Ang 590
ਨਾਨਕ. ਬਿਨੁ ਸਤਿਗੁਰ ਸੇਵੇ. ਜਮ ਪੁਰਿ ਬਧੇ ਮਾਰੀਅਨਿ; ਮੁਹਿ ਕਾਲੈ ਉਠਿ ਜਾਹਿ ॥੧॥
naanak. bin satigur seve. jam pur badhe maareean; muhi kaalai utth jaeh |1|
Punjabi
ਨਾਨਕ, ਗੁਰਾਂ ਦੀ ਟਹਿਲ ਦੇ ਬਗੈਰ ਪ੍ਰਾਣੀ, ਸਿਆਹ ਚਿਹਰੇ ਨਾਲ ਖੜੇ ਹੋ ਟੁਰ ਜਾਂਦੇ ਹਨ ਅਤੇ ਮੌਤ ਦੇ ਸ਼ਹਿਰ ਅੰਦਰ ਨਰੜ ਕੇ ਮਾਰੇ ਪਿੱਟੇ ਜਾਂਦੇ ਹਨ।
English
O Nanak, without serving the True Guru, they are bound and beaten in the City of Death; they arise and depart with blackened faces. ||1||
ਮਹਲਾ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਜਾਲਉ ਐਸੀ ਰੀਤਿ; ਜਿਤੁ ਮੈ ਪਿਆਰਾ ਵੀਸਰੈ ॥
jaalau aisee reet; jit mai piaaraa veesarai |
Punjabi
ਐਹੋ ਜੇਹੇ ਰਸਮੀ ਰਿਵਾਜ ਨੂੰ ਸਾੜ ਸੁੱਟੋ ਜਿਸ ਦੁਆਰਾ ਮੈਨੂੰ ਮੇਰਾ ਪ੍ਰੀਤਮ ਭੁੱਲ ਜਾਂਦਾ ਹੇ।
English
Burn away those rituals which lead you to forget the Beloved Lord.
ਨਾਨਕ. ਸਾਈ ਭਲੀ ਪਰੀਤਿ; ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥
naanak. saaee bhalee pareet; jit saahib setee pat rahai |2|
Punjabi
ਨਾਨਕ, ਸ੍ਰੇਸ਼ਟ ਹੈ, ਉਹ ਪ੍ਰੇਮ ਜੋ ਸੁਆਮੀ ਨਾਲ ਮੇਰੀ ਇੱਜ਼ਤ ਬਣਾਉਂਦਾ ਹੈ।
English
O Nanak, sublime is that love, which preserves my honor with my Lord Master. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਇਕੋ ਦਾਤਾ ਸੇਵੀਐ; ਹਰਿ ਇਕੁ ਧਿਆਈਐ ॥
har iko daataa seveeai; har ik dhiaaeeai |
Punjabi
ਤੂੰ ਇਕ ਦਾਤਾਰ ਪ੍ਰਭੂ ਦੀ ਟਹਿਲ ਕਮਾ ਅਤੇ ਤੂੰ ਕੇਵਲ ਸੁਆਮੀ ਦਾ ਹੀ ਸਿਮਰਨ ਕਰ।
English
Serve the One Lord, the Great Giver; meditate on the One Lord.
ਹਰਿ ਇਕੋ ਦਾਤਾ ਮੰਗੀਐ; ਮਨ ਚਿੰਦਿਆ ਪਾਈਐ ॥
har iko daataa mangeeai; man chindiaa paaeeai |
Punjabi
ਤੂੰ ਕੇਵਲ ਇਕ ਦਾਤਾਰ ਵਾਹਿਗੁਰੂ ਦੀ ਯਾਚਨਾ ਕਰ ਅਤੇ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾਂ ਨੂੰ ਪ੍ਰਾਪਤ ਹੋ।
English
Beg from the One Lord, the Great Giver, and you shall obtain your heart's desires.
ਜੇ ਦੂਜੇ ਪਾਸਹੁ ਮੰਗੀਐ; ਤਾ ਲਾਜ ਮਰਾਈਐ ॥
je dooje paasahu mangeeai; taa laaj maraaeeai |
Punjabi
ਜੇਕਰ ਤੂੰ ਕਿਸੇ ਹੋਰਸ ਪਾਸੋਂ ਮੰਗਨੂੰਗਾ, ਤਦ ਤੂੰ ਬੇਸ਼ਰਮ ਹੋ ਮਰਨੂੰਗਾ।
English
But if you beg from another, then you shall be shamed and destroyed.
ਜਿਨਿ ਸੇਵਿਆ ਤਿਨਿ ਫਲੁ ਪਾਇਆ; ਤਿਸੁ ਜਨ ਕੀ ਸਭ ਭੁਖ ਗਵਾਈਐ ॥
jin seviaa tin fal paaeaa; tis jan kee sabh bhukh gavaaeeai |
Punjabi
ਜੋ ਸੁਆਮੀ ਦੀ ਸੇਵਾ ਕਰਦਾ ਹੈ ਉਹ ਫਲ ਪਾ ਲੈਂਦਾ ਹੈ। ਉਹ ਪੁਰਸ਼ ਦੀ ਸਾਰੀ ਸਵਾਰਥੀ ਰੁਚੀ ਦੂਰ ਹੋ ਜਾਂਦੀ ਹੈ।
English
One who serves the Lord obtains the fruits of his rewards; all of his hunger is satisfied.
ਨਾਨਕੁ. ਤਿਨ ਵਿਟਹੁ ਵਾਰਿਆ; ਜਿਨ ਅਨਦਿਨੁ ਹਿਰਦੈ. ਹਰਿ ਨਾਮੁ ਧਿਆਈਐ ॥੧੦॥
naanak. tin vittahu vaariaa; jin anadin hiradai. har naam dhiaaeeai |10|
Punjabi
ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹੈ ਜੋ ਆਪਣੇ ਮਨ ਅੰਦਰ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ।
English
Nanak is a sacrifice to those, who night and day, meditate within their hearts on the Name of the Lord. ||10||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਭਗਤ ਜਨਾ ਕੰਉ. ਆਪਿ ਤੁਠਾ ਮੇਰਾ ਪਿਆਰਾ; ਆਪੇ ਲਇਅਨੁ ਜਨ ਲਾਇ ॥
bhagat janaa knau. aap tutthaa meraa piaaraa; aape leian jan laae |
Punjabi
ਮੈਂਡਾ ਪ੍ਰੀਤਮ, ਖੁਦ ਨੇਕ ਬੰਦਿਆਂ ਤੇ ਮਿਹਰਬਾਨ ਹੈ। ਆਪਣੇ ਗੋਲਿਆਂ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ।
English
He Himself is pleased with His humble devotees; my Beloved Lord attaches them to Himself.
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ; ਸਿਰਿ ਛਤੁ ਸਚਾ ਹਰਿ ਬਣਾਇ ॥
paatisaahee bhagat janaa kau diteean; sir chhat sachaa har banaae |
Punjabi
ਪਵਿੱਤ੍ਰ, ਪੁਰਸ਼ਾਂ ਨੂੰ ਪ੍ਰਭੂ, ਬਾਦਸ਼ਾਹੀ ਪਰਦਾਨ ਕਰਦਾ ਹੈ। ਉਨ੍ਹਾਂ ਦੇ ਸੀਸ ਲਈ ਸਾਈਂ ਸੱਚਾ ਤਾਜ ਬਣਾਉਂਦਾ ਹੈ।
English
The Lord blesses His humble devotees with royalty; He fashions the true crown upon their heads.
ਸਦਾ ਸੁਖੀਏ ਨਿਰਮਲੇ; ਸਤਿਗੁਰ ਕੀ ਕਾਰ ਕਮਾਇ ॥
sadaa sukhee niramale; satigur kee kaar kamaae |
Punjabi
ਉਹ ਹਮੇਸ਼ਾਂ ਸੁੱਖ ਤੇ ਪਵਿੱਤਰ ਹਨ, ਜੋ ਸੱਚੇ ਗੁਰਾਂ ਦੀ ਸੇਵਾ ਕਰਦੇ ਹਨ।
English
They are always at peace, and immaculately pure; they perform service for the True Guru.
ਰਾਜੇ ਓਇ. ਨ ਆਖੀਅਹਿ; ਭਿੜਿ ਮਰਹਿ. ਫਿਰਿ ਜੂਨੀ ਪਾਹਿ ॥
raaje oe. na aakheeeh; bhirr mareh. fir joonee paeh |
Punjabi
ਪਾਤਿਸ਼ਾਹ ਉਹ ਨਹੀਂ ਕਹੇ ਜਾਂਦੇ ਜੋ ਲੜ ਭਿੜਕੇ ਮਰ ਜਾਂਦੇ ਹਨ ਅਤੇ ਮੁੜ ਕੇ ਜੂਨੀਆਂ ਵਿੱਚ ਪੈਂਦੇ ਹਨ।
English
They are not said to be kings, who die in conflict, and then enter again the cycle of reincarnation.
ਨਾਨਕ. ਵਿਣੁ ਨਾਵੈ. ਨਕਂੀ ਵਢਂੀ ਫਿਰਹਿ; ਸੋਭਾ. ਮੂਲਿ ਨ ਪਾਹਿ ॥੧॥
naanak. vin naavai. nakanee vadtanee fireh; sobhaa. mool na paeh |1|
Punjabi
ਨਾਨਕ ਨਾਮ ਦੇ ਬਗੈਰ ਉਹ ਨੱਕ-ਕਟੇ ਫਿਰਦੇ ਹਨ, ਅਤੇ ਉਕੀ ਹੀ ਇੱਜ਼ਤ-ਆਬਰੂ ਨਹੀਂ ਪਾਉਂਦੇ।
English
O Nanak, without the Name of the Lord, they wander about with their noses cut off in disgrace; they get no respect at all. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਸੁਣਿ ਸਿਖਿਐ. ਸਾਦੁ ਨ ਆਇਓ; ਜਿਚਰੁ. ਗੁਰਮੁਖਿ ਸਬਦਿ, ਨ ਲਾਗੈ ॥
sun sikhiai. saad na aaeo; jichar. guramukh sabad, na laagai |
Punjabi
ਸਿੱਖਿਆ ਨੂੰ ਸੁਣਨ ਅਤੇ ਸਮਝਾਏ ਜਾਣ ਦੁਆਰਾ ਇਨਸਾਨ ਨੂੰ ਇਸ ਦਾ ਸੁਆਦ ਨਹੀਂ ਆਉਂਦਾ, ਜਦ ਤਾਂਈਂ ਉਹ ਗੁਰਾਂ ਦੇ ਰਾਹੀਂ ਗੁਰਬਾਣੀ ਵਿੱਚ ਜੁੜ ਨਾਂ ਜਾਵੇ।
English
Hearing the teachings, he does not appreciate them, as long as he is not Gurmukh, attached to the Word of the Shabad.
ਸਤਿਗੁਰਿ ਸੇਵਿਐ. ਨਾਮੁ ਮਨਿ ਵਸੈ; ਵਿਚਹੁ ਭ੍ਰਮੁ ਭਉ ਭਾਗੈ ॥
satigur seviai. naam man vasai; vichahu bhram bhau bhaagai |
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਨਾਮ ਮਨੁੱਖ ਦੇ ਰਿਦੇ ਵਿੱਚ ਟਿਕ ਜਾਂਦਾ ਹੈ ਅਤੇ ਸੰਦੇਹ ਤੇਡਰ ਉੇਸ ਦੇ ਅੰਦਰੋਂ ਦੌੜ ਜਾਂਦੇ ਹਨ।
English
Serving the True Guru, the Naam comes to abide in the mind, and doubts and fears run away.
ਜੇਹਾ ਸਤਿਗੁਰ ਨੋ ਜਾਣੈ. ਤੇਹੋ ਹੋਵੈ; ਤਾ ਸਚਿ ਨਾਮਿ ਲਿਵ ਲਾਗੈ ॥
jehaa satigur no jaanai. teho hovai; taa sach naam liv laagai |
Punjabi
ਜਿਸ ਤਰ੍ਹਾਂ ਦਾ ਪ੍ਰਾਣੀ ਸੱਚੇ ਗੁਰੂ ਨੂੰ ਜਾਣਦਾ ਹੈ, ਉਸੇ ਤਰ੍ਹਾਂ ਦਾ ਹੀ ਉਹ ਹੋ ਜਾਂਦਾ ਹੈ। ਤਦ ਉਸ ਦਾ ਸੱਚੇ ਨਾਮ ਨਾਲ ਪਿਆਰ ਪੈ ਜਾਂਦਾ ਹੈ।
English
As he knows the True Guru, so he is transformed, and then, he lovingly focuses his consciousness on the Naam.
ਨਾਨਕ. ਨਾਮਿ ਮਿਲੈ ਵਡਿਆਈ; ਹਰਿ ਦਰਿ ਸੋਹਨਿ ਆਗੈ ॥੨॥
naanak. naam milai vaddiaaee; har dar sohan aagai |2|
Punjabi
ਨਾਨਕ ਨਾਮ ਦੇ ਰਾਹੀਂ ਉਹ ਇੱਜ਼ਤ ਆਬਰੂ ਪਾਉਂਦਾ ਅਤੇ ਅੱਗੇ ਰੱਬ ਦੇ ਦਰਬਾਰ ਅੰਦਰ ਸੁੰਦਰ ਲੱਗਦਾ ਹੈ।
English
O Nanak, through the Naam, the Name of the Lord, greatness is obtained; he shall be resplendent in the Court of the Lord hereafter. ||2||
ਪਉੜੀ ॥
paurree |
Punjabi
ਪਉੜੀ।
English
Pauree:
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ; ਗੁਰੁ ਪੂਜਣ ਆਵਹਿ ॥
gurasikhaan man har preet hai; gur poojan aaveh |
Punjabi
ਗੁਰੂ ਦੇ ਸਿੱਖਾਂ ਦੇ ਚਿੱਤ ਵਿੱਚ ਵਾਹਿਗੁਰੂ ਦਾ ਪਿਆਰ ਹੈ। ਉਹ ਆ ਕੇ ਗੁਰਾਂ ਦੀ ਉਪਾਸ਼ਨਾ ਕਰਦੇ ਹਨ।
English
The minds of the Gursikhs are filled with the love of the Lord; they come and worship the Guru.
ਹਰਿ ਨਾਮੁ ਵਣੰਜਹਿ ਰੰਗ ਸਿਉ; ਲਾਹਾ ਹਰਿ ਨਾਮੁ ਲੈ ਜਾਵਹਿ ॥
har naam vananjeh rang siau; laahaa har naam lai jaaveh |
Punjabi
ਪਿਆਰ ਨਾਲ ਉਹ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ ਤੇ ਸੁਆਮੀ ਦੇ ਨਾਮ ਦਾ ਨਫਾ ਕਮਾ ਕੇ ਜਾਂਦੇ ਹਨ। ਨਫਾ ਕਮਾ ਕੇ ਜਾਂਦੇ ਹਨ।
English
They trade lovingly in the Lord's Name, and depart after earning the profit of the Lord's Name.
ਗੁਰਸਿਖਾ ਕੇ ਮੁਖ ਉਜਲੇ; ਹਰਿ ਦਰਗਹ ਭਾਵਹਿ ॥
gurasikhaa ke mukh ujale; har daragah bhaaveh |
Punjabi
ਸੁਰਖਰੂ ਹਨ ਗੁਰੂ ਦੇ ਸਿੱਖਾਂ ਦੇ ਚਿਹਰੇ ਅਤੇ ਉਹ ਰੱਬ ਦੇ ਦਰਬਾਰ ਵਿੱਚ ਕਬੂਲ ਪੈ ਜਾਂਦੇ ਹਨ।
English
The faces of the Gursikhs are radiant; in the Court of the Lord, they are approved.
ਗੁਰੁ ਸਤਿਗੁਰੁ. ਬੋਹਲੁ ਹਰਿ ਨਾਮ ਕਾ; ਵਡਭਾਗੀ ਸਿਖ. ਗੁਣ ਸਾਂਝ ਕਰਾਵਹਿ ॥
gur satigur. bohal har naam kaa; vaddabhaagee sikh. gun saanjh karaaveh |
Punjabi
ਵਿਸ਼ਾਲ ਸੱਚੇ ਗੁਰੂ ਜੀ ਪ੍ਰਭੂ ਦੇ ਨਾਮ ਦੇ ਖਜਾਨੇ ਹਨ। ਭਾਰੇ ਨਸੀਬਾਂ ਵਾਲੇ ਗੁਰਸਿੱਖ ਇਸ ਨੇਕੀ ਦੇ ਖਜਾਨੇ ਵਿੱਚ ਉਨ੍ਹਾਂ ਦੇ ਭਾਈਵਾਲ ਬਣ ਜਾਂਦੇ ਹਨ।
English
The Guru, the True Guru, is the treasure of the Lord's Name; how very fortunate are the Sikhs who share in this treasure of virtue.
ਤਿਨਾ ਗੁਰਸਿਖਾ ਕੰਉ. ਹਉ ਵਾਰਿਆ; ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥
tinaa gurasikhaa knau. hau vaariaa; jo bahadiaa utthadiaa har naam dhiaaveh |11|
Punjabi
ਮੈਂ ਉਨ੍ਹਾਂ ਗੁਰੂ ਦੇ ਸਿੱਖਾਂ ਉਤੋਂ ਘੋਲੀ ਵੰਞਦਾ ਹਾਂ, ਜੋ ਬੈਠੇ ਅਤੇ ਖੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
English
I am a sacrifice to those Gursikhs who, sitting and standing, meditate on the Lord's Name. ||11||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਨਾਨਕ ਨਾਮੁ ਨਿਧਾਨੁ ਹੈ; ਗੁਰਮੁਖਿ ਪਾਇਆ ਜਾਇ ॥
naanak naam nidhaan hai; guramukh paaeaa jaae |
Punjabi
ਨਾਨਕ ਨਾਮ ਇਕ ਖਜਾਨਾ ਹੈ। ਗੁਰਾਂ ਦੇ ਰਾਹੀਂ ਇਹ ਪਾਇਆ ਜਾਂਦਾ ਹੈ।
English
O Nanak, the Naam, the Name of the Lord, is the treasure, which the Gurmukhs obtain.
ਮਨਮੁਖ ਘਰਿ ਹੋਦੀ ਵਥੁ. ਨ ਜਾਣਨੀ; ਅੰਧੇ ਭਉਕਿ ਮੁਏ ਬਿਲਲਾਇ ॥੧॥
manamukh ghar hodee vath. na jaananee; andhe bhauk mue bilalaae |1|
Punjabi
ਅੰਨ੍ਹੇ ਅਧਰਮੀ ਆਪਣੇ ਧਾਮ ਵਿੱਚ ਦੀ ਵਸਤੂ ਨੂੰ ਨਹੀਂ ਜਾਣਦੇ ਅਤੇ ਭਉਂਕਦੇ ਤੇ ਵਿਲਕਦੇ ਮਰ ਜਾਂਦੇ ਹਨ।
English
The self-willed manmukhs are blind; they do not realize that it is within their own home. They die barking and crying. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਕੰਚਨ ਕਾਇਆ ਨਿਰਮਲੀ; ਜੋ ਸਚਿ ਨਾਮਿ ਸਚਿ ਲਾਗੀ ॥
kanchan kaaeaa niramalee; jo sach naam sach laagee |
Punjabi
ਪਵਿੱਤ੍ਰ ਹੈ ਉਹ ਸੋਨੇ ਵਰਗੀ ਦੇਹੀ ਜੋ ਸੱਚੇ ਸਾਈਂ ਦੇ ਨਾਮ ਨਾਲ ਜੁੜੀ ਹੋਈ ਹੈ।
English
That body is golden and immaculate, which is attached to the True Name of the True Lord.
ਨਿਰਮਲ ਜੋਤਿ ਨਿਰੰਜਨੁ ਪਾਇਆ; ਗੁਰਮੁਖਿ ਭ੍ਰਮੁ ਭਉ ਭਾਗੀ ॥
niramal jot niranjan paaeaa; guramukh bhram bhau bhaagee |
Punjabi
ਗੁਰਾਂ ਦੇ ਰਾਹੀਂ ਇਹ ਚਮਕੀਲੀ ਰੋਸ਼ਨੀ ਵਾਲੇ ਪਵਿੱਤ੍ਰ ਪ੍ਰਭੂ ਨੂੰ ਪਾ ਲੈਂਦੀ ਹੈ ਅਤੇ ਇਸ ਦੇ ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
English
The Gurmukh obtains the Pure Light of the Luminous Lord, and his doubts and fears run away.
ਨਾਨਕ. ਗੁਰਮੁਖਿ ਸਦਾ ਸੁਖੁ ਪਾਵਹਿ; ਅਨਦਿਨੁ ਹਰਿ ਬੈਰਾਗੀ ॥੨॥
naanak. guramukh sadaa sukh paaveh; anadin har bairaagee |2|
Punjabi
ਨਾਨਕ, ਗੁਰੂ-ਸਮਰਪਣ ਹਮੇਸ਼ਾਂ ਆਰਾਮ ਪਾਉਂਦੇ ਹਨ ਤੇ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ।
English
O Nanak, the Gurmukhs find lasting peace; night and day, they remain detached, while in the Love of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਸੇ ਗੁਰਸਿਖ ਧਨੁ ਧੰਨੁ ਹੈ; ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥
se gurasikh dhan dhan hai; jinee gur upades suniaa har kanee |
Punjabi
ਸੁਲੱਖਣੇ! ਸੁਲੱਖਣੇ ਹਨ ਉਹ ਗੁਰ-ਸਿੱਖ ਜੋ ਆਪਣੇ ਕੰਨਾਂ ਨਾਲ ਗੁਰਾਂ ਦੀ ਰੱਬੀ ਸਿੱਖਿਆ ਸੁਣਦੇ ਹਨ।
English
Blessed, blessed are those Gursikhs, who, with their ears, listen to the Guru's Teachings about the Lord.
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ; ਤਿਨਿ ਹੰਉਮੈ ਦੁਬਿਧਾ ਭੰਨੀ ॥
gur satigur naam drirraaeaa; tin hnaumai dubidhaa bhanee |
Punjabi
ਵੱਡੇ ਸੱਚੇ ਗੁਰੂ ਜੀ ਉਨ੍ਹਾਂ ਦੇ ਹੰਕਾਰ ਤੇ ਦਵੈਤ-ਭਾਵ ਨੂੰ ਨਾਸ ਕਰ ਦਿੰਦਾ ਹੈ।
English
The Guru, the True Guru, implants the Naam within them, and their egotism and duality are silenced.
ਬਿਨੁ ਹਰਿ ਨਾਵੈ. ਕੋ ਮਿਤ੍ਰੁ ਨਾਹੀ; ਵੀਚਾਰਿ ਡਿਠਾ ਹਰਿ ਜੰਨੀ ॥
bin har naavai. ko mitru naahee; veechaar dditthaa har janee |
Punjabi
ਰੱਬ ਦੇ ਨਾਮ ਦੇ ਬਾਝੋਂ ਹੋਰ ਕੋਈ ਸੱਜਣ ਨਹੀਂ। ਰੱਬ ਦੇ ਗੋਲਿਆਂ ਨੇ ਇਸ ਨੂੰ ਸੋਚ ਸਮਝ ਕੇ ਵੇਖ ਲਿਆ ਹੈ।
English
There is no friend, other than the Name of the Lord; the Lord's humble servants reflect upon this and see.