Ang 573
ਏਕ ਦ੍ਰਿਸ੍ਟਿ ਹਰਿ ਏਕੋ ਜਾਤਾ; ਹਰਿ ਆਤਮ ਰਾਮੁ ਪਛਾਣੀ ॥
ek drisatt har eko jaataa; har aatam raam pachhaanee |
Punjabi
ਇੱਕ ਸੁਆਮੀ ਨੂੰ ਮੈਂ ਵੇਖਦੀ ਹਾਂ, ਇੱਕ ਨੂੰ ਹੀ ਜਾਣਦੀ ਹਾਂ ਅਤੇ ਕੇਵਲ ਸੁਆਮੀ ਮਾਲਕ ਨੂੰ ਹੀ ਮੈਂ ਸਾਰਿਆਂ ਦਿਲਾਂ ਅੰਦਰ ਅਨੁਭਵ ਕਰਦੀ ਹਾਂ।
English
I see the One Lord, and I know the One Lord; I realize Him within my soul.
ਹੰਉ ਗੁਰ ਬਿਨੁ ਹੰਉ ਗੁਰ ਬਿਨੁ; ਖਰੀ ਨਿਮਾਣੀ ॥੧॥
hnau gur bin hnau gur bin; kharee nimaanee |1|
Punjabi
ਮੈਂ ਗੁਰਾਂ ਦੇ ਬਾਝੋਂ ਮੈਂ ਗੁਰਾਂ ਦੇ ਬਾਝੋਂ ਨਿਹਾਇਤ ਹੀ ਨਿਹੱਥਲ ਹਾਂ।
English
Without the Guru, I am - without the Guru, I am totally dishonored. ||1||
ਜਿਨਾ ਸਤਿਗੁਰੁ. ਜਿਨ ਸਤਿਗੁਰੁ ਪਾਇਆ; ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥
jinaa satigur. jin satigur paaeaa; tin har prabh mel milaae raam |
Punjabi
ਜਿਨ੍ਹਾਂ ਨੂੰ ਸੱਚੇ ਗੁਰੂ ਜੀ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ, ਉਨ੍ਹਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
English
Those who have found the True Guru, the True Guru, the Lord God unites them in His Union.
ਤਿਨ ਚਰਣ ਤਿਨ ਚਰਣ ਸਰੇਵਹ; ਹਮ ਲਾਗਹ ਤਿਨ ਕੈ ਪਾਏ ਰਾਮ ॥
tin charan tin charan sarevah; ham laagah tin kai paae raam |
Punjabi
ਉਨ੍ਹਾਂ ਦੇ ਪੈਰਾਂ, ਉਨ੍ਹਾਂ ਦੇ ਪੈਰ ਮੈਂ ਪੂਜਦਾ ਹਾਂ ਅਤੇ ਉਨ੍ਹਾਂ ਦੇ ਪੈਰੀਂ ਹੀ ਮੈਂ ਪੈਂਦਾ ਹਾਂ।
English
Their feet, their feet, I adore; I fall at their feet.
ਹਰਿ ਹਰਿ ਚਰਣ ਸਰੇਵਹ ਤਿਨ ਕੇ; ਜਿਨ ਸਤਿਗੁਰੁ ਪੁਰਖੁ ਪ੍ਰਭੁ ਧੵਾਇਆ ॥
har har charan sarevah tin ke; jin satigur purakh prabh dhayaaeaa |
Punjabi
ਹੇ ਸੁਆਮੀ ਵਾਹਿਗੁਰੂ! ਮੈਂ ਉਨ੍ਹਾਂ ਦੇ ਪੈਰ ਪੂਜਦਾ ਹਾਂ, ਜੋ ਸਰਬ ਸ਼ਕਤੀਵਾਨ ਮਾਲਕ ਦੇ ਸਰੂਪ, ਸੱਚੇ ਗੁਰਾਂ ਦਾ ਸਿਮਰਨ ਕਰਦੇ ਹਨ।
English
O Lord, Har, Har, I adore the feet of those who meditate on the True Guru, and the Almighty Lord God.
ਤੂ ਵਡਦਾਤਾ ਅੰਤਰਜਾਮੀ; ਮੇਰੀ ਸਰਧਾ ਪੂਰਿ ਹਰਿ ਰਾਇਆ ॥
too vaddadaataa antarajaamee; meree saradhaa poor har raaeaa |
Punjabi
ਹੇ ਪ੍ਰਭੂ! ਪਾਤਿਸ਼ਾਹ! ਭਾਰੇ ਦਾਤਾਰ ਅਤੇ ਦਿਲਾਂ ਦੀਆਂ ਜਾਨਣਹਾਰ ਤੂੰ ਮੇਰੇ ਸਿਦਕ ਨੂੰ ਤੋੜ ਚੜ੍ਹਾ।
English
You are the Greatest Giver, the Inner-knower, the Searcher of hearts; please, reward my faith, O Lord King.
ਗੁਰਸਿਖ ਮੇਲਿ. ਮੇਰੀ ਸਰਧਾ ਪੂਰੀ; ਅਨਦਿਨੁ ਰਾਮ ਗੁਣ ਗਾਏ ॥
gurasikh mel. meree saradhaa pooree; anadin raam gun gaae |
Punjabi
ਗੁਰੂ ਦੇ ਸਿੱਖ ਨੂੰ ਮਿਲ ਕੇ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਰਾਤ ਦਿਨ ਸੁਆਮੀ ਦਾ ਜੱਸ ਗਾਉਂਦਾ ਹਾਂ।
English
Meeting the Gursikh, my faith is rewarded; night and day, I sing the Glorious Praises of the Lord.
ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ; ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥
jin satigur jin satigur paaeaa; tin har prabh mel milaae |2|
Punjabi
ਜਿਨ੍ਹਾਂ ਨੂੰ ਸੱਚੇ ਗੁਰੂ ਜੀ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ ਉਨ੍ਹਾਂ ਨੂੰ ਸੁਆਮੀ ਵਾਹਿਗੁਰੁ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
English
Those who have found the True Guru, the True Guru, the Lord God unites them in His Union. ||2||
ਹੰਉ ਵਾਰੀ ਹੰਉ ਵਾਰੀ; ਗੁਰਸਿਖ ਮੀਤ ਪਿਆਰੇ ਰਾਮ ॥
hnau vaaree hnau vaaree; gurasikh meet piaare raam |
Punjabi
ਆਪਣੇ ਸਨੇਹੀ ਸੱਜਣ ਗੁਰੂ ਦੇ ਸਿੱਖ ਉੱਤੋਂ ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ।
English
I am a sacrifice, I am a sacrifice to the Gursikhs, my dear friends.
ਹਰਿ ਨਾਮੋ ਹਰਿ ਨਾਮੁ ਸੁਣਾਏ; ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥
har naamo har naam sunaae; meraa preetam naam adhaare raam |
Punjabi
ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਨਾਮ, ਉਹ ਮੈਨੂੰ ਸੁਣਾਉਂਦਾ ਹੈ। ਪਿਆਰਾ ਨਾਮ ਮੇਰੇ ਜੀਵਨ ਦਾ ਆਸਰਾ ਹੈ।
English
They chant the Lord's Name, the Lord's Name; the Beloved Naam, the Name of the Lord, is my only Support.
ਹਰਿ ਹਰਿ ਨਾਮੁ. ਮੇਰਾ ਪ੍ਰਾਨ ਸਖਾਈ; ਤਿਸੁ ਬਿਨੁ ਘੜੀ ਨਿਮਖ, ਨਹੀ ਜੀਵਾਂ ॥
har har naam. meraa praan sakhaaee; tis bin gharree nimakh, nahee jeevaan |
Punjabi
ਸੁਆਮੀ ਵਾਹਿਗੁਰੂ ਦਾ ਨਾਮ ਮੇਰੀ ਜਿੰਦੜੀ ਦਾ ਸਹਾਇਕ ਹੈ। ਇਸ ਦੇ ਬਾਝੋਂ ਮੈਂ ਇਕ ਮੁਹਤ ਤੇ ਲਮ੍ਹੇ ਭਰ ਲਈ ਭੀ ਜੀਊ ਨਹੀਂ ਸਕਦਾ।
English
The Name of the Lord, Har, Har, is the companion of my breath of life; without it, I cannot live for an instant or a moment.
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ; ਗੁਰਮੁਖਿ ਅੰਮ੍ਰਿਤੁ ਪੀਵਾਂ ॥
har har kripaa kare sukhadaataa; guramukh amrit peevaan |
Punjabi
ਜੇਕਰ ਆਰਾਮ ਬਖਸ਼ਣਹਾਰ ਸੁਆਮੀ ਮਾਲਕ ਮਿਹਰ ਧਾਰੇ ਤਾਂ ਮੈਂ ਗੁਰਾਂ ਦੇ ਰਾਹੀਂ ਉਸ ਦਾ ਅੰਮ੍ਰਿਤ ਪਾਨ ਕਰਦਾ ਹਾਂ।
English
The Lord, Har, Har, the Giver of peace, shows His Mercy, and the Gurmukh drinks in the Ambrosial Nectar.
ਹਰਿ ਆਪੇ ਸਰਧਾ ਲਾਇ ਮਿਲਾਏ; ਹਰਿ ਆਪੇ ਆਪਿ ਸਵਾਰੇ ॥
har aape saradhaa laae milaae; har aape aap savaare |
Punjabi
ਪ੍ਰਾਨੀ ਨੂੰ ਆਪਣਾ ਸਿਦਕ ਭਰੋਸਾ ਬਖਸ਼ ਕੇ ਵਾਹਿਗੁਰੂ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਤੇ ਆਪੇ ਹੀ ਉਹ ਉਸ ਨੂੰ ਸਸ਼ੋਭਤ ਕਰਦਾ ਹੈ।
English
The Lord blesses him with faith, and unites him in His Union; He Himself adorns him.
ਹੰਉ ਵਾਰੀ ਹੰਉ ਵਾਰੀ; ਗੁਰਸਿਖ ਮੀਤ ਪਿਆਰੇ ॥੩॥
hnau vaaree hnau vaaree; gurasikh meet piaare |3|
Punjabi
ਆਪਣੇ ਸਨੇਹੀ ਸੱਜਣ ਗੁਰਾਂ ਦੇ ਮੁਰੀਦ ਉਤੋਂ ਮੈਂ ਬਲਿਹਾਰਨੇ, ਮੈਂ ਬਲਿਹਾਰਨੇ ਜਾਂਦਾ ਹਾਂ।
English
I am a sacrifice, I am a sacrifice to the Gursikhs, my dear friends. ||3||
ਹਰਿ ਆਪੇ. ਹਰਿ ਆਪੇ; ਪੁਰਖੁ ਨਿਰੰਜਨੁ ਸੋਈ ਰਾਮ ॥
har aape. har aape; purakh niranjan soee raam |
Punjabi
ਵਾਹਿਗੁਰੂ ਸਾਰਾ ਕੁੱਛ ਆਪਣੇ ਆਪ ਤੋਂ ਹੀ ਹੈ। ਵਾਹਿਗੁਰੂ ਸਾਰਾ ਕੁਛ ਆਪਦੇ ਆਪ ਤੋਂ ਹੀ ਹੈ। ਉਹ ਸਰਬ-ਸ਼ਕਤੀਵਾਨ ਪਵਿੱਤਰ ਪ੍ਰਭੂ ਹੈ।
English
The Lord Himself, the Lord Himself, is the Immaculate Almighty Lord God.
ਹਰਿ ਆਪੇ. ਹਰਿ ਆਪੇ ਮੇਲੈ; ਕਰੈ ਸੋ ਹੋਈ ਰਾਮ ॥
har aape. har aape melai; karai so hoee raam |
Punjabi
ਵਾਹਿਗੁਰੂ ਖੁਦ ਹੀ ਵਾਹਿਗੁਰੂ ਖੁਦ ਹੀ ਇਨਸਾਨ ਨੂੰ ਆਪਣੇ ਨਾਲ ਮਿਲਾਉਂਦਾ ਹੈ। ਜਿਹੜਾ ਕੁੱਛ ਉਹ ਕਰਦਾ ਹੈ, ਉਹੀ ਹੁੰਦਾ ਹੈ।
English
The Lord Himself, the Lord Himself, unites us with Himself; that which He does, comes to pass.
ਜੋ ਹਰਿ ਪ੍ਰਭ ਭਾਵੈ. ਸੋਈ ਹੋਵੈ; ਅਵਰੁ ਨ ਕਰਣਾ ਜਾਈ ॥
jo har prabh bhaavai. soee hovai; avar na karanaa jaaee |
Punjabi
ਜਿਹੜਾ ਕੁੱਛ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਕੇਵਲ ਉਹੀ ਹੁੰਦਾ ਹੈ। ਹੋਰ ਕੁੱਛ ਕੀਤਾ ਨਹੀਂ ਜਾ ਸਕਦਾ।
English
Whatever is pleasing to the Lord God, that alone comes to pass; nothing else can be done.
ਬਹੁਤੁ ਸਿਆਣਪ ਲਇਆ ਨ ਜਾਈ; ਕਰਿ ਥਾਕੇ ਸਭਿ ਚਤੁਰਾਈ ॥
bahut siaanap leaa na jaaee; kar thaake sabh chaturaaee |
Punjabi
ਬਹੁਤ ਅਕਲਮੰਦੀ ਰਾਹੀਂ ਉਹ ਪਾਇਆ ਨਹੀਂ ਜਾਂਦਾ। ਹੁਸ਼ਿਆਰੀ ਕਰਨ ਦੁਆਰਾ ਸਾਰੇ ਹਾਰ ਹੁੱਟ ਗਏ ਹੈ।
English
Even by very clever tricks, He cannot be obtained; all have grown weary of practicing cleverness.
ਗੁਰ ਪ੍ਰਸਾਦਿ ਜਨ ਨਾਨਕ ਦੇਖਿਆ; ਮੈ. ਹਰਿ ਬਿਨੁ ਅਵਰੁ ਨ ਕੋਈ ॥
gur prasaad jan naanak dekhiaa; mai. har bin avar na koee |
Punjabi
ਗੁਰਾਂ ਦੀ ਦਇਆ ਦੁਆਰਾ ਗੋਲੇ ਨਾਨਕ ਨੇ ਪ੍ਰਭੂ ਨੂੰ ਵੇਖ ਲਿਆ ਹੈ। ਵਾਹਿਗੁਰੂ ਦੇ ਬਾਝੋਂ ਮੇਰਾ ਹੋਰ ਕੋਈ ਆਸਰਾ ਨਹੀਂ।
English
By Guru's Grace, servant Nanak beholds the Lord; without the Lord, I have no other at all.
ਹਰਿ ਆਪੇ ਹਰਿ ਆਪੇ; ਪੁਰਖੁ ਨਿਰੰਜਨੁ ਸੋਈ ॥੪॥੨॥
har aape har aape; purakh niranjan soee |4|2|
Punjabi
ਵਾਹਿਗੁਰੂ ਸਾਰਾ ਕੁੱਛ ਆਪ ਹੀ ਹੈ, ਵਾਹਿਗੁਰੂ ਸਾਰਾ ਕੁੱਝ ਆਪ ਹੀ ਹੈ। ਕੇਵਲ ਓਹੀ ਪਵਿੱਤ੍ਰ ਪ੍ਰਭੂ ਹੈ।
English
The Lord Himself, the Lord Himself, is the Immaculate Almighty Lord God. ||4||2||
ਵਡਹੰਸੁ ਮਹਲਾ ੪ ॥
vaddahans mahalaa 4 |
Punjabi
ਵਡਹੰਸ ਚੌਥੀ ਪਾਤਿਸ਼ਾਹੀ।
English
Wadahans, Fourth Mehl:
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ; ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥
har satigur har satigur mel; har satigur charan ham bhaaeaa raam |
Punjabi
ਮੇਰੇ ਮਾਲਕ ਮੈਨੂੰ ਰੱਬ ਰੂਪ ਸੱਚੇ ਗੁਰਾਂ, ਰੱਬ ਰੂਪ ਸੱਚੇ ਗੁਰਾਂ ਨਾਲ ਮਿਲਾ ਦੇ। ਰੱਬ ਰੂਪ ਸਤਿਗੁਰਾਂ ਦੇ ਪੈਰ ਮੈਨੂੰ ਚੰਗਾ ਲੱਗਦੇ ਹਨ।
English
The Lord, the True Guru, the Lord, the True Guru - if only I could meet the Lord, the True Guru; His Lotus Feet are so pleasing to me.
ਤਿਮਰ ਅਗਿਆਨੁ ਗਵਾਇਆ; ਗੁਰ ਗਿਆਨੁ ਅੰਜਨੁ. ਗੁਰਿ ਪਾਇਆ ਰਾਮ ॥
timar agiaan gavaaeaa; gur giaan anjan. gur paaeaa raam |
Punjabi
ਬ੍ਰਹਮ ਬੋਧ ਜਾ ਸੁਰਮਾ ਪਾ ਕੇ, ਗੁਰਾਂ ਨੇ ਮੇਰਾ ਬੇਸਮਝੀ ਦਾ ਅੰਨ੍ਹੇਰਾ ਦੂਰ ਕਰ ਦਿੱਤਾ ਹੈ।
English
The darkness of my ignorance was dispelled, when the Guru applied the healing ointment of spiritual wisdom to my eyes.
ਗੁਰ ਗਿਆਨ ਅੰਜਨੁ. ਸਤਿਗੁਰੂ ਪਾਇਆ; ਅਗਿਆਨ ਅੰਧੇਰ ਬਿਨਾਸੇ ॥
gur giaan anjan. satiguroo paaeaa; agiaan andher binaase |
Punjabi
ਸਤਿਗੁਰਾਂ ਨੇ ਬ੍ਰਹਮ ਵੀਚਾਰ ਦਾ ਸੁਰਮਾ ਪਾ ਦਿੱਤਾ ਹੈ ਅਤੇ ਮੇਰਾ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਿਆ ਹੈ।
English
The True Guru has applied the healing ointment of spiritual wisdom to my eyes, and the darkness of ignorance has been dispelled.
ਸਤਿਗੁਰ ਸੇਵਿ ਪਰਮ ਪਦੁ ਪਾਇਆ; ਹਰਿ ਜਪਿਆ ਸਾਸ ਗਿਰਾਸੇ ॥
satigur sev param pad paaeaa; har japiaa saas giraase |
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ ਅਤੇ ਆਪਣੇ ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਹੈ।
English
Serving the Guru, I have obtained the supreme status; I meditate on the Lord with every breath, and every morsel of food.
ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ; ਤੇ ਸਤਿਗੁਰ ਸੇਵਾ ਲਾਇਆ ॥
jin knau har prabh kirapaa dhaaree; te satigur sevaa laaeaa |
Punjabi
ਜਿਨ੍ਹਾਂ ਉਤੇ ਸੁਆਮੀ ਵਾਹਿਗੁਰੂ ਮਿਹਰ ਕਰਦਾ ਹੈ ਉਨ੍ਹਾਂ ਨੂੰ ਉਹ ਸੱਚੇ ਗੁਰਾਂ ਦੀ ਟਹਿਲ ਅੰਦਰ ਜੋੜਦਾ ਹੈ।
English
Those, upon whom the Lord God has bestowed His Grace, are committed to the service of the True Guru.
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ; ਹਰਿ ਸਤਿਗੁਰ ਚਰਣ ਹਮ ਭਾਇਆ ॥੧॥
har satigur har satigur mel; har satigur charan ham bhaaeaa |1|
Punjabi
ਮੈਨੂੰ ਨਿਰੰਕਾਰੀ ਸੱਚੇ ਗੁਰਾਂ, ਨਿਰੰਕਾਰੀ ਸੱਚੇ ਗੁਰਾਂ ਨਾਲ ਮਿਲਾ ਦੇ, ਹੇ ਪ੍ਰਭੂ! ਨਿਰੰਕਾਰੀ ਸੱਚੇ ਗੁਰਾਂ ਦੇ ਪੈਰ ਮੈਨੂੰ ਪਿਆਰੇ ਲੱਗਦੇ ਹਨ।
English
The Lord, the True Guru, the Lord, the True Guru - if only I could meet the Lord, the True Guru; His Lotus Feet are so pleasing to me. ||1||
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ; ਮੈ ਗੁਰ ਬਿਨੁ, ਰਹਣੁ ਨ ਜਾਈ ਰਾਮ ॥
meraa satigur meraa satigur piaaraa; mai gur bin, rehan na jaaee raam |
Punjabi
ਮੈਡਾਂ ਸੱਚਾ ਗੁਰੂ, ਮੈਡਾਂ ਸੱਚਾ ਗੁਰੂ ਮੇਰਾ ਪ੍ਰੀਤਮ ਹੈ। ਗੁਰਾਂ ਦੇ ਬਾਝੋਂ ਮੈਂ ਰਹਿ ਨਹੀਂ ਸਕਦਾ।
English
My True Guru, my True Guru is my Beloved; without the Guru, I cannot live.
ਹਰਿ ਨਾਮੋ ਹਰਿ ਨਾਮੁ ਦੇਵੈ; ਮੇਰਾ ਅੰਤਿ ਸਖਾਈ ਰਾਮ ॥
har naamo har naam devai; meraa ant sakhaaee raam |
Punjabi
ਉਹ ਮੈਨੂੰ ਰੱਬ ਦਾ ਨਾਮ, ਰੱਬ ਦਾ ਨਾਮ ਦਿੰਦਾ ਹੈ ਜੋ ਅਖੀਰ ਨੂੰ ਮੇਰੀ ਸਹਾਇਤਾ ਕਰਦਾ ਹੈ।
English
He gives me the Name of the Lord, the Name of the Lord, my only companion in the end.
ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ; ਗੁਰਿ ਸਤਿਗੁਰਿ. ਨਾਮੁ ਦ੍ਰਿੜਾਇਆ ॥
har har naam meraa ant sakhaaee; gur satigur. naam drirraaeaa |
Punjabi
ਸੁਆਮੀ ਵਾਹਿਗੁਰੂ ਦਾ ਨਾਮ ਅਖੀਰ ਨੂੰ ਮੇਰਾ ਸਹਾਇਕ ਹੋਵੇਗਾ। ਵੱਡੇ ਸੱਚੇ ਗੁਰੂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ।
English
The Name of the Lord, Har, Har, is my only companion in the end; the Guru, the True Guru, has implanted the Naam, the Name of the Lord, within me.
ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ; ਤਿਥੈ ਹਰਿ ਹਰਿ ਨਾਮਿ ਛਡਾਇਆ ॥
jithai put kalatru koee belee naahee; tithai har har naam chhaddaaeaa |
Punjabi
ਜਿੱਥੇ ਨਾਂ ਪੁੱਤ੍ਰ ਨਾਂ ਹੀ ਇਸਤ੍ਰੀ ਨ ਮੇਰਾ ਯਾਰ ਮਿਤ੍ਰ ਹੋਣਾ ਹੈ, ਉੱਥੇ ਪ੍ਰਭੂ ਪ੍ਰਮੇਸ਼ਰ ਦਾ ਨਾਮ ਮੈਨੂੰ ਬੰਦਖਲਾਸ ਕਰਾਵੇਗਾ।
English
There, where neither child nor spouse shall accompany you, the Name of the Lord, Har, Har shall emancipate you.
ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ; ਜਿਤੁ ਮਿਲਿ. ਹਰਿ ਨਾਮੁ ਧਿਆਈ ॥
dhan dhan satigur purakh niranjan; jit mil. har naam dhiaaee |
Punjabi
ਮੁਬਾਰਕ! ਮੁਬਾਰਕ! ਸੱਚਾ ਗੁਰੂ, ਮੇਰਾ ਪਵਿੱਤ੍ਰ ਪ੍ਰਭੂ ਹੈ ਜਿਸ ਨੂੰ ਭੇਟ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹਾਂ।
English
Blessed, blessed is the True Guru, the Immaculate, Almighty Lord God; meeting Him, I meditate on the Name of the Lord.
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ; ਮੈ ਗੁਰ ਬਿਨੁ. ਰਹਣੁ ਨ ਜਾਈ ॥੨॥
meraa satigur meraa satigur piaaraa; mai gur bin. rehan na jaaee |2|
Punjabi
ਮੇਰਾ ਸੱਚਾ ਗੁਰੂ, ਮੇਰਾ ਸੱਚਾ ਗੁਰੂ ਮੇਰਾ ਪ੍ਰੀਤਮ ਹੈ। ਗੁਰੂ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
English
My True Guru, my True Guru is my Beloved; without the Guru, I cannot live. ||2||