Ang 592
ਸਭਿ ਘਟ ਭੋਗਵੈ. ਅਲਿਪਤੁ ਰਹੈ; ਅਲਖੁ. ਨ ਲਖਣਾ ਜਾਈ ॥
sabh ghatt bhogavai. alipat rahai; alakh. na lakhanaa jaaee |
Punjabi
ਉਹ ਸਾਰਿਆਂ ਦੇ ਮਨਾਂ ਅੰਦਰ ਮੌਜਾਂ ਮਾਣਦਾ ਹੈ ਤੇ ਤਦ ਭੀ ਉਨ੍ਹਾਂ ਨਾਲੋਂ ਨਿਰਲੇਪ ਰਹਿੰਦਾ ਹੈ। ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ।
English
He enjoys the hearts of all, and yet He remains detached; He is unseen; He cannot be described.
ਪੂਰੈ ਗੁਰਿ ਵੇਖਾਲਿਆ; ਸਬਦੇ ਸੋਝੀ ਪਾਈ ॥
poorai gur vekhaaliaa; sabade sojhee paaee |
Punjabi
ਪੂਰਨ ਗੁਰੂ ਉਸ ਨੂੰ ਵਿਖਾਲ ਦਿੰਦੇ ਹਨ ਅਤੇ ਗੁਰਬਾਣੀ ਦੇ ਰਾਹੀਂ ਅਸੀਂ ਉਸ ਨੂੰ ਅਨੁਭਵ ਕਰਦੇ ਹਾਂ।
English
The Perfect Guru reveals Him, and through the Word of His Shabad, we come to understand Him.
ਪੁਰਖੈ ਸੇਵਹਿ. ਸੇ ਪੁਰਖ ਹੋਵਹਿ; ਜਿਨੀ ਹਉਮੈ ਸਬਦਿ ਜਲਾਈ ॥
purakhai seveh. se purakh hoveh; jinee haumai sabad jalaaee |
Punjabi
ਜੋ ਪੂਰਨ ਪੁਰਸ਼ ਦੀ ਸੇਵਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਦਿੰਦੇ ਹਨ, ਉਹ ਖੁਦ ਪੂਰਨ ਪੁਰਸ਼ ਬਣ ਜਾਂਦੇ ਹਨ।
English
Those who serve their Husband Lord, become like Him; their egos are burnt away by His Shabad.
ਤਿਸ ਕਾ ਸਰੀਕੁ ਕੋ ਨਹੀ; ਨਾ ਕੋ ਕੰਟਕੁ ਵੈਰਾਈ ॥
tis kaa sareek ko nahee; naa ko kanttak vairaaee |
Punjabi
ਉਸ ਦੇ ਬਰਾਬਰ ਦਾ ਕੋਈ ਨਹੀਂ, ਨਾਂ ਹੀ ਉਸ ਨੂੰ ਕੋਈ ਦੁੱਖ ਦੇਣ ਵਾਲਾ ਹੈ ਤੇ ਨਾਂ ਹੀ ਉਸ ਦਾ ਕੋਈ ਵੈਰੀ ਹੈ।
English
He has no rival, no attacker, no enemy.
ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ; ਨਾ ਆਵੈ. ਨਾ ਜਾਈ ॥
nihachal raaj hai sadaa tis keraa; naa aavai. naa jaaee |
Punjabi
ਸਦੀਵ ਸਥਿਰ ਹੈ ਉਸ ਦਾ ਰਾਜ ਭਾਗ। ਉਹ ਨਾਂ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ।
English
His rule is unchanging and eternal; He does not come or go.
ਅਨਦਿਨੁ ਸੇਵਕੁ ਸੇਵਾ ਕਰੇ; ਹਰਿ ਸਚੇ ਕੇ ਗੁਣ ਗਾਈ ॥
anadin sevak sevaa kare; har sache ke gun gaaee |
Punjabi
ਰਾਤ ਦਿਨ ਟਹਿਲੂਆਂ ਉਸ ਦੀ ਟਹਿਲ ਕਮਾਉਂਦੇ ਹਨ ਅਤੇ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
English
Night and day, His servant serves Him, singing the Glorious Praises of the True Lord.
ਨਾਨਕੁ ਵੇਖਿ ਵਿਗਸਿਆ; ਹਰਿ ਸਚੇ ਕੀ ਵਡਿਆਈ ॥੨॥
naanak vekh vigasiaa; har sache kee vaddiaaee |2|
Punjabi
ਸੱਚੇ ਵਾਹਿਗੁਰੂ ਦੀ ਵਿਸ਼ਾਲਤਾ ਨੂੰ ਦੇਖ ਕੇ ਨਾਨਕ ਪ੍ਰਫੁੱਲਤ ਹੋ ਗਿਆ ਹੈ।
English
Beholding the Glorious Greatness of the True Lord, Nanak blossoms forth. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ; ਹਰਿ ਨਾਮੋ ਤਿਨ ਕੰਉ ਰਖਣਹਾਰਾ ॥
jin kai har naam vasiaa sad hiradai; har naamo tin knau rakhanahaaraa |
Punjabi
ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹਮੇਸ਼ਾਂ ਵਸਦਾ ਹੈ, ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਰਖਵਾਲਾ ਬਣ ਜਾਂਦਾ ਹੈ।
English
Those whose hearts are forever filled with the Name of the Lord, have the Name of the Lord as their Protector.
ਹਰਿ ਨਾਮੁ ਪਿਤਾ. ਹਰਿ ਨਾਮੋ ਮਾਤਾ; ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥
har naam pitaa. har naamo maataa; har naam sakhaaee mitru hamaaraa |
Punjabi
ਰੱਬ ਦਾ ਨਾਮ ਮੇਰਾ ਪਿਉ ਹੈ, ਰੱਬ ਦਾ ਨਾਮ ਹੀ ਮੇਰੀ ਮਾਂ ਅਤੇ ਰੱਬ ਦਾ ਨਾਮ ਹੀ ਮੇਰਾ ਸਹਾਇਕ ਅਤੇ ਸੱਜਣ ਹੈ।
English
The Lord's Name is my father, the Lord's Name is my mother; the Lord's Name is my helper and friend.
ਹਰਿ ਨਾਵੈ ਨਾਲਿ ਗਲਾ. ਹਰਿ ਨਾਵੈ ਨਾਲਿ ਮਸਲਤਿ; ਹਰਿ ਨਾਮੁ. ਹਮਾਰੀ ਕਰਦਾ ਨਿਤ ਸਾਰਾ ॥
har naavai naal galaa. har naavai naal masalat; har naam. hamaaree karadaa nit saaraa |
Punjabi
ਰੱਬ ਦੇ ਨਾਮ ਨਾਲ ਮੇਰੇ ਬਚਨ ਬਿਲਾਸ ਹਨ, ਰੱਬ ਦੇ ਨਾਮ ਨਾਲ ਮੇਰਾ ਸਲਾਹ-ਮਸ਼ਵਰਾ ਅਤੇ ਰੱਬ ਦਾ ਨਾਮ ਹੀ ਸਦੀਵ ਮੇਰੀ ਸੰਭਾਲ ਕਰਦਾ ਹੈ।
English
My conversation is with the Lord's Name, and my counseling is with the Lord's Name; the Lord's Name always takes care of me.
ਹਰਿ ਨਾਮੁ ਹਮਾਰੀ ਸੰਗਤਿ. ਅਤਿ ਪਿਆਰੀ; ਹਰਿ ਨਾਮੁ ਕੁਲੁ. ਹਰਿ ਨਾਮੁ ਪਰਵਾਰਾ ॥
har naam hamaaree sangat. at piaaree; har naam kul. har naam paravaaraa |
Punjabi
ਸੁਆਮੀ ਦਾ ਨਾਮ ਮੇਰੀ ਪਰਮ ਪ੍ਰੀਤਵਾਨ ਮਜਲਸ ਹੈ, ਸੁਆਮੀ ਦਾ ਨਾਮ ਮੇਰਾ ਵੰਸ਼ ਹੈ ਅਤੇ ਸੁਆਮੀ ਦਾ ਨਾਮ ਹੀ ਮੇਰਾ ਟੱਬਰ-ਕਬੀਲਾ ਹੈ।
English
The Lord's Name is my most beloved society, the Lord's Name is my ancestry, and the Lord's Name is my family.
ਜਨ ਨਾਨਕ ਕੰਉ. ਹਰਿ ਨਾਮੁ, ਹਰਿ ਗੁਰਿ ਦੀਆ; ਹਰਿ ਹਲਤਿ ਪਲਤਿ. ਸਦਾ ਕਰੇ ਨਿਸਤਾਰਾ ॥੧੫॥
jan naanak knau. har naam, har gur deea; har halat palat. sadaa kare nisataaraa |15|
Punjabi
ਗੋਲੇ ਨਾਨਕ ਨੂੰ ਰੱਬ-ਰੂਪ ਗੁਰਾਂ ਨੇ ਪ੍ਰਭੂ ਦਾ ਨਾਮ ਪਰਦਾਨ ਕੀਤਾ ਹੈ। ਪ੍ਰਭੂ ਇਸ ਲੋਕ ਅਤੇ ਪ੍ਰਲੋਕ ਵਿੱਚ ਸਦੀਵ ਹੀ ਮੈਨੂੰ ਬੰਦ-ਖਲਾਸ ਕਰਵਾਉਂਦਾ ਹੈ।
English
The Guru, the Lord Incarnate, has bestowed upon servant Nanak the Name of the Lord; in this world, and in the next, the Lord ever saves me. ||15||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਜਿਨ ਕੰਉ ਸਤਿਗੁਰੁ ਭੇਟਿਆ; ਸੇ ਹਰਿ ਕੀਰਤਿ ਸਦਾ ਕਮਾਹਿ ॥
jin knau satigur bhettiaa; se har keerat sadaa kamaeh |
Punjabi
ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਉਹ ਹਮੇਸ਼ਾਂ ਪ੍ਰਭੂ ਦਾ ਜੱਸ ਗਾਇਨ ਕਰਨ ਅੰਦਰ ਜੁੜਦੇ ਹਨ।
English
Those who meet the True Guru, ever sing the Kirtan of the Lord's Praises.
ਅਚਿੰਤੁ ਹਰਿ ਨਾਮੁ. ਤਿਨ ਕੈ ਮਨਿ ਵਸਿਆ; ਸਚੈ ਸਬਦਿ ਸਮਾਹਿ ॥
achint har naam. tin kai man vasiaa; sachai sabad samaeh |
Punjabi
ਰੱਬ ਦਾ ਨਾਮ ਸੁੱਤੇ ਸਿੱਧ ਹੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਹੈ ਅਤੇ ਉਹ ਸੱਚੇ ਨਾਮ ਵਿੱਚ ਲੀਨ ਹੋ ਜਾਂਦੇ ਹਨ।
English
The Lord's Name naturally fills their minds, and they are absorbed in the Shabad, the Word of the True Lord.
ਕੁਲੁ ਉਧਾਰਹਿ ਆਪਣਾ; ਮੋਖ ਪਦਵੀ ਆਪੇ ਪਾਹਿ ॥
kul udhaareh aapanaa; mokh padavee aape paeh |
Punjabi
ਉਹ ਆਪਣੀ ਵੰਸ਼ ਨੂੰ ਬਚ ਲੈਂਦੇ ਹਨ ਅਤੇ ਖੁਦ ਮੁਕਤੀ ਦੇ ਰੁਤਬੇ ਨੂੰ ਪ੍ਰਾਪਤ ਹੋ ਜਾਂਦੇ ਹਨ।
English
They redeem their generations, and they themselves obtain the state of liberation.
ਪਾਰਬ੍ਰਹਮੁ ਤਿਨ ਕੰਉ. ਸੰਤੁਸਟੁ ਭਇਆ; ਜੋ ਗੁਰ ਚਰਨੀ ਜਨ ਪਾਹਿ ॥
paarabraham tin knau. santusatt bheaa; jo gur charanee jan paeh |
Punjabi
ਸ਼ਰੋਮਣੀ ਸਾਹਿਬ ਉਨ੍ਹਾਂ ਪੁਰਸ਼ਾਂ ਤੇ ਪ੍ਰਸੰਨ ਥੀ ਵੰਞਦਾ ਹੈ, ਜੋ ਗੁਰਾਂ ਦੇ ਪੈਰੀਂ ਪੈਂਦੇ ਹਨ।
English
The Supreme Lord God is pleased with those who fall at the Guru's Feet.
ਜਨੁ ਨਾਨਕੁ. ਹਰਿ ਕਾ ਦਾਸੁ ਹੈ; ਕਰਿ ਕਿਰਪਾ ਹਰਿ. ਲਾਜ ਰਖਾਹਿ ॥੧॥
jan naanak. har kaa daas hai; kar kirapaa har. laaj rakhaeh |1|
Punjabi
ਸੇਵਕ ਨਾਨਕ, ਪ੍ਰਭੂ ਦਾ ਗੋਲਾ ਹੈ ਅਤੇ ਆਪਣੀ ਦਇਆ ਦੁਆਰਾ ਵਾਹਿਗੁਰੂ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖਦਾ ਹੈ।
English
Servant Nanak is the Lord's slave; by His Grace, the Lord preserves his honor. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਹੰਉਮੈ ਅੰਦਰਿ ਖੜਕੁ ਹੈ; ਖੜਕੇ ਖੜਕਿ ਵਿਹਾਇ ॥
hnaumai andar kharrak hai; kharrake kharrak vihaae |
Punjabi
ਹੰਕਾਰ ਵਿੱਚ ਆਦਮੀ ਨੂੰ ਡਰ ਵਿਆਪਦਾ ਹੈ। ਪਰਮ ਘਬਰਾਹਟ ਅੰਦਰ ਉਹ ਆਪਣਾ ਜੀਵਨ ਗੁਜ਼ਾਰਦਾ ਹੈ।
English
In egotism, one is assailed by fear; he passes his life totally troubled by fear.
ਹੰਉਮੈ ਵਡਾ ਰੋਗੁ ਹੈ; ਮਰਿ ਜੰਮੈ ਆਵੈ ਜਾਇ ॥
hnaumai vaddaa rog hai; mar jamai aavai jaae |
Punjabi
ਹੰਕਾਰ ਇਕ ਭਾਰੀ ਬੀਮਾਰੀ ਹੈ, ਜਿਸ ਦੇ ਕਾਰਨ ਉਹ ਮਰਦਾ ਹੈ, ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
Egotism is such a terrible disease; he dies, to be reincarnated - he continues coming and going.
ਜਿਨ ਕਉ ਪੂਰਬਿ ਲਿਖਿਆ; ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥
jin kau poorab likhiaa; tinaa satagur miliaa prabh aae |
Punjabi
ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ, ਉਨ੍ਹਾਂ ਨੂੰ ਸੁਆਮੀ-ਸਰੂਪ ਸਤਿਗੁਰੂ ਆ ਕੇ ਮਿਲ ਪੈਂਦਾ ਹੈ।
English
Those who have such pre-ordained destiny meet with the True Guru, God Incarnate.
ਨਾਨਕ. ਗੁਰ ਪਰਸਾਦੀ ਉਬਰੇ; ਹਉਮੈ ਸਬਦਿ ਜਲਾਇ ॥੨॥
naanak. gur parasaadee ubare; haumai sabad jalaae |2|
Punjabi
ਨਾਨਕ, ਉਹ ਗੁਰਾਂ ਦੀ ਉਹ ਦਇਆ ਦੁਆਰਾ, ਬਚ ਜਾਂਦੇ ਹਨ ਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਸੁੱਟਦੇ ਹਨ।
English
O Nanak, by Guru's Grace, they are redeemed; their egos are burnt away through the Word of the Shabad. ||2||
ਪਉੜੀ ॥
paurree |
Punjabi
ਪਾਉੜੀ।
English
Pauree:
ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ; ਅਬਿਨਾਸੀ ਪੁਰਖੁ ਬਿਧਾਤਾ ॥
har naam hamaaraa prabh abigat agochar; abinaasee purakh bidhaataa |
Punjabi
ਵਾਹਿਗੁਰੂ ਦਾ ਨਾਮ ਮੇਰਾ ਅਮਰ, ਅਗਾਧ ਕਾਲ-ਰਹਿਤ ਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਹੈ।
English
The Lord's Name is my immortal, unfathomable, imperishable Creator Lord, the Architect of Destiny.
ਹਰਿ ਨਾਮੁ ਹਮ ਸ੍ਰੇਵਹ. ਹਰਿ ਨਾਮੁ ਹਮ ਪੂਜਹ; ਹਰਿ ਨਾਮੇ ਹੀ ਮਨੁ ਰਾਤਾ ॥
har naam ham srevah. har naam ham poojah; har naame hee man raataa |
Punjabi
ਰੱਬ ਦਾ ਨਾਮ ਮੈਂ ਸਿਮਰਦਾ ਹਾਂ, ਰੱਬ ਦੇ ਨਾਮ ਨੂੰ ਮੈਂ ਪੂਜਦਾ ਹਾਂ ਅਤੇ ਰੱਬ ਦੇ ਨਾਮ ਨਾਲ ਹੀ ਮੇਰੀ ਆਤਮਾ ਰੰਗੀ ਹੋਈ ਹੈ।
English
I serve the Lord's Name, I worship the Lord's Name, and my soul is imbued with the Lord's Name.
ਹਰਿ ਨਾਮੈ ਜੇਵਡੁ. ਕੋਈ ਅਵਰੁ, ਨ ਸੂਝੈ; ਹਰਿ ਨਾਮੋ. ਅੰਤਿ ਛਡਾਤਾ ॥
har naamai jevadd. koee avar, na soojhai; har naamo. ant chhaddaataa |
Punjabi
ਮੈਨੂੰ ਰੱਬ ਦੇ ਨਾਮ ਜਿੱਡਾ ਵੱਡਾ ਹੋਰ ਕੋਈ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਰੱਬ ਦਾ ਨਾਮ ਹੀ ਅਖੀਰ ਨੂੰ ਮੇਰੀ ਖਲਾਸੀ ਕਰਾਵੇਗਾ।
English
I know of no other as great as the Lord's Name; the Lord's Name shall deliver me in the end.
ਹਰਿ ਨਾਮੁ ਦੀਆ. ਗੁਰਿ ਪਰਉਪਕਾਰੀ; ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥
har naam deea. gur praupakaaree; dhan dhan guroo kaa pitaa maataa |
Punjabi
ਭਲਾ ਕਰਨ ਵਾਲੇ ਗੁਰਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ। ਮੁਬਾਰਕ! ਮੁਬਾਰਕ ਹਨ, ਗੁਰਾਂ ਦੇ ਮਾਤਾ ਪਿਤਾ।
English
The Generous Guru has given me the Lord's Name; blessed, blessed are the Guru's mother and father.
ਹੰਉ ਸਤਿਗੁਰ ਅਪੁਣੇ ਕੰਉ, ਸਦਾ ਨਮਸਕਾਰੀ; ਜਿਤੁ ਮਿਲਿਐ. ਹਰਿ ਨਾਮੁ ਮੈ ਜਾਤਾ ॥੧੬॥
hnau satigur apune knau, sadaa namasakaaree; jit miliai. har naam mai jaataa |16|
Punjabi
ਮੈਂ ਹਮੇਸ਼ਾਂ ਆਪਣੇ ਸੱਚੇ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੂੰ ਮਿਲ ਕੇ ਮੈਂ ਸਾਈਂ ਦਾ ਨਾਮ ਅਨੁਭਵ ਕਰ ਲਿਆ ਹੈ।
English
I ever bow in humble reverence to my True Guru; meeting Him, I have come to know the Lord's Name. ||16||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਗੁਰਮੁਖਿ ਸੇਵ. ਨ ਕੀਨੀਆ; ਹਰਿ ਨਾਮਿ. ਨ ਲਗੋ ਪਿਆਰੁ ॥
guramukh sev. na keeneea; har naam. na lago piaar |
Punjabi
ਜੋ ਮੁੱਖੀ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਸੁਆਮੀ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ,
English
One who does not serve the Guru as Gurmukh, who does not love the Lord's Name,
ਸਬਦੈ ਸਾਦੁ. ਨ ਆਇਓ; ਮਰਿ ਜਨਮੈ ਵਾਰੋ ਵਾਰ ॥
sabadai saad. na aaeo; mar janamai vaaro vaar |
Punjabi
ਅਤੇ ਗੁਰਾਂ ਦੀ ਬਾਣੀ ਦਾ ਸੁਆਦ ਨਹੀਂ ਮਾਣਦਾ, ਉਹ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਹਿੰਦਾ ਹੈ।
English
and who does not savor the taste of the Shabad, shall die, and be reborn, over and over again.
ਮਨਮੁਖਿ ਅੰਧੁ. ਨ ਚੇਤਈ; ਕਿਤੁ ਆਇਆ ਸੈਸਾਰਿ ॥
manamukh andh. na chetee; kit aaeaa saisaar |
Punjabi
ਸਾਹਿਬ ਦਾ ਸਿਮਰਨ ਨਹੀਂ ਕਰਦਾ। ਉਹ ਕਿਉਂ ਇਸ ਜਗਤ ਅੰਦਰ ਆਇਆ ਸੀ?
English
The blind, self-willed manmukh does not think of the Lord; why did he even come into the world?
ਨਾਨਕ. ਜਿਨ ਕਉ ਨਦਰਿ ਕਰੇ; ਸੇ ਗੁਰਮੁਖਿ ਲੰਘੇ ਪਾਰਿ ॥੧॥
naanak. jin kau nadar kare; se guramukh langhe paar |1|
Punjabi
ਨਾਨਕ, ਜਿਨ੍ਹਾਂ ਉਤੇ ਸਾਹਿਬ ਮਿਹਰ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
English
O Nanak, that Gurmukh, upon whom the Lord casts His Glance of Grace, crosses over the world-ocean. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਇਕੋ ਸਤਿਗੁਰੁ ਜਾਗਤਾ; ਹੋਰੁ ਜਗੁ ਸੂਤਾ. ਮੋਹਿ ਪਿਆਸਿ ॥
eiko satigur jaagataa; hor jag sootaa. mohi piaas |
Punjabi
ਕੇਵਲ ਗੁਰੂ ਜੀ ਹੀ ਜਾਗਦੇ ਹਨ, ਬਾਕੀ ਦਾ ਸੰਸਾਰ, ਸੰਸਾਰੀ ਮਮਤਾ ਤੇ ਤ੍ਰਿਸ਼ਨਾਂ ਵਿੱਚ ਸੁੱਤਾ ਪਿਆ ਹੈ।
English
Only the Guru is awake; the rest of the world is asleep in emotional attachment and desire.
ਸਤਿਗੁਰੁ ਸੇਵਨਿ. ਜਾਗੰਨਿ ਸੇ; ਜੋ ਰਤੇ. ਸਚਿ ਨਾਮਿ ਗੁਣਤਾਸਿ ॥
satigur sevan. jaagan se; jo rate. sach naam gunataas |
Punjabi
ਜੋ ਨੇਕੀਆਂ ਦੇ ਖਜਾਨੇ ਸਤਿਨਾਮ ਨਾਲ ਰੰਗੀਜੇ ਹਨ, ਉਹ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ ਅਤੇ ਖਬਰਦਾਰ ਰਹਿੰਦੇ ਹਨ।
English
Those who serve the True Guru and remain wakeful, are imbued with the True Name, the treasure of virtue.