Ang 591
ਜਿਨਾ ਗੁਰਸਿਖਾ ਕਉ. ਹਰਿ ਸੰਤੁਸਟੁ ਹੈ; ਤਿਨੀ. ਸਤਿਗੁਰ ਕੀ ਗਲ ਮੰਨੀ ॥
jinaa gurasikhaa kau. har santusatt hai; tinee. satigur kee gal manee |
Punjabi
ਗੁਰੂ ਦੇ ਸਿੱਖ, ਜਿਨ੍ਹਾਂ ਉਤੇ ਪ੍ਰਭੂ ਪ੍ਰਸੰਨ ਹੈ, ਉਹ ਸੱਚੇ ਗੁਰਾਂ ਦੇ ਬਚਨ ਨੂੰ ਸਵੀਕਾਰ ਕਰਦੇ ਹਨ।
English
Those Gursikhs, with whom the Lord is pleased, accept the Word of the True Guru.
ਜੋ ਗੁਰਮੁਖਿ ਨਾਮੁ ਧਿਆਇਦੇ; ਤਿਨੀ ਚੜੀ. ਚਵਗਣਿ ਵੰਨੀ ॥੧੨॥
jo guramukh naam dhiaaeide; tinee charree. chavagan vanee |12|
Punjabi
ਗੁਰੂ-ਪਿਆਰੇ, ਜੋ ਨਾਮ ਨੂੰ ਸਿਮਰਦੇ ਹਨ, ਉਹ ਪ੍ਰਭੂ ਦੀ ਪ੍ਰੀਤ ਤੇ ਚਾਰ ਗੁਣੇ ਰੰਗ ਨਾਲ ਰੰਗੇ ਜਾਂਦੇ ਹਨ।
English
Those Gurmukhs who meditate on the Naam are imbued with the four-fold color of the Lord's Love. ||12||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਮਨਮੁਖੁ ਕਾਇਰੁ ਕਰੂਪੁ ਹੈ; ਬਿਨੁ ਨਾਵੈ. ਨਕੁ ਨਾਹਿ ॥
manamukh kaaeir karoop hai; bin naavai. nak naeh |
Punjabi
ਨਾਮ ਤੋਂ ਸੱਖਣਾ ਪ੍ਰਤੀਕੂਲ ਪੁਰਸ਼ ਡਰਪੋਕ, ਬਦਸ਼ਕਲ ਅਤੇ ਨੱਕ-ਹੀਣ ਹੈ।
English
The self-willed manmukh is cowardly and ugly; lacking the Name of the Lord, his nose is cut off in disgrace.
ਅਨਦਿਨੁ ਧੰਧੈ ਵਿਆਪਿਆ; ਸੁਪਨੈ ਭੀ ਸੁਖੁ. ਨਾਹਿ ॥
anadin dhandhai viaapiaa; supanai bhee sukh. naeh |
Punjabi
ਰਾਤ ਦਿਨ ਉਹ ਸੰਸਾਰੀ ਵਿਹਾਰਾਂ ਵਿੱਚ ਗਲਤਾਨ ਰਹਿੰਦਾ ਹੈ ਅਤੇ ਸੁਫਨੇ ਵਿੱਚ ਭੀ ਉਹ ਆਰਾਮ ਨਹੀਂ ਪਾਉਂਦਾ।
English
Night and day, he is engrossed in worldly affairs, and even in his dreams, he finds no peace.
ਨਾਨਕ. ਗੁਰਮੁਖਿ ਹੋਵਹਿ ਤਾ ਉਬਰਹਿ; ਨਾਹਿ ਤ. ਬਧੇ ਦੁਖ ਸਹਾਹਿ ॥੧॥
naanak. guramukh hoveh taa ubareh; naeh ta. badhe dukh sahaeh |1|
Punjabi
ਨਾਨਕ, ਜੇਕਰ ਉਹ ਗੁਰੂ ਅਨੁਸਾਰੀ ਹੋ ਜਾਵੇ, ਤਦ ਉਹ ਬੱਚ ਜਾਂਦਾ ਹੈ। ਤਾਂ ਨਰੜੇ ਹੋਇਆ ਉਹ ਕਸ਼ਟ ਉਠਾਉਂਦਾ ਹੈ।
English
O Nanak, if he becomes Gurmukh, then he shall be saved; otherwise, he is held in bondage, and suffers in pain. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਗੁਰਮੁਖਿ ਸਦਾ ਦਰਿ ਸੋਹਣੇ; ਗੁਰ ਕਾ ਸਬਦੁ ਕਮਾਹਿ ॥
guramukh sadaa dar sohane; gur kaa sabad kamaeh |
Punjabi
ਨੇਕ ਪੁਰਸ਼ ਸੁਆਮੀ ਦੇ ਦਰਬਾਰ ਅੰਦਰ ਸਦੀਵ ਹੀ ਸੁੰਦਰ ਲੱਗਦੇ ਹਨ ਤੇ ਉਹ ਗੁਰਾਂ ਦੇ ਬਚਨ ਨੂੰ ਕਮਾਉਂਦੇ ਹਨ।
English
The Gurmukhs always look beautiful in the Court of the Lord; they practice the Word of the Guru's Shabad.
ਅੰਤਰਿ ਸਾਂਤਿ ਸਦਾ ਸੁਖੁ; ਦਰਿ ਸਚੈ ਸੋਭਾ ਪਾਹਿ ॥
antar saant sadaa sukh; dar sachai sobhaa paeh |
Punjabi
ਉਨ੍ਹਾਂ ਦੇ ਅੰਦਰ ਸਦੀਵੀ ਠੰਢ-ਚੈਨ ਅਤੇ ਆਰਾਮ ਹੈ ਅਤੇ ਉਹ ਸੱਚੇ ਪ੍ਰਭੂ ਦੇ ਦਰਬਾਰ ਅੰਦਰ ਇੱਜ਼ਤ ਮਾਨ ਪਾਉਂਦੇ ਹਨ।
English
There is a lasting peace and happiness deep within them; at the Court of the True Lord, they receive honor.
ਨਾਨਕ. ਗੁਰਮੁਖਿ ਹਰਿ ਨਾਮੁ ਪਾਇਆ; ਸਹਜੇ ਸਚਿ ਸਮਾਹਿ ॥੨॥
naanak. guramukh har naam paaeaa; sahaje sach samaeh |2|
Punjabi
ਨਾਨਕ, ਜਗਿਆਸੂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਦੇ ਹਨ ਅਤੇ ਉਹ ਸੁਖੈਨ ਹੀ ਸਤਿਪੁਰਖ ਵਿੱਚ ਲੀਨ ਹੋ ਜਾਂਦੇ ਹਨ।
English
O Nanak, the Gurmukhs are blessed with the Name of the Lord; they merge imperceptibly into the True Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਗੁਰਮੁਖਿ ਪ੍ਰਹਿਲਾਦਿ; ਜਪਿ ਹਰਿ. ਗਤਿ ਪਾਈ ॥
guramukh prahilaad; jap har. gat paaee |
Punjabi
ਗੁਰੂ ਦੇ ਰਾਹੀਂ, ਪ੍ਰਹਿਲਾਦ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਖਾਮੋਸ਼ ਨੂੰ ਪਰਾਪਤ ਹੋਇਆ।
English
As Gurmukh, Prahlaad meditated on the Lord, and was saved.
ਗੁਰਮੁਖਿ ਜਨਕਿ; ਹਰਿ ਨਾਮਿ ਲਿਵ ਲਾਈ ॥
guramukh janak; har naam liv laaee |
Punjabi
ਗੁਰਾਂ ਦੀ ਦਇਆ ਦੁਆਰਾ, ਜਨਕ ਨੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਗੰਢ ਲਈ।
English
As Gurmukh, Janak lovingly centered his consciousness on the Lord's Name.
ਗੁਰਮੁਖਿ ਬਸਿਸਟਿ; ਹਰਿ ਉਪਦੇਸੁ ਸੁਣਾਈ ॥
guramukh basisatt; har upades sunaaee |
Punjabi
ਗੁਰਾਂ ਦੀ ਦਇਆ ਦੁਆਰਾ, ਵਸ਼ਿਸ਼ਟ ਨੇ ਪ੍ਰਭੂ ਦੀ ਧਰਮ-ਵਾਰਤਾ ਦਾ ਪ੍ਰਚਾਰ ਕੀਤਾ।
English
As Gurmukh, Vashisht taught the Teachings of the Lord.
ਬਿਨੁ ਗੁਰ. ਹਰਿ ਨਾਮੁ; ਨ ਕਿਨੈ ਪਾਇਆ. ਮੇਰੇ ਭਾਈ ॥
bin gur. har naam; na kinai paaeaa. mere bhaaee |
Punjabi
ਗੁਰਾਂ ਦੇ ਬਾਝੋਂ ਕਿਸੇ ਨੇ ਭੀ ਪ੍ਰਭੂ ਦੇ ਨਾਮ ਨੂੰ ਪਰਾਪਤ ਨਹੀਂ ਕੀਤਾ, ਹੇ ਮੇਰੇ ਵੀਰ।
English
Without the Guru, no one has found the Lord's Name, O my Siblings of Destiny.
ਗੁਰਮੁਖਿ ਹਰਿ ਭਗਤਿ; ਹਰਿ ਆਪਿ ਲਹਾਈ ॥੧੩॥
guramukh har bhagat; har aap lahaaee |13|
Punjabi
ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਆਪਣੀ ਪ੍ਰੇਮ ਮਈ ਸੇਵਾ ਇਨਸਾਨ ਨੂੰ ਬਖਸ਼ਦਾ ਹੈ।
English
The Lord blesses the Gurmukh with devotion. ||13||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸਤਿਗੁਰ ਕੀ ਪਰਤੀਤਿ. ਨ ਆਈਆ; ਸਬਦਿ. ਨ ਲਾਗੋ ਭਾਉ ॥
satigur kee parateet. na aaeea; sabad. na laago bhaau |
Punjabi
ਜਿਸ ਦਾ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਅਤੇ ਜੋ ਨਾਮ ਨੂੰ ਪਿਆਰ ਨਹੀਂ ਕਰਦਾ।
English
One who has no faith in the True Guru, and who does not love the Word of the Shabad,
ਓਸ ਨੋ ਸੁਖੁ. ਨ ਉਪਜੈ; ਭਾਵੈ. ਸਉ ਗੇੜਾ ਆਵਉ ਜਾਉ ॥
os no sukh. na upajai; bhaavai. sau gerraa aavau jaau |
Punjabi
ਉਸ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ, ਭਾਵਨੂੰ ਉਹ ਸੈਂਕੜਿਆਂ ਵਾਰੀ ਆਉਂਦਾ ਤੇ ਜਾਂਦਾ ਰਹੇ।
English
shall find no peace, even though he may come and go hundreds of times.
ਨਾਨਕ. ਗੁਰਮੁਖਿ ਸਹਜਿ ਮਿਲੈ; ਸਚੇ ਸਿਉ ਲਿਵ ਲਾਉ ॥੧॥
naanak. guramukh sehaj milai; sache siau liv laau |1|
Punjabi
ਨਾਨਕ, ਸੱਚੇ ਸੁਆਮੀ ਨਾਲ ਪ੍ਰੇਮ ਪਾ ਕੇ, ਗੁਰੂ-ਪਿਆਰਾ ਸੁਖੈਨ ਹੀ ਉਸ ਨੂੰ ਮਿਲ ਪੈਂਦਾ ਹੈ।
English
O Nanak, the Gurmukh meets the True Lord with natural ease; he is in love with the Lord. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਏ ਮਨ. ਐਸਾ ਸਤਿਗੁਰੁ ਖੋਜਿ ਲਹੁ; ਜਿਤੁ ਸੇਵਿਐ. ਜਨਮ ਮਰਣ ਦੁਖੁ ਜਾਇ ॥
e man. aisaa satigur khoj lahu; jit seviai. janam maran dukh jaae |
Punjabi
ਹੇ ਇਨਸਾਨ! ਤੂੰ ਐਹੋ ਜੇਹੇ ਸੱਚੇ ਗੁਰਾਂ ਨੂੰ ਭਾਲ ਲੈ, ਜਿਸ ਦੀ ਘਾਲ ਕਮਾਉਣ ਦੁਆਰਾ ਜੰਮਣ ਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
English
O mind, search for such a True Guru, by serving whom the pains of birth and death are dispelled.
ਸਹਸਾ ਮੂਲਿ. ਨ ਹੋਵਈ; ਹਉਮੈ ਸਬਦਿ ਜਲਾਇ ॥
sahasaa mool. na hovee; haumai sabad jalaae |
Punjabi
ਤਦ ਸੰਦੇਹ (ਭਰਮ) ਤੈਨੂੰ ਕਦੇ ਭੀ ਨਹੀਂ ਵਾਪਰੇਗਾ ਅਤੇ ਤੇਰੀ ਹੰਗਤਾ ਨਾਲ ਦੇ ਰਾਹੀਂ ਸੜ ਜਾਵੇਗੀ ਅਤੇ ਤੇਰੀ ਹੰਗਤਾ ਨਾਮ ਦੇ ਰਾਹੀਂ ਸੜ ਜਾਵੇਗੀ।
English
Doubt shall never afflict you, and your ego shall be burnt away through the Word of the Shabad.
ਕੂੜੈ ਕੀ ਪਾਲਿ ਵਿਚਹੁ ਨਿਕਲੈ; ਸਚੁ ਵਸੈ ਮਨਿ ਆਇ ॥
koorrai kee paal vichahu nikalai; sach vasai man aae |
Punjabi
ਝੂਠ ਦਾ ਪੜਦਾ ਤੇਰੇ ਅੰਦਰੋਂ ਪਾਟ ਜਾਵੇਗਾ ਅਤੇ ਸੱਚ ਆ ਕੇ ਤੇਰੇ ਅੰਤਰ ਆਤਮੇ ਟਿਕ ਜਾਵੇਗਾ।
English
The veil of falsehood shall be torn down from within you, and Truth shall come to dwell in the mind.
ਅੰਤਰਿ ਸਾਂਤਿ. ਮਨਿ ਸੁਖੁ ਹੋਇ; ਸਚ ਸੰਜਮਿ ਕਾਰ ਕਮਾਇ ॥
antar saant. man sukh hoe; sach sanjam kaar kamaae |
Punjabi
ਸੱਚ ਦੇ ਨਿਯਮ ਅਨੁਸਾਰ ਕਰਮ ਕਮਾਉਣ ਦੁਆਰਾ ਤੇਰੇ ਚਿੱਤ ਅੰਦਰ ਠੰਢ ਚੈਨ ਤੇ ਆਰਾਮ ਆਵੇਗਾ।
English
Peace and happiness shall fill your mind deep within, if you act according to truth and self-discipline.
ਨਾਨਕ. ਪੂਰੈ ਕਰਮਿ ਸਤਿਗੁਰੁ ਮਿਲੈ; ਹਰਿ ਜੀਉ ਕਿਰਪਾ ਕਰੇ ਰਜਾਇ ॥੨॥
naanak. poorai karam satigur milai; har jeeo kirapaa kare rajaae |2|
Punjabi
ਨਾਨਕ ਪੂਰਨ ਪ੍ਰਾਲਭਧ ਰਾਹੀਂ ਸੱਚੇ ਗੁਰੂ ਮਿਲਦੇ ਹਨ ਅਤੇ ਤਾਂ ਪੂਜਯ ਪ੍ਰਭੂ! ਆਪਣੇ ਮਿੱਠੜੇ ਭਾਣੇ ਦੁਆਰਾ ਬੰਦੇ ਤੇ ਮਿਹਰ ਧਾਰਦਾ ਹੈ।
English
O Nanak, by perfect good karma, you shall meet the True Guru, and then the Dear Lord, by His Sweet Will, shall bless you with His Mercy. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਸ ਕੈ ਘਰਿ. ਦੀਬਾਨੁ ਹਰਿ ਹੋਵੈ; ਤਿਸ ਕੀ ਮੁਠੀ ਵਿਚਿ, ਜਗਤੁ ਸਭੁ ਆਇਆ ॥
jis kai ghar. deebaan har hovai; tis kee mutthee vich, jagat sabh aaeaa |
Punjabi
ਜਿਸ ਦੇ ਹਿਰਦੇ-ਘਰ ਅੰਦਰ ਵਾਹਿਗੁਰੂ, ਸੁਆਮੀ ਵਸਦਾ ਹੈ, ਉਸ ਦੀ ਹਕੂਮਤ ਵਿੱਚ ਸਾਰਾ ਜਹਾਨ ਆ ਜਾਂਦਾ ਹੈ।
English
The whole world comes under the control of one whose home is filled with the Lord, the King.
ਤਿਸ ਕਉ ਤਲਕੀ ਕਿਸੈ ਦੀ ਨਾਹੀ; ਹਰਿ ਦੀਬਾਨਿ. ਸਭਿ ਆਣਿ ਪੈਰੀ ਪਾਇਆ ॥
tis kau talakee kisai dee naahee; har deebaan. sabh aan pairee paaeaa |
Punjabi
ਉਸ ਨੂੰ ਕਿਸੇ ਦੀ ਭੀ ਮੁਥਾਜੀ ਨਹੀਂ। ਵਾਹਿਗੁਰੂ ਹਾਕਮ ਸਾਰਿਆਂ ਨੂੰ ਲਿਆ ਕੇ ਉਸ ਦੇ ਪੈਰੀ ਪਾ ਦਿੰਦਾ ਹੈ।
English
He is subject to no one else's rule, and the Lord, the King, causes everyone to fall at his feet.
ਮਾਣਸਾ ਕਿਅਹੁ ਦੀਬਾਣਹੁ. ਕੋਈ ਨਸਿ ਭਜਿ ਨਿਕਲੈ; ਹਰਿ ਦੀਬਾਣਹੁ. ਕੋਈ ਕਿਥੈ ਜਾਇਆ ॥
maanasaa kiahu deebaanahu. koee nas bhaj nikalai; har deebaanahu. koee kithai jaaeaa |
Punjabi
ਮਨੁੱਖਾਂ ਦੀਆਂ ਅਦਾਲਤਾਂ ਪਾਸੋਂ ਕੋਈ ਦੌੜ ਭੱਜ ਕੇ ਨਿਕਲ ਸਕਦਾ ਹੈ, ਪ੍ਰੰਤੂ ਪ੍ਰਭੂ ਦੀ ਪਾਤਿਸ਼ਾਹੀ ਤੋਂ ਬਾਹਰ ਕੋਈ ਕਿਥੇ ਜਾ ਸਕਦਾ ਹੈ।
English
One may run away from the courts of other men, but where can one go to escape the Lord's Kingdom?
ਸੋ ਐਸਾ ਹਰਿ ਦੀਬਾਨੁ. ਵਸਿਆ ਭਗਤਾ ਕੈ ਹਿਰਦੈ; ਤਿਨਿ ਰਹਦੇ ਖੁਹਦੇ ਆਣਿ, ਸਭਿ ਭਗਤਾ ਅਗੈ ਖਲਵਾਇਆ ॥
so aisaa har deebaan. vasiaa bhagataa kai hiradai; tin rahade khuhade aan, sabh bhagataa agai khalavaaeaa |
Punjabi
ਉਹ ਐਹੋ ਜੇਹਾ ਵਾਹਿਗੁਰੂ ਪਾਤਿਸ਼ਾਹ ਹੈ, ਜੋ ਸੰਤਾਂ ਦੇ ਮਨਾਂ ਵਿੱਚ ਵੱਸਿਆ ਹੈ, ਕਿ ਬਾਕੀ ਦਿਆਂ ਸਾਰਿਆਂ ਨੂੰ ਲਿਆ ਕੇ ਉਸ ਨੇ ਸੰਤਾਂ ਮੂਹਰੇ ਖੜਾ ਕਰ ਦਿੱਤਾ ਹੈ।
English
The Lord is such a King, who abides in the hearts of His devotees; He brings the others, and makes them stand before His devotees.
ਹਰਿ ਨਾਵੈ ਕੀ ਵਡਿਆਈ. ਕਰਮਿ ਪਰਾਪਤਿ ਹੋਵੈ; ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥
har naavai kee vaddiaaee. karam paraapat hovai; guramukh viralai kinai dhiaaeaa |14|
Punjabi
ਰੱਬ ਦੇ ਨਾਮ ਦੀ ਬਜ਼ੁਰਗੀ ਉਸ ਦੀ ਮਿਹਰ ਰਾਹੀਂ ਮਿਲਦੀ ਹੈ। ਬਹੁਤ ਥੋੜੇ ਨੇਕ ਬੰਦੇ ਉਸ ਦਾ ਸਿਮਰਨ ਕਰਦੇ ਹਨ।
English
The glorious greatness of the Lord's Name is obtained only by His Grace; how few are the Gurmukhs who meditate on Him. ||14||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਬਿਨੁ ਸਤਿਗੁਰ ਸੇਵੇ. ਜਗਤੁ ਮੁਆ; ਬਿਰਥਾ ਜਨਮੁ ਗਵਾਇ ॥
bin satigur seve. jagat muaa; birathaa janam gavaae |
Punjabi
ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਇਨਸਾਨ ਮੁਰਦਾ ਸਮਾਨ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
English
Without serving the True Guru, the people of the world are dead; they waste their lives away in vain.
ਦੂਜੈ ਭਾਇ ਅਤਿ ਦੁਖੁ ਲਗਾ; ਮਰਿ ਜੰਮੈ ਆਵੈ ਜਾਇ ॥
doojai bhaae at dukh lagaa; mar jamai aavai jaae |
Punjabi
ਦਵੈਤ-ਭਾਵ ਵਿੱਚ ਜਗਤੁ ਪਰਮ ਕਸ਼ਟ ਉਠਾਉਂਦੇ ਹਨ, ਮਰਦੇ ਹਨ, ਜੰਮਦੇ ਹਨ, ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
English
In love with duality, they suffer terrible pain; they die, and are reincarnated, and continue coming and going.
ਵਿਸਟਾ ਅੰਦਰਿ ਵਾਸੁ ਹੈ; ਫਿਰਿ ਫਿਰਿ ਜੂਨੀ ਪਾਇ ॥
visattaa andar vaas hai; fir fir joonee paae |
Punjabi
ਉਹ ਗੰਦਗੀ ਅੰਦਰ ਵਸਦੇ ਹਨ ਅਤੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਏ ਜਾਂਦੇ ਹਨ।
English
They live in manure, and are reincarnated again and again.
ਨਾਨਕ. ਬਿਨੁ ਨਾਵੈ. ਜਮੁ ਮਾਰਸੀ; ਅੰਤਿ ਗਇਆ ਪਛੁਤਾਇ ॥੧॥
naanak. bin naavai. jam maarasee; ant geaa pachhutaae |1|
Punjabi
ਨਾਨਕ, ਨਾਮ ਦੇ ਬਗੈਰ ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਤੇ ਅਖੀਰ ਨੂੰ ਉਹ ਪਛਤਾਉਂਦਾ ਟੁਰ ਜਾਂਦਾ ਹੈ।
English
O Nanak, without the Name, the Messenger of Death punishes them; in the end, they depart regretting and repenting. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥
eis jag meh purakh ek hai; hor sagalee naar sabaaee |
Punjabi
ਇਸ ਸੰਸਾਰ ਵਿੱਚ ਕੇਵਲ ਇਕ ਹੀ ਪਤੀ ਹੈ, ਹੋਰ ਸਾਰੀਆਂ ਸਮੂਹ ਉਸ ਦੀਆਂ ਪਤਨੀਆਂ ਹਨ।
English
In this world, there is one Husband Lord; all other beings are His brides.