Ang 588
ਤਿਸੁ ਗੁਰ ਕਉ. ਸਦ ਬਲਿਹਾਰਣੈ; ਜਿਨਿ. ਹਰਿ ਸੇਵਾ ਬਣਤ ਬਣਾਈ ॥
tis gur kau. sad balihaaranai; jin. har sevaa banat banaaee |
Punjabi
ਮੈਂ ਉਸ ਗੁਰੂ ਤੋਂ ਨਿੱਤ ਹੀ ਸਦਕੇ ਜਾਂਦਾ ਹਾਂ, ਜਿਸ ਨੇ ਵਾਹਿਗੁਰੂ ਦੀ ਘਾਲ ਵਿੱਚ ਮੈਨੂੰ ਜੋੜਿਆ ਹੈ।
English
I am forever a sacrifice to that Guru, who has led me to serve the Lord.
ਸੋ ਸਤਿਗੁਰੁ ਪਿਆਰਾ. ਮੇਰੈ ਨਾਲਿ ਹੈ; ਜਿਥੈ ਕਿਥੈ ਮੈਨੋ ਲਏ ਛਡਾਈ ॥
so satigur piaaraa. merai naal hai; jithai kithai maino le chhaddaaee |
Punjabi
ਉਹ ਪ੍ਰੀਤਮ ਸੱਚੇ ਗੁਰੂ ਜੀ ਮੇਰੇ ਅੰਗ ਸੰਗ ਹਨ ਅਤੇ ਜਿਥੇ ਕਿਤੇ ਭੀ ਮੈਂ ਹੋਵਾ ਮੈਨੂੰ ਬੰਦ-ਖਲਾਸ ਕਰਵਾ ਦਿੰਦੇ ਹਨ।
English
That Beloved True Guru is always with me; wherever I may be, He will save me.
ਤਿਸੁ ਗੁਰ ਕਉ ਸਾਬਾਸਿ ਹੈ; ਜਿਨਿ ਹਰਿ ਸੋਝੀ ਪਾਈ ॥
tis gur kau saabaas hai; jin har sojhee paaee |
Punjabi
ਮੁਬਾਰਕ ਹਨ ਉਹ ਗੁਰਦੇਵ ਜੀ, ਜਿਨ੍ਹਾ ਨੇ ਮੈਨੂੰ ਹੀਸ਼ਵਰੀ ਸਮਝ ਪ੍ਰਦਾਨ ਕੀਤੀ ਹੈ।
English
Most blessed is that Guru, who imparts understanding of the Lord.
ਨਾਨਕੁ. ਗੁਰ ਵਿਟਹੁ ਵਾਰਿਆ. ਜਿਨਿ ਹਰਿ ਨਾਮੁ ਦੀਆ; ਮੇਰੇ ਮਨ ਕੀ ਆਸ ਪੁਰਾਈ ॥੫॥
naanak. gur vittahu vaariaa. jin har naam deea; mere man kee aas puraaee |5|
Punjabi
ਨਾਨਕ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ ਸਾਹਿਬ ਦਾ ਨਾਮ ਬਖਸ਼ਿਆ ਹੈ ਅਤੇ ਇਸ ਤਰ੍ਹਾਂ ਮੇਰੇ ਦਿਲ ਦੀ ਖਾਹਿਸ਼ ਪੂਰੀ ਕੀਤੀ ਹੈ।
English
O Nanak, I am a sacrifice to the Guru, who has given me the Lord's Name, and fulfilled the desires of my mind. ||5||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਤ੍ਰਿਸਨਾ ਦਾਧੀ ਜਲਿ ਮੁਈ; ਜਲਿ ਜਲਿ ਕਰੇ ਪੁਕਾਰ ॥
trisanaa daadhee jal muee; jal jal kare pukaar |
Punjabi
ਖਾਹਿਸ਼ ਦੀ ਫੂਕੀ ਹੋਈ ਦੁਨੀਆਂ ਸੜ ਕੇ ਮਰ ਗਈ ਅਤੇ ਮਚਦੀ, ਮਚਦੀ ਹੋਈ ਵਿਰਲਾਪ ਕਰਦੀ ਹੈ।
English
Consumed by desires, the world is burning and dying; burning and burning, it cries out.
ਸਤਿਗੁਰ ਸੀਤਲ ਜੇ ਮਿਲੈ; ਫਿਰਿ ਜਲੈ ਨ. ਦੂਜੀ ਵਾਰ ॥
satigur seetal je milai; fir jalai na. doojee vaar |
Punjabi
ਜੇਕਰ ਠੰਢ ਚੈਨ ਦੇਣਹਾਰ ਸੱਚੇ ਗੁਰੂ ਮਿਲ ਪੈਣ ਤਦ ਇਹ ਮੁੜ ਕੇ, ਦੂਜੀ ਵਾਰੀ ਨਹੀਂ ਸੜਦੀ।
English
But if it meets with the cooling and soothing True Guru, it does not burn any longer.
ਨਾਨਕ. ਵਿਣੁ ਨਾਵੈ, ਨਿਰਭਉ ਕੋ ਨਹੀ; ਜਿਚਰੁ ਸਬਦਿ. ਨ ਕਰੇ ਵੀਚਾਰੁ ॥੧॥
naanak. vin naavai, nirbhau ko nahee; jichar sabad. na kare veechaar |1|
Punjabi
ਨਾਨਕ, ਨਾਮ ਦੇ ਬਗੈਰ ਅਤੇ ਜਦ ਤਾਂਈਂ ਬੰਦਾ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ, ਕੋਈ ਭੀ ਨਿੱਡਰ ਨਹੀਂ ਥੀਵਦਾ।
English
O Nanak, without the Name, and without contemplating the Word of the Shabad, no one becomes fearless. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਭੇਖੀ. ਅਗਨਿ ਨ ਬੁਝਈ; ਚਿੰਤਾ ਹੈ ਮਨ ਮਾਹਿ ॥
bhekhee. agan na bujhee; chintaa hai man maeh |
Punjabi
ਝੂਠਾ ਮਜ਼ਹਬੀ ਲਿਬਾਸ ਪਹਿਰਨ ਦੁਆਰਾ ਅੱਗ ਨਹੀਂ ਬੁੱਝਦੀ ਅਤੇ ਚਿੱਤ ਅੰਦਰ ਅੰਦੇਸ਼ਾ ਟਿਕਿਆ ਰਹਿੰਦਾ ਹੈ।
English
Wearing ceremonial robes, the fire is not quenched, and the mind is filled with anxiety.
ਵਰਮੀ ਮਾਰੀ. ਸਾਪੁ ਨਾ ਮਰੈ; ਤਿਉ. ਨਿਗੁਰੇ ਕਰਮ ਕਮਾਹਿ ॥
varamee maaree. saap naa marai; tiau. nigure karam kamaeh |
Punjabi
ਜਿਸ ਤਰ੍ਹਾਂ ਸੱਪ ਦੀ ਖੁੱਢ ਢਾਉਣ ਨਾਲ ਸੱਪ ਨਹੀਂ ਮਰਦਾ, ਏਸੇ ਤਰ੍ਹਾਂ ਗੁਰਾਂ ਦੇ ਬਗੈਰ ਅਮਲ ਕਮਾਉਣੇ ਬੇਫਾਇਦਾ ਹਨ।
English
Destroying the snake's hole, the snake is not killed; it is just like doing deeds without a Guru.
ਸਤਿਗੁਰੁ ਦਾਤਾ ਸੇਵੀਐ; ਸਬਦੁ ਵਸੈ ਮਨਿ ਆਇ ॥
satigur daataa seveeai; sabad vasai man aae |
Punjabi
ਦਾਤਾਰ, ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਨਾਮ ਆ ਕੇ ਇਨਸਾਨ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ।
English
Serving the Giver, the True Guru, the Shabad comes to abide in the mind.
ਮਨੁ ਤਨੁ ਸੀਤਲੁ ਸਾਂਤਿ ਹੋਇ; ਤ੍ਰਿਸਨਾ ਅਗਨਿ ਬੁਝਾਇ ॥
man tan seetal saant hoe; trisanaa agan bujhaae |
Punjabi
ਆਤਮਾ ਤੇ ਦੇਹ ਸੁਖੀ ਅਤੇ ਠੰਢੇ ਠਾ ਹੋ ਜਾਂਦੇ ਹਨ ਅਤੇ ਵਧੀ ਹੋਈ ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ।
English
The mind and body are cooled and soothed; peace ensues, and the fire of desire is quenched.
ਸੁਖਾ ਸਿਰਿ ਸਦਾ ਸੁਖੁ ਹੋਇ; ਜਾ ਵਿਚਹੁ ਆਪੁ ਗਵਾਇ ॥
sukhaa sir sadaa sukh hoe; jaa vichahu aap gavaae |
Punjabi
ਜਦ ਇਨਸਾਨ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਕੱਢ ਦਿੰਦਾ ਹੈ, ਤਾਂ ਉਹ ਹਮੇਸ਼ਾਂ ਲਈ ਸਾਰਿਆਂ ਸੁੱਖਾਂ ਦੇ ਸ਼ਰੋਮਣੀ ਸੁੱਖ ਪਾ ਲੈਂਦਾ ਹੈ।
English
The supreme comforts and lasting peace are obtained, when one eradicates ego from within.
ਗੁਰਮੁਖਿ ਉਦਾਸੀ ਸੋ ਕਰੇ; ਜਿ ਸਚਿ ਰਹੈ ਲਿਵ ਲਾਇ ॥
guramukh udaasee so kare; ji sach rahai liv laae |
Punjabi
ਗੁਰਾਂ ਦੀ ਦਇਆ ਦੁਆਰਾ ਕੇਵਲ ਓਹੀ ਤਿਆਗੀ ਹੁੰਦਾ ਹੈ, ਜੋ ਆਪਣੀ ਬਿਰਤ ਸੱਚੇ ਸਾਈਂ ਨਾਲ ਜੋੜਦਾ ਹੈ।
English
He alone becomes a detached Gurmukh, who lovingly focuses his consciousness on the True Lord.
ਚਿੰਤਾ. ਮੂਲਿ ਨ ਹੋਵਈ; ਹਰਿ ਨਾਮਿ ਰਜਾ ਆਘਾਇ ॥
chintaa. mool na hovee; har naam rajaa aaghaae |
Punjabi
ਉਸ ਨੂੰ ਮੂਲੋਂ ਹੀ ਫਿਕਰ ਨਹੀਂ ਵਿਆਪਦਾ ਅਤੇ ਰੱਬ ਦੇ ਨਾਮ ਨਾਲ ਉਹ ਸੰਤੁਸ਼ਟ ਤੇ ਰੱਜਿਆ ਰਹਿੰਦਾ ਹੈ।
English
Anxiety does not affect him at all; he is satisfied and satiated with the Name of the Lord.
ਨਾਨਕ. ਨਾਮ ਬਿਨਾ, ਨਹ ਛੂਟੀਐ; ਹਉਮੈ ਪਚਹਿ ਪਚਾਇ ॥੨॥
naanak. naam binaa, neh chhootteeai; haumai pacheh pachaae |2|
Punjabi
ਨਾਨਕ, ਨਾਮ ਦੇ ਬਾਝੋਂ ਬੰਦਾ ਬੰਦ-ਖਲਾਸ ਨਹੀਂ ਹੁੰਦਾ ਅਤੇ ਹਉਮੈ ਦੁਆਰਾ ਬਿਲਕੁਲ ਤਬਾਹ ਹੋ ਜਾਂਦਾ ਹੈ।
English
O Nanak, without the Naam, no one is saved; they are utterly ruined by egotism. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਨੀ ਹਰਿ ਹਰਿ ਨਾਮੁ ਧਿਆਇਆ; ਤਿਨੀ ਪਾਇਅੜੇ ਸਰਬ ਸੁਖਾ ॥
jinee har har naam dhiaaeaa; tinee paaeiarre sarab sukhaa |
Punjabi
ਜੋ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦੇ ਹਨ ਉਹ ਸਾਰੇ ਆਰਾਮ ਪਾਉਂਦੇ ਹਨ।
English
Those who meditate on the Lord, Har, Har, obtain all peace and comforts.
ਸਭੁ ਜਨਮੁ ਤਿਨਾ ਕਾ ਸਫਲੁ ਹੈ; ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥
sabh janam tinaa kaa safal hai; jin har ke naam kee man laagee bhukhaa |
Punjabi
ਫਲਦਾਇਕ ਹੈ ਉਨ੍ਹਾਂ ਦਾ ਸਾਰਾ ਜੀਵਨ ਜੋ ਆਪਣੇ ਚਿੱਤ ਅੰਦਰ ਸੁਆਮੀ ਦੇ ਨਾਮ ਦੀ ਭੁੱਖ ਮਹਿਸੂਸ ਕਰਦੇ ਹਨ।
English
Fruitful is the entire life of those, who hunger for the Name of the Lord in their minds.
ਜਿਨੀ. ਗੁਰ ਕੈ ਬਚਨਿ ਆਰਾਧਿਆ; ਤਿਨ. ਵਿਸਰਿ ਗਏ ਸਭਿ ਦੁਖਾ ॥
jinee. gur kai bachan aaraadhiaa; tin. visar ge sabh dukhaa |
Punjabi
ਜੋ ਗੁਰਾਂ ਦੇ ਉਪਦੇਸ਼ ਰਾਹੀਂ ਹਰੀ ਨੂੰ ਸਿਮਰਦੇ ਹਨ, ਉਹ ਆਪਣੇ ਸਾਰੇ ਦੁਖੜਿਆਂ ਨੂੰ ਭੁੱਲ ਜਾਂਦੇ ਹਨ।
English
Those who worship the Lord in adoration, through the Word of the Guru's Shabad, forget all their pains and suffering.
ਤੇ ਸੰਤ ਭਲੇ ਗੁਰਸਿਖ ਹੈ; ਜਿਨ. ਨਾਹੀ ਚਿੰਤ ਪਰਾਈ ਚੁਖਾ ॥
te sant bhale gurasikh hai; jin. naahee chint paraaee chukhaa |
Punjabi
ਸ੍ਰੇਸ਼ਟ ਹਨ ਉਹ ਗੁਰੂ ਸਿੱਖ, ਸਾਧੂ ਜਿਨਾਂ ਨੂੰ ਰੱਬ ਦੇ ਬਗੈਰ ਹੋਰ ਕਿਸੇ ਦੀ ਭੋਰਾ ਭਰ ਭੀ ਪਰਵਾਹ ਨਹੀਂ।
English
Those Gursikhs are good Saints, who care for nothing other than the Lord.
ਧਨੁ ਧੰਨੁ ਤਿਨਾ ਕਾ ਗੁਰੂ ਹੈ; ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥
dhan dhan tinaa kaa guroo hai; jis amrit fal har laage mukhaa |6|
Punjabi
ਮੁਬਾਰਕ! ਮੁਬਾਰਕ ਹਨ, ਉਨ੍ਹਾਂ ਦੇ ਗੁਰੂ ਮਹਾਰਾਜ ਜਿਨ੍ਹਾਂ ਦੇ ਮੁਖਾਰਬਿੰਦ ਨੂੰ ਰੱਬ ਦੇ ਨਾਮ ਦਾ ਅੰਮ੍ਰਿਤ-ਮਈ ਮੇਵਾ ਲਗਾ ਹੋਇਆ ਹੈ।
English
Blessed, blessed is their Guru, whose mouth tastes the Ambrosial Fruit of the Lord's Name. ||6||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਕਲਿ ਮਹਿ ਜਮੁ ਜੰਦਾਰੁ ਹੈ; ਹੁਕਮੇ ਕਾਰ ਕਮਾਇ ॥
kal meh jam jandaar hai; hukame kaar kamaae |
Punjabi
ਕਲਯੁੱਗ ਅੰਦਰ ਮੌਤ ਦਾ ਦੁਤ ਜਿੰਦ ਦਾ ਵੈਰੀ ਹੈ। ਉਹ ਸੁਆਮੀ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ।
English
In the Dark Age of Kali Yuga, the Messenger of Death is the enemy of life, but he acts according to the Lord's Command.
ਗੁਰਿ ਰਾਖੇ ਸੇ ਉਬਰੇ; ਮਨਮੁਖਾ ਦੇਇ ਸਜਾਇ ॥
gur raakhe se ubare; manamukhaa dee sajaae |
Punjabi
ਜਿਨ੍ਹਾਂ ਨੂੰ ਗੁਰੂ ਬਚਾਉਂਦਾ ਹੈ, ਉਹ ਬੱਚ ਜਾਂਦੇ ਹਨ। ਆਪ-ਹੁਦਰਿਆਂ ਨੂੰ ਉਹ ਸਜ਼ਾ ਦਿੰਦਾ ਹੈ।
English
Those who are protected by the Guru are saved, while the self-willed manmukhs receive their punishment.
ਜਮਕਾਲੈ ਵਸਿ ਜਗੁ ਬਾਂਧਿਆ; ਤਿਸ ਦਾ ਫਰੂ. ਨ ਕੋਇ ॥
jamakaalai vas jag baandhiaa; tis daa faroo. na koe |
Punjabi
ਸੰਸਾਰ ਮੌਤ ਦੇ ਫਰੇਸ਼ਤੇ ਦੇ ਇਖਤਿਆਰ ਤੇ ਕੈਦ ਵਿੱਚ ਹੈ। ਕੋਈ ਭੀ ਉਸ ਨੂੰ ਪਕੜ ਨਹੀਂ ਸਕਦਾ।
English
The world is under the control, and in the bondage of the Messenger of Death; no one can hold him back.
ਜਿਨਿ ਜਮੁ ਕੀਤਾ ਸੋ ਸੇਵੀਐ; ਗੁਰਮੁਖਿ. ਦੁਖੁ ਨ ਹੋਇ ॥
jin jam keetaa so seveeai; guramukh. dukh na hoe |
Punjabi
ਗੁਰਾਂ ਦੀ ਸਿੱਖਿਆ ਤਾਬੇ ਤੂੰ ਉਸ ਦੀ ਘਾਲ ਕਮਾ, ਜਿਸ ਨੇ ਮੌਤ ਬਣਾਈ ਹੈ ਤੇ ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ।
English
So serve the One who created Death; as Gurmukh, no pain shall touch you.
ਨਾਨਕ ਗੁਰਮੁਖਿ. ਜਮੁ ਸੇਵਾ ਕਰੇ; ਜਿਨ ਮਨਿ ਸਚਾ ਹੋਇ ॥੧॥
naanak guramukh. jam sevaa kare; jin man sachaa hoe |1|
Punjabi
ਨਾਨਕ, ਮੌਤ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਰਦੀ ਹੈ, ਜਿਨ੍ਹਾਂ ਦੇ ਚਿੱਤ ਵਿੱਚ ਉਹ ਸੱਚਾ ਸੁਆਮੀ ਵਸਦਾ ਹੈ।
English
O Nanak, Death serves the Gurmukhs; the True Lord abides in their minds. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਏਹਾ ਕਾਇਆ ਰੋਗਿ ਭਰੀ; ਬਿਨੁ ਸਬਦੈ. ਦੁਖੁ ਹਉਮੈ ਰੋਗੁ. ਨ ਜਾਇ ॥
ehaa kaaeaa rog bharee; bin sabadai. dukh haumai rog. na jaae |
Punjabi
ਨਾਮ ਦੇ ਬਗੈਰ ਇਹ ਦੇਹ ਹੰਕਾਰ ਦੀ ਬੀਮਾਰੀ ਨਾਲ ਭਰੀ ਹੋਈ ਹੈ, ਤੇ ਬੀਮਾਰੀ ਦੀ ਪੀੜ ਦੂਰ ਨਹੀਂ ਹੁੰਦੀ।
English
This body is filled with disease; without the Word of the Shabad, the pain of the disease of ego does not depart.
ਸਤਿਗੁਰੁ ਮਿਲੈ. ਤਾ ਨਿਰਮਲ ਹੋਵੈ; ਹਰਿ ਨਾਮੋ ਮੰਨਿ ਵਸਾਇ ॥
satigur milai. taa niramal hovai; har naamo man vasaae |
Punjabi
ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਵਾਹਿਗੁਰੂ ਦਾ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ।
English
When one meets the True Guru, then he becomes immaculately pure, and he enshrines the Lord's Name within his mind.
ਨਾਨਕ. ਨਾਮੁ ਧਿਆਇਆ ਸੁਖਦਾਤਾ; ਦੁਖੁ ਵਿਸਰਿਆ ਸਹਜਿ ਸੁਭਾਇ ॥੨॥
naanak. naam dhiaaeaa sukhadaataa; dukh visariaa sehaj subhaae |2|
Punjabi
ਨਾਨਕ, ਉਹ ਆਰਾਮ ਦੇਣ ਵਾਲੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਦੀ ਪੀੜ ਸੁੱਤੇ ਸਿੱਧ ਹੀ ਦੂਰ ਹੋ ਜਾਂਦੀ ਹੈ।
English
O Nanak, meditating on the Naam, the Name of the Peace-Giving Lord, his pains are automatically forgotten. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਨਿ ਜਗਜੀਵਨੁ ਉਪਦੇਸਿਆ; ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥
jin jagajeevan upadesiaa; tis gur kau hau sadaa ghumaaeaa |
Punjabi
ਮੈਂ ਉਸ ਗੁਰਦੇਵ ਜੀ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈੌਨੂੰ ਜਗਤ ਦੀ ਜਿੰਦ-ਜਾਨ ਵਾਹਿਗੁਰੂ ਦੀ ਬੰਦਗੀ ਦੀ ਸਿਖਮਤ ਦਿੱਤੀ ਹੈ।
English
I am forever a sacrifice to the Guru, who has taught me about the Lord, the Life of the World.
ਤਿਸੁ ਗੁਰ ਕਉ. ਹਉ ਖੰਨੀਐ; ਜਿਨਿ. ਮਧੁਸੂਦਨੁ ਹਰਿ ਨਾਮੁ ਸੁਣਾਇਆ ॥
tis gur kau. hau khaneeai; jin. madhusoodan har naam sunaaeaa |
Punjabi
ਮੇਰੀ ਹਰ ਬੋਟੀ ਕੁਰਬਾਨ ਹੈ, ਉਸ ਅੰਮ੍ਰਿਤ ਦੇ ਪਿਆਰੇ ਗੁਰੂ ਉਤੋਂ, ਜਿਸ ਨੇ ਮੈਨੂੰ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਇਆ ਹੈ।
English
I am every bit a sacrifice to the Guru, the Lover of Nectar, who has revealed the Name of the Lord.
ਤਿਸੁ ਗੁਰ ਕਉ. ਹਉ ਵਾਰਣੈ; ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥
tis gur kau. hau vaaranai; jin haumai bikh sabh rog gavaaeaa |
Punjabi
ਮੈਂ ਉਸ ਗੁਰੂ ਉਤੋਂ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਹੰਕਾਰ ਦੀ ਪ੍ਰਾਣ-ਨਾਸਿਕ ਬੀਮਾਰੀ ਨੂੰ ਪੂਰੀ ਤਰ੍ਹਾਂ ਮੇਟ ਦਿੱਤਾ ਹੈ।
English
I am a sacrifice to the Guru, who has totally cured me of the fatal disease of egotism.
ਤਿਸੁ ਸਤਿਗੁਰ ਕਉ. ਵਡ ਪੁੰਨੁ ਹੈ; ਜਿਨਿ ਅਵਗਣ ਕਟਿ. ਗੁਣੀ ਸਮਝਾਇਆ ॥
tis satigur kau. vadd pun hai; jin avagan katt. gunee samajhaaeaa |
Punjabi
ਵੱਡਾ ਹੈ ਮਹਾਤਮ ਉਸ ਸੱਚੇ ਗੁਰੂ ਜੀ ਦਾ ਜਿਸ ਨੇ ਬਦੀ ਨੂੰ ਮੇਟ ਕੇ ਮੈਨੂੰ ਨੇਕੀ ਦਰਸਾਈ ਹੈ।
English
Glorious and great are the virtues of the Guru, who has eradicated evil, and instructed me in virtue.