Ang 572
ਘਰ ਮਹਿ. ਨਿਜ ਘਰੁ ਪਾਇਆ; ਸਤਿਗੁਰੁ ਦੇਇ ਵਡਾਈ ॥
ghar meh. nij ghar paaeaa; satigur dee vaddaaee |
Punjabi
ਆਪਣੇ ਗ੍ਰਿਹ ਅੰਦਰ ਹੀ ਉਹ ਆਪਣਾ ਨਿੱਜ ਦਾ ਗ੍ਰਿਹ ਪਾ ਲੈਦਾ ਹੈ ਤੇ ਸੱਚੇ ਗੁਰੂ ਨਾਲ ਇੱਜ਼ਤ ਆਬਰੂ ਬਖਸ਼ਦੇ ਹਨ।
English
Within his home, he finds the home of his own being; the True Guru blesses him with glorious greatness.
ਨਾਨਕ. ਜੋ ਨਾਮਿ ਰਤੇ. ਸੇਈ ਮਹਲੁ ਪਾਇਨਿ; ਮਤਿ ਪਰਵਾਣੁ ਸਚੁ ਸਾਈ ॥੪॥੬॥
naanak. jo naam rate. seee mehal paaein; mat paravaan sach saaee |4|6|
Punjabi
ਨਾਨਕ ਜਿਹੜੇ ਨਾਮ ਨਾਲ ਰੰਗੇ ਹਨ, ਉਹ ਪ੍ਰਭੂ ਦੇ ਮੰਦਰ ਨੂੰ ਪ੍ਰਾਪਤ ਕਰ ਲੈਂਦੇ ਹਨ ਅਤੇ ਕਬੂਲ ਪੈ ਜਾਂਦੀ ਹੈ ਉਨ੍ਹਾਂ ਦੀ ਸੱਚੀ ਅਕਲ।
English
O Nanak, those who are attuned to the Naam find the Mansion of the Lord's Presence; their understanding is true, and approved. ||4||6||
ਵਡਹੰਸੁ ਮਹਲਾ ੪ ਛੰਤ ॥
vaddahans mahalaa 4 chhant |
Punjabi
ਵਡਹੰਸ ਚੌਥੀ ਪਾਤਿਸ਼ਾਹੀ ਛੰਦ।
English
Wadahans, Fourth Mehl, Chhant:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਮੇਰੈ ਮਨਿ ਮੇਰੈ ਮਨਿ; ਸਤਿਗੁਰਿ ਪ੍ਰੀਤਿ ਲਗਾਈ ਰਾਮ ॥
merai man merai man; satigur preet lagaaee raam |
Punjabi
ਮੈਡੇ ਚਿੱਤ ਮੈਡੇ ਚਿੱਤ ਨੂੰ ਸੱਚੇ ਗੁਰਾਂ ਨੇ ਪ੍ਰਭੂ ਦਾ ਪ੍ਰੇਮ ਲਾ ਦਿੱਤਾ ਹੈ।
English
My mind, my mind - the True Guru has blessed it with the Lord's Love.
ਹਰਿ ਹਰਿ ਹਰਿ ਹਰਿ ਨਾਮੁ; ਮੇਰੈ ਮੰਨਿ ਵਸਾਈ ਰਾਮ ॥
har har har har naam; merai man vasaaee raam |
Punjabi
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਨ੍ਹਾਂ ਨੇ ਮੇਰੇ ਚਿੱਤ ਵਿੱਚ ਟਿਕਾ ਦਿੱਤਾ ਹੈ।
English
He has enshrined the Name of the Lord, Har, Har, Har, Har, within my mind.
ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ; ਸਭਿ ਦੂਖ ਵਿਸਾਰਣਹਾਰਾ ॥
har har naam merai man vasaaee; sabh dookh visaaranahaaraa |
Punjabi
ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਰਿਦੇ ਅੰਦਰ ਵਸਦਾ ਹੈ।
English
The Name of the Lord, Har, Har, dwells within my mind; He is the Destroyer of all pain.
ਵਡਭਾਗੀ ਗੁਰ ਦਰਸਨੁ ਪਾਇਆ; ਧਨੁ ਧਨੁ ਸਤਿਗੁਰੂ ਹਮਾਰਾ ॥
vaddabhaagee gur darasan paaeaa; dhan dhan satiguroo hamaaraa |
Punjabi
ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਗੁਰਾਂ ਦਾ ਦੀਦਾਰ ਪ੍ਰਾਪਤ ਹੋਇਆ ਹੈ। ਮੁਬਾਰਕ ਮੁਬਾਰਕ ਹਨ ਮੇਰੇ ਸੱਚੇ ਗੁਰੂ ਜੀ।
English
By great good fortune, I have obtained the Blessed Vision of the Guru's Darshan; blessed, blessed is my True Guru.
ਊਠਤ ਬੈਠਤ ਸਤਿਗੁਰੁ ਸੇਵਹ; ਜਿਤੁ ਸੇਵਿਐ ਸਾਂਤਿ ਪਾਈ ॥
aootthat baitthat satigur sevah; jit seviai saant paaee |
Punjabi
ਖਲੋਤਿਆਂ ਤੇ ਬਹਿੰਦਿਆਂ ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਟਹਿਲ ਕਮਾਉਣ ਦੁਆਰਾ ਮੈਨੂੰ ਠੰਢ ਚੈਨ ਪ੍ਰਾਪਤ ਹੋਈ ਹੈ।
English
While standing up and sitting down, I serve the True Guru; serving Him, I have found peace.
ਮੇਰੈ ਮਨਿ ਮੇਰੈ ਮਨਿ; ਸਤਿਗੁਰ ਪ੍ਰੀਤਿ ਲਗਾਈ ॥੧॥
merai man merai man; satigur preet lagaaee |1|
Punjabi
ਆਪਣੇ ਹਿਰਦੇ, ਆਪਣੇ ਹਿਰਦੇ ਅੰਦਰ ਮੈਂ ਆਪਣੇ ਸੱਚੇ ਗੁਰਾਂ ਨਾਲ ਪ੍ਰੇਮ ਪਾਇਆ ਹੈ।
English
My mind, my mind - the True Guru has blessed it with the Lord's Love. ||1||
ਹਉ ਜੀਵਾ ਹਉ ਜੀਵਾ; ਸਤਿਗੁਰ ਦੇਖਿ ਸਰਸੇ ਰਾਮ ॥
hau jeevaa hau jeevaa; satigur dekh sarase raam |
Punjabi
ਸੱਚੇ ਗੁਰਾਂ ਨੂੰ ਵੇਖ ਕੇ ਮੈਂ ਜੀਉਂਦਾ, ਮੈਂ ਜੀਊਦਾ ਤੇ ਮੈਂ ਪ੍ਰਫੁੱਲਤ ਹੁੰਦਾ ਹਾਂ।
English
I live, I live, and I blossom forth, beholding the True Guru.
ਹਰਿ ਨਾਮੋ. ਹਰਿ ਨਾਮੁ ਦ੍ਰਿੜਾਏ; ਜਪਿ ਹਰਿ ਹਰਿ ਨਾਮੁ. ਵਿਗਸੇ ਰਾਮ ॥
har naamo. har naam drirraae; jap har har naam. vigase raam |
Punjabi
ਰੱਬ ਦਾ ਨਾਮ, ਰੱਬ ਦਾ ਨਾਮ ਉਨ੍ਹਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ ਤੇ ਸੁਆਮੀ ਹਰੀ ਦਾ ਨਾਮ ਉਚਾਰ ਮੈਂ ਪ੍ਰਫੁੱਲਤ ਹੁੰਦਾ ਹਾਂ।
English
The Name of the Lord, the Name of the Lord, He has implanted within me; chanting the Name of the Lord, Har, Har, I blossom forth.
ਜਪਿ ਹਰਿ ਹਰਿ ਨਾਮੁ. ਕਮਲ ਪਰਗਾਸੇ; ਹਰਿ ਨਾਮੁ ਨਵੰ ਨਿਧਿ ਪਾਈ ॥
jap har har naam. kamal paragaase; har naam navan nidh paaee |
Punjabi
ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਰੱਬ ਦੇ ਨਾਮ ਦੇ ਰਾਹੀਂ ਮੈਂ ਨੌ ਖਜਾਨੇ ਪਾ ਲੈਦਾ ਹਾਂ।
English
Chanting the Name of the Lord, Har, Har, the heart-lotus blossoms forth, and through the Name of the Lord, I have obtained the nine treasures.
ਹਉਮੈ ਰੋਗੁ ਗਇਆ ਦੁਖੁ ਲਾਥਾ; ਹਰਿ ਸਹਜਿ ਸਮਾਧਿ ਲਗਾਈ ॥
haumai rog geaa dukh laathaa; har sehaj samaadh lagaaee |
Punjabi
ਹੰਕਾਰ ਦੀ ਬੀਮਾਰੀ ਦੂਰ ਹੋ ਗਈ ਹੈ, ਪੀੜ ਹੱਟ ਗਈ ਹੈ ਅਤੇ ਮੈਂ ਇਲਾਹੀ ਅਡੋਲਤਾ ਦੀ ਤਾੜੀ ਅੰਦਰ ਪ੍ਰਵੇਸ਼ ਕਰ ਗਿਆ ਹਾਂ।
English
The disease of egotism has been eradicated, suffering has been eliminated, and I have entered the Lord's state of celestial Samaadhi.
ਹਰਿ ਨਾਮੁ ਵਡਾਈ. ਸਤਿਗੁਰ ਤੇ ਪਾਈ; ਸੁਖੁ ਸਤਿਗੁਰ ਦੇਵ ਮਨੁ ਪਰਸੇ ॥
har naam vaddaaee. satigur te paaee; sukh satigur dev man parase |
Punjabi
ਵਾਹਿਗੁਰੂ ਦੇ ਨਾਮ ਦੀ ਬਜੁਰਗੀ ਮੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਈ ਹੈ ਅਤੇ ਨਿਰੰਕਾਰੀ ਸੱਚੇ ਗੁਰਾਂ ਦਾ ਦਰਸ਼ਨ ਵੇਖ ਕੇ ਮੇਰਾ ਚਿੱਤ ਅਨੰਦਤ ਹੈ।
English
I have obtained the glorious greatness of Name of the Lord from the True Guru; beholding the Divine True Guru, my mind is at peace.
ਹਉ ਜੀਵਾ ਹਉ ਜੀਵਾ; ਸਤਿਗੁਰ ਦੇਖਿ ਸਰਸੇ ॥੨॥
hau jeevaa hau jeevaa; satigur dekh sarase |2|
Punjabi
ਸੱਚੇ ਗੁਰਾਂ ਨੂੰ ਵੇਖਣ ਦੁਆਰਾ ਮੈਂ ਜੀਉਂਦਾ ਮੈਂ ਜੀਉਂਦਾ ਤੇ ਪ੍ਰਫੁਲਤ ਹੁੰਦਾ ਹਾਂ।
English
I live, I live, and I blossom forth, beholding the True Guru. ||2||
ਕੋਈ ਆਣਿ ਕੋਈ ਆਣਿ ਮਿਲਾਵੈ; ਮੇਰਾ ਸਤਿਗੁਰੁ ਪੂਰਾ ਰਾਮ ॥
koee aan koee aan milaavai; meraa satigur pooraa raam |
Punjabi
ਕੋਈ ਜਣਾ ਅਤੇ ਕੋਈ ਜਣਾ ਆ ਕੇ, ਮੈਨੂੰ ਮੈਡੇ ਪੂਰਨ ਸੱਚੇ ਗੁਰਾਂ ਨਾਲ ਮਿਲਾ ਦੇਵੇ।
English
If only someone would come, if only someone would come, and lead me to meet my Perfect True Guru.
ਹਉ ਮਨੁ ਤਨੁ. ਹਉ ਮਨੁ ਤਨੁ ਦੇਵਾ; ਤਿਸੁ ਕਾਟਿ ਸਰੀਰਾ ਰਾਮ ॥
hau man tan. hau man tan devaa; tis kaatt sareeraa raam |
Punjabi
ਆਪਣੀ ਆਤਮਾ ਤੇ ਦੇਹ, ਆਪਣੀ ਆਤਮਾ ਤੇ ਦੇਹ ਮੈਂ ਉਸ ਨੂੰ ਅਰਪਨ ਕਰ ਦਿਆਗਾ। ਆਪਣੀ ਦੇਹ ਦੇ ਟੋਟੇ ਕਰ ਕੇ, ਇਨ੍ਹਾਂ ਨੂੰ ਭੀ ਮੈਂ ਉਸ ਨੂੰ ਭੇਟ ਕਰ ਦਿਆਗਾ।
English
My mind and body, my mind and body - I cut my body into pieces, and I dedicate these to Him.
ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ; ਜੋ ਸਤਿਗੁਰ ਬਚਨ ਸੁਣਾਏ ॥
hau man tan kaatt kaatt tis deee; jo satigur bachan sunaae |
Punjabi
ਆਪਣੇ ਦਿਲ ਤੇ ਦੇਹ ਦੇ ਟੁਕੜੇ ਬਣਾ ਕੇ, ਮੈਂ ਏਨ੍ਹਾਂ ਨੂੰ ਉਸ ਦੀ ਭੇਟਾ ਕਰਾਂਗਾ, ਜਿਹੜਾ ਮੈਨੂੰ ਸੱਚੇ ਗੁਰਾਂ ਦੀ ਬਾਣੀ ਸੁਣਾਵੇ।
English
Cutting my mind and body apart, cutting them into pieces, I offer these to the one, who recites to me the Words of the True Guru.
ਮੇਰੈ ਮਨਿ ਬੈਰਾਗੁ ਭਇਆ. ਬੈਰਾਗੀ; ਮਿਲਿ ਗੁਰ ਦਰਸਨਿ. ਸੁਖੁ ਪਾਏ ॥
merai man bairaag bheaa. bairaagee; mil gur darasan. sukh paae |
Punjabi
ਮੇਰੀ ਇੱਛਾ-ਰਹਿਤ ਆਤਮਾ ਸੰਸਾਰ ਤੋਂ ਉਪਰਾਮ ਹੋ ਗਈ ਹੈ ਅਤੇ ਗੁਰਾਂ ਦਾ ਦੀਦਾਰ ਪਾ ਕੇ ਇਸ ਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।
English
My unattached mind has renounced the world; obtaining the Blessed Vision of the Guru's Darshan, it has found peace.
ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ; ਦੇਹੁ ਸਤਿਗੁਰ ਚਰਨ ਹਮ ਧੂਰਾ ॥
har har kripaa karahu sukhadaate; dehu satigur charan ham dhooraa |
Punjabi
ਮੇਰੇ ਆਰਾਮ ਦੇਣ ਵਾਲੇ ਸੁਆਮੀ ਵਾਹਿਗੁਰੂ ਰਹਿਮ ਕਰ ਅਤੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ।
English
O Lord, Har, Har, O Giver of Peace, please, grant Your Grace, and bless me with the dust of the feet of the True Guru.
ਕੋਈ ਆਣਿ ਕੋਈ ਆਣਿ ਮਿਲਾਵੈ; ਮੇਰਾ ਸਤਿਗੁਰੁ ਪੂਰਾ ॥੩॥
koee aan koee aan milaavai; meraa satigur pooraa |3|
Punjabi
ਕੌਈ ਜਣਾ ਆ ਕੇ, ਕੋਈ ਜਣਾ ਆ ਕੇ ਮੈਨੂੰ ਪੂਰਨ ਸੱਚੇ ਗੁਰਾਂ ਨਾਲ ਮਿਲਾ ਦੇਵੇ।
English
If only someone would come, if only someone would come, and lead me to meet my Perfect True Guru. ||3||
ਗੁਰ ਜੇਵਡੁ ਗੁਰ ਜੇਵਡੁ ਦਾਤਾ; ਮੈ. ਅਵਰੁ ਨ ਕੋਈ ਰਾਮ ॥
gur jevadd gur jevadd daataa; mai. avar na koee raam |
Punjabi
ਗੁਰਾਂ ਜਿੱਡਾ ਵੱਡਾ, ਗੁਰਾਂ ਜਿੱਡਾ ਵੱਡਾ ਦਾਤਾਰ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
English
A Giver as great as the Guru, as great as the Guru - I cannot see any other.
ਹਰਿ ਦਾਨੋ ਹਰਿ ਦਾਨੁ ਦੇਵੈ; ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥
har daano har daan devai; har purakh niranjan soee raam |
Punjabi
ਰੱਬ ਦੇ ਨਾਮ ਦੀ ਦਾਤ, ਰੱਬ ਦੇ ਨਾਮ ਦੀ ਦਾਤ ਉਹ ਮੈਨੂੰ ਪ੍ਰਦਾਨ ਕਰਦੇ ਹਨ। ਉਹ ਖੁਦ ਹੀ ਪਵਿੱਤਰ ਪ੍ਰਭੂ ਪ੍ਰਮੇਸ਼ਰ ਹਨ।
English
He blesses me with the gift of the Lord's Name, the gift of the Lord's Name; He is the Immaculate Lord God.
ਹਰਿ ਹਰਿ ਨਾਮੁ ਜਿਨੀ ਆਰਾਧਿਆ; ਤਿਨ ਕਾ ਦੁਖੁ ਭਰਮੁ ਭਉ ਭਾਗਾ ॥
har har naam jinee aaraadhiaa; tin kaa dukh bharam bhau bhaagaa |
Punjabi
ਜੋ ਵਾਹਿਗਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਨ੍ਹਾਂ ਦੀ ਪੀੜ ਸੰਦੇਹ ਤੇ ਡਰ ਦੌੜ ਜਾਂਦੇ ਹਨ।
English
Those who worship in adoration the Name of the Lord, Har, Har - their pain, doubts and fears are dispelled.
ਸੇਵਕ ਭਾਇ ਮਿਲੇ ਵਡਭਾਗੀ; ਜਿਨ ਗੁਰ ਚਰਨੀ ਮਨੁ ਲਾਗਾ ॥
sevak bhaae mile vaddabhaagee; jin gur charanee man laagaa |
Punjabi
ਚੰਗੇ ਕਰਮਾਂ ਵਾਲੇ ਜਿਨ੍ਹਾਂ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜਿਆ ਹੋਇਆ ਹੈ, ਦਾਸ-ਭਾਵਨਾ ਰਾਹੀਂ ਸਾਹਿਬ ਨੂੰ ਮਿਲ ਪੈਦੇ ਹਨ।
English
Through their loving service, those very fortunate ones, whose minds are attached to the Guru's Feet, meet Him.
ਕਹੁ ਨਾਨਕ. ਹਰਿ ਆਪਿ ਮਿਲਾਏ; ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥
kahu naanak. har aap milaae; mil satigur purakh sukh hoee |
Punjabi
ਗੁਰੂ ਜੀ ਆਖਦੇ ਹਨ, ਵਾਹਿਗੁਰੂ ਆਪੇ ਹੀ ਬੰਦੇ ਨੂੰ ਗੁਰਾਂ ਨਾਲ ਮਿਲਾਉਂਦਾ ਹੈ। ਰੱਬ ਰੂਪ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਉਸ ਨੂੰ ਆਰਾਮ ਪ੍ਰਾਪਤ ਹੁੰਦਾ ਹੈ।
English
Says Nanak, the Lord Himself causes us to meet the Guru; meeting the Almighty True Guru, peace is obtained.
ਗੁਰ ਜੇਵਡੁ. ਗੁਰ ਜੇਵਡੁ ਦਾਤਾ; ਮੈ. ਅਵਰੁ ਨ ਕੋਈ ॥੪॥੧॥
gur jevadd. gur jevadd daataa; mai. avar na koee |4|1|
Punjabi
ਗੁਰਾਂ ਜਿੱਡਾ ਵੱਡਾ ਗੁਰਾਂ ਜਿੱਡਾ ਵੱਡਾ ਦਾਤਾਰ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
English
A Giver as great as the Guru, as great as the Guru - I cannot see any other. ||4||1||
ਵਡਹੰਸੁ ਮਹਲਾ ੪ ॥
vaddahans mahalaa 4 |
Punjabi
ਵਡਹੰਸ ਚੋਥੀ ਪਾਤਿਸ਼ਾਹੀ।
English
Wadahans, Fourth Mehl:
ਹੰਉ ਗੁਰ ਬਿਨੁ. ਹੰਉ ਗੁਰ ਬਿਨੁ; ਖਰੀ ਨਿਮਾਣੀ ਰਾਮ ॥
hnau gur bin. hnau gur bin; kharee nimaanee raam |
Punjabi
ਮੈਂ, ਗੁਰਾਂ ਦੇ ਬਗੈਰ, ਮੈਂ ਗੁਰਾਂ ਦੇ ਬਗੈਰ ਬਹੁਤ ਹੀ ਬੇ-ਆਬਰੂ ਹਾਂ।
English
Without the Guru, I am - without the Guru, I am totally dishonored.
ਜਗਜੀਵਨੁ ਜਗਜੀਵਨੁ ਦਾਤਾ; ਗੁਰ ਮੇਲਿ ਸਮਾਣੀ ਰਾਮ ॥
jagajeevan jagajeevan daataa; gur mel samaanee raam |
Punjabi
ਜਗਤ ਦੀ ਜਿੰਦ ਜਾਨ, ਜਗਤ ਦੀ ਜਿੰਦ ਜਾਨ ਦਾਤਾਰ ਸੁਆਮੀ ਨੇ ਮੈਨੂੰ ਗੁਰਾਂ ਨਾਲ ਮਿਲਾਇਆ ਹੈ ਤੇ ਮੈਂ ਨਾਮ ਵਿੱਚ ਲੀਨ ਹੋ ਗਿਆ ਹਾਂ।
English
The Life of the World, the Life of the World, the Great Giver has led me to meet and merge with the Guru.
ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ; ਜਪਿ ਹਰਿ ਹਰਿ ਨਾਮੁ ਧਿਆਇਆ ॥
satigur mel har naam samaanee; jap har har naam dhiaaeaa |
Punjabi
ਸੱਚੇ ਗੁਰਾਂ ਨਾਲ ਮਿਲ ਕੇ ਮੈਂ ਸੁਆਮੀ ਦੇ ਨਾਮ ਵਿੱਚ ਲੀਨ ਹੋ ਗਿਆ ਹਾਂ ਅਤੇ ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰਦਾ ਹਾਂ।
English
Meeting with the True Guru, I have merged into the Naam, the Name of the Lord. I chant the Name of the Lord, Har, Har, and meditate on it.
ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ; ਸੋ ਸਜਣੁ ਹਰਿ ਘਰਿ ਪਾਇਆ ॥
jis kaaran hnau dtoondt dtoodtedee; so sajan har ghar paaeaa |
Punjabi
ਜਿਸ ਦੀ ਖਾਤਿਰ ਮੈਂ ਖੋਜ ਭਾਲ ਕਰ ਰਹੀ ਸਾਂ, ਉਸ ਵਾਹਿਗੁਰੂ ਮਿੱਤ੍ਰ ਨੂੰ ਮੈਂ ਆਪਣੇ ਗ੍ਰਿਹ (ਮਨ ਅੰਦਰ) ਵਿੱਚ ਹੀ ਪਾ ਲਿਆ ਹੈ।
English
I was seeking and searching for Him, the Lord, my best friend, and I have found Him within the home of my own being.