Ang 599
ਜੋ ਅੰਤਰਿ ਸੋ ਬਾਹਰਿ ਦੇਖਹੁ; ਅਵਰੁ ਨ ਦੂਜਾ ਕੋਈ ਜੀਉ ॥
jo antar so baahar dekhahu; avar na doojaa koee jeeo |
Punjabi
ਜਿਹੜਾ ਅੰਦਰ ਹੈ, ਉਸ ਨੂੰ ਬਾਹਰ ਭੀ ਵੇਖ ਕਿਉਂਕਿ ਉਸ ਦੇ ਬਗੈਰ ਹੋਰ ਦੂਸਰਾ ਕੋਈ ਨਹੀਂ।
English
He is within - see Him outside as well; there is no one, other than Him.
ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ; ਘਟਿ ਘਟਿ ਜੋਤਿ ਸਮੋਈ ਜੀਉ ॥੨॥
guramukh ek drisatt kar dekhahu; ghatt ghatt jot samoee jeeo |2|
Punjabi
ਗੁਰਾਂ ਦੀ ਦਇਆ ਦੁਆਰਾ, ਸਾਰਿਆਂ ਨੂੰ ਉਸੇ ਇੱਕ ਅੱਖ ਨਾਲ ਵੇਖ, ਕਿਉਂਕਿ ਹਰ ਦਿਲ ਵਿੱਚ ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ ਹੈ।
English
As Gurmukh, look upon all with the single eye of equality; in each and every heart, the Divine Light is contained. ||2||
ਚਲਤੌ ਠਾਕਿ ਰਖਹੁ ਘਰਿ ਅਪਨੈ; ਗੁਰ ਮਿਲਿਐ ਇਹ ਮਤਿ ਹੋਈ ਜੀਉ ॥
chalatau tthaak rakhahu ghar apanai; gur miliai ih mat hoee jeeo |
Punjabi
ਚੰਚਲ ਮਨ ਨੂੰ ਵਰਜ ਕੇ ਆਪਦੇ ਹਿਰਦੇ-ਘਰ ਵਿੱਚ ਰੱਖ। ਗੁਰਾਂ ਨੂੰ ਮਿਲਣ ਦੁਆਰਾ ਇਹ ਸਮਝ ਪ੍ਰਾਪਤ ਹੁੰਦੀ ਹੈ।
English
Restrain your fickle mind, and keep it steady within its own home; meeting the Guru, this understanding is obtained.
ਦੇਖਿ ਅਦ੍ਰਿਸਟੁ ਰਹਉ ਬਿਸਮਾਦੀ; ਦੁਖੁ ਬਿਸਰੈ. ਸੁਖੁ ਹੋਈ ਜੀਉ ॥੩॥
dekh adrisatt rhau bisamaadee; dukh bisarai. sukh hoee jeeo |3|
Punjabi
ਅਣਡਿੱਠ ਸੁਆਮੀ ਨੂੰ ਵੇਖ ਕੇ ਤੂੰ ਚਕ੍ਰਿਤ ਹੋ ਜਾਵੇਗਾ ਅਤੇ ਤਦ ਆਪਣੇ ਕਲੇਸ਼ ਨੂੰ ਭੁਲਾ ਕੇ ਤੂੰ ਆਰਾਮ ਪਾ ਲਵੇਗਾ।
English
Seeing the unseen Lord, you shall be amazed and delighted; forgetting your pain, you shall be at peace. ||3||
ਪੀਵਹੁ ਅਪਿਉ ਪਰਮ ਸੁਖੁ ਪਾਈਐ; ਨਿਜ ਘਰਿ ਵਾਸਾ ਹੋਈ ਜੀਉ ॥
peevahu apiau param sukh paaeeai; nij ghar vaasaa hoee jeeo |
Punjabi
ਅੰਮ੍ਰਿਤ ਨੂੰ ਪਾਨ ਕਰਕੇ, ਤੂੰ ਮਹਾਨ ਖੁਸ਼ੀ ਪਾ ਲਵੇਗਾ ਅਤੇ ਆਪਣੇ ਨਿੱਜ ਦੇ ਧਾਮ ਅੰਦਰ ਵਸੇਗਾ।
English
Drinking in the ambrosial nectar, you shall attain the highest bliss, and dwell within the home of your own self.
ਜਨਮ ਮਰਣ ਭਵ ਭੰਜਨੁ ਗਾਈਐ; ਪੁਨਰਪਿ ਜਨਮੁ. ਨ ਹੋਈ ਜੀਉ ॥੪॥
janam maran bhav bhanjan gaaeeai; punarap janam. na hoee jeeo |4|
Punjabi
ਤੂੰ ਜੰਮਣ ਤੇ ਮਰਣ ਦੇ ਡਰ ਦੇ ਨਾਸ ਕਰਨ ਵਾਲੇ ਦਾ ਜੱਸ ਗਾਇਨ ਕਰ ਅਤੇ ਤੂੰ ਮੁੜ ਕੇ ਜਨਮ ਨਹੀਂ ਧਾਰੇਗਾ।
English
So sing the Praises of the Lord, the Destroyer of the fear of birth and death, and you shall not be reincarnated again. ||4||
ਤਤੁ ਨਿਰੰਜਨੁ ਜੋਤਿ ਸਬਾਈ; ਸੋਹੰ. ਭੇਦੁ ਨ ਕੋਈ ਜੀਉ ॥
tat niranjan jot sabaaee; sohan. bhed na koee jeeo |
Punjabi
ਹਰ ਵਸਤ ਦੇ ਨਿਚੋੜ, ਪਵਿੱਤ੍ਰ ਤੇ ਨਿਰਲੇਖ ਪ੍ਰਭੂ ਦਾ ਪ੍ਰਕਾਸ਼ ਸਮੂਹ ਅੰਦਰ ਵਿਆਪਕ ਹੈ। ਮੈਂ ਓਹੀ ਹਾਂ ਅਤੇ ਕੋਈ ਭੀ ਫਰਕ ਨਹੀਂ।
English
The essence, the immaculate Lord, the Light of all - I am He and He is me - there is no difference between us.
ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ. ਗੁਰੁ ਮਿਲਿਆ ਸੋਈ ਜੀਉ ॥੫॥੧੧॥
aparanpar paarabraham paramesar; naanak. gur miliaa soee jeeo |5|11|
Punjabi
ਉਹ ਬੇਅੰਤ ਪਰਮ ਪ੍ਰਭੂ, ਸ਼੍ਰੋਮਦੀ ਵਾਹਿਗੁਰੂ ਹੈ। ਉਸ ਨੂੰ ਨਾਨਕ ਨੇ ਆਪਣੇ ਗੁਰ ਵਜੋ ਪ੍ਰਾਪਤ ਕੀਤਾ ਹੈ।
English
The Infinite Transcendent Lord, the Supreme Lord God - Nanak has met with Him, the Guru. ||5||11||
ਸੋਰਠਿ ਮਹਲਾ ੧ ਘਰੁ ੩ ॥
soratth mahalaa 1 ghar 3 |
Punjabi
ਸੋਰਠਿ ਪਹਿਲੀ ਪਾਤਿਸ਼ਾਹੀ।
English
Sorat'h, First Mehl, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਜਾ ਤਿਸੁ ਭਾਵਾ; ਤਦ ਹੀ ਗਾਵਾ ॥
jaa tis bhaavaa; tad hee gaavaa |
Punjabi
ਜਦ ਮੈਂ ਉਸ ਨੂੰ ਚੰਗਾ ਲਗਦਾ ਹਾਂ, ਕੇਵਲ ਤਦ ਹੀ ਮੈਂ ਉਸ ਦੀ ਕੀਰਤੀ ਗਾਇਨ ਕਰਦਾ ਹਾਂ।
English
When I am pleasing to Him, then I sing His Praises.
ਤਾ; ਗਾਵੇ ਕਾ ਫਲੁ ਪਾਵਾ ॥
taa; gaave kaa fal paavaa |
Punjabi
ਐਸ ਤਰ੍ਹਾਂ ਮੈਂ ਉਸ ਦੀ ਕੀਰਤੀ ਗਾਇਨ ਕਰਨ ਦਾ ਮੇਵਾ ਪਾਉਂਦਾ ਹਾਂ।
English
Singing His Praises, I receive the fruits of my rewards.
ਗਾਵੇ ਕਾ ਫਲੁ ਹੋਈ ॥
gaave kaa fal hoee |
Punjabi
ਉਸ ਦੀ ਕੀਰਤੀ ਗਾਇਨ ਕਰਨ ਦਾ ਮੇਵਾ ਤਦ ਪ੍ਰਾਪਤ ਹੁੰਦਾ ਹੈ,
English
The rewards of singing His Praises
ਜਾ ਆਪੇ ਦੇਵੈ ਸੋਈ ॥੧॥
jaa aape devai soee |1|
Punjabi
ਜਦ ਉਹ ਸੁਆਮੀ ਖੁਦ ਇਸ ਨੂੰ ਬਖਸ਼ਦਾ ਹੈ।
English
Are obtained when He Himself gives them. ||1||
ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥
man mere gur bachanee nidh paaee |
Punjabi
ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਨਾਮ ਦਾ ਖਜਾਨਾ ਪਾ ਲਿਆ ਹੈ,
English
O my mind, through the Word of the Guru's Shabad, the treasure is obtained;
ਤਾ ਤੇ; ਸਚ ਮਹਿ ਰਹਿਆ ਸਮਾਈ ॥ ਰਹਾਉ ॥
taa te; sach meh rahiaa samaaee | rahaau |
Punjabi
ਇਸ ਲਈ ਹੁਣ ਮੈਂ ਸੱਚੇ ਲਾਮ ਅੰਦਰ ਲੀਨ ਰਹਿੰਦਾ ਹਾਂ ਠਹਿਰਾਉ।
English
this is why I remain immersed in the True Name. ||Pause||
ਗੁਰ ਸਾਖੀ ਅੰਤਰਿ ਜਾਗੀ ॥
gur saakhee antar jaagee |
Punjabi
ਜਦ ਗੁਰਾਂ ਦਾ ਉਪਦੇਸ਼ ਮੇਰੇ ਅੰਦਰ ਪ੍ਰਕਾਸ਼ ਹੋਇਆ,
English
When I awoke within myself to the Guru's Teachings,
ਤਾ ਚੰਚਲ ਮਤਿ ਤਿਆਗੀ ॥
taa chanchal mat tiaagee |
Punjabi
ਤਦ, ਮੈਂ ਆਪਣੀ ਚੁਲਬਲੀ ਤਬੀਅਤ ਨੂੰ ਤਲਾਂਜਲੀ ਦੇ ਦਿੱਤੀ।
English
then I renounced my fickle intellect.
ਗੁਰ ਸਾਖੀ ਕਾ ਉਜੀਆਰਾ ॥
gur saakhee kaa ujeeaaraa |
Punjabi
ਗੁਰਾਂ ਦੇ ਉਪਦੇਸ਼ ਦੇ ਪ੍ਰਕਾਸ਼ ਦੇ ਨਾਲ,
English
When the Light of the Guru's Teachings dawned,
ਤਾ; ਮਿਟਿਆ ਸਗਲ ਅੰਧੵਾਰਾ ॥੨॥
taa; mittiaa sagal andhayaaraa |2|
Punjabi
ਸਾਰਾ ਅਨ੍ਹੇਰਾ ਦੂਰ ਹੋ ਗਿਆ ਹੈ।
English
and then all darkness was dispelled. ||2||
ਗੁਰ ਚਰਨੀ ਮਨੁ ਲਾਗਾ ॥
gur charanee man laagaa |
Punjabi
ਜਦ ਮਨੁੱਖ ਦਾ ਮਨੂਆ ਗੁਰਾਂ ਦੇ ਪੈਰਾਂ ਨਾਲ ਜੁੜ ਜਾਂਦਾ ਹੈ,
English
When the mind is attached to the Guru's Feet,
ਤਾ ਜਮ ਕਾ ਮਾਰਗੁ ਭਾਗਾ ॥
taa jam kaa maarag bhaagaa |
Punjabi
ਤਦ ਮੌਤ ਦਾ ਰਾਹ ਉਸ ਤੋਂ ਪਰੇ ਹੱਟ ਜਾਂਦਾ ਹੈ।
English
then the Path of Death recedes.
ਭੈ ਵਿਚਿ; ਨਿਰਭਉ ਪਾਇਆ ॥
bhai vich; nirbhau paaeaa |
Punjabi
ਪ੍ਰਭੂ ਦੇ ਡਰ ਅੰਦਰ ਇਨਸਾਨ ਡਰ-ਰਹਿਤ ਪ੍ਰਭੂ ਨੂੰ ਪਾ ਲੈਂਦਾ ਹੈ,
English
Through the Fear of God, one attains the Fearless Lord;
ਤਾ; ਸਹਜੈ ਕੈ ਘਰਿ ਆਇਆ ॥੩॥
taa; sahajai kai ghar aaeaa |3|
Punjabi
ਅਤੇ ਤਦ ਉਹ ਬੈਕੁੰਠੀ ਅਨੰਦ ਦੇ ਗ੍ਰਿਹ ਵਿੰਚ ਪ੍ਰਵੇਸ਼ ਕਰ ਜਾਂਦਾ ਹੈ।
English
then, one enters the home of celestial bliss. ||3||
ਭਣਤਿ ਨਾਨਕੁ; ਬੂਝੈ ਕੋ ਬੀਚਾਰੀ ॥
bhanat naanak; boojhai ko beechaaree |
Punjabi
ਗੁਰੂ ਜੀ ਫੁਰਮਾਉਂਦੇ ਹਨ, ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਜਾਣਦਾ ਹੈ,
English
Prays Nanak, how rare are those who reflect and understand,
ਇਸੁ ਜਗ ਮਹਿ; ਕਰਣੀ ਸਾਰੀ ॥
eis jag meh; karanee saaree |
Punjabi
ਕਿ ਇਸ ਜਹਾਨ ਵਿੱਚ ਪਰਮ ਪਵਿੱਤ੍ਰ ਕਰਮ ਕਿਹੜਾ ਹੈ।
English
the most sublime action in this world.
ਕਰਣੀ ਕੀਰਤਿ ਹੋਈ ॥
karanee keerat hoee |
Punjabi
ਪਰਮ ਪੁੰਨ ਕਰਮ ਸਾਹਿਬ ਦੀ ਸਿਫ਼ਤ-ਸਲਾ ਹੈ,
English
The noblest deed is to sing the Lord's Praises,
ਜਾ ਆਪੇ ਮਿਲਿਆ ਸੋਈ ॥੪॥੧॥੧੨॥
jaa aape miliaa soee |4|1|12|
Punjabi
ਜਿਸ ਦੁਆਰਾ ਉਹ ਸਾਹਿਬ ਖੁਦ ਹੀ ਪ੍ਰਾਣੀ ਨੂੰ ਮਿਲ ਪੈਦਾ ਹੈ।
English
and so meet the Lord Himself. ||4||1||12||
ਸੋਰਠਿ ਮਹਲਾ ੩ ਘਰੁ ੧ ॥
soratth mahalaa 3 ghar 1 |
Punjabi
ਸੋਰਠਿ ਤੀਜੀ ਪਾਤਿਸ਼ਾਹੀ।
English
Sorat'h, Third Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੇਵਕ ਸੇਵ ਕਰਹਿ ਸਭਿ ਤੇਰੀ; ਜਿਨ ਸਬਦੈ ਸਾਦੁ ਆਇਆ ॥
sevak sev kareh sabh teree; jin sabadai saad aaeaa |
Punjabi
ਹੇ ਸੁਆਮੀ! ਤੇਰੇ ਸਾਰੇ ਚਾਕਰ, ਜਿਨ੍ਹਾਂ ਨੂੰ ਨਾਮ ਦਾ ਸੁਆਦ ਆਇਆ ਹੈ, ਤੇਰੀ ਟਹਿਲ ਕਮਾਉਂਦੇ ਹਨ।
English
All of Your servants, who relish the Word of Your Shabad, serve You.
ਗੁਰ ਕਿਰਪਾ ਤੇ. ਨਿਰਮਲੁ ਹੋਆ; ਜਿਨਿ ਵਿਚਹੁ ਆਪੁ ਗਵਾਇਆ ॥
gur kirapaa te. niramal hoaa; jin vichahu aap gavaaeaa |
Punjabi
ਜੋ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਪਵਿੱਤ੍ਰ ਹੋ ਜਾਂਦਾ ਹੈ।
English
By Guru's Grace, they become pure, eradicating self-conceit from within.
ਅਨਦਿਨੁ ਗੁਣ ਗਾਵਹਿ ਨਿਤ ਸਾਚੇ; ਗੁਰ ਕੈ ਸਬਦਿ ਸੁਹਾਇਆ ॥੧॥
anadin gun gaaveh nit saache; gur kai sabad suhaaeaa |1|
Punjabi
ਜੋ ਰਾਤ ਦਿਨ ਹਮੇਸ਼ਾਂ ਸੱਚੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ, ਉਹ ਗੁਰਾਂ ਦੀ ਬਾਣੀ ਨਾਲ ਸਸ਼ੋਭਤ ਹੋ ਜਾਂਦਾ ਹੈ।
English
Night and day, they continually sing the Glorious Praises of the True Lord; they are adorned with the Word of the Guru's Shabad. ||1||
ਮੇਰੇ ਠਾਕੁਰ; ਹਮ ਬਾਰਿਕ ਸਰਣਿ ਤੁਮਾਰੀ ॥
mere tthaakur; ham baarik saran tumaaree |
Punjabi
ਹੇ ਮੈਡੇ ਮਾਲਕ! ਮੈਂ ਤੇਰਾ ਬੱਚਾ ਹਾਂ ਅਤੇ ਤੇਰੀ ਪਨਾਹ ਲੋੜਦਾ ਹਾਂ।
English
O my Lord and Master, I am Your child; I seek Your Sanctuary.
ਏਕੋ ਸਚਾ ਸਚੁ ਤੂ; ਕੇਵਲੁ ਆਪਿ ਮੁਰਾਰੀ ॥ ਰਹਾਉ ॥
eko sachaa sach too; keval aap muraaree | rahaau |
Punjabi
ਮੇਰੇ ਅਣੁੱਤੀ ਪ੍ਰਭੂ! ਸਿਰਫ ਤੂੰ ਹੀ ਸਚਿਆਰਾ ਦਾ ਪਰਮ ਸਚਿਆਰ ਹੈ। ਹੇ ਹੰਕਾਰ ਦੇ ਵੈਰੀ, ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ ਠਹਿਰਾਉ।
English
You are the One and Only Lord, the Truest of the True; You Yourself are the Destroyer of ego. ||Pause||
ਜਾਗਤ ਰਹੇ ਤਿਨੀ ਪ੍ਰਭੁ ਪਾਇਆ; ਸਬਦੇ. ਹਉਮੈ ਮਾਰੀ ॥
jaagat rahe tinee prabh paaeaa; sabade. haumai maaree |
Punjabi
ਜੋ ਖਬਰਦਾਰ ਰਹਿੰਦੇ ਹਨ, ਉਹ ਸਾਈਂ ਨੂੰ ਪਾ ਲੈਂਦੇ ਹਨ ਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਮੇਟ ਸੁਟਦੇ ਹਨ।
English
Those who remain wakeful obtain God; through the Word of the Shabad, they conquer their ego.
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ; ਗਿਆਨ ਤਤ ਬੀਚਾਰੀ ॥
girahee meh sadaa har jan udaasee; giaan tat beechaaree |
Punjabi
ਗ੍ਰਿਹਸਥ ਵਿੱਚ ਰੱਬ ਦਾ ਗੋਲਾ, ਹਮੇਸ਼ਾਂ ਲਿਰਲੇਪ ਵਿਚਰਦਾ ਹੈ ਤੇ ਬ੍ਰਹਮ ਵੀਚਾਰ ਦੀ ਸਾਰਵਸਤੂ ਨੂੰ ਸੋਚਦਾ ਸਮਝਦਾ ਹੈ।
English
Immersed in family life, the Lord's humble servant ever remains detached; he reflects upon the essence of spiritual wisdom.
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਹਰਿ ਰਾਖਿਆ ਉਰ ਧਾਰੀ ॥੨॥
satigur sev sadaa sukh paaeaa; har raakhiaa ur dhaaree |2|
Punjabi
ਸੱਚੇ ਗੁਰਾਂ ਦੀ ਟਹਿਲ ਕਮਾ, ਉਹ ਹਮੇਸ਼ਾਂ ਆਰਾਮ ਪਾਉਂਦਾ ਹੈ ਤੇ ਹਰੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।
English
Serving the True Guru, he finds eternal peace, and he keeps the Lord enshrined in his heart. ||2||
ਇਹੁ ਮਨੂਆ ਦਹ ਦਿਸਿ ਧਾਵਦਾ; ਦੂਜੈ ਭਾਇ ਖੁਆਇਆ ॥
eihu manooaa deh dis dhaavadaa; doojai bhaae khuaaeaa |
Punjabi
ਇਹ ਮਨ ਦਸੀ ਪਾਸੀ ਭਟਕਦਾ ਫਿਰਦਾ ਹੈ ਤੇ ਇਸ ਨੂੰ ਹੋਰਸ ਦੀ ਪ੍ਰੀਤ ਨੇ ਬਰਬਾਦ ਕਰ ਦਿੱਤਾ ਹੈ।
English
This mind wanders in the ten directions; it is consumed by the love of duality.