Ang 574
ਜਿਨੀ ਦਰਸਨੁ. ਜਿਨੀ ਦਰਸਨੁ; ਸਤਿਗੁਰ ਪੁਰਖ. ਨ ਪਾਇਆ ਰਾਮ ॥
jinee darasan. jinee darasan; satigur purakh. na paaeaa raam |
Punjabi
ਜਿਨ੍ਹਾਂ ਨੂੰ ਪ੍ਰਭੂ ਸਰੂਪ ਸੱਚੇ ਗੁਰਾਂ ਦਾ ਦਰਸ਼ਨ ਦੀਦਾਰ ਪ੍ਰਾਪਤ ਨਹੀਂ ਹੋਇਆ,
English
Those who have not obtained the Blessed Vision, the Blessed Vision of the Darshan of the True Guru, the Almighty Lord God,
ਤਿਨ ਨਿਹਫਲੁ. ਤਿਨ ਨਿਹਫਲੁ ਜਨਮੁ; ਸਭੁ ਬ੍ਰਿਥਾ ਗਵਾਇਆ ਰਾਮ ॥
tin nihafal. tin nihafal janam; sabh brithaa gavaaeaa raam |
Punjabi
ਉਨ੍ਹਾਂ ਨੇ ਆਪਣਾ ਸਮੂਹ ਮਨੁੱਖੀ-ਜੀਵਨ ਨਿਸਫਲ, ਨਿਸਫਲ ਵਿਅਰਥ ਹੀ ਗੁਆ ਲਿਆ ਹੈ।
English
they have fruitlessly, fruitlessly wasted their whole lives in vain.
ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ; ਤੇ ਸਾਕਤ ਮੁਏ. ਮਰਿ ਝੂਰੇ ॥
nihafal janam tin brithaa gavaaeaa; te saakat mue. mar jhoore |
Punjabi
ਉਹ ਆਪਣਾ ਮਨੁੱਖੀ-ਜੀਵਨ ਨਿਸਫਲ, ਵਿਅਰਥ ਹੀ ਗੁਆ ਲੈਂਦੇ ਹਨ। ਉਹ ਮਾਇਆ ਦੇ ਉਪਾਸ਼ਕ ਸ਼ੌਕਂ ਕਰਦੇ ਹੋਏ ਮਰ ਮੁੱਕ, ਮਰ ਮੁੱਕ ਜਾਂਦੇ ਹਨ।
English
They have wasted away their whole lives in vain; those faithless cynics die a regretful death.
ਘਰਿ ਹੋਦੈ ਰਤਨਿ ਪਦਾਰਥਿ ਭੂਖੇ; ਭਾਗਹੀਣ ਹਰਿ ਦੂਰੇ ॥
ghar hodai ratan padaarath bhookhe; bhaagaheen har doore |
Punjabi
ਨਾਮ ਜਵੇਹਰ ਦੀ ਦੌਲਤ ਹਿਰਦੇ ਘਰ ਅੰਦਰ ਹੋਣ ਦੇ ਬਾਵਜੂਦ ਉਹ ਭੁੱਖੇ ਰਹਿੰਦੇ ਹਨ। ਉਹ ਨਿਕਰਮਣ ਪ੍ਰਭੂ ਤੋਂ ਬਹੁਤ ਦੁਰੇਡੇ ਹਨ।
English
They have the jewel-treasure in their own homes, but still, they are hungry; those unlucky wretches are far away from the Lord.
ਹਰਿ ਹਰਿ ਤਿਨ ਕਾ ਦਰਸੁ. ਨ ਕਰੀਅਹੁ; ਜਿਨੀ ਹਰਿ ਹਰਿ ਨਾਮੁ. ਨ ਧਿਆਇਆ ॥
har har tin kaa daras. na kareeahu; jinee har har naam. na dhiaaeaa |
Punjabi
ਮੇਰੇ ਸੁਆਮੀ ਮਾਲਕ, ਮੈਂ ਉਨ੍ਹਾਂ ਦਾ ਦੀਦਾਰ ਨਹੀਂ ਦੇਖਦਾ ਜੋ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।
English
O Lord, please, let me not see those who do not meditate on the Name of the Lord, Har, Har,
ਜਿਨੀ ਦਰਸਨੁ ਜਿਨੀ ਦਰਸਨੁ; ਸਤਿਗੁਰ ਪੁਰਖ. ਨ ਪਾਇਆ ॥੩॥
jinee darasan jinee darasan; satigur purakh. na paaeaa |3|
Punjabi
ਅਤੇ ਨਾਂ ਹੀ ਉਨ੍ਹਾਂ ਦਾ ਜੋ ਈਸ਼ਵਰ-ਸਰੂਪ ਸੱਚੇ ਗੁਰਾਂ ਦਾ ਦੀਦਾਰ, ਦੀਦਾਰ ਨਹੀਂ ਕਰਦੇ।
English
and who have not obtained the Blessed Vision, the Blessed Vision of the Darshan of the True Guru, the Almighty Lord God. ||3||
ਹਮ ਚਾਤ੍ਰਿਕ. ਹਮ ਚਾਤ੍ਰਿਕ ਦੀਨ; ਹਰਿ ਪਾਸਿ. ਬੇਨੰਤੀ ਰਾਮ ॥
ham chaatrik. ham chaatrik deen; har paas. benantee raam |
Punjabi
ਮੈਂ ਇਕ ਪਪੀਹਾ, ਮੈਂ ਇਕ ਨਿਮਾਣਾ ਪਪੀਹਾ ਹਾਂ ਅਤੇ ਆਪਣੇ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹਾਂ।
English
I am a song-bird, I am a meek song-bird; I offer my prayer to the Lord.
ਗੁਰ ਮਿਲਿ. ਗੁਰ ਮੇਲਿ ਮੇਰਾ ਪਿਆਰਾ; ਹਮ. ਸਤਿਗੁਰ ਕਰਹ ਭਗਤੀ ਰਾਮ ॥
gur mil. gur mel meraa piaaraa; ham. satigur karah bhagatee raam |
Punjabi
ਹੇ ਸੁਆਮੀ ਮੇਰੇ ਗੁਰੂ! ਮੇਰੇ ਪ੍ਰੀਤਮ ਗੁਰੂ ਨਾਲ ਮੈਨੂੰ ਮਿਲਾ ਦੇ, ਤਾ ਜੋ ਮੈਂ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਵਾਂ।
English
If only I could meet the Guru, meet the Guru, O my Beloved; I dedicate myself to the devotional worship of the True Guru.
ਹਰਿ ਹਰਿ ਸਤਿਗੁਰ ਕਰਹ ਭਗਤੀ; ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥
har har satigur karah bhagatee; jaan har prabh kirapaa dhaare |
Punjabi
ਮੈਂ ਈਸ਼ਵਰੀ, ਮੈਂ ਈਸ਼ਵਰੀ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਜਦ ਵਾਹਿਗੁਰੂ ਸੁਆਮੀ ਮੇਰੇ ਉੱਤੇ ਮਿਹਰ ਕਰਦਾ ਹੈ।
English
I worship the Lord, Har, Har, and the True Guru; the Lord God has granted His Grace.
ਮੈ ਗੁਰ ਬਿਨੁ ਅਵਰੁ. ਨ ਕੋਈ ਬੇਲੀ; ਗੁਰੁ ਸਤਿਗੁਰੁ ਪ੍ਰਾਣ ਹਮੑਾਰੇ ॥
mai gur bin avar. na koee belee; gur satigur praan hamaare |
Punjabi
ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਮਿੱਤ੍ਰ ਨਹੀਂ। ਵਿਸ਼ਾਲ ਸੱਚੇ ਗੁਰੂ ਜੀ ਹੀ ਮੇਰੀ ਜਿੰਦ ਜਾਨ ਹਨ।
English
Without the Guru, I have no other friend. The Guru, the True Guru, is my very breath of life.
ਕਹੁ ਨਾਨਕ. ਗੁਰਿ ਨਾਮੁ ਦ੍ਰਿੜ੍ਹਾਇਆ; ਹਰਿ ਹਰਿ ਨਾਮੁ ਹਰਿ ਸਤੀ ॥
kahu naanak. gur naam drirrhaaeaa; har har naam har satee |
Punjabi
ਗੁਰੂ ਨਾਨਕ ਜੀ ਆਖਦੇ ਹਨ, ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਮੈਂ ਸੁਆਮੀ ਵਾਹਿਗਰੂ ਸੱਚੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
English
Says Nanak, the Guru has implanted the Naam within me; the Name of the Lord, Har, Har, the True Name.
ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ; ਹਰਿ ਪਾਸਿ ਬੇਨੰਤੀ ॥੪॥੩॥
ham chaatrik ham chaatrik deen; har paas benantee |4|3|
Punjabi
ਮੈਂ ਇਕ ਪਪੀਹਾ, ਇਕ ਮਸਕੀਨ ਪਪੀਹਾ ਹਾਂ ਅਤੇ ਆਪਣੇ ਸੁਆਮੀ ਕੋਲ ਬਿਨੇ ਕਰਦਾ ਹਾਂ।
English
I am a song-bird, I am a meek song-bird; I offer my prayer to the Lord. ||4||3||
ਵਡਹੰਸੁ ਮਹਲਾ ੪ ॥
vaddahans mahalaa 4 |
Punjabi
ਵਡਹੰਸ ਚੌਥੀ ਪਾਤਿਸ਼ਾਹੀ।
English
Wadahans, Fourth Mehl:
ਹਰਿ ਕਿਰਪਾ. ਹਰਿ ਕਿਰਪਾ ਕਰਿ; ਸਤਿਗੁਰੁ ਮੇਲਿ. ਸੁਖਦਾਤਾ ਰਾਮ ॥
har kirapaa. har kirapaa kar; satigur mel. sukhadaataa raam |
Punjabi
ਮੇਰੇ ਸੁਆਮੀ ਵਾਹਿਗੁਰੂ, ਮਿਹਰ ਧਾਰ, ਮਿਹਰ ਧਾਰ ਤੇ ਮੈਨੂੰ ਸਰਬ-ਸੁੱਖ ਦੇਣਹਾਰ ਮੇਰੇ ਸੱਚੇ ਗੁਰਾਂ ਨਾਲ ਮਿਲਾ ਦੇ।
English
O Lord, show Your Mercy, show Your Mercy, and let me meet the True Guru, the Giver of peace.
ਹਮ ਪੂਛਹ. ਹਮ ਪੂਛਹ; ਸਤਿਗੁਰ ਪਾਸਿ. ਹਰਿ ਬਾਤਾ ਰਾਮ ॥
ham poochhah. ham poochhah; satigur paas. har baataa raam |
Punjabi
ਸੱਚੇ ਗੁਰਾਂ ਪਾਸੋਂ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਮੈਂ ਪਤਾ ਕਰਦਾ ਹਾਂ, ਮੈਂ ਪਤਾ ਕਰਦਾ ਹਾਂ।
English
I go and ask, I go and ask from the True Guru, about the sermon of the Lord.
ਸਤਿਗੁਰ ਪਾਸਿ. ਹਰਿ ਬਾਤ ਪੂਛਹ; ਜਿਨਿ. ਨਾਮੁ ਪਦਾਰਥੁ ਪਾਇਆ ॥
satigur paas. har baat poochhah; jin. naam padaarath paaeaa |
Punjabi
ਵਾਹਿਗੁਰੂ ਦਾ ਧਰਮ-ਕਥਨ ਮੈਂ ਸੱਚੇ ਗੁਰਾਂ ਪਾਸੋਂ ਪੁਛਦਾ ਹਾਂ, ਜਿਨ੍ਹਾਂ ਨੇ ਨਾਮ ਦਾ ਧਨ ਪ੍ਰਾਪਤ ਕੀਤਾ ਹੈ।
English
I ask about the sermon of the Lord from the True Guru, who has obtained the treasure of the Naam.
ਪਾਇ ਲਗਹ. ਨਿਤ ਕਰਹ ਬਿਨੰਤੀ; ਗੁਰਿ ਸਤਿਗੁਰਿ. ਪੰਥੁ ਬਤਾਇਆ ॥
paae lagah. nit karah binantee; gur satigur. panth bataaeaa |
Punjabi
ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ ਤੇ ਉਨ੍ਹਾਂ ਅੱਗੇ ਸਦਾ ਬਿਨੇ ਕਰਦਾ ਹਾਂ। ਵੱਡੇ ਸੱਚੇ ਗੁਰਾਂ ਨੇ ਮੈਨੂੰ ਰਸਤਾ ਦਰਸਾਇਆ ਹੈ।
English
I bow at His Feet constantly, and pray to Him; the Guru, the True Guru, has shown me the Way.
ਸੋਈ ਭਗਤੁ. ਦੁਖੁ ਸੁਖੁ ਸਮਤੁ ਕਰਿ ਜਾਣੈ; ਹਰਿ ਹਰਿ ਨਾਮਿ ਹਰਿ ਰਾਤਾ ॥
soee bhagat. dukh sukh samat kar jaanai; har har naam har raataa |
Punjabi
ਕੇਵਲ ਉਹੀ ਸਾਧੂ ਹੈ ਜੋ ਗਮੀ ਤੇ ਖੁਸ਼ੀ ਨੂੰ ਇੱਕ ਸਮਾਨ ਜਾਣਦਾ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਤੇ ਸੁਆਮੀ ਨਾਲ ਰੰਗਿਆ ਹੋਇਆ ਹੈ।
English
He alone is a devotee, who looks alike upon pleasure and pain; he is imbued with the Name of the Lord, Har, Har.
ਹਰਿ ਕਿਰਪਾ ਹਰਿ ਕਿਰਪਾ ਕਰਿ; ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥
har kirapaa har kirapaa kar; gur satigur mel sukhadaataa |1|
Punjabi
ਮਿਹਰਬਾਨੀ ਕਰ, ਮਿਹਰਬਾਨੀ ਕਰ, ਹੇ ਪ੍ਰਭੂ ਪ੍ਰਮੇਸ਼ਰ ਅਤੇ ਮੈਨੂੰ ਆਰਾਮ-ਬਖਸ਼ਣਹਾਰ ਵਿਸ਼ਾਲ ਸੱਚੇ ਗੁਰਾਂ ਨਾਲ ਮਿਲਾ ਦੇ।
English
O Lord, show Your Mercy, show Your Mercy, and let me meet the True Guru, the Giver of peace. ||1||
ਸੁਣਿ ਗੁਰਮੁਖਿ. ਸੁਣਿ ਗੁਰਮੁਖਿ ਨਾਮਿ; ਸਭਿ ਬਿਨਸੇ. ਹੰਉਮੈ ਪਾਪਾ ਰਾਮ ॥
sun guramukh. sun guramukh naam; sabh binase. hnaumai paapaa raam |
Punjabi
ਸਾਈਂ ਦਾ ਨਾਮ, ਗੁਰਾਂ ਪਾਸੋਂ ਸੁਣ ਕੇ, ਗੁਰਾਂ ਪਾਸੋਂ ਸੁਣ ਕੇ, ਸਾਰੇ ਕਸਮਲ ਤੇ ਹੰਕਾਰ ਨਸ਼ਟ ਹੋ ਗਏ ਹਨ ਨਾਮ ਦੁਆਰਾ।
English
Listen as Gurmukh, listen as Gurmukh, to the Naam, the Name of the Lord; all egotism and sins are eradicated.
ਜਪਿ ਹਰਿ ਹਰਿ. ਜਪਿ ਹਰਿ ਹਰਿ ਨਾਮੁ; ਲਥਿਅੜੇ ਜਗਿ ਤਾਪਾ ਰਾਮ ॥
jap har har. jap har har naam; lathiarre jag taapaa raam |
Punjabi
ਸੁਆਮੀ ਵਾਹਿਗੁਰੂ ਨੂੰ ਸਿਮਰ ਕੇ, ਸੁਆਮੀ ਵਾਹਿਗੁਰੂ ਦੇ ਨਾਮ ਨੂੰ ਸਿਮਰ ਕੇ ਸੰਸਾਰੀ ਰੰਗ ਨਾਸ ਹੋ ਜਾਂਦੇ ਹਨ।
English
Chanting the Name of the Lord, Har, Har, chanting the Name of the Lord, Har, Har, the troubles of the world vanish.
ਹਰਿ ਹਰਿ ਨਾਮੁ ਜਿਨੀ ਆਰਾਧਿਆ; ਤਿਨ ਕੇ ਦੁਖ ਪਾਪ ਨਿਵਾਰੇ ॥
har har naam jinee aaraadhiaa; tin ke dukh paap nivaare |
Punjabi
ਜੋ ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੇ ਦੁਖੜੇ ਅਤੇ ਗੁਨਾਹ ਦੂਰ ਹੋ ਜਾਂਦੇ ਹਨ।
English
Those who contemplate the Name of the Lord, Har, Har, are rid of their suffering and sins.
ਸਤਿਗੁਰਿ ਗਿਆਨ ਖੜਗੁ ਹਥਿ ਦੀਨਾ; ਜਮਕੰਕਰ ਮਾਰਿ ਬਿਦਾਰੇ ॥
satigur giaan kharrag hath deenaa; jamakankar maar bidaare |
Punjabi
ਸੱਚੇ ਗੁਰਾਂ ਨੇ ਮੇਰੇ ਹੱਥ ਵਿੱਚ ਬ੍ਰਹਿਮ ਵੀਚਾਰ ਦੀ ਤਲਵਾਰ ਫੜਾ ਦਿੱਤੀ ਹੈ, ਜਿਸ ਦੇ ਨਾਲ ਮੈਂ ਮੌਤ ਦੇ ਦੂਤ ਢਾਅ ਕੇ ਮਾਰ ਸੁੱਟੇ ਹਨ।
English
The True Guru has placed the sword of spiritual wisdom in my hands; I have overcome and slain the Messenger of Death.
ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ; ਦੁਖ ਲਾਥੇ ਪਾਪ ਸੰਤਾਪਾ ॥
har prabh kripaa dhaaree sukhadaate; dukh laathe paap santaapaa |
Punjabi
ਖੁਸ਼ੀ ਦੇਣਹਾਰ ਸੁਆਮੀ ਵਾਹਿਗੁਰੂ ਨੇ ਆਪਣੀ ਮਿਹਰ ਕੀਤੀ ਹੈ ਅਤੇ ਮੈਂ ਤਕਲੀਫ ਗੁਨਾਹ ਤੇ ਕਲੇਸ਼ ਤੋਂ ਖਲਾਸੀ ਪਾ ਗਿਆ ਹਾਂ।
English
The Lord God, the Giver of peace, has granted His Grace, and I am rid of pain, sin and disease.
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ; ਸਭਿ ਬਿਨਸੇ ਹੰਉਮੈ ਪਾਪਾ ॥੨॥
sun guramukh sun guramukh naam; sabh binase hnaumai paapaa |2|
Punjabi
ਸਾਈਂ ਦਾ ਨਾਮ ਗੁਰਾਂ ਪਾਸੋਂ ਸੁਣ ਕੇ ਗੁਰਾਂ ਪਾਸੋਂ ਸੁਣ ਕੇ ਸਮੂਹ ਕਸਮਲ ਤੇ ਹੰਕਾਰ ਨਸ਼ਟ ਹੋ ਗਏ ਹਨ।
English
Listen as Gurmukh, listen as Gurmukh, to the Naam, the Name of the Lord; all egotism and sins are eradicated. ||2||
ਜਪਿ ਹਰਿ ਹਰਿ. ਜਪਿ ਹਰਿ ਹਰਿ ਨਾਮੁ; ਮੇਰੈ ਮਨਿ ਭਾਇਆ ਰਾਮ ॥
jap har har. jap har har naam; merai man bhaaeaa raam |
Punjabi
ਸੁਆਮੀ ਵਾਹਿਗੁਰੂ ਦਾ ਜਾਪ, ਸੁਆਮੀ ਵਾਹਿਗੁਰੂ ਦੇ ਨਾਮ ਦਾ ਜਾਪ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
English
Chanting the Name of the Lord, Har, Har, chanting the Name of the Lord, Har, Har, is so pleasing to my mind.
ਮੁਖਿ ਗੁਰਮੁਖਿ. ਮੁਖਿ ਗੁਰਮੁਖਿ ਜਪਿ; ਸਭਿ ਰੋਗ ਗਵਾਇਆ ਰਾਮ ॥
mukh guramukh. mukh guramukh jap; sabh rog gavaaeaa raam |
Punjabi
ਮੁਖੀ ਗੁਰਾਂ ਦੇ ਰਾਹੀਂ ਮੁਖੀ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ।
English
Speaking as Gurmukh, speaking as Gurmukh, chanting the Naam, all disease is eradicated.
ਗੁਰਮੁਖਿ ਜਪਿ ਸਭਿ ਰੋਗ ਗਵਾਇਆ; ਅਰੋਗਤ ਭਏ ਸਰੀਰਾ ॥
guramukh jap sabh rog gavaaeaa; arogat bhe sareeraa |
Punjabi
ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਹਟ ਗਈਆਂ ਹਨ ਅਤੇ ਨਵੀਂ-ਨਰੋਈ ਹੋ ਗਈ ਹੈ ਦੇਹ।
English
As Gurmukh, chanting the Naam, all disease is eradicated, and the body becomes free of disease.
ਅਨਦਿਨੁ ਸਹਜ ਸਮਾਧਿ ਹਰਿ ਲਾਗੀ; ਹਰਿ ਜਪਿਆ ਗਹਿਰ ਗੰਭੀਰਾ ॥
anadin sehaj samaadh har laagee; har japiaa gahir ganbheeraa |
Punjabi
ਰੈਣ ਦਿਹੁੰ ਅਜੇਹਾ ਪ੍ਰਾਣੀ ਬੈਕੁੰਠੀ ਤਾੜੀ ਅੰਦਰ ਲੀਨ ਰਹਿੰਦਾ ਹੈ ਅਤੇ ਡੂੰਘੇ ਤੇ ਅਥਾਹ ਪ੍ਰਭੂ ਸਾਈਂ ਦਾ ਭਜਨ ਕਰਦਾ ਹੈ।
English
Night and day, one remains absorbed in the Perfect Poise of Samaadhi; meditate on the Name of the Lord, the inaccessible and unfathomable Lord.
ਜਾਤਿ ਅਜਾਤਿ ਨਾਮੁ ਜਿਨ ਧਿਆਇਆ; ਤਿਨ ਪਰਮ ਪਦਾਰਥੁ ਪਾਇਆ ॥
jaat ajaat naam jin dhiaaeaa; tin param padaarath paaeaa |
Punjabi
ਉੱਚ-ਜਾਤੀ ਜਾਂ ਨੀਵੀਂ ਦਾ ਜੋ ਕੋਈ ਭੀ ਨਾਮ ਦਾ ਜਾਪ ਕਰਦਾ ਹੈ, ਉਹ ਮਹਾਨ ਦੌਲਤ ਨੂੰ ਪਾ ਲੈਂਦਾ ਹੈ।
English
Whether of high or low social status, one who meditates on the Naam obtains the supreme treasure.
ਜਪਿ ਹਰਿ ਹਰਿ. ਜਪਿ ਹਰਿ ਹਰਿ ਨਾਮੁ; ਮੇਰੈ ਮਨਿ ਭਾਇਆ ॥੩॥
jap har har. jap har har naam; merai man bhaaeaa |3|
Punjabi
ਸੁਆਮੀ ਮਾਲਕ ਦਾ ਸਿਮਰਨ, ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
English
Chanting the Name of the Lord, Har, Har, chanting the Name of the Lord, Har, Har, is pleasing to my mind. ||3||