Ekam
Guru Granth Sahib

Ang 571

Ang 571 · Line 1

ਮਾਇਆ ਮੋਹੁ ਅੰਤਰਿ ਮਲੁ ਲਾਗੈ; ਮਾਇਆ ਕੇ ਵਾਪਾਰਾ ਰਾਮ ॥

maaeaa mohu antar mal laagai; maaeaa ke vaapaaraa raam |

Punjabi

ਸ਼ਕਤੀ ਦੀ ਲਗਨ ਦੀ ਗੰਦਗੀ ਉਨ੍ਹਾਂ ਦੇ ਹਿਰਦੇ ਨੂੰ ਚਿਮੜੀ ਹੋਈ ਹੈ ਤੇ ਇਹ ਵਣਜ ਕੇਵਲ ਧਨ ਦੀ ਖਾਤਰ ਹੀ ਹੈ।

Bhai Manmohan Singh (Shabad OS, CC BY-SA)

English

The filth of attachment to Maya clings to their hearts; they deal in Maya alone.

Dr. Sant Singh Khalsa (Shabad OS, CC BY-SA)
Ang 571 · Line 2

ਮਾਇਆ ਕੇ ਵਾਪਾਰਾ. ਜਗਤਿ ਪਿਆਰਾ; ਆਵਣਿ ਜਾਣਿ ਦੁਖੁ ਪਾਈ ॥

maaeaa ke vaapaaraa. jagat piaaraa; aavan jaan dukh paaee |

Punjabi

ਸੰਸਾਰੀ ਧਨ-ਦੌਲਤ ਦੇ ਵਣਜ ਨੂੰ ਪਿਆਰ ਕਰਦਾ ਹੈ ਅਤੇ ਜੰਮਣ ਤੇ ਮਰਨ ਦੁਆਰਾ ਕਸ਼ਟ ਭੋਗਦਾ ਹੈ।

Bhai Manmohan Singh (Shabad OS, CC BY-SA)

English

They love to deal in Maya in this world; coming and going, they suffer in pain.

Dr. Sant Singh Khalsa (Shabad OS, CC BY-SA)
Ang 571 · Line 3

ਬਿਖੁ ਕਾ ਕੀੜਾ. ਬਿਖੁ ਸਿਉ ਲਾਗਾ; ਬਿਸ੍ਟਾ ਮਾਹਿ ਸਮਾਈ ॥

bikh kaa keerraa. bikh siau laagaa; bisattaa maeh samaaee |

Punjabi

ਜ਼ਹਿਰ ਦਾ ਕਿਰਮ ਜ਼ਹਿਰ ਨਾਲ ਹੀ ਜੁੜਿਆ ਹੋਇਆ ਹੈ ਅਤੇ ਗੰਦਗੀ ਅੰਦਰ ਹੀ ਗਰਕ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The worm of poison is addicted to poison; it is immersed in manure.

Dr. Sant Singh Khalsa (Shabad OS, CC BY-SA)
Ang 571 · Line 4

ਜੋ ਧੁਰਿ ਲਿਖਿਆ ਸੋਇ ਕਮਾਵੈ; ਕੋਇ. ਨ ਮੇਟਣਹਾਰਾ ॥

jo dhur likhiaa soe kamaavai; koe. na mettanahaaraa |

Punjabi

ਉਹ ਉਹੀ ਕੁੱਛ ਕਰਦਾ ਹੈ, ਜਿਹੜਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।

Bhai Manmohan Singh (Shabad OS, CC BY-SA)

English

He does what is pre-ordained for him; no one can erase his destiny.

Dr. Sant Singh Khalsa (Shabad OS, CC BY-SA)
Ang 571 · Line 5

ਨਾਨਕ. ਨਾਮਿ ਰਤੇ ਤਿਨ ਸਦਾ ਸੁਖੁ ਪਾਇਆ; ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥੩॥

naanak. naam rate tin sadaa sukh paaeaa; hor moorakh kook mue gaavaaraa |3|

Punjabi

ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਆਰਾਮ ਪਾਉਂਦੇ ਹਨ। ਹੋਰ ਬੇਸਮਝ, ਬੇਵਕੂਫ ਧਾਹਾਂ ਮਾਰਦੇ ਮਰ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, imbued with the Naam, the Name of the Lord, lasting peace is found; the ignorant fools die screaming. ||3||

Dr. Sant Singh Khalsa (Shabad OS, CC BY-SA)
Ang 571 · Line 6

ਮਾਇਆ ਮੋਹਿ ਮਨੁ ਰੰਗਿਆ; ਮੋਹਿ. ਸੁਧਿ ਨ ਕਾਈ ਰਾਮ ॥

maaeaa mohi man rangiaa; mohi. sudh na kaaee raam |

Punjabi

ਆਤਮਾ ਧਨ-ਦੌਲਤ ਦੀ ਮਮਤਾ ਨਾਲ ਰੰਗੀ ਹੋਈ ਹੈ। ਇਸ ਮਮਤਾ ਦੇ ਕਾਰਨ ਇਸ ਦੀ ਯਥਾਰਥ ਸਮਝ ਮਾਰੀ ਗਈ ਹੈ।

Bhai Manmohan Singh (Shabad OS, CC BY-SA)

English

Their minds are colored by emotional attachment to Maya; because of this emotional attachment, they do not understand.

Dr. Sant Singh Khalsa (Shabad OS, CC BY-SA)
Ang 571 · Line 7

ਗੁਰਮੁਖਿ ਇਹੁ ਮਨੁ ਰੰਗੀਐ; ਦੂਜਾ ਰੰਗੁ ਜਾਈ ਰਾਮ ॥

guramukh ihu man rangeeai; doojaa rang jaaee raam |

Punjabi

ਜੇਕਰ ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਜਾਵੇ, ਤਦ ਹੋਰਸ ਦਾ ਪਿਆਰ ਦੂਰ ਹੋ ਜਾਵੇਗਾ।

Bhai Manmohan Singh (Shabad OS, CC BY-SA)

English

The soul of the Gurmukh is imbued with the Lord's Love; the love of duality departs.

Dr. Sant Singh Khalsa (Shabad OS, CC BY-SA)
Ang 571 · Line 8

ਦੂਜਾ ਰੰਗੁ ਜਾਈ. ਸਾਚਿ ਸਮਾਈ; ਸਚਿ ਭਰੇ ਭੰਡਾਰਾ ॥

doojaa rang jaaee. saach samaaee; sach bhare bhanddaaraa |

Punjabi

ਹੋਰਸ ਦਾ ਪਿਆਰ ਦੂਰ ਹੋ ਜਾਂਦਾ ਹੈ, ਆਤਮਾ ਸੱਚ ਵਿੱਚ ਲੀਨ ਹੋ ਜਾਂਦੀ ਹੈ ਤੇ ਇਸ ਦੇ ਖਜਾਨੇ ਸੱਚ ਨਾਲ ਪਰੀਪੂਰਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The love of duality departs, and the soul merges in Truth; the warehouse is overflowing with Truth.

Dr. Sant Singh Khalsa (Shabad OS, CC BY-SA)
Ang 571 · Line 9

ਗੁਰਮੁਖਿ ਹੋਵੈ ਸੋਈ ਬੂਝੈ; ਸਚਿ ਸਵਾਰਣਹਾਰਾ ॥

guramukh hovai soee boojhai; sach savaaranahaaraa |

Punjabi

ਜੋ ਗੁਰਾਂ ਦੇ ਰਸਤੇ ਟੁਰਦਾ ਹੈ, ਉਹ ਆਪਣੇ ਆਪ ਨੂੰ ਸਮਝ ਲੈਦਾ ਹੈ ਤੇ ਸੱਚਾ ਸਾਈਂ ਉਸ ਨੂੰ ਸਸ਼ੋਭਤ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

One who becomes Gurmukh, comes to understand; the Lord embellishes him with Truth.

Dr. Sant Singh Khalsa (Shabad OS, CC BY-SA)
Ang 571 · Line 10

ਆਪੇ ਮੇਲੇ. ਸੋ ਹਰਿ ਮਿਲੈ; ਹੋਰੁ ਕਹਣਾ ਕਿਛੂ. ਨ ਜਾਏ ॥

aape mele. so har milai; hor kahanaa kichhoo. na jaae |

Punjabi

ਜਿਸ ਨੂੰ ਪ੍ਰਭੂ ਖੁਦ ਮਿਲਾਉਂਦਾ ਹੈ, ਕੇਵਲ ਉਹੀ ਉਸ ਨੂੰ ਮਿਲਦਾ ਹੈ। ਹੋਰ ਕੁਝ ਆਖਿਆ ਤੇ ਕੀਤਾ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

He alone merges with the Lord, whom the Lord causes to merge; nothing else can be said or done.

Dr. Sant Singh Khalsa (Shabad OS, CC BY-SA)
Ang 571 · Line 11

ਨਾਨਕ. ਵਿਣੁ ਨਾਵੈ, ਭਰਮਿ ਭੁਲਾਇਆ; ਇਕਿ ਨਾਮਿ ਰਤੇ ਰੰਗੁ ਲਾਏ ॥੪॥੫॥

naanak. vin naavai, bharam bhulaaeaa; ik naam rate rang laae |4|5|

Punjabi

ਨਾਨਕ, ਨਾਮ ਦੇ ਬਗੈਰ ਪ੍ਰਾਣੀ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਕਈ ਜੋ ਨਾਮ ਨਾਲ ਰੰਗੇ ਹਨ, ਪ੍ਰਭੂ ਦੀ ਪ੍ਰੀਤ ਨੂੰ ਪ੍ਰਾਪਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, without the Name, one is deluded by doubt; but some, imbued with the Name, enshrine love for the Lord. ||4||5||

Dr. Sant Singh Khalsa (Shabad OS, CC BY-SA)
Ang 571 · Line 12

ਵਡਹੰਸੁ ਮਹਲਾ ੩ ॥

vaddahans mahalaa 3 |

Punjabi

ਵਡਹੰਸ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Wadahans, Third Mehl:

Dr. Sant Singh Khalsa (Shabad OS, CC BY-SA)
Ang 571 · Line 13

ਏ ਮਨ ਮੇਰਿਆ. ਆਵਾ ਗਉਣੁ ਸੰਸਾਰੁ ਹੈ; ਅੰਤਿ. ਸਚਿ ਨਿਬੇੜਾ ਰਾਮ ॥

e man meriaa. aavaa gaun sansaar hai; ant. sach niberraa raam |

Punjabi

ਹੇ ਮੇਰੀ ਜਿੰਦੇ! ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ। ਕੇਵਲ ਸੱਚਾ ਨਾਮ ਹੀ ਅਖੀਰ ਨੂੰ ਉਸ ਨੂੰ ਬੰਦ ਖਲਾਸੀ ਕਰਦਾ ਹੈ।

Bhai Manmohan Singh (Shabad OS, CC BY-SA)

English

O my mind, the world comes and goes in birth and death; only the True Name shall emancipate you in the end.

Dr. Sant Singh Khalsa (Shabad OS, CC BY-SA)
Ang 571 · Line 14

ਆਪੇ ਸਚਾ ਬਖਸਿ ਲਏ; ਫਿਰਿ. ਹੋਇ ਨ ਫੇਰਾ ਰਾਮ ॥

aape sachaa bakhas le; fir. hoe na feraa raam |

Punjabi

ਜਦ ਸੱਚਾ ਸਾਹਿਬ ਖੁਦ ਮਾਫ ਕਰ ਦਿੰਦਾ ਹੈ ਉਹ ਮੁੜ ਕੇ ਚੱਕਰ ਵਿੱਚ ਨਹੀਂ ਪੈਦਾ।

Bhai Manmohan Singh (Shabad OS, CC BY-SA)

English

When the True Lord Himself grants forgiveness, then one does not have to enter the cycle of reincarnation again.

Dr. Sant Singh Khalsa (Shabad OS, CC BY-SA)
Ang 571 · Line 15

ਫਿਰਿ. ਹੋਇ ਨ ਫੇਰਾ, ਅੰਤਿ ਸਚਿ ਨਿਬੇੜਾ; ਗੁਰਮੁਖਿ ਮਿਲੈ ਵਡਿਆਈ ॥

fir. hoe na feraa, ant sach niberraa; guramukh milai vaddiaaee |

Punjabi

ਉਹ ਮੁੜ ਚੱਕਰ ਵਿੱਚ ਨਹੀਂ ਪੈਦਾ, ਓੜਕ ਨੂੰ ਸੱਚੇ ਨਾਮ ਦੇ ਰਾਹੀਂ ਬੰਦ-ਖਲਾਸ ਹੋ ਜਾਂਦਾ ਹੈ ਅਤੇ ਗੁਰਾਂ ਰਾਹੀਂ ਇੱਜ਼ਤ ਆਬਰੂ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He does not have to enter the cycle of reincarnation again, and he is emancipated in the end; as Gurmukh, he obtains glorious greatness.

Dr. Sant Singh Khalsa (Shabad OS, CC BY-SA)
Ang 571 · Line 16

ਸਾਚੈ ਰੰਗਿ ਰਾਤੇ, ਸਹਜੇ ਮਾਤੇ; ਸਹਜੇ ਰਹੇ ਸਮਾਈ ॥

saachai rang raate, sahaje maate; sahaje rahe samaaee |

Punjabi

ਸੱਚੇ ਨਾਮ ਦੇ ਪ੍ਰੇਮ ਨਾਲ ਰੰਗੀਜ ਕੇ ਉਹ ਬੈਕੁੰਠੀ ਆਨੰਦ ਨਾਲ ਖੀਵਾ ਹੋ ਜਾਂਦਾ ਹੈ ਅਤੇ ਪਾਰਬ੍ਰਹਮ ਅੰਦਰ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Imbued with love for the True Lord, he is intoxicated with celestial bliss, and he remains absorbed in the Celestial Lord.

Dr. Sant Singh Khalsa (Shabad OS, CC BY-SA)
Ang 571 · Line 17

ਸਚਾ ਮਨਿ ਭਾਇਆ, ਸਚੁ ਵਸਾਇਆ; ਸਬਦਿ ਰਤੇ ਅੰਤਿ ਨਿਬੇਰਾ ॥

sachaa man bhaaeaa, sach vasaaeaa; sabad rate ant niberaa |

Punjabi

ਸੱਚਾ ਸੁਆਮੀ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ, ਕਿ ਸੱਚੇ ਸੁਆਮੀ ਨੂੰ ਉਹ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ ਅਤੇ ਨਾਮ ਨਾਲ ਰੰਗੀਜਣ ਕਰ ਕੇ ਉਹ ਅਖੀਰ ਨੂੰ ਖਲਾਸੀ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

The True Lord is pleasing to his mind; he enshrines the True Lord in his mind; attuned to the Word of the Shabad, he is emancipated in the end.

Dr. Sant Singh Khalsa (Shabad OS, CC BY-SA)
Ang 571 · Line 18

ਨਾਨਕ. ਨਾਮਿ ਰਤੇ ਸੇ ਸਚਿ ਸਮਾਣੇ; ਬਹੁਰਿ. ਨ ਭਵਜਲਿ ਫੇਰਾ ॥੧॥

naanak. naam rate se sach samaane; bahur. na bhavajal feraa |1|

Punjabi

ਨਾਨਕ, ਜੋ ਨਾਮ ਨਾਲ ਰੰਗੇ ਹਨ, ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦੇ ਹਨ ਅਤੇ ਮੁੜ ਕੇ ਭਿਆਨਕ, ਸੰਸਾਰ ਸਮੁੰਦਰ ਦੇ ਗੇੜੇ ਵਿੱਚ ਨਹੀਂ ਪੈਦੇ।

Bhai Manmohan Singh (Shabad OS, CC BY-SA)

English

O Nanak, those who are imbued with the Naam, merge in the True Lord; they are not cast into the terrifying world-ocean again. ||1||

Dr. Sant Singh Khalsa (Shabad OS, CC BY-SA)
Ang 571 · Line 19

ਮਾਇਆ ਮੋਹੁ ਸਭੁ ਬਰਲੁ ਹੈ; ਦੂਜੈ ਭਾਇ ਖੁਆਈ ਰਾਮ ॥

maaeaa mohu sabh baral hai; doojai bhaae khuaaee raam |

Punjabi

ਧਨ ਸੰਪਦਾ ਦੀ ਮੁਹੱਬਤ ਸਮੂਹ ਪਾਗਲਪਣਾ ਹੈ। ਦਵੈਤ ਭਾਵ ਦੇ ਰਾਹੀਂ ਪ੍ਰਾਣੀ ਬਰਬਾਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Emotional attachment to Maya is total madness; through the love of duality, one is ruined.

Dr. Sant Singh Khalsa (Shabad OS, CC BY-SA)
Ang 571 · Line 20

ਮਾਤਾ ਪਿਤਾ ਸਭੁ ਹੇਤੁ ਹੈ; ਹੇਤੇ ਪਲਚਾਈ ਰਾਮ ॥

maataa pitaa sabh het hai; hete palachaaee raam |

Punjabi

ਮਾਂ, ਪਿਉ ਅਤੇ ਹੋਰ ਸਾਰੇ ਇਹ ਮੋਹ ਦੇ ਅਧੀਨ ਅਨ ਅਤੇ ਇੋ ਮੋਹ ਵਿੱਚ ਹੀ ਉਲਝੇ ਹੋਏ ਹਨ।

Bhai Manmohan Singh (Shabad OS, CC BY-SA)

English

Mother and father - all are subject to this love; in this love, they are entangled.

Dr. Sant Singh Khalsa (Shabad OS, CC BY-SA)
Ang 571 · Line 21

ਹੇਤੇ ਪਲਚਾਈ, ਪੁਰਬਿ ਕਮਾਈ; ਮੇਟਿ ਨ ਸਕੈ ਕੋਈ ॥

hete palachaaee, purab kamaaee; mett na sakai koee |

Punjabi

ਪੂਰਬਲੇ ਕਰਮਾਂ ਦੇ ਅਨੁਸਾਰ ਉਹ ਮੌਹ ਵਿੰਚ ਖੱਚਤ ਹੋਏ ਹੋਏ ਹਨ। ਕੋਈ ਭੀ ਉਨ੍ਹਾਂ ਨੂੰ ਮੇਟ ਨਹੀਂ ਸਕਦਾ।

Bhai Manmohan Singh (Shabad OS, CC BY-SA)

English

They are entangled in this love, on account of their past actions, which no one can erase.

Dr. Sant Singh Khalsa (Shabad OS, CC BY-SA)
Ang 571 · Line 22

ਜਿਨਿ ਸ੍ਰਿਸਟਿ ਸਾਜੀ, ਸੋ ਕਰਿ ਵੇਖੈ; ਤਿਸੁ ਜੇਵਡੁ. ਅਵਰੁ ਨ ਕੋਈ ॥

jin srisatt saajee, so kar vekhai; tis jevadd. avar na koee |

Punjabi

ਜਿਸ ਨੇ ਸੰਸਾਰ ਰੱਚਿਆ ਹੋਇਆ ਹੈ, ਉਹ ਰੱਚ ਕੇ ਇਸ ਦੀ ਸੰਭਾਲ ਕਰਦਾ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

The One who created the Universe, beholds it; no other is as great as He.

Dr. Sant Singh Khalsa (Shabad OS, CC BY-SA)
Ang 571 · Line 23

ਮਨਮੁਖਿ ਅੰਧਾ. ਤਪਿ ਤਪਿ ਖਪੈ; ਬਿਨੁ ਸਬਦੈ. ਸਾਂਤਿ ਨ ਆਈ ॥

manamukh andhaa. tap tap khapai; bin sabadai. saant na aaee |

Punjabi

ਅੰਨ੍ਹਾਂ ਅਧਰਮੀ (ਮਨਮੱਤੀਆ) ਰੋਹ ਨਾਲ ਸੜ ਕੇ ਤਬਾਹ ਹੋ ਜਾਂਦਾ ਹੈ ਤੇ ਨਾਮ ਦੇ ਬਾਝੋਂ ਉਸ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

The blind, self-willed manmukh is consumed by his burning rage; without the Word of the Shabad, peace is not obtained.

Dr. Sant Singh Khalsa (Shabad OS, CC BY-SA)
Ang 571 · Line 24

ਨਾਨਕ. ਬਿਨੁ ਨਾਵੈ, ਸਭੁ ਕੋਈ ਭੁਲਾ; ਮਾਇਆ ਮੋਹਿ ਖੁਆਈ ॥੨॥

naanak. bin naavai, sabh koee bhulaa; maaeaa mohi khuaaee |2|

Punjabi

ਨਾਨਕ ਨਾਮ ਦੇ ਬਗੈਰ ਸਾਰੇ ਕੁਰਾਹੇ ਪਏ ਹੋਏ ਹਨ ਅਤੇ ਧਨ-ਸੰਪਦਾ ਦੀ ਮਮਤਾ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

O Nanak, without the Name, everyone is deluded, ruined by emotional attachment to Maya. ||2||

Dr. Sant Singh Khalsa (Shabad OS, CC BY-SA)
Ang 571 · Line 25

ਏਹੁ ਜਗੁ ਜਲਤਾ ਦੇਖਿ ਕੈ; ਭਜਿ ਪਏ ਹਰਿ ਸਰਣਾਈ ਰਾਮ ॥

ehu jag jalataa dekh kai; bhaj pe har saranaaee raam |

Punjabi

ਇਸ ਜਹਾਨ ਨੂੰ ਸੜਦਾ ਵੇਖ ਕੇ ਮੈਂ ਦੌੜ ਕੇ ਸੁਆਮੀ ਦੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

Seeing that this world on fire, I have hurried to the Sanctuary of the Lord.

Dr. Sant Singh Khalsa (Shabad OS, CC BY-SA)
Ang 571 · Line 26

ਅਰਦਾਸਿ ਕਰਂੀ. ਗੁਰ ਪੂਰੇ ਆਗੈ; ਰਖਿ ਲੇਵਹੁ ਦੇਹੁ ਵਡਾਈ ਰਾਮ ॥

aradaas karanee. gur poore aagai; rakh levahu dehu vaddaaee raam |

Punjabi

ਮੈਂ ਆਪਣੇ ਪੂਰਨ ਗੁਰਾਂ ਮੂਹਰੇ ਬਿਨੇ ਕਰਦਾ ਹਾਂ, ਹੇ ਸਾਈਂ! ਮੇਰੀ ਰੱਖਿਆ ਕਰ ਤੇ ਮੈਨੂੰ ਆਪਣੇ ਨਾਮ ਦੀ ਬਜੁਰਗੀ ਬਖਸ਼।

Bhai Manmohan Singh (Shabad OS, CC BY-SA)

English

I offer my prayer to the Perfect Guru: please save me, and bless me with Your glorious greatness.

Dr. Sant Singh Khalsa (Shabad OS, CC BY-SA)
Ang 571 · Line 27

ਰਖਿ ਲੇਵਹੁ ਸਰਣਾਈ, ਹਰਿ ਨਾਮੁ ਵਡਾਈ; ਤੁਧੁ ਜੇਵਡੁ. ਅਵਰੁ ਨ ਦਾਤਾ ॥

rakh levahu saranaaee, har naam vaddaaee; tudh jevadd. avar na daataa |

Punjabi

ਮੇਰੇ ਗੁਰਦੇਵ ਜੀ, ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਪ੍ਰਭਤਾ ਪ੍ਰਦਾਨ ਕਰ। ਹੋਰ ਕੋਈ ਤੇਰੇ ਜਿੱਡਾ ਵੱਡਾ ਦਾਤਾਰ ਨਹੀਂ।

Bhai Manmohan Singh (Shabad OS, CC BY-SA)

English

Preserve me in Your Sanctuary, and bless me with the glorious greatness of the Name of the Lord; there is no other Giver as great as You.

Dr. Sant Singh Khalsa (Shabad OS, CC BY-SA)
Ang 571 · Line 28

ਸੇਵਾ ਲਾਗੇ. ਸੇ ਵਡਭਾਗੇ; ਜੁਗਿ ਜੁਗਿ ਏਕੋ ਜਾਤਾ ॥

sevaa laage. se vaddabhaage; jug jug eko jaataa |

Punjabi

ਭਾਰੇ ਭਾਗਾਂ ਵਾਲੇ ਹਨ ਉਹ, ਜੋ ਤੇਰੀ ਚਾਕਰੀ ਅੰਦਰ ਜੁੱਟਦੇ ਹਨ। ਸਾਰਿਆਂ ਜੁੱਗਾ ਅੰਦਰ ਉਹ ਇੱਕ ਪ੍ਰਭੂ ਨੂੰ ਹੀ ਜਾਣਦੇ ਹਨ।

Bhai Manmohan Singh (Shabad OS, CC BY-SA)

English

Those who are engaged in serving You are very fortunate; throughout the ages, they know the One Lord.

Dr. Sant Singh Khalsa (Shabad OS, CC BY-SA)
Ang 571 · Line 29

ਜਤੁ ਸਤੁ ਸੰਜਮੁ ਕਰਮ ਕਮਾਵੈ; ਬਿਨੁ ਗੁਰ. ਗਤਿ ਨਹੀ ਪਾਈ ॥

jat sat sanjam karam kamaavai; bin gur. gat nahee paaee |

Punjabi

ਇਨਸਾਨ ਬ੍ਰਹਿਮ-ਚਰਜ, ਸੱਚ, ਸਵੈ-ਰਿਆਜ਼ਤ (ਜ਼ਬਤ) ਅਤੇ ਕਰਮ-ਕਾਂਡ ਕਮਾਉਂਦਾ ਹੈ, ਪਰੰਤੂ ਗੁਰਾਂ ਦੇ ਬਾਝੋਂ ਉਸ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

You may practice celibacy, truth, austere self-discipline and rituals, but without the Guru, you shall not be emancipated.

Dr. Sant Singh Khalsa (Shabad OS, CC BY-SA)
Ang 571 · Line 30

ਨਾਨਕ. ਤਿਸ ਨੋ ਸਬਦੁ ਬੁਝਾਏ; ਜੋ ਜਾਇ ਪਵੈ ਹਰਿ ਸਰਣਾਈ ॥੩॥

naanak. tis no sabad bujhaae; jo jaae pavai har saranaaee |3|

Punjabi

ਨਾਨਕ ਗੁਰੂ ਜੀ ਉਸ ਨੂੰ ਨਾਮ ਦਰਸਾਉਂਦੇ ਹਨ, ਜੋ ਜਾ ਕੇ ਪ੍ਰਭੂ ਦੀ ਪਨਾਹ ਲੈਦਾ ਹੈ।

Bhai Manmohan Singh (Shabad OS, CC BY-SA)

English

O Nanak, he alone understands the Word of the Shabad, who goes and seeks the Lord's Sanctuary. ||3||

Dr. Sant Singh Khalsa (Shabad OS, CC BY-SA)
Ang 571 · Line 31

ਜੋ ਹਰਿ ਮਤਿ ਦੇਇ, ਸਾ ਊਪਜੈ; ਹੋਰ. ਮਤਿ ਨ ਕਾਈ ਰਾਮ ॥

jo har mat dee, saa aoopajai; hor. mat na kaaee raam |

Punjabi

ਸਮਝ ਜਿਹੜੀ ਸੁਆਮੀ ਪ੍ਰਦਾਨ ਕਰਦਾ ਹੈ, ਕੇਵਲ ਉਹੀ ਬੰਦੇ ਵਿੱਚ ਉਤਪੰਨ ਹੁੰਦੀ ਹੈ। ਹੋਰ ਕੋਈ ਸਿਆਣਪ ਹੈ ਹੀ ਨਹੀਂ।

Bhai Manmohan Singh (Shabad OS, CC BY-SA)

English

That understanding, imparted by the Lord, wells up; there is no other understanding.

Dr. Sant Singh Khalsa (Shabad OS, CC BY-SA)
Ang 571 · Line 32

ਅੰਤਰਿ ਬਾਹਰਿ ਏਕੁ ਤੂ; ਆਪੇ ਦੇਹਿ ਬੁਝਾਈ ਰਾਮ ॥

antar baahar ek too; aape dehi bujhaaee raam |

Punjabi

ਅੰਦਰ ਤੇ ਬਾਹਰ ਕੇਵਲ ਤੂੰ ਹੀ ਹੈਂ ਹੇ ਸਾਹਿਬ! ਤੂੰ ਖੁਦ ਹੀ ਇਨਸਾਨ ਨੂੰ ਇਹ ਗੱਲ ਅਨੁਭਵ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

Deep within, and beyond as well, You alone are, O Lord; You Yourself impart this understanding.

Dr. Sant Singh Khalsa (Shabad OS, CC BY-SA)
Ang 571 · Line 33

ਆਪੇ ਦੇਹਿ ਬੁਝਾਈ, ਅਵਰ ਨ ਭਾਈ; ਗੁਰਮੁਖਿ ਹਰਿ ਰਸੁ ਚਾਖਿਆ ॥

aape dehi bujhaaee, avar na bhaaee; guramukh har ras chaakhiaa |

Punjabi

ਜਿਸਨੂੰ ਤੂੰ ਇਹ ਅਨੁਭਵ ਕਰਾਉਂਦਾ ਹੈ, ਉਹ ਹੋਰਸ ਨੂੰ ਪਿਆਰ ਨਹੀਂ ਕਰਦਾ ਅਤੇ ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੀ ਚਖਦਾ ਹੈ।

Bhai Manmohan Singh (Shabad OS, CC BY-SA)

English

One whom He Himself blesses with this understanding, does not love any other. As Gurmukh, he tastes the subtle essence of the Lord.

Dr. Sant Singh Khalsa (Shabad OS, CC BY-SA)
Ang 571 · Line 34

ਦਰਿ ਸਾਚੈ ਸਦਾ ਹੈ ਸਾਚਾ; ਸਾਚੈ ਸਬਦਿ ਸੁਭਾਖਿਆ ॥

dar saachai sadaa hai saachaa; saachai sabad subhaakhiaa |

Punjabi

ਸੱਚੇ ਦਰਬਾਰ ਅੰਦਰ ਉਹ ਸਦੀਵ ਹੀ ਸੁਰਖਰੂ ਹੁੰਦਾ ਹੈ ਅਤੇ ਸੱਚੇ ਨਾਮ ਨੂੰ ਉਹ ਪ੍ਰੇਮ ਨਾਲ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

In the True Court, he is forever True; with love, he chants the True Word of the Shabad.

Dr. Sant Singh Khalsa (Shabad OS, CC BY-SA)