Ekam
Guru Granth Sahib

Ang 597

Ang 597 · Line 1

ਤੁਝ ਹੀ ਮਨ ਰਾਤੇ. ਅਹਿਨਿਸਿ ਪਰਭਾਤੇ; ਹਰਿ ਰਸਨਾ ਜਪਿ ਮਨ ਰੇ ॥੨॥

tujh hee man raate. ahinis parabhaate; har rasanaa jap man re |2|

Punjabi

ਦਿਹੁੰ ਰੈਣ ਅਤੇ ਪ੍ਰਾਤਾਕਾਲ ਮੇਰੀ ਆਤਮਾ ਤੇਰੇ ਨਾਲ ਰੰਗੀ ਰਹਿੰਦੀ ਹੈ, ਹੇ ਵਾਹਿਗੁਰੂ! ਅਤੇ ਮੇਰੀ ਜੀਭ੍ਹਾ ਦਿਲੋਂ ਤੇਰੇ ਨਾਮ ਦਾ ਉਚਾਰਨ ਕਰਦੀ ਹੈ।

Bhai Manmohan Singh (Shabad OS, CC BY-SA)

English

My mind is imbued with You, day and night and morning, O Lord; my tongue chants Your Name, and my mind meditates on You. ||2||

Dr. Sant Singh Khalsa (Shabad OS, CC BY-SA)
Ang 597 · Line 2

ਤੁਮ ਸਾਚੇ. ਹਮ ਤੁਮ ਹੀ ਰਾਚੇ; ਸਬਦਿ ਭੇਦਿ ਫੁਨਿ ਸਾਚੇ ॥

tum saache. ham tum hee raache; sabad bhed fun saache |

Punjabi

ਤੂੰ ਸੱਚਾ ਹੈ ਅਤੇ ਮੈਂ ਤੇਰੇ ਅੰਦਰ ਲੀਨ ਹੋਇਆ ਹੋਇਆ ਹਾਂ। ਨਾਮ ਦੇ ਭੇਦ ਨੂੰ ਅਨੁਭਵ ਕਰ ਕੇ ਮੈਂ ਆਖਿਰਕਾਰ ਸੱਚਾ ਥੀ ਗਿਆ ਹਾਂ।

Bhai Manmohan Singh (Shabad OS, CC BY-SA)

English

You are True, and I am absorbed into You; through the mystery of the Shabad, I shall ultimately become True as well.

Dr. Sant Singh Khalsa (Shabad OS, CC BY-SA)
Ang 597 · Line 3

ਅਹਿਨਿਸਿ ਨਾਮਿ ਰਤੇ ਸੇ ਸੂਚੇ; ਮਰਿ ਜਨਮੇ ਸੇ ਕਾਚੇ ॥੩॥

ahinis naam rate se sooche; mar janame se kaache |3|

Punjabi

ਜੋ ਦਿਨ ਰਾਤ ਨਾਮ ਨਾਲ ਰੰਗੇ ਰਹਿੰਦੇ ਹਨ, ਉਹ ਪਵਿੱਤ੍ਰ ਹਨ, ਜੋ ਆਉਂਦੇ ਤੇ ਜਾਂਦੇ ਹਨ, ਉਹ ਕੂੜੇ ਹਨ।

Bhai Manmohan Singh (Shabad OS, CC BY-SA)

English

Those who are imbued with the Naam day and night are pure, while those who die to be reborn are impure. ||3||

Dr. Sant Singh Khalsa (Shabad OS, CC BY-SA)
Ang 597 · Line 4

ਅਵਰੁ ਨ ਦੀਸੈ. ਕਿਸੁ ਸਾਲਾਹੀ; ਤਿਸਹਿ ਸਰੀਕੁ. ਨ ਕੋਈ ॥

avar na deesai. kis saalaahee; tiseh sareek. na koee |

Punjabi

ਮੈਨੂੰ ਮੇਰੇ ਮਾਲਕ ਵਰਗਾ ਹੋਰ ਕੋਈ ਨਹੀਂ ਦਿਸਦਾ। ਹੋਰ ਕਿਸ ਦੀ ਮੈਂ ਤਾਰੀਫ ਕਰਾਂ? ਕੋਈ ਭੀ ਉੇਸ ਦੇ ਬਰਾਬਰ ਦਾ ਨਹੀਂ।

Bhai Manmohan Singh (Shabad OS, CC BY-SA)

English

I do not see any other like the Lord; who else should I praise? No one is equal to Him.

Dr. Sant Singh Khalsa (Shabad OS, CC BY-SA)
Ang 597 · Line 5

ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਗੁਰਮਤਿ ਜਾਨਿਆ ਸੋਈ ॥੪॥੫॥

pranavat naanak daasan daasaa; guramat jaaniaa soee |4|5|

Punjabi

ਨਾਨਕ ਜੋਦੜੀ ਕਰਦਾ ਹੈ, "ਮੈਂ ਪ੍ਰਭੂ ਦੇ ਗੁਲਾਮਾਂ ਦਾ ਗੁਲਾਮ ਹਾਂ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ।

Bhai Manmohan Singh (Shabad OS, CC BY-SA)

English

Prays Nanak, I am the slave of His slaves; by Guru's Instruction, I know Him. ||4||5||

Dr. Sant Singh Khalsa (Shabad OS, CC BY-SA)
Ang 597 · Line 6

ਸੋਰਠਿ ਮਹਲਾ ੧ ॥

soratth mahalaa 1 |

Punjabi

ਸੋਰਠਿ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, First Mehl:

Dr. Sant Singh Khalsa (Shabad OS, CC BY-SA)
Ang 597 · Line 7

ਅਲਖ ਅਪਾਰ ਅਗੰਮ ਅਗੋਚਰ ਨਾ; ਤਿਸੁ ਕਾਲੁ. .ਨ ਕਰਮਾ ॥

alakh apaar agam agochar naa; tis kaal. .na karamaa |

Punjabi

ਅਗਾਧ, ਬੇਅੰਤ, ਪਹੁੰਚ ਤੋਂ ਪਰੇ ਅਤੇ ਸਮਝ ਤੋਂ ਉਚੇਰਾ ਹੈ ਮੇਰਾ ਪ੍ਰਭੂ, ਉਹ ਮੌਤ ਅਤੇ ਪ੍ਰਾਲਭਧ ਦੇ ਅਧੀਨ ਨਹੀਂ।

Bhai Manmohan Singh (Shabad OS, CC BY-SA)

English

He is unknowable, infinite, unapproachable and imperceptible. He is not subject to death or karma.

Dr. Sant Singh Khalsa (Shabad OS, CC BY-SA)
Ang 597 · Line 8

ਜਾਤਿ ਅਜਾਤਿ. ਅਜੋਨੀ ਸੰਭਉ; ਨਾ ਤਿਸੁ ਭਾਉ. ਨ ਭਰਮਾ ॥੧॥

jaat ajaat. ajonee sanbhau; naa tis bhaau. na bharamaa |1|

Punjabi

ਉਸ ਤੀ ਜਾਤੀ, ਜਾਤੀ ਦੀ ਰਹਿਤ ਹੋਣਾ ਹੈ। ਉਹ ਅਜਨਮਾ, ਸਵੈ-ਪ੍ਰਕਾਸ਼ਨਵਾਨ ਅਤੇ ਸੰਕਲਪ ਤੇ ਸੰਦੇਹ ਦੇ ਬਗੈਰ ਹੈ।

Bhai Manmohan Singh (Shabad OS, CC BY-SA)

English

His caste is casteless; He is unborn, self-illumined, and free of doubt and desire. ||1||

Dr. Sant Singh Khalsa (Shabad OS, CC BY-SA)
Ang 597 · Line 9

ਸਾਚੇ ਸਚਿਆਰ ਵਿਟਹੁ; ਕੁਰਬਾਣੁ ॥

saache sachiaar vittahu; kurabaan |

Punjabi

ਮੈਂ ਸਚਿਆਰਾ ਦੇ ਪਰਮ ਸਚਿਆਰ ਅਤੇ ਵਾਰਨੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am a sacrifice to the Truest of the True.

Dr. Sant Singh Khalsa (Shabad OS, CC BY-SA)
Ang 597 · Line 10

ਨਾ ਤਿਸੁ ਰੂਪ. ਵਰਨੁ ਨਹੀ ਰੇਖਿਆ; ਸਾਚੈ ਸਬਦਿ ਨੀਸਾਣੁ ॥ ਰਹਾਉ ॥

naa tis roop. varan nahee rekhiaa; saachai sabad neesaan | rahaau |

Punjabi

ਉਸ ਦਾ ਕੋਈ ਸਰੂਪ ਨਹੀਂ ਰੰਗ ਨਹੀਂ ਅਤੇ ਨੁਹਾਰ ਨਹੀਂ। ਸੱਚੇ ਨਾਮ ਦੇ ਰਾਹੀਂ ਉਹ ਪ੍ਰਗਟ ਹੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He has no form, no color and no features; through the True Word of the Shabad, He reveals Himself. ||Pause||

Dr. Sant Singh Khalsa (Shabad OS, CC BY-SA)
Ang 597 · Line 11

ਨਾ ਤਿਸੁ ਮਾਤ ਪਿਤਾ ਸੁਤ ਬੰਧਪ; ਨਾ ਤਿਸੁ ਕਾਮੁ. ਨ ਨਾਰੀ ॥

naa tis maat pitaa sut bandhap; naa tis kaam. na naaree |

Punjabi

ਉਸ ਦੇ ਮਾਂ, ਪਿਉ, ਪੁੱਤ੍ਰ ਅਤੇ ਸਨਬੰਧੀ ਕੋਈ ਨਹੀਂ। ਉਸ ਨੂੰ ਸਹਿਵਤ ਦੀ ਇੱਛਾ ਨਹੀਂ ਤੇ ਨਾਂ ਹੀ ਉਸ ਦੀ ਕੋਈ ਪਤਨੀ ਹੈ।

Bhai Manmohan Singh (Shabad OS, CC BY-SA)

English

He has no mother, father, sons or relatives; He is free of sexual desire; He has no wife.

Dr. Sant Singh Khalsa (Shabad OS, CC BY-SA)
Ang 597 · Line 12

ਅਕੁਲ ਨਿਰੰਜਨ. ਅਪਰ ਪਰੰਪਰੁ; ਸਗਲੀ ਜੋਤਿ ਤੁਮਾਰੀ ॥੨॥

akul niranjan. apar paranpar; sagalee jot tumaaree |2|

Punjabi

ਤੂੰ ਹੇ ਸੁਆਮੀ! ਵੰਸ-ਰਹਿਤ, ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਪਵਿੱਤ੍ਰ, ਬੇਹੱਦ ਅਤੇ ਬੇਅੰਤ ਹੈ, ਤੇਰਾ ਨੂਰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

He has no ancestry; He is immaculate. He is infinite and endless; O Lord, Your Light is pervading all. ||2||

Dr. Sant Singh Khalsa (Shabad OS, CC BY-SA)
Ang 597 · Line 13

ਘਟ ਘਟ ਅੰਤਰਿ ਬ੍ਰਹਮੁ ਲੁਕਾਇਆ; ਘਟਿ ਘਟਿ ਜੋਤਿ ਸਬਾਈ ॥

ghatt ghatt antar braham lukaaeaa; ghatt ghatt jot sabaaee |

Punjabi

ਹਰ ਦਿਲ ਅੰਦਰ ਪ੍ਰਭੂ ਛੁਪਿਆ ਹੋਇਆ ਹੈ। ਸਾਰਿਆਂ ਦਿਲਾਂ ਅਤੇ ਜਿਸਮਾਂ ਅੰਦਰ ਉਸ ਦਾ ਹੀ ਪ੍ਰਕਾਸ਼ ਹੈ।

Bhai Manmohan Singh (Shabad OS, CC BY-SA)

English

Deep within each and every heart, God is hidden; His Light is in each and every heart.

Dr. Sant Singh Khalsa (Shabad OS, CC BY-SA)
Ang 597 · Line 14

ਬਜਰ ਕਪਾਟ ਮੁਕਤੇ ਗੁਰਮਤੀ; ਨਿਰਭੈ ਤਾੜੀ ਲਾਈ ॥੩॥

bajar kapaatt mukate guramatee; nirabhai taarree laaee |3|

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਮਹਾਨ ਕਰੜੇ ਦਰਵਾਜੇ ਖੁੱਲ੍ਹ ਜਾਂਦੇ ਹਨ ਅਤੇ ਡਰ ਰਹਿਤ ਸੁਆਮੀ ਅੰਦਰ ਇਨਸਾਨ ਦੀ ਸਮਾਧੀ ਲੱਗ ਜਾਂਦੀ ਹੈ।

Bhai Manmohan Singh (Shabad OS, CC BY-SA)

English

The heavy doors are opened by Guru's Instructions; one becomes fearless, in the trance of deep meditation. ||3||

Dr. Sant Singh Khalsa (Shabad OS, CC BY-SA)
Ang 597 · Line 15

ਜੰਤ ਉਪਾਇ ਕਾਲੁ ਸਿਰਿ ਜੰਤਾ; ਵਸਗਤਿ ਜੁਗਤਿ ਸਬਾਈ ॥

jant upaae kaal sir jantaa; vasagat jugat sabaaee |

Punjabi

ਜੀਵਾਂ ਨੂੰ ਪੈਦਾ ਕਰ ਕੇ ਸੁਆਮੀ ਨੇ ਜੀਵ ਦੇ ਸਿਰ ਉਤੇ ਮੌਤ ਖੜੀ ਕਰ ਦਿੱਤੀ ਹੈ। ਉਨ੍ਹਾਂ ਦੀਆਂ ਸਾਰੀਆਂ ਤਦਬੀਰਾਂ ਸਾਈਂ ਨੇ ਆਪਣੇ ਵੱਸ ਵਿੱਚ ਰੱਖੀਆਂ ਹੋਈਆਂ ਹਨ।

Bhai Manmohan Singh (Shabad OS, CC BY-SA)

English

The Lord created all beings, and placed death over the heads of all; all the world is under His Power.

Dr. Sant Singh Khalsa (Shabad OS, CC BY-SA)
Ang 597 · Line 16

ਸਤਿਗੁਰੁ ਸੇਵਿ ਪਦਾਰਥੁ ਪਾਵਹਿ; ਛੂਟਹਿ ਸਬਦੁ ਕਮਾਈ ॥੪॥

satigur sev padaarath paaveh; chhootteh sabad kamaaee |4|

Punjabi

ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਉਹ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ ਤੇ ਨਾਮ ਦੀ ਕਮਾਈ ਕਰ ਕੇ ਰਿਹਾਈ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Serving the True Guru, the treasure is obtained; living the Word of the Shabad, one is emancipated. ||4||

Dr. Sant Singh Khalsa (Shabad OS, CC BY-SA)
Ang 597 · Line 17

ਸੂਚੈ ਭਾਡੈ. ਸਾਚੁ ਸਮਾਵੈ; ਵਿਰਲੇ ਸੂਚਾਚਾਰੀ ॥

soochai bhaaddai. saach samaavai; virale soochaachaaree |

Punjabi

ਪਵਿੱਤ੍ਰ ਬਰਤਨ ਅੰਦਰ ਹੀ ਸੱਚਾ ਨਾਲ ਰੱਖਿਆ ਜਾ ਸਕਦਾ ਹੈ। ਬਹੁਤ ਥੋੜਿਆਂ ਨੂੰ ਹੀ ਪਵਿੱਤ੍ਰ ਆਚਰਨ ਦੀ ਦਾਤ ਮਿਲਦੀ ਹੈ।

Bhai Manmohan Singh (Shabad OS, CC BY-SA)

English

In the pure vessel, the True Name is contained; how few are those who practice true conduct.

Dr. Sant Singh Khalsa (Shabad OS, CC BY-SA)
Ang 597 · Line 18

ਤੰਤੈ ਕਉ ਪਰਮ ਤੰਤੁ ਮਿਲਾਇਆ; ਨਾਨਕ ਸਰਣਿ ਤੁਮਾਰੀ ॥੫॥੬॥

tantai kau param tant milaaeaa; naanak saran tumaaree |5|6|

Punjabi

ਹੇ ਸਾਹਿਬ! ਤੇਰੀ ਪਨਾਹ ਲੈਣ ਨਾਲ ਬੰਦੇ ਦੀ ਆਤਮਾ, ਮਹਾਨ ਆਤਮਾ ਨਾਲ ਮਿਲ ਜਾਂਦੀ ਹੈ। ਨਾਨਕ ਜੀ ਆਖਦੇ ਹਨ।

Bhai Manmohan Singh (Shabad OS, CC BY-SA)

English

The individual soul is united with the Supreme Soul; Nanak seeks Your Sanctuary, Lord. ||5||6||

Dr. Sant Singh Khalsa (Shabad OS, CC BY-SA)
Ang 597 · Line 19

ਸੋਰਠਿ ਮਹਲਾ ੧ ॥

soratth mahalaa 1 |

Punjabi

ਸੋਰਠਿ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, First Mehl:

Dr. Sant Singh Khalsa (Shabad OS, CC BY-SA)
Ang 597 · Line 20

ਜਿਉ ਮੀਨਾ. ਬਿਨੁ ਪਾਣੀਐ; ਤਿਉ ਸਾਕਤੁ ਮਰੈ ਪਿਆਸ ॥

jiau meenaa. bin paaneeai; tiau saakat marai piaas |

Punjabi

ਜਿਸ ਤਰ੍ਹਾਂ ਮੱਛੀ ਜੱਲ ਦੇ ਬਾਝੋਂ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ, ਜੋ ਤਿਹਾਇਆ ਮਰਦਾ ਹੈ।

Bhai Manmohan Singh (Shabad OS, CC BY-SA)

English

Like a fish without water is the faithless cynic, who dies of thirst.

Dr. Sant Singh Khalsa (Shabad OS, CC BY-SA)
Ang 597 · Line 21

ਤਿਉ ਹਰਿ ਬਿਨੁ. ਮਰੀਐ ਰੇ ਮਨਾ; ਜੋ ਬਿਰਥਾ ਜਾਵੈ ਸਾਸੁ ॥੧॥

tiau har bin. mareeai re manaa; jo birathaa jaavai saas |1|

Punjabi

ਏਸੇ ਤਰ੍ਹਾਂ ਹੀ, ਹੇ ਇਨਸਾਨ! ਵਾਹਿਗੁਰੂ ਦੇ ਬਗੈਰ ਤੂੰ ਮਰ ਵੰਞ, ਜੇਕਰ ਤੇਰਾ ਸੁਆਸ ਬੇਅਰਥ ਜਾਂਦਾ ਹੈ।

Bhai Manmohan Singh (Shabad OS, CC BY-SA)

English

So shall you die, O mind, without the Lord, as your breath goes in vain. ||1||

Dr. Sant Singh Khalsa (Shabad OS, CC BY-SA)
Ang 597 · Line 22

ਮਨ ਰੇ; ਰਾਮ ਨਾਮ ਜਸੁ ਲੇਇ ॥

man re; raam naam jas lee |

Punjabi

ਹੇ ਬੰਦੇ! ਤੂੰ ਪ੍ਰਭੂ ਦੇ ਨਾਮ ਤੇ ਸਿਫ਼ਤ-ਸਨਾ ਦਾ ਉਚਾਰਨ ਕਰ।

Bhai Manmohan Singh (Shabad OS, CC BY-SA)

English

O mind, chant the Lord's Name, and praise Him.

Dr. Sant Singh Khalsa (Shabad OS, CC BY-SA)
Ang 597 · Line 23

ਬਿਨੁ ਗੁਰ. ਇਹੁ ਰਸੁ ਕਿਉ ਲਹਉ; ਗੁਰੁ ਮੇਲੈ ਹਰਿ ਦੇਇ ॥ ਰਹਾਉ ॥

bin gur. ihu ras kiau lhau; gur melai har dee | rahaau |

Punjabi

ਗੁਰਾਂ ਦੇ ਬਾਝੋਂ ਤੂੰ ਇਸ ਅੰਮ੍ਰਿਤ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ? ਗੁਰੂ ਜੀ ਬੰਦੇ ਨੂੰ ਪ੍ਰਕਾਸ਼ਵਾਨ ਪ੍ਰਭੂ ਨਾਲ ਮਿਲਾ ਲੈਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Without the Guru, how will you obtain this juice? The Guru shall unite you with the Lord. ||Pause||

Dr. Sant Singh Khalsa (Shabad OS, CC BY-SA)
Ang 597 · Line 24

ਸੰਤ ਜਨਾ ਮਿਲੁ ਸੰਗਤੀ; ਗੁਰਮੁਖਿ ਤੀਰਥੁ ਹੋਇ ॥

sant janaa mil sangatee; guramukh teerath hoe |

Punjabi

ਗੁਰੂ-ਸਮਰਪਣਾਂ ਲਈ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਜੁੜਨਾ ਹੀ ਇਕ ਯਾਤ੍ਰਾ ਅਸਥਾਨ ਹੈ।

Bhai Manmohan Singh (Shabad OS, CC BY-SA)

English

For the Gurmukh, meeting with the Society of the Saints is like making a pilgrimage to a sacred shrine.

Dr. Sant Singh Khalsa (Shabad OS, CC BY-SA)
Ang 597 · Line 25

ਅਠਸਠਿ ਤੀਰਥ ਮਜਨਾ; ਗੁਰ ਦਰਸੁ ਪਰਾਪਤਿ ਹੋਇ ॥੨॥

atthasatth teerath majanaa; gur daras paraapat hoe |2|

Punjabi

ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਦਾ ਮਹਾਤਮ, ਗੁਰਾਂ ਦੀ ਦੀਦਾਰ ਦੁਆਰਾ ਹਾਸਲ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||

Dr. Sant Singh Khalsa (Shabad OS, CC BY-SA)
Ang 597 · Line 26

ਜਿਉ ਜੋਗੀ ਜਤ ਬਾਹਰਾ; ਤਪੁ ਨਾਹੀ ਸਤੁ ਸੰਤੋਖੁ ॥

jiau jogee jat baaharaa; tap naahee sat santokh |

Punjabi

ਜਿਸ ਤਰ੍ਹਾਂ ਯੋਗੀ ਪ੍ਰਹੇਜਗਾਰੀ ਦੇ ਬਾਝੋਂ ਅਤੇ ਜਿਸ ਤਰ੍ਹਾਂ ਤਪੱਸਿਆ ਸੱਚ ਤੇ ਸਬਰ ਸਿਦਕ ਦੇ ਬਗੈਰ ਹੈ,

Bhai Manmohan Singh (Shabad OS, CC BY-SA)

English

Like the Yogi without abstinence, and like penance without truth and contentment,

Dr. Sant Singh Khalsa (Shabad OS, CC BY-SA)
Ang 597 · Line 27

ਤਿਉ ਨਾਮੈ ਬਿਨੁ ਦੇਹੁਰੀ; ਜਮੁ ਮਾਰੈ ਅੰਤਰਿ ਦੋਖੁ ॥੩॥

tiau naamai bin dehuree; jam maarai antar dokh |3|

Punjabi

ਉਸੇ ਤਰ੍ਹਾਂ ਹੀ ਹੈ ਇਹ ਦੇਹ ਪ੍ਰਭੂ ਦੇ ਨਾਮ ਬਗੈਰ। ਮੌਤ ਇਸ ਨੂੰ ਸਜਾ ਦਿੰਦੀ ਹੈ ਕਿਉਂਕਿ ਇਸ ਦੇ ਅੰਦਰ ਪਾਪ ਹੈ।

Bhai Manmohan Singh (Shabad OS, CC BY-SA)

English

so is the body without the Lord's Name; death will slay it, because of the sin within. ||3||

Dr. Sant Singh Khalsa (Shabad OS, CC BY-SA)
Ang 597 · Line 28

ਸਾਕਤ. ਪ੍ਰੇਮੁ ਨ ਪਾਈਐ; ਹਰਿ ਪਾਈਐ ਸਤਿਗੁਰ ਭਾਇ ॥

saakat. prem na paaeeai; har paaeeai satigur bhaae |

Punjabi

ਮਾਇਆ ਦਾ ਉਪਾਸ਼ਕ ਪ੍ਰਭੂ ਦੀ ਪ੍ਰੀਤ ਨੂੰ ਪ੍ਰਾਪਤ ਨਹੀਂ ਹੁੰਦਾ। ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

The faithless cynic does not obtain the Lord's Love; the Lord's Love is obtained only through the True Guru.

Dr. Sant Singh Khalsa (Shabad OS, CC BY-SA)
Ang 597 · Line 29

ਸੁਖ ਦੁਖ ਦਾਤਾ ਗੁਰੁ ਮਿਲੈ; ਕਹੁ ਨਾਨਕ ਸਿਫਤਿ ਸਮਾਇ ॥੪॥੭॥

sukh dukh daataa gur milai; kahu naanak sifat samaae |4|7|

Punjabi

ਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਖੁਸ਼ੀ ਤੇ ਗਮੀ ਦੇਣਹਾਰ ਗੁਰੂ ਜੀ ਮਿਲ ਪੈਂਦੇ ਹਨ, ਉਹ ਪ੍ਰਭੂ ਦੇ ਜੱਸ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One who meets with the Guru, the Giver of pleasure and pain, says Nanak, is absorbed in the Lord's Praise. ||4||7||

Dr. Sant Singh Khalsa (Shabad OS, CC BY-SA)
Ang 597 · Line 30

ਸੋਰਠਿ ਮਹਲਾ ੧ ॥

soratth mahalaa 1 |

Punjabi

ਸੋਰਠਿ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, First Mehl:

Dr. Sant Singh Khalsa (Shabad OS, CC BY-SA)
Ang 597 · Line 31

ਤੂ ਪ੍ਰਭ ਦਾਤਾ. ਦਾਨਿ ਮਤਿ ਪੂਰਾ; ਹਮ ਥਾਰੇ ਭੇਖਾਰੀ ਜੀਉ ॥

too prabh daataa. daan mat pooraa; ham thaare bhekhaaree jeeo |

Punjabi

ਹੇ ਮੇਰੇ ਪੂਰਨ ਸਮਝ ਅਤੇ ਸਖਾਵਤ ਵਾਲੇ ਮਾਨਣਹੀਯ ਦਾਤਾਰ ਮਾਲਕ, ਮੈਂ ਤੇਰਾ ਇਕ ਮੰਗਤਾ ਹਾਂ।

Bhai Manmohan Singh (Shabad OS, CC BY-SA)

English

You, God, are the Giver of gifts, the Lord of perfect understanding; I am a mere beggar at Your Door.

Dr. Sant Singh Khalsa (Shabad OS, CC BY-SA)
Ang 597 · Line 32

ਮੈ ਕਿਆ ਮਾਗਉ. ਕਿਛੁ ਥਿਰੁ, ਨ ਰਹਾਈ; ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥

mai kiaa maagau. kichh thir, na rahaaee; har deejai naam piaaree jeeo |1|

Punjabi

ਮੈਂ ਕੀ ਮੰਗਾ? ਕੋਈ ਭੀ ਅਸਥਿਰ ਨਹੀਂ ਰਹਿੰਦੀ। ਹੇ ਵਾਹਿਗੁਰੂ! ਮੈਨੂੰ ਆਪਣਾ ਪਿਆਰਾ ਨਾਮ ਬਖਸ਼।

Bhai Manmohan Singh (Shabad OS, CC BY-SA)

English

What should I beg for? Nothing remains permanent; O Lord, please, bless me with Your Beloved Name. ||1||

Dr. Sant Singh Khalsa (Shabad OS, CC BY-SA)
Ang 597 · Line 33

ਘਟਿ ਘਟਿ; ਰਵਿ ਰਹਿਆ ਬਨਵਾਰੀ ॥

ghatt ghatt; rav rahiaa banavaaree |

Punjabi

ਫੂਲ-ਮਾਲਾ ਵਾਲਾ ਸਾਈਂ ਹਰ ਦਿਲ ਅੰਦਰ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

In each and every heart, the Lord, the Lord of the forest, is permeating and pervading.

Dr. Sant Singh Khalsa (Shabad OS, CC BY-SA)
Ang 597 · Line 34

ਜਲਿ ਥਲਿ ਮਹੀਅਲਿ ਗੁਪਤੋ ਵਰਤੈ; ਗੁਰਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥

jal thal maheeal gupato varatai; gurasabadee dekh nihaaree jeeo | rahaau |

Punjabi

ਸਮੁੰਦਰ, ਧਰਤੀ ਤੇ ਅਸਮਾਨ ਵਿੱਚ ਉਹ ਲੁਕ ਕੇ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਦੀਦਾਰ ਦੇਖਿਆ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

In the water, on the land, and in the sky, He is pervading but hidden; through the Word of the Guru's Shabad, He is revealed. ||Pause||

Dr. Sant Singh Khalsa (Shabad OS, CC BY-SA)
Ang 597 · Line 35

ਮਰਤ ਪਇਆਲ ਅਕਾਸੁ ਦਿਖਾਇਓ; ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥

marat peaal akaas dikhaaeo; gur satigur kirapaa dhaaree jeeo |

Punjabi

ਆਪਣੀ ਮਿਹਰ ਧਾਰ ਕੇ ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਸਾਹਿਬ, ਮਾਤ ਲੋਕ, ਪਾਤਾਲ ਅਤੇ ਅਸਮਾਨ ਵਿੱਚ ਵਿਖਾਲ ਦਿੱਤਾ ਹੈ।

Bhai Manmohan Singh (Shabad OS, CC BY-SA)

English

In this world, in the nether regions of the underworld, and in the Akaashic Ethers, the Guru, the True Guru, has shown me the Lord; He has showered me with His Mercy.

Dr. Sant Singh Khalsa (Shabad OS, CC BY-SA)
Ang 597 · Line 36

ਸੋ ਬ੍ਰਹਮੁ ਅਜੋਨੀ. ਹੈ ਭੀ ਹੋਨੀ; ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥

so braham ajonee. hai bhee honee; ghatt bheetar dekh muraaree jeeo |2|

Punjabi

ਉਹ ਅਜਨਮਾ ਪ੍ਰਭੂ ਹੈ ਅਤੇ ਅੱਗੇ ਨੂੰ ਭੀ ਹੋਵੇਗਾ। ਆਪਣੇ ਦਿਲ ਅੰਦਰ ਤੂੰ ਉਸ ਹੰਕਾਰ ਦੇ ਵੈਰੀ ਨੂੰ ਤੱਕ।

Bhai Manmohan Singh (Shabad OS, CC BY-SA)

English

He is the unborn Lord God; He is, and shall ever be. Deep within your heart, behold Him, the Destroyer of ego. ||2||

Dr. Sant Singh Khalsa (Shabad OS, CC BY-SA)