Ang 593
ਮਨਮੁਖਿ ਅੰਧ. ਨ ਚੇਤਨੀ; ਜਨਮਿ ਮਰਿ ਹੋਹਿ ਬਿਨਾਸਿ ॥
manamukh andh. na chetanee; janam mar hohi binaas |
Punjabi
ਅੰਨ੍ਹੇ ਅਧਰਮੀ ਸਾਹਿਬ ਨੂੰ ਚੇਤੇ ਨਹੀਂ ਕਰਦੇ, ਜੰਮਣ ਤੇ ਮਰਨ ਵਿੱਚ ਉਹ ਤਬਾਹ ਹੋ ਜਾਂਦੇ ਹਨ।
English
The blind, self-willed manmukhs do not think of the Lord; they are ruined through birth and death.
ਨਾਨਕ. ਗੁਰਮੁਖਿ ਤਿਨੀ ਨਾਮੁ ਧਿਆਇਆ; ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥
naanak. guramukh tinee naam dhiaaeaa; jin knau dhur poorab likhiaas |2|
Punjabi
ਨਾਨਕ ਗੁਰਾਂ ਦੇ ਰਾਹੀਂ, ਕੇਵਲ ਓਹੀ ਨਾਮ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੀ ਪ੍ਰਾਲਭਧ ਵਿੱਚ ਆਦੀ ਪ੍ਰਭੂ ਨੇ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ।
English
O Nanak, the Gurmukhs meditate on the Naam, the Name of the Lord; this is their destiny, pre-ordained by the Primal Lord God. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਨਾਮੁ. ਹਮਾਰਾ ਭੋਜਨੁ ਛਤੀਹ ਪਰਕਾਰ; ਜਿਤੁ ਖਾਇਐ. ਹਮ ਕਉ ਤ੍ਰਿਪਤਿ ਭਈ ॥
har naam. hamaaraa bhojan chhateeh parakaar; jit khaaeiai. ham kau tripat bhee |
Punjabi
ਵਾਹਿਗੁਰੂ ਦਾ ਨਾਮ ਮੇਰਾ ਛੱਤੀ ਕਿਸਮ ਦਾ ਖਾਣਾ ਹੈ, ਜਿਸ ਨੂੰ ਛੱਕਣ ਦੁਆਰਾ ਮੈਂ ਰੱਜ ਗਿਆ ਹਾਂ।
English
The Lord's Name is my food; eating the thirty-six varieties of it, I am satisfied and satiated.
ਹਰਿ ਨਾਮੁ ਹਮਾਰਾ ਪੈਨਣੁ; ਜਿਤੁ ਫਿਰਿ ਨੰਗੇ. ਨ ਹੋਵਹ; ਹੋਰ ਪੈਨਣ ਕੀ. ਹਮਾਰੀ ਸਰਧ ਗਈ ॥
har naam hamaaraa painan; jit fir nange. na hovah; hor painan kee. hamaaree saradh gee |
Punjabi
ਵਾਹਿਗੁਰੂ ਦਾ ਨਾਮ ਮੇਰੀ ਪੁਸ਼ਾਕ ਹੈ, ਜਿਸ ਨੂੰ ਪਾਉਣ ਦੁਆਰਾ ਮੈਂ ਮੁੜ ਕੇ ਨੰਗਾ ਨਹੀਂ ਹੋਵਾਂਗਾ ਅਤੇ ਹੋਰ ਕੁਝ ਪਹਿਨਣ ਦੀ ਖਾਹਿਸ਼ ਨਾਸ ਹੋ ਗਈ ਹੈ।
English
The Lord's Name is my clothing; wearing it, I shall never be naked again, and my desire to wear other clothing is gone.
ਹਰਿ ਨਾਮੁ ਹਮਾਰਾ ਵਣਜੁ. ਹਰਿ ਨਾਮੁ ਵਾਪਾਰੁ; ਹਰਿ ਨਾਮੈ ਕੀ. ਹਮ ਕੰਉ, ਸਤਿਗੁਰਿ ਕਾਰਕੁਨੀ ਦੀਈ ॥
har naam hamaaraa vanaj. har naam vaapaar; har naamai kee. ham knau, satigur kaarakunee deeee |
Punjabi
ਸਾਈਂ ਦਾ ਨਾਮ ਮੇਰਾ ਬਿਉਪਾਰ ਹੈ, ਸਾਈਂ ਦਾ ਨਾਮ ਹੀ ਮੇਰੀ ਸੁਦਾਗਰੀ ਅਤੇ ਸਾਈਂ ਦੇ ਨਾਮ ਦਾ ਕਾਰੋਬਾਰ ਹੀ ਸੱਚੇ ਗੁਰਾਂ ਨੇ ਮੈਨੂੰ ਬਖਸ਼ਿਆ ਹੈ।
English
The Lord's Name is my business, the Lord's Name is my commerce; the True Guru has blessed me with its use.
ਹਰਿ ਨਾਮੈ ਕਾ ਹਮ ਲੇਖਾ ਲਿਖਿਆ; ਸਭ ਜਮ ਕੀ ਅਗਲੀ ਕਾਣਿ ਗਈ ॥
har naamai kaa ham lekhaa likhiaa; sabh jam kee agalee kaan gee |
Punjabi
ਮੈਂ ਸਾਹਿਬ ਦੇ ਨਾਮ ਦਾ ਹਿਸਾਬ ਕਿਤਾਬ ਲਿਖਦਾ ਹਾਂ ਅਤੇ ਅੱਗੇ ਲਈ ਮੇਰੀ ਮੌਤ ਦੀ ਸਾਰੀ ਮੁਥਾਜੀ ਚੁੱਕੀ ਜਾਵੇਗੀ।
English
I record the account of the Lord's Name, and I shall not be subject to death again.
ਹਰਿ ਕਾ ਨਾਮੁ. ਗੁਰਮੁਖਿ ਕਿਨੈ ਵਿਰਲੈ ਧਿਆਇਆ; ਜਿਨ ਕੰਉ. ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥
har kaa naam. guramukh kinai viralai dhiaaeaa; jin knau. dhur karam paraapat likhat pee |17|
Punjabi
ਗੁਰਾਂ ਦੀ ਦਇਆ ਦੁਆਰਾ ਬਹੁਤ ਹੀ ਥੋੜੇ ਜੋ ਵਾਹਿਗੁਰੂ ਦੀ ਮਿਹਰ ਦੇ ਪਾਤਰ ਹਨ, ਤੇ ਜਿਨ੍ਹਾਂ ਦੇ ਹੱਕ ਵਿੱਚ ਐਸੀ ਲਿਖਤਾਕਾਰ ਹੈ, ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ।
English
Only a few, as Gurmukh, meditate on the Lord's Name; they are blessed by the Lord, and receive their pre-ordained destiny. ||17||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਜਗਤੁ ਅਗਿਆਨੀ ਅੰਧੁ ਹੈ; ਦੂਜੈ ਭਾਇ ਕਰਮ ਕਮਾਇ ॥
jagat agiaanee andh hai; doojai bhaae karam kamaae |
Punjabi
ਸੰਸਾਰ ਬੇਸਮਝ ਅਤੇ ਅੰਨ੍ਹਾ ਹੈ। ਹੋਰਸ ਦੀ ਪ੍ਰੀਤ ਰਾਹੀਂ ਇਹ ਕੰਮ ਕਰਦਾ ਹੈ।
English
The world is blind and ignorant; in the love of duality, it engages in actions.
ਦੂਜੈ ਭਾਇ. ਜੇਤੇ ਕਰਮ ਕਰੇ; ਦੁਖੁ ਲਗੈ ਤਨਿ ਧਾਇ ॥
doojai bhaae. jete karam kare; dukh lagai tan dhaae |
Punjabi
ਜਿਤਨੇ ਭੀ ਅਮਲ ਬੰਦਾ ਦਵੈਤ-ਭਾਵ ਰਾਹੀਂ ਕਮਾਉਂਦਾ ਹੈ ਉਨ੍ਹਾਂ ਸਾਰਿਆਂ ਨਾਲ ਦੁੱਖ ਤਕਲੀਫ ਭੱਜ ਕੇ ਉਸ ਦੀ ਦੇਹ ਨੂੰ ਚਿਮੜਦੇ ਹਨ।
English
But those actions which are performed in the love of duality, cause only pain to the body.
ਗੁਰ ਪਰਸਾਦੀ ਸੁਖੁ ਊਪਜੈ; ਜਾ ਗੁਰ ਕਾ ਸਬਦੁ ਕਮਾਇ ॥
gur parasaadee sukh aoopajai; jaa gur kaa sabad kamaae |
Punjabi
ਜਦ ਪ੍ਰਾਣੀ ਗੁਰਾਂ ਦੇ ਬਚਨ ਉਤੇ ਅਮਲ ਕਰਦਾ ਹੈ, ਤਾਂ ਗੁਰਾਂ ਦੀ ਦਇਆ ਦੁਆਰਾ ਆਰਾਮ ਉਤਪੰਨ ਹੋ ਜਾਂਦਾ ਹੈ।
English
By Guru's Grace, peace wells up, when one acts according to the Word of the Guru's Shabad.
ਸਚੀ ਬਾਣੀ ਕਰਮ ਕਰੇ; ਅਨਦਿਨੁ ਨਾਮੁ ਧਿਆਇ ॥
sachee baanee karam kare; anadin naam dhiaae |
Punjabi
ਉਹ ਸੱਚੀ ਗੁਰਬਾਣੀ ਦੇ ਦਰਸਾਏ ਹੋਏ ਅਮਲ ਕਮਾਉਂਦਾ ਹੈ ਅਤੇ ਰੈਣ ਦਿਹੁੰ ਨਾਮ ਦਾ ਆਰਾਧਨ ਕਰਦਾ ਹੈ।
English
He acts according to the True Word of the Guru's Bani; night and day, he meditates on the Naam, the Name of the Lord.
ਨਾਨਕ. ਜਿਤੁ ਆਪੇ ਲਾਏ, ਤਿਤੁ ਲਗੇ; ਕਹਣਾ ਕਿਛੂ. ਨ ਜਾਇ ॥੧॥
naanak. jit aape laae, tith lage; kahanaa kichhoo. na jaae |1|
Punjabi
ਨਾਨਕ, ਉਹ ਉਸ ਨਾਲ ਜੁੜਦਾ ਹੈ, ਜਿਸ ਨਾਲ ਹਰੀ ਖੁਦ ਉਸ ਨੂੰ ਜੋੜਦਾ ਹੈ। ਆਦਮੀ ਦਾ ਉਸ ਵਿੱਚ ਕੋਈ ਦਖਲ ਨਹੀਂ।
English
O Nanak, as the Lord Himself engages him, so is he engaged; no one has any say in this matter. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਹਮ ਘਰਿ ਨਾਮੁ ਖਜਾਨਾ ਸਦਾ ਹੈ; ਭਗਤਿ ਭਰੇ ਭੰਡਾਰਾ ॥
ham ghar naam khajaanaa sadaa hai; bhagat bhare bhanddaaraa |
Punjabi
ਮੇਰੇ ਗ੍ਰਿਹ ਅੰਦਰ ਸਦੀਵੀ ਸਥਿਰ ਨਾਮ ਦਾ ਨਿਧਾਨ ਤੇ ਸ਼ਰਧਾ-ਪ੍ਰੇਮ ਦਾ ਪਰੀਪੂਰਨ ਕੋਸ਼ ਹੈ।
English
Within the home of my own being, is the everlasting treasure of the Naam; it is a treasure house, overflowing with devotion.
ਸਤਗੁਰੁ ਦਾਤਾ ਜੀਅ ਕਾ; ਸਦ ਜੀਵੈ ਦੇਵਣਹਾਰਾ ॥
satagur daataa jeea kaa; sad jeevai devanahaaraa |
Punjabi
ਸੱਚੇ ਗੁਰਦੇਵ ਰੂਹਾਨੀ ਜੀਵਨ ਦੇਣ ਵਾਲੇ ਹਨ। ਉਹ ਦਾਤਾਰ, ਹਮੇਸ਼ਾਂ ਹੀ ਜੀਉਂਦੇ ਜਾਗਦੇ ਹਨ।
English
The True Guru is the Giver of the life of the soul; the Great Giver lives forever.
ਅਨਦਿਨੁ ਕੀਰਤਨੁ ਸਦਾ ਕਰਹਿ; ਗੁਰ ਕੈ ਸਬਦਿ ਅਪਾਰਾ ॥
anadin keeratan sadaa kareh; gur kai sabad apaaraa |
Punjabi
ਅਨੰਤ ਗੁਰਬਾਣੀ ਦੇ ਰਾਹੀਂ, ਰਾਤ ਦਿਨ, ਮੈਂ ਹਮੇਸ਼ਾਂ ਸਾਹਿਬ ਦੀ ਕੀਰਤੀ ਗਾਇਨ ਕਰਦਾ ਹਾਂ।
English
Night and day, I continually sing the Kirtan of the Lord's Praise, through the Infinite Word of the Guru's Shabad.
ਸਬਦੁ ਗੁਰੂ ਕਾ ਸਦ ਉਚਰਹਿ; ਜੁਗੁ ਜੁਗੁ ਵਰਤਾਵਣਹਾਰਾ ॥
sabad guroo kaa sad uchareh; jug jug varataavanahaaraa |
Punjabi
ਮੈਂ ਸਦੀਵ ਹੀ ਗੁਰਾਂ ਦੀ ਬਾਣੀ ਦਾ ਉਚਾਰਨ ਕਰਦਾ ਹਾਂ ਜਿਨ੍ਹਾਂ ਦੀ ਰਜ਼ਾ ਸਾਰਿਆਂ ਯੁੱਗਾਂ ਅੰਦਰ ਕਲਾ ਵਰਤਾਉਂਦੀ ਹੈ।
English
I recite continually the Guru's Shabads, which have been effective throughout the ages.
ਇਹੁ ਮਨੂਆ ਸਦਾ ਸੁਖਿ ਵਸੈ; ਸਹਜੇ ਕਰੇ ਵਾਪਾਰਾ ॥
eihu manooaa sadaa sukh vasai; sahaje kare vaapaaraa |
Punjabi
ਮੇਰੀ ਇਹ ਆਤਮਾ ਹਮੇਸ਼ਾਂ ਆਰਾਮ ਅੰਦਰ ਵਸਦੀ ਹੈ ਅਤੇ ਸ਼ਾਂਤ ਚਿੱਤ ਹੀ ਸਾਈਂ ਦੇ ਨਾਮ ਦਾ ਵਣਜ ਕਰਦੀ ਹੈ।
English
This mind ever abides in peace, dealing in peace and poise.
ਅੰਤਰਿ ਗੁਰ ਗਿਆਨੁ. ਹਰਿ ਰਤਨੁ ਹੈ; ਮੁਕਤਿ ਕਰਾਵਣਹਾਰਾ ॥
antar gur giaan. har ratan hai; mukat karaavanahaaraa |
Punjabi
ਮੇਰੇ ਅੰਦਰ ਗੁਰਾਂ ਦੀ ਬਖਸ਼ੀ ਹੋਈ ਦਾਤ ਪ੍ਰਭੂ ਗਿਆਨ ਰੂਪੀ ਹੀਰਾ ਹੈ, ਜੋ ਮੇਰੀ ਕਲਿਆਣ ਕਰਦਾ ਹੈ।
English
Deep within me is the Guru's Wisdom, the Lord's jewel, the Bringer of liberation.
ਨਾਨਕ. ਜਿਸ ਨੋ ਨਦਰਿ ਕਰੇ ਸੋ ਪਾਏ; ਸੋ ਹੋਵੈ ਦਰਿ ਸਚਿਆਰਾ ॥੨॥
naanak. jis no nadar kare so paae; so hovai dar sachiaaraa |2|
Punjabi
ਨਾਨਕ, ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ ਉਹ ਇਸ ਦਾਤ ਨੂੰ ਹਾਸਲ ਕਰ ਲੈਂਦਾ ਹੈ ਅਤੇ ਉਹ ਸਾਹਿਬ ਦੇ ਦਰਬਾਰ ਅੰਦਰ ਸੱਚਾ ਕਰਾਰ ਦਿੱਤਾ ਜਾਂਦਾ ਹੈ।
English
O Nanak, one who is blessed by the Lord's Glance of Grace obtains this, and is judged to be True in the Court of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜੋ ਸਤਿਗੁਰ ਚਰਣੀ ਜਾਇ ਪਇਆ ॥
dhan dhan so gurasikh kaheeai; jo satigur charanee jaae peaa |
Punjabi
ਸੁਲੱਖਣਾ! ਸੁਲੱਖਣਾ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜੋ ਜਾ ਕੇ ਸੱਚੇ ਗੁਰਾਂ ਦੇ ਪੈਰੀਂ ਪੈਂਦਾ ਹੈ।
English
Blessed, blessed is that Sikh of the Guru, who goes and falls at the Feet of the True Guru.
ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥
dhan dhan so gurasikh kaheeai; jin har naamaa mukh raam kahiaa |
Punjabi
ਸੁਲੱਖਣਾ! ਸੁਲੱਖਣਾ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜੋ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ।
English
Blessed, blessed is that Sikh of the Guru, who with his mouth, utters the Name of the Lord.
ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਸੁ ਹਰਿ ਨਾਮਿ ਸੁਣਿਐ. ਮਨਿ ਅਨਦੁ ਭਇਆ ॥
dhan dhan so gurasikh kaheeai; jis har naam suniai. man anad bheaa |
Punjabi
ਮੁਬਾਰਕ! ਮੁਬਾਕਰ! ਉਹ ਗੁਰਸਿੱਖ ਆਖਿਆ ਜਾਂਦਾ ਹੈ ਜਿਸ ਦੀ ਆਤਮਾ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਪ੍ਰਸੰਨ ਹੁੰਦੀ ਹੈ।
English
Blessed, blessed is that Sikh of the Guru, whose mind, upon hearing the Lord's Name, becomes blissful.
ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ ਸਤਿਗੁਰ ਸੇਵਾ ਕਰਿ. ਹਰਿ ਨਾਮੁ ਲਇਆ ॥
dhan dhan so gurasikh kaheeai; jin satigur sevaa kar. har naam leaa |
Punjabi
ਮੁਬਾਰਕ, ਮੁਬਾਰਕ! ਆਖਿਆ ਜਾਂਦਾ ਹੈ, ਉਹ ਗੁਰਸਿੱਖ ਜੋ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਸੁਆਮੀ ਦੇ ਨਾਮ ਨੂੰ ਪਰਾਪਤ ਹੁੰਦਾ ਹੈ।
English
Blessed, blessed is that Sikh of the Guru, who serves the True Guru, and so obtains the Lord's Name.
ਤਿਸੁ ਗੁਰਸਿਖ ਕੰਉ. ਹੰਉ ਸਦਾ ਨਮਸਕਾਰੀ; ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥
tis gurasikh knau. hnau sadaa namasakaaree; jo gur kai bhaanai gurasikh chaliaa |18|
Punjabi
ਮੈਂ ਹਮੇਸ਼ਾਂ ਉਸ ਗੁਰਸਿੱਖ ਨੂੰ ਪ੍ਰਣਾਮ ਕਰਦਾ ਹਾਂ ਜਿਹੜਾ ਗੁਰੂ ਦਾ ਸਿੱਖ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ।
English
I bow forever in deepest respect to that Sikh of the Guru, who walks in the Way of the Guru. ||18||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਮਨਹਠਿ. ਕਿਨੈ ਨ ਪਾਇਓ; ਸਭ ਥਕੇ ਕਰਮ ਕਮਾਇ ॥
manahatth. kinai na paaeo; sabh thake karam kamaae |
Punjabi
ਮਨ ਦੇ ਹੱਠ ਰਾਹੀਂ ਕੋਈ ਭੀ ਸਾਈਂ ਨੂੰ ਪ੍ਰਾਪਤ ਨਹੀਂ ਹੋਇਆ। ਹੱਠ ਨਾਲ ਕਾਰਜਾਂ ਨੂੰ ਕਰਦੇ ਸਾਰੇ ਹਾਰ ਹੁੱਟ ਗਏ ਹਨ।
English
No one has ever found the Lord through stubborn-mindedness. All have grown weary of performing such actions.
ਮਨਹਠਿ ਭੇਖ ਕਰਿ ਭਰਮਦੇ; ਦੁਖੁ ਪਾਇਆ ਦੂਜੈ ਭਾਇ ॥
manahatth bhekh kar bharamade; dukh paaeaa doojai bhaae |
Punjabi
ਚਿੱਤ ਦੀ ਜਿੱਦ ਦੁਆਰਾ ਅਤੇ ਝੂਠੇ ਵੇਸ ਕਰ ਕੇ ਉਹ ਭਰਮਾ ਵਿੱਚ ਵਿਚਰਦੇ ਹਨ ਅਤੇ ਇਸੇ ਕਾਰਨ ਹੋਰਸ ਦੀ ਪ੍ਰੀਤ ਰਾਹੀਂ ਤਕਲੀਫ ਉਠਾਉਂਦੇ ਹਨ।
English
Through their stubborn-mindedness, and by wearing their disguises, they are deluded; they suffer in pain from the love of duality.
ਰਿਧਿ ਸਿਧਿ ਸਭੁ ਮੋਹੁ ਹੈ; ਨਾਮੁ. ਨ ਵਸੈ ਮਨਿ ਆਇ ॥
ridh sidh sabh mohu hai; naam. na vasai man aae |
Punjabi
ਧਨ-ਪਦਾਰਥ ਤੇ ਕਰਾਮਾਤ ਸਭ ਸੰਸਾਰੀ ਲਗਨ ਹੈ। ਉੇਸ ਦੇ ਸਬੱਬ ਨਾਮ ਚਿੱਤ ਅੰਦਰ ਆ ਕੇ ਨਹੀਂ ਟਿਕਦਾ।
English
Riches and the supernatural spiritual powers of the Siddhas are all emotional attachments; through them, the Naam, the Name of the Lord, does not come to dwell in the mind.
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ; ਅਗਿਆਨੁ ਅੰਧੇਰਾ ਜਾਇ ॥
gur sevaa te man niramal hovai; agiaan andheraa jaae |
Punjabi
ਗੁਰਾਂ ਦੀ ਘਾਲ ਕਮਾਉਣ ਦੁਆਰਾ ਆਤਮਾ ਪਵਿੱਤ, ਹੋ ਜਾਂਦੀ ਹੈ ਅਤੇ ਆਤਮਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
English
Serving the Guru, the mind becomes immaculately pure, and the darkness of spiritual ignorance is dispelled.
ਨਾਮੁ ਰਤਨੁ ਘਰਿ ਪਰਗਟੁ ਹੋਆ; ਨਾਨਕ ਸਹਜਿ ਸਮਾਇ ॥੧॥
naam ratan ghar paragatt hoaa; naanak sehaj samaae |1|
Punjabi
ਨਾਮ ਹੀਰਾ ਬੰਦੇ ਦੇ ਮਨ ਗ੍ਰਿਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਹੇ ਨਾਨਕ! ਉਹ ਬੈਕੁੰਠੀ ਆਨੰਦ ਵਿੱਚ ਲੀਨ ਹੋ ਜਾਂਦਾ ਹੈ।
English
The jewel of the Naam is revealed in the home of one's own being; O Nanak, one merges in celestial bliss. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl: