Ang 570
ਗੁਣ ਮਹਿ ਗੁਣੀ ਸਮਾਏ. ਜਿਸੁ ਆਪਿ ਬੁਝਾਏ; ਲਾਹਾ ਭਗਤਿ ਸੈਸਾਰੇ ॥
gun meh gunee samaae. jis aap bujhaae; laahaa bhagat saisaare |
Punjabi
ਭਲਾ ਪੁਰਸ਼ ਜਿਸ ਨੂੰ ਪ੍ਰਭੂ ਆਪੇ ਹੀ ਸਿਆਣਪ ਪਰਦਾਨ ਕਰਦਾ ਹੈ, ਭਲਾਈ ਅੰਦਰ ਰਮਿਆ ਰਹਿੰਦਾ ਹੈ। ਇਸ ਜੱਗ ਵਿੱਚ ਉਹ ਸਾਈਂ ਦੇ ਸਿਮਰਨ ਦਾ ਨਫਾ ਕਮਾਉਂਦਾ ਹੈ।
English
One's virtues merge into the virtues of the Lord; he comes to understand his own self. He earns the profit of devotional worship in this world.
ਬਿਨੁ ਭਗਤੀ. ਸੁਖੁ ਨ ਹੋਈ, ਦੂਜੈ ਪਤਿ ਖੋਈ; ਗੁਰਮਤਿ ਨਾਮੁ ਅਧਾਰੇ ॥
bin bhagatee. sukh na hoee, doojai pat khoee; guramat naam adhaare |
Punjabi
ਹਰੀ ਦੇ ਅਨੁਰਾਗ ਬਾਝੋਂ, ਬੰਦੇ ਨੂੰ ਆਰਾਮ ਨਹੀਂ ਮਿਲਦਾ। ਹੋਰਸ ਦੀ ਪ੍ਰੀਤ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਨਾਮ ਦਾ ਆਸਰਾ ਮਿਲਦਾ ਹੈ।
English
Without devotion, there is no peace; through duality, one's honor is lost, but under Guru's Instruction, he is blessed with the Support of the Naam.
ਵਖਰੁ ਨਾਮੁ ਸਦਾ ਲਾਭੁ ਹੈ; ਜਿਸ ਨੋ ਏਤੁ ਵਾਪਾਰਿ ਲਾਏ ॥
vakhar naam sadaa laabh hai; jis no et vaapaar laae |
Punjabi
ਜਿਸ ਨੂੰ ਪ੍ਰੂਭੂ ਇਸ ਵਣਜ ਵਿੱਚ ਪਾਉਂਦਾ ਹੈ ਉਹ ਸਦੀਵ ਹੀ ਨਾਮ ਦੇ ਸੌਦੇ ਸੂਤ ਦਾ ਨਫਾ ਉਠਾਉਂਦਾ ਹੈ।
English
He ever earns the profit of the merchandise of the Naam, whom the Lord employs in this Trade.
ਰਤਨ ਪਦਾਰਥ ਵਣਜੀਅਹਿ; ਜਾਂ ਸਤਿਗੁਰੁ ਦੇਇ ਬੁਝਾਏ ॥੧॥
ratan padaarath vanajeeeh; jaan satigur dee bujhaae |1|
Punjabi
ਜਦ ਸੱਚੇ ਗੁਰੂ ਇਸ ਤਰ੍ਹਾਂ ਸਿਖਮਤ ਦਿੰਦੇ ਹਨ ਤਾਂ ਇਨਸਾਨ ਨਾਮ ਦੇ ਮਾਲ ਦੇ ਜਵੇਹਰਾਂ ਦਾ ਵਾਪਾਰ ਕਰਦਾ ਹੈ।
English
He purchases the jewel, the invaluable treasure, unto whom the True Guru has given this understanding. ||1||
ਮਾਇਆ ਮੋਹੁ ਸਭੁ ਦੁਖੁ ਹੈ; ਖੋਟਾ ਇਹੁ ਵਾਪਾਰਾ ਰਾਮ ॥
maaeaa mohu sabh dukh hai; khottaa ihu vaapaaraa raam |
Punjabi
ਧੰਨ-ਦੌਲਤ ਦਾ ਪਿਆਰ ਸਮੂਹ ਕਲੇਸ਼ ਹੀ ਹੈ। ਝੂਠਾ ਹੈ ਇਹ ਵਣਜ।
English
The love of Maya is totally painful; this is a bad deal.
ਕੂੜੁ ਬੋਲਿ ਬਿਖੁ ਖਾਵਣੀ; ਬਹੁ ਵਧਹਿ ਵਿਕਾਰਾ ਰਾਮ ॥
koorr bol bikh khaavanee; bahu vadheh vikaaraa raam |
Punjabi
ਝੂਠ ਬੋਲ ਕੇ ਜੀਵ ਜ਼ਹਿਰ ਖਾਂਦਾ ਹੈ ਅਤੇ ਉਸ ਅੰਦਰ ਬਦੀਆਂ ਬਹੁਤ ਹੀ ਵੱਧ ਜਾਂਦੀਆਂ ਹਨ।
English
Speaking falsehood, one eats poison, and the evil within increases greatly.
ਬਹੁ ਵਧਹਿ ਵਿਕਾਰਾ. ਸਹਸਾ ਇਹੁ ਸੰਸਾਰਾ; ਬਿਨੁ ਨਾਵੈ. ਪਤਿ ਖੋਈ ॥
bahu vadheh vikaaraa. sahasaa ihu sansaaraa; bin naavai. pat khoee |
Punjabi
ਇਸ ਸ਼ੱਕ ਦੇ ਸਤਾਏ ਹੋਏ ਜੱਗ ਵਿੱਚ ਪਾਪ ਘਣੇਰੇ ਜ਼ਿਆਦਾ ਹੋ ਗਏ ਹਨ। ਨਾਮ ਦੇ ਬਾਝੋਂ ਆਦਮੀ ਇੱਜ਼ਤ ਵੰਞਾ ਲੈਦਾ ਹੈ।
English
The evil within increases greatly, in this world of doubt; without the Name, one's honor is lost.
ਪੜਿ ਪੜਿ ਪੰਡਿਤ ਵਾਦੁ ਵਖਾਣਹਿ; ਬਿਨੁ ਬੂਝੇ. ਸੁਖੁ ਨ ਹੋਈ ॥
parr parr panddit vaad vakhaaneh; bin boojhe. sukh na hoee |
Punjabi
ਬਹੁਤ ਲਿਖ ਪੜ੍ਹ ਕੇ, ਵਿਦਵਾਨ ਬਹਿਸ ਮੁਬਾਹਿਸੇ ਕਰਦੇ ਹਨ। ਬਗੈਰ ਗਿਆਤ ਦੇ ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ।
English
Reading and studying, the religious scholars argue and debate; but without understanding, there is no peace.
ਆਵਣ ਜਾਣਾ. ਕਦੇ ਨ ਚੂਕੈ; ਮਾਇਆ ਮੋਹ ਪਿਆਰਾ ॥
aavan jaanaa. kade na chookai; maaeaa moh piaaraa |
Punjabi
ਉਨ੍ਹਾਂ ਨੂੰ ਧੰਨ-ਦੌਲਤ ਦਾ ਪਿਆਰ ਮਿੱਠਾ ਲਗਦਾ ਹੈ, ਇਸ ਲਈ ਉਨ੍ਹਾਂ ਦੇ ਆਉਣੇ ਤੇ ਜਾਣੇ ਕਦਾਚਿੱਤ ਮੁਕਦੇ ਨਹੀਂ।
English
Their comings and goings never end; emotional attachment to Maya is dear to them.
ਮਾਇਆ ਮੋਹੁ ਸਭੁ ਦੁਖੁ ਹੈ; ਖੋਟਾ ਇਹੁ ਵਾਪਾਰਾ ॥੨॥
maaeaa mohu sabh dukh hai; khottaa ihu vaapaaraa |2|
Punjabi
ਸੰਸਾਰੀ ਪਦਾਰਥਾਂ ਦੀ ਲਗਨ ਸਮੂਹ ਕਲੇਸ਼ ਹੀ ਹੈ। ਮੰਦੀ ਹੈ ਇਹ ਸੁਦਾਗਰੀ।
English
The love of Maya is totally painful; this is a bad deal. ||2||
ਖੋਟੇ ਖਰੇ ਸਭਿ ਪਰਖੀਅਨਿ; ਤਿਤੁ ਸਚੇ ਕੈ ਦਰਬਾਰਾ ਰਾਮ ॥
khotte khare sabh parakheean; tith sache kai darabaaraa raam |
Punjabi
ਜਾਲ੍ਹੀ ਅਤੇ ਅਸਲੀ, ਉਸ ਸੱਚੇ ਸੁਆਮੀ ਦੀ ਦਰਗਾਹ ਅੰਦਰ, ਸਾਰੇ ਜਾਂਚੇ-ਪੜਤਾਲੇ ਜਾਂਦੇ ਹਨ।
English
The counterfeit and the genuine are all assayed in the Court of the True Lord.
ਖੋਟੇ ਦਰਗਹ ਸੁਟੀਅਨਿ; ਊਭੇ ਕਰਨਿ ਪੁਕਾਰਾ ਰਾਮ ॥
khotte daragah sutteean; aoobhe karan pukaaraa raam |
Punjabi
ਕੂੜੇ ਕਚਹਿਰੀਓ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਖੜੇ ਹੋ ਹਮੇਸ਼ਾਂ ਉਹ ਵਿਰਲਾਪ ਕਰਦੇ ਹਨ।
English
The counterfeit are cast out of the Court, and they stand there, crying out in misery.
ਊਭੇ ਕਰਨਿ ਪੁਕਾਰਾ. ਮੁਗਧ ਗਵਾਰਾ; ਮਨਮੁਖਿ ਜਨਮੁ ਗਵਾਇਆ ॥
aoobhe karan pukaaraa. mugadh gavaaraa; manamukh janam gavaaeaa |
Punjabi
ਮੂਰਖ ਤੇ ਬੁੱਧੂ ਖੜੇ ਹੋ ਵਿਰਲਾਪ ਕਰਦੇ ਹਨ। ਉਹ ਅਧਰਮੀ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ।
English
They stand there, crying out in misery; the foolish, idiotic, self-willed manmukhs have wasted their lives.
ਬਿਖਿਆ ਮਾਇਆ. ਜਿਨਿ ਜਗਤੁ ਭੁਲਾਇਆ; ਸਾਚਾ ਨਾਮੁ. ਨ ਭਾਇਆ ॥
bikhiaa maaeaa. jin jagat bhulaaeaa; saachaa naam. na bhaaeaa |
Punjabi
ਮੋਹਨੀ ਦੀ ਜ਼ਹਿਰ ਨੇ ਸੰਸਾਰ ਨੂੰ ਗੁਮਰਾਹ ਕਰ ਦਿੱਤਾ ਹੈ, ਅਤੇ ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦਾ।
English
Maya is the poison which has deluded the world; it does not love the Naam, the Name of the Lord.
ਮਨਮੁਖ. ਸੰਤਾ ਨਾਲਿ ਵੈਰੁ ਕਰਿ; ਦੁਖੁ ਖਟੇ ਸੰਸਾਰਾ ॥
manamukh. santaa naal vair kar; dukh khatte sansaaraa |
Punjabi
ਸਾਧੂਆਂ, ਨਾਲ ਦੁਸ਼ਮਨੀ ਕਰਕੇ, ਅਧਰਮੀ ਜਗਤ ਵਿੱਚ ਤਕਲੀਫ ਉਠਾਉਂਦਾ ਹੈ।
English
The self-willed manmukhs are resentful toward the Saints; they harvest only pain in this world.
ਖੋਟੇ ਖਰੇ ਪਰਖੀਅਨਿ; ਤਿਤੁ ਸਚੈ ਦਰਵਾਰਾ ਰਾਮ ॥੩॥
khotte khare parakheean; tith sachai daravaaraa raam |3|
Punjabi
ਕੂੜਿਆਂ ਅਤੇ ਸੱਚਿਆਂ ਦਾ ਉਸ ਸੱਚੀ ਕਚਹਿਰੀ ਵਿੱਚ ਨਿਰਣਾ ਕੀਤਾ ਜਾਂਦਾ ਹੈ।
English
The counterfeit and the genuine are assayed in that True Court of the Lord. ||3||
ਆਪਿ ਕਰੇ ਕਿਸੁ ਆਖੀਐ; ਹੋਰੁ ਕਰਣਾ ਕਿਛੂ. ਨ ਜਾਈ ਰਾਮ ॥
aap kare kis aakheeai; hor karanaa kichhoo. na jaaee raam |
Punjabi
ਸਾਹਿਬ ਖੁਦ ਹੀ ਸਾਰਾ ਕੁਛ ਕਰਦਾ ਹੈ। ਮੈਂ ਹੋਰ ਕੀਹਨੂੰ ਕਹਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ।
English
He Himself acts; who else should I ask? No one else can do anything.
ਜਿਤੁ ਭਾਵੈ ਤਿਤੁ ਲਾਇਸੀ; ਜਿਉ ਤਿਸ ਦੀ ਵਡਿਆਈ ਰਾਮ ॥
jit bhaavai tith laaeisee; jiau tis dee vaddiaaee raam |
Punjabi
ਜਿਸ ਤਰ੍ਹਾਂ ਉਸ ਦੀ ਕੀਰਤੀ ਤੇ ਜਿਸ ਤਰ੍ਹਾਂ ਉਸ ਦੀ ਖੁਸ਼ੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਨੀਆਂ ਨੂੰ ਜੋੜਦਾ ਹੈ।
English
As He pleases, He engages us; such is His glorious greatness.
ਜਿਉ ਤਿਸ ਦੀ ਵਡਿਆਈ, ਆਪਿ ਕਰਾਈ; ਵਰੀਆਮੁ ਨ ਫੁਸੀ ਕੋਈ ॥
jiau tis dee vaddiaaee, aap karaaee; vareeaam na fusee koee |
Punjabi
ਕਿਉਂ ਜੋ ਉਹ ਆਪ ਹੀ ਬੰਦਿਆਂ ਨੂੰ ਜਿਵੇਂ ਉਸ ਦੀ ਰਜ਼ਾ ਹੈ, ਉਵੇਂ ਹੀ ਉਹ ਖੁਦ ਵਡਿਆਉਂਦਾ ਹੈ, ਆਪਣੇ ਆਪ ਕੋਈ ਸੂਰਮਾ ਜਾ ਕਾਇਰ ਨਹੀਂ।
English
Such is His glorious greatness - He Himself causes all to act; no one is a warrior or a coward.
ਜਗਜੀਵਨੁ ਦਾਤਾ. ਕਰਮਿ ਬਿਧਾਤਾ; ਆਪੇ ਬਖਸੇ ਸੋਈ ॥
jagajeevan daataa. karam bidhaataa; aape bakhase soee |
Punjabi
ਦਾਤਾਰ ਪ੍ਰਭੂ ਜਗਤ ਦੀ ਜਿੰਦ-ਜਾਨ ਤੇ ਪ੍ਰਾਲਬਧ ਬਨਾਉਣ ਵਾਲਾ ਹੈ ਅਤੇ ਉਹ ਆਪ ਹੀ ਬਖਸ਼ਦਾ ਹੈ।
English
The Life of the World, the Great Giver, the Architect of karma - He Himself grants forgiveness.
ਗੁਰ ਪਰਸਾਦੀ ਆਪੁ ਗਵਾਈਐ; ਨਾਨਕ. ਨਾਮਿ ਪਤਿ ਪਾਈ ॥
gur parasaadee aap gavaaeeai; naanak. naam pat paaee |
Punjabi
ਗੁਰਾਂ ਦੀ ਮਿਹਰ ਦੁਆਰਾ ਹੇ ਨਾਨਕ! ਸਵੈ-ਹੰਗਤਾ ਦੂਰ ਹੁੰਦੀ ਹੈ, ਅਤੇ ਨਾਮ ਦੇ ਰਾਹੀਂ ਇੱਜ਼ਤ ਪ੍ਰਾਪਤ ਹੁੰਦੀ ਹੈ।
English
By Guru's Grace, self-conceit is eradicated, O Nanak, and through the Naam, honor is obtained.
ਆਪਿ ਕਰੇ ਕਿਸੁ ਆਖੀਐ; ਹੋਰੁ ਕਰਣਾ ਕਿਛੂ. ਨ ਜਾਈ ॥੪॥੪॥
aap kare kis aakheeai; hor karanaa kichhoo. na jaaee |4|4|
Punjabi
ਸਾਈਂ ਆਪੇ ਹੀ ਸਭ ਕੁਛ ਕਰਦਾ ਹੈ। ਮੈਂ ਹੋਰ ਕੀਹਦੇ ਮੂਹਰੇ ਬੇਨਤੀ ਕਰਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ।
English
He Himself acts; who else should I ask? No one else can do anything. ||4||4||
ਵਡਹੰਸੁ ਮਹਲਾ ੩ ॥
vaddahans mahalaa 3 |
Punjabi
ਵਡਹੰਸ ਤੀਜੀ ਪਾਤਿਸ਼ਾਹੀ।
English
Wadahans, Third Mehl:
ਸਚਾ ਸਉਦਾ ਹਰਿ ਨਾਮੁ ਹੈ; ਸਚਾ ਵਾਪਾਰਾ ਰਾਮ ॥
sachaa saudaa har naam hai; sachaa vaapaaraa raam |
Punjabi
ਸੱਚਾ ਸੌਦਾ ਸੂਤ ਸੁਆਮੀ ਦਾ ਨਾਮ ਹੈ ਅਤੇ ਸੱਚਾ ਹੈ ਇਹ ਵਣਜ।
English
The True merchandise is the Lord's Name. This is the true trade.
ਗੁਰਮਤੀ ਹਰਿ ਨਾਮੁ ਵਣਜੀਐ; ਅਤਿ ਮੋਲੁ ਅਫਾਰਾ ਰਾਮ ॥
guramatee har naam vanajeeai; at mol afaaraa raam |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦੇ ਨਾਮ ਦਾ ਵਾਪਾਰ ਕੀਤਾ ਜਾਂਦਾ ਹੈ। ਨਿਹਾਇਤ ਹੀ ਜਿਆਦਾ ਹੈ ਇਸ ਦੀ ਕੀਮਤ।
English
Under Guru's Instruction, we trade in the Lord's Name; its value is very great.
ਅਤਿ ਮੋਲੁ ਅਫਾਰਾ. ਸਚ ਵਾਪਾਰਾ; ਸਚਿ ਵਾਪਾਰਿ ਲਗੇ ਵਡਭਾਗੀ ॥
at mol afaaraa. sach vaapaaraa; sach vaapaar lage vaddabhaagee |
Punjabi
ਬੇਅੰਤ ਬਹੁਤਾ ਹੈ ਮੁਲ ਇਸ ਸੱਚੇ ਵਣਜ ਦਾ। ਜੋ ਸੱਚੇ ਵਣਜ ਵਿੱਚ ਜੁੜੇ ਹਨ, ਉਹ ਪਰਮ ਚੰਗੇ ਕਰਮਾਂ ਵਾਲੇ ਹਨ।
English
The value of this true trade is very great; those who are engaged in the true trade are very fortunate.
ਅੰਤਰਿ ਬਾਹਰਿ ਭਗਤੀ ਰਾਤੇ; ਸਚਿ ਨਾਮਿ ਲਿਵ ਲਾਗੀ ॥
antar baahar bhagatee raate; sach naam liv laagee |
Punjabi
ਅੰਦਰੋਂ ਤੇ ਬਾਹਰੋਂ ਉਹ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ ਅਤੇ ਸਤਿਨਾਮ ਨਾਲ ਉਹ ਪ੍ਰੀਤ ਗੰਢਦੇ ਹਨ।
English
Inwardly and outwardly, they are imbued with devotion, and they enshrine love for the True Name.
ਨਦਰਿ ਕਰੇ ਸੋਈ ਸਚੁ ਪਾਏ; ਗੁਰ ਕੈ ਸਬਦਿ ਵੀਚਾਰਾ ॥
nadar kare soee sach paae; gur kai sabad veechaaraa |
Punjabi
ਜਿਸ ਉੱਤੇ ਮਾਲਕ ਮਿਹਰ ਧਾਰਦਾ ਹੈ, ਉਹੀ ਸੱਚ ਨੂੰ ਪਾਉਂਦਾ ਹੈ ਤੇ ਗੁਰਬਾਣੀ ਦੀ ਸੋਚ ਵਿਚਾਰ ਕਰਦਾ ਹੈ।
English
One who is blessed with the Lord's Favor, obtains Truth, and reflects upon the Word of the Guru's Shabad.
ਨਾਨਕ. ਨਾਮਿ ਰਤੇ. ਤਿਨ ਹੀ ਸੁਖੁ ਪਾਇਆ; ਸਾਚੈ ਕੇ ਵਾਪਾਰਾ ॥੧॥
naanak. naam rate. tin hee sukh paaeaa; saachai ke vaapaaraa |1|
Punjabi
ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਵਣਜ ਵਿੱਚ ਜੁੜ ਜਾਣ ਦੁਆਰਾ ਆਰਾਮ ਪਾਉਂਦੇ ਹਨ।
English
O Nanak, those who are imbued with the Name find peace; they deal only in the True Name. ||1||
ਹੰਉਮੈ ਮਾਇਆ ਮੈਲੁ ਹੈ; ਮਾਇਆ ਮੈਲੁ ਭਰੀਜੈ ਰਾਮ ॥
hnaumai maaeaa mail hai; maaeaa mail bhareejai raam |
Punjabi
ਧਨ-ਦੌਲਤ ਦਾ ਹੰਕਾਰ ਨਿਰੋਲ ਗੰਦਗੀ ਹੈ ਅਤੇ ਆਤਮਾ ਦੌਲਤ ਤੇ ਹੰਕਾਰ ਦੀ ਇਸ ਗੰਦਗੀ ਨਾਲ ਭਰ ਜਾਂਦੀ ਹੈ।
English
Egotistical involvement in Maya is filth; Maya is overflowing with filth.
ਗੁਰਮਤੀ ਮਨੁ ਨਿਰਮਲਾ; ਰਸਨਾ ਹਰਿ ਰਸੁ ਪੀਜੈ ਰਾਮ ॥
guramatee man niramalaa; rasanaa har ras peejai raam |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ।
English
Under Guru's Instruction, the mind is made pure and the tongue tastes the subtle essence of the Lord.
ਰਸਨਾ ਹਰਿ ਰਸੁ ਪੀਜੈ. ਅੰਤਰੁ ਭੀਜੈ; ਸਾਚ ਸਬਦਿ ਬੀਚਾਰੀ ॥
rasanaa har ras peejai. antar bheejai; saach sabad beechaaree |
Punjabi
ਜੀਭ ਪ੍ਰਭੂ ਦੇ ਜੌਹਰ ਨੂੰ ਚੱਖਦੀ ਹੈ, ਹਿਰਦਾ ਪ੍ਰਭੂ ਦੇ ਪ੍ਰੇਮ ਨਾਲ ਗੱਚ ਹੋ ਜਾਂਦਾ ਹੈ ਅਤੇ ਪ੍ਰਾਣੀ ਸੱਚੇ ਨਾਮ ਦਾ ਚਿੰਤਨ ਕਰਦਾ ਹੈ।
English
The tongue tastes the subtle essence of the Lord, and deep within, the heart is drenched with His Love, contemplating the True Word of the Shabad.
ਅੰਤਰਿ ਖੂਹਟਾ. ਅੰਮ੍ਰਿਤਿ ਭਰਿਆ; ਸਬਦੇ. ਕਾਢਿ ਪੀਐ ਪਨਿਹਾਰੀ ॥
antar khoohattaa. amrit bhariaa; sabade. kaadt peeai panihaaree |
Punjabi
ਹਿਰਦਾ ਖੂਹ ਸੁਆਮੀ ਦੇ ਅੰਮ੍ਰਿਤ ਨਾਲ ਪਰੀਪੂਰਨ ਹੈ। ਨਾਮ ਦੇ ਸਿਮਰਨ ਰਾਹੀਂ ਪਾਣੀ ਭਰਨ ਵਾਲੀ ਇਸ ਨੂੰ ਕੱਢ ਕੇ ਪਾਨ ਕਰਦੀ ਹੈ।
English
Deep within, the well of the heart is overflowing with the Lord's Ambrosial Nectar; the water-carrier draws and drinks in the water of the Shabad.
ਜਿਸੁ ਨਦਰਿ ਕਰੇ. ਸੋਈ ਸਚਿ ਲਾਗੈ; ਰਸਨਾ ਰਾਮੁ ਰਵੀਜੈ ॥
jis nadar kare. soee sach laagai; rasanaa raam raveejai |
Punjabi
ਜਿਸ ਉਤੇ ਮਾਲਕ ਦੀ ਰਹਿਮਤ ਹੈ, ਉਹ ਸੱਚ ਨਾਲ ਜੂੜਦਾ ਹੈ ਤੇ ਉਸ ਦੀ ਜੀਭ ਸਾਈਂ ਦਾ ਨਾਮ ਉਚਾਰਨ ਕਰਦੀ ਹੈ।
English
One who is blessed with the Lord's favor is attuned to the Truth; with his tongue, he chants the Lord's Name.
ਨਾਨਕ. ਨਾਮਿ ਰਤੇ ਸੇ ਨਿਰਮਲ; ਹੋਰ ਹਉਮੈ ਮੈਲੁ ਭਰੀਜੈ ॥੨॥
naanak. naam rate se niramal; hor haumai mail bhareejai |2|
Punjabi
ਨਾਨਕ, ਪਵਿੱਤ੍ਰ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਬਾਕੀ ਦੇ ਹਊਮੈ ਦੀ ਗੰਦਗੀ ਨਾਲ ਲਿਬੜੇ ਹੋਏ ਹਨ।
English
O Nanak, those who are attuned to the Naam, the Name of the Lord, are immaculate. The others are full of the filth of egotism. ||2||
ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ; ਕਿਸੁ ਪਹਿ ਕਰਹਿ ਪੁਕਾਰਾ ਰਾਮ ॥
panddit jotakee sabh parr parr kookade; kis peh kareh pukaaraa raam |
Punjabi
ਸਾਰੇ ਵਿਦਵਾਨ ਅਤੇ ਜੋਤਸ਼ੀ ਪੜ੍ਹ ਤੇ ਵਾਚ ਕੇ ਉੱਚੀ ਉੱਚੀ ਪੁਕਾਰਦੇ ਹਨ। ਉਹ ਕੀਹਨੂੰ ਸਿਖਮਤ ਦੇਣਾ ਚਾਹੁੰਦੇ ਹਨ?
English
All the religious scholars and astrologers read and study, and argue and shout. Who are they trying to teach?