ਹੇ ਮੇਰੀ ਜਿੰਦੇ! ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਭਾਰੇ ਨਸੀਬਾਂ ਵਾਲੇ ਹਨ ਉਹ ਪੁਰਸ਼।
English
O my mind, those who serve their True Guru are the most fortunate beings.
ਜੋ. ਮਨੁ ਮਾਰਹਿ ਆਪਣਾ; ਸੇ ਪੁਰਖ ਬੈਰਾਗੀ ਰਾਮ ॥
jo. man maareh aapanaa; se purakh bairaagee raam |
Punjabi
ਜਿਹੜੇ ਆਪਣੇ ਮਨ ਨੂੰ ਕਾਬੂ ਕਰਦੇ ਹਨ, ਉਹੀ ਉਪਰਾਮ ਪੁਰਸ਼ ਹਨ।
English
Those who conquer their minds are beings of renunciation and detachment.
ਸੇ ਜਨ ਬੈਰਾਗੀ. ਸਚਿ ਲਿਵ ਲਾਗੀ; ਆਪਣਾ ਆਪੁ ਪਛਾਣਿਆ ॥
se jan bairaagee. sach liv laagee; aapanaa aap pachhaaniaa |
Punjabi
ਜੋ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ, ਉਹ ਇੱਛਾ-ਰਹਿਤ ਪੁਰਸ਼ ਹਨ, ਉਹਨਾਂ ਨੇ ਆਪਣੇ ਆਪੇ ਨੂੰ ਸਮਝਿਆ ਹੈ।
English
They are beings of renunciation and detachment, who lovingly focus their consciousness on the True Lord; they realize and understand their own selves.
ਮਤਿ ਨਿਹਚਲ. ਅਤਿ ਗੂੜੀ ਗੁਰਮੁਖਿ; ਸਹਜੇ. ਨਾਮੁ ਵਖਾਣਿਆ ॥
mat nihachal. at goorree guramukh; sahaje. naam vakhaaniaa |
Punjabi
ਅਹਿਲ ਤੇ ਪਰਮ ਡੂੰਘੀ ਹੈ ਉਨ੍ਹਾਂ ਦੀ ਸੋਚ ਸਮਝ ਗੁਰਾਂ ਦੀ ਮਿਹਰ ਸਦਕਾ ਉਹ ਸ਼ਾਤੀ ਨਾਲ ਨਾਮ ਨੂੰ ਉਚਾਰਦੇ ਹਨ।
English
Their intellect is steady, deep and profound; as Gurmukh, they naturally chant the Naam, the Name of the Lord.
ਇਕ ਕਾਮਣਿ ਹਿਤਕਾਰੀ. ਮਾਇਆ ਮੋਹਿ ਪਿਆਰੀ; ਮਨਮੁਖ ਸੋਇ ਰਹੇ ਅਭਾਗੇ ॥
eik kaaman hitakaaree. maaeaa mohi piaaree; manamukh soe rahe abhaage |
Punjabi
ਕਈ ਸੁੰਦਰੀਆਂ ਦੇ ਆਸ਼ਕ ਹਨ। ਧਨ-ਦੌਲਤ ਦਾ ਪਿਆਰ ਉਨ੍ਹਾਂ ਨੂੰ ਮਿੱਠਾ ਲਗਦਾ ਹੈ। ਐਹੋ ਜਿਹੇ ਨਿਕਰਮਣ ਅਧਰਮੀ ਸੁੱਤੇ ਹੀ ਰਹਿੰਦੇ ਹਨ।
English
Some are lovers of beautiful young women; emotional attachment to Maya is very dear to them. The unfortunate self-willed manmukhs remain asleep.
ਨਾਨਕ. ਸਹਜੇ ਸੇਵਹਿ ਗੁਰੁ ਅਪਣਾ ਸੇ; ਪੂਰੇ ਵਡਭਾਗੇ ॥੪॥੩॥
naanak. sahaje seveh gur apanaa se; poore vaddabhaage |4|3|
Punjabi
ਨਾਨਕ ਜੋ ਅਡੋਲਤਾ ਨਾਲ ਆਪਣੇ ਗੁਰੂ ਨੂੰ ਸੇਵਦੇ ਹਨ, ਉਹ ਪੂਰਨ ਪਰਾਲਭਧ ਵਾਲੇ ਪੁਰਸ਼ ਹਨ।
English
O Nanak, those who intuitively serve their Guru, have perfect destiny. ||4||3||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵਡਹੰਸ ਤੀਜੀ ਪਾਤਿਸ਼ਾਹੀ।
English
Wadahans, Third Mehl:
ਰਤਨ ਪਦਾਰਥ ਵਣਜੀਅਹਿ; ਸਤਿਗੁਰਿ ਦੀਆ ਬੁਝਾਈ ਰਾਮ ॥
ratan padaarath vanajeeeh; satigur deea bujhaaee raam |
Punjabi
ਹੇ ਇਨਸਾਨ ਸਾਹਿਬ ਦੇ ਨਾਮ ਦੇ ਅਮੋਲਕ ਵੱਖਰ ਨੂੰ ਖਰੀਦ ਸੱਚੇ ਗੁਰੂ ਜੀ ਐਸੀ ਸਮਝ ਪ੍ਰਦਾਨ ਕਰਦੇ ਹਨ।
English
Purchase the jewel, the invaluable treasure; the True Guru has given this understanding.
ਲਾਹਾ ਲਾਭੁ ਹਰਿ ਭਗਤਿ ਹੈ; ਗੁਣ ਮਹਿ ਗੁਣੀ ਸਮਾਈ ਰਾਮ ॥
laahaa laabh har bhagat hai; gun meh gunee samaaee raam |
Punjabi
ਮੁਨਾਫਿਆਂ ਦਾ ਮੁਨਾਫਾ ਵਾਹਿਗੁਰੂ ਦੀ ਪ੍ਰੇਮ ਮਈ ਭਗਤੀ ਹੈ। ਨੇਕ ਬੰਦਾ ਪ੍ਰਭੂ ਦੀਆਂ ਨੇਕੀਆਂ ਵਿੱਚ ਲੀਨ ਹੋ ਜਾਂਦਾ ਹੈ।
English
The profit of profits is the devotional worship of the Lord; one's virtues merge into the virtues of the Lord.