Ekam
Guru Granth Sahib

Ang 596

Ang 596 · Line 1

ਬੰਨੁ ਬਦੀਆ. ਕਰਿ ਧਾਵਣੀ; ਤਾ ਕੋ ਆਖੈ ਧੰਨੁ ॥

ban badeea. kar dhaavanee; taa ko aakhai dhan |

Punjabi

ਪਾਪਾਂ ਦੀ ਰੋਕਥਾਮ ਨੂੰ ਆਪਣਾ ਆਹਰ ਉਪਰਾਲਾ ਬਣਾ। ਕੇਵਲ ਤਦ ਹੀ ਲੋਕ ਤੈਨੂੰ ਸ਼ਾਬਾਸ਼ੇ ਕਹਿਣਗੇ।

Bhai Manmohan Singh (Shabad OS, CC BY-SA)

English

Let your work be restraint from sin; only then will people call you blessed.

Dr. Sant Singh Khalsa (Shabad OS, CC BY-SA)
Ang 596 · Line 2

ਨਾਨਕ. ਵੇਖੈ ਨਦਰਿ ਕਰਿ; ਚੜੈ ਚਵਗਣ ਵੰਨੁ ॥੪॥੨॥

naanak. vekhai nadar kar; charrai chavagan van |4|2|

Punjabi

ਨਾਨਕ, ਪ੍ਰਭੂ ਤਦ ਤੈਨੂੰ ਮਿਹਰਬਾਨੀ ਨਾਲ ਦੇਖੇਗਾ ਅਤੇ ਤੂੰ ਚਾਰ ਗੁਣੇ ਰੰਗ ਨਾਲ ਰੰਗਿਆ ਜਾਵੇਗਾ।

Bhai Manmohan Singh (Shabad OS, CC BY-SA)

English

O Nanak, the Lord shall look upon you with His Glance of Grace, and you shall be blessed with honor four times over. ||4||2||

Dr. Sant Singh Khalsa (Shabad OS, CC BY-SA)
Ang 596 · Line 3

ਸੋਰਠਿ ਮਃ ੧ ਚਉਤੁਕੇ ॥

soratth mahalaa 1 chautuke |

Punjabi

ਸੋਰਠਿ ਪਹਿਲੀ ਪਾਤਿਸ਼ਾਹੀ। ਚਾਰ ਤੁਕੇ।

Bhai Manmohan Singh (Shabad OS, CC BY-SA)

English

Sorat'h, First Mehl, Chau-Thukay:

Dr. Sant Singh Khalsa (Shabad OS, CC BY-SA)
Ang 596 · Line 4

ਮਾਇ ਬਾਪ ਕੋ ਬੇਟਾ ਨੀਕਾ; ਸਸੁਰੈ ਚਤੁਰੁ ਜਵਾਈ ॥

maae baap ko bettaa neekaa; sasurai chatur javaaee |

Punjabi

ਮਾਤਾ ਪਿਤਾ ਨੂੰ ਆਪਣਾ ਪੁੱਤਰ ਪਿਆਰਾ ਹੈ। ਅਤੇ ਸਹੁਰੇ ਨੂੰ ਸਿਆਣਾ ਜੁਆਈ।

Bhai Manmohan Singh (Shabad OS, CC BY-SA)

English

The son is dear to his mother and father; he is the wise son-in-law to his father-in-law.

Dr. Sant Singh Khalsa (Shabad OS, CC BY-SA)
Ang 596 · Line 5

ਬਾਲ ਕੰਨਿਆ ਕੌ ਬਾਪੁ ਪਿਆਰਾ; ਭਾਈ ਕੌ ਅਤਿ ਭਾਈ ॥

baal kaniaa kau baap piaaraa; bhaaee kau at bhaaee |

Punjabi

ਬੱਚੇ ਤੇ ਬੱਚੀ ਨੂੰ ਆਪਣਾ ਪਿਤਾ ਬਹੁਤ ਪਿਆਰਾ ਹੈ। ਅਤੇ ਭਰਾ ਨੂੰ ਭਰਾ।

Bhai Manmohan Singh (Shabad OS, CC BY-SA)

English

The father is dear to his son and daughter, and the brother is very dear to his brother.

Dr. Sant Singh Khalsa (Shabad OS, CC BY-SA)
Ang 596 · Line 6

ਹੁਕਮੁ ਭਇਆ ਬਾਹਰੁ ਘਰੁ ਛੋਡਿਆ; ਖਿਨ ਮਹਿ ਭਈ ਪਰਾਈ ॥

hukam bheaa baahar ghar chhoddiaa; khin meh bhee paraaee |

Punjabi

ਸਾਹਿਬ ਦਾ ਫੁਰਮਾਨ ਜਾਰੀ ਹੋਣ ਤੇ ਭਾਣੀ ਘਰ ਤੇ ਬਾਹਰਵਾਰ ਨੂੰ ਤਿਆਗ ਦਿੰਦਾ ਹੈ ਅਤੇ ਇਕ ਮੁਹਤ ਵਿੱਚ ਹਰ ਸ਼ੈ ਬਿਗਾਨੀ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

By the Order of the Lord's Command, he leaves his house and goes outside, and in an instant, everything becomes alien to him.

Dr. Sant Singh Khalsa (Shabad OS, CC BY-SA)
Ang 596 · Line 7

ਨਾਮੁ ਦਾਨੁ ਇਸਨਾਨੁ ਨ. ਮਨਮੁਖਿ; ਤਿਤੁ ਤਨਿ ਧੂੜਿ ਧੁਮਾਈ ॥੧॥

naam daan isanaan na. manamukh; tith tan dhoorr dhumaaee |1|

Punjabi

ਅਧਰਮੀ ਨਾਮ ਨੂੰ ਨਹੀਂ ਸਿਮਰਦਾ, ਪੁੰਨ ਦਾਨ ਨਹੀਂ ਕਰਦਾ, ਅੰਤ੍ਰੀਵ ਗੁਸਲ ਨਹੀਂ ਲੈਦਾ ਤੇ ਇਸ ਲਈ ਉਸ ਦੀ ਦੇਹ ਘੱਟੇ ਵਿੱਚ ਰੁਲਦੀ ਹੈ।

Bhai Manmohan Singh (Shabad OS, CC BY-SA)

English

The self-willed manmukh does not remember the Name of the Lord, does not give in charity, and does not cleanse his consciousness; his body rolls in the dust. ||1||

Dr. Sant Singh Khalsa (Shabad OS, CC BY-SA)
Ang 596 · Line 8

ਮਨੁ ਮਾਨਿਆ ਨਾਮੁ ਸਖਾਈ ॥

man maaniaa naam sakhaaee |

Punjabi

ਸਹਾਇਕ, ਵਾਹਿਗੁਰੂ ਦੇ ਨਾਮ ਨਾਲ ਮੇਰੀ ਜਿੰਦੜੀ ਸੁਖੀ ਹੋ ਗਈ ਹੈ।

Bhai Manmohan Singh (Shabad OS, CC BY-SA)

English

The mind is comforted by the Comforter of the Naam.

Dr. Sant Singh Khalsa (Shabad OS, CC BY-SA)
Ang 596 · Line 9

ਪਾਇ ਪਰਉ ਗੁਰ ਕੈ ਬਲਿਹਾਰੈ; ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥

paae prau gur kai balihaarai; jin saachee boojh bujhaaee | rahaau |

Punjabi

ਮੈਂ ਗੁਰਾਂ ਦੇ ਪੈਰੀਂ ਪੈਦਾ ਹਾਂ ਅਤੇ ਉਹਨਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I fall at the Guru's feet - I am a sacrifice to Him; He has given me to understand the true understanding. ||Pause||

Dr. Sant Singh Khalsa (Shabad OS, CC BY-SA)
Ang 596 · Line 10

ਜਗ ਸਿਉ ਝੂਠ ਪ੍ਰੀਤਿ. ਮਨੁ ਬੇਧਿਆ; ਜਨ ਸਿਉ ਵਾਦੁ ਰਚਾਈ ॥

jag siau jhootth preet. man bedhiaa; jan siau vaad rachaaee |

Punjabi

ਆਪ-ਹੁਦਰਾ ਪੁਰਸ਼ ਜਗਤ ਦੇ ਕੂੜੇ ਪਿਆਰ ਨਾਲ ਵਿੰਨ੍ਹਿਆਂ ਹੋਇਆ ਹੈ ਅਤੇ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰਦਾ ਹੈ।

Bhai Manmohan Singh (Shabad OS, CC BY-SA)

English

The mind is impressed with the false love of the world; he quarrels with the Lord's humble servant.

Dr. Sant Singh Khalsa (Shabad OS, CC BY-SA)
Ang 596 · Line 11

ਮਾਇਆ ਮਗਨੁ ਅਹਿਨਿਸਿ ਮਗੁ ਜੋਹੈ; ਨਾਮੁ ਨ ਲੇਵੈ. ਮਰੈ ਬਿਖੁ ਖਾਈ ॥

maaeaa magan ahinis mag johai; naam na levai. marai bikh khaaee |

Punjabi

ਧਨ-ਦੌਲਤ ਅੰਦਰ ਗਲਤਾਨ ਹੋਇਆ ਹੋਇਆ ਉਹ ਇਸ ਦੇ ਰਸਤੇ ਨੂੰ ਤਕਾਉਂਦਾ ਹੈ। ਨਾਮ ਦਾ ਉਚਾਰਨ ਨਹੀਂ ਕਰਦਾ ਅਤੇ ਜਹਿਰ ਖਾ ਕੇ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Infatuated with Maya, night and day, he sees only the worldly path; he does not chant the Naam, and drinking poison, he dies.

Dr. Sant Singh Khalsa (Shabad OS, CC BY-SA)
Ang 596 · Line 12

ਗੰਧਣ ਵੈਣਿ ਰਤਾ ਹਿਤਕਾਰੀ; ਸਬਦੈ. ਸੁਰਤਿ ਨ ਆਈ ॥

gandhan vain rataa hitakaaree; sabadai. surat na aaee |

Punjabi

ਗੰਦੀਆਂ ਗੱਲਾਂ ਨਾਲ ਰੰਗੀਜ, ਉਹ ਉਹਨਾਂ ਦਾ ਆਸ਼ਿਕ ਹੋ ਗਿਆ ਹੈ ਅਤੇ ਨਾਮ ਵੱਲ ਧਿਆਨ ਹੀ ਨਹੀਂ ਦਿੰਦਾ।

Bhai Manmohan Singh (Shabad OS, CC BY-SA)

English

He is imbued and infatuated with vicious talk; the Word of the Shabad does not come into his consciousness.

Dr. Sant Singh Khalsa (Shabad OS, CC BY-SA)
Ang 596 · Line 13

ਰੰਗਿ ਨ ਰਾਤਾ. ਰਸਿ ਨਹੀ ਬੇਧਿਆ; ਮਨਮੁਖਿ ਪਤਿ ਗਵਾਈ ॥੨॥

rang na raataa. ras nahee bedhiaa; manamukh pat gavaaee |2|

Punjabi

ਨਾਂ ਹੀ ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਨਾਂ ਹੀ ਉਹ ਨਾਮ ਦੇ ਸੁਆਦ ਨਾਲ ਵਿੰਨ੍ਹਿਆਂ ਗਿਆ ਹੈ। ਸੋ ਮਲੇਛ ਆਪਣੀ ਇਜਤ ਆਬਰੂ ਗੁਆ ਲੈਦਾ ਹੈ।

Bhai Manmohan Singh (Shabad OS, CC BY-SA)

English

He is not imbued with the Lord's Love, and he is not impressed by the taste of the Name; the self-willed manmukh loses his honor. ||2||

Dr. Sant Singh Khalsa (Shabad OS, CC BY-SA)
Ang 596 · Line 14

ਸਾਧ ਸਭਾ ਮਹਿ. ਸਹਜੁ, ਨ ਚਾਖਿਆ; ਜਿਹਬਾ ਰਸੁ. ਨਹੀ ਰਾਈ ॥

saadh sabhaa meh. sehaj, na chaakhiaa; jihabaa ras. nahee raaee |

Punjabi

ਸਤਿਸੰਗਤ ਅੰਦਰ ਉਹ ਈਸ਼ਵਰੀ ਖੁਸ਼ੀ ਨੂੰ ਨਹੀਂ ਮਾਣਦਾ ਅਤੇ ਉਸ ਦੀ ਜੀਭ ਵਿੱਚ ਭੋਰਾ ਭਰ ਭੀ ਮਿਠਾਸ ਨਹੀਂ।

Bhai Manmohan Singh (Shabad OS, CC BY-SA)

English

He does not enjoy celestial peace in the Company of the Holy, and there is not even a bit of sweetness on his tongue.

Dr. Sant Singh Khalsa (Shabad OS, CC BY-SA)
Ang 596 · Line 15

ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ; ਦਰ ਕੀ ਖਬਰਿ. ਨ ਪਾਈ ॥

man tan dhan apunaa kar jaaniaa; dar kee khabar. na paaee |

Punjabi

ਮਨ, ਦੇਹ ਅਤੇ ਦੌਲਤ ਨੂੰ ਉਹ ਆਪਣੇ ਨਿੱਜ ਦੇ ਕਰ ਕੇ ਜਾਣਦਾ ਹੈ ਤੇ ਸਾਈਂ ਦੇ ਦਰਬਾਰ ਦੀ ਉਸ ਨੂੰ ਗਿਆਤ ਨਹੀਂ।

Bhai Manmohan Singh (Shabad OS, CC BY-SA)

English

He calls his mind, body and wealth his own; he has no knowledge of the Court of the Lord.

Dr. Sant Singh Khalsa (Shabad OS, CC BY-SA)
Ang 596 · Line 16

ਅਖੀ ਮੀਟਿ ਚਲਿਆ ਅੰਧਿਆਰਾ; ਘਰੁ ਦਰੁ ਦਿਸੈ ਨ. ਭਾਈ ॥

akhee meett chaliaa andhiaaraa; ghar dar disai na. bhaaee |

Punjabi

ਅਜਿਹਾ ਬੰਦਾ ਆਪਣੇ ਨੇਤਰ ਬੰਦ ਕਰਕੇ ਅੰਨ੍ਹੇਰੇ (ਅਗਿਆਨਤਾ) ਵਿੱਚ ਟੁਰਦਾ ਹੈ ਅਤੇ ਉਸ ਨੂੰ ਆਪਣਾ ਘਰ ਬਾਰ (ਅਸਲ ਟਿਕਾਣਾ) ਨਹੀਂ ਦਿਸਦਾ, ਹੇ ਵੀਰ!

Bhai Manmohan Singh (Shabad OS, CC BY-SA)

English

Closing his eyes, he walks in darkness; he cannot see the home of his own being, O Siblings of Destiny.

Dr. Sant Singh Khalsa (Shabad OS, CC BY-SA)
Ang 596 · Line 17

ਜਮ ਦਰਿ ਬਾਧਾ. ਠਉਰ ਨ ਪਾਵੈ; ਅਪੁਨਾ ਕੀਆ ਕਮਾਈ ॥੩॥

jam dar baadhaa. tthaur na paavai; apunaa keea kamaaee |3|

Punjabi

ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਤੇ ਉਹ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ।

Bhai Manmohan Singh (Shabad OS, CC BY-SA)

English

Tied up at Death's door, he finds no place of rest; he receives the rewards of his own actions. ||3||

Dr. Sant Singh Khalsa (Shabad OS, CC BY-SA)
Ang 596 · Line 18

ਨਦਰਿ ਕਰੇ ਤਾ ਅਖੀ ਵੇਖਾ; ਕਹਣਾ ਕਥਨੁ. ਨ ਜਾਈ ॥

nadar kare taa akhee vekhaa; kahanaa kathan. na jaaee |

Punjabi

ਜਦ ਪ੍ਰਭੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਤਦ ਹੀ ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਦਾ ਹਾਂ ਜੋ ਅਕੱਥ ਅਤੇ ਵਰਣਨ-ਰਹਿਤ ਹੈ।

Bhai Manmohan Singh (Shabad OS, CC BY-SA)

English

When the Lord casts His Glance of Grace, then I see Him with my own eyes; He is indescribable, and cannot be described.

Dr. Sant Singh Khalsa (Shabad OS, CC BY-SA)
Ang 596 · Line 19

ਕੰਨੀ ਸੁਣਿ ਸੁਣਿ ਸਬਦਿ ਸਲਾਹੀ; ਅੰਮ੍ਰਿਤੁ ਰਿਦੈ ਵਸਾਈ ॥

kanee sun sun sabad salaahee; amrit ridai vasaaee |

Punjabi

ਆਪਣਿਆਂ ਕੰਨਾਂ ਨਾਲ ਮੈਂ ਵਾਹਿਗੁਰੂ ਬਾਰੇ ਲਗਾਤਾਰ ਸ੍ਰਵਣ ਕਰਦਾ ਹਾਂ ਅਤੇ ਉਸ ਦੀ ਸਿਫ਼ਤ ਕਰਦਾ ਹਾਂ। ਉਸ ਦਾ ਸੁਧਾ-ਸਰੂਪ ਨਾਮ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।

Bhai Manmohan Singh (Shabad OS, CC BY-SA)

English

With my ears, I continually listen to the Word of the Shabad, and I praise Him; His Ambrosial Name abides within my heart.

Dr. Sant Singh Khalsa (Shabad OS, CC BY-SA)
Ang 596 · Line 20

ਨਿਰਭਉ ਨਿਰੰਕਾਰੁ ਨਿਰਵੈਰੁ; ਪੂਰਨ ਜੋਤਿ ਸਮਾਈ ॥

nirbhau nirankaar niravair; pooran jot samaaee |

Punjabi

ਮੈਂ ਨਿਡਰ, ਸਰੂਪ-ਰਹਿਤ ਅਤੇ ਦੁਸ਼ਮਣੀ-ਰਹਿਤ ਪ੍ਰਭੂ ਦੇ ਪੂਰੇ ਪ੍ਰਕਾਸ਼ ਅੰਦਰ ਲੀਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

He is Fearless, Formless and absolutely without vengeance; I am absorbed in His Perfect Light.

Dr. Sant Singh Khalsa (Shabad OS, CC BY-SA)
Ang 596 · Line 21

ਨਾਨਕ. ਗੁਰ ਵਿਣੁ, ਭਰਮੁ ਨ ਭਾਗੈ; ਸਚਿ ਨਾਮਿ ਵਡਿਆਈ ॥੪॥੩॥

naanak. gur vin, bharam na bhaagai; sach naam vaddiaaee |4|3|

Punjabi

ਨਾਨਕ, ਗੁਰਾਂ ਦੇ ਬਾਝੋਂ, ਸੰਦੇਹ ਦੂਰ ਨਹੀਂ ਹੁੰਦਾ। ਸੱਚੇ ਨਾਮ ਦੇ ਰਾਹੀਂ ਹੀ ਬਜ਼ੁਰਗੀ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

O Nanak, without the Guru, doubt is not dispelled; through the True Name, glorious greatness is obtained. ||4||3||

Dr. Sant Singh Khalsa (Shabad OS, CC BY-SA)
Ang 596 · Line 22

ਸੋਰਠਿ ਮਹਲਾ ੧ ਦੁਤੁਕੇ ॥

soratth mahalaa 1 dutuke |

Punjabi

ਸੋਰਠਿ ਪਹਿਲੀ ਪਾਤਿਸ਼ਾਹੀ। ਦੁਤੁਕੇ।

Bhai Manmohan Singh (Shabad OS, CC BY-SA)

English

Sorat'h, First Mehl, Dho-Thukay:

Dr. Sant Singh Khalsa (Shabad OS, CC BY-SA)
Ang 596 · Line 23

ਪੁੜੁ ਧਰਤੀ. ਪੁੜੁ ਪਾਣੀ ਆਸਣੁ; ਚਾਰਿ ਕੁੰਟ ਚਉਬਾਰਾ ॥

purr dharatee. purr paanee aasan; chaar kuntt chaubaaraa |

Punjabi

ਜ਼ਿਮੀ ਦੇ ਖਿੱਤੇ, ਜਲ ਦੇ ਖਿੱਤੇ ਅਤੇ ਚਹੁੰ ਦਿਸ਼ਾਂ ਦੇ ਮੰਦਰ ਅੰਦਰ ਤੇਰਾ ਟਿਕਾਣਾ ਹੈ, ਹੇ ਪ੍ਰਭੁ!

Bhai Manmohan Singh (Shabad OS, CC BY-SA)

English

In the realm of land, and in the realm of water, Your seat is the chamber of the four directions.

Dr. Sant Singh Khalsa (Shabad OS, CC BY-SA)
Ang 596 · Line 24

ਸਗਲ ਭਵਣ ਕੀ ਮੂਰਤਿ ਏਕਾ; ਮੁਖਿ ਤੇਰੈ ਟਕਸਾਲਾ ॥੧॥

sagal bhavan kee moorat ekaa; mukh terai ttakasaalaa |1|

Punjabi

ਹੇ ਮਾਲਕ! ਕੰਵਲ ਤੇਰੀ ਵਿਅਕਤੀ ਹੀ ਸਮੂਹ ਆਲਮ ਨੂੰ ਸਾਜਣ ਵਾਲੀ ਹੈ ਤੇ ਤੇਰੇ ਮੂੰਹ ਦਾ ਬਚਨ ਹੀ ਸਿੱਕ-ਸ਼ਾਲਾ ਹੈ।

Bhai Manmohan Singh (Shabad OS, CC BY-SA)

English

Yours is the one and only form of the entire universe; Your mouth is the mint to fashion all. ||1||

Dr. Sant Singh Khalsa (Shabad OS, CC BY-SA)
Ang 596 · Line 25

ਮੇਰੇ ਸਾਹਿਬਾ; ਤੇਰੇ ਚੋਜ ਵਿਡਾਣਾ ॥

mere saahibaa; tere choj viddaanaa |

Punjabi

ਹੇ ਮੇਰੇ ਮਾਲਕ! ਅਦਭੁੱਤ ਹਨ ਤੇਰੇ ਕੌਤਕ।

Bhai Manmohan Singh (Shabad OS, CC BY-SA)

English

O my Lord Master, Your play is so wonderful!

Dr. Sant Singh Khalsa (Shabad OS, CC BY-SA)
Ang 596 · Line 26

ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ; ਆਪੇ ਸਰਬ ਸਮਾਣਾ ॥ ਰਹਾਉ ॥

jal thal maheeal bharipur leenaa; aape sarab samaanaa | rahaau |

Punjabi

ਤੂੰ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ ਅਤੇ ਖੁਦ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

You are pervading and permeating the water, the land and the sky; You Yourself are contained in all. ||Pause||

Dr. Sant Singh Khalsa (Shabad OS, CC BY-SA)
Ang 596 · Line 27

ਜਹ ਜਹ ਦੇਖਾ ਤਹ ਜੋਤਿ ਤੁਮਾਰੀ; ਤੇਰਾ ਰੂਪੁ ਕਿਨੇਹਾ ॥

jeh jeh dekhaa teh jot tumaaree; teraa roop kinehaa |

Punjabi

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਤੇਰਾ ਪ੍ਰਕਾਸ਼ ਪਾਉਂਦਾ ਹੈ। ਕਿਸੇ ਕਿਸਮ ਦਾ ਹੈ ਤੇਰਾ ਸਰੂਪ?

Bhai Manmohan Singh (Shabad OS, CC BY-SA)

English

Wherever I look, there I see Your Light, but what is Your form?

Dr. Sant Singh Khalsa (Shabad OS, CC BY-SA)
Ang 596 · Line 28

ਇਕਤੁ ਰੂਪਿ ਫਿਰਹਿ ਪਰਛੰਨਾ; ਕੋਇ. ਨ ਕਿਸ ਹੀ ਜੇਹਾ ॥੨॥

eikat roop fireh parachhanaa; koe. na kis hee jehaa |2|

Punjabi

ਤੇਰਾ ਕੇਵਲ ਇਕ ਹੀ ਸਰੂਪ ਹੈ ਅਤੇ ਤੂੰ ਲੁਕਿਆ ਹੋਇਆ ਰਟਨ ਕਰਦਾ ਹੈ। ਤੇਰੀ ਰਚਨਾ ਵਿੱਚ ਕੋਈ ਭੀ ਕਿਸੇ ਵਰਗਾ ਨਹੀਂ।

Bhai Manmohan Singh (Shabad OS, CC BY-SA)

English

You have one form, but it is unseen; there is none like any other. ||2||

Dr. Sant Singh Khalsa (Shabad OS, CC BY-SA)
Ang 596 · Line 29

ਅੰਡਜ ਜੇਰਜ ਉਤਭੁਜ ਸੇਤਜ; ਤੇਰੇ ਕੀਤੇ ਜੰਤਾ ॥

anddaj jeraj utabhuj setaj; tere keete jantaa |

Punjabi

ਆਂਡੇ ਤੋਂ ਪੈਦਾ ਹੋਏ, ਜੇਰ ਤੋਂ ਪੈਦਾ ਹੋਏ, ਧਰਤੀ ਤੋਂ ਪੈਦਾ ਹੋਏ ਅਤੇ ਮੁੜ੍ਹਕੇ ਤੋਂ ਪੈਦਾ ਹੋਏ ਹੋਏ ਜੀਵ ਸਭ ਤੇਰੇ ਰਚੇ ਹੋਏ ਹਨ।

Bhai Manmohan Singh (Shabad OS, CC BY-SA)

English

The beings born of eggs, born of the womb, born of the earth and born of sweat, all are created by You.

Dr. Sant Singh Khalsa (Shabad OS, CC BY-SA)
Ang 596 · Line 30

ਏਕੁ ਪੁਰਬੁ. ਮੈ ਤੇਰਾ ਦੇਖਿਆ; ਤੂ ਸਭਨਾ ਮਾਹਿ ਰਵੰਤਾ ॥੩॥

ek purab. mai teraa dekhiaa; too sabhanaa maeh ravantaa |3|

Punjabi

ਇਕ ਵਡਿਆਈ ਮੈਂ ਤੇਰੀ ਵੇਖ ਹੈ ਕਿ ਤੂੰ ਸਾਰਿਆਂ ਅੰਦਰੇ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

I have seen one glory of Yours, that You are pervading and permeating in all. ||3||

Dr. Sant Singh Khalsa (Shabad OS, CC BY-SA)
Ang 596 · Line 31

ਤੇਰੇ ਗੁਣ ਬਹੁਤੇ. ਮੈ ਏਕੁ, ਨ ਜਾਣਿਆ; ਮੈ ਮੂਰਖ ਕਿਛੁ ਦੀਜੈ ॥

tere gun bahute. mai ek, na jaaniaa; mai moorakh kichh deejai |

Punjabi

ਘਣੇਰੀਆਂ ਹਨ ਤੇਰੀਆਂ ਖੂਬੀਆਂ ਪ੍ਰੰਤੂ ਮੈਂ ਇਕ ਨੂੰ ਭੀ ਅਨੁਭਵ ਨਹੀਂ ਕਰਦਾ। ਮੈਂ ਮੂੜ੍ਹ ਨੂੰ ਕੁੜ ਸਮਝ ਬਖਸ਼, ਹੇ ਸੁਆਮੀ!

Bhai Manmohan Singh (Shabad OS, CC BY-SA)

English

Your Glories are so numerous, and I do not know even one of them; I am such a fool - please, give me some of them!

Dr. Sant Singh Khalsa (Shabad OS, CC BY-SA)
Ang 596 · Line 32

ਪ੍ਰਣਵਤਿ ਨਾਨਕ. ਸੁਣਿ ਮੇਰੇ ਸਾਹਿਬਾ; ਡੁਬਦਾ ਪਥਰੁ ਲੀਜੈ ॥੪॥੪॥

pranavat naanak. sun mere saahibaa; ddubadaa pathar leejai |4|4|

Punjabi

ਨਾਨਕ ਬਿਨੈ ਕਰਦਾ ਹੈ, "ਸ੍ਰਵਣ ਕਰ ਹੇ ਮੇਰੇ ਸੁਆਮੀ ਅਤੇ ਮੈਂ ਡੁੱਬਦੇ ਹੋਏ ਪੱਥਰ ਨੂੰ ਬਚਾ ਲੈ।"

Bhai Manmohan Singh (Shabad OS, CC BY-SA)

English

Prays Nanak, listen, O my Lord Master: I am sinking like a stone - please, save me! ||4||4||

Dr. Sant Singh Khalsa (Shabad OS, CC BY-SA)
Ang 596 · Line 33

ਸੋਰਠਿ ਮਹਲਾ ੧ ॥

soratth mahalaa 1 |

Punjabi

ਸੋਰਠਿ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, First Mehl:

Dr. Sant Singh Khalsa (Shabad OS, CC BY-SA)
Ang 596 · Line 34

ਹਉ ਪਾਪੀ ਪਤਿਤੁ ਪਰਮ ਪਾਖੰਡੀ; ਤੂ ਨਿਰਮਲੁ ਨਿਰੰਕਾਰੀ ॥

hau paapee patit param paakhanddee; too niramal nirankaaree |

Punjabi

ਮੈਂ ਪਾਬਰ ਗੁਨਹਿਗਾਰ ਤੇ ਮਹਾਨ ਦੰਭੀ ਹਾਂ। ਤੂੰ ਮੇਰਾ ਪਵਿੱਤ੍ਰ ਅਤੇ ਰੂਪ-ਰਹਿਤ ਸਾਹਿਬ ਹੈ।

Bhai Manmohan Singh (Shabad OS, CC BY-SA)

English

I am a wicked sinner and a great hypocrite; You are the Immaculate and Formless Lord.

Dr. Sant Singh Khalsa (Shabad OS, CC BY-SA)
Ang 596 · Line 35

ਅੰਮ੍ਰਿਤੁ ਚਾਖਿ. ਪਰਮ ਰਸਿ ਰਾਤੇ; ਠਾਕੁਰ ਸਰਣਿ ਤੁਮਾਰੀ ॥੧॥

amrit chaakh. param ras raate; tthaakur saran tumaaree |1|

Punjabi

ਹੇ ਮੇਰੇ ਸੁਆਮੀ! ਮੈਂ ਤੇਰੀ ਪਨਾਹ ਲਈ ਅਤੇ ਨਾਮ ਅੰਮ੍ਰਿਤ ਨੂੰ ਚੱਖ ਕੇ ਮੈਂ ਮਹਾਨ ਖੁਸ਼ੀ ਨਾਲ ਰੰਗਿਆ ਹਾਂ।

Bhai Manmohan Singh (Shabad OS, CC BY-SA)

English

Tasting the Ambrosial Nectar, I am imbued with supreme bliss; O Lord and Master, I seek Your Sanctuary. ||1||

Dr. Sant Singh Khalsa (Shabad OS, CC BY-SA)
Ang 596 · Line 36

ਕਰਤਾ; ਤੂ ਮੈ ਮਾਣੁ ਨਿਮਾਣੇ ॥

karataa; too mai maan nimaane |

Punjabi

ਹੇ ਸਿਰਜਣਹਾਰ! ਮੈਂ ਬੇਇੱਜ਼ਤੇ ਦੀ ਤੂੰ ਇੱਜ਼ਤ ਹੈ।

Bhai Manmohan Singh (Shabad OS, CC BY-SA)

English

O Creator Lord, You are the honor of the dishonored.

Dr. Sant Singh Khalsa (Shabad OS, CC BY-SA)
Ang 596 · Line 37

ਮਾਣੁ ਮਹਤੁ. ਨਾਮੁ ਧਨੁ ਪਲੈ; ਸਾਚੈ ਸਬਦਿ ਸਮਾਣੇ ॥ ਰਹਾਉ ॥

maan mehat. naam dhan palai; saachai sabad samaane | rahaau |

Punjabi

ਮੇਰੀ ਝੋਲੀ ਵਿੱਚ ਨਾਮ ਦੀ ਦੌਲਤ ਦੀ ਇੱਜ਼ਤ ਅਤੇ ਪ੍ਰਭਤਾ ਹੈ ਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

In my lap is the honor and glory of the wealth of the Name; I merge into the True Word of the Shabad. ||Pause||

Dr. Sant Singh Khalsa (Shabad OS, CC BY-SA)
Ang 596 · Line 38

ਤੂ ਪੂਰਾ. ਹਮ ਊਰੇ ਹੋਛੇ; ਤੂ ਗਉਰਾ. ਹਮ ਹਉਰੇ ॥

too pooraa. ham aoore hochhe; too gauraa. ham haure |

Punjabi

ਤੂੰ ਮੁਕੰਮਲ ਹੈ ਤੇ ਮੈਂ ਨਾਂ-ਮੁਕੰਮਲ ਅਤੇ ਤੁਛ ਤਾਂ। ਤੂੰ ਗੰਭੀਰ ਹੈ ਅਤੇ ਮੈਂ ਨਿਰਾਪੁਰਾ ਸੂਹਦਾ ਹਾਂ।

Bhai Manmohan Singh (Shabad OS, CC BY-SA)

English

You are perfect, while I am worthless and imperfect. You are profound, while I am trivial.

Dr. Sant Singh Khalsa (Shabad OS, CC BY-SA)