Ekam
Guru Granth Sahib

Ang 594

Ang 594 · Line 1

ਸਬਦੈ ਸਾਦੁ. ਨ ਆਇਓ; ਨਾਮਿ. ਨ ਲਗੋ ਪਿਆਰੁ ॥

sabadai saad. na aaeo; naam. na lago piaar |

Punjabi

ਜੋ ਰੱਬੀ ਕਲਾਮ ਦਾ ਰਸ ਨਹੀਂ ਜਾਣਦਾ, ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ,

Bhai Manmohan Singh (Shabad OS, CC BY-SA)

English

One who does not savor the taste of the Shabad, who does not love the Naam, the Name of the Lord,

Dr. Sant Singh Khalsa (Shabad OS, CC BY-SA)
Ang 594 · Line 2

ਰਸਨਾ ਫਿਕਾ ਬੋਲਣਾ; ਨਿਤ ਨਿਤ ਹੋਇ ਖੁਆਰੁ ॥

rasanaa fikaa bolanaa; nit nit hoe khuaar |

Punjabi

ਅਤੇ ਆਪਣੀ ਜੀਭ੍ਹ ਨਾਲ ਰੁੱਖੇ ਬਚਨ ਉਚਾਰਦਾ ਹੈ, ਉਹ ਸਦੀਵ ਦੇ ਹਮੇਸ਼ਾਂ ਲਈ ਬਰਬਾਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

and who speaks insipid words with his tongue, is ruined, again and again.

Dr. Sant Singh Khalsa (Shabad OS, CC BY-SA)
Ang 594 · Line 3

ਨਾਨਕ. ਕਿਰਤਿ ਪਇਐ ਕਮਾਵਣਾ; ਕੋਇ. ਨ ਮੇਟਣਹਾਰੁ ॥੨॥

naanak. kirat peiai kamaavanaa; koe. na mettanahaar |2|

Punjabi

ਨਾਨਕ, ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦਾ ਹੈ ਅਤੇ ਕੋਈ ਭੀ ਉਨ੍ਹਾਂ ਨੂੰ ਮਿਟਾ ਨਹੀਂ ਸਕਦਾ।

Bhai Manmohan Singh (Shabad OS, CC BY-SA)

English

O Nanak, he acts according to the karma of his past actions, which no one can erase. ||2||

Dr. Sant Singh Khalsa (Shabad OS, CC BY-SA)
Ang 594 · Line 4

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 594 · Line 5

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ; ਜਿਤੁ ਮਿਲਿਐ. ਹਮ ਕਉ ਸਾਂਤਿ ਆਈ ॥

dhan dhan sat purakh satiguroo hamaaraa; jit miliai. ham kau saant aaee |

Punjabi

ਸੁਲੱਖਣਾ! ਸੁਲੱਖਣਾ! ਹੈ ਸੱਚਾ ਪੁਰਸ਼ ਮੇਰਾ ਸਤਿਗੁਰੂ ਜਿਸ ਨੂੰ ਮਿਲਣ ਦੁਆਰਾ ਮੈਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।

Bhai Manmohan Singh (Shabad OS, CC BY-SA)

English

Blessed, blessed is the True Being, my True Guru; meeting Him, I have found peace.

Dr. Sant Singh Khalsa (Shabad OS, CC BY-SA)
Ang 594 · Line 6

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ; ਜਿਤੁ ਮਿਲਿਐ. ਹਮ ਹਰਿ ਭਗਤਿ ਪਾਈ ॥

dhan dhan sat purakh satiguroo hamaaraa; jit miliai. ham har bhagat paaee |

Punjabi

ਧੰਨ! ਧੰਨ! ਹੈ, ਸੱਚਾ ਪੁਰਸ਼ ਮੇਰਾ ਸਤਿਗੁਰੂ ਜਿਸ ਨੂੰ ਭੇਟਣ ਦੁਆਰਾ ਮੈਨੂੰ ਸਾਹਿਬ ਦਾ ਸਿਮਰਨ ਪ੍ਰਾਪਤ ਹੋਇਆ ਹੈ।

Bhai Manmohan Singh (Shabad OS, CC BY-SA)

English

Blessed, blessed is the True Being, my True Guru; meeting Him, I have attained the Lord's devotional worship.

Dr. Sant Singh Khalsa (Shabad OS, CC BY-SA)
Ang 594 · Line 7

ਧਨੁ ਧਨੁ ਹਰਿ ਭਗਤੁ. ਸਤਿਗੁਰੂ ਹਮਾਰਾ; ਜਿਸ ਕੀ ਸੇਵਾ ਤੇ. ਹਮ ਹਰਿ ਨਾਮਿ ਲਿਵ ਲਾਈ ॥

dhan dhan har bhagat. satiguroo hamaaraa; jis kee sevaa te. ham har naam liv laaee |

Punjabi

ਮੁਬਾਰਕ! ਮੁਬਾਰਕ! ਹੈ ਸੁਆਮੀ ਦਾ ਸਾਧੂ, ਸਾਧੂ, ਮੇਰਾ ਸੱਚਾ ਗੁਰੂ, ਜਿਸ ਦੀ ਟਹਿਲ ਕਰਨ ਦੁਆਰਾ ਮੇਰਾ ਵਾਹਿਗੁਰੂ ਦੇ ਨਾਮ ਨਾਲ ਪਿਆਰ ਪੈ ਗਿਆ ਹੈ।

Bhai Manmohan Singh (Shabad OS, CC BY-SA)

English

Blessed, blessed is the Lord's devotee, my True Guru; serving Him, I have come to enshrine love for the Name of the Lord.

Dr. Sant Singh Khalsa (Shabad OS, CC BY-SA)
Ang 594 · Line 8

ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ; ਜਿਨਿ ਵੈਰੀ ਮਿਤ੍ਰੁ. ਹਮ ਕਉ, ਸਭ ਸਮ ਦ੍ਰਿਸਟਿ ਦਿਖਾਈ ॥

dhan dhan har giaanee satiguroo hamaaraa; jin vairee mitru. ham kau, sabh sam drisatt dikhaaee |

Punjabi

ਧਨਯ! ਧਨਯ! ਹਨ ਹਰੀ ਦੇ ਜਾਣੂ ਮੇਰੇ ਸੱਚੇ ਗੁਰਦੇਵ ਜਿਨ੍ਹਾਂ ਨੇ ਮੈਨੂੰ ਦੁਸ਼ਮਣ ਤੇ ਦੋਸਤ ਇਕੋ ਜੇਹੀ ਨਜ਼ਰ ਨਾਲ ਵਿਖਾਲ ਦਿੱਤੇ ਹਨ।

Bhai Manmohan Singh (Shabad OS, CC BY-SA)

English

Blessed, blessed is the Knower of the Lord, my True Guru; He has taught me to look upon friend and foe alike.

Dr. Sant Singh Khalsa (Shabad OS, CC BY-SA)
Ang 594 · Line 9

ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ; ਜਿਨਿ ਹਰਿ ਨਾਮ ਸਿਉ, ਹਮਾਰੀ ਪ੍ਰੀਤਿ ਬਣਾਈ ॥੧੯॥

dhan dhan satiguroo mitru hamaaraa; jin har naam siau, hamaaree preet banaaee |19|

Punjabi

ਸ਼ਲਾਘਾਯੋਗ! ਸ਼ਲਾਘਾਯੋਗ ਹੈ, ਮੇਰਾ ਮਿੱਤ੍ਰ ਸੱਚਾ ਗੁਰੂ, ਜਿਸ ਨੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪਾ ਦਿੱਤਾ ਹੈ।

Bhai Manmohan Singh (Shabad OS, CC BY-SA)

English

Blessed, blessed is the True Guru, my best friend; He has led me to embrace love for the Name of the Lord. ||19||

Dr. Sant Singh Khalsa (Shabad OS, CC BY-SA)
Ang 594 · Line 10

ਸਲੋਕੁ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 594 · Line 11

ਘਰ ਹੀ. ਮੁੰਧਿ ਵਿਦੇਸਿ, ਪਿਰੁ; ਨਿਤ ਝੂਰੇ ਸੰਮ੍ਹਾਲੇ ॥

ghar hee. mundh vides, pir; nit jhoore samhaale |

Punjabi

ਪਤਨੀ ਗ੍ਰਿਹ ਵਿੱਚ ਹੈ, ਉਸ ਦਾ ਪਤੀ ਪ੍ਰਦੇਸ਼ ਵਿੱਚ। ਉਹ ਸਦਾ ਉਸ ਨੂੰ ਯਾਦ ਕਰਦੀ ਹੈ ਤੇ ਸੁੱਕਦੀ ਜਾਂਦੀ ਹੈ।

Bhai Manmohan Singh (Shabad OS, CC BY-SA)

English

The soul-bride is at home, while the Husband Lord is away; she cherishes His memory, and mourns His absence.

Dr. Sant Singh Khalsa (Shabad OS, CC BY-SA)
Ang 594 · Line 12

ਮਿਲਦਿਆ. ਢਿਲ ਨ ਹੋਵਈ; ਜੇ ਨੀਅਤਿ ਰਾਸਿ ਕਰੇ ॥੧॥

miladiaa. dtil na hovee; je neeat raas kare |1|

Punjabi

ਉਸ ਨੂੰ ਆਪਣੇ ਪਤੀ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ, ਜੇਕਰ ਉਹ ਆਪਣੇ ਮਨ ਨੂੰ ਦਵੈਤ-ਭਾਵ ਗੁਆ ਕੇ ਸੱਚੇ ਰਸਤੇ ਤੇ ਪਾ ਲਵੇ।

Bhai Manmohan Singh (Shabad OS, CC BY-SA)

English

She shall meet Him without delay, if she rids herself of duality. ||1||

Dr. Sant Singh Khalsa (Shabad OS, CC BY-SA)
Ang 594 · Line 13

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 594 · Line 14

ਨਾਨਕ. ਗਾਲੀ ਕੂੜੀਆ; ਬਾਝੁ ਪਰੀਤਿ ਕਰੇਇ ॥

naanak. gaalee koorreea; baajh pareet karee |

Punjabi

ਨਾਨਕ ਝੂਠੀ ਹੈ ਉਹ ਗੱਲਬਾਤ, ਜੋ ਆਦਮੀ ਪ੍ਰਭੂ ਦੇ ਪ੍ਰੇਮ ਤੋਂ ਸੱਖਣਾ ਕਰਦਾ ਹੈ।

Bhai Manmohan Singh (Shabad OS, CC BY-SA)

English

O Nanak, false is the speech of one who acts without loving the Lord.

Dr. Sant Singh Khalsa (Shabad OS, CC BY-SA)
Ang 594 · Line 15

ਤਿਚਰੁ ਜਾਣੈ ਭਲਾ ਕਰਿ; ਜਿਚਰੁ ਲੇਵੈ ਦੇਇ ॥੨॥

tichar jaanai bhalaa kar; jichar levai dee |2|

Punjabi

ਜਦ ਤਾਂਈਂ ਸੁਆਮੀ ਦੇਈ ਜਾਂਦਾ ਹੈ, ਤੇ ਉਹ ਲਈ ਜਾਂਦਾ ਹੈ, ਤਦ ਤਾਈਂ ਹੀ ਪ੍ਰਾਣੀ ਚੰਗੇ ਨੂੰ ਚੰਗਾ ਕਰ ਕੇ ਜਾਣਦਾ ਹੈ।

Bhai Manmohan Singh (Shabad OS, CC BY-SA)

English

He judges things to be good, only as long as the Lord gives and he receives. ||2||

Dr. Sant Singh Khalsa (Shabad OS, CC BY-SA)
Ang 594 · Line 16

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 594 · Line 17

ਜਿਨਿ ਉਪਾਏ ਜੀਅ; ਤਿਨਿ ਹਰਿ ਰਾਖਿਆ ॥

jin upaae jeea; tin har raakhiaa |

Punjabi

ਜਿਸ ਪ੍ਰਭੂ ਨੇ ਜੀਵ-ਜੰਤੂ ਪੈਦਾ ਕੀਤੇ ਹਨ, ਉਹੀ ਪ੍ਰਭੂ ਉਨ੍ਹਾਂ ਦੀ ਰੱਖਿਆ ਕਰਦਾ ਹੈ।

Bhai Manmohan Singh (Shabad OS, CC BY-SA)

English

The Lord, who created the creatures, also protects them.

Dr. Sant Singh Khalsa (Shabad OS, CC BY-SA)
Ang 594 · Line 18

ਅੰਮ੍ਰਿਤੁ ਸਚਾ ਨਾਉ; ਭੋਜਨੁ ਚਾਖਿਆ ॥

amrit sachaa naau; bhojan chaakhiaa |

Punjabi

ਮੈਂ ਅੰਮ੍ਰਿਤ ਸਰੂਪ ਸੱਚੇ ਨਾਮ ਦਾ ਖਾਣਾ ਖਾਧਾ ਹੈ।

Bhai Manmohan Singh (Shabad OS, CC BY-SA)

English

I have tasted the food of Ambrosial Nectar, the True Name.

Dr. Sant Singh Khalsa (Shabad OS, CC BY-SA)
Ang 594 · Line 19

ਤਿਪਤਿ ਰਹੇ ਆਘਾਇ; ਮਿਟੀ ਭਭਾਖਿਆ ॥

tipat rahe aaghaae; mittee bhabhaakhiaa |

Punjabi

ਮੈਂ ਸੰਤੁਸ਼ਟ ਹੋ ਕੇ ਰੱਜ ਗਿਆ ਹਾਂ, ਅਤੇ ਮੇਰੀ ਖਾਣ ਦੀ ਇੱਛਿਆ ਨਵਿਰਤ ਹੋ ਗਈ ਹੈ।

Bhai Manmohan Singh (Shabad OS, CC BY-SA)

English

I am satisfied and satiated, and my hunger is appeased.

Dr. Sant Singh Khalsa (Shabad OS, CC BY-SA)
Ang 594 · Line 20

ਸਭ ਅੰਦਰਿ ਇਕੁ ਵਰਤੈ; ਕਿਨੈ ਵਿਰਲੈ ਲਾਖਿਆ ॥

sabh andar ik varatai; kinai viralai laakhiaa |

Punjabi

ਸਾਰਿਆ ਵਿੱਚ ਇਕ ਸਾਹਿਬ ਵਿਆਪਕ ਹੋ ਰਿਹਾ ਹੈ। ਕੋਈ ਟਾਵਾਂ ਟੱਲਾ ਹੀ ਇਸ ਗੱਲ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

The One Lord is pervading in all, but rare are those who realize this.

Dr. Sant Singh Khalsa (Shabad OS, CC BY-SA)
Ang 594 · Line 21

ਜਨ ਨਾਨਕ ਭਏ ਨਿਹਾਲੁ; ਪ੍ਰਭ ਕੀ ਪਾਖਿਆ ॥੨੦॥

jan naanak bhe nihaal; prabh kee paakhiaa |20|

Punjabi

ਸੁਆਮੀ ਦੀ ਸ਼ਰਨ ਲੈ ਕੇ, ਗੋਲਾ ਨਾਨਕ ਪਰਮ ਪ੍ਰਸੰਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Servant Nanak is enraptured, in the Protection of God. ||20||

Dr. Sant Singh Khalsa (Shabad OS, CC BY-SA)
Ang 594 · Line 22

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 594 · Line 23

ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ॥

satigur no sabh ko vekhadaa; jetaa jagat sansaar |

Punjabi

ਦੁਨੀਆਂ ਦੇ ਸਾਰੇ ਪ੍ਰਾਣੀ, ਜਿੰਨੇ ਭੀ ਹਨ, ਸੱਚੇ ਗੁਰਾਂ ਨੂੰ ਦੇਖਦੇ ਹਨ।

Bhai Manmohan Singh (Shabad OS, CC BY-SA)

English

All the living beings of the world behold the True Guru.

Dr. Sant Singh Khalsa (Shabad OS, CC BY-SA)
Ang 594 · Line 24

ਡਿਠੈ. ਮੁਕਤਿ ਨ ਹੋਵਈ; ਜਿਚਰੁ ਸਬਦਿ. ਨ ਕਰੇ ਵੀਚਾਰੁ ॥

dditthai. mukat na hovee; jichar sabad. na kare veechaar |

Punjabi

ਪ੍ਰੰਤੂ ਕੇਵਲ ਗੁਰਾਂ ਨੂੰ ਵੇਖਣ ਨਾਲ ਬੰਦੇ ਦੀ ਕਲਿਆਣ ਨਹੀਂ ਹੁੰਦੀ, ਜਿੰਨਾ ਚਿਰ ਉਹ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ।

Bhai Manmohan Singh (Shabad OS, CC BY-SA)

English

One is not liberated by merely seeing Him, unless one contemplates the Word of His Shabad.

Dr. Sant Singh Khalsa (Shabad OS, CC BY-SA)
Ang 594 · Line 25

ਹਉਮੈ. ਮੈਲੁ ਨ ਚੁਕਈ; ਨਾਮਿ. ਨ ਲਗੈ ਪਿਆਰੁ ॥

haumai. mail na chukee; naam. na lagai piaar |

Punjabi

ਉਸ ਦੀ ਹੰਗਤਾ ਦੀ ਮੈਲ ਦੂਰ ਨਹੀਂ ਹੁੰਦੀ ਅਤੇ ਨਾਂ ਹੀ ਨਾਮ ਨਾਲ ਪ੍ਰੀਤ ਪੈਂਦੀ ਹੈ।

Bhai Manmohan Singh (Shabad OS, CC BY-SA)

English

The filth of ego is not removed, and he does not enshrine love for the Naam.

Dr. Sant Singh Khalsa (Shabad OS, CC BY-SA)
Ang 594 · Line 26

ਇਕਿ ਆਪੇ ਬਖਸਿ ਮਿਲਾਇਅਨੁ; ਦੁਬਿਧਾ ਤਜਿ ਵਿਕਾਰ ॥

eik aape bakhas milaaeian; dubidhaa taj vikaar |

Punjabi

ਕਈਆਂ ਨੂੰ ਸਾਹਿਬ ਮੇਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਹੋਰਸ ਦੀ ਪ੍ਰੀਤ ਤੇ ਪਾਪ ਨੂੰ ਛੱਡ ਦਿੰਦੇ ਹਨ।

Bhai Manmohan Singh (Shabad OS, CC BY-SA)

English

The Lord forgives some, and unites them with Himself; they forsake their duality and sinful ways.

Dr. Sant Singh Khalsa (Shabad OS, CC BY-SA)
Ang 594 · Line 27

ਨਾਨਕ. ਇਕਿ ਦਰਸਨੁ ਦੇਖਿ. ਮਰਿ ਮਿਲੇ; ਸਤਿਗੁਰ ਹੇਤਿ ਪਿਆਰਿ ॥੧॥

naanak. ik darasan dekh. mar mile; satigur het piaar |1|

Punjabi

ਨਾਨਕ, ਕਈ ਪ੍ਰੇਮ ਤੇ ਪ੍ਰੀਤ ਨਾਲ ਸਤਿਗੁਰਾਂ ਦਾ ਦੀਦਾਰ ਵੇਖ ਕੇ ਅਤੇ ਆਪਣੇ ਆਪੇ ਤੋਂ ਮਰ ਕੇ, ਸੁਆਮੀ ਨੂੰ ਮਿਲ ਪੈਂਦੇ ਹਨ।

Bhai Manmohan Singh (Shabad OS, CC BY-SA)

English

O Nanak, some behold the Blessed Vision of the True Guru's Darshan, with love and affection; conquering their ego, they meet with the Lord. ||1||

Dr. Sant Singh Khalsa (Shabad OS, CC BY-SA)
Ang 594 · Line 28

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 594 · Line 29

ਸਤਿਗੁਰੂ. ਨ ਸੇਵਿਓ; ਮੂਰਖ ਅੰਧ ਗਵਾਰਿ ॥

satiguroo. na sevio; moorakh andh gavaar |

Punjabi

ਮਤ-ਹੀਣ ਅਤੇ ਅੰਨ੍ਹਾਂ ਉੱਜਡ ਸੱਚੇ ਗੁਰਾਂ ਦੀ ਸੇਵਾ ਨਹੀਂ ਕਮਾਉਂਦਾ।

Bhai Manmohan Singh (Shabad OS, CC BY-SA)

English

The foolish, blind clown does not serve the True Guru.

Dr. Sant Singh Khalsa (Shabad OS, CC BY-SA)
Ang 594 · Line 30

ਦੂਜੈ ਭਾਇ ਬਹੁਤੁ ਦੁਖੁ ਲਾਗਾ; ਜਲਤਾ ਕਰੇ ਪੁਕਾਰ ॥

doojai bhaae bahut dukh laagaa; jalataa kare pukaar |

Punjabi

ਦਵੈਤ-ਭਾਵ ਰਾਹੀਂ ਉਹ ਘਣਾ ਕਸ਼ਟ ਉਠਾਉਂਦਾ ਹੈ ਅਤੇ ਉਸ ਅੰਦਰ ਮਚਦਾ ਹੋਇਆ ਚੀਕਾਂ ਮਾਰਦਾ ਹੈ।

Bhai Manmohan Singh (Shabad OS, CC BY-SA)

English

In love with duality, he endures terrible suffering, and burning, he cries out in pain.

Dr. Sant Singh Khalsa (Shabad OS, CC BY-SA)
Ang 594 · Line 31

ਜਿਨ ਕਾਰਣਿ. ਗੁਰੂ ਵਿਸਾਰਿਆ; ਸੇ. ਨ ਉਪਕਰੇ ਅੰਤੀ ਵਾਰ ॥

jin kaaran. guroo visaariaa; se. na upakare antee vaar |

Punjabi

ਜਿਨ੍ਹਾਂ ਮਨੋਰਥਾਂ ਦੀ ਖਾਤਿਰ ਉਹ ਗੁਰੂ ਨੂੰ ਭੁਲਾਉਂਦਾ ਹੈ, ਉਹ ਭੀ ਅਖੀਰ ਨੂੰ ਉਸ ਦੀ ਸਹਾਇਤਾ ਲਈ ਨਹੀਂ ਆਉਂਦੇ।

Bhai Manmohan Singh (Shabad OS, CC BY-SA)

English

He forgets the Guru, for the sake of mere objects, but they will not come to his rescue in the end.

Dr. Sant Singh Khalsa (Shabad OS, CC BY-SA)
Ang 594 · Line 32

ਨਾਨਕ. ਗੁਰਮਤੀ ਸੁਖੁ ਪਾਇਆ; ਬਖਸੇ ਬਖਸਣਹਾਰ ॥੨॥

naanak. guramatee sukh paaeaa; bakhase bakhasanahaar |2|

Punjabi

ਗੁਰਾਂ ਦੇ ਉਪਦੇਸ਼ ਦੁਆਰਾ ਨਾਨਕ ਨੂੰ ਸੁੱਖ ਪ੍ਰਾਪਤ ਹੋਇਆ ਹੈ, ਮਾਫੀ ਦੇਣਹਾਰ ਮਾਲਕ ਨੇ ਉਸ ਨੂੰ ਮਾਫ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

Through the Guru's Instructions, Nanak has found peace; the Forgiving Lord has forgiven him. ||2||

Dr. Sant Singh Khalsa (Shabad OS, CC BY-SA)
Ang 594 · Line 33

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 594 · Line 34

ਤੂ ਆਪੇ ਆਪਿ. ਆਪਿ ਸਭੁ ਕਰਤਾ; ਕੋਈ ਦੂਜਾ ਹੋਇ. ਸੁ ਅਵਰੋ ਕਹੀਐ ॥

too aape aap. aap sabh karataa; koee doojaa hoe. su avaro kaheeai |

Punjabi

ਤੂੰ ਨਿਰੋਲ ਖੁਦ-ਬ-ਖੁਦ ਹੀ ਸਾਰਿਆਂ ਦਾ ਸਿਰਜਣਹਾਰ ਹੈਂ। ਜੇਕਰ ਕੋਈ ਦੂਸਰਾ ਹੁੰਦਾ ਤਾਂ ਮੈਂ ਉਸ ਹੋਰਸ ਦਾ ਜਿਕਰ ਕਰਦਾ।

Bhai Manmohan Singh (Shabad OS, CC BY-SA)

English

You Yourself, all by Yourself, are the Creator of all. If there were any other, then I would speak of another.

Dr. Sant Singh Khalsa (Shabad OS, CC BY-SA)
Ang 594 · Line 35

ਹਰਿ ਆਪੇ ਬੋਲੈ. ਆਪਿ ਬੁਲਾਵੈ; ਹਰਿ ਆਪੇ ਜਲਿ ਥਲਿ ਰਵਿ ਰਹੀਐ ॥

har aape bolai. aap bulaavai; har aape jal thal rav raheeai |

Punjabi

ਹਰੀ ਖੁਦ ਬੋਲਦਾ ਹੈ ਤੇ ਖੁਦ ਹੀ ਸਾਨੂੰ ਬੁਲਾਉਂਦਾ ਹੈ। ਵਾਹਿਗੁਰੂ ਖਚੁਦ ਹੀ ਸਮੁੰਦਰ ਤੇ ਧਰਤੀ ਵਿੰਚ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

The Lord Himself speaks, and causes us to speak; He Himself is pervading the water and the land.

Dr. Sant Singh Khalsa (Shabad OS, CC BY-SA)
Ang 594 · Line 36

ਹਰਿ ਆਪੇ ਮਾਰੈ. ਹਰਿ ਆਪੇ ਛੋਡੈ; ਮਨ ਹਰਿ ਸਰਣੀ. ਪੜਿ ਰਹੀਐ ॥

har aape maarai. har aape chhoddai; man har saranee. parr raheeai |

Punjabi

ਵਾਹਿਗੁਰੂ ਆਪ ਨਾਸ ਕਰਦਾ ਹੈ ਤੇ ਆਪ ਹੀ ਰਿਹਾਈ ਬਖਸ਼ਦਾ ਹੈ। ਇਸ ਲਈ ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦੀ ਪਨਾਹ ਹੇਠਾ ਪਈ ਰਹੁ।

Bhai Manmohan Singh (Shabad OS, CC BY-SA)

English

The Lord Himself destroys, and the Lord Himself saves. O mind, seek and remain in the Lord's Sanctuary.

Dr. Sant Singh Khalsa (Shabad OS, CC BY-SA)
Ang 594 · Line 37

ਹਰਿ ਬਿਨੁ. ਕੋਈ ਮਾਰਿ ਜੀਵਾਲਿ, ਨ ਸਕੈ; ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥

har bin. koee maar jeevaal, na sakai; man hoe nichind nisal hoe raheeai |

Punjabi

ਵਾਹਿਗੁਰੂ ਦੇ ਬਾਝੋਂ ਕੋਈ ਮਾਰ ਜਾਂ ਜੁਆ ਨਹੀਂ ਸਕਦਾ। ਇਸ ਲੲ, ਹੇ ਮੇਰੀ ਜਿੰਦੜੀਏ! ਬੇਫਿਕਰ ਥੀ ਵੰਞ ਅਤੇ ਨਿੱਡਰ ਹੋ ਕੇ ਵੱਸ।

Bhai Manmohan Singh (Shabad OS, CC BY-SA)

English

Other than the Lord, no one can kill or rejuvenate. O mind, do not be anxious - remain fearless.

Dr. Sant Singh Khalsa (Shabad OS, CC BY-SA)
Ang 594 · Line 38

ਉਠਦਿਆ ਬਹਦਿਆ ਸੁਤਿਆ. ਸਦਾ ਸਦਾ ਹਰਿ ਨਾਮੁ ਧਿਆਈਐ; ਜਨ ਨਾਨਕ. ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ

autthadiaa bahadiaa sutiaa. sadaa sadaa har naam dhiaaeeai; jan naanak. guramukh har laheeai |21|1| sudh

Punjabi

ਖਲੋਤਿਆਂ, ਬੈਠਿਆ ਅਤੇ ਸੁੱਤੇ ਪਿਆਂ, ਸਦੀਵ ਤੇ ਹਮੇਸ਼ਾਂ ਹੀ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਅਤੇ ਗੁਰਾਂ ਦੇ ਰਾਹੀਂ ਵਾਹਿਗੁਰੂ ਨੂੰ ਪ੍ਰਪਾਤ ਹੋ, ਹੇ (ਹਰੀ ਦੇ) ਗੋਲੇ ਨਾਨਕ!

Bhai Manmohan Singh (Shabad OS, CC BY-SA)

English

While standing, sitting, and sleeping, forever and ever, meditate on the Lord's Name; O servant Nanak, as Gurmukh, you shall attain the Lord. ||21||1||Sudh||

Dr. Sant Singh Khalsa (Shabad OS, CC BY-SA)